ਸੰਗਰੂਰ, 19 ਜਨਵਰੀ (ਅਮਨਦੀਪ ਸਿੰਘ ਬਿੱਟਾ)-ਪੁਲਿਸ ਵਿਭਾਗ 'ਚ ਜਾਅਲੀ ਸਰਟੀਫਿਕੇਟਾਂ ਦੇ ਆਧਾਰ 'ਤੇ ਨੌਕਰੀ ਕਰ ਚੁੱਕੀ ਸਾਬਕਾ ਸਹਾਇਕ ਥਾਣੇਦਾਰ ਮਹਿਲਾ ਖ਼ਿਲਾਫ਼ ਥਾਣਾ ਸਿਟੀ -1 ਵਿਚ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਿਟੀ - 1 ਦੇ ਐਸ.ਐਚ.ਓ. ਇੰਸਪੈਕਟਰ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਸੇਵਾ ਮੁਕਤ ਪੁਲਿਸ ਇੰਸਪੈਕਟਰ ਬੁੱਧ ਸਿੰਘ ਵਾਸੀ ਜਨਤਾ ਨਗਰ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੇਵਾ ਮੁਕਤ ਸਹਾਇਕ ਥਾਣੇਦਾਰ ਹਰਪਾਲ ਕੌਰ ਜਿਸ ਨੇ ਸੇਵਾ ਮੁਕਤੀ ਤੋਂ ਕੁਝ ਸਮਾਂ ਪਹਿਲਾਂ ਆਗਉੂਾ ਰਿਟਾਇਰਮੈਂਟ ਲੈ ਲਈ ਸੀ, ਨੂੰ ਆਪਣੇ ਪਤੀ ਮਰਹੂਮ ਸਿਪਾਹੀ ਗੁਰਨਾਮ ਸਿੰਘ ਦੀ ਮੌਤ ਉਪਰੰਤ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਗਈ ਸੀ | ਹਰਪਾਲ ਕੌਰ ਨੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਕੰਧਾਰਗੜ੍ਹ ਛੰਨਾ ਤੋਂ ਪੰਜਵੀਂ ਕਲਾਸ ਦਾ ਅਤੇ ਸਰਕਾਰੀ ਹਾਈ ਸਕੂਲ ਭਸੌੜ ਤੋਂ ਨੌਵੀਂ ਜਮਾਤ ਦਾ ਜਾਅਲੀ ਸਰਟੀਫਿਕੇਟ ਲੈ ਕੇ ਪੁਲਿਸ ਮਹਿਕਮੇ ਵਿਚ ਭਰਤੀ ਹੋ ਗਈ ਸੀ | ਪੁਲਿਸ ਵਿਭਾਗ ਵਲੋਂ ਕੀਤੀ ਜਾਂਚ ਦੇ ਆਧਾਰ 'ਤੇ ਹਰਪਾਲ ਕੌਰ ਦੇ ਪੰਜਵੀਂ ਅਤੇ ਨੌਵੀਂ ਜਮਾਤ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਹਨ, ਜਿਸ ਉਪਰੰਤ ਸਾਬਕਾ ਸਹਾਇਕ ਥਾਣੇਦਾਰ ਹਰਪਾਲ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਸਿਟੀ-1 ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ |
ਅੰਮਿ੍ਤਸਰ, 19 ਜਨਵਰੀ (ਜਸਵੰਤ ਸਿੰਘ ਜੱਸ)-'ਮੈਂ ਆਸਟ੍ਰੇਲੀਆ ਵਸਦੇ ਸਿੱਖਾਂ ਦੀ ਤਰਫ਼ੋਂ ਅਤੇ ਸਿੱਖਾਂ ਵਾਂਗ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਇਆ ਹਾਂ ਤੇ ਇਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ' | ਇਸ ਗੱਲ ਦਾ ਪ੍ਰਗਟਾਵਾ ਭਾਰਤ ...
ਲੁਧਿਆਣਾ, 19 ਜਨਵਰੀ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਪਰ ਮੌਸਮ ਠੰਢਾ ਰਹਿਣ ਤੇ ਸ਼ੀਤ ਲਹਿਰ ਚੱਲਣ ਦੀ ਵੀ ਭਵਿੱਖਬਾਣੀ ਕੀਤੀ ...
ਦਸੂਹਾ, 19 ਜਨਵਰੀ (ਕੌਸ਼ਲ)-ਦਸੂਹਾ ਦੇ ਪਿੰਡ ਰੰਧਾਵਾ ਦੇ ਇਕ ਨੌਜਵਾਨ ਕਿਸਾਨ ਜੋ ਕਿ ਸਿੰਘੂ ਬਾਰਡਰ ਵਿਖੇ ਸੰਘਰਸ਼ 'ਚ ਗਿਆ ਹੋਇਆ ਸੀ, ਉਸ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਨੌਜਵਾਨ ਨਿਰਮਲ ਸਿੰਘ ਨਿੰਮਾ ਕਰੀਬ 37 ਸਾਲ, ਪੁੱਤਰ ਕਰਮ ਚੰਦ ਜੋ ਕਿ ...
ਅੰਮਿ੍ਤਸਰ, 19 ਜਨਵਰੀ (ਹਰਮਿੰਦਰ ਸਿੰਘ)-ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਬੇਟੀ ਤੇ ਅਦਾਕਾਰਾ ਟੀਨਾ ਅਹੂਜਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਦੌਰਾਨ ਗੱਲਬਾਤ ਕਰਦੇ ਹੋਏ ਟੀਨਾ ਅਹੂਜਾ ਨੇ ਕਿਹਾ ਕਿ ਉਹ ...
ਮੰਡੀ ਕਿੱਲਿਆਂਵਾਲੀ, 19 ਜਨਵਰੀ (ਇਕਬਾਲ ਸਿੰਘ ਸ਼ਾਂਤ)-ਕੈਪਟਨ ਸਰਕਾਰ ਨੇ ਪੰਜਾਬ ਪ੍ਰਜਾਪਤ ਭਲਾਈ ਬੋਰਡ ਦੀ ਨਵੀਂ ਚੌਧਰ ਐਲਾਨ ਕੇ ਪਛੜੇ ਵਰਗ ਨਾਲ ਸਬੰਧਿਤ ਅੱਠ ਕਾਂਗਰਸੀਆਂ ਦੇ ਮਨ ਠਾਰ ਦਿੱਤੇ ਹਨ, ਜਿਸ ਵਿਚ ਸਭ ਤੋਂ ਚਾਛਣੀ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ...
ਅਟਾਰੀ, 19 ਜਨਵਰੀ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪੁਲਿਸ ਥਾਣਾ ਘਰਿੰਡਾ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਆਈ. ਪੀ. ਐੱਸ. ਮਨਿੰਦਰ ਸਿੰਘ ਐੱਸ. ਐੱਚ ਓ. ਘਰਿੰਡਾ ਅਤੇ ਸੀ.ਆਈ. ਏ. ਸਟਾਫ ਇੰਚਾਰਜ ਅਮਨਦੀਪ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ਤੇ ਬੀ.ਓ.ਪੀ ਦਾਉਕੇ ...
ਮੇਜਰ ਸਿੰਘ
ਜਲੰਧਰ, 19 ਜਨਵਰੀ-ਧਾਰਾ 370 ਤੋੜ ਕੇ ਜੰਮੂ-ਕਸ਼ਮੀਰ ਸੂਬੇ ਨੂੰ ਦੋ ਕੇਂਦਰ ਪ੍ਰਸਾਸ਼ਿਤ ਰਾਜਾਂ ਵਿਚ ਵੰਡੇ ਜਾਣ ਬਾਅਦ ਦੇਸ਼ ਭਰ 'ਚ ਕਸ਼ਮੀਰੀ ਲੋਕਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ...
ਸੁਰ ਸਿੰਘ, 19 ਜਨਵਰੀ (ਧਰਮਜੀਤ ਸਿੰਘ)-ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਦੇ 11ਵੇਂ ਜਾਨਸ਼ੀਨ, ਬ੍ਰਹਮ ਗਿਆਨੀ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦੀ 7ਵੀਂ ਬਰਸੀ ਅੱਜ ਦਲ-ਪੰਥ ਦੇ ...
ਅੰਮਿ੍ਤਸਰ, 19 ਜਨਵਰੀ (ਸੁਰਿੰਦਰ ਕੋਛੜ)-ਬਿ੍ਟਿਸ਼ ਵਰਜਿਨ ਆਈਲੈਂਡਜ਼ ਦੀ ਇਕ ਅਦਾਲਤ ਵਲੋਂ ਪਾਕਿਸਤਾਨ ਸਰਕਾਰ ਨੂੰ ਤਕਰੀਬਨ 6 ਬਿਲੀਅਨ ਡਾਲਰ ਜੁਰਮਾਨਾ ਲਗਾਇਆ ਗਿਆ ਹੈ | ਅਦਾਲਤ ਦੇ ਇਸ ਝਟਕੇ ਕਾਰਨ ਅਮਰੀਕਾ ਅਤੇ ਫਰਾਂਸ 'ਚ ਪਾਕਿ ਦੀ ਮਾਲਕੀਅਤ ਵਾਲੀਆਂ ਇਮਾਰਤਾਂ ਨੂੰ ...
ਅੰਮਿ੍ਤਸਰ, 19 ਜਨਵਰੀ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬਾਨ ਦੇ ਮੁਲਾਜ਼ਮਾਂ ਦੇ ਨਾਲ-ਨਾਲ ਹੁਣ ਵਿੱਦਿਅਕ ਅਦਾਰਿਆਂ ਦੇ ਮੁਲਾਜ਼ਮਾਂ ਲਈ ਵੀ ਰਿਫਰੈਸ਼ਰ ਕੋਰਸ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਧਾਰਮਿਕ ਅਧਿਆਪਕ ਸਕੂਲਾਂ ਕਾਲਜਾਂ ਦੇ ...
ਚੰਡੀਗੜ੍ਹ, 19 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਨਿਗਮਾਂ, ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਸੁਤੰਤਰ ਤੇ ਨਿਰਪੱਖ ਕਰਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਇਕ ਵਫ਼ਦ ਵਿਧਾਨ ਸਭਾ 'ਚ ਵਿਰੋਧੀ ...
ਬਟਾਲਾ, 19 ਜਨਵਰੀ (ਬੁੱਟਰ)-ਪੰਜਾਬੀ ਟਿ੍ਬਿਊਨ ਦੇ ਸੀਨੀਅਰ ਪੱਤਰਕਾਰ, ਲੇਖਕ ਅਤੇ ਸ਼ਾਇਰ ਕੇ ਸ਼ਰਨਜੀਤ ਸਿੰਘ (74) ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਹਨ | ਸਾਹਿਤਕ ਖੇਤਰ ਦੇ ਵਿਚ ਫਿਦਾ ਬਟਾਲਵੀ ਦੇ ਨਾਂਅ ਨਾਲ ਪ੍ਰਸਿੱਧ ਹੋਏ ਸ਼ਰਨਜੀਤ ਸਿੰਘ ਪੰਜਾਬੀ ਟਿ੍ਬਿਊਨ ਨਾਲ 1978 ...
ਅੰਮਿ੍ਤਸਰ, 19 ਜਨਵਰੀ (ਜਸਵੰਤ ਸਿੰਘ ਜੱਸ)-ਕੌਮੀ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਿਤਾ, ਜਥੇ: ਮਹਿੰਗਾ ਸਿੰਘ, ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨ ਮਿਤ ਦਲ ਖ਼ਾਲਸਾ, ਅਮਰੀਕਨ ਸਿੱਖ ਗੁ: ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਅੱਜ ਸ੍ਰੀ ...
ਜਲੰਧਰ, 19 ਜਨਵਰੀ (ਐੱਮ. ਐੱਸ. ਲੋਹੀਆ)-ਸਥਾਨਕ ਨਿਊ ਜਵਾਹਰ ਨਗਰ 'ਚ ਚੱਲ ਰਹੇ ਹਰਪ੍ਰੀਤ ਅੱਖਾਂ ਅਤੇ ਦੰਦਾਂ ਦੇ ਕੇਂਦਰ 'ਚ 23 ਜਨਵਰੀ ਤੱਕ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਏ ਜਾ ਰਹੇ 'ਫਰੀ ਪੇਸ਼ੈਂਟ ਐਜੂਕੇਸ਼ਨ' ਸੈਮੀਨਾਰ 'ਚ ਸੰਬੋਧਨ ਕਰਦੇ ਹੋਏ ਹਸਪਤਾਲ ...
ਐੱਸ. ਏ. ਐੱਸ. ਨਗਰ, 19 ਜਨਵਰੀ (ਰਾਣਾ)-ਪੰਜਾਬ ਪੁਲਿਸ ਦੇ ਏ. ਆਈ. ਜੀ. ਸੇਵਾ ਮੁਕਤ ਸਰਬਜੀਤ ਸਿੰਘ ਪੰਧੇਰ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ | ਉਨ੍ਹਾਂ ਜਸਟਿਸ ਜੋਰਾ ਸਿੰਘ ਅਤੇ ਆਪ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਲਾਲੀ ਗਿੱਲ, ਜ਼ਿਲ੍ਹਾ ...
ਕਿਸ਼ਨਗੜ੍ਹ 19 ਜਨਵਰੀ (ਹਰਬੰਸ ਸਿੰਘ ਹੋਠੀ, ਹੁਸਨ ਲਾਲ)-ਪਿੰਡ ਨੌਗੱਜਾ ਵਿਖੇ ਬੀਤੀ ਦੇਰ ਸ਼ਾਮ ਇਕ ਕਿਸਾਨ ਦਾ ਪਸ਼ੂਆਂ ਲਈ ਚਾਰਾ ਲੈਣ ਗਏ ਦਾ ਖੇਤਾਂ 'ਚ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸਥਾਨ 'ਤੇ ਪੁੱਜੇ ਡੀ.ਐਸ.ਪੀ . (ਡੀ) ਰਣਜੀਤ ਸਿੰਘ ਬਦੇਸ਼ਾ, ...
ਮੋਗਾ, 19 ਜਨਵਰੀ (ਗੁਰਤੇਜ ਸਿੰਘ)-ਮੋਗਾ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ 24 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਅਮਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਸਿੰਘਾਂਵਾਲਾ ਜਿਸ ਦਾ ਵਿਆਹ 6 ਸਾਲ ਪਹਿਲਾਂ ...
ਅੰਮਿ੍ਤਸਰ, 19 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਆਪਣੀ ਜਾਇਦਾਦਾਂ ਦਾ ਵੇਰਵਾ ਦੇਣ 'ਚ ਅਸਫਲ ਰਹਿਣ ਕਾਰਨ ਸੈਨੇਟ ਅਤੇ ਸੂਬਾਈ ਵਿਧਾਨ ਸਭਾਵਾਂ ਦੇ 154 ਮੈਂਬਰਾਂ ਦੀ ਮੈਂਬਰਸ਼ਿਪ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ...
ਸਿੱਧਵਾਂ ਬੇਟ, 19 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਬਣਾਏ ਗਏ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਆਪਣੇ ਪਰਿਵਾਰਾਂ ਸਮੇਤ ਕੜਾਕੇ ਦੀ ਠੰਡ ਹੋਣ ਦੇ ...
ਜਲੰਧਰ,19 ਜਨਵਰੀ (ਮੇਜਰ ਸਿੰਘ)-ਭਾਕਿਯੂ (ਏਕਤਾ ਉਗਰਾਹਾਂ) ਦੇ ਸੱਦੇ 'ਤੇ ਕਾਲੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਸਾਮਰਾਜੀ ਅਦਾਰੇ 'ਕੌਮਾਂਤਰੀ ਮੁਦਰਾ ਕੋਸ਼' ਅਤੇ 'ਸੰਸਾਰ ਵਪਾਰ ਸੰਸਥਾ' ਦੇ ਪੁਤਲੇ ਅੱਜ 42 ਥਾਈਾ ਕਾਰਪੋਰੇਟਾਂ ਵਿਰੁੱਧ ਧਰਨਿਆਂ ਤੋਂ ਇਲਾਵਾ 16 ...
ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਸ਼ਹਿਰ ਅਤੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲਟਸ ਸੰਸਥਾ ਗੋ ਗਲੋਬਲ ਕੰਸਲਟੈਂਟ ਜੋ ਕਿ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ ਨੇ ਮੋਗਾ ਦੀ ਵਿਦਿਆਰਥਣ ਮਨਪ੍ਰੀਤ ਸ਼ਰਮਾ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ | ਸੰਸਥਾ ਦੇ ...
ਸੰਗਰੂਰ, 19 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਸੰਗਰੂਰ ਅਤੇ ਮੁਹਾਲੀ ਵਿਖੇ ਸਥਿਤ ਪੈਰਾਗੋਨ ਗਰੁੱਪ ਜੋ ਕਿ ਆਸਟ੍ਰੇਲੀਆ ਅਤੇ ਕੈਨੇਡਾ ਦੇ ਵੀਜ਼ੇ ਲਗਵਾ ਕੇ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਦੇ ਬਾਹਰ ਜਾਣ ਦੇ ਸੁਪਨੇ ਪੂਰੇ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ | ...
ਫ਼ਿਰੋਜ਼ਪੁਰ, 19 ਜਨਵਰੀ (ਕੁਲਬੀਰ ਸਿੰਘ ਸੋਢੀ)- ਰੇਲਵੇ ਵਿਭਾਗ ਵਲੋਂ ਪੰਜਾਬ ਵਿਚ ਲਗਾਤਾਰ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰੇਲ ਗੱਡੀਆਂ ਦੀ ਸ਼ੁਰੂਆਤ, ਰੱਦ ਤੇ ਛੋਟੇ ਰੂਟਾਂ ਸਬੰਧੀ ਪ੍ਰੈੱਸ ਨੋਟ ਜਾਰੀ ਕਰਕੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਜਾਣਕਾਰੀ ...
ਅੰਮਿ੍ਤਸਰ, 19 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖਿਲਾਫ਼ ਵਿਰੋਧੀ ਪਾਰਟੀਆਂ ਵਿਦੇਸ਼ੀ ਫੰਡਿੰਗ ਮਾਮਲੇ ਨੂੰ ਇਕ ਵੱਡੇ ਹਥਿਆਰ ਵਜੋਂ ਵਰਤ ਰਹੀਆਂ ਹਨ | ਵਿਰੋਧੀ ਪਾਰਟੀਆਂ ਦੇ ਸੰਗਠਨ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀ. ਡੀ. ...
ਅੰਮਿਤਸਰ, 19 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਰਾਵਲਪਿੰਡੀ ਪ੍ਰਸ਼ਾਸਨ ਨੇ ਸ਼ਹਿਰ ਦੀ ਮਹਿਲਨੁਮਾ ਸੁਜਾਨ ਸਿੰਘ ਹਵੇਲੀ ਦੇ ਇਕ ਕਿਲੋਮੀਟਰ ਦੇ ਅੰਦਰ ਸਥਿਤ 7 ਛੋਟੇ ਮੰਦਰਾਂ ਨੂੰ ਪੁਰਾਣੇ ਸ਼ਹਿਰੀ ਖੇਤਰ ਦੇ ਬਹਾਲੀ ਪ੍ਰਾਜੈਕਟ 'ਚ ਸ਼ਾਮਿਲ ਕਰਨ ਦਾ ...
ਜਲੰਧਰ, 19 ਜਨਵਰੀ (ਮੇਜਰ ਸਿੰਘ)-ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਮੋਰਚੇ ਵਿਚ ਟਿੱਕਰੀ ਬਾਰਡਰ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ 'ਤੇ ਅੱਜ ਇਨ੍ਹਾਂ ਕਾਨੂੰਨਾਂ ਦੀਆਂ ਜੜ੍ਹਾਂ ਸੰਸਾਰ ਵਪਾਰ ਸੰਸਥਾ 'ਤੇ ਕੌਮਾਂਤਰੀ ਮੁਦਰਾ ...
ਚੰਡੀਗੜ੍ਹ, 19 ਜਨਵਰੀ (ਬਿ੍ਜੇਂਦਰ ਗੌੜ)-ਆਈ.ਕੇ ਗੁਜਰਾਲ ਪੀ.ਟੀ.ਯੂ. ਵਿਚ ਕਥਿਤ ਤੌਰ 'ਤੇ 34 ਕਰੋੜ ਰੁਪਏ ਦੇ ਭਰਤੀ ਅਤੇ ਵਿੱਤੀ ਘਪਲੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਵਲੋਂ ਹੇਠਲੀ ਅਦਾਲਤ ਵਿਚ ਬੀਤੇ ਸਾਲ ਸੌਾਪੀ ਕੈਂਸਲੇਸ਼ਨ ਅਤੇ ਕਲੋਜ਼ਰ ਰਿਪੋਰਟ ਨੂੰ ਕਪੂਰਥਲਾ ਦੇ ...
ਚੰਡੀਗੜ੍ਹ, 19 ਜਨਵਰੀ (ਵਿਕਰਮਜੀਤ ਸਿੰਘ ਮਾਨ)-ਅੱਜ ਇੱਥੇ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕੌਮੀ ਜਾਂਚ ਏਜੰਸੀ ਐਨ.ਆਈ.ਏ. ਵਲੋਂ ਕਿਸਾਨਾਂ ਨੂੰ ਨੋਟਿਸ ਭੇਜੇ ਜਾਣ ਦੀ ਸਖ਼ਤ ਨਿੰਦਾ ਕਰਦਿਆਂ ...
ਸੰਗਰੂਰ, 19 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਜ਼ਿਲ੍ਹੇ ਅੰਦਰ ਇਕ ਵੱਡੀ ਗੈਂਗਵਾਰ ਨੰੂ ਟਾਲਦਿਆਂ ਗੈਂਗਸਟਰ ਬੱਗਾ ਤੱਖਰ ਗਰੁੱਪ ਦੇ ਦੋ ਗੈਂਗਸਟਰਾਂ ਨੰੂ ਵੱਡੀ ਮਾਤਰਾ ਵਿਚ ਨਾਜਾਇਜ਼ ਅਸਲੇ ਸਮੇਤ ਗਿ੍ਫ਼ਤਾਰ ਕਰਨ ਦਾ ...
ਸੰਗਰੂਰ, 19 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਖੜ੍ਹਾ ਕਰਨ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਕੌਮਾਂਤਰੀ ...
ਚੰਡੀਗੜ੍ਹ, 19 ਜਨਵਰੀ (ਐਨ.ਐਸ. ਪਰਵਾਨਾ)-ਪੰਜਾਬ ਦੇ ਸੇਵਾ-ਮੁਕਤ ਆਈ.ਏ.ਐਸ. ਅਧਿਕਾਰੀ ਲਗਭਗ 3 ਲੱਖ ਰੁਪਏ ਦੇ ਕੰਬਲ ਤੇ ਰਜਾਈਆਂ ਸਿੰਘੂ ਬਾਰਡਰ 'ਤੇ ਬੈਠੇ ਕਿਸਾਨ ਅੰਦੋਲਨ ਦੇ ਸਮਰਥਨ ਕਿਸਾਨਾਂ ਦੀ ਮਦਦ ਲਈ ਭੇਜਣਗੇ | ਇਹ ਐਲਾਨ ਪੰਜਾਬ ਦੇ ਸੇਵਾ-ਮੁਕਤ ਮੁੱਖ ਸਕੱਤਰ ...
ਸ੍ਰੀਨਗਰ, 19 ਜਨਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪੁਲਿਸ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀ ਸੰਗਠਨ ਜੈਸ਼ -ਏ-ਮੁਹੰਮਦ ਦੇ ਇਕ ਅੱਤਵਾਦੀ ਤੇ ਇਕ ਓਵਰ ਗਰਾਊਾਡ ਵਰਕਰ ਨੂੰ ਅਸਲੇ੍ਹ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਤੇ ਫੌਜ ਦੀ ਆਰ.ਆਰ. ਨੇ ...
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਸਿਹਤ ਕਰਮੀਆਂ ਨੂੰ ਕੋਰੋਨਾ ਟੀਕਾ ਲਗਾਉਣ ਲਈ ਕਿਸੇ ਵੀ ਤਰ੍ਹਾਂ ਦੀ ਹਿਚਕਚਾਹਟ ਨਾ ਕਰਨ ਦੀ ਅਪੀਲ ਕਰਦੇ ਹੋਏ ਕੇਂਦਰ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਉਨ੍ਹਾਂ (ਸਿਹਤ ਕਰਮੀਆਂ) ਦੀ ਸਮਾਜਿਕ ਜ਼ਿੰਮੇਵਾਰੀ ਸੀ ਅਤੇ ਇਸ ਦੇ ਮਾੜੇ ...
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਵਲੋਂ ਮੰਗਲਵਾਰ ਨੂੰ ਦੱਸਿਆ ਗਿਆ ਹੈ ਕਿ ਦੇਸ਼ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 10,064 ਨਵੇਂ ਮਾਮਲੇ ਆਏ ਹਨ ਜੋ ਪਿਛਲੇ 7 ਮਹੀਨਿਆਂ 'ਚ ਸਭ ਤੋਂ ਘੱਟ ਹਨ ਅਤੇ ਪਿਛਲੇ 12 ਦਿਨਾਂ ਤੋਂ ਕੋਵਿਡ-19 ਦੇ ਨਵੇਂ ...
ਬੈਤੂਲ (ਮੱਧ ਪ੍ਰਦੇਸ਼), 19 ਜਨਵਰੀ (ਏਜੰਸੀ)-ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿਚ ਇਕ 13 ਸਾਲਾ ਲੜਕੀ ਨੂੰ ਇਕ ਵਿਅਕਤੀ ਵਲੋਂ ਜਬਰ-ਜਨਾਹ ਪਿੱਛੋਂ ਇਕ ਟੋਏ ਵਿਚ ਜ਼ਿੰਦਾ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ | ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਦੀ ਹੈ ਅਤੇ ਇਸ ...
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਖੇਡ ਮੰਤਰੀ ਕਿਰਨ ਰਿਜਿਜੂ ਨੂੰ ਥੋੜੇ ਸਮੇਂ ਲਈ ਅਤਿ-ਮਹੱਤਵਪੂਰਨ ਆਯੂਸ਼ ਮੰਤਰਾਲੇ ਦਾ ਵਾਧੂ ਕਾਰਜਭਾਰ ਸੌਾਪਿਆ ਗਿਆ ਹੈ | ਇਸ ਸਬੰਧੀ ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਕਦਮ ਇਸ ਕਰਕੇ ਚੁੱਕਿਆ ਗਿਆ ਹੈ, ...
ਲੰਡਨ, 19 ਜਨਵਰੀ (ਏਜੰਸੀ)-ਬੀ.ਬੀ.ਸੀ. ਨੇ ਭਾਰਤ ਦਾ ਅਧੂਰਾ ਨਕਸ਼ਾ ਵਿਖਾਉਣ ਲਈ ਮੰਗਲਵਾਰ ਨੂੰ ਮੁਆਫੀ ਮੰਗਦਿਆਂ ਕਿਹਾ ਕਿ ਗ਼ਲਤੀ ਨਾਲ ਭਾਰਤ ਦੇ ਅਧੂਰੇ ਨਕਸ਼ੇ ਦੀ ਵਰਤੋਂ ਹੋਈ ਹੈ, ਜਿਸ 'ਚ ਜੰਮੂ-ਕਸ਼ਮੀਰ ਦੀਆਂ ਪੂਰੀਆਂ ਸੀਮਾਵਾਂ ਗਾਇਬ ਸਨ | ਭਾਰਤ ਦਾ ਅਧੂਰਾ ਨਕਸ਼ਾ ...
ਨਵੀਂ ਦਿੱਲੀ, 19 ਜਨਵਰੀ (ਏਜੰਸੀ)- ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਲਾਲ ਕਿਲੇ੍ਹ 'ਚ ਮਰਿਆ ਕਾਂ ਬਰਡ ਫਲੂ ਤੋਂ ਪਾਜ਼ੀਵਿ ਪਾਇਆ ਗਿਆ ਹੈ, ਜਿਸ ਦੇ ਚੱਲਦੇ ਲਾਲ ਕਿਲ੍ਹੇ 'ਚ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ | ਕੁਝ ਦਿਨ ਪਹਿਲਾਂ ...
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਪਹਿਲਾਂ ਪ੍ਰਗਟਾਏ ਵਿਚਾਰਾਂ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਵਿਅਕਤੀ ਨੂੰ ਉਸ ਮੁੱਦੇ 'ਤੇ ਕਿਸੇ ਵਿਸ਼ੇਸ਼ ਕਮੇਟੀ ਦਾ ਮੈਂਬਰ ਨਿਯੁਕਤ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਵਿਚਾਰ ਬਦਲ ਵੀ ਸਕਦੇ ਹਨ | ...
ਨਵੀਂ ਦਿੱਲੀ, 19 ਜਨਵਰੀ (ਉਪਮਾ ਡਾਗਾ ਪਾਰਥ)-ਤਿੰਨੋਂ ਖੇਤੀ ਬਿੱਲ ਸੰਸਦ ਤੋਂ ਪਾਸ ਹੋ ਕੇ ਰਾਸ਼ਟਰਪਤੀ ਦੇ ਦਸਤਖ਼ਤ ਕਰਵਾਉਣ ਤੋਂ ਬਾਅਦ ਕਾਨੂੰਨ ਬਣੇ ਹਨ ਅਤੇ ਹੁਣ ਉਹ ਕਿਸੇ ਵੀ ਸੰਸਦੀ ਅਮਲ ਦਾ ਹਿੱਸਾ ਨਹੀਂ ਹੈ | ਕਾਨੂੰਨਾਂ ਨੂੰ ਲੈ ਕੇ ਜੋ ਵੀ ਫ਼ੈਸਲਾ ਲੈਣਾ, ਉਹ ...
ਵਾਸ਼ਿੰਗਟਨ, 19 ਜਨਵਰੀ (ਏਜੰਸੀ)-ਜੋ ਬਾਈਡਨ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਤੇ ਕਮਲਾ ਹੈਰਿਸ ਪਹਿਲੀ ਮਹਿਲਾ ਉਪ-ਰਾਸ਼ਟਰਪਤੀ ਵਜੋਂ ਬੁੱਧਵਾਰ ਨੂੰ ਸਹੁੰ ਚੁੱਕਣਗੇ, ਹਾਲ ਹੀ 'ਚ ਟਰੰਪ ਸਮਰਥਕਾਂ ਵਲੋਂ ਕੈਪੀਟਲ ਹਿੱਲ 'ਚ ਕੀਤੇ ਹਿੰਸਕ ਹਮਲੇ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX