ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)-ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਸਮੇਂ ਗਹਿਰਾ ਝਟਕਾ ਲੱਗਾ ਜਦੋਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਐਸ.ਸੀ.ਸੈਲ ਦੇ ਜ਼ਿਲ੍ਹਾ ਇੰਚਾਰਜ ਜੀਵਨ ਕੁਮਾਰ ਵਲੋਂ ਆਪਣੇ ਦੋਨੋਂ ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਕਿਸਾਨ ਮਜ਼ਦੂਰ ਅੰਦੋਲਨ 'ਚ ਸ਼ਮੂਲੀਅਤ ਕਰਨ ਦਾ ਐਲਾਨ ਕਰ ਦਿੱਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ 22 ਅਕਤੂਬਰ ਨੂੰ ਦਲਿਤ ਇਨਸਾਫ਼ ਯਾਤਰਾ ਸਮੇਂ ਚਰਚਾ 'ਚ ਆਇਆ ਜੀਵਨ ਕੁਮਾਰ ਬਾਬਾ ਸਾਹਿਬ ਦੇ ਬੁੱਤ ਤੇ ਫੁਲ ਮਾਲਾ ਪਹਿਨਾਉਣ 'ਚ ਕਾਮਯਾਬ ਹੋ ਗਿਆ | ਤਲਖ਼ੀ 'ਚ ਆਏ ਕਿਸਾਨ ਆਗੂਆਂ ਅਤੇ ਭਾਜਪਾਈਆਂ 'ਚ ਤਿੱਖੀਆਂ ਝੜਪਾਂ ਵੀ ਹੋਈਆਂ ਅਤੇ ਭਾਜਪਾ ਆਗੂਆਂ ਵਲੋਂ ਜੀਵਨ ਕੁਮਾਰ ਦੇ ਬਿਆਨਾ ਤੇ ਕਿਸਾਨ ਆਗੂਆਂ ਵਿਰੁੱਧ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਸੀ | ਅੱਜ ਇਸ ਮੌਕੇ ਸੰਬੋਧਨ ਕਰਦਿਆਂ ਜੀਵਨ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਕਿਸਾਨ ਮਜ਼ਦੂਰ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ ਜਿਸ ਕਰਕੇ ਉਹ ਭਾਜਪਾ 'ਚ ਘੁਟਨ ਮਹਿਸੂਸ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਕਿਸਾਨਾਂ ਵਿਰੁੱਧ ਦਰਜ ਕਰਵਾਇਆ ਗਿਆ ਮੁਕੱਦਮਾ ਵੀ ਉਹ ਪਤਵੰਤਿਆਂ ਦੀ ਹਾਜ਼ਰੀ 'ਚ ਵਾਪਸ ਲੈਣਗੇ | ਅੱਜ ਕਿਸਾਨ ਧਰਨੇ 'ਚ ਜੀਵਨ ਕੁਮਾਰ ਨੇ ਸ਼ਾਮਲ ਹੋਣ ਮੌਕੇ ਇਫ਼ਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਜਸਬੀਰ ਦੀਪ, ਗੁਰਦਿਆਲ ਰੱਕੜ, ਜਸਵੀਰ ਸਿੰਘ ਮਹਾਲੋਂ, ਧਰਮਿੰਦਰ ਸਿੰਘ ਸ਼ਹਾਬਪੁਰ, ਪੁਨੀਤ ਕਲੇਰ, ਬਲਜੀਤ ਧਰਮਕੋਟ, ਕਮਲਦੀਪ ਮੱਲੂਪੋਤਾ, ਲਵਦੀਪ ਦੁਰਗਾਪੁਰ ਨੇ ਆਖਿਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਭਾਰਤੀ ਜਨਤਾ ਪਾਰਟੀ ਵਲੋਂ ਫੈਲਾਏ ਗਏ ਬਹੁਤ ਸਾਰੇ ਭਰਮਾ ਨੂੰ ਸਾਫ਼ ਕਰਦਾ ਜਾ ਰਿਹਾ ਹੈ ਜਿਸ ਕਰਕੇ ਜਿਹੜਾ ਵੀ ਖੇਤੀ ਵਿਰੋਧੀ ਕਾਨੂੰਨਾਂ ਨੂੰ ਪੜ੍ਹਦਾ ਹੈ ਉਹ ਭਾਜਪਾ ਨੂੰ ਛੱਡਣ ਦਾ ਮਨ ਬਣਾ ਲੈਂਦਾ ਹੈ ਅਤੇ ਜੀਵਨ ਕੁਮਾਰ ਵਲੋਂ ਇਸੇ ਕਰਕੇ ਫ਼ੈਸਲਾ ਲਿਆ ਗਿਆ ਹੈ ਜਿਸ ਕਰਕੇ ਉਹ ਜੀਵਨ ਕੁਮਾਰ ਦਾ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕਰਦੇ ਹਨ |
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)-ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਕੌਮੀ ਜਾਂਚ ਏਜੰਸੀ ਵੱਲੋਂ ...
ਬੰਗਾ, 17 ਜਨਵਰੀ (ਕਰਮ ਲਧਾਣਾ) - ਪੰਜਾਬ ਸਰਕਾਰ ਵਲੋਂ ਪਿਛਲੇ ਕਰੀਬ 50 ਮਹੀਨਿਆਂ ਤੋਂ 1200 ਰੁਪਏ ਦਾ ਨਿਗੂਣਾ ਜਿਹਾ ਮਾਣ ਭੱਤਾ ਅਜੇ ਤੱਕ ਵੀ ਨਹੀਂ ਮਿਲਿਆ, ਜਿਸ ਲਈ ਸਰਪੰਚ ਤਰਸ ਗਏ ਹਨ ਜਦ ਕਿ ਸਰਕਾਰ ਦਾ ਕਾਹਿਣਾ ਹੈ ਕਿ ਉਸ ਦੇ ਆਪਣੇ ਖਰਚੇ ਪੁੂਰੇ ਨਹੀ ਹੁੰਦੇ ਜਿਸ ਕਰਕੇ ਉਹ ...
ਸੰਧਵਾਂ, 17 ਜਨਵਰੀ (ਪ੍ਰੇਮੀ ਸੰਧਵਾਂ) - ਪਿੰਡ ਬਲਾਕੀਪੁਰ ਦੇ ਵਸੋਂ ਵਾਲੇ ਖੇਤਰ 'ਚੋਂ ਪਿੰਡ ਕਟਾਰੀਆਂ ਨੂੰ ਜਾਂਦੀ ਸੰਪਰਕ ਸੜਕ 'ਤੇ ਨਾਲੀ ਦੇ ਖੁੱਲ੍ਹੇ ਮੂੰਹ ਕਾਰਨ ਰਾਹਗੀਰ ਡਾਢੇ ਦੁਖੀ ਹਨ ਕਿਉਂਕਿ ਸੜਕ 'ਤੇ ਪੈਂਦੀ ਨਾਲੀ ਦਾ ਕੁੱਝ ਕੁ ਹਿੱਸਾ ਅਣਢੱਕਿਆ ਹੋਣ ਕਾਰਨ ...
ਪੋਜੇਵਾਲ ਸਰਾਂ, 17 ਜਨਵਰੀ (ਨਵਾਂਗਰਾਈਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦਾ ਸਹਿਯੋਗ ਕਰਦਿਆਂ ਕਸਬਾ ਪੋਜੇਵਾਲ ਦੇ ਦੁਕਾਨਦਾਰਾਂ ਵਲੋਂ ਅੱਜ ਮੋਟਰਸਾਈਕਲ, ਕਾਰ, ਟਰੈਕਟਰ ਮਾਰਚ ਕੀਤਾ ਗਿਆ | ਇਹ ਮਾਰਚ ਪਰਮਜੀਤ ਸਿੰਘ ...
ਕਟਾਰੀਆਂ, 17 ਜਨਵਰੀ (ਨਵਜੋਤ ਸਿੰਘ ਜੱਖੂ) - ਪੇਂਡੂ ਖੇਤ ਮਜ਼ਦੂਰ ਯੂਨੀਅਨ ਵਲੋਂ ਸੂਬਾਈ ਆਗੂ ਮਹਿੰਦਰ ਸਿੰਘ ਖੈਰੜ ਦੀ ਅਗਵਾਈ 'ਚ ਬੰਗਾ ਬਲਾਕ ਦੇ ਪਿੰਡ ਜੰਡਿਆਲਾ 'ਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਸਾਂ ਦੀਆਂ ਕਾਪੀਆਂ ਅਤੇ ਮੋਦੀ ਦਾ ਪੁਤਲਾ ਫੂਕਿਆ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 4 ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 2, ਬਲਾਕ ਸੁੱਜੋਂ 'ਚ 1 ਅਤੇ ਬਲਾਕ ਸੜੋਆ 'ਚ 1 ...
ਬੰਗਾ, 17 ਜਨਵਰੀ (ਜਸਬੀਰ ਸਿੰਘ ਨੂਰਪੁਰ) - ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਇੱਥੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੀਟੂ ਆਗੂ ਰਘੁਨਾਥ ਸਿੰਘ, ਖੇਤ ਮਜ਼ਦੂਰ ਆਗੂ ਭਾਗ ਸਿੰਘ ...
ਬਲਾਚੌਰ, 17 ਜਨਵਰੀ (ਦੀਦਾਰ ਸਿੰਘ)-ਸਰਬੰਸ ਦਾਨੀ, ਦਸਮ ਪਿਤਾ ਸ੍ਰ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲ਼ੂ ਕਲੋਨੀ ਬਲਾਚੌਰ ਵਲੋਂ ਵਿਸ਼ਾਲ ਨਗਰ ਕੀਰਤਨ 17 ਜਨਵਰੀ ਨੰੂ ਸਜਾਇਆ ਜਾ ਰਿਹਾ ਹੈ | ਇਹ ...
ਜਲੰਧਰ, 17 ਜਨਵਰੀ (ਮੇਜਰ ਸਿੰਘ)-ਅਕਾਲੀ ਪੱਤਿ੍ਕਾ ਦੇ ਬਾਨੀ ਸੰਪਾਦਕ ਗਿਆਨੀ ਸ਼ਾਦੀ ਸਿੰਘ ਦੇ ਪੁੱਤਰ ਕਰ ਤੇ ਆਬਕਾਰੀ ਵਿਭਾਗ ਤੋਂ ਸੇਵਾਮੁਕਤ ਅਧਿਕਾਰੀ ਗੁਰਮੁਖਪਾਲ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ...
ਮਹਿੰਦਰਪਾਲ ਸਿੰਘ ਮੇਹਲੀਆਣਾ 9815347789 ਘੁੰਮਣਾਂ - ਪਿੰਡ ਭਰੋਲੀ ਰਾਜਨੀਤਿਕ ਤੇ ਖੇਡ ਮੁਕਾਬਲਿਆਂ ਵਿਚ ਮੰਨਿਆ ਜਾਣ ਵਾਲਾ ਇਲਾਕੇ ਦਾ ਪ੍ਰਸਿੱਧ ਪਿੰਡ ਹੈ | ਇਸ ਪਿੰਡ ਦੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਹਰਭਜਨ ਸਿੰਘ ਭਰੋਲੀ ਤੇ ਖੇਡ ਮੁਕਾਬਲਿਆਂ ਵਿਚ ਬਿੰਦਾ ...
ਨਵਾਂਸ਼ਹਿਰ, 17 ਜਨਵਰੀ (ਗੁਰਬਖ਼ਸ਼ ਸਿੰਘ ਮਹੇ)- ਨੇੜਲੇ ਇਕ ਪਿੰਡ ਵਿਖੇ 21 ਜਨਵਰੀ ਨੂੰ ਹੋਣ ਵਾਲੇ 'ਮੇਲੇ ਦੇ' ਪ੍ਰੋਗਰਾਮ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਅਤੇ ...
ਮੁਕੰਦਪੁਰ, 17 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਮੋਦੀ ਸਰਕਾਰ ਜਦੋਂ ਤੋਂ ਕੇਂਦਰ 'ਚ ਸੱਤਾ ਵਿਚ ਆਈ ਹੈ ਉਦੋ ਤੋਂ ਹੀ ਉਸ ਨੇ ਲੋਕ ਵਿਰੋਧੀ ਫੈਸਲੈ ਲੈਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਅੱਜ ਦੇਸ਼ ਦਾ ਹਰ ਵਰਗ ਪੂਰੀ ਤਰ੍ਹਾਂ ਦੁੱਖੀ ਹੋ ਚੁੱਕਾ ਹੈ ਤੇ ਰਹਿੰਦੀ ਕਸਰ ਇਸ ...
ਸੰਧਵਾਂ, 17 ਜਨਵਰੀ (ਪ੍ਰੇਮੀ ਸੰਧਵਾਂ) - ਤਪ ਅਸਥਾਨ ਸੰਤ ਜੀਵਾ ਦਾਸ ਪਿੰਡ ਸੰਧਵਾਂ ਵਿਖੇ ਸੰਤ ਜੀਵਾ ਦਾਸ ਤੇ ਉਨ੍ਹਾਂ ਦੇ ਪਰਮ ਸੇਵਕ ਸੰਤ ਗੁਰਦੇਵ ਸਿੰਘ ਦੀ ਯਾਦ 'ਚ ਸੇਵਾਦਾਰ ਸੰਤ ਬਾਬਾ ਹਰਭਜਨ ਸਿੰਘ ਦੀ ਸਰਪ੍ਰਸਤੀ ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਵਿਚ ਕੇਂਦਰ ਸਰਕਾਰ ਦੀ ਸ਼ਹਿ 'ਤੇ ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ ਪੱਤਰਕਾਰਾਂ ਤੇ ਸਿੱਖ ਧਰਮ ਦੇ ਸਮਰਥਕਾਂ ਨੂੰ ਕੇਂਦਰੀ ਜਾਂਚ ਏਜੰਸੀ ਰਾਹੀਂ ਕਾਨੂੰਨੀ ਕਾਰਵਾਈ ਵਿਚ ਜਾਂਚ ਕਰਨ ਲਈ ਦਿੱਲੀ ਪੇਸ਼ ਹੋਣ ਦੇ ...
ਪੋਜੇਵਾਲ ਸਰਾਂ, 17 ਜਨਵਰੀ (ਰਮਨ ਭਾਟੀਆ)- ਹਲਕਾ ਬਲਾਚੌਰ ਦੇ ਲਗਾਤਾਰ ਚਾਰ ਵਾਰ ਵਿਧਾਇਕ ਰਹੇ ਤੇ ਸਾਬਕਾ ਮੁੱਖੀ ਸੰਸਦੀ ਸਕੱਤਰ ਸਵ: ਚੌਧਰੀ ਨੰਦ ਲਾਲ ਦੇ ਵੱਡੇ ਸਪੁੱਤਰ ਤੇ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸੁਨੀਤਾ ਚੌਧਰੀ ਦੇ ਪਤੀ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਹਰਮਨ ਪਿਆਰਾ ਐਪ ਹੈ | ਮਿਸ਼ਨ ਸ਼ਤ-ਪ੍ਰਤੀਸ਼ਤ 2021 ਨੂੰ ਸਫਲ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਐਜੂਕੇਅਰ ਐਪ ਦਾ ਬਾਖ਼ੂਬੀ ਉਪਯੋਗ ਕਰ ਸਕਣ ਇਸ ਲਈ ਿਾੲਸ ...
ਬੰਗਾ, 17 ਜਨਵਰੀ (ਕਰਮ ਲਧਾਣਾ) - ਸਿਵਲ ਹਸਪਤਾਲ ਬੰਗਾ ਵਿਖੇ ਸਿਹਤ ਵਿਭਾਗ ਵਲੋਂ ਧੀਆਂ ਦੀ ਹੋਂਦ ਦਰਸਾਉਂਦਾ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਸਨ ਜਦਕਿ ਸਮਾਗਮ ਦੀ ...
ਭੱਦੀ, 17 ਜਨਵਰੀ (ਨਰੇਸ਼ ਧੌਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ 'ਤੇ ਕਾਬਜ਼ ਭਾਜਪਾ ਸਰਕਾਰ ਵਲੋਂ ਕਿਸਾਨ ਕਿਰਤੀਆਂ ਵਿਰੁੱਧ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਦਿੱਲੀ ਵਿਖੇ ਲਗਾਏ ਧਰਨੇ ਦੌਰਾਨ ਕਿਸਾਨਾਂ ਦੀਆਂ ਬਹੁ ...
ਬਹਿਰਾਮ/ਮੁਕੰਦਪੁਰ, 17 ਜਨਵਰੀ (ਚੱਕਰਾਮੂੰ, ਬੰਗਾ) - ਧਾਰਮਿਕ ਅਸਥਾਨ ਸਾਂਝੀ ਜੋਤ ਬਾਸ਼ਲ ਘਰ ਪਿੰਡ ਖਾਨਖਾਨਾਂ ਵਿਖੇ ਮੁੱਖ ਸੇਵਾਦਾਰ ਬਿੱਟੂ ਭਾਜੀ ਦੀ ਅਗਵਾਈ 'ਚ ਐਨ. ਆਰ. ਆਈ ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰ ਤੂੰ ਦੀ ਯਾਦ ਵਿਚ ਅਤੇ ਮਸਤ ਜੋਗਿੰਦਰ ...
ਸਮੁੰਦੜਾ, 17 ਜਨਵਰੀ (ਤੀਰਥ ਸਿੰਘ ਰੱਕੜ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸਿੰਬਲੀ ਵਿਖੇ ਗੁਰਦੁਆਰਾ ਪ੍ਰੇਮਗੜ੍ਹ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ 22 ਜਨਵਰੀ ਨੂੰ ਕਰਵਾਏ ਜਾ ਰਹੇ ਹਨ | ਜਿਸ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)-ਗਰਾਮ ਪੰਚਾਇਤ ਲੰਗੜੋਆ ਵਲੋਂ ਆਪਣੇ ਪਿੰਡ 'ਚ ਮਨਰੇਗਾ ਸਕੀਮ ਤਹਿਤ ਕੰਮ ਕਰਦੇ ਵਰਕਰਾਂ ਨੂੰ ਲੋਹੜੀ ਵੰਡੀ ਗਈ | ਪਿੰਡ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਸੇਵਾ ਮੁਕਤ ਐੱਸ. ਡੀ. ਓ. ਨੇ ਦੱਸਿਆ ਕਿ ਸਰਕਾਰ ਦੇ ਇਸ ਉਪਰਾਲੇ ਨਾਲ ...
ਮਜਾਰੀ/ਸਾਹਿਬਾ, 17 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਕੇਂਦਰ ਸਰਕਾਰ ਦੇ ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ 'ਚ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਮਜਾਰੀ ਟੋਲ ਪਲਾਜ਼ਾ 'ਤੇ ਅਣਮਿਥੇ ਸਮੇਂ ਲਈ ਧਰਨੇ 'ਤੇ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)-ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵਲੋਂ ਜ਼ਿਲ੍ਹੇ 'ਚ ਯੋਗ ਲਾਭਪਾਤਰੀਆਂ ਨੂੰ ਰਾਸ਼ਨ ਡਿਪੂਆਂ ਦੇ ਅਲਾਟਮੈਂਟ ਪੱਤਰ ਵੰਡੇ ਗਏ | ਇਸ ਸਬੰਧੀ ਐੱਸ. ਏ. ਐੱਸ. ਨਗਰ (ਮੁਹਾਲੀ) ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਨਾਲ ਵੀਡੀਓ ...
ਰਾਹੋਂ, 17 ਜਨਵਰੀ (ਬਲਵੀਰ ਸਿੰਘ ਰੂਬੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਮੁਹਿੰਮ ਤਹਿਤ ਸ਼ਹਿਰ 'ਚ 4 ਨਵੇਂ ਰਾਸ਼ਨ ਡਿਪੂ ਖੋਲ੍ਹੇ ਗਏ ਹਨ, ਤਾਂ ਕਿ ਨੀਲੇ ਕਾਰਡ ਹੋਲਡਰਾਂ ਨੂੰ ਰਸਤਾ ਰਾਸ਼ਨ ਮਿਲ ਸਕੇ | ਇਹ ਪ੍ਰਗਟਾਵਾ ...
ਮੱਲਪੁਰ ਅੜਕਾਂ, 17 ਜਨਵਰੀ (ਮਨਜੀਤ ਸਿੰਘ ਜੱਬੋਵਾਲ)-ਪਿੰਡ ਜੱਬੋਵਾਲ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਮਿਸ਼ਨ ਫਤਹਿ ਤੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ | ਜਿਸ 'ਚ ਹੁਸਨ ਲਾਲ ਏ. ਐਸ. ...
ਉੜਾਪੜ/ਲਸਾੜਾ, 17 ਜਨਵਰੀ (ਲਖਵੀਰ ਸਿੰਘ ਖੁਰਦ)-ਕਿਰਤੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਉੜਾਪੜ ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ...
ਔੜ/ਝਿੰਗੜਾਂ, 17 ਜਨਵਰੀ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਪਿੰਡ ਮਹਿਮੂਦਪੁਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਸੰਗਤਾਂ ਵਲੋਂ ਰਸਤੇ 'ਚ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)- ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਸਮਰਥਨ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਘੱਕੇਵਾਲ ਦੇ ਸਰਪੰਚ ਸੁਰਜੀਤ ਸਿੰਘ ਦੀ ਅਗਵਾਈ ਵਿਚ ...
ਮਜਾਰੀ/ਸਾਹਿਬਾ, 17 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਅੱਡਾ ਮਹਿੰਦਪੁਰ ਤੋਂ ਨਵਾਂਸ਼ਹਿਰ ਨੂੰ ਜਾਂਦੀ ਲਿੰਕ ਸੜਕ ਦੀ ਪਿੰਡ ਬੜਵਾਂ ਦੇ ਵਸੀਮੇ ਤੱਕ ਹਾਲਤ ਕਾਫ਼ੀ ਖਸਤਾ ਯੋਗ ਬਣੀ ਹੋਈ ਹੈ | ਜ਼ਿਲ੍ਹਾ ਹੈੱਡਕੁਅਰਾਟਰ ਨੂੰ ਜਾਂਦੀ ਇਹ ਸੜਕ ਦੋ ਸਬ ਡਵੀਜ਼ਨਾਂ ਬਲਾਚੌਰ ਤੇ ...
ਬੰਗਾ, 17 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪੰਜਾਬ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਜਿੱਥੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ ਕਰਵਾਏ ਜਾ ਰਹੇ ਹਨ | ਉਥੇ ...
ਮੁਕੰਦਪੁਰ, 17 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਮੁਕੰਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪਿ੍ੰਸੀਪਲ ਅਮਰਜੀਤ ਖਟਕੜ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਮੂਗੰਫਲੀ, ...
ਬੰਗਾ, 17 ਜਨਵਰੀ (ਜਸਬੀਰ ਸਿੰਘ ਨੂਰਪੁਰ) - ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਆਈ. ਏ. ਐਸ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਾਪਤ ਪੰਜਾਹ ਗਰਮ ਕੰਬਲ ਜ਼ਰੂਰਤਮੰਦ ਅਤੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ | ਇਸ ਮੌਕੇ 'ਤੇ ਐਸ. ਡੀ. ਐਮ ਵਿਰਾਜ ...
ਔੜ/ਝਿੰਗੜਾਂ, 17 ਜਨਵਰੀ (ਕੁਲਦੀਪ ਸਿੰਘ)-ਨਜ਼ਦੀਕੀ ਪਿੰਡ ਮਹਿਮੂਦਪੁਰ ਦੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ...
ਮੱਲਪੁਰ ਅੜਕਾਂ, 17 ਜਨਵਰੀ (ਮਨਜੀਤ ਸਿੰਘ ਜੱਬੋਵਾਲ) - ਪਿੰਡ ਕਾਹਮਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ 'ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕ ਦਰਬਾਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ ਜਿਸ ਦਾ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਘੋਲ ਵਿਚ ਮਾਣਮੱਤਾ ਯੋਗਦਾਨ ਪਾ ਕੇ ਕਿਸਾਨ ਔਰਤਾਂ ਨਵਾਂ ਇਤਿਹਾਸ ਸਿਰਜ ਰਹੀਆਂ ਹਨ | ਦਿੱਲੀ ਦੇ ਹਾਕਮਾਂ ਨਾਲ ਆਢਾ ਲਾਈ ਰਣਤੱਤੇ ਵਿਚ ਜੂਝਦੇ ਧਰਤੀ ਪੁੱਤਰਾਂ ...
ਮੱਲਪੁਰ ਅੜਕਾਂ, 17 ਜਨਵਰੀ (ਮਨਜੀਤ ਸਿੰਘ ਜੱਬੋਵਾਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਨੂੰ ਰਿਟਾ ਲੈਕ. ਸਤੀਸ਼ ਚੰਦਰ ਵਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ 50 ਹਜ਼ਾਰ ਦੀ ਰਾਸ਼ੀ ਭੇਟ ਕੀਤੀ ਗਈ | ਪਿ੍ੰ. ਪਵਨਇੰਦਰ ਕੌਰ ਤੇ ਸਤਨਾਮ ਸਿੰਘ ਕਾਹਮਾ ਨੇ ਸਤੀਸ਼ ਚੰਦਰ ...
ਮਜਾਰੀ/ਸਾਹਿਬਾ, 17 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਚਣਕੋਆ ਵਿਖੇ ਸਰਪੰਚ ਅਨੀਤਾ ਰਾਣੀ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ...
ਬੰਗਾ, 17 ਜਨਵਰੀ (ਕਰਮ ਲਧਾਣਾ) - ਲੱਖ ਦਾਤਾ ਪੀਰ ਜਗਾ ਮੁਕਾਮ ਮਾਹਿਲ ਗਹਿਲਾ ਵਿਖੇ ਤਿੰਨ ਰੋਜਾ ਛਿਮਾਹੀ ਜੋੜ ਮੇਲਾ ਕਰਾਇਆ ਗਿਆ | ਸਾਈਾ ਪੱਪੂ ਸ਼ਾਹ ਕਾਦਰੀ ਦੀ ਅਗਵਾਈ ਵਿਚ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਮੇਲੇ ਦੇ ਪਹਿਲੇ ਦਿਨ ਚਾਦਰ ਚੜ੍ਹਾਉਣ ਦੀ ਰਸਮ ਅਦਾ ...
ਬੰਗਾ, 17 ਜਨਵਰੀ (ਕਰਮ ਲਧਾਣਾ) - ਨਗਰ ਕੌਾਸਲ ਬੰਗਾ ਦੇ ਸਾਬਕਾ ਪ੍ਰਧਾਨ ਮੈਡਮ ਜਤਿੰਦਰ ਕੌਰ ਸੀਨੀਅਰ ਮਹਿਲਾ ਕਾਂਗਰਸੀ ਆਗੂ ਦੀ ਅਗਵਾਈ ਵਿਚ ਬੰਗਾ ਦੇ ਸੀਨੀਅਰ ਕਾਂਗਰਸੀ ਆਗੂਆਂ ਦਾ ਇਕ ਵਫ਼ਦ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਾਸਲ ਚੋਣਾਂ ਲਈ ਨਿਯੁਕਤ ਕੀਤੇ ਗਏ ...
ਮੁਕੰਦਪੁਰ, 17 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਵਿਧਾਨ ਸਭਾ ਹਲਕਾ ਬੰਗਾ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਸਤਵੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ ਹੇਠ ਹਲਕੇ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ ਤੇ ਕਾਂਗਰਸ ਸਰਕਾਰ ਨੇ ...
ਉੜਾਪੜ/ਲਸਾੜਾ, 17 ਜਨਵਰੀ (ਲਖਵੀਰ ਸਿੰਘ ਖੁਰਦ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਜੂਝ ਰਹੇ ਕਿਸਾਨਾਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਟਰੈਕਟਰ ਪਰੇਡ ਕਰਨ ਦੇ ਐਲਾਨ ਨਾਲ ਪੰਜਾਬ 'ਚ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਇਸ ਪਰੇਡ 'ਚ ...
ਬੰਗਾ, 17 ਜਨਵਰੀ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਸਮਾਗਮ ਸ਼ਹੀਦ ਬਾਬਾ ਬੁੰਗਾ ਸਾਹਿਬ ਜੀ ਤੁੰਗਲ ਗੇਟ, ਬੰਗਾ ਵਿਖੇ ਇਲਾਕਾ ਨਿਵਾਸੀ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦ ਬਾਬਾ ਬੁੰਗਾ ...
ਬਲਾਚੌਰ, 17 ਜਨਵਰੀ (ਪੱਤਰ ਪ੍ਰੇਰਕ)-ਸੀਨੀਅਰ ਮੈਡੀਕਲ ਅਫਸਰ ਡਾ: ਕੁਲਵਿੰਦਰ ਮਾਨ ਦੀ ਅਗਵਾਈ 'ਚ ਲੈਫ਼ਟੀਨੈਂਟ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਫ਼ੀਲਡ ਸਟਾਫ ਦੀ ਨਵੇਂ ਵਰ੍ਹੇ ਮੌਕੇ ਪਲੇਠੀ ਮੀਟਿੰਗ ਕੀਤੀ ਗਈ | ਜਿਸ 'ਚ ਸਿਵਲ ਸਰਜਨ ਡਾ: ਗੁਰਦੀਪ ...
ਮੇਹਲੀ, 17 ਜਨਵਰੀ (ਸੰਦੀਪ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬਹੂਆ ਵਿਖੇ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਗਈਆਂ | ਇਸ ਮੌਕੇ ਭਾਈ ਜਸਵੰਤ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸਵੇਰੇ ਗੁਰਦੁਆਰਾ ਸਾਹਿਬ ਤੋਂ ...
ਬੰਗਾ, 17 ਜਨਵਰੀ (ਜਸਬੀਰ ਸਿੰਘ ਨੂਰਪੁਰ)-ਪ੍ਰਸਿੱਧ ਕੀਰਤਨੀਏ ਗਿਆਨੀ ਪਰਮਜੀਤ ਸਿੰਘ ਨੌਰਾ ਵਾਲਿਆਂ ਨੇ ਆਪਣੀ ਨਵਜਨਮੀ ਬੇਟੀ ਜਪਲੀਨ ਕੌਰ ਦੇ ਜਨਮ 'ਤੇ ਹਸਪਤਾਲ 'ਚ ਜਸ਼ਨ ਮਨਾਏ ਗਏ | ਸਾਰੇ ਹਸਪਤਾਲ ਸਟਾਫ਼ ਨੂੰ ਲੱਡੂਆਂ, ਮੂੰਗਫਲੀ ਤੇ ਰਿਓੜੀਆਂ ਦੇ ਡੱਬੇ ਦਿੱਤੇ ਗਏ | ...
ਬੰਗਾ, 17 ਜਨਵਰੀ (ਕਰਮ ਲਧਾਣਾ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਬੰਗਾ ਦੀ ਮੀਟਿੰਗ ਪ੍ਰਧਾਨ ਰਾਮ ਮਿੱਤਰ ਕੋਹਲੀ ਸਾਬਕਾ ਸਾਇੰਸ ਅਧਿਆਪਕ ਦੀ ਪ੍ਰਧਾਨਗੀ ਹੇਠ ਓਮ ਸ਼ਾਂਤੀ ਭਵਨ ਗਾਂਧੀ ਨਗਰ ਬੰਗਾ ਵਿਖੇ ਹੋਏ | ਇਸ ਮੌਕੇ ਸਰਬ ਸੰਮਤੀ ਨਾਲ ਵੱਖ-ਵੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX