ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਮਾਣਯੋਗ ਡੀ.ਜੀ.ਪੀ. ਪੰਜਾਬ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ.ਸੁਡਰਵਿਲੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਜ਼ਿਲੇ੍ਹ ਅੰਦਰ 32ਵਾਂ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਮਨੋਰੰਜਨ ਮੇਲਾ ਗਰਾਊਾਡ ਵਿਚ ਰੀਬਨ ਕੱਟ ਕੇ 32ਵੇਂ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕੀਤੀ ਗਈ | ਇਸ ਮੌਕੇ ਹੇਮੰਤ ਕੁਮਾਰ ਸ਼ਰਮਾ ਡੀ.ਐੱਸ.ਪੀ. (ਐੱਚ), ਇੰਸਪੈਕਟਰ ਮੋਹਨ ਲਾਲ ਮੁੱਖ ਅਫ਼ਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਡਾ: ਨਰੇਸ਼ ਪਰੂਥੀ ਚੇਅਰਮੈਨ ਜ਼ਿਲ੍ਹਾ ਐੱਨ.ਜੀ.ਓ. ਹਾਜ਼ਰ ਸਨ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੜਕ ਦੁਰਘਟਨਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਪੁਲਿਸ ਵਲੋਂ ਸੜਕ ਸੁਰੱਖਿਆ ਮਹੀਨੇ ਦੌਰਾਨ ਵੱਡੇ ਪੱਧਰ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਹੀ ਜੀਵਨ ਰੱਖਿਆ ਹੈ, ਸਾਨੂੰ ਸੜਕ ਸੁਰੱਖਿਆ ਲਈ ਹਮੇਸ਼ਾ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਪੂਰੇ ਮਹੀਨੇ ਦੌਰਾਨ ਪਿੰਡਾਂ/ਸ਼ਹਿਰਾਂ, ਸਕੂਲਾਂ/ਕਾਲਜਾਂ ਅਤੇ ਡਰਾਈਵਰਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਨਾਲ ਹੀ ਪੁਲਿਸ ਵਲੋਂ ਰਾਤ ਸਮੇਂ ਪ੍ਰਾਜੈਕਟਰ ਰਾਹੀਂ ਉਸਾਰੂ ਫ਼ਿਲਮਾਂ ਵਿਖਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੇਲਾ ਮਾਘੀ ਦੇ ਮਨੋਰੰਜਨ ਗਰਾਊਾਡ ਵਿਖੇ ਪੁਲਿਸ ਵਲੋਂ ਟ੍ਰੈਫ਼ਿਕ ਜਾਗਰੂਕਤਾ ਸਟਾਲ ਲਾ ਕੇ ਇਸ਼ਤਿਹਾਰ ਵੰਡੇ ਜਾਣਗੇ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਸਕੂਲੀ ਵਿਦਿਆਰਥੀਆਂ ਅਤੇ ਸੰਸਥਾਵਾਂ ਨਾਲ ਮਿਲ ਕੇ ਹੱਥਾਂ ਵਿਚ ਟ੍ਰੈਫ਼ਿਕ ਜਾਗਰੂਕ ਬੈਨਰ ਪਕੜ ਕੇ ਜਾਗਰੂਕਤਾ ਰੈਲੀਆਂ ਕੱਢੀਆਂ ਜਾਣਗੀਆਂ | ਸ੍ਰੀਮਤੀ ਡੀ.ਸੁਡਰਵਿਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਵਿਚ ਵਾਹਨ ਚਲਾਉਣ ਵੇਲੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ, ਤਾਂ ਹੀ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ | ਵਾਹਨ ਚਲਾਉਣ ਲੱਗਿਆ ਇਕ-ਦੂਜੇ ਤੋਂ ਫ਼ਾਸਲਾ ਜ਼ਰੂਰ ਰੱਖਿਆ ਜਾਵੇ, ਓਵਰਟੇਕ ਕਰਨ ਲੱਗਿਆ ਅੱਗੇ-ਪਿੱਛੇ ਧਿਆਨ ਜ਼ਰੂਰ ਰੱਖਿਆ ਜਾਵੇ, ਵਾਹਨ ਚਲਾਉਣ ਲੱਗਿਆ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ, ਧੁੰਦ ਵਿਚ ਵਾਹਨ ਚਲਾਉਣ ਲੱਗਿਆ ਪੂਰਾ ਧਿਆਨ ਅੱਗੇ ਰੱਖਿਆ ਜਾਵੇ, ਸੜਕ ਦੇ ਵਿਚਕਾਰ ਵਾਹਨ ਨਾ ਰੋਕਿਆ ਜਾਵੇ ਅਤੇ ਜਦੋਂ ਵਹੀਕਲ ਰੋਕਣਾ ਹੋਵੋ, ਤਾਂ ਇੰਡੀਕੇਟਰ ਜਗਾਇਆ ਜਾਵੇ, ਨਸ਼ਾ ਕਰ ਕੇ ਵਾਹਨ ਨਾ ਚਲਾਇਆ ਜਾਵੇ | ਇਸ ਮੌਕੇ ਐੱਸ.ਆਈ. ਜਸਪ੍ਰੀਤ ਸਿੰਘ ਟ੍ਰੈਫ਼ਿਕ ਇੰਚਾਰਜ, ਅਵੇਅਰਨੈੱਸ ਟੀਮ ਇੰਚਾਰਜ ਏ.ਐੱਸ.ਆਈ. ਗੁਰਾਂਦਿੱਤਾ ਸਿੰਘ, ਗੁਰਜੰਟ ਸਿੰਘ ਜਟਾਣਾ, ਏ.ਐੱਸ.ਆਈ. ਕਾਸਮ ਅਲੀ, ਏ.ਐੱਸ.ਆਈ. ਇਕਬਾਲ ਸਿੰਘ, ਡਾ: ਜੁਨੇਜਾ, ਰਾਜ ਕੁਮਾਰ ਭਠੇਜਾ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਵੋਟਾਂ ਦੇ ਇਤਿਹਾਸ 'ਚ ਇਸ ਤੋਂ ਮਾੜਾ ਸਮਾਂ ਨਹੀਂ ਹੋ ਸਕਦਾ ਜਦੋਂ ਪੰਜਾਬ ਅੰਦਰ ਰਾਜ ਕਰ ਰਹੀ ਕਾਂਗਰਸ ਪਾਰਟੀ ਨੇ ਨਗਰ ਕੌਾਸਲ ਚੋਣਾਂ 'ਚ ਧਾਂਦਲੀਆਂ ਦਾ ਸਿਰਾ ਹੀ ਕਰ ਦਿੱਤਾ | ਫ਼ਰੀਦਕੋਟ ਸ਼ਹਿਰ ਅੰਦਰ ਕਾਂਗਰਸੀ ਨੇਤਾਵਾਂ ...
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਿਸ਼ਨ ਫ਼ਤਿਹ ਅਧੀਨ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਸੂਬੇ ਵਿਚ ਕੋਵਿਡ-19 ਦੀ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ | ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ...
ਜੈਤੋ, 19 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ, ਐਸ.ਪੀ. (ਇੰਨਵੈਸਟੀਗੇਸ਼ਨ) ਸੇਵਾ ਸਿੰਘ ਮੱਲੀ, ਡੀ.ਐਸ.ਪੀ.(ਡੀ) ਜਸਤਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦਿਆਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ...
ਲੰਬੀ, 19 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਹਲਕਾ ਲੰਬੀ ਦੇ ਪਿੰਡ ਥਰਾਜਵਾਲਾ ਤੋਂ ਪਿੰਡ ਫਕਰਸਰ ਜਾਂਦੀ ਸੜਕ 'ਤੇ ਰਾਤ ਸਮੇਂ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਜਾਣਕਾਰੀ ਅਨੁਸਾਰ ਕਿਸੇ ...
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਦੇ 5 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ 2, ਮਲੋਟ 1, ਪਿੰਡ ਚੱਕ ਗਾਂਧਾ ਸਿੰਘ ਵਾਲਾ 1, ਪਿੰਡ ...
ਫ਼ਰੀਦਕੋਟ, 19 ਜਨਵਰੀ (ਸਟਾਫ਼ ਰਿਪੋਰਟਰ)-ਅਧਿਆਪਕ ਦਲ ਪੰਜਾਬ ਦੇ ਆਗੂ ਸੁਰਜੀਤ ਸਿੰਘ ਸ਼ਤਾਬ ਤੇ ਸਰਪੰਚ ਗੁਰਕੰਵਲਜੀਤ ਸਿੰਘ ਸੰਧੂ ਨੇ ਸਾਂਝੇ ਬਿਆਨ 'ਚ ਕਿਹਾ ਕਿ ਕਾਂਗਰਸ ਅਤੇ ਭਾਜਪਾ ਕਿਸਾਨੀ ਮੁੱਦਿਆਂ 'ਤੇ ਸਾਂਝਾ ਮੈਚ ਖੇਡ ਰਹੀਆਂ ਹਨ | ਇਕ ਪਾਸੇ ਕਾਂਗਰਸ ਕਿਸਾਨੀ ...
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਿਸ਼ਨ ਫ਼ਤਿਹ ਅਧੀਨ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਸੂਬੇ ਵਿਚ ਕੋਵਿਡ-19 ਦੀ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ | ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ...
ਕੋਟਕਪੂਰਾ, 19 ਜਨਵਰੀ (ਮੋਹਰ ਸਿੰਘ ਗਿੱਲ)-ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਇਕ ਕੁੱਟਮਾਰ ਪੀੜ੍ਹਤ ਦੀ ਚੱਲ ਰਹੇ ਇਲਾਜ਼ ਦੌਰਾਨ ਮੌਤ ਹੋ ਜਾਣ 'ਤੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਬਿਆਨ ਦੇ ਕੇ ਪਿੰਡ ਖਾਰਾ ਦੇ ਵਸਨੀਕ ...
ਬਾਜਾਖਾਨਾ, 19 ਜਨਵਰੀ (ਜੀਵਨ ਗਰਗ)-ਐਸ.ਐਚ.ਓ ਬਾਜਾਖਾਨਾ ਇਕਬਾਲ ਹੂਸੈਨ ਦੀ ਰਹਿਨੁਮਾਈ ਹੇਠ ਚੌਕੀ ਇੰਚਾਰਜ ਬਰਗਾੜੀ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਝੱਖੜਵਾਲਾ ਸੜ੍ਹਕ ਦੇ ਮੋੜ 'ਤੇ ਨਾਕਾ ਲਗਾਇਆ ਹੋਇਆ ਸੀ ਤਾਂ ਉਨ੍ਹਾਂ ਨੇ ਝੱਖੜਵਾਲਾ ਵਾਲੇ ਪਾਸੋਂ ਤੋਂ ਇਕ ...
ਫ਼ਰੀਦਕੋਟ, 19 ਜਨਵਰੀ (ਸਟਾਫ਼ ਰਿਪੋਰਟਰ)-ਹਿੰਦੂ ਚੇਤਨਾ ਮੰਚ ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰੈਸ ਸਕੱਤਰ ਬਲਵਿੰਦਰ ਅਦਲੱਖਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਫ਼ਿਲਮ ਤਾਂਡਵ 'ਚ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਅਤੇ ਮਜ਼ਾਕ ਉਡਾਇਆ ...
ਮੰਡੀ ਬਰੀਵਾਲਾ, 19 ਜਨਵਰੀ (ਨਿਰਭੋਲ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੰੂਨਾਂ ਦੇ ਵਿਰੋਧ ਵਿਚ ਪਿੰਡ ਖੋਖਰ, ਸਰਾਏਨਾਗਾ, ਮਰਾੜ੍ਹ ਕਲਾਂ, ਬਰੀਵਾਲਾ, ਚੱਕ ਗਾਂਧਾ ਸਿੰਘ ਵਾਲਾ, ਹਰਾਜ, ਭੁੱਟੀਵਾਲਾ ਆਦਿ ਪਿੰਡਾਂ ਵਿਚ ਟਰੈਕਟਰ ਮਾਰਚ ਕੀਤਾ ਗਿਆ | ਭਾਰਤੀ ਕਿਸਾਨ ...
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਾਕ ਵਿਖੇ ਬੀਤੀ ਦੇਰ ਰਾਤ ਨੂੰ ਇਕ ਕੈਂਟਰ ਚਾਲਕ ਵਲੋਂ ਕੈਂਟਰ ਬੈਕ ਕਰਦਿਆਂ ਨਗਰ ਕੌਾਸਲ ਵਲੋਂ ਲਾਏ ਮਰਕਰੀ ਲਾਈਟਾਂ ਵਾਲੇ ਪੋਲ ਨਾਲ ਜਾ ਟਕਰਾਇਆ, ਜਿਸ ਕਾਰਨ ਪੋਲ ...
ਮੰਡੀ ਕਿੱਲਿਆਂਵਾਲੀ, 19 ਜਨਵਰੀ (ਇਕਬਾਲ ਸਿੰਘ ਸ਼ਾਂਤ)-ਭਾਕਿਯੂ ਏਕਤਾ ਉਗਰਾਹਾਂ ਦੇ ਸੱਦੇ 'ਤੇ ਲੰਬੀ ਹਲਕਾ ਦੇ 15 ਪਿੰਡਾਂ ਵਿਚ ਕਿਸਾਨਾਂ-ਮਜ਼ਦੂਰਾਂ ਨੇ ਵਿਸ਼ਵ ਵਪਾਰ ਸੰਸਥਾ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਪੁਤਲੇ ਫੂਕ ਕੇ ਨਿਸ਼ਾਨੇ 'ਤੇ ਲਿਆ | ਵਿਸ਼ਵ ਪੱਧਰੀ ...
ਗਿੱਦੜਬਾਹਾ, 19 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਡੈਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਵਿਚ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਨੂੰ ਲੈ ਕੇ ਅੱਜ ਗਿੱਦੜਬਾਹਾ ਦੇ ਕਚਹਿਰੀ ਚੌਾਕ 'ਚ ...
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਅਚਾਨਕ ਹੀ ਪਿੰਡਾਂ ਵਿਚ ਅਸਲਾ ਜਮਾਂ ਕਰਵਾਉਣ ਲਈ ਗੁਰਦੁਆਰਿਆਂ ਤੋਂ ਅਨਾਊਾਸਮੈਂਟ ਕਰਵਾਈ ਜਾ ਰਹੀ ਹੈ ਕਿ 20 ਜਨਵਰੀ ਨੂੰ ਹਰ ਹਾਲਤ ਵਿਚ ਥਾਣਿਆਂ ਵਿਚ ਅਸਲਾ ਜਮਾਂ ਕਰਵਾ ਦਿੱਤਾ ਜਾਵੇ | ਇਸ 'ਤੇ ਪ੍ਰਤੀਕਰਮ ...
ਮੰਡੀ ਬਰੀਵਾਲਾ, 19 ਜਨਵਰੀ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਖੁਸ਼ਵੰਤ ਸਿੰਘ ਬਾਹਲਾ, ਮਨਜੀਤ ਰਾਮ ਸ਼ਰਮਾ, ਬਲਦੇਵ ਸਿੰਘ ਪੈੱ੍ਰਸ ਸਕੱਤਰ, ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ...
ਗਿੱਦੜਬਾਹਾ, 19 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਤਾਲਮੇਲਵਾਂ ਸੰਘਰਸ਼ ਕਮੇਟੀ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਕੋਟਭਾਈ, ਬਲਾਕ ਦੇ ਪੈੱ੍ਰਸ ਸਕੱਤਰ ਬਲਜਿੰਦਰ ਸਿੰਘ ...
ਮਲੋਟ, 19 ਜਨਵਰੀ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵਲੋਂ ਰਾਸ਼ਟਰੀ ਬਾਲਿਕਾ ਦਿਵਸ ਮੌਕੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਤਹਿਸੀਲ ਰੋਡ ਮਲੋਟ ਵਿਖੇ ਵਿਦਿਆਰਥਣਾਂ ਦੇ ਹੀਮੋਗਲੋਬਿਨ ਟੈੱਸਟ ਦਾ ਦੂਜਾ ਪ੍ਰੋਜੈਕਟ ਮਹਿਲਾ ਹੈੱਡ ਮੈਡਮ ਨਿਸ਼ਾ ਅਸੀਜਾ, ਮੈਡਮ ...
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿਛਲੇ ਕਈ ਸਾਲਾਂ ਤੋਂ ਸੜਕ ਸੁਰੱਖਿਆ ਉੱਪਰ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਮੁਕਤੀਸਰ ਵੈੱਲਫ਼ੇਅਰ ਕਲੱਬ ਨੂੰ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ ਸਮੇਂ ...
ਮੰਡੀ ਬਰੀਵਾਲਾ, 19 ਜਨਵਰੀ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੀ ਪੁਲਿਸ ਨੇ ਹਰਬੰਸ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਸੀਰਵਾਲੀ ਵਿਰੁੱਧ ਐਕਸਾਈਜ਼ ਐਕਟ ਅਧੀਨ ਮੁਕੱਦਮਾ ਨੰ: 7 ਦਰਜ ਕਰ ਲਿਆ ਹੈ | ਏ.ਐਸ.ਆਈ. ਪ੍ਰੀਤਮ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿਚ ...
ਜੈਤੋ, 19 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਾਂਗਰਸ ਸਰਕਾਰ ਵਲੋਂ ਭੇਜੀਆਂ ਗਰਾਂਟਾਂ ਦੇ ਸਦਕਾ ਪਿੰਡਾਂ ਤੇ ਸ਼ਹਿਰ ਦੇ ਵਿਕਾਸ ਕਾਰਜ ਵੱਡੇ ਪੱਧਰ 'ਤੇ ਚੱਲ ਰਹੇ ਹਨ | ਇਨ੍ਹਾਂ ਵਿਚਾਰ ਕੋਠੇ ਕੇਹਰ ਸਿੰਘ ਵਾਲਾ ਦੇ ਸਰਪੰਚ ...
ਬਰਗਾੜੀ, 19 ਜਨਵਰੀ (ਸੁਖਰਾਜ ਗੋਂਦਾਰਾ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਪਿੰਡਾਂ ਦੇ ਵਿਕਾਸ ਕਾਰਜ ਬਿਨਾਂ ਕਿਸੇ ਵਿਤਕਰੇਬਾਜ਼ੀ ਤੋਂ ਸਮਾਨ ਅੰਤਰ ਢੰਗ ਕਰਵਾਏ ਜਾ ਰਹੇ ਹਨ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ...
ਕੋਟਕਪੂਰਾ, 19 ਜਨਵਰੀ (ਮੋਹਰ ਗਿੱਲ, ਮੇਘਰਾਜ)-ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਇਕਾਈ ਫ਼ਰੀਦਕੋਟ ਦੇ ਕਾਰਕੁਨਾਂ ਵਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਕੱਤਰ ਸੁਨੀਤ ਗਰਗ ਦੇ ਘਰ ਅੱਗੇ ਦਿੱਤਾ ਰੋੋਸ ਧਰਨਾ ...
ਕੋਟਕਪੂਰਾ, 19 ਜਨਵਰੀ (ਮੋਹਰ ਗਿੱਲ, ਮੇਘਰਾਜ)-ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਇਕਾਈ ਫ਼ਰੀਦਕੋਟ ਦੇ ਕਾਰਕੁਨਾਂ ਵਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਕੱਤਰ ਸੁਨੀਤ ਗਰਗ ਦੇ ਘਰ ਅੱਗੇ ਦਿੱਤਾ ਰੋੋਸ ਧਰਨਾ ...
ਕੋਟਕਪੂਰਾ, 19 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਇਨ੍ਹਾਂ ਦਿਨਾਂ ਪੈ ਰਹੀ ਸਖ਼ਤ ਠੰਢ ਅਤੇ ਧੁੰਦ ਦਾ ਅਣਪਛਾਤੇ ਵਿਅਕਤੀ ਕੋਟਕਪੂਰਾ ਇਲਾਕੇ 'ਚ ਪੂਰਾ ਲਾਭ ਲੈ ਰਹੇ ਹਨ | ਰਾਤ ਸਮੇਂ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਸ਼ਹਿਰ ਦੇ ...
ਜੈਤੋ, 19 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਮੋਹਨ ਸਿੰਘ ਵਾੜਾ ਭਾਈਕਾ, ਨੱਥਾ ਸਿੰਘ ਰੋੜੀਕਪੂਰਾ ਅਤੇ ਜਸਪ੍ਰੀਤ ਸਿੰਘ ਜੈਤੋ ਦੀ ਅਗਵਾਈ ਹੇਠ ਕਿਸਾਨਾਂ ਦੀ ਮੀਟਿੰਗ ਪਿੰਡ ਬਹਿਬਲ ਖੁੁਰਦ (ਨਿਆਮੀ ਵਾਲਾ) ਵਿਖੇ ...
ਫ਼ਰੀਦਕੋਟ, 19 ਜਨਵਰੀ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਸਾਧਾਂਵਾਲਾ ਤੋਂ ਇਕ ਵਿਅਕਤੀ ਨੂੰ ਪੋਣੇ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਥਾਣਾ ਸਦਰ ...
ਫ਼ਰੀਦਕੋਟ, 19 ਜਨਵਰੀ (ਸਰਬਜੀਤ ਸਿੰਘ)-ਸੀ.ਆਈ.ਏ. ਸਟਾਫ਼ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਭੋਲੂਵਾਲਾ ਰੋਡ ਤੋਂ ਇਕ ਸਕੂਟਰੀ ਸਵਾਰ ਨੂੰ ਕਾਬੂ ਕਰਕੇ ਉਸ ਪਾਸੋਂ 800 ਪਾਬੰਦੀਸ਼ੂਦਾ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ...
ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲੇ੍ਹ ਅੰਦਰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਹੁਣ 31 ਜਨਵਰੀ ਤੋਂ 2 ਫਰਵਰੀ 2021 ਤੱਕ ਪਿਆਈਆਂ ਜਾਣਗੀਆਂ | ਇਹ ਜਾਣਕਾਰੀ ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦਿੱਤੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ...
ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੁਜ਼ਗਾਰ ਤਹਿਤ ਦਸੰਬਰ 2020 ਵਿਚ ਪ੍ਰਾਰਥੀਆਂ ਨੂੰ ਲਾਭ ਦੇਣ ਲਈ ਸਵੈ ਰੁਜ਼ਗਾਰ/ਰੁਜ਼ਗਾਰ/ਕਰਜ਼ਾ ਮੇਲੇ ਲਗਾਏ ਗਏ ਸਨ | ਜਿਸ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਾਰਥੀਆਂ ਨੂੰ ਆਪਣਾ ...
ਕੋਟਕਪੂਰਾ, 19 ਜਨਵਰੀ (ਮੋਹਰ ਸਿੰਘ ਗਿੱਲ)-ਜਨਤਕ ਹਿਤ 'ਚ ਭਾਰਤ ਸਰਕਾਰ ਵਲੋਂ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਦੇਸ਼ ਭਰ 'ਚ ਸ਼ੁਰੂ ਕੀਤਾ ਗਿਆ ਹੈ | ਇਸੇ ਲੜੀ ਤਹਿਤ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਦਾ ਸੈਂਟਰ ਬਣਾਇਆ ਗਿਆ ਹੈ, ਜਿਸ ਵਿਚ ਸਾਰੇ ...
ਸਾਦਿਕ, 19 ਜਨਵਰੀ (ਗੁਰਭੇਜ ਸਿੰਘ ਚੌਹਾਨ)-ਅੱਜ ਐਚ.ਡੀ.ਐਫ.ਸੀ ਬੈਂਕ ਬਰਾਂਚ ਸਾਦਿਕ ਵਿਚ ਗੋਲਡ ਲੋਨ ਦੀ ਸਹੂਲਤ ਦਾ ਉਦਘਾਟਨ ਥਾਣਾ ਸਾਦਿਕ ਦੇ ਮੁਖੀ ਰਾਜਬੀਰ ਸਿੰਘ ਸਰਾਂ ਨੇ ਰਿਬਨ ਕੱਟ ਕੇ ਕੀਤਾ | ਬੈਂਕ ਮੈਨੇਜਰ ਅਸ਼ਵਨੀ ਗਰਗ ਨੇ ਦੱਸਿਆ ਕਿ ਇਹ ਸਾਡੀ 72ਵੀਂ ਬਰਾਂਚ ਹੈ ...
ਕੋਟਕਪੂਰਾ, 19 ਜਨਵਰੀ (ਮੋਹਰ ਸਿੰਘ ਗਿੱਲ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਆਨਲਾਈਨ ਅਹਿਮ ਮੀਟਿੰਗ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜਥੇਬੰਦੀ ਵਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਸਮੂਹ ਕਿਸਾਨਾਂ ਨੂੰ ...
ਕੋਟਕਪੂਰਾ, 19 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਕੁਵੈਤ ਵਿਖੇ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਨੌਜਵਾਨ ਜੋਗਿੰਦਰ ਸਿੰਘ ਦੀ ਮਿ੍ਤਕ ਦੇਹ ਅੱਜ ਕੋਟਕਪੂਰਾ ਦੇ ਮੁਹੱਲਾ ਪ੍ਰੇਮ ਨਗਰ ਵਿਖੇ ਪੁੱਜ ਗਈ ਹੈ | ਜਿਉਂ ਹੀ ਮਿ੍ਤਕ ਦੇਹ ਉਨ੍ਹਾਂ ਦੇ ਘਰ ਪੁੱਜੀ ...
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਮਿਡਲ ਸਕੂਲ ਪਿੰਡ ਕੋਟਲੀ ਸੰਘਰ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ ...
Êਪੰਜਗਰਾੲੀਂ ਕਲਾਂ, 19 ਜਨਵਰੀ (ਸੁਖਮੰਦਰ ਸਿੰਘ ਬਰਾੜ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰ ਪਿੰਡ ਢਿੱਲਵਾਂ ਕਲਾਂ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ...
ਪੰਜਗਰਾਈਾ ਕਲਾਂ, 19 ਜਨਵਰੀ (ਕੁਲਦੀਪ ਸਿੰਘ ਗੋਂਦਾਰਾ)-ਪਿੰਡ ਜੀਵਨ ਵਾਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਵੱਡਾ ਗੁਰਦੁਆਰਾ ਸਾਹਿਬ ਜੀਵਨ ਵਾਲਾ ਤੋਂ ਸੁਭਾ ਆਰੰਭ ਹੋ ਕੇ ਸ਼ਾਮ ਨੂੰ ...
ਬਰਗਾੜੀ, 19 ਜਨਵਰੀ (ਸੁਖਰਾਜ ਗੋਂਦਾਰਾ)-ਉੱਘੇ ਸਮਾਜਸੇਵੀ ਜਗਸੀਰ ਸਿੰਘ ਸੀਰ ਢਿੱਲੋਂ ਕੈਨੇਡਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਰੁਲੀਆ ਸਿੰਘ ਨਗਰ ਬਰਗਾੜੀ ਦੇ ਬੱਚਿਆਂ ਨੂੰ ਕਾਪੀਆਂ, ਪੈਨਸ਼ਲਾਂ, ਬਾਲ ਪਿੰਨ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਵੰਡਿਆ | ਇਸ ਮੌਕੇ ਮੁੱਖ ...
ਬਾਜਾਖਾਨਾ, 19 ਜਨਵਰੀ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਦਲ ਸਿੰਘ ਵਾਲਾ ਦੀ ਲੋਕਲ ਪ੍ਰਬੰਧਕੀ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX