ਨੰਗਲ, 19 ਜਨਵਰੀ (ਪ੍ਰੀਤਮ ਸਿੰਘ ਬਰਾਰੀ)- ਮੇਰੇ ਵਲੋਂ ਇਕ ਜਾਗਰਣ 'ਚ ਹਾਜ਼ਰੀ ਭਰਨ ਵਾਲੀ 7 ਸਾਲ ਪੁਰਾਣੀ ਤਸਵੀਰ ਨੂੰ ਭਾਜਪਾ ਦੇ ਰਾਸ਼ਟਰੀ ਬੁਲਾਰੇ ਵਲੋਂ ਵਾਇਰਲ ਕਰਕੇ ਹਿੰਦੂ ਸਿੱਖ ਭਾਈਚਾਰੇ ਦੀ ਆਪਸੀ ਸਾਂਝ 'ਚ ਨਫ਼ਰਤ ਅਤੇ ਕੁੜੱਤਣ ਫੈਲਾਉਣ ਦਾ ਯਤਨ ਕੀਤਾ ਗਿਆ ਅਤੇ ਭਾਜਪਾ ਵਲੋਂ ਇਸ ਆਗੂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ | ਇਹ ਖ਼ੁਲਾਸਾ ਅੱਜ ਨੰਗਲ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਸ਼ੋ੍ਰਮਣੀ ਅਕਾਲੀ ਦਲ ਹਰੇਕ ਧਰਮ ਦਾ ਬਰਾਬਰ ਸਤਿਕਾਰ ਕਰਦਾ ਹੈ ਜੋ ਕਿ ਸਾਡੇ ਗੁਰੂ ਸਾਹਿਬਾਨ ਦਾ ਉਪਦੇਸ਼ ਵੀ ਹੈ | ਉਨ੍ਹਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ ਅਤੇ ਸ਼ਿਵ ਸੇਨਾ ਆਗੂ ਸੰਜੀਵ ਘਨੌਲੀ ਵਿਚਕਾਰ ਫ਼ੋਨ ਤੇ ਹੋਈ ਗੱਲਬਾਤ ਵਾਲੀ ਆਡੀਓ ਵਾਇਰਲ ਕਰਨ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਗੋਗੀ ਵਲੋਂ ਸ਼ਿਵ ਸੈਨਾ ਆਗੂ ਨਾਲ ਹੋਈ ਗੱਲਬਾਤ ਨੂੰ ਸਹੀ ਠਹਿਰਾੳਾੁਦਿਆਂ ਕਿਹਾ ਕਿ ਉਨ੍ਹਾਂ ਵਲੋਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਵਲੋਂ ਮੇਰੀ ਜਾਰੀ ਕੀਤੀ ਗਈ ਹਿੰਦੂ ਧਰਮ ਦੇ ਜਾਗਰਣ 'ਚ ਜਾਣ ਮੌਕੇ ਦੀ ਤਸਵੀਰ ਬਾਰੇ ਹੀ ਜਾਣੂੰ ਕਰਵਾਇਆ ਗਿਆ ਸੀ ਤਾਂ ਕਿ ਉਹ ਫੈਲਾਈ ਜਾ ਰਹੀ ਨਫ਼ਰਤ ਨੂੰ ਰੋਕਣ | ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਸੂਬੇ ਅੰਦਰ ਨਗਰ ਕੌਾਸਲ ਚੌਣਾ ਇਕੱਲੇ ਤੌਰ ਤੇ ਲੜ ਰਿਹਾ ਹੈ ਅਤੇ ਅਕਾਲੀ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਬਹੁਤ ਜਲਦੀ ਕੌਾਸਲ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਨਗਰ ਕੌਾਸਲ ਚੌਣਾ ਚ ਅਕਾਲੀ ਦਲ ਸਰਕਾਰ ਦੀ ਨਾਕਾਮੀਆਂ ਅਤੇ ਅਮਨ ਕਾਨੂੰਨ ਦੀ ਬੇਲਗਾਮ ਸਥਿਤੀ ਨੂੰ ਮੁੱਖ ਮੁੱਦਾ ਬਣਾ ਕੇ ਚੋਣ ਲੜੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਆਏ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਨੇ ਆਪਣੀ ਅਤੇ ਸ਼ਿਵ ਸੈਨਾ ਆਗੂ ਸੰਜੀਵ ਘਨੌਲੀ ਦੀ ਵਾਇਰਲ ਹੋਈ ਆਡੀਓ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਭਾਜਪਾ ਦੇ ਰਾਸ਼ਟਰੀ ਬੁਲਾਰੇ ਵੱਲੋਂ ਸਾਡੇ ਆਗੂ ਦੀ ਹਿੰਦੂ ਜਾਗਰਣ 'ਚ ਹਾਜ਼ਰੀ ਮੌਕੇ ਦੀ ਤਸਵੀਰ ਵਾਇਰਲ ਕਰਨ ਬਾਰੇ ਜਾਣੂ ਕਰਵਾਉਣ ਲਈ ਹੀ ਸ਼ਿਵ ਸੈਨਾ ਆਗੂ ਨੂੰ ਫੋਨ ਕੀਤਾ ਸੀ | ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਬੀਬੀ ਕੁਲਵਿੰਦਰ ਕੌਰ, ਯੂਥ ਅਕਾਲੀ ਦਲ ਦੇ ਜਰਨਲ ਸਕੱਤਰ ਗੁਰਦੀਪ ਸਿੰਘ ਬਾਵਾ,ਠੇਕੇਦਾਰ ਮਨਜੀਤ ਸਿੰਘ ਬਾਸੋਵਾਲ, ਮਾਸਟਰ ਹਰਜੀਤ ਸਿੰਘ ਅਚਿੰਤ, ਬਲਵੀਰ ਸਿੰਘ ਸੈਣੀ, ਬਲਜੀਤ ਸਿੰਘ ਭਾਪਾ, ਤੇਜਾ ਸਿੰਘ, ਗੁਰਦੇਵ ਸਿੰਘ ਫ਼ੌਜੀ, ਕੁਲਵਿੰਦਰ ਸਿੰਘ ਬਿੱਟਾ, ਜਤਿੰਦਰਪਾਲ ਸਿੰਘ ਬੱਬਲ, ਕਰਨੈਲ ਸਿੰਘ ਭਾਉਵਾਲ ਆਦਿ ਹਾਜ਼ਰ ਸਨ |
ਰੂਪਨਗਰ, 19 ਜਨਵਰੀ (ਸਤਨਾਮ ਸਿੰਘ ਸੱਤੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਆਤਮਿਕ ਯਾਤਰਾ ਦੇ ਥੀਮ ਦੇ ਅਧਾਰ ਤੇ ...
ਘਨੌਲੀ, 19 ਜਨਵਰੀ (ਜਸਵੀਰ ਸਿੰਘ ਸੈਣੀ)- ਗੁਰੁੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਤੇ ਅੱਜ ਇੰਪਲਾਈਜ਼ ਫੈਡਰੇਸ਼ਨ ਪੰ. ਰਾ. ਬਿ. ਬੋ., ਕੰਟਰੈਕਟਰ ਕਰਮਚਾਰੀ ਯੂਨੀਅਨ ਅਤੇ ਡਰਾਇਵਰਜ਼ ਤੇ ਕਰਮਚਾਰੀ ਯੂਨੀਅਨ ਵਲੋਂ ਸਾਂਝੇ ਤੌਰ ਤੇ ਮੁੱਖ ...
ਘਨੌਲੀ, 19 ਜਨਵਰੀ (ਜਸਵੀਰ ਸਿੰਘ ਸੈਣੀ)- ਘਨੌਲੀ ਨੂੰ ਵਿਕਾਸ ਲਈ ਗਰਾਂਟਾਂ ਨਾ ਜਾਰੀ ਕਰਨ 'ਤੇ ਗਰਾਮ ਪੰਚਾਇਤ ਘਨੌਲੀ ਵਲੋਂ ਪਿੰਡ ਦੇ ਮੁਹਤਬਰਾਂ ਦੇ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਜ਼ਿਲ੍ਹਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ...
ਢੇਰ, 19 ਜਨਵਰੀ (ਸ਼ਿਵ ਕੁਮਾਰ ਕਾਲੀਆ)- ਪਿੰਡ ਖਮੇੜ੍ਹਾ ਲੋਅਰ ਪੰਚਾਇਤ ਅਤੇ ਯੂਥ ਕਲੱਬ ਵਲੋਂ ਪਿੰਡ ਵਿਚ ਕਿ੍ਕਟ ਅਤੇ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਵਿਚ ਕਿ੍ਕਟ ਤੇ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ | ਇਸ ਮੌਕੇ 'ਤੇ ਵਿਧਾਨ ਸਭਾ ਸਪੀਕਰ ਰਾਣਾ ਕੇ. ...
ਨੰਗਲ, 19 ਜਨਵਰੀ (ਪ੍ਰੀਤਮ ਸਿੰਘ ਬਰਾਰੀ)- ਨੰਗਲ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਪਿੰਡ ਅਜੌਲੀ ਲਾਗੇ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ | ਇਸ ਸੜਕ ਹਾਦਸੇ ਦੀ ਪੁਸ਼ਟੀ ਕਰਦਿਆਂ ਪੁਲਿਸ ਥਾਣਾ ਨੰਗਲ ਦੇ ਏ. ਐਸ. ਆਈ. ਬਲਵੀਰ ਸਿੰਘ ...
ਸ੍ਰੀ ਚਮਕੌਰ ਸਾਹਿਬ, 19 ਜਨਵਰੀ (ਜਗਮੋਹਣ ਸਿੰਘ ਨਾਰੰਗ)- ਸਥਾਨਕ ਟੀ ਪੁਆਇੰਟ ਤੇ ਅੱਜ ਤੀਜੇ ਦਿਨ ਵੀ ਰੰਗ ਕਰਮੀਆਂ, ਕਿਸਾਨਾਂ, ਅਧਿਆਪਕ ਆਗੂਆਂ, ਮਜ਼ਦੂਰਾਂ ਅਤੇ ਸਾਬਕਾ ਸੈਨਿਕਾਂ ਵਲੋਂ ਕਿਸਾਨ ਵਿਰੋਧੀ ਤਿੰਨ ਕਾਨੂੰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਮੋਦੀ , ...
ਮੋਰਿੰਡਾ, 19 ਜਨਵਰੀ (ਕੰਗ)-ਸੰਯੁਕਤ ਕਿਸਾਨ ਮੋਰਚੇ ਵਲੋਂ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਸਬੰਧੀ ਇਕੱਤਰਤਾ ਮਿਤੀ 21 ਜਨਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿਖੇ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ...
ਘਨੌਲੀ, 19 ਜਨਵਰੀ (ਜਸਵੀਰ ਸਿੰਘ ਸੈਣੀ)- ਸੀਨੀਅਰ ਮੈਡੀਕਲ ਅਫ਼ਸਰ ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਘਨੌਲੀ ਦੇ ਸਿਹਤ ਕੇਂਦਰ 'ਚ ਮਮਤਾ ਦਿਵਸ ਸਬੰਧੀ ਜਿਥੇ ਜਾਗਰੂਕਤਾ ਕੈਂਪ ਲਗਾਇਆ ਗਿਆ ਉਥੇ ਹੀ ਸਿਹਤ ਇੰਸਪੈਕਟਰ ਜਸਵਿੰਦਰ ਸਿੰਘ ਹੋਰਨਾਂ ਵਲੋਂ ...
ਮੋਰਿੰਡਾ, 19 ਜਨਵਰੀ (ਪਿ੍ਤਪਾਲ ਸਿੰਘ)-ਡੇਰਾ ਕਾਰ ਸੇਵਾ ਕੋਤਵਾਲੀ ਸਾਹਿਬ ਮੋਰਿੰਡਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਲੰਗਰ ਭੇਜਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਾਤਮਾ ਸਿੰਘ ਨੇ ਦੱਸਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ...
ਰੂਪਨਗਰ, 19 ਜਨਵਰੀ (ਸਤਨਾਮ ਸਿੰਘ ਸੱਤੀ)- ਨਿਸ਼ਾਨੇ ਤੇ ਨਜ਼ਰ ਅਤੇ ਸਖ਼ਤ ਮਿਹਨਤ ਨਾਲ ਕੋਈ ਵੀ ਮੰਜ਼ਲ ਪ੍ਰਾਪਤ ਕੀਤੀ ਜਾ ਸਕਦੀ ਹੈ | ਅਜਿਹਾ ਹੀ ਕਰ ਵਿਖਾਇਆ ਹੈ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਟਲਗੜ੍ਹ ਦੀ ਜੰਮਪਲ ਰਸ਼ਨਪ੍ਰੀਤ ਕੌਰ ਨੇ ਜੋ ਭਾਰਤੀ ਜੂਨੀਅਰ ਮਹਿਲਾ ਹਾਕੀ ...
ਸ੍ਰੀ ਅਨੰਦਪੁਰ ਸਾਹਿਬ, 19 ਨਵੰਬਰ (ਜੇ.ਐਸ. ਨਿੱਕੂਵਾਲ)- ਸ਼੍ਰੋਮਣੀ ਅਕਾਲੀ ਦਲ ਕੌਾਸਲ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੀਆਂ ਤਿੰਨੋਂ ਨਗਰ ਕੌਾਸਲਾਂ ਦੇ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਜਲਦ ...
ਸ੍ਰੀ ਚਮਕੌਰ ਸਾਹਿਬ,19 ਜਨਵਰੀ (ਜਗਮੋਹਣ ਸਿੰਘ ਨਾਰੰਗ)- ਨੇੜਲੇ ਪਿੰਡ ਸੰਧੂਆਂ ਤੋਂ ਅੱਜ ਕਿਸਾਨਾਂ ਦਾ 9ਵਾਂ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ | ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਦੀ ਚੇਅਰਪਰਸਨ ਸ੍ਰੀਮਤੀ ਅਮਨਦੀਪ ਕੌਰ ਸੰਧੂਆਂ ਨੇ ਦੱਸਿਆ ਕਿ ਪਿੰਡ ਸੰਧੂਆਂ ...
ਸ੍ਰੀ ਚਮਕੌਰ ਸਾਹਿਬ, 19 ਜਨਵਰੀ (ਜਗਮੋਹਣ ਸਿੰਘ ਨਾਰੰਗ)- ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰਪੁਰਬ ਸੇਵਾ ਸੁਸਾਇਟੀ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਮਨੀ ਸਾਹਿਬ ਸੇਵਾ ...
ਸ੍ਰੀ ਚਮਕੌਰ ਸਾਹਿਬ, 19 ਜਨਵਰੀ (ਜਗਮੋਹਣ ਸਿੰਘ ਨਾਰੰਗ)- ਸੰਤ ਬਾਬਾ ਅਮਰਦਾਸ ਜੀ ਦੀ 62ਵੀਂ ਬਰਸੀ ਸਬੰਧੀ ਡੇਰਾ ਬਾਬਾ ਅਮਰਦਾਸ ਜੀ ਚੈਰੀਟੇਬਲ ਟਰੱਸਟ ਅਤੇ ਨਗਰ ਨਿਵਾਸੀ ਪਿੰਡ ਬਰਸਾਲਪੁਰ ਵਲੋਂ ਪਿੰਡ ਦੇ ਅੰਦਰਲੇ ਗੁ: ਸ੍ਰੀ ਕਲਗ਼ੀਧਰ ਸਾਹਿਬ ਵਿਖੇ ਤਿੰਨ ਦਿਨਾਂ ਬਰਸੀ ...
ਮੋਰਿੰਡਾ, 19 ਜਨਵਰੀ (ਕੰਗ)-ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਕੋਵਿਡ-19 ਤੋਂ ਬਚਾਓ ਲਈ ਕੋਰੋਨਾ ਟੀਕਾਕਰਨ ਸ਼ੁਰੂ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ. ਮੋਰਿੰਡਾ ਮਨਜੀਤ ਸਿੰਘ ਨੇ ਦੱਸਿਆ ਕਿ ਟੀਕਾਕਰਨ ਦੀ ਇਸ ਮੁਹਿੰਮ ਤਹਿਤ ਸਭ ਤੋਂ ਪਹਿਲਾਂ ਸਿਹਤ ...
ਘਨੌਲੀ, 19 ਜਨਵਰੀ (ਜਸਵੀਰ ਸਿੰਘ)- ਗੁਰਦੁਆਰਾ ਪ੍ਰਬੰਧਕ ਕਮੇਟੀ ਘਨੌਲੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਤੋਂ ਨਗਰ ਕੀਰਤਨ ਸਜਾਇਆ ਗਿਆ | ...
ਨੂਰਪੁਰ ਬੇਦੀ, 19 ਜਨਵਰੀ (ਹਰਦੀਪ ਸਿੰਘ ਢੀਂਡਸਾ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਰਜਿ: (ਪੰਜਾਬ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਗੁਰਿੰਦਰ ਸਿੰਘ ਭੰਗੂ ਮੱਖ ਬੁਲਾਰਾ ਭਾਰਤੀ ਕਿਸਾਨ ਯੂਨੀਅਨ ਹੋਰ ਆਗੂਆਂ ਨੇ ਦੱਸਿਆ ਕਿ ਬਖਸ਼ੀਸ਼ ਸਿੰਘ ਪੁੱਤਰ ਮਹਿੰਦਰ ...
ਨੂਰਪੁਰ ਬੇਦੀ, 19 ਜਨਵਰੀ (ਹਰਦੀਪ ਸਿੰਘ ਢੀਂਡਸਾ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ 20 ਜਨਵਰੀ ਨੂੰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬਾਹਮਣਮਾਜਰਾ ਤੋਂ ਵਿਸ਼ਾਲ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਲਈ ਸਜਾਇਆ ...
ਢੇਰ, 19 ਜਨਵਰੀ (ਸ਼ਿਵ ਕੁਮਾਰ ਕਾਲੀਆ)- ਅੱਜ ਇਲਾਕੇ ਦੇ ਇਤਿਹਾਸਕ ਧਾਰਮਿਕ ਸਥਾਨ ਦਰਗਾਹ ਸ੍ਰੀ ਮੀਆਂ ਰਾਣਾ ਮਹੈਣ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦਾ ਲਗਾਉਣ ਮੁਹਿੰਮ ਦਾ ਸ਼ੁੱਭ ਅਰੰਭ ਕੀਤਾ ਗਿਆ | ਇਸ ਮੁਹਿੰਮ ਦੀ ਅਰੰਭਤਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ...
ਢੇਰ, 19 ਜਨਵਰੀ (ਸ਼ਿਵ ਕੁਮਾਰ ਕਾਲੀਆ)-ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਦੇ ਵਰਕਰਾਂ ਦੀ ਜਰਨਲ ਬਾਡੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮਾਸਟਰ ਤਾਰਾ ਸਿੰਘ ਨਾਹਲ ਨੇ ਕੀਤੀ ...
ਮੋਰਿੰਡਾ, 19 ਜਨਵਰੀ (ਕੰਗ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ, ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ...
ਮੋਰਿੰਡਾ, 19 ਜਨਵਰੀ (ਕੰਗ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਾਬ ਐਜੂਕੇਸ਼ਨ ਸੈਂਟਰ ਮੋਰਿੰਡਾ ਵਿਖੇ ਚੌਥਾ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮ.ਡੀ. ਸੰਦੀਪ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਬਲੱਡ ...
ਰੂਪਨਗਰ, 19 ਜਨਵਰੀ (ਸਤਨਾਮ ਸਿੰਘ ਸੱਤੀ)- ਆਲ ਇੰਡੀਆ ਪਰੋਵੀਡੈਂਟ ਫ਼ੰਡ ਸੇਵਾ ਮੁਕਤ ਪੈਨਸ਼ਨਰਜ਼ ਵਰਕਰਜ਼ ਫੈਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਰਣਜੀਤ ਬਾਗ ਰੋਪੜ ਵਿਖੇ ਹੋਈ | ਮੀਟਿੰਗ 'ਚ ਕਿਸਾਨ ...
ਸ੍ਰੀ ਅਨੰਦਪੁਰ ਸਾਹਿਬ, 19 ਜਨਵਰੀ (ਜੇ.ਐਸ.ਨਿੱਕੂਵਾਲ)- ਇਥੋਂ ਨੇੜਲੇ ਪਿੰਡ ਲਖੇੜ ਅਤੇ ਧਨੇੜਾ ਵਿਖੇ ਪੀਰ ਲੱਖ ਦਾਤਾ ਦੀ ਯਾਦ ਵਿਚ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿਚ ਝੰਡੀ ਵਾਲੀ ਕੁਸ਼ਤੀ ਵਿਚ ਭੁਪਿੰਦਰ ਅਜਨਾਲਾ ਅਤੇ ਸੋਮਵੀਰ ਰੋਹਤਕ ਬਰਾਬਰ ਰਹੇ ਅਤੇ ਇਹ ਕੁਸ਼ਤੀ ...
ਨੂਰਪੁਰ ਬੇਦੀ, 19 ਜਨਵਰੀ (ਵਿੰਦਰਪਾਲ ਝਾਂਡੀਆ)- ਸਰਕਾਰ ਦੀਆਂ ਗਾਈਡਲਾਈਨਜ ਅਨੁਸਾਰ ਤੇ ਡਾ: ਦਵਿੰਦਰ ਕੁਮਾਰ ਸਪਰਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ.ਐਚ.ਸੀ ਨੂਰਪੁਰ ਬੇਦੀ ਵਿਖੇ ਕੋਵਿਡ-19 ਵੈਕਸੀਨ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਡਾ: ਵਿਧਾਨ ...
ਸ੍ਰੀ ਚਮਕੌਰ ਸਾਹਿਬ, 19 ਜਨਵਰੀ (ਜਗਮੋਹਣ ਸਿੰਘ ਨਾਰੰਗ)- ਨੇੜਲੇ ਪਿੰਡ ਬਰਸਾਲਪੁਰ ਦੇ ਗੁ: ਸੰਤ ਬਾਬਾ ਅਮਰਦਾਸ ਜੀ ਵਿਖੇ ਗੁਰਦੁਆਰਾ ਸਾਹਿਬ ਦੀ ਐਸ. ਸੀ ਪ੍ਰਬੰਧਕੀ ਕਮੇਟੀ ਵਲੋਂ ਗਰਾਮ ਪੰਚਾਇਤ ਅਤੇ ਖੇਤਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਅਮਰਦਾਸ ਦੀ 62ਵੀਂ ...
ਮੋਰਿੰਡਾ, 19 ਜਨਵਰੀ (ਪਿ੍ਤਪਾਲ ਸਿੰਘ)- ਨਜ਼ਦੀਕੀ ਪਿੰਡ ਚਤਾਮਲਾ ਵਿਖੇ ਗੁਰਿੰਦਰਪਾਲ ਸਿੰਘ ਕਾਹਲੋ ਡਿਪਟੀ ਡਾਇਰੈਕਟਰ ਡੇਅਰੀ ਰੂਪਨਗਰ ਵਾਧੂ ਚਾਰਜ ਇੰਚਾਰਜ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਚਤਾਮਲੀ ਦੀ ਅਗਵਾਈ ਹੇਠ ਖੇਤੀਬਾੜੀ (ਆਤਮਾ) ਦੇ ਸਹਿਯੋਗ ਨਾਲ ਇਕ ...
ਰੂਪਨਗਰ, 19 ਜਨਵਰੀ (ਸਤਨਾਮ ਸਿੰਘ ਸੱਤੀ)- ਪੀ.ਡਬਲਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਰੂਪਨਗਰ ਵਲੋਂ ਕਾਰਜਕਾਰੀ ਇੰਜੀਨੀਅਰ ਜਲ ਸਰੋਤ ਵਿਭਾਗ ਰੂਪਨਗਰ ਦੇ ਦਫ਼ਤਰ ਅੱਗੇ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੇ ਨਾਂਅ ਹੇਠ ਮਹਿਕਮੇ ਦਾ ਭੋਗ ...
ਸ੍ਰੀ ਅਨੰਦਪੁਰ ਸਾਹਿਬ, 19 ਜਨਵਰੀ (ਜੇ.ਐੱਸ.ਨਿੱਕੂਵਾਲ/ਕਰਨੈਲ ਸਿੰਘ ਸੈਣੀ)- ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ ਵਲੋਂ ਜਿੱਥੇ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਹਾਈ ਸਕੂਲ ਝਿੰਜੜੀ, ਮਿਡਲ ਸਕੂਲ ਬੀਕਾਪੁਰ ਅਤੇ ਸੀਨੀਅਰ ਸੈਕੰਡਰੀ ਸਕੂਲ ...
ਨੰਗਲ, 19 ਜਨਵਰੀ (ਪ੍ਰੀਤਮ ਸਿੰਘ ਬਰਾਰੀ)- ਸ਼੍ਰੋਮਣੀ ਅਕਾਲੀ ਦਲ ਸਰਕਲ ਨੰਗਲ ਸ਼ਹਿਰੀ ਦੇ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਘਾਟ ਸਾਹਿਬ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਕੁੱਕੂ ਦੇ ਅਕਾਲ ਚਲਾਣਾ ਕਰਨ ਜਾਣ 'ਤੇ ਅੱਜ ਉਨ੍ਹਾਂ ਦੇ ਗ੍ਰਹਿ ਮੁਹੱਲਾ ਪੁਰਾਣਾ ਗੁਰਦੁਆਰਾ ...
ਬੇਲਾ, 19 ਜਨਵਰੀ (ਮਨਜੀਤ ਸਿੰਘ ਸੈਣੀ)- ਨੇੜਲੇ ਪਿੰਡ ਬਜੀਦਪੁਰ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਗ੍ਰਾਮ ਪੰਚਾਇਤ ਬਜੀਦਪੁਰ ਦੇ ਸਹਿਯੋਗ ਨਾਲ ਕੰਨਿਆ ਲੋਹੜੀ ਮੇਲਾ ਕਰਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੋਨਾਲੀ ...
ਰੂਪਨਗਰ, 19 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)- ਜ਼ਿਲ੍ਹਾ ਪੀ.ਸੀ.ਪੀ.ਐਨ.ਡੀ.ਟੀ. ਸਲਾਹਕਾਰ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਰੂਪਨਗਰ-ਕਮ ਚੇਅਰਪਰਸਨ, ਜ਼ਿਲ੍ਹਾ ਐਪ੍ਰੋਪ੍ਰੀਏਟ ਅਥਾਰਿਟੀ ਡਾ:ਦਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਰੂਪਨਗਰ ਵਿਖੇ ਹੋਈ ...
ਮਾਮਲਾ ਬੀ.ਬੀ.ਐਮ.ਬੀ 'ਚੋਂ ਸੇਵਾ ਮੁਕਤ ਹੋਏ ਵਰਕਰਾਂ ਨੂੰ ਪੈਨਸ਼ਨ ਲਾਭ ਨਾ ਮਿਲਣ ਦਾ ਨੰਗਲ, 19 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਮਹਿਲਾਂ ਤਾਲਮੇਲ ਸੰਘਰਸ਼ ਕਮੇਟੀ ਵਲੋਂ ਬੀ. ਬੀ. ਐਮ. ਬੀ ਵਿਚੋਂ ਪਿਛਲੇ ਕਈ ਮਹੀਨਿਆਂ ਤੋਂ ਸੇਵਾ ਮੁਕਤ ਹੋਏ ਵਰਕਰਾਂ ਦੇ ਪੈਨਸ਼ਨ ਆਦਿ ...
ਮੋਰਿੰਡਾ, 19 ਜਨਵਰੀ (ਕੰਗ)- ਮੋਰਿੰਡਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 27 ਪੇਟੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਵਲੋਂ ਸੰਦੀਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX