ਤਾਜਾ ਖ਼ਬਰਾਂ


12 ਨਾਮੀ ਫੁੱਟਬਾਲ ਕਲੱਬਾਂ ਦੁਆਰਾ '' ਯੂਰਪੀਅਨ ਸੁਪਰ ਲੀਗ " ਦੇ ਗਠਨ ਨਾਲ ਫੁੱਟਬਾਲ ਖੇਡ ਕਲੱਬਾਂ ਵਿਚ ਆਇਆ ਭੂਚਾਲ
. . .  7 minutes ago
ਵੈਨਿਸ ( ਇਟਲੀ ), 19 ਅਪ੍ਰੈਲ (ਹਰਦੀਪ ਸਿੰਘ ਕੰਗ) - ਯੂਰਪ ਦੇ 12 ਪ੍ਰਸਿੱਧ ਫੁੱਟਬਾਲ ਖੇਡ ਕਲੱਬਾਂ ਦੁਆਰਾ ਅੱਜ ਯੂਰਪੀਅਨ ਸੁਪਰ ਲੀਗ ਦਾ ਗਠਨ ਕੀਤਾ ਗਿਆ ...
30 ਸਾਲਾਂ ਵਾਲੇ ਹੋ ਰਹੇ ਨੇ ਕੋਰੋਨਾ ਪਾਜ਼ੀਟਿਵ
. . .  24 minutes ago
ਨਵੀਂ ਦਿੱਲੀ , 19 ਅਪ੍ਰੈਲ - ਪਿਛਲੀ ਮਹਾਂਮਾਰੀ ਦੀ ਲਹਿਰ ਵਿਚ, 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ 31% ਸਕਾਰਾਤਮਕ ਕੇਸ ਪਾਏ ਗਏ ਸਨ...
ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ਵਾਰ ਇਕੱਠੇ ਹੋ ਕੇ ਚੋਣ ਲੜਨਗੇ
. . .  38 minutes ago
ਚੰਡੀਗੜ੍ਹ ,19 ਅਪ੍ਰੈਲ - (ਸੁਰਿੰਦਰਪਾਲ ) - ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ...
ਲੁਧਿਆਣਾ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ
. . .  53 minutes ago
ਲੁਧਿਆਣਾ,19 ਅਪ੍ਰੈਲ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ...
ਨਗਰ ਕੌਂਸਲ ਮਜੀਠਾ ਦੇ ਸਲਵੰਤ ਸਿੰਘ ਸੇਠ ਪ੍ਰਧਾਨ, ਪ੍ਰਿੰਸ ਨਈਅਰ ਤੇ ਮਨਜੀਤ ਕੌਰ ਉਪ ਪ੍ਰਧਾਨ ਨਿਯੁਕਤ
. . .  about 1 hour ago
ਮਜੀਠਾ, 19 ਅਪ੍ਰੈਲ (ਜਗਤਾਰ ਸਿੰਘ ਸਹਿਮੀ) ਅੱਜ ਐੱਸ.ਡੀ.ਐਮ ਮਜੀਠਾ ਅਲਕਾ ਕਾਲੀਆ ਵਲੋਂ ਨਗਰ ਕੌਂਸਲ ਮਜੀਠਾ ਦੇ ਅਕਾਲੀ ਦਲ ਨਾਲ ਸਬੰਧਿਤ...
ਕਾਂਗੜਾ 'ਚ ਮਿਲੀ ਇਕ ਵਿਅਕਤੀ ਦੀ ਲਾਸ਼
. . .  about 1 hour ago
ਡਮਟਾਲ,19 ਅਪ੍ਰੈਲ (ਰਾਕੇਸ਼ ਕੁਮਾਰ) ਕਾਂਗੜਾ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ ਨੇੜੇ ਇਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ...
ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦਾ ਭਾਰਤ ਦੌਰਾ ਰੱਦ
. . .  about 1 hour ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਭਾਰਤ ਵਿਚ ਕੋਰੋਨਾ ਵਾਇਰਸ ਦੀ ਮੁੜ ਉੱਠੀ ਵੱਡੀ ਲਹਿਰ ਨੂੰ...
ਅਕਾਲੀ ਆਗੂਆਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਦਾ ਕੀਤਾ ਦੌਰਾ
. . .  about 1 hour ago
ਅੰਮ੍ਰਿਤਸਰ,19 ਅਪ੍ਰੈਲ (ਹਰਮਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ...
ਸੁਰ ਸਿੰਘ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  about 1 hour ago
ਸੁਰ ਸਿੰਘ, 19 ਅਪ੍ਰੈਲ (ਧਰਮਜੀਤ ਸਿੰਘ) - ਦਾਣਾ ਮੰਡੀ ਸੁਰ ਸਿੰਘ ਵਿਚ ਅੱਜ ਮਾਰਕੀਟ ਕਮੇਟੀ ਭਿੱਖੀਵਿੰਡ ਦੇ ਚੇਅਰਮੈਨ ਰਾਜਵੰਤ ਸਿੰਘ ਰਾਜ ਪਹੁੰਵਿੰਡ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਾਰਵਾਈ...
ਕਣਕ ਦੇ ਸੀਜ਼ਨ ਵਿਚ ਫੇਲ੍ਹ ਸਾਬਿਤ ਹੋਈ ਸਰਕਾਰ - ਬਰਜਿੰਦਰ ਸਿੰਘ ਮੱਖਣ ਬਰਾੜ
. . .  about 1 hour ago
ਮੋਗਾ 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਕਣਕ ਦੇ ਸੀਜ਼ਨ ਵਿਚ ਪੰਜਾਬ ਦੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਅਤੇ ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ...
ਦਿੱਲੀ ਮੋਰਚੇ ਤੋਂ ਪਿੰਡ ਪਰਤੇ ਕਿਸਾਨ ਦੀ ਮੌਤ
. . .  about 1 hour ago
ਬਰਨਾਲਾ, 19 ਅਪ੍ਰੈਲ (ਧਰਮਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਵਿਚ ਗਏ ਕਿਸਾਨ...
ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ ਵਿਚ ਫ਼ਸਲ ਸਮੇਤ ਰੁਲ ਰਹੇ ਕਿਸਾਨ - ਨਿੱਝਰ, ਮੱਲ
. . .  about 2 hours ago
ਲਾਂਬੜਾ, 19 ਅਪ੍ਰੈਲ (ਪਰਮੀਤ ਗੁਪਤਾ) - ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਵਾਸਤੇ ਚੰਗੇ ਪ੍ਰਬੰਧ ਕਰਨ ਦੇ ਜੋ ਵੱਡੇ - ਵੱਡੇ ...
ਵਾਪਰਿਆ ਹਾਦਸਾ ਤਿੰਨ ਨੌਜਵਾਨਾਂ ਦੀ ਮੌਤ
. . .  about 2 hours ago
ਕਲਾਯਤ ( ਕੈਥਲ ) - 19 ਅਪ੍ਰੈਲ - ਕੈਥਲ ਜ਼ਿਲ੍ਹੇ ਦੇ ਕਸਬਾ ਕਲਾਯਤ ਵਿਚ 6 ਨੌਜਵਾਨਾਂ ਦਾ ਸਨਸ਼ਾਇਨ ਸਕੂਲ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ | ਇਸ ਘਟਨਾ ਵਿਚ ਤਿੰਨ ਨੌਜਵਾਨਾਂ...
ਨਗਰ ਕੌਂਸਲ ਖਰੜ ਚੋਣ ਪ੍ਰਕਿਰਿਆ ਦੌਰਾਨ ਹੋਈ ਭੰਨਤੋੜ
. . .  about 2 hours ago
ਖਰੜ,19 ਅਪ੍ਰੈਲ ( ਗੁਰਮੁੱਖ ਸਿੰਘ ਮਾਨ) - ਨਗਰ ਕੌਂਸਲ ਖਰੜ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਉਸ ਸਮੇਂ ਸਥਿਤੀ ਖ਼ਰਾਬ ਹੋ ਗਈ ਜਦੋਂ ਮੀਟਿੰਗ ਹਾਲ ਵਿਚ ਕਾਂਗਰਸ ਤੇ ਅਕਾਲੀ ਦਲ ਤੇ...
ਜਗਜੀਤ ਸਿੰਘ ਨੋਨੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਪ੍ਰਧਾਨ ਨਿਯੁਕਤ
. . .  about 2 hours ago
ਲੋਹੀਆਂ ਖਾਸ, 19 ਅਪ੍ਰੈਲ (ਬਲਵਿੰਦਰ ਸਿੰਘ ਵਿਕੀ) - ਨਗਰ ਪੰਚਾਇਤ ਲੋਹੀਆਂ ਖਾਸ ਦੀ ਪ੍ਰਧਾਨਗੀ ਪਦ ਲਈ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਜਗਜੀਤ ਸਿੰਘ ਨੋਨੀ ਨੂੰ ਪ੍ਰਧਾਨ...
ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ
. . .  about 2 hours ago
ਚੰਡੀਗੜ੍ਹ ,19 ਅਪ੍ਰੈਲ( ਗੁਰਿੰਦਰ ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ
ਡੀ.ਆਰ. ਸਹਿਕਾਰੀ ਸਭਾਵਾਂ ਨੇ ਸਹਿਕਾਰੀ ਸਭਾ ਠੱਠੀ ਭਾਈ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਕਰਨ ਦਾ ਲਿਆ ਗੰਭੀਰ ਨੋਟਿਸ
. . .  about 3 hours ago
ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮੌੜ ਨੌਂ ਅਬਾਦ ਦੋਹਾਂ ਪਿੰਡਾਂ ਦੀ ਸਾਂਝੀ ਦੀ ਠੱਠੀ ਭਾਈ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਕਿਸਾਨਾਂ ...
ਬਾਰਦਾਨੇ ਦੀ ਕਮੀ ਨੂੰ ਲੈ ਕੇ ਸਾਬਕਾ ਮੰਤਰੀ ਸੇਖੋਂ ਦਾ ਕੈਪਟਨ ਸਰਕਾਰ 'ਤੇ ਫੇਲ੍ਹ ਹੋਣ ਦਾ ਦੋਸ਼
. . .  about 3 hours ago
ਲਖੋ ਕੇ ਬਹਿਰਾਮ, 19 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ ) - ਕਣਕ ਦੀ ਖ਼ਰੀਦ ਲਈ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਅਕਾਲੀ ਦਲ ਦੇ...
ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ
. . .  about 3 hours ago
ਨਵੀਂ ਦਿੱਲੀ, 19 ਅਪ੍ਰੈਲ - ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ , ਅੱਜ ਸੋਮਵਾਰ ਤੋਂ ਅਗਲੇ ਸੋਮਵਾਰ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ...
ਕੋਹਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਦਿੱਲੀ ਧਰਨੇ ਲਈ ਰਵਾਨਾ
. . .  about 4 hours ago
ਚੋਗਾਵਾ, 19 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਬਲਾਕ ਚੋਗਾਵਾ ਦੇ ਪ੍ਰਧਾਨ ਹਰਵੰਤ ਸਿੰਘ ਅੋਲਖ, ਨੰਬਰਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ ਅੋਲਖ, ਤਰਲੋਕ ਸਿੰਘ, ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ...
ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ
. . .  about 4 hours ago
ਮੁੰਬਈ , 19 ਅਪ੍ਰੈਲ - ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ ਤੇ ਇਕ ਪਲ ਲਈ ਮੂੰਹ 'ਚੋਂ ਇਹ ਜ਼ਰੂਰ ਨਿਕਲੇਗਾ ਜਾ...
ਬਲਾਕ ਅਮਲੋਹ ਦੇ ਪਿੰਡ ਟਿੱਬੀ ਵਿਖੇ ਹੋਇਆ ਜ਼ਬਰਦਸਤ ਧਮਾਕਾ
. . .  about 4 hours ago
ਅਮਲੋਹ, 19 ਅਪ੍ਰੈਲ (ਰਿਸ਼ੂ ਗੋਇਲ) - ਬਲਾਕ ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ 6 ਵਜੇ ਇਕ ਪਟਾਕਿਆਂ ਨਾਲ਼ ਭਰੀ ਰਿਕਸ਼ਾ ਰੇਹੜੀ ਵਿਚ ਜ਼ਬਰਦਸਤ ...
ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ ਵਿਚ ਦਿਹਾਂਤ
. . .  about 5 hours ago
ਬੰਗਲੁਰੂ, 19 ਅਪ੍ਰੈਲ - ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ...
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਏ ਕੋਰੋਨਾ ਪਾਜ਼ੀਟਿਵ
. . .  about 5 hours ago
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਅਹੂਜਾ,ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਹੋਏ ਕੋਰੋਨਾ ਦੇ ਸ਼ਿਕਾਰ...
ਕਿਸਾਨ ਆਗੂ, ਅਦਾਕਾਰਾ ਸੋਨੀਆ ਮਾਨ ਤੇ ਰਾਕੇਸ਼ ਟਿਕੈਤ ਦੇ ਬੇਟੇ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 5 hours ago
ਅੰਮ੍ਰਿਤਸਰ, 19 ਅਪ੍ਰੈਲ - ਕਿਸਾਨ ਆਗੂ ,ਅਦਾਕਾਰਾ ਸੋਨੀਆ ਮਾਨ ਅਤੇ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਟਿਕੈਤ ਨੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਮਾਘ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਸੰਪਾਦਕੀ

ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ

ਚੋਣਾਂ ਦੀ ਅਹਿਮੀਅਤ

ਪੰਜਾਬ ਵਿਚ ਇਕ ਵਾਰ ਫਿਰ ਚੋਣ ਬਿਗਲ ਵੱਜ ਗਿਆ ਹੈ। ਰਾਜ ਵਿਚ 8 ਨਗਰ ਨਿਗਮਾਂ, 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਚੋਣ ਕਮਿਸ਼ਨਰ ਨੇ ਐਲਾਨ ਕਰ ਦਿੱਤਾ ਹੈ। ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਸਾਲ 2022 ਵਿਚ ਹੋਣੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਜਿਥੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਬਹੁਤ ਮਹੱਤਵਪੂਰਨ ਹੋ ਜਾਂਦੀਆਂ ਹਨ, ਉਥੇ ਦੇਸ਼ ਅਤੇ ਪ੍ਰਦੇਸ਼ ਦੀ ਅਜੋਕੀ ਰਾਜਨੀਤਕ ਸਥਿਤੀ ਵਿਚ ਇਹ ਚੋਣਾਂ ਸੈਮੀਫਾਈਨਲ ਮੰਨੀਆਂ ਜਾ ਸਕਦੀਆਂ ਹਨ। ਆਮ ਧਾਰਨਾ ਹੈ ਕਿ ਰਾਜ ਵਿਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਨਗਰ ਨਿਗਮ ਦੀਆਂ ਚੋਣਾਂ ਵਿਚ ਉਸੇ ਦਾ ਪੱਲੜਾ ਭਾਰੀ ਰਹਿੰਦਾ ਹੈ ਪਰ ਅੱਜਕਲ੍ਹ ਜਨਤਾ ਬਹੁਤ ਸਮਝਦਾਰ ਹੋ ਗਈ ਹੈ ਅਤੇ ਲੋਕ ਆਪਣਾ ਭਲਾ-ਬੁਰਾ ਪਹਿਚਾਣ ਕੇ ਹੀ ਵੋਟਾਂ ਪਾਉਂਦੇ ਹਨ। ਚੋਣਾਂ ਦੇ ਇਸ ਐਲਾਨ ਨਾਲ ਹੀ ਰਾਜ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ, ਜੋ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਜਾਰੀ ਰਹੇਗਾ।
ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ ਇਕ ਦਿਨ ਹੀ ਭਾਵ 14 ਫਰਵਰੀ, 2021 ਨੂੰ ਹੋਵੇਗੀ। ਪਰ ਫਗਵਾੜਾ ਵਿਚ ਤਿਆਰ ਕੀਤੀਆਂ ਗਈਆਂ ਵੋਟਿੰਗ ਸੂਚੀਆਂ ਵਿਚ ਕੁਝ ਤਰੁਟੀਆਂ ਪਾਏ ਜਾਣ ਦੇ ਮੱਦੇਨਜ਼ਰ ਇਥੋਂ ਦੀ ਚੋਣ ਪ੍ਰਕਿਰਿਆ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਤਰੁਟੀਆਂ ਠੀਕ ਹੋਣ ਤੋਂ ਬਾਅਦ ਹੀ ਫਗਵਾੜਾ ਵਿਚ ਚੋਣਾਂ ਕਰਵਾਈਆਂ ਜਾਣਗੀਆਂ। ਇਸ ਚੋਣ ਐਲਾਨ ਅਨੁਸਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਮਾਂ 30 ਜਨਵਰੀ ਤੋਂ 3 ਫਰਵਰੀ ਤੱਕ ਦਾ ਹੋਵੇਗਾ ਅਤੇ ਜਾਂਚ ਪੜਤਾਲ ਦਾ ਕਾਰਜ 4 ਫਰਵਰੀ ਨੂੰ ਹੋਵੇਗਾ। 5 ਫਰਵਰੀ ਨੂੰ ਨਾਂਅ ਵਾਪਸ ਲਏ ਜਾਣੇ ਹਨ। ਸੰਭਾਵਿਤ ਉਮੀਦਵਾਰਾਂ ਨੂੰ ਇਸੇ ਦਿਨ ਚੋਣ ਨਿਸ਼ਾਨ ਦੇਣ ਦੇ ਨਾਲ ਹੀ ਇਕ ਹਫ਼ਤੇ ਤੱਕ ਦਾ ਚੋਣ ਪ੍ਰਚਾਰ ਦਾ ਅਮਲ ਸ਼ੁਰੂ ਹੋ ਜਾਵੇਗਾ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਨਤੀਜੇ ਦਾ ਐਲਾਨ 17 ਫਰਵਰੀ ਨੂੰ ਕੀਤਾ ਜਾਵੇਗਾ।
ਇਨ੍ਹਾਂ ਚੋਣਾਂ ਨੂੰ ਲੈ ਕੇ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵਿਚ ਉਤਸ਼ਾਹ ਵਧ ਰਿਹਾ ਹੈ। ਇਸ ਦੇ ਨਾਲ ਹੀ ਸੰਪੂਰਨ ਚੋਣ ਅਮਲ ਨੂੰ ਸ਼ਾਂਤੀਪੂਰਨ ਢੰਗ ਨਾਲ ਪੂਰਾ ਕਰਨ ਲਈ ਪ੍ਰਸ਼ਾਸਨਿਕ ਪ੍ਰਬੰਧ ਵੀ ਕੀਤੇ ਗਏ ਹਨ। ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਪੰਜਾਬ ਵਿਚ ਹੋਣ ਵਾਲੀਆਂ ਇਹ ਚੋਣਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਤੈਅ ਕਰਨਗੀਆਂ। ਬੇਸ਼ੱਕ ਰਾਜ ਵਿਚ ਪਿਛਲੇ ਡੇਢ-ਦੋ ਮਹੀਨੇ ਤੋਂ ਛੋਟੀਆਂ-ਮੋਟੀਆਂ ਰਾਜਸੀ ਸਰਗਰਮੀਆਂ ਜਾਰੀ ਹਨ ਪਰ ਕੋਰੋਨਾ ਕਾਲ ਦੌਰਾਨ ਰਾਜ ਵਿਚ ਸੰਪੂਰਨ ਰਾਜਸੀ ਸਰਗਰਮੀਆਂ ਠੱਪ ਪਈਆਂ ਸਨ। ਇਸ ਦੇ ਮੱਦੇਨਜ਼ਰ 14 ਫਰਵਰੀ ਨੂੰ ਆਮ ਲੋਕਾਂ ਦੇ ਇਨ੍ਹਾਂ ਵੋਟਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਪੂਰੀ ਸੰਭਾਵਨਾ ਹੈ।
ਸਥਾਨਕ ਚੋਣਾਂ ਵਿਚ ਮੁੱਦੇ ਵੀ ਸਥਾਨਕ ਹੁੰਦੇ ਹਨ ਅਤੇ ਇਨ੍ਹਾਂ ਵਿਚ ਰਾਸ਼ਟਰ ਪੱਧਰੀ ਮੁੱਦੇ ਅਕਸਰ ਗਾਇਬ ਰਹਿੰਦੇ ਹਨ। ਆਜ਼ਾਦ ਉਮੀਦਵਾਰ ਵੀ ਇਨ੍ਹਾਂ ਚੋਣਾਂ ਵਿਚ ਵੱਡੀ ਗਿਣਤੀ ਵਿਚ ਹਿੱਸਾ ਲੈਂਦੇ ਹਨ ਅਤੇ ਕਾਮਯਾਬ ਵੀ ਹੁੰਦੇ ਹਨ। ਪਰ ਇਸ ਦੇ ਬਾਵਜੂਦ ਰਾਜਨੀਤਕ ਦਲ ਆਪਣੀ ਪੂਰੀ ਸ਼ਕਤੀ ਇਨ੍ਹਾਂ ਚੋਣਾਂ ਵਿਚ ਲਾਉਂਦੇ ਹਨ। ਚੋਣ ਕਮਿਸ਼ਨ ਵਲੋਂ ਬੇਸ਼ੱਕ ਨਗਰ ਨਿਗਮ, ਨਗਰ ਕੌਂਸਲਾਂ ਅਤੇ ਅਤੇ ਨਗਰ ਪੰਚਾਇਤ ਲਈ ਹਰੇਕ ਉਮੀਦਵਾਰ ਦੇ ਖ਼ਰਚੇ ਦੀ ਹੱਦ ਇਕ ਤੋਂ ਤਿੰਨ ਲੱਖ ਰੁਪਏ ਤੱਕ ਤੈਅ ਕੀਤੀ ਹੈ ਪਰ ਅੱਜਕਲ੍ਹ ਇਕ ਸੀਟ ਲਈ ਅਣਐਲਾਨੇ ਰੂਪ ਵਿਚ ਕਰੋੜ-ਕਰੋੜ ਰੁਪਏ ਤੱਕ ਖ਼ਰਚ ਵੀ ਹੋ ਜਾਂਦਾ ਹੈ। ਹਾਲਾਂਕਿ ਚੋਣ ਕਮਿਸ਼ਨ ਦੇ ਨਿਯਮਾਂ ਅਤੇ ਪ੍ਰਸ਼ਾਸਨਿਕ ਸਖ਼ਤੀ ਕਾਰਨ ਉਮੀਦਵਾਰ ਫੂਕ-ਫੂਕ ਕੇ ਕਦਮ ਰੱਖਦੇ ਹਨ।
ਅਸੀਂ ਸਮਝਦੇ ਹਾਂ ਕਿ ਰਾਜ ਵਿਚ ਸਾਰੀਆਂ ਰਾਜਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਦੇ ਨਿਯਮਾਂ ਅਤੇ ਕਾਇਦਿਆਂ ਦਾ ਪੂਰੀ ਵਚਨਬੱਧਤਾ ਨਾਲ ਪਾਲਣ ਕਰਦਿਆਂ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣਾ ਚਾਹੀਦਾ ਹੈ। ਕੋਰੋਨਾ ਕਾਲ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਇਹ ਲੋੜ ਹੋਰ ਵਧ ਜਾਂਦੀ ਹੈ ਕਿ ਚੋਣ ਪ੍ਰਚਾਰ ਦੌਰਾਨ ਰਾਜਸੀ ਨੇਤਾਵਾਂ ਅਤੇ ਪਾਰਟੀ ਮੈਂਬਰਾਂ ਨੂੰ ਆਪੋ-ਆਪਣੇ ਪੱਧਰ 'ਤੇ ਵੱਧ ਤੋਂ ਵੱਧ ਚੌਕਸੀ ਵਰਤਣੀ ਚਾਹੀਦੀ ਹੈ। ਜੇਕਰ ਇਹ ਚੋਣਾਂ ਅਮਨ-ਅਮਾਨ ਤੇ ਅਨੁਸ਼ਾਸਨਿਕ ਢੰਗ ਨਾਲ ਨੇਪਰੇ ਚੜ੍ਹਦੀਆਂ ਹਨ ਤਾਂ ਜਮਹੂਰੀਅਤ ਦੇ ਪੱਖ ਤੋਂ ਇਹ ਇਕ ਵੱਡੀ ਪ੍ਰਾਪਤੀ ਮੰਨੀ ਜਾਏਗੀ।

ਕੀ ਖੇਤੀ ਕਾਨੂੰਨਾਂ ਸਬੰਧੀ ਸੁਪਰੀਮ ਕੋਰਟ ਕੋਈ ਹੱਲ ਕੱਢ ਸਕੇਗੀ?

ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਦਰਮਿਆਨ ਸਰਬਉੱਚ ਅਦਾਲਤ ਨੇ ਵੀ ਆਪਣੀ ਸਰਗਰਮੀ ਦਿਖਾਈ ਹੈ। ਉਸ ਨੇ ਦੋ ਫੈਸਲੇ ਕੀਤੇ ਹਨ। ਪਹਿਲੇ ਫੈਸਲੇ ਵਿਚ ਉਸ ਨੇ ਤਿੰਨ ਕਾਨੂੰਨਾਂ ਦੇ ਅਮਲ 'ਤੇ ਰੋਕ ਲਗਾ ਦਿੱਤੀ ਹੈ। ਦੂਜਾ ਫੈਸਲਾ ਕਰਦਿਆਂ ਉਸ ਨੇ ਚਾਰ ਮੈਂਬਰੀ ...

ਪੂਰੀ ਖ਼ਬਰ »

ਭਾਜਪਾ ਦਾ ਨੁਕਸਾਨ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੀਡੀਏ ਦਾ ਇਕ ਹਿੱਸਾ

15 ਜਨਵਰੀ ਨੂੰ ਇਕ ਕੌਮੀ ਚੈਨਲ ਨੇ ਦਰਸ਼ਕਾਂ ਸਾਹਮਣੇ ਸਵਾਲ ਰੱਖਿਆ ਸੀ ਕਿ, ਕੀ ਕਿਸਾਨ ਅੰਦੋਲਨ ਦਾ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਨੁਕਸਾਨ ਹੋਵੇਗਾ? ਇਸ ਸਵਾਲ ਦੇ ਜਵਾਬ ਵਿਚ 52 ਫ਼ੀਸਦੀ ਦਰਸ਼ਕਾਂ ਨੇ ਕਿਹਾ ਕਿ ਹਾਂ ਇਸ ਦਾ ਲਾਜ਼ਮੀ ਤੌਰ 'ਤੇ ਨੁਕਸਾਨ ਹੋਵੇਗਾ। ਪ੍ਰਾਈਮ ...

ਪੂਰੀ ਖ਼ਬਰ »

ਭਾਰਤ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਮਰੀਕਾ ਦਾ ਘਟਨਾਕ੍ਰਮ

ਰਿਪਬਲਿਕਨ ਟੀ.ਵੀ. ਦੇ ਮਾਲਕ ਅਤੇ ਸੰਪਾਦਕ ਅਰਣਬ ਗੋਸਵਾਮੀ ਕੁਝ ਦਿਨ ਪਹਿਲਾਂ ਤੱਕ ਬਾਲੀਵੁੱਡ ਦੇ ਛੋਟੇ-ਮੋਟੇ ਕਲਾਕਾਰਾਂ ਦੀ ਵਟਸਐਪ ਗੱਲਬਾਤ ਆਪਣੇ ਚੈਨਲ 'ਤੇ ਜਨਤਕ ਕਰ ਰਹੇ ਸਨ। ਪਰ ਉਨ੍ਹਾਂ ਦੀ ਆਪਣੀ ਵਟਸਐਪ ਗੱਲਬਾਤ ਜਨਤਕ ਹੋ ਗਈ ਹੈ। ਇਸ ਨੂੰ ਹੀ ਕੁਦਰਤੀ ਨਿਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX