ਫ਼ਤਿਹਗੜ੍ਹ ਪੰਜਤੂਰ, 17 ਜਨਵਰੀ (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਵਿਖੇ ਕੇਂਦਰ ਸਰਕਾਰ ਦੇ ਬਣਾਏ ਹੋਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਸੰਯੁਕਤ ਮੋਰਚਾ ਚੱਲ ਰਿਹਾ ਹੈ | ਕੇਂਦਰ ਸਰਕਾਰ ਅਜੇ ਤੱਕ ਕੋਈ ਮੰਗ ਨਹੀਂ ਮੰਨੀ ਇਸ ਕਰਕੇ ਹੀ ਸਾਰੀਆਂ ਹੀ ਜਥੇਬੰਦੀਆਂ ਵਲੋਂ ਆਉਣ ਵਾਲੀ 26 ਜਨਵਰੀ ਨੂੰ ਕੇਂਦਰ ਸਰਕਾਰ ਦੇ ਖ਼ਿਲਾਫ਼ ਵੱਧ ਚੜ੍ਹ ਕੇ ਰੋਸ ਮਾਰਚ ਦਿੱਲੀ ਵਿਖੇ ਕੱਢਿਆ ਜਾਵੇਗਾ | ਇਸੇ ਹੀ ਸਬੰਧ ਵਿਚ ਅੱਜ ਹਲਕਾ ਧਰਮਕੋਟ ਦੇ ਸਮੂਹ ਕਿਸਾਨਾਂ ਵਲੋਂ ਅੱਜ ਰੋਸ ਮਾਰਚ ਕਰਦੇ ਹੋਏ ਟਰੈਕਟਰ ਮਾਰਚ ਕੱਢਿਆ ਗਿਆ ਜੋ ਕਿ ਪਿੰਡ ਖੰਭੇ ਦਾਣਾ ਮੰਡੀ ਤੋਂ ਸ਼ੁਰੂ ਕਰ ਕੇ ਫ਼ਤਿਹਗੜ੍ਹ ਪੰਜਤੂਰ, ਕਿੱਲੀ, ਧਰਮ ਸਿੰਘ ਵਾਲਾ, ਕਾਦਰ ਵਾਲਾ, ਮੰਦਰ, ਕੋਟ ਈਸੇ ਖਾਂ, ਚੀਮਾ, ਜਲਾਲਾਬਾਦ, ਧਰਮਕੋਟ, ਢੋਲੇਵਾਲਾ, ਤੋਤੇ ਵਾਲਾ ਤੋਂ ਹੁੰਦਾ ਹੋਇਆ ਖੰਭੇ ਦਾਣਾ ਮੰਡੀ ਵਿਖੇ ਸਮਾਪਤ ਹੋਇਆ | ਇਸ ਟਰੈਕਟਰ ਮਾਰਚ ਦੌਰਾਨ ਸਮੂਹ ਕਿਸਾਨਾਂ ਵਲੋਂ ਮੋਦੀ ਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜਰਨੈਲ ਸਿੰਘ ਖੰਭੇ ਨੇ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨ ਵੀਰ, ਮਜ਼ਦੂਰ ਵੀਰ, ਆੜ੍ਹਤੀਏ ਭਰਾ, ਵਪਾਰੀ ਵਰਗ, ਦੁਕਾਨਦਾਰ ਵੀਰ ਅਤੇ ਹੋਰ ਸਾਰੇ ਵਰਗਾਂ ਨੂੰ ਬੇਨਤੀ ਅਤੇ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ 26 ਤਾਰੀਖ਼ ਨੂੰ ਦਿੱਲੀ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣ ਤਾਂ ਜੋ ਕੇਂਦਰ ਸਰਕਾਰ ਦੇ ਖ਼ਿਲਾਫ਼ ਵੱਡਾ ਰੋਸ ਧਰਨਾ ਕੱਢ ਕੇ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਮਜਬੂਰ ਕੀਤਾ ਜਾਵੇ ਅਤੇ ਇਹ ਇਤਿਹਾਸਕ ਇਕੱਠ ਹੋਵੇਗਾ ਜੋ ਕਿ ਰਹਿੰਦੀ ਦੁਨੀਆ ਤੱਕ ਇਤਿਹਾਸ ਵਿਚ ਯਾਦ ਰਹੇਗਾ |
ਕਿਰਤੀ ਕਿਸਾਨ ਯੂਨੀਅਨ ਵਲੋਂ ਚੇਤਨਾ ਟਰੈਕਟਰ ਰੈਲੀ ਕੱਢੀ
ਧਰਮਕੋਟ, (ਪਰਮਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਰਜ ਸਿੰਘ ਦੀ ਅਗਵਾਈ ਹੇਠ ਧਰਮਕੋਟ ਦਾਣਾ ਮੰਡੀ ਤੋਂ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਕੁਲਜੀਤ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਚੇਤਨਾ ਰੈਲੀ ਧਰਮਕੋਟ 150 ਦੇ ਕਰੀਬ ਟਰੈਕਟਰਾਂ ਨਾਲ ਰਵਾਨਾ ਹੋ ਕੇ ਢੋਲੇਵਾਲਾ ਤੋਂ ਪਿੰਡਾਂ ਵਿਚੋਂ ਹੋ ਕੇ ਫ਼ਤਿਹਗੜ੍ਹ ਪੰਜਤੂਰ ਪਹੁੰਚੀ ਜਿੱਥੋਂ 70-75 ਟਰੈਕਟਰ ਇਸ ਰੈਲੀ ਵਿਚ ਹੋਰ ਸ਼ਾਮਿਲ ਹੋਏ | ਉਪਰੰਤ ਇਹ ਚੇਤਨਾ ਰੈਲੀ ਸ਼ਾਹਬੁੱਕਰ, ਕੋਟ ਈਸੇ ਖਾਂ, ਜਲਾਲਾਬਾਦ ਆਦਿ ਪਿੰਡਾਂ ਵਿਚੋਂ ਹੋ ਕੇ ਵਾਪਸ ਧਰਮਕੋਟ ਪਹੁੰਚੀ | ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ 26 ਜਨਵਰੀ ਨੂੰ ਕੇਂਦਰ ਵਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਕੱਢੀ ਜਾ ਰਹੀ ਟਰੈਕਟਰ ਰੈਲੀ ਪ੍ਰਤੀ ਜਾਗਰੂਕ ਕਰਨਾ ਹੈ | ਇਸ ਰੈਲੀ ਵਿਚ ਬਲਾਕ ਪ੍ਰਧਾਨ ਸਾਰਜ ਸਿੰਘ, ਜਨਰਲ ਸਕੱਤਰ ਕੁਲਜੀਤ ਸਿੰਘ, ਅੰਗਰੇਜ਼ ਸਿੰਘ, ਹਰਪਾਲ ਸਿੰਘ ਚੌਧਰੀਵਾਲ, ਬਲਵਿੰਦਰ ਸਿੰਘ ਚੱਕ ਕੰਨੀਆ, ਦਵਿੰਦਰ ਸਿੰਘ ਭੈਣੀ, ਸ਼ਹਿਰੀ ਪ੍ਰਧਾਨ ਕੰਵਲਜੀਤ ਸਿੰਘ ਹਾਡਾ, ਨਿਸ਼ਾਨ ਸਿੰਘ ਬੱਡੂਵਾਲ, ਗੁਰਚਰਨ ਸਿੰਘ ਤਖਤੂਵਾਲ, ਸੁਰਜੀਤ ਸਿੰਘ ਨੂਰਪੁਰ ਹਕੀਮਾਂ, ਜਸਵਿੰਦਰ ਸਿੰਘ ਬਾਜੇ ਕੇ ਅਤੇ ਵੱਡੀ ਗਿਣਤੀ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਾਜ਼ਰ ਸਨ |
ਮੋਗਾ, 17 ਜਨਵਰੀ (ਗੁਰਤੇਜ ਸਿੰਘ)-ਮੋਗਾ ਸਿਹਤ ਵਿਭਾਗ ਨੂੰ ਕੋਰੋਨਾ ਸਬੰਧੀ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲ੍ਹੇ ਵਿਚ ਅੱਜ ਕਿਸੇ ਨੂੰ ਵੀ ਕੋਰੋਨਾ ਹੋ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ | ਅੱਜ ਸਿਹਤ ਵਿਭਾਗ ਵਲੋਂ ਪ੍ਰਾਪਤ ਰਿਪੋਰਟ ਅਨੁਸਾਰ ਜ਼ਿਲ੍ਹੇ ਵਿਚ ...
ਮੋਗਾ, 17 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੰੂਨਾਂ ਨੂੰ ਲੈ ਕੇ ਸੂਬੇ ਦਾ ਕਿਸਾਨ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਜਿੱਥੇ ਦਿੱਲੀ ਵਿਖੇ ਆਪਣਾ ਅੰਦੋਲਨ ਚਲਾ ਰਿਹਾ ਹੈ, ਉੱਥੇ ...
ਕੋਟ ਈਸੇ ਖਾਂ, 17 ਜਨਵਰੀ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਬੀਤੇ ਸਨਿੱਚਰਵਾਰ ਦੇਰ ਸ਼ਾਮ ਸੰਘਣੀ ਧੁੰਦ 'ਚ ਅਣਪਛਾਤੇ ਲੁਟੇਰਿਆਂ ਵਲੋਂ ਕਾਰ ਸਵਾਰਾਂ 'ਤੇ ਹਮਲਾ ਕਰਦਿਆਂ ਕਾਰ ਖੋਹ ਕੇ ਭੱਜ ਜਾਣ ਤੋਂ ਬਾਅਦ ਕਾਰ ਨੂੰ ਅੱਗ ਲਾ ਦਿੱਤੇ ਜਾਣ ਦਾ ਮਾਮਲਾ ਸਾਹਮਣੇ ...
ਮੋਗਾ, 17 ਜਨਵਰੀ (ਗੁਰਤੇਜ ਸਿੰਘ)-ਥਾਣਾ ਬੱਧਨੀ ਕਲਾਂ ਪੁਲਿਸ ਵਲੋਂ ਪਿੰਡ ਲੋਪੋ 'ਚ ਗਸ਼ਤ ਦੌਰਾਨ ਦੜਾ ਸੱਟਾ ਲਾਉਣ ਦੀ ਆਵਾਜ਼ਾਂ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਨਾਲ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਬੱਧਨੀ ...
ਮੋਗਾ, 17 ਜਨਵਰੀ (ਗੁਰਤੇਜ ਸਿੰਘ)-ਗਲੀ ਵਿਚ ਫਿਰਦੇ ਕੁੱਤੇ ਨੂੰ ਘੇਰ ਕੇ ਸੋਟੇ ਮਾਰ-ਮਾਰ ਕੇ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਸਿਟੀ ਮੋਗਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੁੱਤੇ ਨੂੰ ਮਾਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ...
ਮੋਗਾ, 17 ਜਨਵਰੀ (ਗੁਰਤੇਜ ਸਿੰਘ)-ਜ਼ਿਲ੍ਹੇ ਦੇ ਪਿੰਡ ਝੰਡੇਆਣਾ ਸ਼ਰਕੀ ਨਿਵਾਸੀ ਵਿਆਹੁਤਾ ਲੜਕੀ ਨੂੰ ਉਸ ਦੇ ਸਹੁਰਾ ਪਰਿਵਾਰ ਵਲੋਂ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਕੁੱਟਮਾਰ ਕੇ ਘਰੋ ਬਾਹਰ ਕੱਢਣ ਦੇ ਦੋਸ਼ 'ਚ ਪੁਲਿਸ ਵਲੋਂ ਕਥਿਤ ਦੋਸ਼ੀ ਪਤੀ ਅਤੇ ਸੱਸ ਖ਼ਿਲਾਫ਼ ...
ਮੋਗਾ, 17 ਜਨਵਰੀ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ ਦੋ ਵੱਖ ਵੱਖ ਥਾਵਾਂ ਤੋਂ 10 ਗ੍ਰਾਮ ਹੈਰੋਇਨ ਅਤੇ 150 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਜਣਿਆਂ ਨੂੰ ...
ਕੋਟ ਈਸੇ ਖਾਂ, 17 ਜਨਵਰੀ (ਨਿਰਮਲ ਸਿੰਘ ਕਾਲੜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਕਸਬਾ ਕੋਟ ਈਸੇ ਖਾਂ 'ਚ ਧਰਮਕੋਟ ਰੋਡ 'ਤੇ ਬਾਬਾ ਬਚਿੱਤਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਰਣਬੀਰ ਸਿੰਘ ਰਾਣਾ, ਸਾਰਜ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ...
ਮੋਗਾ, 17 ਜਨਵਰੀ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਮੋਟਰ ਰਿਪੇਅਰਿੰਗ ਮਿੰਦੀ ਮੋਟਰਜ਼ ਜੀ.ਟੀ. ਰੋਡ ਮੋਗਾ ਵਿਖੇ ਗੁਰੂ ਨਾਨਕ ਮੋਦੀਖ਼ਾਨਾ ਵਲੋਂ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਦੀ ਅਗਵਾਈ ਹੇਠ ਦਾਨੀ ਸੱਜਣਾਂ ਦੇ ਸਹਿਯੋਗ ਨਾਲ 198ਵਾਂ ਮੁਫ਼ਤ ਰਾਸ਼ਨ ਵੰਡ ਸਮਾਗਮ ...
ਮੋਗਾ, 17 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਖ਼ਿਲਾਫ਼ ਕਰਦਿਆਂ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਸਥਾ ਵਲੋਂ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਹੱਕ 'ਚ ਬਿਆਨ ਦਿੱਤਾ ਹੈ | ...
ਕੋਟ ਈਸੇ ਖਾਂ, 17 ਜਨਵਰੀ (ਨਿਰਮਲ ਸਿੰਘ ਕਾਲੜਾ)-ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਜੋ ਕਿਸਾਨਾਂ ਦੇ ਵਲੋਂ ਤਿੰਨ ਕਾਲੇ ਕਾਨੰੂਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਕਰੀਬ ਡੇਢ ਮਹੀਨੇ ਤੋਂ ਧਰਨਾ ਲਗਾਈ ਬੈਠੇ ਹਨ ਅਤੇ 70 ਦੇ ਕਰੀਬ ਕਿਸਾਨ ਵੀਰ ਸ਼ਹੀਦੀਆਂ ਪਾ ...
ਅਜੀਤਵਾਲ, 17 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੋਗਾ ਬਲਾਕ-1 ਦੇ 29 ਪਿੰਡਾਂ 'ਚ 26 ਜਨਵਰੀ ਦਿੱਲੀ ਟਰੈਕਟਰ ਮਾਰਚ ਤੇ 18 ਜਨਵਰੀ ਨੂੰ ਮਹਿਲਾ ਦਿਵਸ ਮੌਕੇ ਸਾਬਕਾ ਮੰਤਰੀ ਜਿਆਣੀ ਅਤੇ ਪ੍ਰਧਾਨ ਹਰਜੀਤ ਗਰੇਵਾਲ ਦੇ ਪਿੰਡ ਦਾ ...
ਠੱਠੀ ਭਾਈ, 17 ਜਨਵਰੀ (ਜਗਰੂਪ ਸਿੰਘ ਮਠਾੜੂ)-ਕੇਂਦਰ ਸਰਕਾਰ ਦੇ ਤਿੰਨ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹਿੱਸਾ ਪਾਉਂਦਿਆਂ ਪਿੰਡ ਕੇਸਰ ਵਾਲਾ (ਬਠਿੰਡਾ) ਵਾਸੀ ਪਰਮਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ...
ਨਿਹਾਲ ਸਿੰਘ ਵਾਲਾ, 17 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਸੰਤੋਖ ਕੌਰ ਪਿੰਡ ਬੁੱਕਣਵਾਲਾ ਨੂੰ ਤਰਸ ਦੇ ਆਧਾਰ 'ਤੇ ਮਾਰਕੀਟ ਕਮੇਟੀ ਦਫ਼ਤਰ ਵਿਚ ਬਤੌਰ ਸੇਵਾਦਾਰ ਦੀ ਆਸਾਮੀ ...
ਮੋਗਾ, 17 ਜਨਵਰੀ (ਜਸਪਾਲ ਸਿੰਘ ਬੱਬੀ)-ਮੋਗਾ ਵਿਖੇ ਆਰਟਿਸਟ ਗੁਰਪ੍ਰੀਤ ਸਿੰਘ ਕੋਮਲ ਵਲੋਂ ਤਿਆਰ ਕੀਤਾ ਕਿਸਾਨ ਅੰਦੋਲਨ ਲਈ ਵੱਡੇ ਝੰਡੇ 'ਤੇ ਕਿਸਾਨਾਂ ਦੇ ਹੱਕ ਵਿਚ ਲੋਕਾਂ ਸਮੇਤ ਬੱਚਿਆਂ ਨੇ ਦਸਤਖ਼ਤ ਕੀਤੇ | ਗੁਰਪ੍ਰੀਤ ਸਿੰਘ ਕੋਮਲ ਨੇ ਦੱਸਿਆ ਕਿ ਇਹ ਝੰਡਾ 26 ਜਨਵਰੀ ...
ਮੋਗਾ, 17 ਜਨਵਰੀ (ਜਸਪਾਲ ਸਿੰਘ ਬੱਬੀ)-ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਗੀਤ ਰਾਹੀਂ ਆਪਣਾ ਸਮਰਥਨ ਦਿੰਦਿਆਂ ਲੋਕ ਗਾਇਕ ਚਰਨਜੀਤ ਸਿੰਘ ਸਲੀਣਾ ਵਲੋਂ ਗਾਇਆ ਗੀਤ 'ਹੋ ਜਾ ਕਾਇਮ ਦਿੱਲੀਏ' ...
ਨੱਥੂਵਾਲਾ ਗਰਬੀ, 17 ਜਨਵਰੀ (ਸਾਧੂ ਰਾਮ ਲੰਗੇਆਣਾ)-ਪਿੰਡ ਭਲੂਰ ਦੇ ਜੰਮਪਲ ਉੱਘੇ ਸਮਾਜ ਸੇਵੀ ਰਾਜਵੀਰ ਸਿੰਘ ਸੰਧੂ ਦੇ ਪਰਿਵਾਰ ਵਲੋਂ ਆਪਣੇ ਪਰਿਵਾਰ ਦੇ ਬੱਚਿਆਂ ਮਨਵੀਰ ਸਿੰਘ ਸੰਧੂ ਅਤੇ ਪਰਮਵੀਰ ਸਿੰਘ ਸੰਧੂ ਦਾ ਜਨਮ ਦਿਨ ਕਿਸਾਨ ਸੰਘਰਸ਼ ਨੂੰ ਸਮਰਪਿਤ ਫ਼ੰਡ ਦੇ ...
ਬਾਘਾ ਪੁਰਾਣਾ, 17 ਜਨਵਰੀ (ਬਲਰਾਜ ਸਿੰਗਲਾ)-ਸਥਾਨਕ ਆਈਲਟਸ ਐਸੋਸੀਏਸ਼ਨ ਬਾਘਾ ਪੁਰਾਣਾ ਨੇ ਮੁਦਕੀ ਰੋਡ ਉੱਪਰ ਪੂਰੀਆਂ-ਛੋਲੇ,ਕੜਾਹ ਪ੍ਰਸ਼ਾਦ ਅਤੇ ਚਾਹ ਦਾ ਲੰਗਰ ਮਾਘ ਮਹੀਨੇ ਨੂੰ ਮੁੱਖ ਰੱਖਦਿਆਂ ਲਗਾਇਆ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਪ੍ਰਬੰਧਕਾਂ ਪੰਕਜ ...
ਜਗਰੂਪ ਸਿੰਘ ਮਠਾੜੂ 9855052355 ਇਤਿਹਾਸਕ ਪਿਛੋਕੜ-ਪਿੰਡ ਮੌੜ ਨੌਾ ਆਬਾਦ ਲਗਪਗ 180 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਪ੍ਰਾਪਤ ਸਰਦਾਰ ਧੰਨਾ ਸਿੰਘ ਮਲਵਈ ਮਾਨ ਮੌੜ (ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਨਾਮੀ ਜਰਨੈਲ) ਦੇ ਸਪੁੱਤਰ ਹੁਕਮ ਸਿੰਘ ...
ਕੋਟ ਈਸੇ ਖਾਂ, 17 ਜਨਵਰੀ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ ਦਾ ਬਿਗਲ ਵੱਜਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਅਸ਼ਵਨੀ ਕੁਮਾਰ ਪਿੰਟੂ ਸਾਬਕਾ ਪ੍ਰਧਾਨ ਨਗਰ ...
ਕੋਟ ਈਸੇ ਖਾਂ, 17 ਜਨਵਰੀ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਮਸੀਤਾਂ ਰੋਡ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਹਰ ਵਰੇ੍ਹ ਵਾਂਗ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਅਥਾਹ ਸ਼ਰਧਾ ਤੇ ਉਤਸ਼ਾਹ ...
ਕਿਸ਼ਨਪੁਰਾ ਕਲਾਂ, 17 ਜਨਵਰੀ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਨੇੜਲੇ ਪਿੰਡ ਕੋਕਰੀ ਬੁੱਟਰਾਂ ਵਿਖੇ ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸ਼ਮਸ਼ਾਨਘਾਟ ਵਿਚ ਸਬਮਰਸੀਬਲ ਮੋਟਰ ਲਵਾਈ ਗਈ ਜਿਸ ਦਾ ਰਸਮੀ ਉਦਘਾਟਨ ਸਰਪੰਚ ...
ਬਾਘਾ ਪੁਰਾਣਾ, 17 ਜਨਵਰੀ (ਬਲਰਾਜ ਸਿੰਗਲਾ)-ਸੂਬੇ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੀਆਂ ਜਾ ਰਹੀਆਂ ਗਰਾਂਟਾਂ ਤਹਿਤ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਅੱਜ ਪਿੰਡ ਚੰਨੂਵਾਲਾ ਦੀ ਪੰਚਾਇਤ ਨੂੰ 21 ਲੱਖ 58 ਹਜਾਰ 435 ਰੁਪਏ ਦਾ ਚੈੱਕ ਭੇਟ ਕੀਤਾ | ਇਸ ਮੌਕੇ ਵਿਧਾਇਕ ...
ਬਾਘਾ ਪੁਰਾਣਾ, 17 ਜਨਵਰੀ (ਬਲਰਾਜ ਸਿੰਗਲਾ)-ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੁਰਬ ਸਥਾਨਕ ਸ਼ਹਿਰ ਦੀ ਮੋਗਾ ਸੜਕ ਉੱਪਰਲੇ ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ...
ਬਾਘਾ ਪੁਰਾਣਾ, 17 ਜਨਵਰੀ (ਬਲਰਾਜ ਸਿੰਗਲਾ)-ਅੱਜ ਰਾਜੇਆਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਅਹਿਮ ਮੀਟਿੰਗ ਹੋਈ | ਮੀਟਿੰਗ 'ਚ ਤੈਅ ਕੀਤਾ ਕਿ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ 'ਤੇ ਆਉਣ ਵਾਲੀ 26 ਜਨਵਰੀ ਨੂੰ ਕਿਸਾਨ ਪਰੇਡ ਕੀਤੀ ਜਾ ਰਹੀ ਹੈ | ਉਸ ਦੇ ਪ੍ਰਚਾਰ ਵਜੋਂ 18 ...
ਮੋਗਾ, 17 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਚੜਿੱਕ ਮੋਗਾ ਵਿਖੇ ਕੈਪਟਨ ਸਰਕਾਰ ਵਲੋਂ ਗੱਦੀ ਉੱਪਰ ਬੈਠਣ ਮੌਕੇ ਕੀਤੇ ਵਾਅਦਿਆਂ ਤੋਂ ਮੁਕਰਨ ਖ਼ਿਲਾਫ਼ ਅਹਿਮ ਮੀਟਿੰਗ ਕੀਤੀ | ਸਰਕਾਰ ਵਿਰੁੱਧ ...
ਨਿਹਾਲ ਸਿੰਘ ਵਾਲਾ, 17 ਜਨਵਰੀ (ਸੁਖਦੇਵ ਸਿੰਘ ਖ਼ਾਲਸਾ)-ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋ ਵਲੋਂ ਹਰ ਸਾਲ ਦੀ ਤਰ੍ਹਾਂ ਚਾਲੀ ਮੁਕਤਿਆਂ ਦੀ ਯਾਦ 'ਚ ਤਖ਼ਤੂਪੁਰਾ ਸਾਹਿਬ ਵਿਖੇ ਸਮਰਪਿਤ ਮਾਘੀ ਮੇਲਾ 'ਤੇ ਚਾਰ ਦਿਨਾਂ ਧਾਰਮਿਕ ਸਮਾਗਮ ਸਜਾਏ ਗਏ | ...
ਠੱਠੀ ਭਾਈ, 17 ਜਨਵਰੀ (ਜਗਰੂਪ ਸਿੰਘ ਮਠਾੜੂ)-ਸਰਪੰਚ ਲਖਵੀਰ ਸਿੰਘ ਫੀਰੂ ਖ਼ਾਲਸਾ ਦੀ ਅਗਵਾਈ ਵਾਲੀ ਪਿੰਡ ਸੁਖਾਨੰਦ ਦੀ ਸਮੂਹ ਗ੍ਰਾਮ ਪੰਚਾਇਤ, ਪਿੰਡ ਸੁਖਾਨੰਦ ਦੀ ਸਰਪੰਚ ਬਲਦੇਵ ਕੌਰ ਦੇ ਪਤੀ ਸੂਬੇਦਾਰ ਅਰਾਜ ਸਿੰਘ ਦੀ ਅਗਵਾਈ ਵਾਲੀ ਪੰਚਾਇਤ ਅਤੇ ਪਿੰਡ ਮਾੜੀ ...
ਮੋਗਾ, 17 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸਾਹਿਬ ਏ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਸਤੀ ਗੋਬਿੰਦਗੜ੍ਹ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ...
ਮੋਗਾ, 17 ਜਨਵਰੀ (ਜਸਪਾਲ ਸਿੰਘ ਬੱਬੀ)-ਗੀਤਾ ਭਵਨ ਚੌਾਕ ਮੋਗਾ ਵਿਖੇ ਸ਼ੂਗਰ ਚੇਤਨਾ ਸੁਸਾਇਟੀ ਮੋਗਾ ਵਲੋਂ ਸੁਸਾਇਟੀ ਦੇ ਸੰਸਥਾਪਕ ਰਾਜਿੰਦਰ ਛਾਬੜਾ ਅਤੇ ਪ੍ਰਧਾਨ ਪ੍ਰਦੀਪ ਮੰਗਲਾ ਦੀ ਅਗਵਾਈ ਵਿਚ ਮਾਤਾ ਸੁਦੇਸ਼ ਰਾਣੀ ਦੀ ਯਾਦ ਵਿਚ ਮੋਗਾ ਵਿਖੇ ਐਚ. ਬੀ. ਏ.1 ਸੀ (ਤਿੰਨ ...
ਮੋਗਾ, 17 ਜਨਵਰੀ (ਜਸਪਾਲ ਸਿੰਘ ਬੱਬੀ)-ਪਿੰਡ ਘੱਲ ਕਲਾਂ (ਮੋਗਾ) ਵਿਖੇ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮੋਗਾ ਵਲੋਂ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਤਖਾਣਵੱਧ ਦੀ ਅਗਵਾਈ ਹੇਠ ਭੈਣ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਸਬੰਧੀ ਸਮਾਗਮ ਕਰਵਾਇਆ | ਇਸ ਮੌਕੇ ਬਸਪਾ ਪੰਜਾਬ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX