ਸ਼ਾਹਬਾਦ ਮਾਰਕੰਡਾ, 18 ਜਨਵਰੀ (ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ਼ਾਹਬਾਦ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਭਾਰੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਅਤੇ ਸਿੱਖ ਸੰਗਤਾਂ ਹਾਜ਼ਰੀ ਲੁਆਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਇਹ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੜਕਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਪੁੱਜਿਆ, ਜਿੱਥੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਤਿਆਰ ਕੀਤਾ ਗਿਆ ਲੰਗਰ ਅਤੇ ਸਿੱਖ ਵੈੱਲਫ਼ੇਅਰ ਸੁਸਾਇਟੀ ਵਲੋਂ ਤਿਆਰ ਕੀਤੀ ਗਈ ਚਾਹ ਸੰਗਤਾਂ ਵਿਚਕਾਰ ਵਰਤਾਈ ਗਈ | ਇੱਥੇ ਕੁਝ ਸਮਾਂ ਆਰਾਮ ਕਰਨ ਉਪਰੰਤ ਨਗਰ ਕੀਰਤਨ ਦੁਬਾਰਾ ਆਪਣੇ ਤੈਅ ਰੂਟ 'ਤੇ ਚੱਲ ਪਿਆ ਅਤੇ ਆਿਖ਼ਰ ਸ਼ਾਮ ਸਮੇਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਪਹੁੰਚ ਕੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦਾ ਸੰਗਤਾਂ ਵਲੋਂ ਥਾਂ-ਥਾਂ 'ਤੇ ਸਵਾਗਤੀ ਗੇਟਾਂ ਅਤੇ ਬੈਨਰਾਂ ਰਾਹੀਂ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਖਾਸ ਫੁੱਲਾਂ ਨਾਲ ਸਜਾਈ ਗਈ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 'ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤਾਂ ਲਈ ਚਾਹ, ਦੁੱਧ, ਬਰੈਡਾਂ, ਬਿਸਕੁੱਟਾਂ, ਪਾਣੀ ਤੇ ਫ਼ਲਾਂ ਸਮੇਤ ਹੋਰ ਕਈ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਵਿਚ ਜਿਥੇ ਸਕੂਲੀ ਬੱਚਿਆਂ ਨੇ ਹਾਜ਼ਰੀ ਲੁਆਈ, ਉਥੇ ਹੀ ਵੱਖ-ਵੱਖ ਰਾਗੀ, ਢਾਡੀ ਤੇ ਕਵਿਸ਼ਰੀ ਜਥਿਆਂ ਵਲੋਂ ਵੀ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ ਗਿਆ | ਨਗਰ ਕੀਰਤਨ ਦੌਰਾਨ ਗਿਆਨੀ ਸਾਹਿਬ ਸਿੰਘ ਅਤੇ ਗਿਆਨੀ ਅਮਰੀਕ ਸਿੰਘ ਸ੍ਰੀ ਦਰਬਾਰ ਸਾਹਿਬ ਵਲੋਂ ਚੌਰ ਸਾਹਿਬ ਦੀ ਸੇਵਾ ਨਿਭਾਈ ਗਈ | ਇਸ ਮੌਕੇ ਬੱਚਿਆਂ ਦੀਆਂ ਗਤਕਾ ਪਾਰਟੀਆਂ, ਆਰਮੀ ਬੈਂਡ, ਫਲੈਗ ਆਰਮੀ, ਬੁਲਟ ਖ਼ਾਲਸਾ, ਇਤਿਹਾਸਕ ਪ੍ਰਦਰਸ਼ਨੀ, ਘੋੜ ਸਵਾਰ ਸਿੰਘ, ਲਵਲੀ ਖ਼ਾਲਸਾ, ਬਾਲ ਸਾਈਕਲ ਜਥਾ, ਜੁਝਾਰੂ ਟ੍ਰਾਈਸਾਈਕਲ ਜਥਾ, ਘੋੜੀਆਂ, ਲਿਟਰੇਚਰ ਵੈਨ, ਦਸਤਾਰ ਸ਼ੋਅ ਤੇ ਖ਼ਾਲਸਈ ਬਾਣੇ ਵਿਚ ਸਜੇ ਬੱਚੇ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ | ਨਗਰ ਕੀਰਤਨ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਵਲੋਂ ਸਮੂਹ ਸੰਗਤਾਂ ਤੇ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ |
ਨਵੀਂ ਦਿੱਲੀ, 18 ਜਨਵਰੀ (ਬਲਵਿੰਦਰ ਸਿੰਘ ਸੋਢੀ)-ਕੋੋਰੋਨਾ ਪ੍ਰਤੀ ਆਈ ਵੈਕਸੀਨ 'ਤੇ ਇਨ੍ਹਾਂ ਦਿਨਾਂ ਵਿਚ ਰਾਜਨੀਤੀ ਕੀਤੀ ਜਾ ਰਹੀ ਹੈ | ਉਸ ਦੇ ਨਾਲ ਇਸ ਵੈਕਸੀਨ ਪ੍ਰਤੀ ਲੋਕਾਂ ਵਿਚ ਗ਼ਲਤ ਸੰਦੇਸ਼ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਰਾਸਤ ਸਿੱਖਇਜ਼ਮ ...
ਨਵੀਂ ਦਿੱਲੀ, 18 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਨ੍ਹਾਂ ਦਿਨਾਂ ਵਿਚ ਸੀਤ ਲਹਿਰ ਚੱਲ ਰਹੀ ਹੈ ਅਤੇ ਨਾਲ ਹੀ ਧੁੰਦ ਪੈਣ 'ਤੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ | ਅੱਜ ਸਵੇਰੇ 5.30 ਵਜੇ ਦਿੱਲੀ ਵਿਚ ਪਾਲਮ ਅਤੇ ਸਫਦਰਜੰਗ ਦਾ ਘੱਟ ਤੋਂ ਘੱਟ ਤਾਪਮਾਨ 10 ...
ਨਵੀਂ ਦਿੱਲੀ, 18 ਜਨਵਰੀ (ਬਲਵਿੰਦਰ ਸਿੰਘ ਸੋਢੀ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਗਾਜ਼ੀਪੁਰ ਬਾਰਡਰ 'ਤੇ ਕਿਸਾਨ ਡਟੇ ਹੋਏ ਹਨ | ਇਨ੍ਹਾਂ ਨੂੰ ਦਿਨੋਂ-ਦਿਨ ਆਮ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ | ਵੱਖ-ਵੱਖ ਥਾਵਾਂ ਤੋਂ ਹੋਰ ਕਿਸਾਨ ਹੱਥਾਂ ਵਿਚ ਤਿਰੰਗੇ ਝੰਡੇ ਲੈ ...
ਨਵੀਂ ਦਿੱਲੀ, 18 ਜਨਵਰੀ (ਬਲਵਿੰਦਰ ਸਿੰਘ ਸੋਢੀ)-ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਵਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦੇ ਪਿ੍ੰਸੀਪਲ ਤੇ ਪ੍ਰੋਗਰਾਮ ਕਮੇਟੀ ਦੇ ਕਨਵੀਨਰ ਅਤੇ ਪੰਜਾਬੀ ਅਧਿਆਪਕਾਂ ਦੀ ਇਕ ਬੈਠਕ ਕੀਤੀ ਗਈ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੇ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ੍ਰੀ ਨਿਰਮਲਸਰ ਸਾਹਿਬ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਦੀ 29ਵੀਂ ਬਰਸੀ 'ਤੇ ਬਾਬਾ ਗੁਰਮੀਤ ਸਿੰਘ ਦੀ ਅਗਵਾਈ ਵਿਚ ...
ਨਵੀਂ ਦਿੱਲੀ, 18 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਤਿਮਾਰਪੁਰ ਇਲਾਕੇ ਵਿਚ ਆਈ. ਸੀ. ਆਈ. ਸੀ. ਆਈ. ਬੈਂਕ. ਦਾ ਏ. ਟੀ. ਐੱਮ. ਤੋੜ ਕੇ ਚੋਰ 2.15 ਲੱਖ ਰੁਪਏ ਕੱਢ ਕੇ ਲੈ ਗਏ | ਇਸ ਮਾਮਲੇ ਪ੍ਰਤੀ ਜੋ ਵਿਅਕਤੀ ਇਥੇ ਸਾਫ਼-ਸਫ਼ਾਈ ਕਰਦਾ ਹੈ ਉਹ ਜਦੋਂ ਏ. ਟੀ. ਐੱਮ. ਪੁੱਜਾ ਤੇ ਉਸ ਨੇ ਏ. ...
ਨਵੀਂ ਦਿੱਲੀ, 18 ਜਨਵਰੀ (ਬਲਵਿੰਦਰ ਸਿੰਘ ਸੋਢੀ)-ਕੜਾਕੇ ਦੀ ਠੰਢ ਵਿਚ ਬੇਸਹਾਰੇ ਲੋਕਾਂ ਲਈ ਦਿੱਲੀ ਸਰਕਾਰ ਦੇ ਸ਼ਹਿਰੀ ਆਸਰਿਆਂ ਸੁਧਾਰ ਬੋਰਡ ਨੇ ਕਈ ਇਲਾਕਿਆਂ 'ਚ ਰੈਣ-ਬਸੇਰੇ ਬਣਾਏ ਗਏ ਹਨ, ਜਿਨ੍ਹਾਂ ਵਿਚ ਉਪਰੋਕਤ ਲੋਕਾਂ ਦੇ ਲਈ ਖਾਣ-ਪੀਣ ਅਤੇ ਰਹਿਣ ਅਤੇ ਰਹਿਣ ਦੀ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ ਦੇ ਪਿੰਡ ਫੂਲਕਾਂ ਦੇ ਕਿਸਾਨਾਂ ਦਾ ਇਕ ਜਥਾ 20 ਕੁਇੰਟਲ ਦੇਸੀ ਘਿਓ ਦੇ ਲੱਡੂ ਲੈ ਕੇ ਦਿੱਲੀ ਰਵਾਨਾ ਹੋਇਆ ਹੈ | ਰਵਾਨਾ ਹੋਣ ਦੌਰਾਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਤੇ ਸੂਬਾ ...
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ)-ਯੂਨਾਈਟਿਡ ਸਿੰਘ ਸਭਾ ਫੈਡਰੇਸ਼ਨ (ਰਜਿ:) ਨੇ ਨਵੇਂ ਖੇਤੀ ਕਾਨੂੰਨਾਂ ਬਾਰੇ ਸਰਕਾਰ ਦੇ ਅੜੀਅਲ ਰਵਈਏ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦਾ ਦਰਦ ਸਮਝਦੀ ਹੁੰਦੀ ਤਾਂ ਵੱਡੀ ਗਿਣਤੀ 'ਚ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨ ਮਹਿਲਾ ਦਿਵਸ ਮਨਾਏ ਜਾਣ ਦੇ ਦਿੱਤੇ ਗਏ ਸੱਦੇ 'ਤੇ ਮਹਿਲਾਵਾਂ ਨੇ ਟਰੈਕਟਰ ਮਾਰਚ ਕਰਕੇ ਪ੍ਰਦਰਸ਼ਨ ਕੀਤਾ ਤੇ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦੇ ਕੇ ਖੇਤੀ ...
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ)-ਪਿਛੋਕੜ 'ਚ ਜਦੋਂ ਅਕਾਲ ਸਮੇਂ ਦੇਸ਼ ਨੂੰ ਲੋੜ ਪਈ ਤਾਂ ਕਿਸਾਨਾਂ ਨੇ ਸਖਤ ਮਿਹਨਤ ਕਰਕੇ ਦੇਸ਼ ਦਾ ਅੰਨ ਭੰਡਾਰ ਭਰਿਆ ਅਤੇ ਲਗਾਤਾਰ ਦੇਸ਼ ਦੇ ਅੰਨ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਪਰ ਹੁਣ ਜਦੋਂ ਕਿਸਾਨਾਂ ਨੂੰ ਨਵੇਂ ਖੇਤੀ ...
ਯਮੁਨਾਨਗਰ, 18 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸੰਤਪੁਰਾ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਦੀ ਹੋਮ ਸਾਇੰਸ ਐਸੋਸੀਏਸ਼ਨ ਵਲੋਂ ਲੋਹੜੀ ਤੇ ਮਕਰ ਸੰਕ੍ਰਾਂਤੀ ਸਬੰਧੀ ਸੂਬਾ ਪੱਧਰੀ ਆਨਲਾਈਨ ਇੰਟਰ ਕਾਲ ਰੇਸਿਪੀ ਕੁਕਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਇਨ੍ਹਾਂ ...
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਫਤਹਿ ਨਗਰ ਤੱਕ ਸਜਾਏ ਗਏ ਇਸ ਨਗਰ ...
ਯਮੁਨਾਨਗਰ, 18 ਜਨਵਰੀ (ਗੁਰਦਿਆਲ ਸਿੰਘ ਨਿਮਰ)-ਭਾਰਤ ਵਿਕਾਸ ਪ੍ਰੀਸ਼ਦ ਯਮੁਨਾਨਗਰ ਵਲੋਂ ਗੁਰੂ ਨਾਨਕ ਖਾਲਸਾ ਕਾਲਜ ਦੀ ਐੱਨ. ਸੀ. ਸੀ., ਐੱਨ. ਐੱਸ. ਐੱਸ. ਤੇ ਮਹਿਲਾ ਸੈੱਲ ਦੇ ਸਹਿਯੋਗ ਨਾਲ ਇਕ ਹਫ਼ਤੇ ਤੱਕ ਚੱਲਣ ਵਾਲਾ ਰਾਸ਼ਟਰੀ ਲੜਕੀ ਸਿਹਤ ਸੇਵਾ ਹਫ਼ਤਾ ਸ਼ੁਰੂ ਕੀਤਾ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੇ ਪਿੰਡ ਤਿਲੋਕੇਵਾਲਾ 'ਚ ਭਾਰਤ ਸਕਾਊਟਸ ਐਾਡ ਗਾਈਡ ਸਿਰਸਾ ਤੋਂ ਸਕਾਊਟਸ ਮਾਸਟਰ ਸਿਕੰਦਰ ਸਿੰਘ ਸਿੱਧੂ ਤੇ ਸਰਕਾਰੀ ਹਾਈ ਸਕੂਲ ਕੇਵਲ ਦੀ ਟੀਮ ਨੇ ਸੰਤ ਮੋਹਨ ਸਿੰਘ ਮਤਵਾਲਾ ਦੀ ਬਰਸੀ 'ਤੇ ਲੱਗੇ ਸਲਾਨਾ ਜੋੜ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਸੰਯੁਕਤ ਕਿਸਾਨ ਮਰੋਚਾ ਵਲੋਂ 26 ਜਨਵਰੀ ਨੂੰ ਪ੍ਰਸਤਾਵਿਤ ਦਿੱਲੀ ਟਰੈਕਟਰ ਪਰੇਡ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਪਿੰਡਾਂ 'ਚ ਕਿਸਾਨ ਲਾਮਬੰਦ ਕੀਤੇ ਜਾ ਰਹੇ ਹਨ | ਇਸ ਲੜੀ ਵਿਚ ਕਿਸਾਨ ਸਭਾ ਵਲੋਂ ਅੱਜ ਅਬੂਤਗੜ੍ਹ, ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ 26 ਜਨਵਰੀ ਨੂੰ ਕਿਸਾਨਾਂ ਵਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਜ਼ਿਲ੍ਹੇ ਦੇ ਪਿੰਡਾਂ ਵਿਚ ...
ਨਵੀਂ ਦਿੱਲੀ, 18 ਜਨਵਰੀ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਮਹਾਂਮਾਰੀ ਕਾਰਨ ਦਿੱਲੀ ਦੇ ਸਕੂਲ ਮਾਰਚ 2020 ਤੋਂ ਬੰਦ ਸਨ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਕਰਵਾਈ ਤਾਂ ਜਾ ਰਹੀ ਸੀ ਪਰ ਇਸ ਦੇ ਨਾਲ ਬੱਚਿਆਂ ਦੇ ਪੱਲੇ ਬਹੁਤਾ ਕੁਝ ਨਹੀਂ ਪੈ ਰਿਹਾ ਸੀ ਅਤੇ ਨਾ ਹੀ ਇਸ ਨਾਲ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ 'ਚ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਲਈ ਅੱਜ ਜੱਟ ਭਾਈਚਾਰਾ ਵੈਲਫੇਅਰ ਐਸੋਸੀਏਸ਼ਨ ਨੇ ਪਾਣੀ ਦੀ 600 ਪੇਟੀਆਂ ਅਤੇ ਡਿਸਪੋਜਲ ਸਾਮਾਨ ਅਤੇ ਹੋਰ ਸਮੱਗਰੀ ਟਿਕਰੀ ਬਾਰਡਰ 'ਤੇ ਭਿਜਵਾਈ ਹੈ | ...
ਏਲਨਾਬਾਦ, 18 ਜਨਵਰੀ (ਜਗਤਾਰ ਸਮਾਲਸਰ)-ਸ਼ਹਿਰ ਦੀ ਸਿਰਸਾ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਜਖ਼ਮੀ ਹੋ ਗਿਆ, ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਲਈ ਰੈਂਫਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸਤਾਰ ਖਾਨ ਪੁੱਤਰ ਲਾਲ ਖਾਨ ਵਾਸੀ ਵਾਰਡ ਨੰਬਰ-17 ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ ਦੇ ਸਰਕਾਰੀ ਗਰਲਜ਼ ਕਾਲਜ ਵਿਚ ਯੁਵਾ ਕਲਿਆਣ ਨਿਰਦੇਸ਼ਾਲਾ ਚੌਧਰੀ ਦੇਵੀਲਾਲ ਯੂਨੀਵਰਸਿਟੀ ਸਿਰਸਾ ਦੇ ਨਿਰਦੇਸ਼ ਅਨੁਸਾਰ ਪਿ੍ੰਸੀਪਲ ਰਾਮ ਲਾਲ ਬਲਜੋਤ ਦੀ ਪ੍ਰਧਾਨਗੀ ਹੇਠ ਤੇ ਡਾ. ਰਵਿੰਦਰ ਕੁਮਾਰ ਦੀ ਦੇਖਰੇਖ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਸੀਨੀਅਰ ਮਹਿਲਾ ਆਗੂ ਆਪਣੇ ਸਮਰਥਕਾਂ ਸਮੇਤ ਅੱਜ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਭਾਗ ਲਈ ਰਵਾਨਾ ਹੋਏ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਚਰਨਜੀਤ ਕੌਰ, ਦਲਬੀਰ ਕੌਰ, ਗੁਰਪ੍ਰੀਤ ਕੌਰ, ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਪ੍ਰਧਾਨ ਹੰਸ ਰਾਜ ਸਾਮਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਦਰਜ ਕੀਤੇ ਕੇਸ ਅਤੇ ਸ਼੍ਰੀ ਸਾਮਾ ਦੀ ਗਿ੍ਫਤਾਰੀ ਦੇ ਖਿਲਾਫ਼ ਅਤੇ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ 'ਆਪ' ਦਾ ਧਰਨਾ ...
ਸੁਲਤਾਨਪੁਰ ਲੋਧੀ, 18 ਜਨਵਰੀ (ਪੱਤਰ ਪ੍ਰੇਰਕਾਂ ਰਾਹੀਂ)-ਡੀ.ਐਸ.ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਦੀ ਅਗਵਾਈ ਹੇਠ ਸਥਾਨਕ ਪੁਲਿਸ ਨੇ ਚਾਲੂ ਭੱਠੀ, ਲਾਹਣ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ...
ਤਲਵੰਡੀ ਚੌਧਰੀਆਂ, 18 ਜਨਵਰੀ (ਪਰਸਨ ਲਾਲ ਭੋਲਾ)- ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਦੇਸ਼ ਦੇ ਕਿਸਾਨ ਵਲੋਂ ਠੰਢੀਆਂ ਰਾਤਾਂ, ਮੀਂਹ ਤੇ ਵਗਦੀਆਂ ਸੀਤ ਹਵਾਵਾਂ ਵਿਚ ਲਾਏ ...
ਗੁਹਲਾ ਚੀਕਾ, 18 ਜਨਵਰੀ (ਓ.ਪੀ. ਸੈਣੀ)-ਕਿਸਾਨੀ ਲਹਿਰ ਨੇ ਪੂਰੀ ਦੁਨੀਆ 'ਚ ਭਾਜਪਾ ਸਰਕਾਰ ਦੀ ਹਕੀਕਤ ਨੂੰ ਉਜਾਗਰ ਕਰ ਦਿੱਤਾ ਹੈ | ਸਰਕਾਰ ਵਲੋਂ ਅੰਦੋਲਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ, ਕਦੇ ਪਾਕਿਸਤਾਨੀ ਹਮਾਇਤੀ, ਕਦੇ ਖਾਲਿਸਤਾਨੀ ਅਤੇ ਕਦੇ ਐਸ.ਵਾਈ.ਐਲ. ਦੇ ਨਾਅਰੇ ...
ਕਰਨਾਲ, 18 ਜਨਵਰੀ (ਗੁਰਮੀਤ ਸਿੰਘ ਸੱਗੂ)-ਪਿੰਡ ਡਾਚਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੰਗਤਾਂ ਵਲੋਂ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਮਹਾਨ ਨਗਰ ਕੀਰਤਨ ਦੀ ਅਗਵਾਈ ਪੰਜ ...
ਕਰਨਾਲ, 18 ਜਨਵਰੀ (ਗੁਰਮੀਤ ਸਿੰਘ ਸੱਗੂ)-ਗੁਰੂ ਨਾਨਕ ਖਾਲਸਾ ਕਾਲਜ ਦੇ ਹੋਣਹਾਰ ਵਿਦਿਆਰਥੀ ਦੇਵ ਰਾਵਨ ਸੂਬਾ ਪੱਧਰੀ ਯੂਥ ਫੈਸਟੀਵਲ ਅਤੇ ਇੰਟਰ ਗਾਇਨ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋਹਰੀ ਸਫ਼ਲਤਾ ਪ੍ਰਾਪਤ ਕੀਤੀ ਹੈ, ਜਿਸਦਾ ਕਾਲਜ ਪਹੁੰਚਣ 'ਤੇ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਕਿਸਾਨਾਂ ਵਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਲਗਾਏ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਸਿਰਸਾ ਦੀ ਡਾਕਟਰ ਮਾਰਕੀਟ ਵਿਚ ਸੀਵਰੇਜ ਓਵਰਫਲੋ ਹੋਣ ਕਰਕੇ ਦੁਕਾਨਦਾਰ ਬੇਹੱਦ ਪੇ੍ਰਸ਼ਾਨ ਹਨ | ਸੀਵਰ ਦੇ ਓਵਰਫਲੋ ਹੋਣ ਨਾਲ ਦੂਸ਼ਿਤ ਪਾਣੀ ਦੀ ਬਦਬੂ ਦੁਕਾਨਦਾਰਾਂ ਤੇ ਗਾਹਕਾਂ ਨੂੰ ਪ੍ਰੇਸ਼ਾਨ ਕਰਦੀ ਹੈ | ਪਿਿ੍ਟੰਗ ਪ੍ਰੈੱਸ ...
ਲਾਡੋਵਾਲ, 18 ਜਨਵਰੀ (ਬਲਬੀਰ ਸਿੰਘ ਰਾਣਾ)-ਹਰ ਇਕ ਨਾਗਰਿਕ ਦੀ ਇਹੋ ਹੀ ਇੱਛਾ ਹੁੰਦੀ ਹੈ ਕਿ ਦੇਸ਼ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਨਿੱਘਰ ਤੇ ਮਿਆਰੀ ਸੋਚ ਦਾ ਮਾਲਕ ਹੋਵੇ, ਜਨਤਾ ਦੀਆਂ ਦੁੱਖ ਤਕਲੀਫਾਂ ਨੂੰ ਆਪਣਾ ਸਮਝੇ ਅਤੇ ਦੇਸ਼ ਦੇ ...
ਸਿਰਸਾ, 18 ਜਨਵਰੀ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਕਰੀਬ ਦੋ ਮਹੀਨਿਆਂ ਤੋਂ ਬੈਠੇ ਕਿਸਾਨਾਂ ਲਈ ਭਾਵੇਂ ਲੰਗਰ ਦੀ ਕੋਈ ਕਮੀ ਨਹੀਂ ਹੈ, ਪਰ ਇਸ ਦੇ ਬਾਵਜੂਦ ਪਿੰਡਾਂ ਦੇ ਲੋਕਾਂ ਵੱਲੋਂ ਦਿੱਲੀ ਬਾਰਡਰਾਂ 'ਤੇ ਬੈਠੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX