ਜੋਧਾਂ, 19 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਦਮਦਮਾ ਸਾਹਿਬ ਅਸਥਾਨ ਬਾਬਾ ਸਾਹਿਬ ਸਿੰਘ ਜੀ ਬੇਦੀ ਪਿੰਡ ਜੋਧਾਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੇ ਨਾਲ ਇਕੱਤਰ ਸੰਗਤਾਂ ਦਾ ਉਤਸ਼ਾਹ ਦੇਖਿਆ ਹੀ ਬਣਦਾ ਸੀ | ਜਿਸ ਗੱਡੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਸੁਸ਼ੋਭਿਤ ਸੀ ਉਸ ਨੂੰ ਬੜੇ ਅਨੋਖੇ ਢੰਗ ਨਾਲ ਸਜਾਇਆ ਗਿਆ ਸੀ ਜੋ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ | ਨਗਰ ਕੀਰਤਨ ਦੇ ਅੱਗੇ ਜਿੱਥੇ ਗਤਕਾ ਪਾਰਟੀ ਨੇ ਆਪਣੇ ਜੌਹਰ ਦਿਖਾਏ ਉਥੇ ਬੈਂਡ ਪਾਰਟੀ ਨੇ ਮਨਮੋਹਕ ਧਾਰਮਿਕ ਧੁਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਦਾ ਜਿਥੇ ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ ਉਥੇ ਜਦੋਂ ਨਗਰ ਕੀਰਤਨ ਮੇਨ ਬਜ਼ਾਰ ਜੋਧਾਂ ਪੁੱਜਾ ਤਾਂ ਦੁਕਾਨਦਾਰਾਂ ਨੇ ਜ਼ੋਰਦਾਰ ਸਵਾਗਤ ਕਰਦਿਆਂ ਸੰਗਤਾਂ ਲਈ ਲੰਗਰ ਲਗਾਇਆ | ਢਾਡੀ ਗਿਆਨੀ ਨੱਥਾ ਸਿੰਘ ਸੰਘਾ, ਜਗਰੂਪ ਸਿੰਘ ਸੰਘਾ, ਜਗਜੀਤ ਸਿੰਘ ਸੰਘਾ ਤੇ ਸਾਰੰਗੀ ਮਾਸਟਰ ਜਗਵੀਰ ਸਿੰਘ ਜੱਗੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ 'ਤੇ ਚਾਨਣਾ ਪਾਉਂਦਿਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਪੂਰਨ ਹੋਇਆ |
ਮੁੱਲਾਂਪੁਰ-ਦਾਖਾ, 19 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਪੁੜੈਣ ਵਿਖੇ ਨਗਰ ਕੀਰਤਨ ਸਜਾਇਆ ਗਿਆ | ਫੁੱਲਾਂ ਨਾਲ ਸ਼ਿੰਗਾਰੀ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ...
ਮੁੱਲਾਂਪੁਰ-ਦਾਖਾ, 19 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਆਪਣੀ ਮੰਗ 'ਤੇ ਦਿ੍ੜ ਕਿਸਾਨ-ਮਜ਼ਦੂਰ ਅੰਦੋਲਨਕਾਰੀਆਂ ਨੂੰ ਕਿਸੇ ਸਨਮਾਨਜਨਕ ਹੱਲ ਦੀ ਥਾਂ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵਲੋਂ ਅੰਦੋਲਨ ਦੀ ਪਿੱਠ 'ਤੇ ਚਟਾਨ ...
ਰਾਏਕੋਟ, 19 ਜਨਵਰੀ (ਬਲਵਿੰਦਰ ਸਿੰਘ ਲਿੱਤਰ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਜਿੱਥੇ ਗੁਰੂ ਜੀ 21 ਦਿਨ ਬਿਰਾਜੇ ਸਨ, ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਮਨਾਏ ...
ਗੁਰੂਸਰ ਸੁਧਾਰ, 19 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਵਿਵਾਦਿਤ ਖੇਤੀ ਕਾਨੂੰਨਾਂ ਦੇ ਸਮਰਥਨ ਵਿਚ ਸੰਘਰਸ਼ ਦਾ ਰਾਹ ਅਖਤਿਆਰ ਕਰੀ ਬੈਠੇ ਕਿਸਾਨ ਨੇਤਾਵਾਂ ਸਮੇਤ ਇਸ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਜਾਂਚ ਦੇ ਨਾਂਅ 'ਤੇ ...
ਜਗਰਾਉਂ, 19 ਜਨਵਰੀ (ਜੋਗਿੰਦਰ ਸਿੰਘ)-111ਵੇਂ ਦਿਨ 'ਚ ਦਾਖ਼ਲ ਹੋਇਆ ਰੇਲ ਪਾਰਕ ਜਗਰਾਉਂ 'ਚ ਅੱਜ ਪਿੰਡ ਅਖਾੜਾ ਦੇ 10 ਕਿਸਾਨ ਮਰਦ-ਔਰਤਾਂ ਨੇ ਭੁੱਖ ਹੜਤਾਲ 'ਚ ਭਾਗ ਲਿਆ | ਇਨ੍ਹਾਂ ਵਿਚ ਬਲਵੀਰ ਕੌਰ, ਸੁਰਿੰਦਰ ਕੌਰ, ਹਰਪਾਲ ਕੌਰ, ਸਵਰਨਜੀਤ ਕੌਰ, ਬਿੱਕਰ ਸਿੰਘ, ਸਰਬਣ ਸਿੰਘ, ...
ਜਗਰਾਉਂ, 19 ਜਨਵਰੀ (ਜੋਗਿੰਦਰ ਸਿੰਘ)-ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸਕੂਲ ਦੇ 10 ਮਹਿਲਾ ਅਧਿਆਪਕਾਂ ਦੇ ਕੋਰੋਨਾ ਪਾਜ਼ੀਟਿਵ ਆ ਜਾਣ ਨਾਲ ਹੋਰ ਅਧਿਆਪਕਾਂ, ਵਿਦਿਆਰਥੀਆਂ ਤੇ ਪਿੰਡ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਭਾਵੇਂ ਸਿਹਤ ਵਿਭਾਗ ਵਲੋਂ ...
ਗੁਰੂਸਰ ਸੁਧਾਰ, 19 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੇ ਉੱਚ ਸਿੱਖਿਆ ਵਿਭਾਗ (ਪੰਜਾਬ) ਦੀ ਸਰਪ੍ਰਸਤੀ ਹੇਠ ਗੁਰੂ ਗੋਬਿੰਦ ਸਿੰਘ ਸਟੱਡੀ ਕਲੱਬ ਵਲੋਂ 'ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ...
ਸਿੱਧਵਾਂ ਬੇਟ, 19 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਭਾਰਤ ਦੀ ਮੁੱਖ ਖ਼ਾਦ ਏਜੰਸੀ (ਕਰਿਭਕੋ) ਵਲੋਂ ਲਾਗਲੇ ਪਿੰਡ ਜੰਡੀ ਦੀ ਬਹੁਮੰਤਵੀ ਖੇਤੀਬਾੜੀ ਸਭਾ ਨੂੰ ਗੋਦ ਲੈਣ ਲਈ ਸਭਾ ਦੇ ਵਿਹੜੇ 'ਚ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਰਿਭਕੋ ਦੇ ਏਰੀਆ ਮੈਨੇਜਰ ਗੁਰਜੀਤ ...
ਲੋਹਟਬੱਦੀ, 19 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਦੇਸ਼ ਦੀ ਮੋਦੀ ਹਕੂਮਤ ਵਲੋਂ ਪਿਛਲੇ ਸਮੇਂ ਖੇਤੀ ਸਬੰਧੀ ਪਾਸ ਕੀਤੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕਰੋ ਜਾਂ ਮਰੋ ਦੀ ਨੀਤੀ 'ਤੇ ਉਤਰੇ ਹੋਏ ਹਨ, ਭਾਵੇਂ ਪਹਿਲੇ ਦਿਨ ਤੋਂ ਹੀ ਇਸ ਸਬੰਧੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX