ਲੁਧਿਆਣਾ, 19 ਜਨਵਰੀ (ਅਮਰੀਕ ਸਿੰਘ ਬੱਤਰਾ)- ਸ਼ਹਿਰ ਵਿਚ ਘੁੰਮਦੇ ਅਵਾਰਾ ਕੁੱਤਿਆਂ, ਅਵਾਰਾ ਜਾਨਵਰਾਂ ਦੀ ਸਮੱਸਿਆ ਦੇ ਹੱਲ ਲਈ ਚੱਲ ਰਹੇ ਪ੍ਰੋਜੈਕਟਾਂ ਤੋਂ ਇਲਾਵਾ 19 ਕਰੋੜ 50 ਲੱਖ ਦੀ ਲਾਗਤ ਨਾਲ ਤਿਆਰ ਕਰਾਏ ਆਧੁਨਿਕ ਸਲਾਟਰ ਹਾਊਸ ਪ੍ਰੋਜੈਕਟ ਤੇ ਵਿਚਾਰ ਵਟਾਂਦਰਾ ਕਰਨ ਲਈ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਸੰਯੁਕਤ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਸੀਨੀਅਰ ਵੈਟਨਰੀ ਅਫਸਰ ਡਾ. ਐਚ. ਐਸ. ਢੱਲਾ, ਐਕਸੀਅਨ ਰਮਨ ਕੌਸ਼ਲ ਅਤੇ ਐਸ. ਡੀ. ਓ. ਬਲਵਿੰਦਰ ਸਿੰਘ ਵੀ ਮੌਜੂਦ ਸਨ | ਮੇਅਰ ਸ. ਸੰਧੂ ਨੇ ਦੱਸਿਆ ਕਿ ਆਧੁਨਿਕ ਸਲਾਟਰ ਹਾਊਸ ਨੂੰ ਚਲਾਉਣ ਅਤੇ ਸਾਂਭ ਸੰਭਾਲ ਕਰਨ ਵਾਲੀ ਕੰਪਨੀ ਦੇ ਨੁਮਾਇੰਦੇ ਨੇ ਡਾ. ਰਿਤੇਸ਼ ਤਨੇਜਾ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਜਨਵਰੀ 2021 ਦੇ ਅੰਤ ਤੱਕ ਸਲਾਟਰ ਹਾਊਸ ਚਲਾ ਦਿੱਤਾ ਜਾਵੇਗਾ ਜਿਥੋਂ ਨਾਨਵੈਜ ਖਾਣ ਵਾਲਿਆਂ ਨੂੰ ਬਿਮਾਰੀਆਂ ਰਹਿਤ ਸਾਫ ਸੁਥਰਾ ਮੀਟ ਮੁਹੱਈਆ ਕਰਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਲੁਧਿਆਣਾ 'ਚ ਸਥਾਪਿਤ ਸਲਾਟਰ ਹਾਊਸ ਪੰਜਾਬ ਵਿਚ ਸਭ ਤੋਂ ਉਤਮ ਅਤੇ ਆਧੁਨਿਕ ਮਸ਼ੀਨਰੀ ਨਾਲ ਲੈਸ ਹੈ | ਉਨ੍ਹਾਂ ਡਾ. ਤਨੇਜਾ ਨੂੰ ਵਿਸ਼ਵਾਸ਼ ਦਿਵਾਇਆ ਕਿ ਨਗਰ ਨਿਗਮ ਪ੍ਰਸ਼ਾਸਨ ਵਲੋਂ ਨਿੱਜੀ ਕੰਪਨੀ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਕਮਿਸ਼ਨਰ ਸ੍ਰੀ ਸਭਰਵਾਲ ਨੇ ਨਿੱਜੀ ਕੰਪਨੀ ਦੇ ਨੁਮਾਇੰਦੇ ਨੂੰ ਹਦਾਇਤ ਦਿੱਤੀ ਕਿ ਸਲਾਟਰ ਹਾਊਸ ਇਸ ਮਹੀਨੇ ਦੇ ਅੰਤ ਤੱਕ ਚਲਾਉਣਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਦੱਸਿਆ ਕਿ ਸਲਾਟਰ ਹਾਊਸ ਵਿਚ 3 ਸ਼ਿਫਟਾਂ ਦੌਰਾਨ ਰੋਜਾਨਾ 48 ਹਜ਼ਾਰ ਮੁਰਗੇ, 1500 ਬੱਕਰੇ, ਭੇਟਾਂ, ਸੂਰਾਂ ਦੀ ਪ੍ਰੋਸੈਸਿੰਗ ਕੀਤੀ ਜਾ ਸਕੇਗੀ | ਉਨ੍ਹਾਂ ਦੱਸਿਆ ਕਿ ਨਿੱਜੀ ਕੰਪਨੀ ਵਲੋਂ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਮੀਟ ਮੁਹੱਈਆ ਕਰਾਉਣ ਲਈ 5 ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਮਰੇ ਹੋਏ ਜਾਨਵਰਾਂ ਦੀ ਸਾਂਭ ਸੰਭਾਲ ਲਈ ਪਿੰਡ ਨੂਰਪੁਰ ਵਿਖੇ ਲਗਾਏ ਜਾ ਰਹੇ ਕਾਰਕਸ ਪਲਾਂਟ ਲਈ ਮਸ਼ੀਨਰੀ ਪੁੱਜ ਚੁੱਕੀ ਹੈ ਅਤੇ ਮਾਰਚ 2021 ਦੇ ਪਹਿਲੇ ਹਫਤੇ ਤੱਕ ਸਥਾਪਿਤ ਕਰ ਦਿੱਤੀ ਜਾਵੇਗੀ | ਨਿੱਜੀ ਕੰਪਨੀ ਦੇ ਨੁਮਾਇੰਦੇ ਦਵਿੰਦਰ ਵਰਮਾ ਨੇ ਵਿਸ਼ਵਾਸ਼ ਦਿਵਾਇਆ ਕਿ ਮਾਰਚ ਦੇ ਅੰਤ ਤੱਕ ਟਰਾਇਲ ਦੇ ਤੌਰ 'ਤੇ ਪਲਾਂਟ ਸ਼ੁਰੂ ਕਰ ਦਿੱਤਾ ਜਾਵੇਗਾ, ਕਮਿਸ਼ਨਰ ਸ੍ਰੀ ਸਭਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਪਲਾਂਟ 'ਚ ਹੋਣ ਵਾਲੇ ਦੂਸਰੇ ਕੰਮ ਜਲਦੀ ਮੁਕੰਮਲ ਕੀਤੇ ਜਾਣ | ਅਵਾਰਾ ਕੁੱਤਿਆਂ ਦੇ ਨਸਬੰਦੀ ਆਪ੍ਰੇਸ਼ਨ ਦੀ ਗਿਣਤੀ ਵਧਾਉਣ ਲਈ ਸਥਾਪਤ ਕੀਤੇ ਜਾ ਰਹੇ ਨਵੇਂ ਆਪ੍ਰੇਸ਼ਨ ਥੀਏਟਰ ਲਈ ਮੰਗੇ ਟੈਂਡਰਾਂ ਲਈ 28 ਜਨਵਰੀ 2021 ਆਖਰੀ ਤਰੀਕ ਹੈ, 29 ਜਨਵਰੀ ਨੂੰ ਤਕਨੀਕੀ ਬੋਲੀ ਖੋਲ੍ਹੀ ਜਾਵੇਗੀ ਜਿਸ ਵਿਚ ਸਫਲ ਕੰਪਨੀਆਂ ਨੂੰ ਹੀ ਵਿੱਤੀ ਬੋਲੀ ਵਿਚ ਹਿੱਸਾ ਲੈਣ ਦੀ ਇਜਾਜਤ ਹੋਵੇਗੀ | ਸੰਯੁਕਤ ਕਮਿਸ਼ਨਰ ਸ੍ਰੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਨਵੀਂ ਕੰਪਨੀ ਹਰ ਮਹੀਨੇ 1800 ਕੁੱਤਿਆਂ ਦੇ ਨਸਬੰਦੀ ਆਪਰੇਸ਼ਨ ਕਰਨ ਲਈ ਵਚਨਬੱਧ ਹੋਵੇਗੀ | ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਯੋਜਨਾ ਤਹਿਤ ਬਣਾਇਆ ਜਾ ਰਿਹਾ ਪਸ਼ੂਆਂ ਦਾ ਛੋਟਾ ਹਸਪਤਾਲ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ | ਮੇਅਰ ਸ. ਸੰਧੂ ਨੇ ਦੱਸਿਆ ਕਿ ਅਵਾਰਾ ਜਾਨਵਰਾਂ ਦੀ ਸੰਭਾਲ ਲਈ ਬੁਰਜ ਪਵਾਤ ਗਊਸ਼ਾਲਾ ਵਿਚ 3 ਨਵੇਂ ਸ਼ੈਡ ਨਗਰ ਨਿਗਮ ਬਣਾਉਣੇ ਚਾਹੁੰਦੇ ਹਨ | ਉਨ੍ਹਾਂ ਧਿਆਨ ਫਾਉਂਡੇਸ਼ਨ ਦੇ ਅਹੁਦੇਦਾਰ ਅਜੀਤ ਲਾਕਰਾ ਨੂੰ ਕਿਹਾ ਕਿ 150 ਜਾਨਵਰਾਂ ਦੀ ਸੰਭਾਲ ਲਈ ਬਣਾਇਆ ਜਾ ਰਿਹਾ ਸ਼ੈਡ ਇਕ ਹਫਤੇ 'ਚ ਤਿਆਰ ਕਰਾ ਲਿਆ ਜਾਵੇ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਖੁਰਾਕ ਫਾਉਂਡੇਸ਼ਨ ਵਲੋਂ ਮੁਹੱਈਆ ਕਰਾਉਣ ਲਈ ਇਕਾਰਨਾਮਾ ਕੀਤਾ ਜਾਵੇਗਾ | ਸੀਨੀਅਰ ਵੈਟਰਨਰੀ ਅਫਸਰ ਡਾ. ਹਰਬੰਸ ਸਿੰਘ ਢੱਲਾ ਨੇ ਦੱਸਿਆ ਕਿ ਦੰਡੀ ਸੁਆਮੀ ਗਊਸ਼ਾਲਾ ਯੂਨਿਟ 2 ਦੇ ਪ੍ਰਬੰਧਕ 150 ਜਾਨਵਰ ਸਾਂਭ ਸੰਭਾਲ ਲਈ ਅਗਲੇ ਮਹੀਨੇ ਲੈਣ ਲਈ ਤਿਆਰ ਹਨ | ਉਨ੍ਹਾਂ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਗੋਬਿੰਦ ਗੋਧਾਮ ਦੇ ਪ੍ਰਬੰਧਕਾਂ ਨੂੰ 300 ਹੋਰ ਜਾਨਵਰ ਸਾਂਭ ਸੰਭਾਲ ਲਈ ਐਡਸਟ ਕਰਨ ਲਈ ਕਿਹਾ ਗਿਆ ਹੈ |
ਲੁਧਿਆਣਾ, 19 ਜਨਵਰੀ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਵੇਂ ਸਾਲ ਦੇ ਕੈਲੰਡਰ ਨੂੰ ਜਾਰੀ ਕਰਨ ...
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵਾਹਨ ਚੋਰ ਗਰੋਹ ਦੇ ਖ਼ਤਰਨਾਕ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਬਰਾਮਦ ਕੀਤੇ ਹਨ | ਇਸ ਸਬੰਧੀ ਏ.ਸੀ.ਪੀ. ਦਵਿੰਦਰ ਚੌਧਰੀ ਨੇ ਦੱਸਿਆ ਕਿ ਪੁਲਿਸ ...
ਡਾਬਾ/ਲੁਹਾਰਾ, 19 ਜਨਵਰੀ (ਕੁਲਵੰਤ ਸਿੰਘ ਸੱਪਲ)-ਬਾਬਾ ਕਰਤਾਰ ਸਿੰਘ ਸਕੂਲ ਸ਼ਿਮਲਾਪੁਰੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਦੇਵ ਸਿੰਘ ਨੇ ਬੱਚਿਆਂ ਨੂੰ ਸ੍ਰੀ ...
ਲੁਧਿਆਣਾ, 19 ਜਨਵਰੀ (ਸਲੇਮਪੁਰੀ)-ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਹਰ ਰੋਜ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ, ਪਰ ਬੀਤੇ ਕੱਲ੍ਹ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 21 ਸੀ ਜੋ ਅੱਜ ਵੱਧ ਇਕ ਦਮ ਢਾਈ ਗੁਣਾ ਹੋ ...
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਲਕਸ਼ਮੀ ਪੁਰੀ ਵਿੱਚ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੇ ਪਿਤਾ ਦੀ ...
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਆਗੂ ਜਸਦੀਪ ਸਿੰਘ ਕਾਉਂਕੇ ਨੇ ਕਿਹਾ ਹੈ ਕਿ ਪਿਛਲੇ ਚਾਰ ਸਾਲਾਂ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਨਾਰਾਜ਼ ਹਨ, ਇਕ ਨਿੱਜੀ ਟੀ.ਵੀ. ਚੈਨਲ ਵਲੋਂ ਕੀਤੇ ਸਰਵੇ ...
ਖੰਨਾ, 19 ਜਨਵਰੀ (ਹਰਜਿੰਦਰ ਸਿੰਘ ਲਾਲ)-ਚੇੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਕਿਹਾ ਕਿ ਉਨ੍ਹਾਂ ਦੀ ਚੇਅਰਮੈਨੀ ਵਿਚ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਬਲਾਕਾਂ ਦੇ ਸਾਰੇ ਪਿੰਡਾਂ ਦਾ ਰਿਕਾਰਡਤੋੜ ਵਿਕਾਸ ਹੋ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਹਰ ਪਿੰਡ 'ਚ ...
ਲੁਧਿਆਣਾ, 19 ਜਨਵਰੀ (ਅਮਰੀਕ ਸਿੰਘ ਬੱਤਰਾ)-ਦਾਣਾ ਮੰਡੀ ਸਲੇਮਟਾਬਰੀ ਨਿਵਾਸੀਆਂ ਵਲੋਂ 1 ਅਗਸਤ 2017 ਨੂੰ ਕੀਤੀ ਸ਼ਿਕਾਇਤ ਤੇ ਬਣਦੀ ਕਾਰਵਾਈ ਦੀ ਬਜਾਏ ਸ਼ਿਕਾਇਤਕਰਤਾ ਦੇ ਕਥਿਤ ਤੌਰ ਤੇ ਜਾਅਲੀ ਦਸਤਖਤ ਕਰਕੇ ਸ਼ਿਕਾਇਤ ਦਫ਼ਤਰ ਦਾਖਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ...
ਲੁਧਿਆਣਾ, 19 ਜਨਵਰੀ (ਕਵਿਤਾ ਖੁੱਲਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ 20 ਜਨਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਬੇਗਮਪੁਰਾ ਸਾਹਿਬ ਪਿੰਡ ਭਾਡੇਵਾਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਭਾਈ ਭਗਵਾਨ ਸਿੰਘ ...
ਲੁਧਿਆਣਾ, 19 ਜਨਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਕਲੋਨੀਆਂ/ਉਸਾਰੀਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਤਹਿਤ ਜ਼ੋਨ-ਏ ਅਧੀਨ ਪੈਂਦੇ ਨਿਊ ਅਮਨ ਨਗਰ ਵਿਚ ਬਿਨ੍ਹਾਂ ਮਨਜੂਰੀ ਕਾਰੋਬਾਰੀ ਕਲੋਨੀ ਕੱਟਣ ਤੇ ਗੈਰਕਾਨੂੰਨੀ ...
ਲੁਧਿਆਣਾ, 19 ਜਨਵਰੀ (ਕਵਿਤਾ ਖੁੱਲਰ)- ਕਿਰਪਾਲ ਨਗਰ ਦੇ ਹੌਜ਼ਰੀ ਕਾਰੋਬਾਰੀਆਂ ਨੇ ਸਾਬਕਾ ਪੁਲਿਸ ਅਧਿਕਾਰੀ ਅਤੇ ਸੀਨੀਅਰ ਆਕਾਲੀ ਆਗੂ ਸ੍ਰੀ ਸਤੀਸ਼ ਮਲਹੋਤਰਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਰੋਬਾਰੀਆਂ ਨੇ ਸ੍ਰੀ ਮਲਹੋਤਰਾ ਨੂੰ ਇਲਾਕੇ ਦੀਆਂ ਮੁਸ਼ਕਿਲਾਂ ...
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੱਖੋਵਾਲ ਸੜਕ 'ਤੇ ਨਿਜ਼ਾਮੇ ਖ਼ਾਸ ਰੈਸਟੋਰੈਂਟ ਦੇ ਬਾਹਰ ਕਾਰ ਵਿਚ ਹੁੱਕਾ ਅਤੇ ਸ਼ਰਾਬ ਪੀ ਰਹੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ, ...
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਪੁਲਿਸ ਵਲੋਂ ਬੁੱਧਵਾਰ ਨੂੰ ਘੁਮਾਰ ਮੰਡੀ ਵਿਚ ਰਾਹਗਿਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਏ.ਡੀ.ਸੀ.ਪੀ. ਟ੍ਰੈਫਿਕ ਮੈਡਮ ਪ੍ਰਗਿਆ ਜੈਨ ਨੇ ਦੱਸਿਆ ਕਿ ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX