ਸ਼ਿਵ ਸ਼ਰਮਾ
ਜਲੰਧਰ, 18 ਜਨਵਰੀ-ਨਿਗਮ ਹਾਊਸ ਵਿਚ ਲੰਬੇ ਸਮੇਂ ਬਾਅਦ 44 ਕਰੋੜ ਨਾਲ ਐੱਲ. ਈ. ਡੀ. ਲਾਈਟਾਂ ਦਾ ਪ੍ਰਾਜੈਕਟ ਚਰਚਾ ਵਿਚ ਗਿਆ ਜਦੋਂ ਅੱਧੀ ਦਰਜਨ ਤੋਂ ਜ਼ਿਆਦਾ ਕੌਾਸਲਰਾਂ ਨੇ ਨਿਗਮ ਹਾਊਸ ਵਿਚ ਇਹ ਕਹਿ ਕੇ ਰੋਸ ਜ਼ਾਹਰ ਕੀਤਾ ਕਿ ਸ਼ਹਿਰ ਵਿਚ ਲੱਗ ਰਹੀਆਂ ਲਾਈਟਾਂ ਬਾਰੇ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ | ਨਿਗਮ ਪ੍ਰਸ਼ਾਸਨ ਵਲੋਂ 44 ਕਰੋੜ ਦੀ ਲਾਗਤ ਨਾਲ 65000 ਸੋਡੀਅਮ ਲਾਈਟਾਂ ਨੂੰ ਉਤਾਰ ਕੇ ਉਨ੍ਹਾਂ ਦੀ ਜਗ੍ਹਾ ਐੱਲ. ਈ. ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ | ਨਿਗਮ ਹਾਊਸ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਕੁਝ ਮਿੰਟਾਂ ਵਿਚ ਹੀ ਏਜੰਡਾ ਪਾਸ ਕਰ ਦਿੱਤਾ ਗਿਆ ਜਿਸ ਵਿਚ ਕਾਂਗਰਸ ਦੀ ਕੌਾਸਲਰ ਅੰਜਲੀ ਭਗਤ ਸਮੇਤ ਜਸਪਾਲ ਕੌਰ ਭਾਟੀਆ, ਅਰੁਣਾ ਅਰੋੜਾ, ਬਲਜੀਤ ਪਿ੍ੰਸ ਸਮੇਤ ਹੋਰ ਕੌਾਸਲਰਾਂ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਕਰੋੜਾਂ ਦੀਆਂ ਲਾਈਟਾਂ ਲਗਾਉਣ ਲਈ ਕਦੋਂ ਸਰਵੇਖਣ ਕੀਤਾ ਗਿਆ ਹੈ ਤੇ ਕੰਪਨੀ ਦੇ ਮੁਲਾਜ਼ਮ ਕਦੋਂ ਆਏ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰ ਨਹੀਂ ਹੈ | ਲਾਈਟਾਂ ਕਿੱਥੇ ਲਗਾਈਆਂ ਜਾਣੀਆਂ ਹਨ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ | ਅਜੇ ਲਾਈਟਾਂ ਦੋ-ਦੋ ਵਾਰਡਾਂ ਵਿਚ ਲੱਗਣੀਆਂ ਹਨ ਤੇ ਇਸ ਕਰਕੇ ਉਨ੍ਹਾਂ ਦੀ ਕਦੋਂ ਵਾਰੀ ਆਵੇਗੀ ਇਸ ਬਾਰੇ ਅਫ਼ਸਰਾਂ ਵਲੋਂ ਕੁਝ ਨਹੀਂ ਦੱਸਿਆ ਜਾ ਰਿਹਾ ਹੈ | ਕੌਾਸਲਰਾਂ ਦੇ ਰੋਸ ਨੂੰ ਦੇਖਦੇ ਹੋਏ ਕਮਿਸ਼ਨਰ ਕਰਨੇਸ਼ ਸ਼ਰਮਾ ਨੂੰ ਭਰੋਸਾ ਦਿੱਤਾ ਕਿ ਬਕਾਇਦਾ ਕੰਪਨੀ ਦੇ ਮੁਲਾਜ਼ਮ, ਨਿਗਮ ਦਾ ਸਟਾਫ਼ ਲਾਈਟਾਂ ਲਗਾਉਣ ਵੇਲੇ ਕੌਾਸਲਰ ਨਾਲ ਸੰਪਰਕ ਕਰੇਗਾ | ਮੀਟਿੰਗ ਵਿਚ ਇਸ਼ਤਿਹਾਰੀ ਬੋਰਡਾਂ ਦੇ ਟੈਂਡਰ ਨੂੰ ਹਾਊਸ ਵਲੋਂ ਚਾਰ ਭਾਗਾਂ ਵਿਚ ਕਰਨ ਨੂੰ ਪਾਸ ਕੀਤਾ ਗਿਆ ਜਦਕਿ ਕਮਿਸ਼ਨਰ ਦਾ ਕਹਿਣਾ ਸੀ ਕਿ ਉਹ ਪੰਜਾਬ ਸਰਕਾਰ ਨੂੰ ਦੋ ਭਾਗਾਂ ਵਿਚ ਹੀ ਟੈਂਡਰ ਲਗਾਉਣ ਦੀ ਮਨਜ਼ੂਰੀ ਦੇਣਗੇ ਕਿਉਂਕਿ ਪਟਿਆਲਾ ਤੇ ਅੰਮਿ੍ਤਸਰ ਵਿਚ ਦੋ ਭਾਗਾਂ ਵਿਚ ਟੈਂਡਰ ਲੱਗੇ ਹਨ | ਇਸ ਮੌਕੇ ਸਰਬਜੀਤ ਕੌਰ, ਮਨਮੋਹਨ ਸਿੰਘ ਰਾਜੂ ਨੇ ਵੀ ਕਿਹਾ ਕਿ ਸ਼ਹਿਰ ਵਿਚ ਯੂਨੀਪੋਲ ਗ਼ਲਤ ਤਰੀਕੇ ਨਾਲ ਬੋਰਡ ਲਗਾਏ ਗਏ ਹਨ | ਇਕ ਕੰਪਨੀ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ ਹੈ | ਨਿਗਮ ਹਾਊਸ ਨੇ ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨਾਂ ਸਮੇਤ ਹੋਰ ਵਿੱਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ |
ਲਾਈਟਾਂ ਲਗਾਉਣ ਤੇ ਦਿਸ਼ਾ-ਸੂਚਕ ਬੋਰਡਾਂ ਨੂੰ ਲੈ ਕੇ ਜੱਸਲ ਨੇ ਮੇਅਰ ਨੂੰ ਘੇਰਿਆ, ਹੰਗਾਮਾ
ਜਲੰਧਰ, ਸਿਟੀ ਸਕੇਪ ਪ੍ਰਾਜੈਕਟ ਦੇ ਤਹਿਤ ਕਾਂਗਰਸ ਦੇ ਕੌਾਸਲਰ ਦੇਸ ਰਾਜ ਜੱਸਲ ਨੇ ਮੇਅਰ ਜਗਦੀਸ਼ ਰਾਜਾ ਨੂੰ ਘੇਰਦਿਆਂ ਕਿਹਾ ਕਿ ਨਿਗਮ ਵਿਚ ਭਿ੍ਸ਼ਟਾਚਾਰ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ 18 ਕਰੋੜ ਦੀ ਲਾਗਤ ਨਾਲ ਸੜਕਾਂ 'ਤੇ ਚਿੱਟੀਆਂ ਲਾਈਨਾਂ ਤੇ ਦਿਸ਼ਾ ਸੂਚਕ ਬੋਰਡ ਲਗਾਉਣ 'ਤੇ ਬਾਅਦ ਵੀ ਮੇਅਰ ਤੇ ਉਨ੍ਹਾਂ ਦੀ ਪਤਨੀ ਦੇ ਵਾਰਡ ਵਿਚ 43, 45 ਲੱਖ ਦੀਆਂ ਲਾਈਨਾਂ ਲਗਾਉਣ ਤੇ ਦਿਸ਼ਾ ਸੂਚਕ ਬੋਰਡ ਲਗਾਉਣ ਦਾ ਕੰਮ ਕੀਤਾ ਗਿਆ ਹੈ | ਜਲੰਧਰ ਕੈਂਟ ਵਿਚ ਹਰ ਵਾਰਡ ਵਿਚ 9-9 ਲੱਖ ਨਾਲ ਬੋਰਡ ਤੇ ਚਿੱਟੀਆਂ ਲਾਈਨਾਂ ਸੜਕਾਂ 'ਤੇ ਲਗਾਉਣ ਦਾ ਕੰਮ ਕੀਤਾ ਗਿਆ ਹੈ | ਮੇਅਰ ਵਲੋਂ ਦੋਸ਼ ਲਗਾਉਣ 'ਤੇ ਕੈਂਟ ਹਲਕੇ ਦੇ ਕਈ ਕੌਾਸਲਰ ਭੜਕ ਗਏ ਤੇ ਉਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਗ਼ਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ | ਨਿਗਮ ਵਲੋਂ ਇਹ ਕਿਹਾ ਗਿਆ ਕਿ ਦਿਸ਼ਾ ਸੂਚਕ ਬੋਰਡ ਤੇ ਸੜਕਾਂ 'ਤੇ ਲਾਈਨਾਂ ਲਗਾਉਣ ਦਾ ਕੰਮ 18 ਕਰੋੜ ਨਾਲ ਕੀਤਾ ਜਾ ਰਿਹਾ ਹੈ |
ਆਜਾਦ ਕੌਾਸਲਰ ਦਵਿੰਦਰ ਸਿੰਘ ਰੌਣੀ ਨੇ ਬਿਲਡਿੰਗ ਐਡਹਾਕ ਕਮੇਟੀ ਦੇ ਮੈਂਬਰ ਵਿਕੀ ਕਾਲੀਆ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਦੂਜੇ ਵਾਰਡਾਂ ਵਿਚ ਨਾਜਾਇਜ਼ ਉਸਾਰੀਆਂ ਬਾਰੇ ਸ਼ਿਕਾਇਤਾਂ ਕਰਦੇ ਹਨ ਪਰ ਆਪਣੇ ਵਾਰਡ ਵਿਚ ਨਾਜਾਇਜ਼ ਉਸਾਰੀਆਂ ਬਾਰੇ ਕੋਈ ਕਾਰਵਾਈ ਨਹੀਂ ਕਰਦੇ ਜਿਸ ਤੋਂ ਵਿਕੀ ਕਾਲੀਆ ਭੜਕ ਗਏ ਤੇ ਕਾਫੀ ਸਮੇਂ ਤੱਕ ਬਹਿਸ ਹੁੰਦੀ ਰਹੀ |
ਨਿਗਮ ਹਾਊਸ ਵਿਚ ਵਿਰੋਧੀ ਧਿਰ ਦੇ ਉੱਪ ਆਗੂ ਸੁਸ਼ੀਲ ਸ਼ਰਮਾ ਨੇ ਵਰਿਆਣਾ ਡੰਪ ਦੇ 41 ਕਰੋੜ ਦੇ ਬਾਈਓਮਾਈਨਿੰਗ ਪ੍ਰਾਜੈਕਟ ਦੇ ਟੈਂਡਰ ਦੇ ਬਾਵਜੂਦ ਅਲੱਗ ਤੌਰ 'ਤੇ ਮਸ਼ੀਨਰੀ ਖ਼ਰੀਦਣ ਦਾ ਮਸਲਾ ਉਠਾਇਆ | ਉਨ੍ਹਾਂ ਕਿਹਾ ਕਿ ਰੇਹੜੀਆਂ ਵਾਲਿਆਂ ਨੂੰ 10-10 ਹਜ਼ਾਰ ਰੁਪਏ ਕੰਮ ਕਰਨ ਲਈ ਕਰਜ਼ਾ ਦੇਣ ਦੀ ਜਗ੍ਹਾ ਹੋਰ ਲੋਕਾਂ ਨੂੰ ਕਰਜ਼ੇ ਦਿੱਤੇ ਜਾ ਰਹੇ ਹਨ |
ਵਾਰਡ ਨੰਬਰ ਇਕ ਦੀ ਕੌਾਸਲਰ ਤਨਮਨਪ੍ਰੀਤ ਕੌਰ ਨੇ ਆਪਣੇ ਵਾਰਡ ਵਿਚ ਕਈ ਗਲੀਆਂ ਵਿਚ ਗੰਦੇ ਪਾਣੀ ਦੀ ਸਪਲਾਈ ਦੀ ਸ਼ਿਕਾਇਤ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਗੰਦੇ ਪਾਣੀ ਨਾਲ ਭਰੀ ਬੋਤਲ ਵੀ ਦਿਖਾਈ |
ਕੰਵਲਜੀਤ ਕੌਰ ਗੁਲੂ ਨੇ ਆਪਣੇ ਮਸਲੇ ਨੂੰ ਜਦੋਂ ਉਠਾਇਆ ਤਾਂ ਉਨਾਂ ਦੀ ਸ਼ਿਕਾਇਤ ਜਾਂ ਸਵਾਲ ਦੇ ਮੁੱਦੇ 'ਤੇ ਹੀ ਉਲਝ ਗਈ | ਉਨ੍ਹਾਂ ਦੀ ਸ਼ਿਕਾਇਤ ਬਾਰੇ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਬਾਰੇ ਪਹਿਲਾਂ ਹੀ ਬਿਲਡਿੰਗ ਵਿਭਾਗ ਵਲੋਂ ਜਵਾਬ ਦਿੱਤਾ ਜਾ ਚੁੱਕਾ ਹੈ |
ਕੌਾਸਲਰ ਸ਼ੈਲੀ ਖੰਨਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਾਰਡ ਵਿਚ ਵਿਕਾਸ ਦੇ ਕੰਮ ਨਹੀਂ ਕਰਵਾਏ ਜਾ ਰਹੇ ਹਨ ਜਦਕਿ ਉਹ ਪਹਿਲਾਂ ਹੀ ਇਸ ਬਾਰੇ ਮਸਲਾ ਉਠਾਉਂਦੇ ਰਹੇ ਹਨ |
45 ਨੰਬਰ ਵਾਰਡ ਦੀ ਕੌਾਸਲਰ ਜਸਪਾਲ ਕੌਰ ਭਾਟੀਆ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਸਫ਼ਾਈ ਸੇਵਕਾਂ ਨਿਯੁਕਤ ਕੀਤੇ ਜਾਣ ਤੇ ਅਜੇ ਵੀ ਸਫ਼ਾਈ ਸੇਵਕ ਘੱਟ ਹੋਣ ਕਰਕੇ ਕੰਮ ਕਾਜ ਪ੍ਰਭਾਵਿਤ ਹੋ ਰਹੇ ਹਨ | ਸ੍ਰੀਮਤੀ ਭਾਟੀਆ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਨੂੰ ਜਲਦੀ ਮਸਲੇ ਹੱਲ ਕਰਨੇ ਚਾਹੀਦੇ ਹਨ |
ਕੌਾਸਲਰ ਵਿੱਕੀ ਕਾਲੀਆ ਨੇ 6 ਨਵੰਬਰ ਤੇ 1 ਦਸੰਬਰ ਦੀਆਂ ਹਾਊਸ ਦੀਆਂ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨਾਂ ਵਲੋਂ ਪੁੱਛੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ | ਜਲੰਧਰ ਕੈਂਟ ਵਿਚ 18 ਨਾਜਾਇਜ਼ ਕਾਲੋਨੀਆਂ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸੁਭਾਨਾ ਵਿਚ ਤਾਂ ਕਾਰਵਾਈ ਕੀਤੀ ਗਈ ਜਦਕਿ ਹੋਰ ਜਗ੍ਹਾ ਬਣ ਰਹੀਆਂ ਨਾਜਾਇਜ਼ ਉਸਾਰੀਆਂ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ |
ਕੌਾਸਲਰ ਅਰੁਣਾ ਅਰੋੜਾ ਦਾ ਕਹਿਣਾ ਸੀ ਕਿ ਉਨਾਂ ਦੇ ਵਾਰਡ ਵਿਚ ਇੰਟਰਲਾਕਿੰਗ ਟਾਈਲਾਂ ਉੱਖੜੀਆਂ ਹਨ ਪਰ ਉਨ੍ਹਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਹੈ | ਇਸ ਦੀ ਸ਼ਿਕਾਇਤ ਉਨ੍ਹਾਂ ਨੇ ਕਮਿਸ਼ਨਰ ਨੂੰ ਕੀਤੀ |
78 ਨੰਬਰ ਵਾਰਡ ਦੇ ਕੌਾਸਲਰ ਜਗਦੀਸ਼ ਸਮਰਾਏ ਨੇ ਵਰਿਆਣਾ ਡੰਪ ਦੇ ਟੈਂਡਰ ਨੂੰ ਗ਼ਲਤ ਦੱਸਿਆ ਤੇ ਕਿਹਾ ਕਿ ਟੈਂਡਰ ਵਿਚ ਦੂਜੇ ਸ਼ਹਿਰਾਂ ਦੇ ਮੁਕਾਬਲੇ ਟੈਂਡਰਾਂ ਦੀਆਂ ਕੀਮਤਾਂ ਵਿਚ ਕਾਫੀ ਫ਼ਰਕ ਹੈ | ਉਨ੍ਹਾਂ ਕਿਹਾ ਕਿ 2015 ਵਿਚ ਵਰਿਆਣਾ ਡੰਪ ਦੇ ਵਾਤਾਵਰਨ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ ਤਾਂ ਹੁਣ ਆਈ.ਆਈ.ਟੀ. ਰੋਪੜ ਨੂੰ ਲੱਖਾਂ ਰੁਪਏ ਦਾ ਕੰਮ ਕਿਉਂ ਅਲਾਟ ਕੀਤਾ ਜਾ ਰਿਹਾ ਹੈ |
ਕੌਾਸਲਰ ਮਨਦੀਪ ਜੱਸਲ ਨੇ ਸ਼ਹਿਰ ਵਿਚ ਪੁਲਿਸ ਦੇ ਲੱਗੇ ਨਾਕਿਆਂ ਅਤੇ ਬੈਰੀਕੇਡਾਂ 'ਤੇ ਕੰਪਨੀ ਦੇ ਇਸ਼ਤਿਹਾਰਬਾਜ਼ੀ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਬੈਰੀਕੇਡਾਂ 'ਤੇ ਸਿਰਫ਼ ਪੰਜਾਬ ਪੁਲਿਸ ਦਾ ਹੀ ਨਾਂਅ ਲਿਖਿਆ ਜਾਵੇ |
ਕੌਾਸਲਰ ਉਂਕਾਰ ਰਾਜੀਵ ਨੇ ਮੇਅਰ ਜਗਦੀਸ਼ ਰਾਜਾ ਵਲੋਂ ਸਾਰੇ ਕੌਾਸਲਰਾਂ ਨੂੰ ਜਵਾਬ ਦੇਣ ਲਈ ਲਿਖਤੀ ਸਵਾਲ ਦੇਣ ਦੇ ਮੁੱਦੇ 'ਤੇ ਕਿਹਾ ਕਿ ਉਹ ਲਿਖਤੀ ਸਵਾਲ ਮੰਗ ਰਹੇ ਹਨ ਤੇ ਕਿ ਜਦੋਂ ਕੌਾਸਲਰ ਨਾਜਾਇਜ਼ ਉਸਾਰੀਆਂ ਬਾਰੇ ਜਾਣਕਾਰੀ ਮੰਗਣਗੇ ਤਾਂ ਕਿ ਨਿਗਮ ਉਨ੍ਹਾਂ ਨੂੰ ਲਿਖਤੀ ਦੇ ਸਕਣਗੇ ਕਿਸ ਦੇ ਦਬਾਅ ਹੇਠ ਨਾਜਾਇਜ਼ ਇਮਾਰਤ ਬਣੀ ਹੈ | ਇਸ ਤੋਂ ਪਹਿਲਾਂ ਮੇਅਰ ਜਗਦੀਸ਼ ਰਾਜਾ ਦਾ ਕਹਿਣਾ ਸੀ ਕਿ ਲਿਖਤੀ ਜਵਾਬ ਲੈਣ ਲਈ ਸਿਰਫ਼ ਦੋ ਕੌਾਸਲਰਾਂ ਨੇ ਤਿੰਨੇ ਸਵਾਲ ਹੀ ਲਿਖਤੀ ਦਿੱਤੇ ਹਨ | ਉਨ੍ਹਾਂ ਨੇ ਜਵਾਬ ਲੈਣ ਲਈ ਲਿਖਤੀ ਸਵਾਲ ਦੇਣ ਲਈ ਕਿਹਾ ਸੀ | ਉਂਕਾਰ ਰਾਜੀਵ ਨੇ 8 ਪਾਰਕਾਂ ਦੇ ਸੁੰਦਰੀਕਰਨ ਕਰਨ ਲਈ 40 ਲੱਖ ਦਾ ਕੰਮ ਪਾਸ ਕਰਵਾਇਆ |
ਬੀ. ਐਾਡ ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਨੂੰ ਘੇਰਿਆ ਮੈਂਬਰਾਂ ਨੇ
ਨਿਗਮ ਹਾਊਸ ਵਿਚ ਅੱਜ ਬੀ. ਐਾਡ. ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੂੰ ਕਮੇਟੀ ਮੈਂਬਰਾਂ ਹਰਸ਼ਰਨ ਕੌਰ ਹੈਪੀ, ਜਸਪਾਲ ਕੌਰ ਭਾਟੀਆ, ਦੀਪਕ ਸ਼ਾਰਦਾ, ਸਰਫੋ ਦੇਵੀ ਨੇ ਘੇਰ ਲਿਆ ਕਿ ਉਹ ਮੀਟਿੰਗਾਂ ਕਰਨ ਵਾਲੇ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲੈ ਰਹੇ ਹਨ ਤੇ ਉਨ੍ਹਾਂ ਨੂੰ ਅਣਗੌਲਿਆ ਕਰ ਰਹੇ ਹਨ | ਕੌਾਸਲਰਾਂ ਨੇ ਇਸ 'ਤੇ ਕਾਫੀ ਨਾਰਾਜ਼ਗੀ ਜ਼ਾਹਰ ਕੀਤੀ | ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ | ਬਾਅਦ ਵਿਚ ਸ੍ਰੀ ਦਕੋਹਾ ਨੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲਣਗੇ |
ਫਿਲੌਰ, 18 ਜਨਵਰੀ (ਸਤਿੰਦਰ ਸ਼ਰਮਾ)-ਅੱਜ ਸ਼ਾਮੀ 6.30 ਵਜੇ ਦੇ ਕਰੀਬ ਫਿਲੌਰ-ਨਵਾਂਸ਼ਹਿਰ ਰੋਡ 'ਤੇ ਡੀ.ਐੱਸ.ਪੀ. ਦਫ਼ਤਰ ਨੇੜੇ ਇਕ ਪ੍ਰਾਇਵੇਟ ਬੱਸ ਦੀ ਲਪੇਟ 'ਚ ਆ ਕੇ ਨਗਰ ਕੌਾਸਲ ਫਿਲੌਰ ਦੇ ਸਾਬਕਾ ਮੀਤ ਪ੍ਰਧਾਨ ਰਾਜ ਕੁਮਾਰ ਗਰੋਵਰ (ਰਾਜੂ) ਦੇ ਨੌਜਵਾਨ ਭਤੀਜੇ ਮਨੀਸ਼ ...
ਫਿਲੌਰ, 18 ਜਨਵਰੀ (ਸਤਿੰਦਰ ਸ਼ਰਮਾ)-ਸਥਾਨਕ ਪੁਲਿਸ ਨੇ 29 ਦਸੰਬਰ ਨੂੰ ਹੋਏ ਇਕ ਕਤਲ ਕਾਂਡ ਨੂੰ ਸੁਲਝਾਉਂਦੇ ਹੋਏ ਕਾਤਲ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਏ.ਐੱਸ.ਪੀ. ਜਨਾਬ ਸੁਹੇਲ ਕਾਸਿਮ ਮੀਰ ਆਈ.ਪੀ.ਐੱਸ. ਅਤੇ ਐੱਸ.ਐੱਚ.ਓ. ਫਿਲੌਰ ਸੰਜੀਵ ਕਪੂਰ ਨੇ ...
ਜਲੰਧਰ, 18 ਜਨਵਰੀ (ਐਮ.ਐਸ.ਲੋਹੀਆ)-ਅੱਜ ਰਾਤ ਕਰੀਬ 8 ਵਜੇ ਰਵੀਦਾਸ ਚੌਕ ਨੇੜੇ ਬਜਰੀ ਦੇ ਭਰੇ ਇਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਇਸ ਹਾਦਸੇ 'ਚ 30 ਸਾਲ ਦੀ ਔਰਤ ਵੰਦਨਾ ਪਤਨੀ ਰਾਹੁਲ ਵਾਸੀ ਮਲਕਾਂ ਚੌਕ, ਜਲੰਧਰ ਦੀ ਮੌਤ ਹੋ ਗਈ, ਜਦਕਿ ਟਰੱਕ ਲੈ ਕੇ ਚਾਲਕ ...
ਜਲੰਧਰ, 18 ਜਨਵਰੀ (ਐੱਮ.ਐੱਸ. ਲੋਹੀਆ)-ਮੈਨਬਰੋ ਚੌਕ ਨੇੜੇ ਸੜਕ ਕਿਨਾਰੇ ਸੁੱਤੇ ਵਿਅਕਤੀ ਦੀ ਠੰਡ ਨਾਲ ਮੌਤ ਹੋ ਗਈ ਹੈ | ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 6 ਦੇ ਏ.ਐੱਸ.ਆਈ. ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੜਕ ਕਿਨਾਰੇ ਇਕ ਵਿਅਕਤੀ ਬੇਹੋਸ਼ੀ ...
ਸ਼ਾਹਕੋਟ, 18 ਜਨਵਰੀ (ਬਾਂਸਲ)-ਕਿ੍ਸ਼ਚੀਅਨ ਮੂਵਮੈਂਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ ਵਿਲੀਅਮ ਜੌਹਨ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਿਸਾਨਾਂ ਦੇ ਸੰਘਰਸ਼ ਦੀ ਪੂਰਨ ਰੂਪ ਵਿਚ ਹਮਾਇਤ ਕਰਦੀ ...
ਜਲੰਧਰ, 18 ਜਨਵਰੀ (ਐੱਮ. ਐੱਸ. ਲੋਹੀਆ)-ਲਗਾਤਾਰ ਵੱਧ ਰਹੇ ਸੜਕ ਹਾਦਸੇ ਅਤੇ ਇਨ੍ਹਾਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਲਈ ਸੜਕੀ ਨਿਯਮਾਂ ਦੀ ਪਾਲਣਾ ਜਰੂਰੀ ਹੈ | ਇਹ ਸੁਨੇਹਾ ਹਰ ਵਾਹਨ ਚਾਲਕ ਤੱਕ ਪਹੁੰਚਾਉਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ...
ਨਕੋਦਰ, 18 ਜਨਵਰੀ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਮੁਲਜ਼ਮ ਨੂੰ ਕਾਬੂ ਕਰਕੇ ਮੁਲਜ਼ਮ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ | ਥਾਣਾ ਸਦਰ ਮੁਖੀ ਨਕੋਦਰ ਵਿਨੋਦ ਕੁਮਾਰ ਨੇ ਦੱਸਿਆ ਕਿ ਕਿ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਸੈਫ ...
ਜਲੰਧਰ, 18 ਜਨਵਰੀ (ਚੰਦੀਪ ਭੱਲਾ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅੱਜ ਜਲੰਧਰ ਦੀਆਂ 6 ਨਗਰ ਕੌਾਸਲਾਂ ਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ...
ਜੰਡਿਆਲਾ ਮੰਜਕੀ,18 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਐੱਸ.ਐੱਸ. ਬੋਰਡ ਦੇ ਸਾਬਕਾ ਚੇਅਰਮੈਨ ਸਰਦਾਰ ਗੁਰਮੀਤ ਸਿੰਘ ਦਾਦੂਵਾਲ ਦੀ ਪਤਨੀ ਤੇ ਇਸਤਰੀ ਆਗੂ ਬੀਬੀ ਰਾਜਵੰਤ ਕੌਰ ਦਾਦੂਵਾਲ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਮੋਰਚੇ ਨੂੰ ਸਮਰਪਿਤ ਕੀਤੇ ...
ਫਿਲੌਰ, 18 ਜਨਵਰੀ (ਸਤਿੰਦਰ ਸ਼ਰਮਾ)- ਏ.ਐੱਸ.ਪੀ. ਜਨਾਬ ਸੁਹੇਲ ਕਾਸਿਮ ਮੀਰ ਆਈ.ਪੀ.ਐੱਸ. ਅਤੇ ਐੱਸ.ਐੱਚ.ਓ. ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਫਿਲੌਰ ਦੇ ਇਲਾਕੇ 'ਚ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਸਥਾਨਕ ਪੁਲਿਸ ਨੇ ਕਾਬੂ ਕੀਤਾ ਹੈ | ਉਨ੍ਹਾਂ ...
ਸ਼ਾਹਕੋਟ, 18 ਜਨਵਰੀ (ਸੁਖਦੀਪ ਸਿੰਘ)-ਕੋ-ਆਪ੍ਰੇਟਿਵ ਸੁਸਾਇਟੀ ਸੈਦਪੁਰ (ਸ਼ਾਹਕੋਟ) ਵਿਖੇ ਸਕੱਤਰ ਜਸਵਿੰਦਰ ਸਿੰਘ ਤੇ ਗੁਰਦੇਵ ਸਿੰਘ ਭੁੱਲਰ ਦੀ ਦੇਖ-ਰੇਖ ਨਵੇਂ ਚੁਣੇ ਗਏ ਮੈਂਬਰਾਂ ਵਿਚੋਂ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਸਰਬਸੰਮਤੀ ਨਾਲ ਚੌਧਰੀ ਹਰਮੇਸ਼ ਲਾਲ ...
ਮਹਿਤਪੁਰ, 18 ਜਨਵਰੀ (ਲਖਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਇਸਤਰੀ ਜਾਗਰਿਤੀ ਮੰਚ ਤੇ ਕਿਰਤੀ ਕਿਰਤੀ ਯੂਨੀਅਨ ਵਲੋਂ ਔਰਤ ਕਿਸਾਨ ਦਿਵਸ ਮਨਾਇਆ ਸ਼ਹਿਰ ਵਿਚ ਮੁਜ਼ਾਹਰਾ ਕਰਕੇ ਕਿਸਾਨ ਮਜਦੂਰਾਂ ਨੇ ਔਰਤਾਂ ਨੇ ਪੰਜਾਬੀਆਂ ਨੂੰ 26 ਜਨਵਰੀ ਨੂੰ ਕਿਸਾਨ ...
ਜਲੰਧਰ, 18 ਜਨਵਰੀ (ਐੱਮ. ਐੱਸ. ਲੋਹੀਆ)-70 ਸਾਲ ਦੇ ਸਬਜ਼ੀ ਵਿਕਰੇਤਾ ਨੂੰ 3 ਮੋਟਰਸਾਈਕਲ ਸਵਾਰਾਂ ਨੇ ਕੁੱਟ ਕੇ ਜ਼ਖ਼ਮੀ ਕਰ ਦਿੱਤਾ ਤੇ ਉਸ ਕੋਲੋਂ 20 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ ਹੈ | ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਪਹੁੰਚੇ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਸ਼ਾਮ ...
ਜਲੰਧਰ, 18 ਜਨਵਰੀ (ਐੱਮ. ਐੱਸ. ਲੋਹੀਆ)-ਕੋਰੋਨਾ ਟੀਕਾਕਰਨ ਮੁਹਿੰਮ ਦੇ ਦੂਸਰੇ ਦਿਨ ਅੱਜ 157 ਵਿਅਕਤੀਆਂ ਨੇ ਟੀਕੇ ਲਗਵਾਏ | ਇਨ੍ਹਾਂ 'ਚ 78 ਟੀਕੇ ਜਲੰਧਰ ਦੇ ਸਿਵਲ ਹਸਪਤਾਲ ਦੀ ਟੀਮ ਵਲੋਂ ਲਗਾਏ ਗਏ, ਜਦਕਿ ਨਕੋਦਰ ਸਿਵਲ ਹਸਪਤਾਲ 'ਚ 52 ਅਤੇ ਬਸਤੀ ਗੁਜ਼ਾਂ ਦੇ ਸਿਹਤ ਕੇਂਦਰ 'ਚ 27 ...
ਜਲੰਧਰ, (ਚੰਦੀਪ ਭੱਲਾ)-ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਵਰਚੂਅਲ ਉਦਘਾਟਨ ਸਮਾਰੋਹ ਨਾਲ ਜ਼ਿਲ੍ਹੇ ਵਿਚ ਹੋਣ ਵਾਲੀਆਂ ਕਈ ਗਤੀਵਿਧੀਆਂ ਦਾ ਆਗਾਜ਼ ਹੋ ਗਿਆ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਸੜਕ ਸੁਰੱਖਿਆ ਜੀਵਨ ਰੱਖਿਆ' ਵਿਸ਼ੇ 'ਤੇ ਕਈ ...
ਜਲੰਧਰ, 18 ਜਨਵਰੀ (ਸ਼ਿਵ)-ਸੁੱਚੀ ਪਿੰਡ ਦੇ ਨਾਲ ਭੱਠਿਆਂ ਦੇ ਨਾਲ ਜਾਂਦੀ ਸੜਕ ਦਾ ਉਹ ਹਿੱਸਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਹੈ | ਲੰਬੇ ਸਮੇਂ ਤੋਂ ਇਸ ਸੜਕ ਦੇ ਨਾ ਬਣਨ ਦਾ ਮਸਲਾ ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ ਵਲੋਂ ਉਠਾਇਆ ...
ਜਲੰਧਰ, 18 ਜਨਵਰੀ (ਸਾਬੀ)-ਸੇਂਟ ਸੋਲਜਰ ਗਰੁੱਪ ਵਲੋਂ ਅੰਤਰ ਕਾਲਜ ਚੈੱਸ ਚੈਂਪੀਅਨਸ਼ਿੱਪ ਕਰਵਾਈ ਗਈ | ਇਸ ਚੈਂਪੀਅਨਸ਼ਿੱਪ ਦੇ ਵਿਚ 7 ਲੜਕੇ ਤੇ 4 ਲੜਕੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿੱਪ ਦਾ ਫਾਈਨਲ ਮੈਚ ਲੜਕੇ ਵਰਗ 'ਚ ਲਾਅ ਕਾਲਜ ਤੇ ਇੰਜੀਨੀਅਰਿੰਗ ...
ਲਾਂਬੜਾ, 18 ਜਨਵਰੀ (ਪਰਮੀਤ ਗੁਪਤਾ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਜ਼ਦੀਕੀ ਪਿੰਡ ਧੀਨਾ ਵਿਖੇ ਨਗਰ ਕੀਰਤਨ ਸਜਾਇਆ ਗਿਆ | ਪਿੰਡ ਧੀਣਾ ਦੇ ਗੁਰੂ ਨਾਨਕ ਸਤਿਸੰਗ ਸਭਾ ਗੁਰਦੁਆਰਾ ਤੋਂ ਸ਼ੁਰੂ ਹੋ ਆਰਮੀ ਇਨਕਲੇਵ ਫੇਸ 2, ਅਮਨ ...
ਲਾਂਬੜਾ, 18 ਜਨਵਰੀ (ਪਰਮੀਤ ਗੁਪਤਾ)-ਕੇਂਦਰ ਸਰਕਾਰ ਦੇ ਮਹੱਤਵਪੂਰਨ ਪ੍ਰਾਜੈਕਟ ਦਿੱਲੀ ਕਟੜਾ ਐਕਸਪ੍ਰੈੱਸ ਵੇਅ ਨੂੰ ਪੰਜਾਬ ਦੇ ਕਿਸਾਨਾਂ ਵਲੋਂ ਜ਼ਮੀਨਾਂ ਨਾ ਦੇਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ...
ਜਲੰਧਰ, 18 ਜਨਵਰੀ (ਰਣਜੀਤ ਸਿੰਘ ਸੋਢੀ)-ਸੰਯੁਕਤ ਰਾਸ਼ਟਰ ਨੇ ਐੱਲ. ਪੀ. ਯੂ. ਦੇ ਬੀ. ਟੈੱਕ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਵਿਦਿਆਰਥੀ ਐੱਸ. ਐੱਮ. ਸੰਮਾਮ ਸ਼ਕਤੀ ਇਬਨ ਸਹਾਦਤ ਨੂੰ 'ਦ ਮੋਸਟ ਐਸਪਾਇਰਿੰਗ ਯੂਥ ਐਕਟਿਵਿਸਟ ...
ਜਲੰਧਰ, 18 ਜਨਵਰੀ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਪੁਲਿਸ (ਹੈੱਡ ਕੁਆਰਟਰ) ਅਰੁਣ ਸੈਣੀ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਪੁਲਿਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਅੱਜ 26 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ...
ਜਲੰਧਰ, 18 ਜਨਵਰੀ (ਹਰਵਿੰਦਰ ਸਿੰਘ ਫੁੱਲ)- ਡੇਰਾ ਸੰਤਗੜ੍ਹ ਹਰਖੋਵਾਲੀਆ ਕਪੂਰਥਲਾ ਰੋਡ ਜਲੰਧਰ ਵਿਖੇ ਸੰਤ ਮਹਿੰਦਰ ਸਿੰਘ ਤੇ ਸੰਤ ਦੀਦਾਰ ਸਿੰਘ ਹਰਖੋਵਾਲੀਆ ਦੀ ਪਵਿੱਤਰ ਯਾਦ ਨੂੰ ਸਮਰਪਿਤ ਡੇਰਾ ਪ੍ਰਮੁੱਖ ਸੰਤ ਭਗਵਾਨ ਸਿੰਘ ਹਰਖੋਵਾਲੀਆ ਦੀ ਸਰਪ੍ਰਸਤੀ ਹੇਠ 10 ...
ਜਲੰਧਰ, 18 ਜਨਵਰੀ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ 20 ਜਨਵਰੀ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਆਗਮਨ ਪੁਰਬ ਦੇ ਸਬੰਧ ਵਿਚ 14 ਤੋਂ 20 ...
ਜਲੰਧਰ, 18 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਜਲੰਧਰ ਵਲ਼ੋਂ ਸਜਾਇਆ ਗਿਆ | ਨਗਰ ਕੀਰਤਨ ਸਵੇਰੇ 11 ਵਜੇ ...
ਜਲੰਧਰ, 18 ਜਨਵਰੀ (ਸ਼ਿਵ)-ਵਪਾਰ ਸੈਨਾ ਪੰਜਾਬ ਦੇ ਪ੍ਰਧਾਨ ਰਵਿੰਦਰ ਧੀਰ ਤੇ ਜਨਰਲ ਸਕੱਤਰ ਵਿਪਨ ਪਰਿੰਜਾ ਦੀ ਅਗਵਾਈ ਵਿਚ ਮਾਡਲ ਟਾਊਨ ਵਿਚ ਇਕ ਪ੍ਰਭਾਵਸ਼ਾਲੀ ਮੋਮਬੱਤੀ ਮਾਰਚ ਕੱਢਿਆ ਗਿਆ | ਸ਼ਾਮ ਨੂੰ ਮਾਡਲ ਟਾਊਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਸ੍ਰੀ ...
ਜਲੰਧਰ, 18 ਜਨਵਰੀ (ਰਣਜੀਤ ਸਿੰਘ ਸੋਢੀ)-ਸੰਸਕ੍ਰਿਤੀ ਕੇ. ਐੱਮ. ਵੀ. ਦੇ ਪਿ੍ੰਸੀਪਲ ਰਚਨਾ ਮੋਂਗਾ ਨੇ ਦੱਸਿਆ ਕਿ ਸੰਸਥਾ ਨੂੰ ਸਭ ਤੋਂ ਵੱਧ ਸਮਾਜਿਕ ਗਤੀਵਿਧੀਆਂ 'ਚ ਹਿੱਸਾ ਲੈਣ ਲਈ ਰਾਸ਼ਟਰੀ 'ਸਮਾਜਿਕ ਗਤੀਵਿਧੀ-2020' ਅਵਾਰਡ ਨਾਲ ਸਨਮਾਨਿਤ, ਕੀਤਾ ਗਿਆ | ਉਨ੍ਹਾਂ ਕਿਹਾ ਇਹ ...
ਚੁਗਿੱਟੀ/ਜੰਡੂਸਿੰਘਾ, 18 ਜਨਵਰੀ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਕੋਟ ਰਾਮਦਾਸ ਕੋਆਪ੍ਰੇਟਿਵ ਟੀ.ਸੀ. ਸਭਾ ਲਿਮ. ਦੇ ਮੈਂਬਰਾਂ ਦੀ ਅਗਲੇ 5 ਸਾਲਾਂ ਲਈ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਸਬੰਧੀ ਸਾਬਕਾ ਕੌਾਸਲਰ ਨੰਬਰਦਾਰ ਗੁਰਮੀਤ ਚੰਦ ਦੁੱਗਲ ਨੇ ਦੱਸਿਆ ਕਿ ਸਭਾ ਲਈ ...
ਜਲੰਧਰ, 18 ਜਨਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਜਲੰਧਰ ਦੇ ਸਾਇੰਸ ਵਿਭਾਗ ਵਲੋਂ ਡੀ.ਬੀ.ਟੀ. ਸਟਾਰ ਸਟੇਟਸ ਦੇ ਤਹਿਤ ਡਿਪਾਰਟਮੈਂਟ ਆਫ਼ ਬਾਇਓਟੈਕਨਾਲੋਜੀ, ਭਾਰਤ ਸਰਕਾਰ ਵਲੋਂ ਸਪਾਂਸਰਡ ਗੁਰੂ ਅੰਗਦ ...
ਜਲੰਧਰ, 18 ਜਨਵਰੀ (ਮੇਜਰ ਸਿੰਘ)-ਕਿਸਾਨ ਸੰਯੁਕਤ ਮੋਰਚੇ ਦੇ ਸੱਦੇ 'ਤੇ ਮਹਿਲਾ ਦਿਵਸ ਮਨਾਉਣ ਲਈ ਗੜ੍ਹਾ ਜਲੰਧਰ ਵਿਖੇ ਔਰਤਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ | ਇਸ ਮੌਕੇ ਇਕੱਤਰ ਹੋਈਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਇਸਤਰੀ ਸਭਾ ਦੀ ਆਗੂ ਪ੍ਰੋ. ...
ਜਲੰਧਰ, 18 ਜਨਵਰੀ (ਐੱਮ.ਐੱਸ. ਲੋਹੀਆ)-ਅੱਜ ਕੋਰੋਨਾ ਪ੍ਰਭਾਵਿਤ 65 ਸਾਲ ਦੀ ਰੀਟਾ ਜੇਤਲਾ ਵਾਸੀ ਮਾਡਲ ਟਾਊਨ, ਜਲੰਧਰ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 671 ਪਹੁੰਚ ਗਈ ਹੈ, ਜਦਕਿ 15 ਹੋਰ ਨਵੇਂ ਮਰੀਜ਼ ਮਿਲਣ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 20,373 ਹੋ ...
ਜਲੰਧਰ, 18 ਜਨਵਰੀ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਦਸਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਖ਼ੁਸ਼ੀਆਂ ਦੇ ਸਬੰਧ ਵਿਚ ਪਿਛਲੇ ਇੱਕ ਹਫ਼ਤੇ ਤੋਂ ...
ਚੁਗਿੱਟੀ/ਜੰਡੂਸਿੰਘਾ, 18 ਜਨਵਰੀ (ਨਰਿੰਦਰ ਲਾਗੂ)-ਆਪਣੀ ਮਿਹਨਤ ਨੂੰ ਸਾਹਮਣੇ ਰੱਖ ਕੇ ਹੱਕਾਂ ਲਈ ਪਿਛਲੇ ਕਈ ਦਿਨਾਂ ਤੋਂ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਮੋਦੀ ਸਰਕਾਰ ਗੰਭੀਰ ਨਹੀਂ ਹੈ, ਜਿਸ ਕਰਕੇ ਕਾਫ਼ੀ ਠੰਢ ...
ਜਲੰਧਰ, 18 ਜਨਵਰੀ (ਹਰਵਿੰਦਰ ਸਿੰਘ ਫੁੱਲ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਬਲਿਹਾਰ ਸਿੰਘ, ਰੇਸ਼ਮ ਸਿੰਘ ਗਿੱਲ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਵਰਿੰਦਰ ਸਿੰਘ ਬਠਿੰਡਾ, ਸੇਵਕ ਸਿੰਘ, ਰਾਏ ਸਾਹਿਬ ...
ਜਲੰਧਰ ਛਾਉਣੀ, 18 ਜਨਵਰੀ (ਪਵਨ ਖਰਬੰਦਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਕਿਸਾਨਾਂ 'ਤੇ ਧੱਕੇ ਨਾਲ ਖੇਤੀ ਸਬੰਧੀ ਥੋਪੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਦਿੱਲੀ 'ਚ ਕੱਢੇ ਜਾਣ ਵਾਲੇ ਟਰੈਕਟਰ ਮਾਰਚ ...
ਜਲੰਧਰ, 18 ਜਨਵਰੀ (ਰਣਜੀਤ ਸਿੰਘ ਸੋਢੀ)-ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਦੇ ਕਿੰਡਰਗਾਰਟਨ ਵਿੰਗ ਸਮਾਰਟ ਵਿੰਗਜ਼ ਵਲੋਂ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਮੁਨੱਖੀ ਸਰੀਰ ਦੇ ਅੰਗਾਂ ਪ੍ਰਤੀ ਜਾਣ ਪਹਿਚਾਣ ਲਈ ਗਤੀਵਿਧੀ ਕਰਵਾਈ ਗਈ, ਜਿਸ 'ਚ ਵਿਦਿਆਰਥੀਆਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX