ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਜੀਓ ਰਿਲਾਇੰਸ ਕੰਪਨੀ ਦੇ ਦਫ਼ਤਰਾਂ ਸਾਹਮਣੇ ਹੁਸ਼ਿਆਰਪੁਰ ਵਿਖੇ ਲਗਾਇਆ ਧਰਨਾ 69ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਤੋਂ ਪਹਿਲਾਂ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ 'ਚ ਔਰਤਾਂ ਦੀ ਭਰਵੀਂ ਇਕੱਤਰਤਾ ਹੋਈ, ਉਪਰੰਤ ਔਰਤਾਂ ਨੇ ਸ਼ਹਿਰ 'ਚ ਮਾਰਚ ਕਰਦਿਆਂ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੱਤੀ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਬੀਬੀ ਬਿਮਲਾ ਦੇਵੀ, ਰਾਜਿੰਦਰ ਕੌਰ ਚੋਹਕਾ, ਦਵਿੰਦਰ ਕੌਰ, ਇੰਦਰਜੀਤ ਕੌਰ, ਜਸਪ੍ਰੀਤ ਕੌਰ, ਸਾਥੀ ਗੁਰਮੇਸ਼ ਸਿੰਘ, ਮਾ: ਹਰਕੰਵਲ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੰਗਾ ਪ੍ਰਸਾਦ, ਗੁਰਮੀਤ ਸਿੰਘ, ਮਲਕੀਤ ਸਿੰਘ ਸਲੇਮਪੁਰ, ਵਿਜੇ ਕੁਮਾਰ ਜੱਲੋਵਾਲ ਖਨੂਰ, ਹਰਭਜਨ ਸਿੰਘ ਕੱਕੋਂ, ਗੁਰਮੇਲ ਸਿੰਘ ਕੋਟਲਾ ਨੋਧ ਸਿੰਘ, ਮਨਜੀਤ ਸਿੰਘ ਬਾਜਵਾ, ਬਲਰਾਜ ਸਿੰਘ ਬੈਂਸ, ਚੰਦਨਦੀਪ ਸਿੰਘ, ਸੁਖਦੇਵ ਸਿੰਘ ਸੈਂਬੀ, ਹਰਬੰਸ ਸਿੰਘ ਕਮਲ, ਭੁਪਿੰਦਰ ਸਿੰਘ ਗਿੱਲ, ਰਾਮ ਲੁਭਾਇਆ ਸ਼ੇਰਗੜ੍ਹ, ਸਿਕੰਦਰ ਸਿੰਘ ਹੁੱਕੜਾ, ਰਮੇਸ਼ ਕੁਮਾਰ ਬਜਵਾੜਾ, ਧਿਆਨ ਸਿੰਘ, ਜਸਪ੍ਰੀਤ ਸਿੰਘ ਸੈਣੀ, ਬਲਜੀਤ ਸਿੰਘ, ਬਲਵਿੰਦਰ ਸਿੰਘ ਮੰਡ, ਪਿ੍ੰਸ ਨਾਂਗਲਾ, ਬਲਜੋਤ ਸਿੰਘ, ਦਲਜੀਤ ਕੌਰ, ਇੰਦਰਪਾਲ ਸਿੰਘ, ਅਰਿਹਾਣਾ ਕਲਾਂ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਸੁਖਦੇਵ ਸਿੰਘ ਸੈਣੀ, ਅਮਨ ਸਿੰਘ, ਪਾਲਾ ਆਦਿ ਹਾਜ਼ਰ ਸਨ |
ਲਾਚੋਵਾਲ ਟੋਲ ਪਲਾਜ਼ਾ 'ਤੇ ਹੇਮਾ ਮਾਲਿਨੀ ਦਾ ਪੁਤਲਾ ਫੂਕਿਆ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਲਾਚੋਵਾਲ ਟੋਲ ਪਲਾਜ਼ਾ 'ਤੇ ਲਗਾਇਆ ਧਰਨਾ 103ਵੇਂ ਦਿਨ ਵੀ ਜਾਰੀ ਰੱਖਿਆ ਗਿਆ | ਇਸ ਮੌਕੇ ਮਹਿਲਾ ਕਿਸਾਨ ਦਿਵਸ ਵੀ ਮਨਾਇਆ ਗਿਆ ਤੇ ਇਲਾਕੇ ਦੀਆਂ ਕਿਸਾਨ ਔਰਤਾਂ ਨੇ ਧਰਨੇ 'ਚ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਹੇਮਾ ਮਾਲਿਨੀ ਦਾ ਪੁਤਲਾ ਵੀ ਫੂਕਿਆ ਗਿਆ | ਇਸ ਮੌਕੇ ਆਗੂਆਂ ਗੁਰਦੀਪ ਸਿੰਘ ਖੁਣ ਖੁਣ, ਉਂਕਾਰ ਸਿੰਘ ਧਾਮੀ ਤੇ ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਰਣਧੀਰ ਸਿੰਘ ਅਸਲਪੁਰ, ਅਕਬਰ ਸਿੰਘ, ਹਰਪ੍ਰੀਤ ਸਿੰਘ ਲਾਲੀ, ਮਨਜੀਤ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਪੰਨੂੰ, ਜਗਦੀਪ ਸਿੰਘ ਬੈਂਸ, ਸੋਹਣ ਸਿੰਘ ਮੁਲਤਾਨੀ, ਬਾਬਾ ਦਵਿੰਦਰ ਸਿੰਘ, ਯੁਵਰਾਜ ਸਿੰਘ ਨਿਹੰਗ, ਬਿੰਦਾ ਲਾਚੋਵਾਲੀਆ, ਜੱਸੀ ਪਥਿਆਲ, ਰਾਮ ਸਿੰਘ ਧੁੱਗਾ, ਅੰਮਿ੍ਤ ਰਾਏ ਸਿੰਘ, ਹੁਸ਼ਿਆਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਲਈ ਲਾਚੋਵਾਲ ਟੋਲ ਪਲਾਜ਼ਾ ਤੋਂ ਵੱਡੀ ਗਿਣਤੀ 'ਚ ਕਿਸਾਨ ਟਰੈਕਟਰਾਂ ਸਮੇਤ ਸ਼ਮੂਲੀਅਤ ਕਰਨਗੇ | ਇਸ ਮੌਕੇ ਬਲਵੀਰ ਸਿੰਘ ਬੱਗੇਵਾਲ, ਹਰਬੰਸ ਸਿੰਘ ਬੱੁਲ੍ਹੋਵਾਲ, ਸਤਵੰਤ ਸਿੰਘ, ਗੁਰਦਿਆਲ ਸਿੰਘ, ਪ੍ਰਭੂ ਸਿੰਘ, ਬਿੱਕਰ ਸਿੰਘ ਸ਼ੇਰਪੁਰ, ਬਲਵੀਰ ਸਿੰਘ, ਅੰਮਿ੍ਤਪਾਲ, ਗੁਰਪਿੰਦਰ ਸਿੰਘ, ਅਨਮੋਲ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਕੌਰ, ਜਸਵੰਤ ਕੌਰ, ਹਰਦੀਪ ਕੌਰ, ਬਲਵਿੰਦਰ ਕੌਰ, ਸੁਰਜੀਤ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ, ਕੰਵਲਜੀਤ ਕੌਰ, ਸੁਰਿੰਦਰਪਾਲ ਸ਼ਰਮਾ, ਅਮਰਜੀਤ ਸਿੰਘ, ਗੁਰਦੇਵ ਸਿੰਘ, ਤਰਲੋਚਨ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ |
ਜਨਵਾਦੀ ਇਸਤਰੀ ਸਭਾ ਨੇ ਫੂਕਿਆ ਮੋਦੀ, ਯੋਗੀ ਤੇ ਖੱਟੜ ਦਾ ਪੁਤਲਾ
ਗੜ੍ਹਸ਼ੰਕਰ, (ਧਾਲੀਵਾਲ)-ਜਨਵਾਦੀ ਇਸਤਰੀ ਸਭਾ ਵਲੋਂ ਇਸਤਰੀ ਕਿਸਾਨ ਦਿਵਸ ਮਨਾਉਂਦੇ ਹੋਏ ਇਥੇ ਬਾਬਾ ਗੁਰਦਿੱਤ ਸਿੰਘ ਪਾਰਕ ਨੇੜੇ ਪ੍ਰਧਾਨ ਮੰਤਰੀ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਤੇ ਹਰਿਆਣਾ ਦੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੂਬਾਈ ਆਗੂ ਸੁਭਾਸ਼ ਮੱਟੂ, ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ, ਹਰਭਜਨ ਸਿੰਘ ਗੁੱਲਪੁਰ, ਚੌਧਰੀ ਅੱਛਰ ਸਿੰਘ, ਗੋਲਡੀ ਸਿੰਘ ਪਨਾਮ, ਕਰਨ ਸੰਘਾ ਨੇ ਸੰਬੋਧਨ ਕੀਤਾ | ਇਸ ਮੌਕੇ ਗੁਰਦੀਪ ਕੌਰ ਐਮਾ ਜੱਟਾਂ, ਜਸਵਿੰਦਰ ਕੌਰ ਬੋੜਾ, ਮਹਿੰਦਰ ਕੌਰ ਦਿਆਲ, ਤਲਵਿੰਦਰ ਕੌਰ ਮੱਟੂ, ਗਗਨਦੀਪ ਕੌਰ, ਤਜਿੰਦਰ ਕੌਰ, ਨਿਰੰਜਣ ਕੌਰ, ਕਸ਼ਮੀਰ ਕੌਰ ਲਹਿਰਾ, ਸ਼ਰਨਜੀਤ ਕੌਰ ਫਤਹਿਪੁਰ ਤੋਂ ਵੱਡੀ ਗਿਣਤੀ 'ਚ ਔਰਤਾਂ ਸ਼ਾਮਿਲ ਹੋਈਆਂ |
ਹਰਸੇ ਮਾਨਸਰ ਟੋਲ ਪਲਾਜ਼ਾ 'ਤੇ ਮਹਿਲਾ ਦਿਵਸ ਮਨਾਇਆ
ਭੰਗਾਲਾ, (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਦੇ ਨਜ਼ਦੀਕ ਪੈਂਦੇ ਕਸਬਾ ਹਰਸੇ ਮਾਨਸਰ ਟੋਲ ਪਲਾਜ਼ਾ 'ਤੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਧਰਨਾ 100ਵੇਂ ਦਿਨ ਵਿਚ ਵੀ ਜਾਰੀ ਰਿਹਾ | ਮਹਿਲਾ ਦਿਵਸ ਮੌਕੇ 'ਤੇ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਜਲੰਧਰ ਦੀ ਪਿ੍ੰਸੀਪਲ ਨਵਜੋਤ ਕੌਰ ਆਪਣੇ ਸਮੂਹ ਸਟਾਫ਼ ਨਾਲ ਵਿਸ਼ੇਸ਼ ਤੌਰ 'ਤੇ ਹਰਸੇ ਮਾਨਸਰ ਟੋਲ ਪਲਾਜ਼ਾ 'ਤੇ ਪਹੁੰਚੇ | ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਬੱਚਿਆਂ ਨੇ ਇਕ ਨਾਟਕ ਦੇ ਰੂਪ ਵਿਚ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਬੀਬੀਆਂ ਦੇ ਜਥੇ ਧਰਨੇ ਨੂੰ ਸ਼ਮੂਲੀਅਤ ਦੇਣ ਲਈ ਪਹੁੰਚੇ | ਇਸ ਮੌਕੇ ਪਿੰਡ ਟਾਂਡਾ ਰਾਮ ਸਹਾਏ ਤੋਂ ਸਰਪੰਚ ਮੋਹਨ ਸਿੰਘ ਦੀ ਅਗਵਾਈ ਹੇਠਾਂ ਬੀਬੀਆਂ ਦਾ ਵੱਡਾ ਜਥਾ ਧਰਨੇ 'ਤੇ ਪਹੁੰਚਿਆ ਤੇ ਲੰਗਰ ਦੀ ਸੇਵਾ ਪਿੰਡ ਹਿਯਾਤਪੁਰ ਵਲੋਂ ਕੀਤੀ ਗਈ | ਇਸ ਮੌਕੇ ਵਿਜੇ ਬਹਿਬਲਮੰਝ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਮਾਸਟਰ ਨਰਿੰਦਰ ਸਿੰਘ ਗੌਲੀ, ਮਾਸਟਰ ਯੋਧ ਸਿੰਘ ਕੋਟਲੀ ਖ਼ਾਸ, ਅਵਤਾਰ ਸਿੰਘ ਬੌਬੀ, ਅਨਿਲ ਠਾਕੁਰ ਮਾਨਸਰ, ਰਾਜਦੀਪ ਸਿੰਘ ਨੌਸ਼ਹਿਰਾ ਪੱਤਨ, ਸਰਪੰਚ ਮੋਹਨ ਸਿੰਘ ਟਾਂਡਾ ਰਾਮ ਸਹਾਏ, ਸਰਪੰਚ ਸੌਰਵ ਮਿਨਹਾਸ ਬਿੱਲਾ, ਮਾਸਟਰ ਰੌਸ਼ਨ ਸਿੰਘ ਲਾਡਪੁਰ, ਰਾਜਵੰਤ ਕੌਰ, ਕੁਲਦੀਪ ਕੌਰ, ਮਨਜਿੰਦਰ ਕੌਰ, ਜਸਪ੍ਰੀਤ ਸਿੰਘ, ਮਨਪ੍ਰੀਤ ਕੌਰ, ਸੰਗੀਤਾ, ਕਿਰਨਜੀਤ ਕੌਰ, ਪੂਨਮ, ਨਿਸ਼ਾ, ਪ੍ਰੀਤੀ, ਸੁਰਜੀਤ ਸਿੰਘ ਬਿੱਲਾ, ਗੁਰਨਾਮ ਸਿੰਘ ਜਹਾਨਪੁਰ, ਨਿਰਵੈਲ ਸਿੰਘ, ਮਾਸਟਰ ਸਵਰਣ ਸਿੰਘ, ਸੁਮਿੱਤਰ ਸਿੰਘ ਮੰਝਪੁਰ, ਸ਼ਮਸ਼ੇਰ ਸਿੰਘ ਲਾਡਪੁਰ, ਕਰਮ ਸਿੰਘ, ਹਰਜਿੱਤ ਸਿੰਘ, ਉਂਕਾਰ ਸਿੰਘ, ਸੇਵਾ ਸਿੰਘ ਭੰਗਾਲਾ, ਬਾਪੂ ਬਲਕਾਰ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ |
ਹਾਜੀਪੁਰ, 18 ਜਨਵਰੀ (ਪੁਨੀਤ ਭਾਰਦਵਾਜ)-ਸਰਕਾਰ ਵਲੋਂ ਚਾਈਨਾ ਡੋਰ ਨੂੰ ਸਖ਼ਤੀ ਨਾਲ ਬੰਦ ਕਰਨ ਦੇ ਹੁਕਮਾਂ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆ ਰਹੀ, ਚਿੰਤਾ ਦੀ ਗੱਲ ਇਹ ਹੈ ਕਿ ਇਲਾਕਾ ਦੇ ਲਗਪਗ ਹਰ ਬੱਚੇ ਦੇ ਹੱਥ 'ਚ ਚਾਈਨਾ ਡੋਰ ਆਮ ...
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੋਵਿਡ-19 ਵੈਕਸੀਨ ਦੀ ਸ਼ੁਰੂਆਤ ਪੂਰੇ ਭਾਰਤ 'ਚ 16 ਜਨਵਰੀ ਤੋਂ ਹੋ ਚੁੱਕੀ ਹੈ ਤੇ ਅੱਜ ਹੁਸ਼ਿਆਰਪੁਰ 'ਚ ਇਸ ਦੀ ਰਸਮੀ ਸ਼ੁਰੂਆਤ ਇਕ ਨਿੱਜੀ ਹਸਪਤਾਲ ਤੋਂ ਸਿਵਲ ਸਰਜਨ ਡਾ: ਰਣਜੀਤ ਸਿੰਘ ਘੋਤੜਾ ਵਲੋਂ ਆਪਣੇ ...
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਸੀਨੀਅਰ ਆਗੂ ਸਤਵਿੰਦਰਪਾਲ ਸਿੰਘ ਰਮਦਾਸਪੁਰ ਨੂੰ ਸ਼ੋ੍ਰਮਣੀ ਅਕਾਲੀ ਦਲ (ਡੀ.) ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ ਬਣਾਉਣ 'ਤੇ ...
ਮਾਹਿਲਪੁਰ, 18 ਜਨਵਰੀ (ਰਜਿੰਦਰ ਸਿੰਘ, ਦੀਪਕ ਅਗਨੀਹੋਤਰੀ)- ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਦੀ ਹਮਾਇਤ ਕਰਦਿਆਂ ਕਿਸਾਨ ਮਜ਼ਦੂਰ ਅਵੇਅਰਨੈੱਸ ਯੂਨੀਅਨ ਇਲਾਕਾ ਮਾਹਿਲਪੁਰ ਵਲੋਂ ਜਥੇਦਾਰ ਇਕਬਾਲ ਸਿੰਘ ਖੇੜਾ ਦੀ ਅਗਵਾਈ 'ਚ ...
ਦਸੂਹਾ, 18 ਜਨਵਰੀ (ਭੁੱਲਰ)-ਦਸੂਹਾ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ 200 ਗਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ ਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ | ਇਸ ਸਬੰਧੀ ਡੀ. ਐੱਸ. ਪੀ. ਮਨੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਬ ਇੰਸਪੈਕਟਰ ਤਰਸੇਮ ਸਿੰਘ ਪੁਲਿਸ ਪਾਰਟੀ ਨਾਲ ਬੱਸ ...
ਮਾਹਿਲਪੁਰ, 18 ਜਨਵਰੀ (ਦੀਪਕ ਅਗਨੀਹੋਤਰੀ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ...
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 13 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 7945 ਤੇ 1 ਮਰੀਜ਼ ਦੀ ਮੌਤ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 328 ਹੋ ਗਈ ਹੈ | ਇਸ ਸਬੰਧੀ ਸਿਵਲ ...
ਗੜ੍ਹਸ਼ੰਕਰ, 18 ਦਸੰਬਰ (ਧਾਲੀਵਾਲ)-ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਦੀ ਤਿਆਰੀ ਤੇ ਰਿਹਰਸਲ ਵਜੋਂ ਗੜ੍ਹਸ਼ੰਕਰ ਖੇਤਰ ਦੇ ਕਿਸਾਨਾਂ ਵਲੋਂ ਦੋਆਬਾ ਕਿਸਾਨ ਯੂਨੀਅਨ ਦੇ ਝੰਡੇ ਹੇਠ ...
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਥਾਣਾ ਸਦਰ ਦੀ ਪੁਲਿਸ ਨੇ ਦੜਾ ਸੱਟਾ ਕਰਦੇ ਹੋਏ ਇਕ ਦੋਸ਼ੀ ਨੂੰ ਕਾਬੂ ਕਰ ਕੇ ਉਸ ਕੋਲੋਂ ਨਕਦੀ ਤੇ ਦੜਾ ਸੱਟਾਂ ਦੀ ਪਰਚੀਆਂ ਬਰਾਮਦ ਕੀਤੀਆਂ ਹਨ | ਕਥਿਤ ਦੋਸ਼ੀ ਦੀ ਪਹਿਚਾਣ ਜਸ਼ਪਾਲ ਨਿਵਾਸੀ ਰਵਿਦਾਸ ...
ਨੰਗਲ ਬਿਹਾਲਾਂ, 18 ਜਨਵਰੀ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਮਾਵਾ ਬਾਂਠਾਂ ਦੀ ਇਤਿਹਾਸਕ ਦਰਗਾਹ ਤੁਗਲਕ ਸ਼ਾਹ ਵਿਖੇ ਦੋ ਰੋਜ਼ਾ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ-ਕਸ਼ਮੀਰ ਤੋਂ ਹਜ਼ਾਰਾਂ ਦੀ ਗਿਣਤੀ 'ਚ ...
ਹਰਿਆਣਾ, 18 ਜਨਵਰੀ (ਹਰਮੇਲ ਸਿੰਘ ਖੱਖ)- ਜੀ. ਜੀ. ਡੀ. ਐਸ. ਡੀ. ਕਾਲਜ ਹਰਿਆਣਾ ਦੇ ਵਿਦਿਆਰਥੀਆਂ ਨੇ ਬੀ. ਏ./ਬੀ. ਐਸ. ਸੀ. /ਬੀ. ਕਾਮ ਤੇ ਬੀ. ਸੀ. ਏ. ਭਾਗ ਛੇਵੇਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬੀ. ਏ. ਸਮੈਸਟਰ ਛੇਵੇਂ 'ਚ ਰਾਜਵੀਰ ਕੌਰ ਨੇ 1622 ਅੰਕ ਹਾਸਿਲ ਕਰ ਕੇ ...
ਤਲਵਾੜਾ, 18 ਜਨਵਰੀ (ਮਹਿਤਾ)-ਦਾਤਾਰਪੁਰ, ਰੇਪੂਰ ਗੋਇਵਾਲ ਤੇ ਮੁਹੱਲਾ ਚੌਕੀ ਵਿਖੇ ਭਾਜਪਾ ਸਮਰਥਕ ਗੋਇਵਾਲ ਦੇ ਸਾਬਕਾ ਸਰਪੰਚ ਸਰਜੀਵਨ ਸਿੰਘ ਮੁਹੱਲਾ ਚੌਕੀ ਤੋਂ ਠੇਕੇਦਾਰ ਪੰਕਜ ਸ਼ਰਮਾ ਤੇ ਰਾਜੇਸ਼ ਡਿੰਪਾ ਨੇ ਵਿਧਾਇਕ ਅਰੁਣ ਡੋਗਰਾ ਦੀ ਅਗਵਾਈ 'ਚ ਕਾਂਗਰਸ ਪਾਰਟੀ ...
ਤਲਵਾੜਾ, 18 ਜਨਵਰੀ (ਮਹਿਤਾ)-ਵਿਧਾਇਕ ਡੋਗਰਾ ਨੇ ਬਲਾਕ ਤਲਵਾੜਾ ਦੇ ਵੱਖ-ਵੱਖ ਪਿੰਡਾਂ 'ਚੋਂ ਪੀਣ ਦੇ ਪਾਣੀ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਪਣੇ ਜੱਦੀ ਪਿੰਡ ਭੋਲ ਵਿਖੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਇਕ ਬੈਠਕ ਸੱਦੀ | ਉਨ੍ਹਾਂ ਅਧਿਕਾਰੀਆਂ ...
ਟਾਂਡਾ ਉੜਮੁੜ, 18 ਜਨਵਰੀ (ਕੁਲਬੀਰ ਸਿੰਘ ਗੁਰਾਇਆ)-ਉੱਘੇ ਸਮਾਜ ਸੇਵੀ ਤੇ ਉੜਮੁੜ ਟਾਂਡਾ ਗੈੱਸ ਸਰਵਿਸ ਦੇ ਸਾਬਕਾ ਐਮ. ਡੀ. ਬਲਵੀਰ ਕੁਮਾਰ ਨਮਿਤ ਪਾਠ ਦਾ ਭੋਗ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬਾਬਾ ਕੁਲਦੀਪ ...
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਟਾਰ ਪਲੱਸ ਚੈਨਲ ਵਲੋਂ ਕਰਵਾਏ ਪ੍ਰੋਗਰਾਮ 'ਤਾਰੇ ਜ਼ਮੀਂ ਪਰ' 'ਚ ਹੁਸ਼ਿਆਰਪੁਰ ਦੇ ਬੇਟੇ ਅਨਮੋਲ ਰਾਜਾ ਨੇ 'ਚਮਕਤਾ ਸਿਤਾਰਾ' ਦਾ ਖ਼ਿਤਾਬ ਜਿੱਤ ਕੇ ਸ਼ਹਿਰ ਤੇ ਜ਼ਿਲ੍ਹੇ ਦਾ ਨਾਂਅ ਪੂਰੇ ਦੇਸ਼ 'ਚ ਰੌਸ਼ਨ ...
ਗੜ੍ਹਸ਼ੰਕਰ, 18 ਜਨਵਰੀ (ਧਾਲੀਵਾਲ)-2017 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਕਈ 'ਆਪ' ਆਗੂਆਂ ਵਲੋਂ ਪਾਰਟੀ ਨੂੰ ਅਲਵਿਦਾ ਕਹਿਣ ਨਾਲ ਹਲਕਾ ਗੜ੍ਹਸ਼ੰਕਰ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ | ਆਮ ਆਦਮੀ ਪਾਰਟੀ ਦੇ ਆਗੂਆਂ ਮਾ. ...
ਮੁਕੇਰੀਆਂ, 18 ਜਨਵਰੀ (ਰਾਮਗੜ੍ਹੀਆ)-ਦਸਵੇਂ ਪਾਤਸ਼ਾਹ ਸਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਮੁੱਚੇ ਪੰਜਾਬ ਅਤੇ ਯੂ. ਟੀ. ਚੰਡੀਗੜ੍ਹ 'ਚ ਗਜ਼ਟਿਡ ਛੁੱਟੀ ਕੀਤੀ ਗਈ ਹੈ ਪਰ ਇਹ ਛੁੱਟੀ ਪੰਜਾਬ 'ਚ ਨੈਗੋਸ਼ੀਏਬਲ ਇੰਨਸਟਰਮੈਂਟ ਐਕਟ ਤਹਿਤ ...
ਗੜ੍ਹਦੀਵਾਲਾ, 18 ਜਨਵਰੀ (ਚੱਗਰ)-ਮਾਨਗੜ੍ਹ ਟੋਲ ਪਲਾਜ਼ਾ 'ਤੇ ਗੰਨਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 102ਵੇਂ ਦਿਨ ਇਲਾਕੇ ਭਰ ਦੇ ਕਿਸਾਨਾਂ ਜਿਨ੍ਹਾਂ 'ਚ ਬੀਬੀਆਂ ਵੀ ਸ਼ਾਮਿਲ ਸਨ, ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ...
ਬੀਣੇਵਾਲ, 18 ਜਨਵਰੀ (ਬੈਜ ਚੌਧਰੀ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ 'ਚ ਚੱਲ ਰਹੇ ਅੰਦੋਲਨ ਅਤੇ 26 ਮਾਰਚ ਦੇ ਦਿੱਲੀ 'ਚ ਕੀਤੇ ਜਾ ਰਹੇ ਟਰੈਕਟਰ ਮਾਰਚ ਦੇ ਪੱਖ ਵਿਚ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਕਿਸਾਨ ਤੇ ਮਜ਼ਦੂਰ ਮਾਰੂ ਕਾਨੂੰਨਾਂ ਬਾਰੇ ਜਾਗਰੂਕ ...
ਗੜ੍ਹਸ਼ੰਕਰ, 18 ਜਨਵਰੀ (ਧਾਲੀਵਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਨਜ਼ਦੀਕੀ ਪਿੰਡ ਗੋਗੋਂ ਦੇ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਸਜਾਇਆ ਗਿਆ | ਜੈਕਾਰਿਆਂ ਦੀ ਗੰੂਜ ਨਾਲ ਸ਼ੁਰੂ ਹੋਇਆ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਹਿੱਸਿਆਂ ...
ਮਾਹਿਲਪੁਰ, 18 ਜਨਵਰੀ (ਰਜਿੰਦਰ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਮਾਹਿਲਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਮਹਿਲਾ ਸ਼ਕਤੀਕਰਨ ਦਿਵਸ ਮਨਾਇਆ ਗਿਆ | ਇਸ ਮੌਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਮਹਿਲਾ ...
ਐਮਾਂ ਮਾਂਗਟ, 18 ਜਨਵਰੀ (ਭੰਮਰਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਧਨੋਆ ਦੇ ਗੁਰਦੁਆਰਾ ਲਹਿੰਦੀ ਪੱਤੀ ਤੇ ਸਮੂਹ ਪਿੰਡ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ 'ਚ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ...
ਮੁਕੇਰੀਆਂ, 18 ਜਨਵਰੀ (ਰਾਮਗੜ੍ਹੀਆ)-ਨਗਰ ਕੌਾਸਲ ਚੋਣਾਂ ਦੀ ਤਰੀਕ ਜਿਉ-ਜਿਉ ਨਜ਼ਦੀਕ ਆ ਰਹੀ ਹੈ ਤਿਵੇਂ-ਤਿਵੇਂ ਅਕਾਲੀ ਦਲ ਦਾ ਕਾਫ਼ਲਾ ਲਗਾਤਾਰ ਵੱਧ ਰਿਹਾ ਹੈ ਤੇ ਇਸੇ ਤਹਿਤ ਮੁਕੇਰੀਆਂ ਦੇ ਵਾਰਡ ਨੰਬਰ-8 ਨਾਲ ਸਬੰਧਿਤ ਸਮਾਜ ਸੇਵਕ ਜੈ ਰਾਜ ਉਰਫ਼ ਬੱਬੂ ਵਲੋਂ ਆਪਣੇ ...
ਮੁਕੇਰੀਆਂ, 18 ਜਨਵਰੀ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ 18 ਜਨਵਰੀ 2021 ਨੂੰ ਮੁੜ ਸਕੂਲ ਵਿਦਿਆਰਥੀਆਂ ਦੀਆਂ ਕਿਲਕਾਰੀਆਂ ਗੂੰਜੀਆਂ | ਪੰਜਾਬ ਸਕੂਲ ਸਿੱਖਿਆ ਬੋਰਡ ਅਨੁਸਾਰ ਕੋਵਿਡ-19 ਅਧੀਨ ਦਿੱਤੀਆਂ ਗਈਆਂ ਹਦਾਇਤਾਂ ਅਧੀਨ ਸਟਾਰ ਪਬਲਿਕ ਸਕੂਲ ਵਿਖੇ ...
ਗੁਰਜੀਤ ਸਿੰਘ ਭੰਮਰਾ 88375-60389 ਐਮਾਂ ਮਾਂਗਟ-ਬਿਆਸ ਦਰਿਆ ਦੇ ਖੱਬੇ ਕੰਢੇ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ 10 ਕਿ. ਮੀ ਦੀ ਦੂਰੀ 'ਤੇ ਵਸਿਆ ਆਖ਼ਰੀ ਪਿੰਡ ਧਨੋਆ ਜਿਸ ਨੂੰ ਮੁਸਲਮਾਨ ਫ਼ਕੀਰ ਬਾਬਾ ਮਾਹੀ ਸ਼ਾਹ ਨੇ ਮੋਹੜੀ ਗੱਡ ਕੇ ਮੌਜੂਦਾ ਜਗ੍ਹਾ 'ਤੇ ਵਸਾਇਆ ਸੀ ਤੇ ਕਿਹਾ ...
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਗ੍ਰਾਮ ਪੰਚਾਇਤ ਪਿੰਡ ਸਤੌਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਤਰਲੋਚਨ ਸਿੰਘ, ਨੰਬਰਦਾਰ ...
ਮੁਕੇਰੀਆਂ, 18 ਜਨਵਰੀ (ਰਾਮਗੜ੍ਹੀਆ)-ਦਸਵੇਂ ਪਾਤਸ਼ਾਹ ਸਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਮੁੱਚੇ ਪੰਜਾਬ ਅਤੇ ਯੂ. ਟੀ. ਚੰਡੀਗੜ੍ਹ 'ਚ ਗਜ਼ਟਿਡ ਛੁੱਟੀ ਕੀਤੀ ਗਈ ਹੈ ਪਰ ਇਹ ਛੁੱਟੀ ਪੰਜਾਬ 'ਚ ਨੈਗੋਸ਼ੀਏਬਲ ਇੰਨਸਟਰਮੈਂਟ ਐਕਟ ਤਹਿਤ ...
ਭੰਗਾਲਾ, 18 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਵਿਧਾਇਕਾ ਇੰਦੂ ਬਾਲਾ (ਮੁਕੇਰੀਆਂ) ਦੀ ਅਗਵਾਈ ਹੇਠਾਂ ਪੁਰਾਣੇ ਭੰਗਾਲਾ ਦੇ 25 ਪਰਿਵਾਰ ਭਾਜਪਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ | ਇਸ ਸਮੇਂ ਐਡਵੋਕੇਟ ਸੱਭਿਆ ਸਾਂਚੀ, ਠਾਕੁਰ ਕਮਲਜੀਤ ਸਿੰਘ, ਐਰੀ ਦਮਨ ਠਾਕੁਰ ...
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)-ਪੁਲਿਸ ਨੇ ਵੱਖ-ਵੱਖ ਸਥਾਨਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕਰ ਕੇ 2 ਤਸਕਰਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਪਿੰਡ ਖਨੋੜਾਂ ਦੇ ਵਾਸੀ ਪੋਲ ਮਸੀਹ ਨੂੰ ਕਾਬੂ ਕਰ ਕੇ ਉਸ ਕੋਲੋਂ 20 ...
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਲਕਾ ਸ਼ਾਮਚੁਰਾਸੀ ਗਿਆਨੀ ਅਰਜਨ ਸਿੰਘ ਜੋਸ਼ ਦੀ ਬਰਸੀ ਮੌਕੇ ਸਮਾਗਮ ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਇੰਚਾਰਜ ਹਲਕਾ ...
ਗੜ੍ਹਸ਼ੰਕਰ, 18 ਜਨਵਰੀ (ਧਾਲੀਵਾਲ)- ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ.ਸੀ.ਸੀ.ਆਰ.ਸੀ. ਤੇ ਡਾਇਰੈਕਟਰ ਕੌਾਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ਗੜ੍ਹਸ਼ੰਕਰ ਨੇ ਕਿਹਾ ਕਿ ਭਾਵੇ ਕੈਨੇਡੀਅਨ ਅੰਬੈਸੀ ਵਲੋਂ ਜਲਦੀ ਹੀ ਸਟੱਡੀ ...
ਗੜ੍ਹਸ਼ੰਕਰ, 18 ਜਨਵਰੀ (ਧਾਲੀਵਾਲ)- ਦਿੱਲੀ ਵਿਖੇ ਕੀਤੀ ਜਾ ਰਹੀ ਇਤਿਹਾਸਕ ਟਰੈਕਟਰ ਪਰੇਡ ਦੇ ਸਮਰਥਨ ਅਤੇ ਰਿਹਰਸਲ ਵਲੋਂ ਕਿਰਤੀ ਕਿਸਾਨ ਯੂਨੀਅਨ ਵਲੋਂ ਗੜ੍ਹਸ਼ੰਕਰ ਦੇ ਪਿੰਡਾਂ 'ਚ ਟਰੈਕਟਰ ਮਾਰਚ ਕੱਢਿਆ ਗਿਆ | ਨਜ਼ਦੀਕੀ ਪਿੰਡ ਡੋਗਰਪੁਰ ਤੋਂ ਆਰੰਭ ਹੋਇਆ ਟਰੈਕਟਰ ...
ਗੜ੍ਹਸ਼ੰਕਰ , 18 ਜਨਵਰੀ (ਧਾਲੀਵਾਲ)-ਸਮਾਜ ਸੇਵਾ ਬਾਬਾ ਸਤਪਾਲ ਸਿੰਘ ਅੰਮਿ੍ਤਸਰੀ ਸਵੀਟਸ ਵਾਲਿਆਂ ਵਲੋਂ ਐਬਸਟਫੋਰਡ (ਕੈਨੇਡਾ) ਦੀ ਸੰਗਤ ਦੇ ਸਹਿਯੋਗ ਨਾਲ 6 ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ ਗੜ੍ਹਸ਼ੰਕਰ ਤੋਂ ਤਿਆਰ ਕਰ ਕੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ...
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਮੁੱਖ ਚੋਣ ...
ਹੁਸ਼ਿਆਰਪੁਰ, 18 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਟਿੱਬਾ ਸਾਹਿਬ ਤੋਂ ਮੁੱਖ ਸੇਵਾਦਾਰ ਸੰਤ ਕਰਮਜੀਤ ਸਿੰਘ ਤੇ ਸੰਤ ਬਲਵੀਰ ਸਿੰਘ ਦੀ ਦੇਖ-ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ...
ਟਾਂਡਾ ਉੜਮੁੜ, 18 ਜਨਵਰੀ (ਕੁਲਬੀਰ ਸਿੰਘ ਗੁਰਾਇਆ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀਬਿਆ ਟਾਂਡਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਸਮੇਂ ਸਰਬੱਤ ਦੇ ਭਲੇ ਦੀ ...
ਤਲਵਾੜ, 18 ਜਨਵਰੀ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਭਵਨੌਰ ਦੀ ਿਲੰਕ ਸੜਕ ਦੀ ਮੁਰੰਮਤ ਦਾ ਕੰਮ ਇਕ ਮਹੀਨੇ ਅੰਦਰ ਸ਼ੁਰੂ ਕਰਵਾ ਦਿੱਤਾ ਜਾਵੇਗਾ | ਇਸ ਲਈ ਵਿਭਾਗੀ ਮਨਜ਼ੂਰੀ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਅਰੁਣ ਡੋਗਰਾ ਨੇ ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਅਫ਼ਸਰ ...
ਚੌਲਾਂਗ, 18 ਜਨਵਰੀ (ਸੁਖਦੇਵ ਸਿੰਘ)-ਦੋਆਬਾ ਕਿਸਾਨ ਕਮੇਟੀ ਵਲੋਂ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ 106ਵੇਂ ਦਿਨ ਵੀ ਜਾਰੀ ਰਿਹਾ | ਦੁਆਬਾ ਕਿਸਾਨ ਕਮੇਟੀ ਦੇ ਅਹੁਦੇਦਾਰ ਸਤਪਾਲ ਸਿੰਘ ਮਿਰਜ਼ਾਪੁਰ, ਪਿ੍ਥਪਾਲ ਸਿੰਘ ਹੁਸੈਨਪੁਰ ਦੀ ਅਗਵਾਈ 'ਚ ਕੇਂਦਰ ਦੀ ਮੋਦੀ ਸਰਕਾਰ ...
ਭੰਗਾਲਾ, 18 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਲਾਜਿਜ (ਹਰਸੇ ਮਾਨਸਰ) ਵਲੋਂ ਐਚ. ਡੀ. ਐੱਫ. ਸੀ. (ਐਚ. ਡੀ. ਬੀ ਫਿਨਾਂਸ਼ੀਇਲ ਸਰਵਿਸਿਜ਼) ਨਾਲ ਮਿਲ ਕੇ ਵਿਰਚੁਲ ਪਲੇਸਮੈਂਟ ਡਰਾਈਵ ਕੀਤੀ ਗਈ | ਡਰਾਈਵ 'ਚ ਪੂਰੇ ਪੰਜਾਬ 'ਚੋਂ ਵੱਖ-ਵੱਖ ਕਾਲਜਿਜ਼ ਦੇ 90 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX