ਅਬੋਹਰ, 19 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪਿਛਲੇ ਦਸ ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਵਾਲੇ ਨਗਰ ਕੌਾਸਲ ਦੇ ਬੋਰਡ ਅਤੇ ਸਰਕਾਰ ਵਲੋਂ ਸ਼ਹਿਰ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ, ਜਿਸ ਕਾਰਨ ਸ਼ਹਿਰ ਦੇ ਬੁਰੇ ਹਾਲਾਤ ਹੋਏ | ਅਕਾਲੀਆਂ ਤੇ ਭਾਜਪਾ ਵਲੋਂ ਨਰਕ ਬਣਾਏ ਗਏ ਸ਼ਹਿਰ ਨੂੰ ਮੁੜ ਰਹਿਣ ਦੇ ਲਾਇਕ ਬਣਾਉਣ ਲਈ ਅਸੀਂ ਪੂਰੇ ਯਤਨ ਕਰ ਰਹੇ ਹਾਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਹਲਕਾ ਇੰਚਾਰਜ ਸੰਦੀਪ ਜਾਖੜ ਨੇ ਇੱਥੇ ਗਰੀਨ ਐਵਿਨਿਊ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵਿਕਾਸ ਦੇ ਕੰਮ ਬਿਨਾਂ ਭੇਦ ਭਾਵ ਤੋਂ ਹੋ ਰਹੇ ਹਨ | ਅਕਾਲੀ-ਭਾਜਪਾ ਵਾਲੇ ਇਕ ਦੂਜੇ ਨੂੰ ਭੰਡਣ ਦੀ ਬਜਾਏ ਕੁੱਝ ਨਹੀਂ ਕਰ ਰਹੇ | ਸ੍ਰੀ ਜਾਖੜ ਨੇ ਕਿਹਾ ਕਿ ਸ਼ਹਿਰ ਦੀ ਕੋਈ ਵੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ | ਬੱਚਿਆਂ ਦੀ ਉਚੇਰੀ ਸਿੱਖਿਆ ਲਈ ਕਾਲਜ ਮਨਜ਼ੂਰ ਕਰਵਾਇਆ ਗਿਆ ਹੈ, ਜਿਸ ਦਾ ਬੀਤੇ ਦਿਨੀਂ ਨੀਂਹ ਪੱਥਰ ਵੀ ਰੱਖਿਆ ਗਿਆ | ਇਸ ਤੋਂ ਇਲਾਵਾ ਦਾਣਾ ਮੰਡੀ ਵਿਚ ਵਿਕਾਸ ਦੇ ਰਿਕਾਰਡ ਤੋੜ ਕੰਮ ਹੋਏ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਦਾ ਸਾਥ ਦਿਓ ਤਾਂ ਜੋ ਆਪਾਂ ਨਗਰ ਨਿਗਮ ਵਿਚ ਬੋਰਡ ਬਣਾ ਸਕੀਏ ਤੇ ਕੰਮ ਦੀ ਸਪੀਡ ਨੂੰ ਹੋਰ ਤੇਜ਼ ਕਰ ਸਕੀਏ | ਉਨ੍ਹਾਂ ਕਿਹਾ ਕਿ ਸ਼ਹਿਰ ਸਿਰੋਂ ਗੰਦੇ ਸ਼ਹਿਰ ਦਾ ਜੋ ਕਲੰਕ ਲੱਗਿਆ ਹੈ | ਉਸ ਨੂੰ ਲਾਹੁਣ ਲਈ ਵੀ ਪੂਰੇ ਯਤਨ ਕੀਤੇ ਜਾ ਰਹੇ ਹਨ | ਸਫ਼ਾਈ ਪ੍ਰਬੰਧਾਂ ਵਿਚ ਵੀ ਪਹਿਲਾਂ ਨਾਲੋਂ ਬਹੁਤ ਸੁਧਾਰ ਹੋਏ ਹਨ | ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਸਾਰੇ ਸ਼ਹਿਰ ਵਾਸੀ ਉਨ੍ਹਾਂ ਨੂੰ ਸਹਿਯੋਗ ਕਰਨ ਤਾਂ ਆਪਾਂ ਸਾਰੇ ਰਲ ਕੇ ਸ਼ਹਿਰ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ | ਇਸ ਮੌਕੇ ਹੈਪੀ ਬਰਾੜ ਦੇ ਘਰ ਪੁੱਜਣ ਤੇ ਸੰਦੀਪ ਜਾਖੜ ਦਾ ਨਿੱਘਾ ਸਵਾਗਤ ਹੋਇਆ | ਇਸ ਮੌਕੇ ਤੇ ਐਡਵੋਕੇਟ ਹਸਰਤ ਬਰਾੜ, ਰਜਿੰਦਰ ਕੌਰ, ਰਾਜੂ ਖਟਨਾਵਲੀਆ, ਨਰੇਸ਼ ਬਾਂਸਲ, ਛਿੰਦੀ ਐੱਮ.ਸੀ. ,ਗੁਰਮਨ ਸਿੱਧੂ, ਰਿੰਕੂ ਬਰਾੜ ਤੇ ਹੋਰ ਹਾਜ਼ਰ ਸਨ |
ਅਬੋਹਰ,19 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬ ਦੇ ਰਾਜਪਾਲ ਦੇ ਹੁਕਮਾਂ ਤੇ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਵਲੋਂ ਬੱਲੂਆਣਾ ਹਲਕੇ ਦੇ ਪਿੰਡ ਚੂਹੜੀਵਾਲਾ ਧੰਨਾ ਨਿਵਾਸੀ ਮਾਸਟਰ ਬਿ੍ਜ ਲਾਲ ਪੁੱਤਰ ਰੱਜੀ ਰਾਮ ਨੂੰ ਪਰਜਾਪਤ ਭਲਾਈ ਬੋਰਡ ਦਾ ਚੇਅਰਮੈਨ ...
ਮੰਡੀ ਰੋੜਾਂਵਾਲੀ, 19 ਜਨਵਰੀ (ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਲੱਗਦੇ ਪਿੰਡ ਚੱਕ ਪੱਖੀ ਵਿਖੇ 42ਵਾਂ ਸਾਲਾਨਾ ਪੀਰ ਬਾਬਾ ਲਖੇਸ਼ਾਹ ਯਾਦਗਾਰੀ ਮੇਲਾ 28 ਅਤੇ 29 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਵੇਖਦਿਆਂ ਇਸ ਵਾਰ ਮੇਲੇ ...
ਅਬੋਹਰ, 19 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪਲੱਸ ਪੋਲੀਓ ਅਭਿਆਨ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ | ਇਸ ਤਹਿਤ 31 ਜਨਵਰੀ ਤੋਂ 2 ਫਰਵਰੀ ਤੱਕ ਚੱਲਣ ਵਾਲੇ ਅਭਿਆਨ ਨੂੰ ਲੈ ਕੇ ਐੱਸ. ਐੱਮ. ਓ. ਡਾ. ਗਗਨਦੀਪ ਸਿੰਘ ਦੀ ਅਗਵਾਈ ਵਿਚ ਹੈਲਥ ...
ਮੰਡੀ ਲਾਧੂਕਾ, 19 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਪਿੰਡ ਬਾਹਮਣੀ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਕਮੇਟੀ ਦੀ ਚੋਣ ਜਲਾਲਾਬਾਦ ਬਲਾਕ ਦੇ ਮੀਤ ਪ੍ਰਧਾਨ ਸੁਖਦਾਨ ਸਿੰਘ, ਜ਼ਿਲ੍ਹਾ ਫਾਜ਼ਿਲਕਾ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ, ਜ਼ਿਲ੍ਹਾ ...
ਅਬੋਹਰ, 19 ਜਨਵਰੀ (ਕੁਲਦੀਪ ਸਿੰਘ ਸੰਧੂ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂੰ ਸਮਾਰਟ ਸਕੂਲ ਦਾ ਦਰਜਾ ਮਿਲਣ ਉਪਰੰਤ ਸਕੂਲ ਮੁਖੀ ਰਾਜੇਸ਼ ਸਚਦੇਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਸੂਬਾ ...
ਅਬੋਹਰ, 19 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਨੂੰ ਅਬੋਹਰ ਵਿਚ ਉਦੋਂ ਵੱਡਾ ਬਲ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰਹੇ ਤੇ ਮੌਜੂਦਾ ਜਨਰਲ ਸਕੱਤਰ ਤੇ ਕੌਾਸਲਰ ਤਲਵਿੰਦਰ ਸਿੰਘ ਸੰਧੂ ਭਾਜਪਾ ਛੱਡ ਕੇ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਐਡਵੋਕੇਟ ਗੌਰਵ ਨਾਗਪਾਲ ਨੂੰ ਦੁਬਾਰਾ ਯੂਥ ਅਕਾਲੀ ਦਲ ਸ਼ਹਿਰੀ-1 ਦਾ ਪ੍ਰਧਾਨ ਬਣਾਇਆ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਓ.ਐੱਸ.ਡੀ. ...
ਮੰਡੀ ਲਾਧੂਕਾ, 19 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਮੰਡੀ ਲਾਧੂਕਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੰਗਤਾਂ ਵਲੋਂ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਮਹਾਨ ਨਗਰ ਕੀਰਤਨ ਦੀ ...
ਅਬੋਹਰ, 19 ਜਨਵਰੀ (ਕੁਲਦੀਪ ਸਿੰਘ ਸੰਧੂ)-ਸਥਾਨਕ ਵਾਰਡ ਨੰਬਰ-32 ਦੇ ਆਗੂ ਤੇ ਸਮਾਜ ਸੇਵੀ ਰਾਜੇਸ਼ ਗੁਪਤਾ ਅੱਜ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ | ਇਸ ਮੌਕੇ ਸੰਦੀਪ ਜਾਖੜ ਵਲੋਂ ਰਾਜੇਸ਼ ...
ਅਬੋਹਰ, 19 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬ ਟੈਕਸੀ ਆਪੇ੍ਰਟਰਜ਼ ਯੂਨੀਅਨ ਦੀ ਪੰਜਾਬ ਪੱਧਰੀ ਬੈਠਕ ਹੋਈ, ਜਿਸ ਵਿਚ ਪੰਜਾਬ ਤੋਂ ਇਲਾਵਾ ਆਸਪਾਸ ਦੇ ਇਲਾਕਿਆਂ ਦੇ ਟੈਕਸੀ ਅਪਰੇਟਰਾਂ ਨੇ ਭਾਗ ਲਿਆ | ਬੈਠਕ ਵਿਚ ਪੁੱਜੇ ਯੂਨੀਅਨ ਦੇ ਪੰਜਾਬ ਪ੍ਰਧਾਨ ਕੇਵਲ ...
ਫ਼ਾਜ਼ਿਲਕਾ, 19 ਜਨਵਰੀ (ਅਮਰਜੀਤ ਸ਼ਰਮਾ)-ਸੂਬੇ ਅੰਦਰ ਹੋ ਰਹੀਆਂ ਨਗਰ ਕੌਾਸਲ ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਵਾਏ ਗਏ ਕੰਮਾਂ 'ਤੇ ਮੋਹਰ ਲਗਾ ਕੇ ਕਾਂਗਰਸ ਪਾਰਟੀ ਅਰਨੀਵਾਲਾ ਨਗਰ ਪੰਚਾਇਤ ਦੀਆਂ 11 ਦੀਆਂ 11 ਸੀਟਾਂ 'ਤੇ ਹੂੰਝਾ ਫੇਰ ਜਿੱਤ ਹਾਸਿਲ ...
ਅਬੋਹਰ, 19 ਜਨਵਰੀ (ਕੁਲਦੀਪ ਸਿੰਘ ਸੰਧੂ)-ਪੰਜਾਬ ਦੀ ਕਾਂਗਰਸ ਵਲੋਂ ਸ਼ਹਿਰਾਂ, ਪਿੰਡਾਂ ਤੇ ਢਾਣੀਆਂ ਦਾ ਬਿਨਾਂ ਭੇਦ-ਭਾਵ ਤੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਸੇ ਕੜੀ ਤਹਿਤ ਅੱਜ ਸਥਾਨਕ ਕਾਂਗਰਸ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਵਲੋਂ ਢਾਣੀ ਕਰਨੈਲ ਵਿਚ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਨਗਰ ਕੌਾਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਟਰੇਡ ਵਿੰਗ ਆਗੂ ਅਰੁਣ ਵਧਵਾ ਵਲੋਂ ਸ਼ੁਰੂ ਕੀਤੇ ਗਏ ਜਨ ਸੰਪਰਕ ਅਭਿਆਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਹ ਅਭਿਆਨ ਤਹਿਤ ਵਾਰਡ ਨੰਬਰ 19 ਵਿਖੇ ਇਕ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਈਰਸ ਨਾਲ ਅੱਜ 2 ਵਿਅਕਤੀ ਪੀੜਤ ਹੋਏ ਹਨ, ਜਦੋਂਕਿ 3 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਭਰ ਵਿਚ ਅੱਜ ਤੱਕ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਦੀ ਰੈਵੀਨਿਊ ਪਟਵਾਰ ਯੂਨੀਅਨ ਦੀਆਂ ਮੰਗਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਜ਼ੂਰ ਕਰ ਲਈਆਂ ਗਈਆਂ ਹਨ | ਇਸ ਸਬੰਧੀ ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਸਦਰ ਥਾਣਾ ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ ਤਹਿਤ ਦੋਸ਼ੀ ਅਤੇ ਉਸ ਦੇ ਦੋ ਸਹਿਯੋਗੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ 16 ਸਾਲ ਦੀ ਨਾਬਾਲਗ ਲੜਕੀ ਨੇ ਦੱਸਿਆ ਕਿ 24 ...
ਮੰਡੀ ਅਰਨੀਵਾਲਾ, 19 ਜਨਵਰੀ (ਨਿਸ਼ਾਨ ਸਿੰਘ ਸੰਧੂ)-ਬੀਤੀ ਰਾਤ ਲੰਬੀ ਦੇ ਪਿੰਡ ਥਰਾਜ ਵਾਲਾ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਪਿੰਡ ਮੁਰਾਦ ਵਾਲਾ ਦਲ ਸਿੰਘ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਜਰਨੈਲ ਸਿੰਘ ਉਮਰ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਬੀਤੀ ਰਾਤ ਚੋਰਾਂ ਨੇ ਨਵੀਂ ਅਨਾਜ ਮੰਡੀ ਅੰਦਰ ਸੋਭਾ ਰਾਮ ਦੇਸ ਰਾਜ ਦੀ ਫ਼ਰਮ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ ਦੇ ਤਾਲੇ ਤੋੜੇ ਅਤੇ ਦੁਕਾਨ ਅੰਦਰ ਰੱਖੀ ਤਜੌਰੀ ਨੂੰ ਚੁੱਕ ਕੇ ਬਾਹਰ ਲੈ ਗਏ | ਜਿੱਥੋਂ ਚੋਰਾਂ ਨੇ ਤਜੌਰੀ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ 18 ਜਨਵਰੀ ਤੋਂ 17 ਫਰਵਰੀ 2021 ਤੱਕ 32ਵਾਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ...
ਅਬੋਹਰ, 19 ਜਨਵਰੀ (ਕੁਲਦੀਪ ਸਿੰਘ ਸੰਧੂ)-ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਦੇ ਪ੍ਰਧਾਨ ਰਾਜੂ ਚਰਾਇਆ ਤੇ ਸਮਾਜ ਸੇਵੀ ਅਸ਼ੋਕ ਗਰਗ ਨੇ ਸ੍ਰੀਗੰਗਾਨਗਰ ਤੋਂ ਬਠਿੰਡਾ ਤੱਕ ਪੈਸੰਜਰ ਰੇਲ ਗੱਡੀ ਤੇ ਬੀਕਾਨੇਰ ਤੋਂ ਦਿੱਲੀ ਤੱਕ ਇੰਟਰਸਿਟੀ ਰੇਲ ਗੱਡੀ ਚਲਾਉਣ ਦੀ ...
ਅਬੋਹਰ, 19 ਜਨਵਰੀ (ਕੁਲਦੀਪ ਸਿੰਘ ਸੰਧੂ)-ਅਬੋਹਰ-ਮਲੋਟ ਚੌਕ 'ਤੇ ਅੱਜ ਉਸ ਸਮੇਂ ਵਾਹਨ ਚਾਲਕਾਂ ਵਿਚ ਭਾਜੜਾਂ ਪੈ ਗਈਆਂ ਜਦੋਂ ਫ਼ਾਜ਼ਿਲਕਾ ਵਲੋਂ ਇਕ ਤੇਜ਼ ਗਤੀ ਨਾਲ ਆ ਰਹੇ ਕੈਂਟਰ ਦੀ ਅਚਾਨਕ ਬਰੇਕ ਫ਼ੇਲ੍ਹ ਹੋ ਗਈਆਂ ਤੇ ਉਹ ਕਈ ਵਾਹਨਾਂ ਵਿਚ ਜਾ ਟਕਰਾਇਆ ਪਰ ਹਾਦਸੇ ਵਿਚ ...
ਮੰਡੀ ਘੁਬਾਇਆ, 19 ਜਨਵਰੀ (ਅਮਨ ਬਵੇਜਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਮੰਡੀ ਘੁਬਾਇਆ ਦੇ ਵੱਖ-ਵੱਖ ਬਾਜ਼ਾਰਾਂ 'ਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਬਾਜ਼ਾਰਾਂ 'ਚੋਂ ...
ਅਬੋਹਰ, 19 ਜਨਵਰੀ (ਕੁਲਦੀਪ ਸਿੰਘ ਸੰਧੂ)-ਆਉਂਦੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਚੋਣ ਅਖਾੜਾ ਭਖਿਆ ਹੋਇਆ ਹੈ, ਉੱਥੇ ਹੀ ਹਰੇਕ ਪਾਰਟੀ ਦੇ ਲੀਡਰ ਵਲੋਂ ਵਰਕਰਾਂ ਨਾਲ ਬੈਠਕਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ | ਇਸੇ ਹੀ ਕੜੀ ਦੇ ਤਹਿਤ ਅੱਜ ਸਥਾਨਕ ਭਾਜਪਾ ਵਿਧਾਇਕ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਪਿੰਡ ਘੜੁੰਮੀ ਵਿਖੇ ਸ਼ਹੀਦ ਸਮਾਰਕ ਫ਼ਾਜ਼ਿਲਕਾ ਵਾਰ ਮੈਮੋਰੀਅਲ ਦੀ ਦੇਖ-ਰੇਖ ਕਰ ਰਹੀ ਫ਼ਾਜ਼ਿਲਕਾ ਵਾਰ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਵਲੋਂ ਐੱਸ.ਡੀ.ਐੱਮ. ਕੇਸ਼ਵ ਗੋਇਲ ਨੂੰ ਸਨਮਾਨਿਤ ਕੀਤਾ ਗਿਆ | ਸੁਸਾਇਟੀ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਖ਼ਜ਼ਾਨਚੀ ਰਾਜ ਕੁਮਾਰ, ਬਲਾਕ ਪ੍ਰਧਾਨ ਗੁਰਮੇਲ ਸਿੰਘ ਤੇ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਗੰਜੂਆਣਾ ਵਿਖੇ ਯੂਨੀਅਨ ਦੀ ਇਕਾਈ ਦਾ ਗਠਨ ਕੀਤਾ ਗਿਆ | ਇਸ ...
ਜਲਾਲਾਬਾਦ, ਮੰਡੀ ਘੁਬਾਇਆ, 19 ਜਨਵਰੀ (ਕਰਨ ਚੁਚਰਾ/ਅਮਨ ਬਵੇਜਾ)-ਇਲਾਕੇ 'ਚ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਆਮ ਲੋਕ ਪਰੇਸ਼ਾਨ ਹਨ | ਬੀਤੀ ਰਾਤ ਚੋਰਾਂ ਨੇ ਮੰਡੀ ਘੁਬਾਇਆ 'ਚ ਇਕ ਦੁਕਾਨ ਤੇ ਧਾਵਾ ਬੋਲ ਕੇ ਗੈਸ ਸਿਲੰਡਰ, ਇੰਨਵੈਰਟਰ ਬੈਟਰਾ ਤੇ ਹੋਰ ਸਮਾਨ ਚੋਰੀ ...
ਮੰਡੀ ਅਰਨੀਵਾਲਾ, 19 ਜਨਵਰੀ (ਨਿਸ਼ਾਨ ਸਿੰਘ ਸੰਧੂ)-ਕਿਸਾਨਾਂ ਦੀਆਂ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਲੜਾਈ ਲੜੀ ਜਾ ਰਹੀ ਹੈ | ਉਸ ਵਿਚ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਨਾਲ ਸਬੰਧਿਤ ਆਂਗਣਵਾੜੀ ਵਰਕਰ ਅਤੇ ...
ਫ਼ਾਜ਼ਿਲਕਾ, 19 ਜਨਵਰੀ (ਦਵਿੰਦਰ ਪਾਲ ਸਿੰਘ)-ਆਲ ਇੰਡੀਆ ਆਸ਼ਾ ਵਰਕਰਜ਼ ਤੇ ਆਸ਼ਾ ਫੈਸੀਲੇਟਰਜ਼ ਯੂਨੀਅਨ (ਏਟਕ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਿੰਦਰ ਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਪ੍ਰਤਾਪ ਬਾਗ਼ ਵਿਖੇ ਹੋਈ, ਜਿਸ ਵਿਚ ਯੂਨੀਅਨ ਦੀ ਸੂਬਾ ...
ਅਬੋਹਰ, 19 ਜਨਵਰੀ (ਕੁਲਦੀਪ ਸਿੰਘ ਸੰਧੂ)-ਨਰ ਸੇਵਾ ਨਰਾਇਣ ਸੇਵਾ ਸੰਮਤੀ ਵਲੋਂ ਦਿਵਿਆਂਗਾਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਸਥਾ ਨੇ ਟਰਾਈ ਸਾਈਕਲ ਭੇਟ ਕੀਤੇ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਇਹ ਟਰਾਈ ...
ਮੰਡੀ ਰੋੜਾਂਵਾਲੀ, 19 ਜਨਵਰੀ (ਮਨਜੀਤ ਸਿੰਘ ਬਰਾੜ)-ਸਰਕਾਰੀ ਹਾਈ ਸਕੂਲ ਸੜ੍ਹੀਆਂ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਏ. ਐੱਨ. ਐੱਮ. ਬਲਜੀਤ ਕੌਰ ਵਲੋਂ ਲੜਕੀਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਮਹਾਂਵਾਰੀ ਦੌਰਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX