ਰਤੀਆ, 17 ਜਨਵਰੀ (ਬੇਅੰਤ ਕੌਰ ਮੰਡੇਰ)-ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਖੇਤੀ ਬਚਾਓ ਸੰਘਰਸ਼ ਸੰਮਤੀ ਹਰਿਆਣਾ ਦੀ ਅਪੀਲ 'ਤੇ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਸਬ-ਡਵੀਜਨ ਰਤੀਆ ਤੋਂ ਹਜ਼ਾਰਾਂ ਟਰੈਕਟਰਾਂ ਦਾ ਵੱਡਾ ਕਾਫਲਾ ਗੁਰੂਦੁਆਰਾ ਸ੍ਰੀ ਅਜੀਤਸਰ ਸਾਹਿਬ ਤੋਂ ਡੀ. ਸੀ. ਦਫ਼ਤਰ ਫਤਿਹਾਬਾਦ ਲਈ ਰਵਾਨਾ ਹੋਇਆ | ਖੇਤੀ ਬਚਾਓ ਸੰਘਰਸ਼ ਸੰਮਤੀ ਦੇ ਵਿੱਤ ਸਕੱਤਰ ਰਾਜਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਟਰੇਡ ਅਤੇ ਕਾਮਰਸ ਦੇ ਤਹਿਤ ਤਿੰਨ ਖੇਤੀ ਕਾਨੂੰਨ ਕਿਸਾਨਾਂ 'ਤੇ ਥੋਪ ਕੇ ਜਿੱਥੇ ਸੂਬਿਆਂ ਤੋਂ ਖੇਤੀਬਾੜੀ ਦੇ ਕਨੂੰਨਾਂ ਦਾ ਅਧਿਕਾਰ ਖੋ ਲਿਆ ਹੈ, ਉੱਥੇ ਹੀ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਲਈ ਰਾਹ ਪੱਧਰਾ ਕਰ ਲਿਆ ਹੈ | ਉਨ੍ਹਾ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੇ ਮੰਤਰੀ ਤੇ ਪ੍ਰਧਾਨ ਮੰਤਰੀ ਖੁਦ ਵਿਚੋਲੀਆਂ ਨੂੰ ਖਤਮ ਕਰਨ ਦੀ ਗੱਲ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਵਿਚੋਲੇ ਖਤਮ ਕਰਨ ਲਈ ਇਹ ਕਾਨੂੰਨ ਬਣਾਏ ਗਏ ਹਨ ਪਰ ਅਸਲ ਗੱਲ ਇਹ ਹੈ ਕਿ ਹਰਿਆਣਾ ਅਤੇ ਪੰਜਾਬ ਵਿਚ ਹੀ ਮੰਡੀ ਢਾਂਚਾ ਬਚਿਆ ਹੋਇਆ ਸੀ, ਉਸ ਨੂੰ ਵੀ ਮੋਦੀ ਸਰਕਾਰ ਖਤਮ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਸੌਾਪ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇਸ਼ ਦੇ ਕੇਂਦਰੀ ਮੰਤਰੀ ਹੀ ਝੂਠ ਬੋਲ ਕੇ ਆਮ ਜਨਤਾ ਨੂੰ ਗੁੰਮਰਾਹ ਕਰਨ ਤਾਂ ਭਰੋਸਾ ਕਿਸ 'ਤੇ ਕਰੀਏ | ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਵਲੋਂ ਦਿੱਲੀ ਦੇ ਚਾਰੇ ਬਾਰਡਰਾਂ 'ਤੇ ਪ੍ਰਦਰਸਨ ਚੱਲ ਰਿਹਾ ਹੈ, ਜਿਸ ਦੇ ਤਹਿਤ 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿੱਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਟ੍ਰੈਕਟਰ ਮਾਰਚ ਅਤੇ ਰੈਲੀ ਕੱਢੀ ਜਾਵੇਗੀ | ਇਸੇ ਟ੍ਰੈਕਟਰ ਮਾਰਚ ਅਤੇ ਰੈਲੀ ਦੀ ਰਿਹਰਸਲ ਵਜੋਂ ਰਤੀਆ ਤੋਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਆਪਣੇ ਟ੍ਰੈਕਟਰਾਂ ਸਮੇਤ ਫਤਿਹਾਬਾਦ ਨੂੰ ਰਵਾਣਾ ਹੋਏ | ਇਸ ਮੌਕੇ ਤੇਜਿੰਦਰ ਸਿੰਘ ਔਜਲਾ, ਇਕਬਾਲ ਸਿੰਘ ਖੋਖਰ, ਗੁਰਨਾਮ ਸਿੰਘ ਧਾਲੀਵਾਲ, ਸਰਪੰਚ ਬਲਵਿੰਦਰ ਸਿੰਘ ਖੋਖਰ, ਤਰਸੇਮ ਸਿੰਘ ਘਾਸਵਾ ਤੇ ਸੁਭਾਸ਼ ਖਲੇਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਕੋਲ ਕਿਸਾਨਾਂ ਨੂੰ ਸੰਤੂਸ਼ਟ ਕਰਨ ਦਾ ਕੋਈ ਠੋਸ ਜੁਆਬ ਨਹੀਂ ਹੈ ਤੇ ਸਰਕਾਰ ਸੰਵੇਦਨਹੀਣ ਬਣ ਗਈ ਹੈ | ਬੁਲਾਰਿਆਂ ਨੇ ਕਿਹਾ ਕਿ ਇਸ ਖੇਤਰ ਤੋਂ ਹਜਾਰਾਂ ਦੀ ਗਿਣਤੀ ਵਿਚ ਕਿਸਾਨਾਂ ਵਲੋਂ ਆਪਣੇ ਟਰੈਕਟਰਾਂ 'ਤੇ ਫਤਿਹਾਬਾਦ ਦੇ ਡੀ. ਸੀ. ਦਫਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ 26 ਜਨਵਰੀ ਨੂੰ ਕੀਤੇ ਜਾਣ ਵਾਲੇ ਰੋਸ ਮੁਜਾਹਰੇ ਦੀ ਰਿਹਰਸਲ ਵੀ ਪੂਰੇ ਜੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ, ਜੋ ਕਿ ਇਤਿਹਾਸਕ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕਿਸਾਨ, ਆਮਜਨ ਅਤੇ ਮਜਦੂਰ ਲੱਖਾਂ ਦੀ ਗਿਣਤੀ ਵਿਚ ਪੂਰੇ ਦੇਸ਼ ਵਿਚੋਂ ਆ ਕੇ ਦਿੱਲੀ ਦੇ ਬਾਰਡਰਾਂ 'ਤੇ ਠੰਡ ਵਿਚ ਬੈਠੇ ਹਨ, ਜੋ ਹੁਣ ਆਪਣੇ ਹੱਕ ਲੈ ਕੇ ਹੀ ਵਾਪਿਸ ਪਰਤਣਗੇ | ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਪੂਰੇ ਸ਼ਾਂਤਮਈ ਢੰਗ ਨਾਲ ਲੋਕਤੰਤਰ ਦੇ ਤੌਰ 'ਤੇ ਚੱਲਦਾ ਰਹੇਗਾ | ਉਨ੍ਹਾਂ ਕਿਹਾ ਕਿ ਇਹ ਪਹਿਲਾ ਕਿਸਾਨ ਸੰਘਰਸ਼ ਹੈ, ਜਿਸ ਵਿਚ ਲੋਕ ਆਪਣੀ ਮਰਜੀ ਨਾਲ ਸ਼ਾਮਿਲ ਹੋ ਰਹੇ ਹਨ ਤੇ ਆਪਣਾ ਖਰਚ ਵੀ ਖੁਦ ਚੁੱਕ ਰਹੇ ਹਨ | ਇਸ ਮੌਕੇ ਤੇਜਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਫਤਿਹਾਬਾਦ ਵਿਚ ਅਖਿਲ ਭਾਰਤੀ ਮਹਾਂਸਭਾ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਗਹਿਲਾਵਤ ਉਪਪ੍ਰਧਾਨ, ਖੇਤੀ ਬਚਾਓ ਸੰਘਰਸ਼ ਸੰੰਤੀ ਦੇ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ, ਜਸਪਾਲ ਸਿੰਘ ਪਾਲੀ, ਸੁਖਵਿੰਦਰ ਸਿੰਘ ਸੋਹਲ, ਕੁਲਦੀਪ ਸਿੰਘ ਬਰਾੜ ਜ਼ਿਲ੍ਹਾ ਪੱਧਰ ਦੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ | ਜਿਨ੍ਹਾਂ ਨੇ ਖੇਤਰ ਦੇ ਕਿਸਾਨਾਂ ਅਤੇ ਨੌਜਵਾਨਾਂ ਨੰੂ ਵੱਧ ਚੱੜ ਕੇ 26 ਜਨਵਰੀ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਖੇਤਰ ਦੇ ਵੱਡੀ ਗਿਣਤੀ ਵਿਚ ਮੌਜਿਜ ਲੋਕ ਤੇ ਕਿਸਾਨ ਸ਼ਾਮਿਲ ਸਨ |
ਨਵੀਂ ਦਿੱਲੀ, 17 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਸੰਘਰਸ਼ ਵਿਚ ਰੋਟਰੀ ਬਲੱਡ ਬੈਂਕ ਦਿੱਲੀ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਨੌਜਵਾਨ ਕਿਸਾਨ ਆਪਣਾ ਖ਼ੂਨ ...
ਨਵੀਂ ਦਿੱਲੀ, 17 ਜਨਵਰੀ (ਬਲਵਿੰਦਰ ਸਿੰਘ ਸੋਢੀ)-ਆਲ ਇੰਡੀਆ ਯੂਥ ਫੈੱਡਰੇਸ਼ਨ ਵਲੋਂ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਸਮਰਥਨ ਵਿਚ ਇਕ ਜ਼ੋਰਦਾਰ ਰੈਲੀ ਕੱਢੀ ਗਈ | ਫੈੱਡਰੇਸ਼ਨ ਦੇ ਮੈਂਬਰਾਂ ਦੇ ਨਾਅਰੇ ਲਿਖੇ ਹੋਈਆਂ ਤਖ਼ਤੀਆਂ ਆਪਣੇ ਹੱਥਾਂ ਵਿਚ ਫੜੀਆਂ ਹੋਈਆਂ ਸਨ ...
ਸ੍ਰੀਨਗਰ, 17 ਜਨਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਮਬਣ ਦੇ ਕੇਲਾ ਮੋੜ ਸਥਿਤ ਜੰਮੂ-ਸ੍ਰੀਨਗਰ ਨੌਸ਼ਨ ਹਾਈਵੇਅ ਤੇ ਬੈਲੀ ਬਿ੍ਜ਼ ਦੇ ਮੁਕੰਮਲ ਹੋਣ ਦੇ ਬਾਅਦ ਇਕ ਹਫ਼ਤੇ ਤੋਂ ਰੁੱਕੇ ਟਰੈਫਿਕ ਨੂੰ ਬਹਾਲ ਕਰ ਦਿੱਤਾ ਗਿਆ, ਜਿਸ ਨਾਲ ਹਾਈਵੇਅ ਦੇ ਕਈ ...
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਹਰਪਾਲ ਸਿੰਘ ਕੋਛੜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏੇ | ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਪ੍ਰਧਾਨ ਹਰਮੀਤ ਸਿੰਘ ਕਾਲਕਾ ...
ਕੋਲਕਾਤਾ, 17 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ ਵਲੋਂ ਸੰਸਦ ਮੈਂਬਰ ਸ਼ਤਾਬਦੀ ਰਾਏ ਨੂੰ ਰਾਜ ਕਮੇਟੀ 'ਚ ਮੀਤ ਪ੍ਰਧਾਨ ਬਣਾਇਆ ਗਿਆ | ਇਸ ਦੇ ਨਾਲ ਹੀ ਮੁਅੱਦਮ ਹੁਸੈਨ ਅਤੇ ਸ਼ੰਕਰ ਚੱਕਰਵਰਤੀ ਨੂੰ ਵੀ ਮੀਤ ਪ੍ਰਧਾਨ ਥਾਪਿਆ ਗਿਆ | ਸ਼ਤਾਬਦੀ ਨੇ ...
ਰਤੀਆ, 17 ਜਨਵਰੀ (ਬੇਅੰਤ ਕੌਰ ਮੰਡੇਰ)-ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਣਾ ਬਾਜ਼ਾਰ ਸਥਿਤ ਗੁਰੂਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੱਢੀਆਂ ਜਾ ਰਹੀਆਂ ਪ੍ਰਭਾਤਫੇਰੀਆਂ ਦੇ ਸਮਾਪਤੀ ਸਮਾਰੋਹ ਮੌਕੇ ਧਾਰਮਿਕ ...
ਫਗਵਾੜਾ, 17 ਜਨਵਰੀ (ਤਰਨਜੀਤ ਸਿੰਘ ਕਿੰਨੜਾ)- ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਚਾਰ ਵਾਰ ਮੁੱਖ ਮੰਤਰੀ ਰਹੀ ਭੈਣ ਮਾਇਆਵਤੀ ਦਾ ਜਨਮ ਦਿਨ ਫਗਵਾੜਾ ਦੇ ਹਦੀਆਬਾਦ ਹਾਕੂਪੁਰਾ ਸਥਿਤ ਡਾ. ਬੀ.ਆਰ. ਅੰਬੇਡਕਰ ਪਾਰਕ ਵਿਖੇ ਬਸਪਾ ਦੇ ਸੂਬਾ ...
ਕਪੂਰਥਲਾ, 17 ਜਨਵਰੀ (ਅਮਰਜੀਤ ਕੋਮਲ)-ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਸਿੱਖਿਆ ਵਿਭਾਗ ਦਾ ਹਰੇਕ ਕਰਮਚਾਰੀ ਸਮਰਪਣ ਦੀ ਭਾਵਨਾ ਨਾਲ ਕੰਮ ਕਰੇ | ਇਹ ਸ਼ਬਦ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ...
ਕਪੂਰਥਲਾ, 17 ਜਨਵਰੀ (ਅਮਰਜੀਤ ਕੋਮਲ)- ਬੇਰੁਜ਼ਗਾਰ ਨੌਜਵਾਨਾਂ ਨੂੰ ਰਾਸ਼ਨ ਡੀਪੂਆਂ ਦੀ ਅਲਾਟਮੈਂਟ ਕਰਕੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਦੇ ਸਮਰੱਥ ਬਣਾਉਣਾ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ | ਇਹ ਸ਼ਬਦ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ...
ਫਗਵਾੜਾ, 17 ਜਨਵਰੀ (ਤਰਨਜੀਤ ਸਿੰਘ ਕਿੰਨੜਾ)- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਤੋਂ 18 ਜਨਵਰੀ ਦਿਨ ਸੋਮਵਾਰ ਦੁਪਹਿਰ 12.30 ਵਜੇ ਰਵਾਨਾ ਹੋਵੇਗਾ | ਨਗਰ ਕੀਰਤਨ ਵੱਡੀ ਗਿਣਤੀ ...
ਕਪੂਰਥਲਾ, 17 ਜਨਵਰੀ (ਅਮਰਜੀਤ ਕੋਮਲ)- ਗੁਰਦੁਆਰਾ ਬਾਬਾ ਸਰਜਾ ਸਿੰਘ ਪਿੰਡ ਢਪਈ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਲਟ ਦੌੜਾਂ ਕਰਵਾਈਆਂ ਗਈਆਂ ਜਿਸ ਵਿਚ ਹਰਵਿੰਦਰ ਸਿੰਘ ਕਾਲਾ ਸੰਘਿਆਂ ਦੀ ਜੋਗ ਨੇ ਪਹਿਲਾ ਸਥਾਨ ਹਾਸਲ ਕਰਕੇ ...
ਕਰਨਾਲ, 17 ਜਨਵਰੀ (ਗੁਰਮੀਤ ਸਿੰਘ ਸੱਗੂ)-ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਹੈ | ਇਸੇ ਤਹਿਤ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਨਿਰਦੇਸ਼ਕ ਜਗਦੀਸ਼ ਦੁਰੇਜਾ ਨੇ ਕਰਨਾਲ ਜ਼ਿਲ੍ਹੇ ਵਿਚ ...
ਕਰਨਾਲ, 17 ਜਨਵਰੀ (ਗੁਰਮੀਤ ਸਿੰਘ ਸੱਗੂ)-ਸਿੱਖ ਚਿੰਤਕ ਐਡਵੋਕੇਟ ਅੰਗਰੇਜ ਸਿੰਘ ਪੰਨੂੰ ਨੇ ਕੇਂਦਰੀ ਜਾਂਚ ਏਜੰਸੀ ਐੱਨ. ਆਈ. ਏ. ਵਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਆਗੂਆਂ ਨੂੰ ਭੇੇਜੇ ਗਏ ਕਾਨੂੰਨੀ ਨੋਟਿਸਾਂ ਦਾ ਵਿਰੋਧ ਕਰਦੇ ਹੋਏ ਦੋਸ਼ ਲਗਾਇਆ ਕਿ ...
ਕਰਨਾਲ, 17 ਜਨਵਰੀ (ਗੁਰਮੀਤ ਸਿੰਘ ਸੱਗੂ)-ਘਰੌਡਾ ਤੋਂ ਭਾਜਪਾ ਵਿਧਾਇਕ ਹਰਵਿੰਦਰ ਕਲਿਆਣ ਨੇ ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਵਕਾਲਤ ਕਰਦੇ ਹੋਏ ਕਾਂਗਰਸ 'ਤੇ ਦੋਸ਼ ਲਗਾਇਆ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਜਿਨ੍ਹਾਂ ਖੇਤੀ ਕਾਨੂੰਨਾਂ ...
ਕਰਨਾਲ, 17 ਜਨਵਰੀ (ਗੁਰਮੀਤ ਸਿੰਘ ਸੱਗੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸੀ. ਐੱਮ. ਸਿਟੀ ਹਰਿਆਣਾ ਵਿਖੇ ਮਹਾਨ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਡੇਰਾ ਕਾਰ ਸੇਵਾ ਕਲੰਦਰੀ ਗੇਟ ਤੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ...
ਨਵੀਂ ਦਿੱਲੀ, 17 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਸੰਘਰਸ਼ ਪੂਰੇ ਜੋਸ਼ ਨਾਲ ਚੱਲ ਰਿਹਾ ਹੈ ਪਰ ਕਿਸਾਨਾਂ ਨੂੰ ਕੇਂਦਰ ਸਰਕਾਰ ਪ੍ਰਤੀ ਅਥਾਹ ਨਾਰਾਜ਼ਗੀ ਹੈ, ਜੋ ਕਿ ਕਿਸਾਨਾਂ 'ਤੇ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੀਆਂ ਤੁਹਮਤਾਂ ਲਗਾ ਰਹੇ ...
ਟਾਂਗਰਾ , 17 ਜਨਵਰੀ (ਹਰਜਿੰਦਰ ਸਿੰਘ ਕਲੇਰ)- ਸਿੱਖਿਆ ਸਕੱਤਰ ਵਲੋਂ ਸਿੱਖਿਆ ਸਮੇਤ ਅਧਿਆਪਕਾਂ ਨਾਲ ਜੁੜੇ ਮਸਲਿਆਂ 'ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖ਼ਿਲਾਫ਼ ਡੀ.ਟੀ.ਐਫ. ਪੰਜਾਬ ਦੇ ਸੂਬਾਈ ਸੱਦੇ 'ਤੇ ਜੰਡਿਆਲਾ, ਤਰਸਿੱਕਾ ਅਤੇ ਰਈਆ-1, ਰਈਆ-2 ਬਲਾਕਾਂ ਦੇ ...
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)-ਸਰਕਾਰ ਇਹ ਨਾ ਸਮਝੇ ਕਿ ਖੇਤੀ ਕਾਨੂੰਨ ਰੱਦ ਕੀਤੇ ਬਗੈਰ, ਸਿਰਫ ਗੱਲਬਾਤ ਦੇ ਲੰਮੇ ਦੌਰ ਰਾਹੀਂ ਹੀ ਉਹ ਕਿਸਾਨਾਂ ਨੂੰ ਥਕਾ ਕੇ ਅੰਦੋਲਨ ਖਤਮ ਕਰਵਾ ਲਏਗੀ | ਅਸੀਂ ਪਹਿਲਾਂ ਹੀ ਲੰਮੇ ਅੰਦੋਲਨ ਦੀ ਤਿਆਰੀ ਕਰਕੇ ਘਰੋਂ ਤੁਰੇ ਸੀ, ਇਸ ...
ਰਾਮ ਤੀਰਥ, 17 ਜਨਵਰੀ (ਧਰਵਿੰਦਰ ਸਿੰਘ ਔਲਖ)- ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਅਜਨਾਲਾ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਭਿੰਡਰ ਅਤੇ ਫੋਰਮੈਨ ਬਖਤਾਵਰ ਸਿੰਘ ਭਿੰਡਰ ਦੇ ਪਿਤਾ ਸਾਬਕਾ ਸਰਪੰਚ ਬਲਧੀਰ ਸਿੰਘ ਭਿੰਡਰ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ...
ਚੰਡੀਗੜ੍ਹ, 17 ਜਨਵਰੀ (ਅਜੀਤ ਬਿਊਰੋ)-ਇਹ ਇਕ ਹਕੀਕਤ ਹੈ ਕਿ ਮਰਦਾਂ ਦੀ ਕਾਮਯਾਬੀ ਪਿੱਛੇ ਹਮੇਸ਼ਾ ਔਰਤਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ | ਕਿਸਾਨ ਅੰਦੋਲਨ ਦੀ ਸਫਲਤਾ ਪਿੱਛੇ ਛੁਪਿਆ ਹੋਇਆ ਰਾਜ 'ਔਰਤ ਦਿਵਸ' ਮੌਕੇ ਹਜ਼ਾਰਾਂ ਦੀ ਗਿਣਤੀ 'ਚ ਮਹਿਲਾ ਆਪਣੇ ਸ਼ਕਤੀ ...
ਨਵਾਂ ਪਿੰਡ, 17 ਜਨਵਰੀ (ਜਸਪਾਲ ਸਿੰਘ)- 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪਿਛਲੇ 52 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਤੇਜ ਕਰਨ ਦੇ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ...
ਅੰਮਿ੍ਤਸਰ, 17 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਜਲ ਸੈਨਾ ਅਫ਼ਸਰ ਕਮਾਂਡਰ (ਸੇਵਾ ਮੁਕਤ) ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਜਾਧਵ ਦੇ ਵਕੀਲ ਬਾਰੇ ਗੱਲਬਾਤ ਕਰਨ ਦੇ ਆਦੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX