ਚੰਡੀਗੜ੍ਹ, 17 ਜਨਵਰੀ (ਮਨਜੋਤ ਸਿੰਘ ਜੋਤ)-ਕਿਸਾਨ ਅੰਦੋਲਨ ਦੇ ਸਮਰਥਨ ਅਤੇ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਕਿਸਾਨ ਯੂਨੀਅਨ (ਪੀ.ਕੇ.ਯੂ) ਅਤੇ ਨੌਜਵਾਨ ਕਿਸਾਨ ਏਕਤਾ ਵਲੋਂ ਰਾਮ ਦਰਬਾਰ ਤੋਂ ਲੈ ਕੇ ਹੱਲੋ ਮਾਜਰਾ ਤੱਕ ਪੈਦਲ ਮਾਰਚ ਕੱਢਿਆ ਗਿਆ | ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਅਮਨਦੀਪ ਸਿੰਘ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਅਤੇ ਚੰਡੀਗੜ੍ਹ ਵਾਸੀਆਂ ਲਈ ਬਹੁਤ ਹੀ ਖ਼ਤਰਨਾਕ ਹਨ | ਇਨ੍ਹਾਂ ਨਾਲ ਸਰਕਾਰੀ ਮੰਡੀ ਤਬਾਹ ਹੋ ਜਾਵੇਗੀ ਅਤੇ ਪ੍ਰਾਈਵੇਟ ਮੰਡੀ ਰਾਹੀਂ ਅੰਬਾਨੀ-ਅਡਾਨੀ ਨੂੰ ਕਿਸਾਨਾਂ ਦੀ ਲੁੱਟ ਕਰਨ ਲਈ ਖੁੱਲ੍ਹੀ ਛੁੱਟੀ ਮਿਲ ਜਾਵੇਗੀ ਅਤੇ ਕੰਟਰੈਕਟ ਫਾਰਮਿੰਗ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਜਾਵੇਗਾ | ਇਸ ਨਾਲ ਕਾਲਾ ਬਾਜ਼ਾਰੀ ਬਹੁਤ ਜ਼ਿਆਦਾ ਵਧ ਜਾਏਗੀ, ਜਿਸ ਤਰ੍ਹਾਂ ਪਿਆਜ਼ ਦੀ ਜਮਾਂ ਖੋਰੀ ਨਾਲ ਰੇਟ ਵਪਾਰੀਆਂ ਦੇ ਕੋਲ ਆਉਣ 'ਤੇ ਅਸਮਾਨ ਛੂ ਜਾਂਦੇ ਹਨ, ਇਸੇ ਤਰ੍ਹਾਂ ਹੀ ਚੌਲ ਅਤੇ ਕਣਕ ਦਾ ਰੇਟ ਵਧ ਜਾਵੇਗਾ | ਆਟਾ ਜੋ ਹੁਣ 20-25 ਰੁਪਏ ਕਿੱਲੋ ਮਿਲਦਾੋ ਹੈ, ਉਸ ਦੀ ਕੀਮਤ ਕਈ ਗੁਣਾ ਵਧ ਜਾਵੇਗੀ | ਇਸ ਦੇ ਨਾਲ ਕਿਸਾਨਾਂ ਦੇ ਨਾਲ-ਨਾਲ ਸਾਰੇ ਦੇਸ਼ ਵਾਸੀਆਂ 'ਤੇ ਅਸਰ ਪਏਗਾ | ਉਨ੍ਹਾਂ ਕਿਹਾ ਕਿ ਅਸੀਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਮੋਢੇ-ਨਾਲ-ਮੋਢਾ ਜੋੜ ਕੇ ਚੱਲਾਂਗੇ, ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ | ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਸਾਨ ਅੰਦੋਲਨ ਵਿਚ ਸਭ ਨੂੰ ਵਧ-ਚੜ੍ਹ ਕੇ ਭਾਗ ਲੈਣ ਲਈ ਅਪੀਲ ਕੀਤੀ | ਇਸ ਪੈਦਲ ਮਾਰਚ ਵਿਚ ਜੈ ਸਿੰਘ ਖ਼ਾਲਸਾ, ਜਸ਼ਨ, ਦੀਪਕ ਗਰਗ, ਹਰਜਿੰਦਰ ਸਿੰਘ, ਗੁਰਲੀਨ ਸਿੰਘ, ਜਤਿਨ, ਹਰਸ਼ਦੀਪ ਸਿੰਘ, ਪਰਵਿੰਦਰ, ਲਾਲ ਬਹਾਦਰ, ਸੁਦਾਮਾ ਆਦਿ ਸ਼ਾਮਲ ਸਨ |
ਚੰਡੀਗੜ੍ਹ, 17 ਜਨਵਰੀ (ਅਜੀਤ ਬਿਊਰੋ)-ਏਬੀਪੀ ਨਿਊਜ਼ ਚੈਨਲ ਵਲੋਂ ਕੀਤੇ ਗਏ ਸਰਵੇਖਣ ਨੂੰ ਪੰਜਾਬ ਕਾਂਗਰਸ ਨੇ ਖ਼ਾਰਜ ਕਰਦੇ ਕਿਹਾ ਕਿ ਇਹ ਸਰਵੇਖਣ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ | ਪਾਰਟੀ ਨੇ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਸਭ ਤੋਂ ਵੱਧ ...
ਚੰਡੀਗੜ੍ਹ, 17 ਜਨਵਰੀ (ਆਰ.ਐਸ. ਲਿਬਰੇਟ)-ਅੱਜ ਸੈਕਟਰ-25 ਦੇ ਬਿਜਲੀ ਸਟੋਰ ਵਿਚ ਇਲੈਕਟਰੀਕਲ ਮੁਲਾਜ਼ਮ ਦੀ ਬੈਠਕ ਹੋਈ, ਜਿਸ ਵਿਚ ਕੋਆਰਡੀਨੇਸ਼ਨ ਕਮੇਟੀ ਚੰਡੀਗੜ੍ਹ ਦੇ ਸੱਦੇ 'ਤੇ 10 ਫਰਵਰੀ ਨੂੰ ਹੋ ਰਹੀ ਹੜਤਾਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ | ਬੈਠਕ ਦੌਰਾਨ ...
ਚੰਡੀਗੜ੍ਹ, 17 ਜਨਵਰੀ (ਆਰ.ਐਸ.ਲਿਬਰੇਟ)-ਭਲਕੇ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਦੀ ਅਗਵਾਈ 'ਚ ਭਲਕੇ ਵਿਧਾਇਕਾਂ ਦਾ ਵਫ਼ਦ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਮਿਲੇਗਾ | ਆਮ ਆਦਮੀ ਪਾਰਟੀ ਨੇ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਾਸਲਾਂ ...
ਚੰਡੀਗੜ੍ਹ, 17 ਜਨਵਰੀ (ਮਨਜੀਤ ਸਿੰਘ ਜੋਤ)-ਚੰਡੀਗੜ੍ਹ ਵਿਖੇ ਅੱਜ ਕੋਰੋਨਾ ਵਾਇਰਸ ਦੇ 34 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦ ਕਿ ਸਿਹਤਯਾਬ ਹੋਣ ਉਪਰੰਤ 43 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਚੰਡੀਗੜ੍ਹ ਵਿਖੇ ਐਕਟਿਵ ਕੇਸਾਂ ਦੀ ਗਿਣਤੀ 229 ਰਹਿ ਗਈ ...
ਚੰਡੀਗੜ੍ਹ, 17 ਜਨਵਰੀ (ਆਰ.ਐਸ.ਲਿਬਰੇਟ)-ਅੱਜ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਦੇ ਭਲਕੇ ਮਹਿਲਾ ਦਿਵਸ ਸਿੰਘੂ ਬਾਰਡਰ 'ਤੇ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਕੌਾਸਲਰ ...
ਚੰਡੀਗੜ੍ਹ, 17 ਜਨਵਰੀ (ਆਰ.ਐਸ.ਲਿਬਰੇਟ)- ਸੈਕਟਰ-19 ਮਾਰਕੀਟ ਦੇ 66 ਦੁਕਾਨਦਾਰਾਂ ਵਲੋਂ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਰਿਪੋਰਟ ਬਣਾ ਕੇ ਐਸ.ਡੀ.ਐਮ. ਈਸਟ ਕੋਰਟ ਨੂੰ ਭੇਜ ਦਿੱਤੀ ਗਈ ਹੈ | ਇਨ੍ਹਾਂ ਦੀ ਐਸ.ਡੀ.ਐਮ. ਕੋਰਟ ਵਿਚ ਸੁਣਵਾਈ ਹੋਵੇਗੀ | ਸੈਕਟਰ-19 ਦੇ ਸਦਰ ...
ਚੰਡੀਗੜ੍ਹ, 17 ਜਨਵਰੀ (ਆਰ.ਐਸ.ਲਿਬਰੇਟ)-ਸੈਕਟਰ 15 ਅਤੇ 11 ਦੇ ਅੰਡਰ ਬਿ੍ਜਾਂ ਬਾਰੇ ਚੰਡੀਗੜ੍ਹ ਕਾਂਗਰਸ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਨਗਰ ਨਿਗਮ ਨੇ ਇਸ ਦਾ ਪੁਨਰ ਨਿਰਮਾਣ 2 ਕੁ ਮਹੀਨੇ ਪਹਿਲਾਂ ਕੀਤਾ ਸੀ ਪਰ ਅੱਜ ਅੰਡਰਪਾਸ ਦੀ ਹਾਲਤ ਇਹ ਹੈ ਕਿ ਸੜਕਾਂ ਖ਼ਰਾਬ ਹਨ | ...
ਚੰਡੀਗੜ੍ਹ 17 ਜਨਵਰੀ (ਅਜੀਤ ਬਿਊਰੋ)- ਪੰਜਾਬ ਵਿਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 10 ...
ਲਾਲੜੂ, 16 ਜਨਵਰੀ (ਰਾਜਬੀਰ ਸਿੰਘ)-ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਘੋਲ ਨੂੰ ਭਖਾਉਣ ਦੀ ਮੁਹਿੰਮ ਤਹਿਤ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਦੇ ਮੈਂਬਰਾਂ ਵਲੋਂ ਦੱਪਰ ਟੋਲ ਪਲਾਜਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂਆਂ ਵਲੋਂ ਜਿਥੇ ਹੁਣ ਤੱਕ ਦਿੱਲੀ ...
ਖਰੜ, 17 ਜਨਵਰੀ (ਜੰਡਪੁਰੀ)-ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਵਲੋਂ ਰਾਸ਼ਟਰੀ ਗਰਲ ਚਾਈਲਡ ਦਿਵਸ ਨੂੰ ਸਮਰਪਿਤ 17 ਜਨਵਰੀ ਤੋਂ ਲੈ ਕੇ 25 ਜਨਵਰੀ ਤੱਕ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਵਿੰਗ ਦੀ ਪ੍ਰਮੁੱਖ ਡਾ. ਪ੍ਰਤਿਭਾ ਮਿਸ਼ਰਾ ਨੇ ਕਿਹਾ ਕਿ ...
ਕੁਰਾਲੀ, 17 ਜਨਵਰੀ (ਬਿੱਲਾ ਅਕਾਲਗੜ੍ਹੀਆ)- ਸ਼ਹਿਰ ਕੁਰਾਲੀ ਦੇ ਵਾਰਡ ਨੰ. 10 ਤੋਂ ਆਮ ਆਦਮੀ ਪਾਰਟੀ ਵਲੋਂ ਧਰਮਿੰਦਰ ਕੁਮਾਰ ਰਾਣਾ ਨੂੰ ਆਪਣਾ ਉਮੀਦਵਾਰ ਐਲਾਨ ਕਰਨ 'ਤੇ ਜਿਥੇ ਵਾਰਡ ਵਾਸੀਆਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ, ਉਥੇ ਹੀ ਵਾਰਡ ਵਾਸੀਆਂ ਨੇ ਰਾਣਾ ਨੂੰ ...
ਮੁੱਲਾਂਪੁਰ ਗਰੀਬਦਾਸ, 17 ਜਨਵਰੀ (ਖੈਰਪੁਰ)-ਸਥਾਨਕ ਪੁਲਿਸ ਨੇ ਰੈਸਟੋਰੈਂਟ ਦੇ ਨਾਂਅ 'ਤੇ ਪਿੰਡ ਤੀੜਾ ਵਿਖੇ ਹੁੱਕਾ ਆਦਿ ਗੈਰਕਾਨੂੰਨੀ ਕੰਮ ਕਰਨ ਦੇ ਕਥਿਤ ਦੋਸ਼ ਤਹਿਤ ਤਿੰਨ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ, ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਸ਼ਾਹੀਮਾਜਰਾ ਵਿਖੇ ਸਥਿਤ ਰਾਕੇਸ਼ ਟਰੇਡਜ਼ ਸਟੋਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਦਿਆਂ ਬੀਤੀ ਰਾਤ ਕਰੀਬ 8 ਤੋਂ 10 ਲੱਖ ਰੁਪਏ ਦੇ ਮਸਾਲੇ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ...
ਜ਼ੀਰਕਪੁਰ, 17 ਜਨਵਰੀ (ਅਵਤਾਰ ਸਿੰਘ)-ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਨਗਰ ਕੌਾਸਲ ਦੇ ਵਾਰਡ ਨੰਬਰ 4 ਤੋਂ ਸੰਭਾਵੀ ਉਮੀਦਵਾਰ ਸੁੁਨੀਤਾ ਜੈਨ ਦੇ ਹੱਕ ਵਿਚ ਭਰਵੀਂ ਮੀਟਿੰਗ ਕਰਕੇ ਨਗਰ ਕੌਾਸਲ ਚੋਣਾਂ ਦਾ ਆਗਾਜ਼ ਕੀਤਾ | ਵਾਰਡ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਮੁਹਾਲੀ ਵਿਚਲੇ ਇਲਾਕੇ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ 13 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਮੁਲਜ਼ਮ ਦੀ ਪਛਾਣ ਅਸ਼ੋਕ ਬਾਂਸਲ ਉਰਫ ਵਿੱਕੀ ...
ਚੰਡੀਗੜ੍ਹ, 17 ਜਨਵਰੀ (ਅਜੀਤ ਬਿਊਰੋ)-ਭਾਈ ਅਨੰਤ ਗੁਰਪਾਲ ਸਿੰਘ ਸਪੁੱਤਰ ਸੰਤ ਬਾਬਾ ਪਿ੍ਤਪਾਲ ਸਿੰਘ, ਮਾਤਾ ਚਰਨ ਕਮਲ ਕੌਰ ਅਤੇ ਪੋਤਰਾ ਮਾਤਾ ਮਹਿੰਦਰ ਕੌਰ ਜੋ ਕਿ 07 ਜਨਵਰੀ ਨੂੰ ਗੁਰਪੁਰੀ ਸੁਧਾਰ ਗਏ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਸਾਹਿਬ ਜੀ ...
ਚੰਡੀਗੜ੍ਹ, 17 ਜਨਵਰੀ (ਆਰ.ਐਸ.ਲਿਬਰੇਟ)-ਸੈਕਟਰ-10 ਲੇਜ਼ਰ ਵੈਲੀ ਵਿਚ ਇਕ 165 ਫੁੱਟ ਉੱਚੇ ਲਟਕਦੇ ਰੈਸਟੋਰੈਂਟ ਚੰਡੀਗੜ੍ਹੀਆਂ ਲਈ ਬਣਾਉਣ ਲਈ ਪ੍ਰਸ਼ਾਸਨ ਤਿਆਰ ਹੈ, ਇਸ ਲਈ ਕੰਪਨੀ ਨੂੰ ਜਗ੍ਹਾ ਦਿੱਤੀ ਜਾਵੇਗੀ | ਇਹ ਪ੍ਰੋਜੈਕਟ ਲਾਭ ਸਾਂਝੇ ਕਰਨ ਵਾਲੀ ਪ੍ਰਣਾਲੀ ਅਧੀਨ ...
ਚੰਡੀਗੜ੍ਹ, 17 ਜਨਵਰੀ (ਮਨਜੀਤ ਸਿੰਘ ਜੋਤ)- ਰੋਟਰੀ ਚੰਡੀਗੜ੍ਹ ਸ਼ਿਵਾਲਿਕ (ਆਰਸੀਐਸ) ਵਲੋਂ ਸੈਕਟਰ-34 ਵਿਖੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਚ ਵਾਟਰ ਹਾਰਵੇਸਟਿੰਗ ਐਾਡ ਗ੍ਰਾਉਂਡ ਰਿਚਾਰਜਿੰਗ ਪ੍ਰੋਜੈਕਟ ਰੋਟਾ ਰੇਨ ਸੇਵਰ ਦੀ ਸ਼ੁਰੂਆਤ ਕੀਤੀ ਗਈ | ...
ਚੰਡੀਗੜ੍ਹ, 17 ਜਨਵਰੀ (ਆਰ.ਐਸ.ਲਿਬਰੇਟ)-ਅੱਜ ਰਾਧੇ ਮਾਰਕੀਟ ਸੈਕਟਰ-41-ਡੀ ਦੇ ਨਿਰਵਿਰੋਧ 'ਨਵਨੀਤ ਚਾਵਲਾ' ਪ੍ਰਧਾਨ ਬਣੇ | ਮਾਰਕਿਟ ਦੀ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਹੋਈ, ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਸ਼ਾਮ 4 ਵਜੇ ਤੱਕ ਦਾ ਸੀ, ਜਿਸ ਵਿਚ ਨਵਨੀਤ ਚਾਵਲਾ ਦੇ ਮੁਕਾਬਲੇ ...
ਚੰਡੀਗੜ੍ਹ 17 ਜਨਵਰੀ (ਅਜੀਤ ਬਿਊਰੋ)- ਪੰਜਾਬ ਦੀਆਂ 8 ਨਗਰ ਨਿਗਮ ਅਤੇ 109 ਨਗਰ ਕੌਾਸਲਾਂ ਦੀਆਂ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਬਹਾਵਲਪੁਰ ਅਤੇ ਅਰੋੜਾ ਸਮਾਜ ਨੇ ਵੀ ਇਨ੍ਹਾਂ ਚੋਣਾਂ ਵਿਚ ਉਤਰਨ ਦਾ ਫ਼ੈਸਲਾ ਕਰ ਲਿਆ ਹੈ | ਹਾਲਾਂਕਿ ਭਾਰਤੀ ਬਹਾਵਲਪੁਰ ਮਹਾਂਸੰਘ ਵਲੋਂ ...
ਚੰਡੀਗੜ੍ਹ 17 ਜਨਵਰੀ (ਮਨਜੋਤ ਸਿੰਘ ਜੋਤ)- ਕੋਵਿਡ-19 ਮਹਾਂਮਾਰੀ ਨੂੰ ਦੇਖਦੇ ਹੋਏ ਸ਼੍ਰੀ ਮਹਾਂਵੀਰ ਜੈਨ ਯੁਵਕ ਮੰਡਲ ਵਲੋਂ 26ਵਾਂ ਸਲਾਨਾ ਖ਼ੂਨਦਾਨ ਕੈਂਪ, ਕਰਨਲ ਕੇ. ਸੀ. ਜੈਨ ਚੈਰੀਟੇਬਲ ਸ਼ਿਕਸ਼ਾ ਜੈਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸੈਕਟਰ-18 ਵਿਖੇ ਲਗਾਇਆ ਗਿਆ ...
ਚੰਡੀਗੜ੍ਹ, 17 ਜਨਵਰੀ (ਮਨਜੀਤ ਸਿੰਘ ਜੋਤ)-ਐਮ.ਸੀ.ਐਮ.ਡੀ.ਏ.ਵੀ. ਕਾਲਜ ਫ਼ਾਰ ਵੁਮੈਨ ਸੈਕਟਰ- 36 ਏ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ (ਰੂਸਾ) ਦੇ ਸਹਿਯੋਗ ਨਾਲ 'ਖੋਜ ਨੈਤਿਕਤਾ ਅਤੇ ਸਾਹਿਤਕ ਚੋਰੀ' ਵਿਸ਼ੇ 'ਤੇ ...
ਚੰਡੀਗੜ੍ਹ, 17 ਜਨਵਰੀ (ਮਨਜੀਤ ਸਿੰਘ ਜੋਤ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ, ਸੈਕਟਰ-26, ਚੰਡੀਗੜ੍ਹ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦਾ ਸਾਲਾਨਾ ਮੈਗਜ਼ੀਨ 'ਫਾਲਕਨ' ...
ਐੱਸ. ਏ. ਐੱਸ. ਨਗਰ, 17 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਵਰਿੰਦਰ ਸਿੰਘ, ਜਗਰੂਪ ਸਿੰਘ, ਬਲਿਹਾਰ ਸਿੰਘ, ਰੇਸ਼ਮ ਸਿੰਘ ਗਿੱਲ, ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮ, ...
ਡੇਰਾਬੱਸੀ, 17 ਜਨਵਰੀ (ਗੁਰਮੀਤ ਸਿੰਘ)-ਸੰਤ ਨਿਰੰਕਾਰੀ ਸਤਸੰਗ ਭਵਨ ਮੁਬਾਰਿਕਪੁਰ ਵਿਖੇ 8ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ 'ਚ 107 ਸ਼ਰਧਾਲੂਆਂ ਵਲੋਂ ਖੂਨਦਾਨ ਕੀਤਾ ਗਿਆ | ਇਸ ਮੌਕੇ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਤਿੰਨ ਵੱਖ-ਵੱਖ ਮਾਮਲਿਆਂ 'ਚ ਮੁਲਜ਼ਮਾਂ ਖ਼ਿਲਾਫ਼ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਚਾਰਜਸ਼ੀਟਾਂ ਦਾਖਲ ਕਰ ਦਿੱਤੀਆਂ ਗਈਆਂ ਹਨ | ਪਹਿਲੇ ਮਾਮਲੇ 'ਚ ਐੱਸ. ਟੀ. ਐੱਫ. ਵਲੋਂ ਕਪਿਲ ਦੇਵ ਨਾਮ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲਈ ਵਾਰਡ ਨੰ. 5 ਤੋਂ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ ਰੀਨਾ ਗੁਰਦੁਆਰਾ ਸਾਹਿਬ ਫੇਜ਼ 4 ਵਿਖੇ ਆਪਣੇ ਸਮਰਥਕਾਂ ਸਮੇਤ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
ਖਰੜ, 17 ਜਨਵਰੀ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਵਿਚ ਵੋਟਰਾਂ ਵਲੋਂ ਕਾਂਗਰਸ ਪਾਰਟੀ ਨਾਲ ਜੁੜਨ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਵਲੋਂ ਚੋਣਾਂ ਵਿਚ ਉਮੀਦਵਾਰਾਂ ਨੂੰ ਚੋਣ ਲੜਾਉਣ ਲਈ ਮੀਟਿੰਗਾਂ ਕਰਕੇ ਜਾਇਜ਼ਾ ਲਿਆ ਜਾ ਰਿਹਾ ਹੈ | ਇਹ ...
ਕੁਰਾਲੀ, 17 ਜਨਵਰੀ (ਹਰਪ੍ਰੀਤ ਸਿੰਘ)-ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਦਿੱਲੀ 'ਚ ਕਿਸਾਨਾਂ ਵਲੋਂ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ 18 ਜਨਵਰੀ ਨੂੰ ਚੰਡੀਗੜ੍ਹ ਤੱਕ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ | ...
ਲਾਲੜੂ, 17 ਜਨਵਰੀ (ਰਾਜਬੀਰ ਸਿੰਘ)-ਜਿਊਲੀ-ਭਾਗਸੀ ਸੰਪਰਕ ਸੜਕ ਦੀ ਹਾਲਤ ਤਰਸਯੋਗ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਜਪਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਸ਼ੀਲ ਰਾਣਾ, ਪਿੰਡ ਟਰੜਕ ਨਿਵਾਸੀ ਅਤੇ ਭਾਜਪਾ ਮੰਡਲ ਲਾਲੜੂ ਦੇ ...
ਖਰੜ, 17 ਜਨਵਰੀ (ਗੁਰਮੁੱਖ ਸਿੰਘ ਮਾਨ)-ਗੁਰਦੁਆਰਾ ਸਾਹਿਬ ਮਾਤਾ ਗੁਜਰੀ ਜੀ ਸਵਰਾਜ ਨਗਰ ਖਰੜ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ...
ਮਾਜਰੀ, 17 ਜਨਵਰੀ (ਕੁਲਵੰਤ ਸਿੰਘ ਧੀਮਾਨ)-ਪਿੰਡ ਤੋਗਾ ਸ਼ਰਾਬ ਦੇ ਠੇਕੇ ਨੇੜੇ ਇੰਦਰਪਾਲ ਸਿੰਘ, ਪ੍ਰਦੀਪ ਸਿੰਘ ਨੇ ਰਣਵੀਰ ਸਿੰਘ ਵਾਸੀ ਪਿੰਡ ਤੀੜਾ ਦੇ ਖੇਤਾਂ ਵਿਚ ਬ੍ਰਦਰ ਸਬ ਨਾਮ ਦੀ ਦੁਕਾਨ ਤੇ ਖਾਣ-ਪੀਣ ਦੇ ਸਾਮਾਨ ਦੀ ਆੜ ਹੇਠ ਲੋਕਾਂ ਨੂੰ ਹੁਕਾ ਸਰਵ ਕਰਨ ਦੀ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਮਾਈਨਿੰਗ ਮਾਫੀਆ ਦੇ ਹੌਾਸਲੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਹਨ, ਜਿਸ ਦੀ ਤਾਜਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਵਣ ਵਿਭਾਗ ਦੇ ਕਰਮਚਾਰੀਆਂ ਤੇ ਮਾਈਨਿੰਗ ਮਾਫੀਆ ਨਾਲ ਸਬੰਧਿਤ ਵਿਅਕਤੀਆਂ ਵਲੋਂ ...
ਖਰੜ, 17 ਜਨਵਰੀ (ਗੁਰਮੁੱਖ ਸਿੰਘ ਮਾਨ)-ਸਰਦੀ ਤੋਂ ਬਚਣ ਲਈ ਲੋੜਵੰਦਾਂ ਝੂੰਗੀਆਂ ਚੌਪੜੀਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਐੱਸ. ਡੀ. ਐੱਮ. ਦਫ਼ਤਰ ਖਰੜ ਵਲੋਂ ਕੰਬਲ ਵੰਡੇ ਗਏ | ਪਿਆਰਾ ਸਿੰਘ ਨੇ ਦੱਸਿਆ ਕਿ ਖਰੜ ਪ੍ਰਸ਼ਾਸਨ ਵਲੋਂ ਇਨਫੋਸੈਸ ਲਿਮ. ਅਰਪਨਕੋਆ ਸ਼ੋਸਲ ...
ਮਾਜਰੀ, 17 ਜਨਵਰੀ (ਕੁਲਵੰਤ ਸਿੰਘ ਧੀਮਾਨ)-ਨਗਰ ਕੌਾਸਲ ਨਵਾਂਗਰਾਓ ਅਧੀਨ ਪੈਂਦੀ ਬੜੀ ਕਰੌਰਾ ਦੇ ਵਸਨੀਕ ਯੋਗਰਾਜ ਨੇ ਦੱਸਿਆ ਕਿ ਮੇਰੇ ਬੱਚੇ ਸੋਲਨ ਪੜ੍ਹਾਈ ਕਰਕੇ ਹਨ ਤੇ ਮੈਂ ਤੇ ਮੇਰੀ ਪਤਨੀ ਆਪਣੇ ਬੱਚਿਆਂ ਕੋਲ ਸੋਲਨ ਚਲੇ ਗਏ ਸੀ ਜਦੋਂ ਅਸੀਂ ਵਾਪਸ ਆ ਕੇ ਵੇਖਿਆ ਕਿ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਮੁਹਾਲੀ ਵਿਚਲੇ ਇਲਾਕੇ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ 13 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਮੁਲਜ਼ਮ ਦੀ ਪਛਾਣ ਅਸ਼ੋਕ ਬਾਂਸਲ ਉਰਫ ਵਿੱਕੀ ...
ਐੱਸ. ਏ. ਐੱਸ. ਨਗਰ, 17 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਫੇਜ਼-8 ਮੁਹਾਲੀ ਵਿਖੇ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੀ ਅਗਵਾਈ ਹੇਠ ਚਾਲੀ ਮੁਕਤਿਆਂ ਦੀ ਯਾਦ ਵਿਚ ਗੁਰਮਤਿ ਸਮਾਗਮ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹੇ ਵਿਚ ਹੁਣ ਤੱਕ ਕੋਵਿਡ-19 ਦੇ ਪਾਜੀਟਿਵ ਕੁੱਲ ਕੇਸ 19,019 ਮਿਲੇ ਹਨ ਜਿਨ੍ਹਾਂ ਵਿਚੋਂ 17,835 ਮਰੀਜ਼ ਠੀਕ ਹੋ ਗਏ ਅਤੇ 830 ਕੇਸ ਐਕਟਿਵ ਹਨ ਜਦਕਿ 354 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ...
ਲਾਲੜੂ, 17 ਜਨਵਰੀ (ਰਾਜਬੀਰ ਸਿੰਘ)-ਪਿੰਡ ਝੱਜੋਂ ਤੇ ਆਲਮਗੀਰ ਦੇ ਵਸਨੀਕਾਂ ਸਮੇਤ ਲੋਕ ਭਲਾਈ ਸੰਸਥਾ ਲਾਲੜੂ ਦੇ ਪ੍ਰਧਾਨ ਨੇ ਘੱਗਰ ਨੇੜਲੇ ਪਿੰਡ ਝੱਜੋਂ ਵਿਚ ਨਾਜਾਇਜ਼ ਮਾਈਨਿੰਗ ਦਾ ਦੋਸ਼ ਲਗਾਉਂਦਿਆਂ ਇਸ ਮਾਮਲੇ ਵਿਚ ਪ੍ਰਸ਼ਾਸਨ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਦੀ ...
ਐੱਸ. ਏ. ਐੱਸ.ਨਗਰ, 17 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਸਰਲ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਵਰਦਾਨ ਸਾਬਤ ਹੋ ਰਹੇ ਪੰਜਾਬ ਐਜੂਕੇਅਰ ਐੱਪ ਹੁਣ ਸਕੂਲਾਂ ਵਿਚ ਚੱਲ ਰਹੇ ਸਮਾਰਟ ਕਲਾਸ ਰੂਮਜ਼ (ਜਮਾਤ ਕਮਰਿਆਂ) ਦਾ ਸ਼ਿੰਗਾਰ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਜਦੋਂ ਕਾਨੂੰਨ ਦੇ ਰਾਖੇ ਆਪ ਹੀ ਧੋਖਾਧੜੀ ਕਰਨ ਲੱਗ ਜਾਣ ਤਾਂ ਇਨਸਾਫ ਲਈ ਪੁਲਿਸ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਲੈਣ ਲਈ ਤਰਲੇ ਮਾਰਨੇ ਪੈਂਦੇ ਹਨ | ਅਜਿਹਾ ਹੀ ਇਕ ਮਾਮਲਾ ...
ਐੱਸ. ਏ. ਐੱਸ.ਨਗਰ, 17 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਮੁਹਾਲੀ ਵਲੋਂ ਪਿੰਡ ਢੇਲਪੁਰ ਵਿਖੇ ਬਣਾਏ ਗਏ ਸਕੇਟਿੰਗ ਮੈਦਾਨ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਕੇਟਿੰਗ ਟੂਰਨਾਮੈਂਟ ਵਿਚ ਸੋਹਾਣਾ ਦੀ ਜੰਮਪਲ ਮਹਿਰੀਨ ਬੈਦਵਾਣ ...
ਮੁੱਲਾਂਪੁਰ ਗਰੀਬਦਾਸ, 17 ਜਨਵਰੀ (ਦਿਲਬਰ ਖੈਰਪੁਰ)-ਕਿਸਾਨ ਅੰਦੋਲਨ ਦਿਨੋ-ਦਿਨ ਸ਼ਾਂਤਮਈ ਢੰਗ ਦੇ ਨਾਲ ਆਪਣੀ ਮੰਜਿਲ ਵੱਲ੍ਹ ਜਾ ਰਿਹਾ ਹੈ, ਜਿਸ ਦੇ ਸਦਕਾ ਕੇਂਦਰ ਸਰਕਾਰ ਨੂੰ ਬਿੱਲ ਰੱਦ ਕਰਨ ਲਈ ਮਜ਼ਬੂਰ ਹੋਣਾ ਹੀ ਪਵੇਗਾ | ਇਸ ਸਬੰਧੀ ਸਿੰਘੂ ਬਾਰਡਰ 'ਤੇ ਲੋਕ ਹਿੱਤ ...
ਐੱਸ. ਏ. ਐੱਸ. ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ 3 ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਖ਼ਿਲਾਫ਼ ਕਿਸਾਨਾਂ ਵਲੋਂ ਦਿੱਲੀ ਬਾਰਡਰ 'ਤੇ ਲਗਾਏ ਧਰਨੇ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਨਵਾਬ ਸਿੰਘ ਮਨੇਸ ਨੇ ਆਪਣਾ ...
ਮਾਜਰੀ, 17 ਜਨਵਰੀ (ਕੁਲਵੰਤ ਸਿੰਘ ਧੀਮਾਨ)-ਪੰਜਾਬ ਸਰਕਾਰ ਦਾ ਬਿਜਲੀ ਮਹਿਕਮਾ ਕੰਢੀ ਏਰੀਏ ਵਿਚ ਕਿਸਾਨਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਦੀਆਂ ਵੱਖਰੀਆਂ ਤਾਰਾਂ ਪਾਉਣ ਦਾ ਕੰਮ ਕਿਸਾਨੀ ਸੰਘਰਸ਼ ਦੀ ਆੜ ਹੇਠ ਪੱਧਰ 'ਤੇ ਚਲਾ ਕੇ ਪੰਜਾਬ ਕਿਸਾਨਾਂ ਨਾਲ ਸਰਾ ਸਰ ਧੱਕਾ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਸਿੱਖ ਕਿਸਾਨ ਆਗੂ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੀ ਚੰਡੀਗੜ੍ਹ ਰਾਜ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਰਾਜਿੰਦਰ ਸਿੰਘ ਬਡਹੇੜੀ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-ਪਿੰਡ ਬਹਿਲੋਲਪੁਰ ਵਿਚ ਗ੍ਰਾਮ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿਚ ਸਰਪੰਚ ਮਨਜੀਤ ਸਿੰਘ ਰਾਣਾ ਵਲੋਂ ਪਿੰਡ ਦੀ ਫਿਰਨੀ 'ਤੇ ਟਾਇਲਾਂ ਲਗਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਰਪੰਚ ਮਨਜੀਤ ਸਿੰਘ ...
ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)-95 ਸਾਲਾ ਬਜ਼ੁਰਗ ਨੇ ਆਪਣੇ ਆਤਮ ਵਿਸ਼ਵਾਸ ਅਤੇ ਡਾਕਟਰਾਂ ਦੀ ਮਦਦ ਨਾਲ ਕੋਵਿਡ-19 ਨੂੰ ਸਫਲਤਾਪੂਰਵਕ ਹਰਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਬਜ਼ੁਰਗਾਂ ਨੂੰ ਕੱਲ ਆਈ. ਵੀ. ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ ਵਿਖੇ 19 ...
ਮਾਜਰੀ, 17 ਜਨਵਰੀ (ਕੁਲਵੰਤ ਸਿੰਘ ਧੀਮਾਨ)-ਨਵਾਂਗਰਾਓ ਵਿਖੇ ਸਾਬਕਾ ਕੌਾਸਲਰ ਗਰਜਾ ਸਿੰਘ, ਕੁਲਦੀਪ ਸਿੰਘ ਤੇ ਮਲਕੀਤ ਸਿੰਘ ਦੀ ਅਗਵਾਈ ਵਿਚ ਕਮੇਟੀ ਮੈਂਬਰਾਂ ਦੀਆਂ ਚੋਣਾਂ ਨੂੰ ਲੈ ਕੇ ਸਿੱਧੂ ਪਰਿਵਾਰ ਦੇ ਮੈਂਬਰਾਂ ਨੇ ਨਵਾਂਗਰਾਓ ਦੇ ਸਥਾਨਕ ਲੋਕਾਂ ਨਾਲ ਮੀਟਿੰਗ ...
ਮਾਜਰੀ, 17 ਜਨਵਰੀ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਅਧੀਨ ਪੈਦੇ ਪਿੰਡ ਅਭੀਪੁਰ ਦੇ ਕਿਸਾਨਾਂ ਨੇ ਦਿੱਲੀ ਬਾਰਡਰ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ 7 ਕੁਇੰਟਲ ਬਿਸਕੁੱਟ ਤਿਆਰ ਕਰਕੇ ਆਪਣੇ ਪਿੰਡ ਤੋਂ ਗੱਡੀਆਂ ਤੇ ਟਰੈਕਟਰ ਟਰਾਲੀਆਂ 'ਤੇ ਰਵਾਨਾ ਹੋਏ | ਇਸ ਸਬੰਧੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX