ਤਾਜਾ ਖ਼ਬਰਾਂ


ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ...
ਕੋਵਿਡ ਮਰੀਜ਼ਾਂ ਨੂੰ ਦਰਪੇਸ਼ ਆ ਰਹੀਆਂ ਦਿੱਕਤਾਂ 'ਤੇ ਮੋਦੀ ਨੇ ਕੀਤੀ ਮੀਟਿੰਗ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਨਿੱਚਰਵਾਰ ਕੇਂਦਰ ਦੇ ਵੱਖ ਵੱਖ ਮੰਤਰਾਲਿਆਂ ਤੇ ਚੋਟੀ ਦੇ ਅਧਿਕਾਰੀਆਂ ਨਾਲ ਦੇਸ਼ ਵਿਚ...
ਆਈ.ਪੀ.ਐਲ. 2021 : ਮੁੰਬਈ ਨੇ 5 ਵਿਕਟਾਂ ’ਤੇ ਬਣਾਈਆਂ 150 ਦੌੜਾਂ, ਹੈਦਰਾਬਾਦ ਨੂੰ ਮਿਲਿਆ 151 ਦੌੜਾਂ ਦਾ ਟੀਚਾ
. . .  1 day ago
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਕੋਵਿਡ19 ਪਾਜ਼ੀਟਿਵ ਪਾਏ ਗਏ ਹਨ। ਇਸ ਬਾਰੇ ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ...
ਪੰਜਾਬ ਪੁਲਿਸ ਦੇ ਥਾਣੇਦਾਰ ਦੀ ਕੋਰੋਨਾ ਨਾਲ ਹੋਈ ਮੌਤ
. . .  1 day ago
ਅਜਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵਿਚ ਤਾਇਨਾਤ ਏ.ਐਸ.ਆਈ. ਬਲਵਿੰਦਰ ਸਿੰਘ ਦੀ ਅੱਜ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਕੋਰੋਨਾ ਕਾਰਨ ਮੌਤ ਹੋ ਗਈ। ਸਿਵਲ ਹਸਪਤਾਲ...
 
ਨਸ਼ੇੜੀ ਨੌਜਵਾਨ ਵਲੋਂ ਕੁਲਹਾੜੀ ਮਾਰ ਕੇ ਔਰਤ ਦਾ ਕਤਲ
. . .  1 day ago
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਵਿਖੇ ਇਕ ਨਸ਼ੇੜੀ ਨੌਜਵਾਨ ਵਲੋਂ ਆਪਣੇ ਗਵਾਂਢ ਵਿਚ ਰਹਿੰਦੀ ਇਕ ਔਰਤ ਦਾ ਕੁਲਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ...
ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ, ਪ੍ਰਧਾਨ ਮੰਤਰੀ ਵਲੋਂ ਚੋਟੀ ਦੇ ਅਧਿਕਾਰੀਆਂ ਤੇ ਵੱਖ ਵੱਖ ਮੰਤਰਾਲਿਆਂ ਨਾਲ ਬੈਠਕ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਨਿੱਚਰਵਾਰ ਕੇਂਦਰ ਦੇ ਵੱਖ ਵੱਖ ਮੰਤਰਾਲਿਆਂ ਤੇ ਚੋਟੀ ਦੇ ਅਧਿਕਾਰੀਆਂ ਨਾਲ ਦੇਸ਼ ਵਿਚ ਕੋਵਿਡ19 ਦੀ ਮੌਜੂਦਾ ਸਥਿਤੀ 'ਤੇ ਅਤੇ ਜਾਰੀ...
ਲੁਧਿਆਣਾ ਵਿਚ ਕੋਰੋਨਾ ਦੇ 943 ਮਰੀਜ਼ ਆਏ ਪਾਜ਼ੀਟਿਵ, 9 ਦੀ ਮੌਤ
. . .  1 day ago
ਲੁਧਿਆਣਾ/ਅੰਮ੍ਰਿਤਸਰ/ਹੁਸ਼ਿਆਰਪੁਰ/ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਸਲੇਮਪੁਰੀ/ਰੇਸ਼ਮ ਸਿੰਘ/ਬਲਜਿੰਦਰਪਾਲ ਸਿੰਘ/ਰਣਜੀਤ ਸਿੰਘ ਢਿੱਲੋਂ) - ਲੁਧਿਆਣਾ ਵਿਚ ਕੋਰੋਨਾ ਦੇ 943 ਮਰੀਜ਼ ਆਏ ਪਾਜ਼ੀਟਿਵ, 9 ਦੀ ਮੌਤ, ਅੰਮ੍ਰਿਤਸਰ ਵਿਚ ਕੋਰੋਨਾ ਦੇ 357 ਮਰੀਜ਼ ਆਏ ਪਾਜ਼ੀਟਿਵ, 6 ਦੀ ਮੌਤ
ਸੀ.ਬੀ.ਆਈ. ਦੀ ਟੀਮ ਵਲੋਂ ਐਫ.ਸੀ.ਆਈ ਡਿਪੂ 'ਤੇ ਛਾਪਾ
. . .  1 day ago
ਰਾਏਕੋਟ,17 ਅਪ੍ਰੈਲ (ਸੁਸ਼ੀਲ) - ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਦੀ ਇਕ ਟੀਮ ਵਲੋਂ ਅੱਜ ਸਥਾਨਕ ਸ਼ਹਿਰ ਦੇ ਐਫ.ਸੀ.ਆਈ. ਡਿਪੂ ਵਿਚ ਛਾਪੇਮਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀ.ਬੀ.ਆਈ. ਟੀਮ ਵਲੋਂ ਡਿਪੂ ਵਿਚ ਦਫ਼ਤਰ ਦੇ ਰਿਕਾਰਡ...
ਆਈ.ਪੀ.ਐਲ. 2021 : ਮੁੰਬਈ ਬਨਾਮ ਹੈਦਰਾਬਾਦ - ਮੁੰਬਈ ਨੇ ਜਿੱਤੀ ਟਾਸ, ਪਹਿਲਾ ਕਰੇਗਾ ਬੱਲੇਬਾਜ਼ੀ
. . .  1 day ago
ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਲਾਇਆ ਧਰਨਾ ਸਮਾਪਤ
. . .  1 day ago
ਗੁਰੂ ਹਰ ਸਹਾਏ, 17 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੋਲੀ ਮਾਰ ਕੇ ਹਲਾਕ ਕੀਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰ ਦੇ ਹਤਿਆਰਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਗੁਰੂ ਹਰ ਸਹਾਏ ਵਿਖੇ ਲਾਏ...
ਗੜੇਮਾਰੀ ਅਤੇ ਮੂਸਲਾਧਾਰ ਮੀਂਹ ਨਾਲ ਕਣਕ ਦੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ
. . .  1 day ago
ਸਮੁੰਦੜਾ/ਖੇਮਕਰਨ/ਫ਼ਿਰੋਜ਼ਪੁਰ, 17 ਅਪ੍ਰੈਲ (ਤੀਰਥ ਸਿੰਘ ਰੱਕੜ/ਰਾਕੇਸ਼ ਬਿੱਲਾ/ਜਸਵਿੰਦਰ ਸਿੰਘ ਸੰਧੂ) - ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਸਮੁੰਦੜਾ ਅਤੇ ਨਾਲ ਲੱਗਦੇ ਪਿੰਡਾਂ 'ਚ ਬਾਅਦ ਦੁਪਹਿਰ ਪਏ ਮੂਸਲਾਧਾਰ ਮੀਂਹ, ਗੜੇਮਾਰੀ ਅਤੇ ਚਲੀਆਂ...
ਨਗਰ ਕੌਂਸਲ ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਬੋਹਾ ਦੀਆਂ ਚੋਣ ਮੀਟਿੰਗਾਂ ਮੁਲਤਵੀ ਹੋਣ ਨਾਲ ਪ੍ਰਧਾਨਗੀ ਦੇ ਦਾਅਵੇਦਾਰ ਮਾਯੂਸ
. . .  1 day ago
ਬੁਢਲਾਡਾ, 17 ਅਪ੍ਰੈਲ (ਸਵਰਨ ਸਿੰਘ ਰਾਹੀ) - ਨਗਰ ਕੌਂਸਲ ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਬੋਹਾ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਇਨ੍ਹਾਂ ਕੌਂਸਲਰਾਂ ਵਿਚੋਂ ਹੀ ਪ੍ਰਧਾਨ ਚੁਣਨ ਸਬੰਧੀ ਅੱਜ...
ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਸਪੀਕਰ ਕੇ.ਪੀ. ਸਿੰਘ ਰਾਣਾ ਨਾਲ ਮੁਲਾਕਾਤ
. . .  1 day ago
ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ/ਵਰੁਣ ਲਾਂਬਾ) - ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਜਿਥੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਸੀ। ਅੱਜ ਉਨ੍ਹਾਂ ਨੇ ਸਪੀਕਰ ਵਿਧਾਨ ਸਭਾ...
ਭਰਵੀਂ ਬਾਰਸ਼ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ
. . .  1 day ago
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ) - ਸਵੇਰ ਤੋਂ ਮੌਸਮ ਦੇ ਵਿਗੜੇ ਮਿਜ਼ਾਜ ਦੌਰਾਨ ਬਾਅਦ ਦੁਪਹਿਰ ਕੁਝ ਸਮੇਂ ਲਈ ਹੋਈ ਭਰਵੀਂ ਬਾਰਸ਼ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰਦੇ...
ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਘਟਿਆ, ਆਏ 17 ਨਵੇਂ ਮਾਮਲੇ
. . .  1 day ago
ਮੋਗਾ, 17 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਕੋਰੋਨਾ ਦੇ ਦੂਸਰੇ ਮਹਾਂ ਦੌਰ ਦੇ ਚੱਲਦਿਆਂ ਮੋਗਾ ਵਿਚ ਪਹਿਲੀ ਵਾਰ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਅੱਜ ਇਸ ਦੇ ਬਾਵਜੂਦ 17 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ...
ਕਾਂਗਰਸ ਸਰਕਾਰ ਨੇ ਪਾਵਨ ਸਰੂਪਾਂ ਦੀ ਜਾਂਚ ਦਾ ਸਿਆਸੀ ਕਰਨ ਕੀਤਾ : ਬੰਟੀ ਰੋਮਾਣਾ
. . .  1 day ago
ਅੰਮ੍ਰਿਤਸਰ, 17 ਅਪ੍ਰੈਲ (ਰਾਜੇਸ਼ ਕੁਮਾਰ) - ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਕਾਂਗਰਸ ਸਰਕਾਰ...
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਬੀ.ਕੇ.ਯੂ. ਉਗਰਾਹਾਂ ਨੇ ਮਾਨਸਾ - ਪਟਿਆਲਾ ਮੁੱਖ ਮਾਰਗ ਕੀਤਾ ਜਾਮ
. . .  1 day ago
ਭੀਖੀ, 17 ਅਪ੍ਰੈਲ (ਗੁਰਿੰਦਰ ਸਿੰਘ ਔਲਖ) - ਭੀਖੀ ਨੇੜਲੇ ਪਿੰਡ ਹੀਰੋ ਖ਼ੁਰਦ ਅਤੇ ਖੀਵਾ ਮੀਂਹਾ ਸਿੰਘ ਵਾਲਾ ਵਿਖੇ ਖ਼ਰੀਦ ਕੇਂਦਰਾਂ 'ਚ ਕਣਕ ਦੀ ਖ਼ਰੀਦ ਸ਼ੁਰੂ ਨਾ ਕਰਨ ਦੇ ਰੋਸ ਵਜੋਂ ਬੀ.ਕੇ.ਯੂ. ਉਗਰਾਹਾਂ ...
ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਕੰਟੇਨਮੈਂਟ ਐਲਾਨੇ ਜ਼ੋਨ ਵਿਚ ਲੋਕਾਂ ਦੀ ਕੀਤੀ ਪੀ.ਸੀ.ਆਰ. ਸੈਂਪਲਿੰਗ
. . .  1 day ago
ਤਪਾ ਮੰਡੀ 17 ਅਪ੍ਰੈਲ ਵਿਜੇ ਸ਼ਰਮਾ - ਸੂਬੇ ਅੰਦਰ ਦਿਨ ਬ ਦਿਨ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਜਿਸ ਤਹਿਤ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਇਸੇ ਲੜੀ ਤਹਿਤ ਪੰਜਾਬ...
ਝੱਖੜ ਅਤੇ ਮੀਂਹ ਨੇ ਕਿਸਾਨਾਂ ਦੀ ਫ਼ਸਲ ਕੀਤੀ ਪਾਣੀ
. . .  1 day ago
ਬਟਾਲਾ, 17 ਅਪ੍ਰੈਲ (ਕਾਹਲੋਂ) - ਬਟਾਲਾ ਤੇ ਆਸ-ਪਾਸ ਦੇ ੲਲਾਿਕਆਂ 'ਚ ਤੇਜ਼ ਝੱਖੜ ਤੇ ਮੀਂਹ ਨੇ ਦਾਣਾ ਮੰਡੀਆਂ 'ਚ ਕਿਸਾਨਾਂ ਦੀ ਫ਼ਸਲ ਪਾਣੀ 'ਚ ਡੋਬ ਦਿੱਤੀ। ਅਚਨਚੇਤ ਹੋਏ ਮੌਸਮ ਖ਼ਰਾਬ ...
ਚੇਅਰਮੈਨ ਕਿਰਤੋਵਾਲ ਨੇ ਦਾਣਾ ਮੰਡੀ ਗੰਡੀਵਿੰਡ ਵਿਖੇ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ
. . .  1 day ago
ਹਰੀਕੇ ਪੱਤਣ, 17 ਅਪ੍ਰੈਲ (ਸੰਜੀਵ ਕੁੰਦਰਾ) - ਮਾਰਕੀਟ ਕਮੇਟੀ ਹਰੀਕੇ ਅਧੀਨ ਆਉਂਦੀ ਦਾਣਾ ਮੰਡੀ ਗੰਡੀਵਿੰਡ ਵਿਖੇ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ ਨੇ ਅੱਜ ਕਣਕ ਦੀ ਖ਼ਰੀਦ ਸ਼ੁਰੂ...
ਦੀਪ ਸਿੱਧੂ ਨੂੰ ਮੁੜ ਕੀਤਾ ਗਿਆ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ , 17 ਅਪ੍ਰੈਲ - ਦੀਪ ਸਿੱਧੂ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ , ਅੱਜ ਸਵੇਰੇ ਹੀ ਖ਼ਬਰ ਸਾਹਮਣੇ ਆਈ ...
ਦਾਣਾ ਮੰਡੀ ਅਮਰਕੋਟ, ਵਰਨਾਲਾ, ਬਹਾਦਰ ਨਗਰ ਮੰਡੀਆਂ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 day ago
ਅਮਰਕੋਟ, 17 ਅਪ੍ਰੈਲ (ਗੁਰਚਰਨ ਸਿੰਘ ਭੱਟੀ) - ਦਾਣਾ ਮੰਡੀ ਅਮਰਕੋਟ, ਵਰਨਾਲਾ, ਬਹਾਦਰ ਨਗਰ ਮੰਡੀਆਂ 'ਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਸ਼ੁਰੂ ਹੋ ਗਈ । ਅਮਰਕੋਟ ਮੰਡੀ 'ਚ ਐੱਸ ਡੀ ਐਮ ਰਾਜੇਸ਼ ਸ਼ਰਮਾ ...
ਅਮਰੀਕਾ ਵਿਚ ਵਾਪਰੀ ਘਟਨਾ ਨੇ ਪੰਜਾਬ ਵਿਚ ਪਾਇਆ ਸੋਗ
. . .  1 day ago
ਬੁੱਲ੍ਹੋਵਾਲ, ਹੁਸ਼ਿਆਰਪੁਰ,17 ਅਪ੍ਰੈਲ (ਰਵਿੰਦਰਪਾਲ ਸਿੰਘ ਲੋਗਾਨਾ) - ਅਮਰੀਕਾ (ਇੰਡੀਆਨਾਪੋਲਿਸ) ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਮ੍ਰਿਤਕਾਂ ਵਿਚ ਸ਼ਾਮਿਲ ਕੋਟਲਾ ...
ਅਮਰੀਕਾ ਵਿਚ ਵਾਪਰੀ ਘਟਨਾ ਨੇ ਪੰਜਾਬ ਵਿਚ ਪਾਇਆ ਸੋਗ
. . .  1 day ago
ਬੁੱਲ੍ਹੋਵਾਲ, ਹੁਸ਼ਿਆਰਪੁਰ,17 ਅਪ੍ਰੈਲ (ਰਵਿੰਦਰਪਾਲ ਸਿੰਘ ਲੋਗਾਨਾ) - ਅਮਰੀਕਾ (ਇੰਡੀਆਨਾਪੋਲਿਸ) ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਮ੍ਰਿਤਕਾਂ ਵਿਚ ਸ਼ਾਮਿਲ ਕੋਟਲਾ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮਾਘ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਮੋਗਾ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ

ਧਰਮਕੋਟ, 19 ਜਨਵਰੀ (ਪਰਮਜੀਤ ਸਿੰਘ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸਭਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸਵੇਰੇ 10 ਵਜੇ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਰਾਵਾਨਾ ਹੋਇਆ | ਸ਼ਹਿਰ ਵਾਸੀਆਂ ਵਲੋਂ ਨਗਰ ਦੇ ਸਤਿਕਾਰ ਵਜੋਂ ਜਿੱਥੇ ਸੁੰਦਰ ਗੇਟ ਬਣਾਏ ਗਏ ਉੱਥੇ ਹਰ ਪੜਾਅ ਤੇ ਨਗਰ ਕੀਰਤਨ ਨਾਲ ਗੁਰੂ ਜਸ ਕਰਦੀਆਂ ਸੰਗਤਾਂ ਲਈ ਦੁੱਧ ਚਾਹ ਪਕੌੜਿਆਂ ਦਾ ਲੰਗਰ ਲਗਾਏ ਹੋਏ ਸਨ | ਪੜਾਅ ਢਾਡੀ ਜਥੇ ਭਾਈ ਬਲਵਿੰਦਰ ਸਿੰਘ ਆਲਮ, ਭਾਈ ਕਮਲ ਸਿੰਘ ਬੱਦੋਵਾਲ ਵਾਲਿਆਂ ਵਲੋਂ ਢਾਡੀ ਵਾਰਾਂ ਰਾਹੀ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਤੋਂ ਜਾਣੰੂ ਕਰਵਾਇਆ | ਇਸ ਨਗਰ ਕੀਰਤਨ ਨਾਲ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਇਲਾਵਾ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਮੰਗਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਪਾਤਸ਼ਾਹੀ ਪਹਿਲੀ, ਬਾਬਾ ਅਮਰਜੀਤ ਸਿੰਘ ਨਾਨਕਸਰ ਵਾਲੇ, ਨਗਰ ਕੌਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਹਰਵਿੰਦਰ ਸਿੰਘ ਸੇਵਾ ਮੁਕਤ ਸੈਕਟਰੀ ਮਾਰਕੀਟ ਕਮੇਟੀ, ਨਿਰਮਲ ਸਿੰਘ, ਕੌਾਸਲਰ, ਸਚਿਨ ਟੰਡਨ ਕੌਾਸਲਰ, ਮਨਜੀਤ ਸਿੰਘ, ਸਭਰਾ ਕੌਾਸਲਰ, ਸੰਦੀਪ ਸਿੰਘ ਸੰਧੂ ਯੂਥ ਆਗੂ ਕਾਂਗਰਸ, ਪਿੰਦਰ ਚਾਹਲ ਕੌਾਸਲਰ, ਮੇਹਰ ਸਿੰਘ ਰਾਏ, ਸੁਖਦੇਵ ਸਿੰਘ ਖ਼ਾਲਸਾ ਕੌਾਸਲਰ, ਬਾਬਾ ਅੰਗਰੇਜ਼ ਸਿੰਘ, ਅਵਤਾਰ ਸਿੰਘ ਮਦਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਸੰਗਤਾਂ ਹਾਜ਼ਰ ਸਨ |
ਇੰਦਰਗੜ੍ਹ ਵਿਖੇ ਨਗਰ ਕੀਰਤਨ ਸਜਾਇਆ
ਕਿਸ਼ਨਪੁਰਾ ਕਲਾਂ, 19 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਰਬੰਸਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਗੁਰਦੁਆਰਾ ਬਾਬਾ ਫੋਗਾ ਸਿੰਘ ਪਿੰਡ ਇੰਦਰਗੜ੍ਹ ਤੋਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਜਾਹੋ ਜਲਾਲ ਨਾਲ ਸਜਾਇਆ ਗਿਆ
ਜਿਸ ਦੀ ਆਰੰਭਤਾ ਹੈੱਡ ਗ੍ਰੰਥੀ ਭਾਈ ਕੰਵਲਜੀਤ ਸਿੰਘ ਨੇ ਅਰਦਾਸ ਬੇਨਤੀ ਕਰ ਕੇ ਕੀਤੀ¢ ਨਗਰ ਕੀਰਤਨ ਸਮੇਂ ਰਾਗੀ ਭਾਈ ਬਲਵਿੰਦਰ ਸਿੰਘ ਭਿੰਡਰ, ਮਨਪ੍ਰੀਤ ਸਿੰਘ, ਜਗਰੂਪ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਅਤੇ ਰਣਜੋਧ ਸਿੰਘ ਬੇਲੀ ਨਾਭਾ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ¢ ਨਗਰ ਕੀਰਤਨ ਸੁਰਜੀਤ ਗਤਕਾ ਅਖਾੜਾ ਭਿੰਡਰ ਕਲਾਂ ਦੇ ਬੱਚਿਆਂ ਨੇ ਗੱਤਕੇ ਦੇ ਜੌਹਰ ਦਿਖਾਏ¢ ਸਟੇਜ ਸੈਕਟਰੀ ਦੀ ਸੇਵਾ ਸਾਬਕਾ ਬੀ. ਡੀ. ਪੀ. ਓ. ਕੁਲਦੀਪ ਸਿੰਘ ਨੇ ਨਿਭਾਈ¢ ਇਸ ਮੌਕੇ ਪ੍ਰਧਾਨ ਸੂਬੇਦਾਰ ਹਰਭਜਨ ਸਿੰਘ ਤੇ ਮੀਤ ਪ੍ਰਧਾਨ ਮੁਕੰਦ ਸਿੰਘ ਵਲੋਂ ਆਏ ਹੋਏ ਰਾਗੀ-ਢਾਡੀ ਕਵੀਸ਼ਰੀ ਜਥਿਆਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ¢ ਇਸ ਨਗਰ ਕੀਰਤਨ 'ਚ ਸਰਪੰਚ ਗੁਰਜਿੰਦਰ ਸਿੰਘ ਸੋਨੀ, ਪ੍ਰਧਾਨ ਸੂਬੇਦਾਰ ਹਰਭਜਨ ਸਿੰਘ, ਚੇਅਰਮੈਨ ਰਜਿੰਦਰਪਾਲ ਸਿੰਘ, ਮੀਤ ਪ੍ਰਧਾਨ ਮੁਕੰਦ ਸਿੰਘ ਕੁਲਜੀਤ ਸਿੰਘ ਪੰਚ, ਸੂਬੇਦਾਰ ਮੇਜਰ ਦਰਸ਼ਨ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ ਨਿੱਕਾ, ਹਰਜੀਤ ਸਿੰਘ, ਬਾਬਾ ਮੰਗਲ ਸਿੰਘ, ਕੁਲਦੀਪ ਸਿੰਘ ਮਨੀ, ਜਗਦੇਵ ਸਿੰਘ, ਭਜਨ ਸਿੰਘ, ਤਰਸੇਮ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਵਰਿੰਦਰਜੀਤ ਸਿੰਘ, ਮਲਕੀਤ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ, ਮੰਗਲ ਸਿੰਘ ਉੱਭੀ, ਪ੍ਰਦੀਪ ਸਿੰਘ, ਕੁਲਦੀਪ ਸਿੰਘ ਬੀ ਡੀ.ਪੀ.ਓ. ਆਦਿ ਵੱਡੀ ਗਿਣਤੀ 'ਚ ਪਿੰਡ ਵਾਸੀ ਤੇ ਸੇਵਾਦਾਰ ਹਾਜ਼ਰ ਸਨ¢
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਰਬੰਸਦਾਨੀ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਦੀ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਜਿਸ 'ਚ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਨ ਉਪਰੰਤ ਨਗਰ ਕੀਰਤਨ ਫੁੱਲਾਂ ਦੀ ਵਰਖਾ ਨਾਲ ਆਰੰਭ ਹੋਇਆ | ਨਗਰ ਕੀਰਤਨ 'ਚ ਸੁਰਜੀਤ ਗਤਕਾ ਅਖਾੜਾ ਭਿੰਡਰ ਕਲਾਂ ਅਤੇ ਕਿਸ਼ਨਪੁਰਾ ਕਲਾਂ ਦੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ | ਨਗਰ ਕੀਰਤਨ 'ਚ ਹਜ਼ੂਰੀ ਰਾਗੀ ਭਾਈ ਅੰਮਿ੍ਤਪਾਲ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਅਤੇ ਜਸਵਿੰਦਰ ਸਿੰਘ ਬਾਗੀ ਦੇ ਢਾਡੀ ਜਥੇ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ¢ ਪਿੰਡ ਦੇ ਵੱਖ ਵੱਖ ਪੜਾਵਾਂ 'ਤੇ ਸੰਗਤਾਂ ਲਈ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ¢ ਇਸ ਨਗਰ ਕੀਰਤਨ ਵਿਚ ਪ੍ਰਧਾਨ ਵਜ਼ੀਰ ਸਿੰਘ ਮਾਨ, ਸਰਪੰਚ ਹਰਿੰਦਰ ਕੌਰ ਸ਼ਾਹ, ਮੀਤ ਪ੍ਰਧਾਨ ਚਮਕੌਰ ਸਿੰਘ, ਖ਼ਜ਼ਾਨਚੀ ਰਣਜੀਤ ਸਿੰਘ, ਸੈਕਟਰੀ ਸੁਖਚੈਨ ਸਿੰਘ, ਦਰਸ਼ਨ ਸਿੰਘ ਖੋਸਾ, ਪੰਚ ਨਾਇਬ ਸਿੰਘ, ਜਰਨੈਲ ਸਿੰਘ ਗੁਗਲਾ, ਹਰਭਜਨ ਸਿੰਘ ਬਾਬਾ, ਸਾਬਕਾ ਸਰਪੰਚ ਸਵਰਨ ਜੀਤ ਸਿੰਘ ਕਾਕਾ ਜ਼ੈਲਦਾਰ, ਮਾਸਟਰ ਸੁਦਰਸ਼ਨ ਸਿੰਘ, ਸੇਵਾਦਾਰ ਦਰਸ਼ਨ ਸਿੰਘ, ਜਗਤਾਰ ਸਿੰਘ ਸਾਗੂ, ਗੁਰਦੇਵ ਸਿੰਘ, ਅਵਤਾਰ ਸਿੰਘ ਮਾਨ ਸਾਬਕਾ ਪ੍ਰਧਾਨ, ਜਸਵੰਤ ਸਿੰਘ ਮੱਟੂ, ਗੁਰਮੀਤ ਸਿੰਘ ਸੰਧੂ, ਜਸਵੀਰ ਸਿੰਘ ਸ਼ਾਹ, ਸੁਖਦੇਵ ਸਿੰਘ ਧਾਲੀਵਾਲ, ਅਵਤਾਰ ਸਿੰਘ ਮਾਨ, ਅਮਰੀਕ ਸਿੰਘ ਕਲਸੀ, ਸ਼ੇਰ ਸਿੰਘ ਨਸੀਰੇਵਾਲਾ, ਹਰਜਿੰਦਰ ਸਿੰਘ ਔਲਖ, ਅਵਤਾਰ ਸਿੰਘ ਟੈਂਟ ਵਾਲੇ, ਕਰਨਵੀਰ ਸਿੰਘ ਕਲਸੀ, ਦਰਸ਼ਨ ਸਿੰਘ ਮਾਨ, ਬਾਈ ਚੰਨਾ, ਗੁਰਮੇਲ ਸਿੰਘ, ਜਸਪ੍ਰੀਤ ਸਿੰਘ ਜੱਸੀ, ਸਿਮਰਨਜੀਤ ਸਿੰਘ ਮਾਨ, ਜੱਸੀ ਨਿੱਝਰ, ਗੁਰਦੀਪ ਸਿੰਘ ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ¢
ਕੋਟ ਈਸੇ ਖਾਂ, (ਯਸ਼ਪਾਲ ਗੁਲਾਟੀ/ ਗੁਰਮੀਤ ਸਿੰਘ ਖ਼ਾਲਸਾ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੋਟ ਈਸੇ ਖਾਂ ਦੇ ਗੁਰਦੁਆਰਾ ਕਲਗ਼ੀਧਰ ਸਾਹਿਬ ਤੋਂ ਸਵੇਰੇ 11 ਵਜੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਨੌਜਵਾਨਾਂ ਵਲੋਂ ਹੱਥਾਂ ਨਾਲ ਖਿੱਚੀ ਜਾ ਰਹੀ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ 'ਚ ਸੁਭਾਇਮਾਨ ਸਨ | ਇਸ ਸਮੇਂ ਟਰਾਲੀਆਂ 'ਚ ਸਵਾਰ ਭਾਈ ਬਾਜ ਸਿੰਘ ਮੋਗੇ ਵਾਲੇ ਹਜ਼ੂਰੀ ਜਥਾ, ਬਾਬਾ ਸਾਧਾ ਸਿੰਘ ਰਾਗੀ ਜਥਾ ਅਤੇ ਬੀਬੀਆਂ ਦੇ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਰਹੇ ਸਨ, ਨੌਜਵਾਨਾਂ, ਕਿਸਾਨਾਂ ਵਲੋਂ ਬੜੇ ਹੀ ਸੁੰਦਰ ਢੰਗ ਨਾਲ ਟਰੈਕਟਰ ਨਗਰ ਕੀਰਤਨ ਦੀ ਸ਼ੋਭਾ ਹੋਰ ਵੀ ਵਧਾ ਰਹੇ ਸਨ | ਨਗਰ ਕੀਰਤਨ ਸਮਾਪਤੀ ਸਮੇਂ ਭਾਈ ਅਮਰਜੀਤ ਸਿੰਘ ਸਿੱਧੂ ਨੇ ਸਮੂਹ ਸੰਗਤਾਂ, ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ |

ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਲੋਕ ਇਸ ਵਾਰ 'ਆਪ' ਦਾ ਸਾਥ ਦੇਣਗੇ-ਕੋਛੜ

ਕੋਟ ਈਸੇ ਖਾਂ, 19 ਜਨਵਰੀ (ਨਿਰਮਲ ਸਿੰਘ ਕਾਲੜਾ)-ਆਮ ਆਦਮੀ ਪਾਰਟੀ ਸੀਨੀਅਰ ਆਗੂ ਧਰਮਕੋਟ ਸੰਜੀਵ ਕੋਛੜ ਦੀ ਅਗਵਾਈ ਹੇਠ ਕਸਬਾ ਕੋਟ ਈਸੇ ਖਾਂ ਦੇ ਵਾਰਡ ਨੰਬਰ 7 'ਚ ਇਕ ਭਰਵੀਂ ਮੀਟਿੰਗ ਕੀਤੀ ਗਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਜੀਵ ਕੋਛੜ ਨੇ ਕਿਹਾ ਕਿ ਆ ਰਹੀਆਂ ਨਗਰ ...

ਪੂਰੀ ਖ਼ਬਰ »

ਬੀ. ਕੇ. ਯੂ. ਉਗਰਾਹਾਂ ਵਲੋਂ ਅਡਾਨੀ ਸੈਲੋ ਪਲਾਂਟ ਅੱਗੇ ਧਰਨਾ 111ਵੇਂ ਦਿਨ ਵੀ ਰਿਹਾ ਜਾਰੀ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੰੂਨਾਂ ਦੇ ਖ਼ਿਲਾਫ਼ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਲਗਾਤਾਰ ਜਾਰੀ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ...

ਪੂਰੀ ਖ਼ਬਰ »

ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਘਰ ਦਾ ਘਿਰਾਓ ਕਰਨ ਲਈ ਜਥਾ ਹੋਇਆ ਰਵਾਨਾ

ਸਮਾਲਸਰ, 19 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸੋਧ ਬਿੱਲ, ਬਿਜਲੀ ਸੋਧ ਬਿੱਲ 2020, ਪਰਾਲੀ ਸਾੜਨ ਤੇ ਇਕ ਕਰੋੜ ਜੁਰਮਾਨਾ ਤੇ ਪੰਜ ਸਾਲ ਦੀ ਸਜ਼ਾ ਸੰਬੰਧੀ ਜੋ ਕਾਲੇ ਕਾਨੂੰਨ ਬਣਾਏ ਹਨ | ਉਨ੍ਹਾਂ ਨੂੰ ਨਕਾਰਦੇ ਹੋਏ ਭਾਰਤੀ ਕਿਸਾਨ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ 'ਚ ਨਹੀਂ ਆਇਆ ਅੱਜ ਕੋਈ ਕੋਰੋਨਾ ਪਾਜ਼ੀਟਿਵ ਮਰੀਜ਼

ਮੋਗਾ, 19 ਜਨਵਰੀ (ਗੁਰਤੇਜ ਸਿੰਘ)-ਸਿਹਤ ਵਿਭਾਗ ਨੂੰ ਕੋਰੋਨਾ ਸਬੰਧੀ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲ੍ਹੇ ਵਿਚ ਅੱਜ ਕੋਈ ਵੀ ਕੋਰੋਨਾ ਪਾਜੀਟਿਵ ਮਰੀਜ਼ ਨਹੀਂ ਆਇਆ | ਕੋਰੋਨਾ ਪੀੜਤ ਜ਼ਿਲ੍ਹੇ ਵਿਚ ਮਰੀਜਾਂ ਦੀ ਕੁੱਲ ਗਿਣਤੀ 2774 ਅਤੇ 28 ਐਕਟਿਵ ਕੇਸ ਹਨ ਜਦੋਂ ...

ਪੂਰੀ ਖ਼ਬਰ »

ਬਕਾਇਆ ਰਹਿੰਦੇ ਬਿੱਲਾਂ ਦੀ ਉਗਰਾਹੀ ਲਈ ਗਏ ਮੁਲਾਜ਼ਮ ਕਿਸਾਨਾਂ ਦੇ ਸੰਘਰਸ਼ ਵਿਚ ਫਸੇ

ਅਜੀਤਵਾਲ, 19 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਉਪ ਦਫ਼ਤਰ ਬਿਜਲੀ ਬੋਰਡ ਅਜੀਤਵਾਲ ਦੇ ਐਸ.ਡੀ.ਓ. ਸਮੇਤ ਅੱਠ ਦਸ ਮੁਲਾਜ਼ਮ ਲੱਖਾਂ ਰੁਪਏ ਦੀ ਉਗਰਾਹੀ ਕਰਨ ਤਲਵੰਡੀ ਮੱਲ੍ਹੀਆਂ ਪਿੰਡ ਵਿਚ ਗਏ ਤਾਂ ਉਥੇ ਪਹਿਲਾਂ ਤੋਂ ਹੀ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਕਿਸਾਨਾਂ ਦਾ ...

ਪੂਰੀ ਖ਼ਬਰ »

26 ਜਨਵਰੀ ਦਿੱਲੀ ਟਰੈਕਟਰ ਮਾਰਚ 'ਚ ਵੱਧ ਤੋਂ ਵੱਧ ਲੋਕ ਸ਼ਮੂਲੀਅਤ ਜ਼ਰੂਰ ਕਰਨ-ਸਾਬਕਾ ਐਸ. ਪੀ. ਹਰਜੀਤ ਬਰਾੜ

ਨੱਥੂਵਾਲਾ ਗਰਬੀ, 19 ਜਨਵਰੀ (ਸਾਧੂ ਰਾਮ ਲੰਗੇਆਣਾ)-ਨੱਥੂਵਾਲਾ ਗਰਬੀ ਦੇ ਜੰਮਪਲ ਉੱਘੇ ਸਮਾਜ ਸੇਵੀ ਅਤੇ ਸਾਬਕਾ ਪੁਲਿਸ ਅਧਿਕਾਰੀ ਐਸ.ਪੀ. ਹਰਜੀਤ ਸਿੰਘ ਬਰਾੜ ਨੇ ਮੀਡੀਆ ਰਾਹੀਂ ਇਲਾਕੇ ਦੇ ਲੋਕਾਂ ਖ਼ਾਸ ਕਰ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ 26 ਜਨਵਰੀ ਨੂੰ ...

ਪੂਰੀ ਖ਼ਬਰ »

ਕਿਸਾਨੀ ਲਈ ਅੱਜ ਪੈਦਾ ਹੋਏ ਹਾਲਾਤਾਂ ਦੇ ਅਕਾਲੀ ਤੇ ਕਾਂਗਰਸੀ ਵੀ ਬਰਾਬਰ ਜਿੰਮੇਵਾਰ-ਲੱਖਾ ਸਿਧਾਣਾ

ਨੱਥੂਵਾਲਾ ਗਰਬੀ, 19 ਜਨਵਰੀ (ਸਾਧੂ ਰਾਮ ਲੰਗੇਆਣਾ)-ਕਿਸਾਨੀ ਸੰਘਰਸ਼ ਵਿਚ ਨੌਜਵਾਨਾਂ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਪਿੰਡ ਭਲੂਰ ਦੀ ਗਰੀਬੂ ਦਾਸ ਧਰਮਸ਼ਾਲਾ ਵਿਚ ਪਿੰਡ ਵਾਸੀਆਂ ਦੇ ਰੁਬਰੂ ਹੋਏ | ਉਨ੍ਹਾਂ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਲੇ ...

ਪੂਰੀ ਖ਼ਬਰ »

26 ਦੇ ਦਿੱਲੀ ਮਾਰਚ ਦੀਆਂ ਤਿਆਰੀਆਂ ਵਜੋਂ ਚੂਹੜਚੱਕ ਦੇ 90 ਟਰੈਕਟਰਾਂ ਨੇ ਪੰਜ ਪਿੰਡਾਂ 'ਚ ਕੀਤਾ ਮਾਰਚ

ਅਜੀਤਵਾਲ, 19 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਭਾਜਪਾ ਦੀ ਕੇਂਦਰ ਸਰਕਾਰ ਵਲੋਂ ਕਿਸਾਨਾਂ ਸਿਰ ਥੋਪੇ ਤਿੰਨ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ 26 ਜਨਵਰੀ ਦਿੱਲੀ ਟਰੈਕਟਰ ਮਾਰਚ ਦੀਆਂ ਤਿਆਰੀਆਂ ਵਜੋਂ ਬੀ.ਕੇ.ਯੂ. ਉਗਰਾਹਾਂ ਪਿੰਡ-ਪਿੰਡ ਕਿਸਾਨਾਂ ਦੀਆਂ ਰਿਹਰਸਲ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀ ਭਾਰਤੀਆਂ ਵਲੋਂ 11 ਕੁਇੰਟਲ ਪਿੰਨੀਆਂ ਤੇ ਹੋਰ ਰਾਸ਼ਨ ਦਿੱਲੀ ਲਈ ਰਵਾਨਾ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਲਈ ਪ੍ਰਵਾਸੀ ਪੰਜਾਬੀ ਭਾਰਤੀਆਂ ਵਲੋਂ ਆਪਣੇ-ਆਪਣੇ ਢੰਗ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ¢ ਪਿੰਡ ਲਧਾਈਕੇ ਦੇ ਕੈਨੇਡੀਅਨ ਉਮਰਦੀਪ ਸਿੰਘ ਗੋਂਦਾਰਾ ਨੇ ਦੱਸਿਆ ਕਿ ਉਨ੍ਹਾਂ ਆਪਣੇ ...

ਪੂਰੀ ਖ਼ਬਰ »

ਚੋਣਾਂ ਦੇ ਐਲਾਨ ਹੋਣ ਉਪਰੰਤ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਹੋਏ ਪੱਬਾਂ ਭਾਰ

ਬੱਧਨੀ ਕਲਾਂ, 19 ਜਨਵਰੀ (ਸੰਜੀਵ ਕੋਛੜ)-ਚੋਣ ਕਮਿਸ਼ਨ ਵਲੋਂ ਨਗਰ ਪੰਚਾਇਤ ਬੱਧਨੀ ਕਲਾਂ ਦੇ 13 ਵਾਰਡਾਂ ਦੀਆਂ ਚੋਣਾਂ ਦਾ ਐਲਾਨ ਕਰਨ ਉਪਰੰਤ ਵੱਖੋ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਆਪੋ-ਆਪੋ ਉਮੀਦਵਾਰ ਖੜੇ ਕਰਨ ਲਈ ਪੱਬਾਂ ਭਾਰ ਹੋ ਗਏ ਹਨ | ਇਸੇ ਤਹਿਤ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਲੇਖਾਕਾਰ ਤੋਂ ਸੁਪਰਡੈਂਟ ਗਰੇਡ-2 ਬਣਨ 'ਤੇ ਦਿੱਤਾ ਨਿਯੁਕਤੀ ਪੱਤਰ

ਧਰਮਕੋਟ, 19 ਜਨਵਰੀ (ਪਰਮਜੀਤ ਸਿੰਘ)-ਸਥਾਨਕ ਸ਼ਹਿਰ ਦੀ ਮਾਰਕੀਟ ਕਮੇਟੀ ਧਰਮਕੋਟ ਵਿਖੇ ਬਤੌਰ ਲੇਖਾਕਾਰ ਕੰਮ ਕਰ ਰਹੇ ਬਲਕਾਰ ਸਿੰਘ ਛਾਬੜਾ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਮੰਡੀ ਬੋਰਡ ਵਲੋਂ ਉਨ੍ਹਾਂ ਨੂੰ ਸੁਪਰਡੈਂਟ ਬਣਾਇਆ ਗਿਆ ਹੈ | ਜਿਸ ਦਾ ਨਿਯੁਕਤੀ ...

ਪੂਰੀ ਖ਼ਬਰ »

25 ਕਿੱਲੋਗ੍ਰਾਮ ਪੋਸਤ ਸਮੇਤ ਇਕ ਕਾਬੂ

ਮੋਗਾ, 19 ਜਨਵਰੀ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਫ਼ਤਿਹਗੜ੍ਹ ਪੰਜਤੂਰ ਪੁਲਿਸ ਵਲੋਂ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ 25 ...

ਪੂਰੀ ਖ਼ਬਰ »

ਮੱਦੋਕੇ ਸਕੂਲ ਅਧਿਆਪਕਾਂ ਵਲੋਂ ਇਨਸਾਫ਼ ਲਈ ਤਿੰਨ ਮਹੀਨੇ ਬੀਤ ਜਾਣ 'ਤੇ ਸਕੂਲ ਅੰਦਰ ਧਰਨਾ ਸ਼ੁਰੂ

ਅਜੀਤਵਾਲ, 19 ਜਨਵਰੀ (ਹਰਦੇਵ ਸਿੰਘ ਮਾਨ)-ਗੁਰੂ ਹਰਿਗੋਬਿੰਦ ਸਾਹਿਬ ਹਾਈ ਸਕੂਲ ਗੁਰੂਸਰ ਮੱਦੋਕੇ ਦੇ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 90 ਦਿਨਾਂ ਤੋਂ ਸਕੂਲ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਤੋਂ ਬਾਅਦ ਵੀ ਕੋਈ ਹੱਲ ਨਾ ਨਿਕਲਣ ਤੇ ਅਧਿਆਪਕਾਂ ਵਲੋਂ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਭਲਕੇ ਕਰੇਗੀ ਮਾਰਚ

ਨਿਹਾਲ ਸਿੰਘ ਵਾਲਾ, 19 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਕਾਲੇ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਸਫਲ ਕਰਨ ਲਈ ਘਰ-ਘਰ ਸੁਨੇਹਾ ਦੇਣ ਲਈ ਮੋਗਾ ਜ਼ਿਲੇ੍ਹ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ 21 ਜਨਵਰੀ ਨੂੰ ਪਿੰਡ-ਪਿੰਡ ਬਲਾਕ ...

ਪੂਰੀ ਖ਼ਬਰ »

ਆੜ੍ਹਤੀ ਤੇ ਭਾਜਪਾ ਆਗੂ ਸੁਰਿੰਦਰ ਸਿੰਘ ਵਾਂਦਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ

ਸਮਾਲਸਰ, 19 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਵਾਂਦਰ ਦੇ ਆੜ੍ਹਤੀ ਅਤੇ ਭਾਜਪਾ ਆਗੂ ਸੁਰਿੰਦਰ ਸਿੰਘ ਚੁਰਾਇਆ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਦਿਆਂ ਭਾਜਪਾ ਨੂੰ ਅਲਵਿਦਾ ਕਹਿੰਦਿਆਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ¢ ਆੜ੍ਹਤੀ ਸੁਰਿੰਦਰ ਸਿੰਘ ...

ਪੂਰੀ ਖ਼ਬਰ »

ਯੂਥ ਆਗੂ ਕੁਲਵਿੰਦਰ ਮਾਨ ਜਿੰਮ ਵਾਲੇ 'ਆਪ' 'ਚ ਸ਼ਾਮਿਲ

ਕੋਟ ਈਸੇ ਖਾਂ, 19 ਜਨਵਰੀ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਨਗਰ ਪੰਚਾਇਤ ਚੋਣਾਂ 'ਚ ਸਿਆਸੀ ਪਾਰਟੀਆਂ ਵਲੋਂ ਤੇਜ਼ ਕੀਤੇ ਚੋਣ ਪ੍ਰਚਾਰ ਦੇ ਚੱਲਦਿਆਂ ਸਥਾਨਕ ਸ਼ਹਿਰ ਵਿਖੇ ਹਰ ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਮਾਨ ਜਿੰਮ ਵਾਲੇ ਨੇ ਆਪਣੇ ਪਰਿਵਾਰ ਤੇ ...

ਪੂਰੀ ਖ਼ਬਰ »

ਮਾਤਾ ਦੇ ਦਿਹਾਂਤ 'ਤੇ ਜੋਧਾ ਬਰਾੜ ਨਾਲ ਉੱਚ ਸ਼ਖ਼ਸੀਅਤਾ ਵਲੋਂ ਹਮਦਰਦੀ ਪ੍ਰਗਟ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)-ਜੋਧਾ ਬਰਾੜ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਮਾਤਾ ਹਰਵਿੰਦਰ ਕੌਰ ਦੇ ਬੀਤੇ ਦਿਨੀਂ ਹੋਏ ਬੇਵਕਤੀ ਦਿਹਾਂਤ 'ਤੇ ਜੋਧਾ ਬਰਾੜ ਨਾਲ ਸ਼ਹਿਰ ਅਤੇ ਇਲਾਕੇ ਦੀਆਂ ਉੱਚ ਸ਼ਖ਼ਸੀਅਤਾਂ ਵਲੋਂ ਹਮਦਰਦੀ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਮਾਤਾ ਇੰਦਰਜੀਤ ਕੌਰ ਖੋਸਾ ਅਟਾਰੀ ਨਮਿਤ ਸ਼ਰਧਾਂਜਲੀ ਸਮਾਗਮ

ਕੋਟ ਈਸੇ ਖਾਂ, 19 ਜਨਵਰੀ (ਨਿਰਮਲ ਸਿੰਘ ਕਾਲੜਾ)-ਮਾਤਾ ਇੰਦਰਜੀਤ ਕੌਰ ਖੋਸਾ ਪਤਨੀ ਸਵ: ਬਲਰਾਜ ਸਿੰਘ ਖੋਸਾ ਵਾਸੀ ਅਟਾਰੀ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ-ਪਾਠ ਦਾ ਭੋਗ ਗੁਰਦੁਆਰਾ ਸਾਹਿਬ ਪਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਮਲੂਕ ਸਿੰਘ ਸਿੱਧੂ ਨੂੰ ਸਦਮਾ-ਭਰਾ ਦਾ ਦਿਹਾਂਤ

ਕਿਸ਼ਨਪੁਰਾ ਕਲਾਂ, 19 ਜਨਵਰੀ (ਅਮੋਲਕ ਸਿੰਘ ਕਲਸੀ)-ਸਮਾਜ ਸੇਵੀ ਬਲਜੀਤ ਸਿੰਘ ਸਿੱਧੂ ਅਮਰੀਕਾ ਦੇ ਪਿਤਾ ਅਤੇ ਮਲੂਕ ਸਿੰਘ ਸਿੱਧੂ ਯੂ. ਕੇ. ਦੇ ਵੱਡਾ ਭਰਾ ਕਿ੍ਪਾਲ ਸਿੰਘ ਸਿੱਧੂ ਜਿਨ੍ਹਾਂ ਦਾ ਬੀਤੇ ਦਿਨੀਂ ਅਮਰੀਕਾ ਦੇ ਏਅਰਪੋਰਟ 'ਤੇ ਅਚਾਨਕ ਦਿਹਾਂਤ ਹੋ ਗਿਆ ਸੀ ਤੇ ਉਹ ...

ਪੂਰੀ ਖ਼ਬਰ »

ਹਰਜੀਤ ਸਿੰਘ ਬਰਾੜ ਸਾਹੋਕੇ ਨਮਿਤ ਅੰਤਿਮ ਅਰਦਾਸ ਭਲਕੇ

ਠੱਠੀ ਭਾਈ, 19 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿੰਡ ਸਾਹੋਕੇ ਦੇ ਪ੍ਰਵਾਸੀ ਭਾਰਤੀ ਕੁਲਦੀਪ ਸਿੰਘ ਬਰਾੜ, ਸਵ: ਗੁਰਸੇਵਕ ਸਿੰਘ ਬਰਾੜ ਦੇ ਸਤਿਕਾਰਯੋਗ ਪਿਤਾ ਅਤੇ ਨੰਬਰਦਾਰ ਰਣਧੀਰ ਸਿੰਘ ਬਰਾੜ ਸਾਹੋਕੇ ਦੇ ਤਾਇਆ ਹਰਜੀਤ ਸਿੰਘ ਬਰਾੜ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ...

ਪੂਰੀ ਖ਼ਬਰ »

ਅਰੋੜਾ ਮਹਾਂ ਸਭਾ ਨੇ ਕੌਫ਼ੀ ਤੇ ਹਲਵੇ ਦਾ ਲੰਗਰ ਲਗਾਇਆ

ਮੋਗਾ, 19 ਜਨਵਰੀ (ਅਸ਼ੋਕ ਬਾਂਸਲ)-ਅਰੜਾ ਮਹਾਂਸਭਾ ਵਲੋਂ ਮਾਘ ਮਹੀਨੇ ਦੇ ਪਵਿੱਤਰ ਮਹੀਨੇ ਦੀ ਮਾਨਤਾ ਨੂੰ ਦੇਖਦੇ ਹੋਏ ਰੇਲਵੇ ਰੋਡ ਮੋਗਾ ਨੇੜੇ ਨਰੂਲਾ ਫੋਟੋ ਸਟੂਡੀਓ 'ਤੇ ਕਾਫੀ ਤੇ ਹਲਵੇ ਦਾ ਲੰਗਰ ਲਗਾਇਆ | ਇਸ ਮੌਕੇ ਅਰੋੜਾ ਮਹਾਂ ਸਭਾ ਦੇ ਕਾਰਜਕਾਰਨੀ ਪੰਜਾਬ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਸ਼ਾਨਦਾਰ ਬੈਂਡ ਹਾਸਲ ਕੀਤੇ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ ਇੰਸਟੀਚਿਊਟ ਵਿਖੇ ਆਏ ਦਿਨ ਵਿਦਿਆਰਥੀ ਆਇਲਟਸ ਦੀ ਕੋਚਿੰਗ ਲੈ ਕੇ ਬਹੁਤ ...

ਪੂਰੀ ਖ਼ਬਰ »

ਸੂਬਾ ਸਕੱਤਰ ਸੁਖਜਿੰਦਰ ਸਿੰਘ ਸੁੱਖਾ ਲਧਾਈਕੇ ਨੂੰ ਸਦਮਾ, ਚਾਚੇ ਦਾ ਦਿਹਾਂਤ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)-ਸੁਖਜਿੰਦਰ ਸਿੰਘ ਸੁੱਖਾ ਲਧਾਈਕੇ ਸੂਬਾ ਸਕੱਤਰ ਕਾਂਗਰਸ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਕੈਨੇਡੀਅਨ ਚਾਚਾ ਗੁਰਦੇਵ ਸਿੰਘ (80 ਸਾਲ) ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ | ਇਸ ਦੁਖਦਾਈ ਸਮੇਂ 'ਤੇ ...

ਪੂਰੀ ਖ਼ਬਰ »

ਸਬ ਕਮੇਟੀ ਜੰਗਲਾਤ ਵਰਕਰ ਯੂਨੀਅਨ ਦਾ ਵਫ਼ਦ ਵਣ ਰੇਂਜ ਅਫ਼ਸਰ ਨੂੰ ਮਿਲਿਆ

ਮੋਗਾ, 19 ਜਨਵਰੀ (ਜਸਪਾਲ ਸਿੰਘ ਬੱਬੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੋਗਾ ਅਤੇ ਸਬ ਕਮੇਟੀ ਜੰਗਲਾਤ ਵਰਕਰ ਯੂਨੀਅਨ ਦਾ ਵਫਦ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਦੀ ਅਗਵਾਈ ਹੇਠ ਜੰਗਲਾਤ ਵਰਕਰਾਂ ਦੀਆ ਮੰਗਾਂ ਸਬੰਧੀ ਕਿਰਪਾਲ ਸਿੰਘ ਵਣ ਰੇਂਜ ਅਫ਼ਸਰ ਨੂੰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਪਿੰਡ ਚੂਹੜਚੱਕ ਪਹੁੰਚੇ

ਅਜੀਤਵਾਲ, 19 ਜਨਵਰੀ (ਹਰਦੇਵ ਸਿੰਘ ਮਾਨ)- ਕਿਸਾਨੀ ਸੰਘਰਸ਼ ਵਿਚ ਪਿੰਡ ਚੂਹੜਚੱਕ ਦੇ ਐਨ.ਆਰ.ਆਈ. ਕਲੱਬ ਦੇ ਵਿਸ਼ੇਸ਼ ਯੋਗਦਾਨ ਤੋਂ ਪ੍ਰਭਾਵਿਤ ਹੋ ਕੇ ਵਰਕਰਾਂ ਦੀ ਹੌਸਲਾ ਅਫਜਾਈ ਲਈ ਪਿੰਡ ਚੂਹੜਚੱਕ ਵਿਖੇ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਅਮਰਜੀਤ ਸਿੰਘ ਸੰਦੋਆ ...

ਪੂਰੀ ਖ਼ਬਰ »

ਕੈਪਟਨ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ-ਵਿਧਾਇਕ ਬਰਾੜ

ਸਮਾਲਸਰ, 19 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)- ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦਿੱਤੇ ਜਾ ਰਹੇ ਹਨ¢ ਇਹ ਵਿਚਾਰ ਸਾਬਕਾ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਪ੍ਰਕਾਸ਼ ਪੁਰਬ

ਨਿਹਾਲ ਸਿੰਘ ਵਾਲਾ, 19 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ¢ ਪਿ੍ੰਸੀਪਲ ਮਹਿੰਦਰ ਕÏਰ ...

ਪੂਰੀ ਖ਼ਬਰ »

ਪੀ.ਸੀ.ਐਸ. ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਪੰਜਾਬ ਕਾਨਵੈਂਟ ਸਕੂਲ ਵਿਖੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਕੀਰਤਨ ਕੀਤਾ ...

ਪੂਰੀ ਖ਼ਬਰ »

ਐਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਮੋਗਾ, 19 ਜਨਵਰੀ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਇਆ | ਕਾਲਜ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਸ਼੍ਰੀ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਮੋਗਾ 'ਚ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਸ਼ਬਦ ਗਾਇਨ ਤੋਂ ਕੀਤੀ ਗਈ | ...

ਪੂਰੀ ਖ਼ਬਰ »

ਦਿੱਲੀ ਕਾਨਵੈਂਟ ਸਕੂਲ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਫ਼ਤਿਹਗੜ੍ਹ ਪੰਜਤੂਰ, 19 ਜਨਵਰੀ (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਮੰਨੀ ਪ੍ਰਮੰਨੀ ਵਿੱਦਿਅਕ ਸੰਸਥਾ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਵਿਖੇ ਸਕੂਲ ਦੇ ਪਿ੍ੰਸੀਪਲ ਮੈਡਮ ਨਮਰਤਾ ਭੱਲਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX