ਫ਼ਿਰੋਜ਼ਪੁਰ, 17 ਜਨਵਰੀ (ਗੁਰਿੰਦਰ ਸਿੰਘ)-ਫਰਵਰੀ ਮਹੀਨੇ ਹੋਣ ਜਾ ਰਹੀਆਂ ਨਗਰ ਕੌਾਸਲ ਚੋਣਾਂ 'ਚ ਧੱਕੇਸ਼ਾਹੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਹਾਕਮ ਧਿਰ ਦੇ ਇਸ਼ਾਰਿਆਂ 'ਤੇ ਅਕਾਲੀ ਉਮੀਦਵਾਰਾਂ ਨੂੰ ਐੱਨ. ਓ. ਸੀ. ਨਾ ਦੇਣ ਤੇ ਨਾਮਜ਼ਦਗੀਆਂ ਭਰਨ ਮੌਕੇ ਤੰਗ-ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀ ਖ਼ੁਦ ਜ਼ਿੰਮੇਵਾਰ ਹੋਣਗੇ | ਇਹ ਚਿਤਾਵਨੀ ਭਰੇ ਸ਼ਬਦ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫ਼ਿਰੋਜ਼ਪੁਰ ਨਗਰ ਕੌਾਸਲ ਖੇਤਰ ਅਧੀਨ ਅੱਧੀ ਦਰਜਨ ਦੇ ਕਰੀਬ ਵਾਰਡਾਂ ਵਿਚ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਹੇ | ਰੈਲੀਆਂ ਦੌਰਾਨ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਖਾਧੀ ਸਹੁੰ ਪੂਰੀ ਨਾ ਕਰਨ ਵਾਲੇ ਮੁੱਖ ਮੰਤਰੀ ਤੋਂ ਲੋਕ ਭਲਾਈ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਸਰਕਾਰ ਵੇਲੇ ਦਿੱਤੀਆਂ ਸਹੂਲਤਾਂ ਤੇ ਸਕੀਮਾਂ ਬੰਦ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਧਰੋਹ ਕਮਾਇਆ ਹੈ | ਸ. ਬਾਦਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨਗਰ ਕੌਾਸਲ ਚੋਣਾਂ ਆਪਣੇ ਚੋਣ ਨਿਸ਼ਾਨ 'ਤੇ ਲੜੇਗਾ ਅਤੇ ਵਿਰੋਧੀ ਧਿਰਾਂ ਨੂੰ ਭਾਂਜ ਦੇਣ ਲਈ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਟੀਮਾਂ ਹਰ ਵਾਰਡ ਵਿਚ ਵੋਟਰਾਂ ਨਾਲ ਨਿੱਜੀ ਸੰਪਰਕ ਬਣਾਉਣਗੀਆਂ | ਅਕਾਲੀ ਆਗੂਆਂ ਤੇ ਵਰਕਰਾਂ ਨੂੰ ਹਲਾਸ਼ੇਰੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2022 ਵਿਚ ਅਕਾਲੀ ਸਰਕਾਰ ਬਣਾਉਣਾ ਹੀ ਸਾਡਾ ਇੱਕੋ ਇਕ ਨਿਸ਼ਾਨਾ ਹੋਣਾ ਚਾਹੀਦਾ ਹੈ | ਵੱਖ-ਵੱਖ ਵਾਰਡਾਂ ਵਿਚ ਕੀਤੀਆਂ ਜਨਤਕ ਰੈਲੀਆਂ ਦੌਰਾਨ ਆਪਣੇ ਸੰਬੋਧਨਾਂ ਵਿਚ ਸੁਖਬੀਰ ਸਿੰਘ ਬਾਦਲ ਨੇ ਹਲਕਾ ਵਿਧਾਇਕ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰੀ ਹਲਕਾ ਭਾਜਪਾ ਦੇ ਖਾਤੇ 'ਚ ਹੋਣ ਕਾਰਨ ਅਕਾਲੀ ਆਗੂ ਤੇ ਵਰਕਰ ਦੱਬੇ ਹੋਏ ਮਹਿਸੂਸ ਕਰ ਰਹੇ ਸਨ, ਪਰ ਹੁਣ ਇਸ ਹਲਕੇ ਦੀ ਕਮਾਨ ਦਲੇਰ ਤੇ ਨਿਧੜਕ ਜਰਨੈਲ ਜਨਮੇਜਾ ਸਿੰਘ ਸੇਖੋਂ ਨੂੰ ਸੌਾਪ ਦਿੱਤੀ ਗਈ ਹੈ ਅਤੇ ਕਾਂਗਰਸੀਆਂ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣ ਲਈ ਸਮੁੱਚੀ ਜ਼ਿਲ੍ਹਾ ਟੀਮ ਇਕਜੁੱਟ ਹੋ ਕੇ ਹਲਕੇ ਦੇ ਲੋਕਾਂ ਨਾਲ ਖੜ੍ਹੀ ਹੋਵੇਗੀ | ਪੀ. ਜੀ. ਆਈ. ਦੇ ਰੱਖੇ ਨੀਂਹ ਪੱਥਰ ਬਾਰੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਦੇ ਪ੍ਰੋਜੈਕਟ ਦਾ ਪੰਜਾਬ ਦੇ ਵਿਧਾਇਕ ਕੋਲ ਨੀਂਹ ਪੱਥਰ ਰੱਖਣ ਦਾ ਨੈਤਿਕ ਅਧਿਕਾਰ ਨਹੀਂ ਅਤੇ ਵਿਧਾਇਕ ਪੀ. ਜੀ. ਆਈ. ਦੇ ਨਾਂਅ 'ਤੇ ਸਿਆਸਤ ਕਰਕੇ ਹਲਕੇ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਉਹ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਹਨ ਅਤੇ ਪੀ.ਜੀ.ਆਈ. ਸਬੰਧੀ ਹਰ ਗਤੀਵਿਧੀ ਨੂੰ ਨੇੜਿਓਾ ਵਾਚ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਜਨਮੇਜਾ ਸਿੰਘ ਸੇਖੋਂ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰੋਹਿਤ ਕੁਮਾਰ ਮਾਂਟੂ ਵੋਹਰਾ, ਦਿਹਾਤੀ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ, ਅਵਤਾਰ ਸਿੰਘ ਜ਼ੀਰਾ, ਨਵਨੀਤ ਕੁਮਾਰ ਗੋਰਾ, ਧਰਮਿੰਦਰ ਸਿੰਘ ਪਿੰਕੀ, ਉਪਕਾਰ ਸਿੰਘ ਸਿੱਧੂ ਸਰਕਲ ਪ੍ਰਧਾਨ, ਕੁਲਵਿੰਦਰ ਸਿੰਘ ਢੋਲੇਵਾਲਾ, ਲਖਬੀਰ ਸਿੰਘ ਘੁੱਗੀ, ਗੁਰਜੀਤ ਸਿੰਘ ਚੀਮਾ, ਪਰਮਜੀਤ ਸਿੰਘ ਕਲਸੀ, ਕਮਲਜੀਤ ਸਿੰਘ ਢੋਲੇਵਾਲਾ, ਜੋਰਾ ਸਿੰਘ ਸੰਧੂ, ਲਖਵਿੰਦਰ ਸਿੰਘ ਰੱਤੋਵਾਲੀਆ, ਜਸਬੀਰ ਸਿੰਘ ਆਰਿਫ ਕੇ, ਲਖਵੀਰ ਸਿੰਘ ਉੱਪਲ, ਬਚਿੱਤਰ ਸਿੰਘ, ਬਲਵਿੰਦਰ ਸਿੰਘ ਬਸਤੀ ਰਾਮ ਲਾਲ, ਭਗਵੰਤ ਸਿੰਘ, ਦਲਜੀਤ ਸਿੰਘ ਸਾਬਕਾ ਕੌਾਸਲਰ, ਪੂਰਨ ਸਿੰਘ ਜੋਸਨ, ਜ਼ੋਰਾਵਰ ਸਿੰਘ, ਨਰਿੰਦਰ ਸਿੰਘ ਜੋਸਨ, ਗੁਰਦਿਆਲ ਸਿੰਘ ਵਿਰਕ, ਮਨਪ੍ਰੀਤ ਸਿੰਘ ਕਲਸੀ, ਲਵਜੀਤ ਸਿੰਘ ਸ਼ਾਹਦੀਨਵਾਲਾ, ਰੂਬੀ ਸੋਢੀ, ਜੁਗਰਾਜ ਸਿੰਘ, ਗੁਰਦਰਸ਼ਨ ਸਿੰਘ, ਗੁਰਨੈਬ ਸਿੰਘ ਗਿੱਲ, ਉਲਫ਼ਤ ਰਾਏ, ਸੁਖਜਿੰਦਰ ਸਿੰਘ, ਮੇਜਰ ਸਿੰਘ ਰਹੀਮੇ ਕੇ, ਬਲਿਹਾਰ ਸਿੰਘ, ਅਮਨਜੀਤ ਸਿੰਘ, ਅਸ਼ਵਨੀ ਸ਼ਰਮਾ, ਕਰਮਜੀਤ ਸਿੰਘ ਸੋਢੀ, ਪ੍ਰਦੀਪ ਸਿਆਲ, ਭਾਈ ਜਸਪਾਲ ਸਿੰਘ, ਭਗਵਾਨ ਸਿੰਘ ਦੜਿਆਲਾ, ਸ਼ਿਲੰਦਰ ਸਿੰਘ, ਗੁਰਭੇਜ ਸਿੰਘ ਬਾਠ, ਗੁਰਜੀਤ ਸਿੰਘ ਅਟਾਰੀ, ਰਾਮ ਦਰਸ਼ਨ ਸ਼ਰਮਾ, ਗੁਰਦੇਵ ਸਿੰਘ, ਸਪਤਾਲ ਚੌਧਰੀ ਆਦਿ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ |
ਫ਼ਿਰੋਜ਼ਪੁਰ, 17 ਜਨਵਰੀ (ਜਸਵਿੰਦਰ ਸਿੰਘ ਸੰਧੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਖ਼ਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਫ਼ਿਰੋਜ਼ਪੁਰ ਛਾਉਣੀ ਦੇ ਕਮੇਟੀ ਪ੍ਰਧਾਨ ਸਤਿੰਦਰਜੀਤ ਸਿੰਘ ਦੀ ਦੇਖ-ਰੇਖ 'ਚ ਮਨਾਉਂਦੇ ਹੋਏ ਗੁਰਦੁਆਰਾ ਸਾਹਿਬ ਤੋਂ ਸ੍ਰੀ ...
ਕੁੱਲਗੜ੍ਹੀ, 17 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਬੀਤੇ ਦਿਨ ਅੱਡਾ ਕੁੱਲਗੜ੍ਹੀ ਵਿਖੇ ਚੱਲੀ ਗੋਲੀ ਦੇ ਸੰਬੰਧ 'ਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ | ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਜੇਰੇ ਇਲਾਜ ਮੁੱਦਈ ਅਕਾਸ਼ਦੀਪ ...
ਲੱਖੋ ਕੇ ਬਹਿਰਾਮ, 17 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਵਿਖੇ ਤਿੰਨ ਵਿਅਕਤੀਆਂ ਦੀ ਕੁੱਟਮਾਰ ਕਰਨ ਵਾਲੇ ਤਿੰਨ ਮਾਂ-ਪੁੱਤਰਾਂ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ ਹੈ | ਪੁਲਿਸ ਨੂੰ ਲਿਖਵਾਏ ਬਿਆਨਾਂ ਵਿਚ ਮਲਕੀਤ ਸਿੰਘ ਪੁੱਤਰ ...
ਕੁੱਲਗੜ੍ਹੀ, 17 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕੀਤੀਆਂ ਥਾਣਾ ਮੁਖੀਆਂ ਦੀ ਬਦਲੀਆਂ ਵਿਚ ਥਾਣਾ ਕੁੱਲਗੜ੍ਹੀ ਦੇ ਪਹਿਲੇ ਮੁਖੀ ਜਤਿੰਦਰ ਸਿੰਘ ਬਟਾਲਾ ਦੀ ਬਦਲੀ ਥਾਣਾ ਲੱਖੋ ਕੇ ਬਹਿਰਾਮ ਹੋ ਗਈ | ਉਨ੍ਹਾਂ ਦੀ ਜਗ੍ਹਾ 'ਤੇ ਸੀ.ਆਈ.ਏ. ...
ਫ਼ਿਰੋਜ਼ਪੁਰ, 17 ਜਨਵਰੀ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਨੁਮਾ ਮਹਾਂਮਾਰੀ ਵਲੋਂ ਜ਼ਿਲ੍ਹੇ ਅੰਦਰ ਅੱਜ 4 ਹੋਰ ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲੈਣ ਤੇ ਇਲਾਜ ਅਧੀਨ ਚੱਲ ਰਹੇ ਮਰੀਜਾਂ ਵਿਚੋਂ 3 ਜਣਿਆ ਦੇ ਸਿਹਤਯਾਬ ਹੋਣ ਦੀ ਖ਼ਬਰ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ...
ਕੁੱਲਗੜ੍ਹੀ, 17 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਪਿੰਡ ਕੁੱਲਗੜ੍ਹੀ ਦੇ ਵਾਸੀ ਮਹਿਰਾ ਬਰਾਦਰੀ ਨਾਲ ਸਬੰਧਿਤ ਗੁਰਚਰਨ ਸਿੰਘ ਸਾਬਕਾ ਪੰਚ ਦਾ ਪੁੱਤਰ ਕਰਮਪਾਲ ਸਿੰਘ ਉਰਫ਼ ਰੰਗੀ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ | ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਭਾਲ ਕੀਤੀ ਗਈ, ਪਰ ...
ਕੁੱਲਗੜ੍ਹੀ, 17 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਰਿਲਾਇੰਸ ਪੰਪ ਵਲੂਰ ਵਿਖੇ ਚੱਲ ਰਿਹਾ ਰੋਸ ਧਰਨਾ ਅੱਜ 109ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਇਸ ਧਰਨੇ ਵਿਚ ਹਾਜ਼ਰ ...
ਗੁਰੂਹਰਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ)-ਖੇਤੀ ਸੋਧ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਵਲੋਂ ਆਰੰਭੇ ਸੰਘਰਸ਼ ਨੂੰ ਲੈ ਕੇ ਮੰਡੀ ਮਜ਼ਦੂਰ ਯੂਨੀਅਨ ਧਾਨਕ ਬਰਾਦਰੀ ਵਲੋਂ ਮੰਡੀ ਪ੍ਰਧਾਨ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਧਰਨਾ ਦੇ ਕੇ ...
ਫ਼ਿਰੋਜ਼ਪੁਰ, 17 ਜਨਵਰੀ (ਗੁਰਿੰਦਰ ਸਿੰਘ)-ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਭਾਜਪਾ ਨਾਲੋਂ ਨਾਤੇ ਤੋੜ ਕੇ ਅਕਾਲੀ ਦਲ ਦਾ ਪੱਲਾ ਫੜ ਰਹੇ ਹਨ, ਇਸੇ ਤਹਿਤ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ...
ਅਬੋਹਰ, 17 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਆਲਮਗੜ੍ਹ ਚੌਾਕ 'ਚ ਰਿਲਾਇੰਸ ਪੰਪ 'ਤੇ ਚੱਲ ਰਹੇ ਕਿਸਾਨ ਸੰਘਰਸ਼ ਧਰਨੇ ਦੌਰਾਨ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਹੋਈ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ...
ਫ਼ਾਜ਼ਿਲਕਾ, 17 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਚੋਰੀਆਂ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ | ਇਕ ਤੋਂ ਬਾਅਦ ਇਕ ਚੋਰਾਂ ਵਲੋਂ ਪੁਲਿਸ ਨੂੰ ਚੁਨੌਤੀਆਂ ਦਿੱਤੀਆਂ ਜਾ ਰਹੀਆਂ ਹਨ, ਪਰ ਫਿਰ ਵੀ ਫ਼ਾਜ਼ਿਲਕਾ ਪੁਲਿਸ ਨਹੀਂ ਜਾਗ ਰਹੀ | ...
ਫ਼ਾਜ਼ਿਲਕਾ, 17 ਜਨਵਰੀ (ਦਵਿੰਦਰ ਪਾਲ ਸਿੰਘ)-ਸਿਟੀ ਥਾਣਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਧਾਰਾ 379, 21 ਮਾਈਨਿੰਗ ਐਾਡ ਮਿਨਰਲਜ਼ ਐਕਟ ਤਹਿਤ ਮਾਮਲਾ ਦਰਜ਼ ਕਰ ਕੇ ਉਸ ਨੂੰ ਚੋਰੀ ਰੇਤੇ ਦੀ ਭਰੀ ਟਰੈਕਟਰ ਟਰਾਲੀ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਜਦੋਂ ਗਸ਼ਤ ਕਰਦੀ ...
ਫ਼ਾਜ਼ਿਲਕਾ, 17 ਜਨਵਰੀ (ਦਵਿੰਦਰ ਪਾਲ ਸਿੰਘ)-ਸਿਟੀ ਥਾਣਾ ਪੁਲਿਸ ਨੇ ਜ਼ਮੀਨ ਤੇ 1 ਕਰੋੜ ਦੀ ਠੱਗੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | 2 ਨਵੰਬਰ 2020 ਨੂੰ ਨੀਤੂ ਭਾਦੂ ਪਤਨੀ ਮਨਜੀਤ ਸਿੰਘ ਵਾਸੀ ਵਾਰਡ ਨੰਬਰ 17 ਹਨੂਮਾਨਗੜ੍ਹ ਨੇ ਪੁਲਿਸ ਨੂੰ ...
ਫ਼ਾਜ਼ਿਲਕਾ, 17 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਰੂਪਨਗਰ ਵਿਖੇ ਖੇਤ ਵਿਚ ਕੰਮ ਕਰਨ ਲਈ ਗਏ ਕਿਸਾਨ ਦੀ ਠੰਢ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਉਰਫ਼ ਬੁੜ ਸਿੰਘ ਜੋ ਕਿ ਬੀਤੀ ਰਾਤ ਆਪਣੇ ਖੇਤ ...
ਅਬੋਹਰ, 17 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਬੀਤੇ ਦਿਨ ਪਿੰਡ ਢੀਗਾਂ ਵਾਲੀ ਵਿਚ ਦੋ ਦਰਜਨ ਤੋਂ ਵੱਧ ਮਰੇ ਹੋਏ ਕਾਂ ਮਿਲਣ ਤੋਂ ਬਾਅਦ ਜੰਗਲੀ ਜੀਵ ਵਿਭਾਗ ਤੇ ਪਸ਼ੂ ਪਾਲਨ ਵਿਭਾਗ ਪੂਰੀ ਤਰ੍ਹਾਂ ਸੁਚੇਤ ਹੈ | ਦੋਵਾਂ ਵਿਭਾਗਾਂ ਵਲੋਂ ਜਿੱਥੇ ਲੋਕਾਂ ਨੂੰ ਜਾਗਰੂਕ ...
ਮੰਡੀ ਅਰਨੀਵਾਲਾ, 17 ਜਨਵਰੀ (ਨਿਸ਼ਾਨ ਸਿੰਘ ਸੰਧੂ)-ਫ਼ਾਜ਼ਿਲਕਾ ਰੋਡ 'ਤੇ ਪਿੰਡ ਮਾਹੰੂਆਣਾ ਬੋਦਲਾ ਤੇ ਇਸਲਾਮ ਵਾਲਾ ਵਿਚਕਾਰ ਮੋਟਰਸਾਈਕਲ ਤੇ ਕਾਰ ਦੁਰਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਚਾਰ ਜਣੇ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਨਰੈਣ ਸਿੰਘ ਪੁੱਤਰ ...
ਮੰਡੀ ਲਾਧੂਕਾ, 17 ਜਨਵਰੀ (ਰਾਕੇਸ਼ ਛਾਬੜਾ)-ਥੇਹ ਕਲੰਦਰ ਦੇ ਟੋਲ ਪਲਾਜ਼ਾ ਤੋਂ ਪਿੰਡ ਬਹਿਕ ਖ਼ਾਸ ਦੇ ਸਰਪੰਚ ਓਮ ਸਿੰਘ ਤੇ ਪੰਜਾਬ ਟੈਕਸੀ ਯੂਨੀਅਨ ਦੇ ਬਲਾਕ ਪ੍ਰਧਾਨ ਇਕਬਾਲ ਸਿੰਘ ਦੀ ਹਾਜ਼ਰੀ ਵਿਚ ਕਿਸਾਨਾਂ ਦਾ ਜਥਾ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ ਹੋਇਆ ਹੈ | ...
ਮੰਡੀ ਘੁਬਾਇਆ , 17 ਜਨਵਰੀ (ਅਮਨ ਬਵੇਜਾ)-ਕੇਂਦਰ ਸਰਕਾਰ ਵਲੋਂ ਖੇਤੀ ਵਿਰੋਧੀ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਅੰਨਦਾਤਾ ਕਿਸਾਨ ਪਰਿਵਾਰ ਦੀ ਰੋਟੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਜਾਣ ਤੋਂ ਬਚਾਉਣ ਲਈ ਦਿੱਲੀ ਵਿਖੇ ਕਿਸਾਨੀ ...
ਮੰਡੀ ਲਾਧੂਕਾ, 17 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਪਿੰਡ ਚੱਕ ਸਿੰਘੇ ਵਾਲਾ ਸੈਣੀਆ ਵਿਖੇ ਪਿੰਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਪੰਜ ਪਿਆਰਿਆਂ ...
ਜਲਾਲਾਬਾਦ, 17 ਜਨਵਰੀ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 18 ਜਨਵਰੀ ਨੂੰ ਸਾਬਕਾ ਮੰਤਰੀ ਤੇ ਭਾਜਪਾ ਦੇ ਸੁਰਜੀਤ ਕੁਮਾਰ ਜਿਆਣੀ ਦੇ ਪਿੰਡ ਵੀ ਕਿਸਾਨ ਔਰਤ ਦਿਵਸ ਵੱਡੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਭਾਰਤੀ ...
ਜਲਾਲਾਬਾਦ, 17 ਜਨਵਰੀ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਵੈਰੋਂ ਕੇ ਪੁਲਿਸ ਨੇ 70 ਲੀਟਰ ਲਾਹਣ ਤੇ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਪਹਿਲੇ ਮੁਕੱਦਮੇ ਵਿਚ ਥਾਣਾ ਸਦਰ ਵੈਰੋਂ ਕੇ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ...
ਫ਼ਿਰੋਜ਼ਪੁਰ, 17 ਜਨਵਰੀ (ਜਸਵਿੰਦਰ ਸਿੰਘ ਸੰਧੂ)-ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਅਤੇ ਅੰਦੋਲਨ 'ਚ ਜਾਨਾਂ ਗਵਾ ਚੁੱਕੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਸਬਜ਼ੀ ਮੰਡੀ ...
ਤਲਵੰਡੀ ਭਾਈ, 17 ਜਨਵਰੀ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਲੋਕ ਵੰਡ ਪ੍ਰਣਾਲੀ ਤਹਿਤ ਲੋਕਾਂ ਨੂੰ ਸਸਤਾ ਰਾਸ਼ਨ ਘਰ ਦੇ ਨੇੜੇ ਉਪਲਬਧ ਕਰਵਾਉਣ ਲਈ ਸਸਤੇ ਰਾਸ਼ਨ ਦੇ ਨਵੇਂ ਡੀਪੂ ਅਲਾਟ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਆਗਾਜ਼ ਮੁੱਖ ਮੰਤਰੀ ਕੈਪਟਨ ...
ਗੁਰੂਹਰਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ)-ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਮਹਿਲਾ ਕਿਸਾਨ ਦਿਵਸ ਮੌਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਪੰਜਾਬ ਭਰ ਵਿਚੋਂ ਸੈਂਕੜੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਯੂਨੀਅਨ ਦੇ ਸੂਬਾ ਪ੍ਰਧਾਨ ...
ਮੱਲਾਂਵਾਲਾ, 17 ਜਨਵਰੀ (ਗੁਰਦੇਵ ਸਿੰਘ)-ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਆਦੇਸ਼ ਤਹਿਤ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਮੱਲਾਂਵਾਲਾ ਵਿਖੇ 40 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ...
ਫ਼ਿਰੋਜ਼ਪੁਰ, 17 ਜਨਵਰੀ (ਜਸਵਿੰਦਰ ਸਿੰਘ ਸੰਧੂ)-ਕਾਂਗਰਸ ਦੇ ਬਜ਼ੁਰਗ ਤੇ ਸੀਨੀਅਰ ਆਗੂ ਪੰਡਿਤ ਬਾਲ ਮੁਕੰਦ ਸ਼ਰਮਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਅੱਜ ਸ਼ਰਮਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ...
ਫ਼ਿਰੋਜ਼ਪੁਰ, 17 ਜਨਵਰੀ (ਕੁਲਬੀਰ ਸਿੰਘ ਸੋਢੀ)- ਕਾਲੇ ਕਾਨੰੂਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਗਏ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਕਿਸਾਨ ਵੀਰਾਂ ਤੇ ਆਮ ਲੋਕਾਂ ਵਿਚ ਬਹੁਤ ਉਤਸ਼ਾਹ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਦਿੱਲੀ ਵੱਲ ਕੂਚ ਕਰਨਾ ...
ਮਮਦੋਟ, 17 ਜਨਵਰੀ (ਸੁਖਦੇਵ ਸਿੰਘ ਸੰਗਮ)- ਬੀਤੇ ਕੱਲ੍ਹ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਬੱਸ ਸਟੈਂਡ ਹੂਸੈਨਸ਼ਾਹ ਵਾਲਾ ਕੋਲ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਸਬੰਧੀ ਥਾਣਾ ਮਮਦੋਟ ਵਿਖੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ...
ਲੱਖੋ ਕੇ ਬਹਿਰਾਮ, 17 ਜਨਵਰੀ (ਰਾਜਿੰਦਰ ਸਿੰਘ ਹਾਂਡਾ)- ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਭੇਟ ਕੀਤੇ ਗਏ | ਇਸ ਦੌਰੇ ਦੌਰਾਨ ਹੀ ਉਨ੍ਹਾਂ ਵਲੋਂ ਗਰਾਮ ਪੰਚਾਇਤ ਪੱਤੀ ਲਾਇਲਪੁਰ ਦੇ ...
ਲੱਖੋ ਕੇ ਬਹਿਰਾਮ, 17 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਅੱਜ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਹਲਕੇ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ...
ਕੁੱਲਗੜ੍ਹੀ, 17 ਜਨਵਰੀ (ਸੁਖਜਿੰਦਰ ਸਿੰਘ ਸੰਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਸ਼ਾਹਦੀਨ ਵਾਲਾ ਵਿਖੇ ਕਿਸਾਨਾਂ ਦੀ ਹੋਈ ਇਕੱਤਰਤਾ 'ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕਾਈ ਪੱਧਰ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਹ ਚੋਣ ਭਾਰਤੀ ਕਿਸਾਨ ਯੂਨੀਅਨ ...
ਲੱਖੋ ਕੇ ਬਹਿਰਾਮ, 17 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਹਲਕੇ ਦੇ ਸਮੁੱਚੇ ਵਿਕਾਸ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਪਿੰਡ ਲੱਖੋ ਕੇ ਬਹਿਰਾਮ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਲਈ 27 ਲੱਖ 52 ...
ਲੱਖੋ ਕੇ ਬਹਿਰਾਮ, 17 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪਿੰਡ ਮਹਿਮਾ ਦੇ ਸਰਪੰਚ ਅਮਰਜੀਤ ਸਿੰਘ ਨੂੰ ਵਿਕਾਸ ਕਾਰਜਾਂ ਲਈ 13 ਲੱਖ 65 ਹਜਾਰ ਰੁਪਏ ਦਾ ਚੈੱਕ ਭੇਟ ਕੀਤਾ ...
ਫ਼ਿਰੋਜ਼ਪੁਰ, 17 ਜਨਵਰੀ (ਰਾਕੇਸ਼ ਚਾਵਲਾ)-ਹੈਰੋਇਨ ਸਮੇਤ ਇਕ ਵਿਅਕਤੀ ਨੂੰ ਥਾਣਾ ਕੈਂਟ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨਾਰਕੋਟਿਕ ਕੰਟਰੋਲ ਸੈੱਲ ਫ਼ਿਰੋਜ਼ਪੁਰ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ...
ਗੁਰੂਹਰਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ)-ਖੇਤੀ ਕਾਨੂੰਨਾਂ ਖਿਲਾਫ਼ ਜਿੱਥੇ ਦੇਸ਼ ਭਰ ਦੇ ਕਿਸਾਨ ਸੜਕਾਂ 'ਤੇ ਰੁਲ ਰਹੇ ਹਨ ਤੇ ਅੰਦੋਲਨ ਦਾ ਹਿੱਸਾ ਬਣ ਕੇ ਕੇਂਦਰ ਕੋਲੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਸਰਹੱਦਾਂ 'ਤੇ ਡਟੇ ਹੋਏ ਹਨ ਤੇ ਕਈ ...
ਮੱਲਾਂਵਾਲਾ, 17 ਜਨਵਰੀ (ਗੁਰਦੇਵ ਸਿੰਘ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮੀਟਿੰਗ ਭਾਗ ਸਿੰਘ ਮਰਖਾਈ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਰਬਸੰਮਤੀ ਨਾਲ ਪਿੰਡ ਵਲਟੋਹਾ ਦੀ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿਚ ਨਿਰਮਲ ਸਿੰਘ ਪ੍ਰਧਾਨ, ...
ਫ਼ਿਰੋਜ਼ਪੁਰ, 17 ਜਨਵਰੀ (ਗੁਰਿੰਦਰ ਸਿੰਘ)-ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਧਾਰਨ ਕੀਤੇ ਅੜੀਅਲ ਵਤੀਰੇ ਕਾਰਨ ਨਮੋਸ਼ੀ ਦਾ ਸਾਹਮਣਾ ਕਰ ਰਹੇ ਵੱਡੀ ਗਿਣਤੀ ਵਿਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਅੱਜ ਭਾਜਪਾ ਨੂੰ ਅਲਵਿਦਾ ਕਹਿੰਦਿਆਂ ਸ਼੍ਰੋਮਣੀ ...
ਜ਼ੀਰਾ, 17 ਜਨਵਰੀ (ਮਨਜੀਤ ਸਿੰਘ ਢਿੱਲੋਂ)-ਸ਼ਹਿਰ ਤੇ ਇਲਾਕੇ ਵਿਚ ਘੰੁਮਦੇ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਨਗਰ ਕੌਾਸਲ ਜ਼ੀਰਾ ਰਾਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹੱਲ ਸਬੰਧੀ ਪਿਛਲੇ ਦਿਨੀਂ ਜ਼ੀਰਾ ਨਿਵਾਸੀ ਵਕੀਲ ਤਰੁਣ ਝੱਟਾ ਵਲੋਂ ਵੱਖ-ਵੱਖ ...
ਫ਼ਿਰੋਜ਼ਪੁਰ, 17 ਜਨਵਰੀ (ਜਸਵਿੰਦਰ ਸਿੰਘ ਸੰਧੂ)-ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਐਜੂਕੇਅਰ ਐਪ ਦਾ ਬਾਖ਼ੂਬੀ ਉਪਯੋਗ ਕਰ ਸਕਣ, ਇਸ ਲਈ ਸਰਕਾਰੀ ਸਕੂਲਾਂ ਵਿਚ ਸਮਾਰਟ ਕਲਾਸ-ਰੂਮਾਂ ਵਿਚ ਲੱਗੀਆਂ ਐੱਲ.ਈ.ਡੀ. ਅਤੇ ...
ਫ਼ਿਰੋਜ਼ਪੁਰ, 17 ਜਨਵਰੀ (ਜਸਵਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ ਸ਼ਹਿਰੀ ਹਲਕੇ ਅੰਦਰ ਭਾਜਪਾ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਵਿਕਾਸ ਮੁਖੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦੇ 2 ਕੌਾਸਲਰ ਸੁੱਖਾ ...
ਗੁਰੂਹਰਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ)-ਖੇਤੀ ਕਾਨੂੰਨਾਂ ਖਿਲਾਫ਼ ਜਿੱਥੇ ਦੇਸ਼ ਭਰ ਦੇ ਕਿਸਾਨ ਸੜਕਾਂ 'ਤੇ ਰੁਲ ਰਹੇ ਹਨ ਤੇ ਅੰਦੋਲਨ ਦਾ ਹਿੱਸਾ ਬਣ ਕੇ ਕੇਂਦਰ ਕੋਲੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਸਰਹੱਦਾਂ 'ਤੇ ਡਟੇ ਹੋਏ ਹਨ ਤੇ ਕਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX