ਸਿਰਸਾ, 19 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੀ ਕਾਲਾਂਵਾਲੀ ਨਗਰ ਪਾਲਿਕਾ ਵਲੋਂ ਸ਼ਹਿਰੀ ਖੇਤਰ ਦੀਆਂ ਰਜਿਸਟਰੀਆਂ ਕਰਵਾਉਣ ਨੂੰ ਲੈ ਕੇ ਐੱਨ.ਓ.ਸੀ. ਨਾ ਦੇਣ ਦੇ ਮਾਮਲੇ ਨੂੰ ਲੈ ਕੇ ਅੱਜ ਮੰਡੀ ਦੇ ਪ੍ਰਾਪਰਟੀ ਡੀਲਰਾਂ ਨੇ ਨਗਰ ਪਾਲਿਕਾ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਸਰਕਾਰ ਖਿਲਾਫ਼ ਰੋਸ਼ ਮੁਜ਼ਾਹਰਾ ਕਰਦੇ ਹੋਏ ਐੱਨ.ਓ.ਸੀ. ਦੇਣ ਦੀ ਮੰਗ ਕੀਤੀ | ਪ੍ਰਾਪਰਟੀ ਡੀਲਰ ਮਿੱਠੂ ਸਿੰਘ ਮਾਂਗਟ ਨੇ ਦੱਸਿਆ ਕਿ ਕਾਲਾਂਵਾਲੀ ਵਿਚ ਲਗਪਗ ਪੰਜ ਮਹੀਨੇ ਤੋਂ ਜ਼ਮੀਨ ਦੀਆਂ ਰਜਿਸਟਰੀਆਂ ਬੰਦ ਹੋਣ ਕਰਕੇ ਲੋਕ ਪ੍ਰੇਸ਼ਾਨ ਹਨ | ਉੱਥੇ ਹੀ ਇਸ ਨਾਲ ਸਰਕਾਰ ਨੂੰ ਵੀ ਰਜਿਸਟਰੀ ਫੀਸ ਦੇ ਤੌਰ 'ਤੇ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੰਡੀ ਦੇ ਰਿਹਾਇਸ਼ੀ ਖੇਤਰ ਦੀਆਂ ਰਜਿਸਟਰੀਆਂ ਹੁੰਦੀ ਸਨ, ਜਿਸ ਲਈ ਐੱਨ.ਓ.ਸੀ. ਦੀ ਕੋਈ ਲੋੜ ਨਹੀਂ ਹੁੰਦੀ ਸੀ, ਪਰ ਲਾਕਡਾਊਨ ਤੋਂ ਬਾਅਦ ਸਰਕਾਰ ਵਲੋਂ ਲਾਗੂ ਕੀਤੇ ਗਏ ਨਵੇਂ ਨਿਯਮਾਂ ਦੇ ਤਹਿਤ ਹੁਣ ਸ਼ਹਿਰ ਦੇ ਸਾਰੇ ਖੇਤਰਾਂ ਦੀ ਨਗਰ ਪਾਲਿਕਾ ਤੋਂ ਐੱਨ. ਓ. ਸੀ. ਲੈਣੀ ਜ਼ਰੂਰੀ ਕਰ ਦਿੱਤੀ ਹੈ, ਇਸ ਲਈ ਹਜ਼ਾਰਾਂ ਰੁਪਏ ਦੀ ਫੀਸ ਵੀ ਅਦਾ ਕਰਨੀ ਪੈਂਦੀ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਜੋ ਖੇਤਰ ਪੂਰੀ ਤਰ੍ਹਾਂ ਆਬਾਦ ਹੈ ਉਸਦੀ ਵੀ ਐੱਨ.ਓ.ਸੀ. ਮੰਗੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਦੀ ਜੰਗੀਰ ਸਿੰਘ ਕਲੌਨੀ ਅਤੇ ਗੁਰਦੁਆਰਾ ਬਸਤੀ ਜੋਕਿ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੀਆਂ ਹਨ ਅਤੇ ਉੱਥੇ ਸਾਰੀਆਂ ਸਹੂਲਤਾਂ ਮੁਹੱਈਆ ਹਨ, ਪਰ ਇਸਦੇ ਬਾਵਜੂਦ ਉਕਤ ਖੇਤਰ ਨਗਰ ਪਾਲਿਕਾ ਦੇ ਰਿਕਾਰਡ ਵਿਚ ਗ਼ੈਰਕਾਨੂੰਨੀ ਹੈ | ਇਹੀ ਨਹੀਂ ਉਕਤ ਖੇਤਰ ਦੇ ਅਨੇਕ ਲੋਕਾਂ ਨੇ ਨਗਰ ਪਾਲਿਕਾ ਤੋੋਂ ਨਕਸ਼ੇ ਪਾਸ ਕਰਵਾਉਣ ਸਮੇਤ ਹੋਰ ਦਸਤਾਵੇਜ਼ ਪੂਰੇ ਕਰਕੇ ਬੈਂਕਾਂ ਤੋਂ ਕਰਜ਼ੇ ਲੈ ਰੱਖੇ ਹਨ ਪਰ ਇਸਦੇ ਬਾਵਜੂਦ ਨਗਰ ਪਾਲਿਕਾ ਇਨ੍ਹਾਂ ਕਾਲੌਨੀਆਂ ਗੈਰਕਾਨੂੰਨੀ ਮੰਨ ਰਹੀ ਹੈ | ਉਨ੍ਹਾਂ ਦੱਸਿਆ ਕਿ ਮੰਡੀ ਕਾਲਾਂਵਾਲੀ ਦੀ ਜ਼ਮੀਨ ਦਾ ਜੋ ਰਿਕਾਰਡ ਜ਼ਿਲ੍ਹਾ ਨਗਰ ਯੋਜਨਾਕਾਰ ਦੇ ਕੋਲ ਹੈ, ਉਹ ਰਿਕਾਰਡ ਨਗਰ ਪਾਲਿਕਾ ਦੇ ਕੋਲ ਨਹੀਂ ਹੈ, ਜੋ ਰਿਕਾਰਡ ਨਗਰ ਪਾਲਿਕਾ ਦੇ ਕੋਲ ਹੈ ਉਹ ਤਹਿਸੀਲ ਦਫ਼ਤਰ ਦੇ ਕੋਲ ਨਹੀਂ ਹੈ | ਅਜਿਹੇ ਹਾਲਾਤਾਂ ਵਿਚ ਤਿੰਨ ਵਿਭਾਗਾਂ ਦੇ ਚੱਕਰ ਵਿਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਾਲ 2014 ਵਿਚ ਕਾਂਗਰਸ ਦੀ ਹੁੱਡਾ ਸਰਕਾਰ ਨੇ ਕਾਲਾਂਵਾਲੀ ਦੀ ਕਈ ਕਾਲੌਨੀਆਂ ਨੂੰ ਮਾਨਤਾ ਦੇਣ ਦੀ ਮਨਜ਼ੂਰੀ ਦਿੱਤੀ ਸੀ, ਪਰ ਹੁਣ ਉਨ੍ਹਾਂ ਕਾਲੋਨੀਆਂ ਵਿਚ ਲੋਕਾਂ ਨੂੰ ਰਜਿਸਟਰੀ ਕਰਵਾਉਣ ਲਈ ਪਰੇਸ਼ਾਨੀ ਹੋ ਰਹੀ ਹੈ | ਇਸ ਮੌਕੇ ਉੱਤੇ ਬਲਕੌਰ ਸਿੰਘ, ਮੱਖਣ ਲਾਲ ਅਰੋੜਾ, ਰੋਸ਼ਨ ਡਾਬਲਾ, ਰਮੇਸ਼ ਪ੍ਰਜਾਪਤੀ, ਮੇਜਰ ਸਿੰਘ ਖਤਰਾਵਾਂ, ਬਿੰਦਰ ਸਿੰਘ ਖਾਲਸਾ, ਛੋਟੂ ਸਵਾਮੀ, ਨਰੇਸ਼ ਜਿੰਦਲ, ਕਾਕਾ ਸਿੰਘ ਭੰਗੂ ਤੇ ਬੌਬੀ ਕੁਮਾਰ ਆਦਿ ਮੌਜੂਦ ਸਨ |
ਸਿਰਸਾ, 19 ਜਨਵਰੀ (ਪਰਦੀਪ ਸਚਦੇਵਾ)-ਸਰਕਾਰੀ ਮਹਿਲਾ ਕਾਲਜ ਸਿਰਸਾ ਵਿਚ 'ਝਨਕਾਰ' ਪੋ੍ਰਗਰਾਮ ਕਰਵਾਇਆ ਗਿਆ, ਜਿਸ ਵਿਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੇਵਾਮੁਕਤ ਪਿ੍ੰਸੀਪਲ ਡਾ. ਪ੍ਰੇਮ ਕੰਬੋਜ ਸਨ | ਇਸ ਮੌਕੇ ਡਾ. ਮਧੂ ਕੁਮਾਰੀ, ...
ਸਿਰਸਾ, 19 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੇ ਵਾਰਡ ਨੰਬਰ ਤਿੰਨ ਦੇ ਇਕ ਘਰ ਵਿਚ ਬੀਤੀ ਰਾਤ ਪੰਜ-ਛੇ ਲੁਟੇਰਿਆਂ ਨੇ ਤਿੰਨ ਔਰਤਾਂ ਅਤੇ ਇਕ ਵਿਅਕਤੀ 'ਤੇ ਡੰਡਿਆਂ ਨਾਲ ਹਮਲਾ ਕਰਕੇ ਜਖ਼ਮੀ ਕਰ ਦਿੱਤਾ | ਲੁਟੇਰੇ ਘਰ ਵਿਚੋਂ ਨਗਦੀ ਅਤੇ ...
ਫ਼ਤਿਹਾਬਾਦ, 19 ਜਨਵਰੀ (ਹਰਬੰਸ ਸਿੰਘ ਮੰਡੇਰ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਨਗਰ ਕੀਰਤਨ ਰਤੀਆ ਚੁੰਗੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਝਾੜ ਸਾਹਿਬ ਤੋਂ ਰਤੀਆ ਰੋਡ, ਮਾਡਲ ਟਾਊਨ, ਪਪੀਹਾ ਪਾਰਕ, ਨੈਸ਼ਨਲ ...
ਯਮੁਨਾਨਗਰ, 19 ਜਨਵਰੀ (ਗੁਰਦਿਆਲ ਸਿੰਘ ਨਿਮਰ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਿਰਦੇਸ਼ਾਂ ਅਨੁਸਾਰ ਸੰਤਪੁਰਾ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਵਿਚ ਆਨਲਾਈਨ ਟੈਲੇਂਟ ਸ਼ੋਅ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਸੰਯੋਜਕ ਡਾ. ਅੰਬਿਕਾ ਕਸ਼ਯਪ ਨੇ ਦੱਸਿਆ ਕਿ ਆਨਲਾਈਨ ...
ਕਰਨਾਲ, 19 ਜਨਵਰੀ (ਗੁਰਮੀਤ ਸਿੰਘ ਸੱਗੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਇਲਾਕਾ ਨਿਵਾਸੀ ਸੰਗਤਾਂ ਵਲੋਂ ਸ਼ਰਧਾ ਭਾਵਨਾ ਸਹਿਤ 20 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ | ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਗੁਰਪੁਰਬ ਪ੍ਰਬੰਧਕ ਕਮੇਟੀ ਵਲੋਂ ਬਾਬਾ ...
ਰਤੀਆ, 19 ਜਨਵਰੀ (ਬੇਅੰਤ ਕੌਰ ਮੰਡੇਰ)-ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ | ਸਰੱਬਤ ਦੇ ਭਲੇ ਦੀ ਅਰਦਾਸ ਮੁੱਖ ਸੇਵਾਦਾਰ ਬਾਬਾ ਕਿਸ਼ਨ ਸਿੰਘ ਵਲੋਂ ਕਰਨ ਤੋਂ ਬਾਅਦ ...
ਰਤੀਆ, 19 ਜਨਵਰੀ (ਬੇਅੰਤ ਕੌਰ ਮੰਡੇਰ)-ਖੇਤੀ ਕਾਨੂੰਨਾਂ ਦੀ ਵਾਪਸੀ ਲਈ ਵੱਖ-ਵੱਖ ਕਿਸਾਨ ਸੰਗਠਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਲਈ ਖੇਤੀ ਬਚਾਓ ਸੰਘਰਸ਼ ਸੰਮਤੀ ਹਰਿਆਣਾ ਵਲੋਂ ਕਿਸਾਨਾਂ ਦੇ ਹੱਕਾਂ ਲਈ ਲੜੀ ਜਾ ਰਹੀ ਮੁਹਿੰਮ ਨੂੰ ਹੋਰ ...
ਨਵੀਂ ਦਿੱਲੀ, 19 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਕਿਸਾਨਾਂ ਲਈ ਸਰਦੀ ਦਾ ਮੇਵਾ ਸਰੋਂ ਦਾ ਸਾਗ ਅਤੇ ਮਿੱਸੀ ਰੋਟੀ ਵੀ ਪਰੋਸੀ ਜਾ ਰਹੀ ਹੈ | ਇਸ ਲਈ ਨਿਰਮਲ ਕੁਟੀਆ ਕਰਨਾਲ ਵਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ | ਇੱਥੋਂ ਦੇ ਸੇਵਾਦਾਰਾਂ ਨੇ ਗੱਲਬਾਤ ...
ਨਵੀਂ ਦਿੱਲੀ, 19 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਸੰਘਰਸ਼ 'ਚ ਬੈਠੇ ਕਿਸਾਨਾਂ ਨੂੰ ਮੈਡੀਕਲ ਸਹੂਲਤਾਂ ਮਿਲ ਰਹੀਆਂ ਹਨ ਅਤੇ ਡਾਕਟਰ, ਨਰਸਾਂ ਤੇ ਹੋਰ ਮੈਡੀਕਲ ਸਟਾਫ਼ ਸੇਵਾ ਵਿਚ ਲੱਗਿਆ ਹੋਇਆ ਹੈ | ਇਸ ਸੰਘਰਸ਼ ਵਿਚ ਵੱਖ-ਵੱਖ ਰਾਜਾਂ ਤੋਂ ਡਾਕਟਰਾਂ ...
ਨਵੀਂ ਦਿੱਲੀ, 19 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਹਰ ਵਰਗ ਦੇ ਲੋਕ ਰੋਜ਼ਾਨਾ ਪੁੱਜ ਰਹੇ ਹਨ ਤਾਂ ਕਿ ਕਿਸਾਨਾਂ ਦਾ ਹੌਸਲਾ ਵਧਾਇਆ ਜਾ ਸਕੇ | ਇੱਥੇ 51 ਕਿੱਲੋਮੀਟਰ ਮੈਰਾਥਨ ਕਰਕੇ (ਪਿਨਾਨਾ ਤੋਂ ਸਿੰਘੂ ਬਾਰਡਰ) ਦੋ ...
ਨਵੀਂ ਦਿੱਲੀ, 19 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ (ਦਿੱਲੀ ਯੂਨੀਵਰਸਿਟੀ) ਵਲੋਂ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸ੍ਰੀ ਗੁਰੂ ਤੇਗ ਬਹਾਦਰ ਜੀ:- ਜੀਵਨ ਅਤੇ ਵਿਰਾਸਤ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ ...
ਨਵੀਂ ਦਿੱਲੀ, 19 ਜਨਵਰੀ (ਬਲਵਿੰਦਰ ਸਿੰਘ ਸੋਢੀ)-ਮੋਤੀ ਨਗਰ ਵਿਧਾਨ ਸਭਾ ਦੇ ਰਮੇਸ਼ ਨਗਰ ਵਾਰਡ ਨੰ. 101 ਵਿਖੇ ਆਮ ਆਦਮੀ ਪਾਰਟੀ ਵਲੋਂ ਜਨ-ਜਾਗਰਨ ਮੁਹਿੰਮ ਦੇ ਅਧੀਨ ਆਮ ਲੋਕਾਂ ਵਿਚ ਜਾ ਕੇ ਮੁਹੱਲਾ ਸਭਾਵਾਂ ਵਿਚ ਨਗਰ ਨਿਗਮ ਦੇ ਭਿ੍ਸ਼ਟਾਚਾਰ 'ਤੇ ਚਾਣਨਾ ਪਾਇਆ ਗਿਆ | ਆਮ ...
ਗੁਹਲਾ ਚੀਕਾ, 19 ਜਨਵਰੀ (ਓ.ਪੀ. ਸੈਣੀ)-ਸਥਾਨਕ ਡੀ. ਏ. ਵੀ. ਕਾਲਜ ਚੀਕਾ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਲਵਲੀਨ ਦੱਤ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੁਰੱਖਿਆ ਦੀ ਜ਼ਰੂਰਤ ਬਾਰੇ ਦੱਸਿਆ ਅਤੇ ਕਿਹਾ ਕਿ ਵਿਦਿਆਰਥੀਆਂ ...
ਸਿਰਸਾ, 19 ਜਨਵਰੀ (ਪਰਦੀਪ ਸਚਦੇਵਾ)-ਗਣਤੰਤਰ ਦਿਵਸ ਮੌਕੇ ਪੇੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਅੱਜ ਐੱਸ. ਡੀ. ਐੱਮ. ਜੈ ਵੀਰ ਯਾਦਵ ਦੀ ਨਿਗਰਾਨੀ ਹੇਠ ਜੀ. ਆਰ. ਜੀ. ਸਕੂਲ ਦੇ ਆਡੀਟੋਰੀਅਮ ਵਿਚ ਕਰਵਾਈ ਗਈ | ਇਸ ਰਿਹਰਸਲ ਵਿਚ ਵੱਖ-ਵੱਖ ਸਕੂਲਾਂ ਤੇ ...
ਸਿਰਸਾ, 19 ਜਨਵਰੀ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 26 ਜਨਵਰੀ ਨੂੰ ਦਿੱਲੀ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੀ ਕਿਸਾਨਾਂ ਨੇ ਅੱਜ ਇੱਥੇ ਦਰਜਨਾਂ ਪਿੰਡਾਂ 'ਚ ਟਰੈਕਟਰ ਪਰੇਡ ਦੀ ਰਿਹਰਸਲ ਕੀਤੀ | ਇਸ ...
ਸਿਰਸਾ, 19 ਜਨਵਰੀ (ਪਰਦੀਪ ਸਚਦੇਵਾ)-ਸਿਰਸਾ ਦੀ ਐਾਟੀਨਾਰਕੋਟਿਕ ਸੈੱਲ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜੇ ਗਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੁਰੀ ਵਾਸੀ ਨੇਜਾਡੇਲਾ ਕਲਾਂ ਹਾਲ ਵਾਸੀ ਕੰਗਣਪੁਰ ਵਜੋਂ ਕੀਤੀ ਗਈ ਹੈ | ਇਹ ...
ਗੁਹਲਾ ਚੀਕਾ, 19 ਜਨਵਰੀ (ਓ.ਪੀ. ਸੈਣੀ)-ਖੇਤੀ ਬਚਾਓ ਦੇਸ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਆਲ ਇੰਡੀਆ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਾਂਝੇ ਤੌਰ 'ਤੇ ਦਿੱਤਾ ਜਾ ਰਿਹਾ ਧਰਨਾ ਅੱਜ 36ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਦੀ ਪ੍ਰਧਾਨਗੀ ...
ਨਵੀਂ ਦਿੱਲੀ, 19 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦਾ ਇਤਿਹਾਸਕ ਲਾਲ ਕਿਲ੍ਹਾ ਬਰਡ ਫਲੂ ਨੂੰ ਵੇਖਦੇ ਹੋਏ ਸੈਰ-ਸਪਾਟੇ ਲਈ ਆ ਰਹੇ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ | ਕੁਝ ਦਿਨ ਪਹਿਲਾਂ ਲਾਲ ਕਿਲ੍ਹੇ ਵਿਚ ਕੁਝ ਕਾਂ ਮਰੇ ਮਿਲੇ ਸਨ, ਜਿਸ ਦੇ ਪਸ਼ੂ ਪਾਲਣ ਵਿਭਾਗ ਨੇ ...
ਨਵੀਂ ਦਿੱਲੀ, 19 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਕੂਲ ਬੇਸ਼ੱਕ ਖੁੱਲ੍ਹ ਗਏ ਹਨ ਪਰ ਸਕੂਲਾਂ ਲਈ ਜੋ ਕੈਬ ਚੱਲ ਰਹੀਆਂ ਸਨ ਉਹ ਅਜੇ ਵੀ ਖੜ੍ਹੀਆਂ ਹਨ ਕਿਉਂਕਿ ਸਕੂਲ ਵਿਚ 10ਵੀਂ ਅਤੇ 12ਵੀਂ ਕਲਾਸ ਦੇ ਹੀ ਬੱਚੇ ਆ ਰਹੇ ਹਨ | ਕੈਬ ਵਾਲਿਆਂ ਦਾ ਕਹਿਣਾ ਹੈ ਕਿ ਬਹੁਤ ਹੀ ...
ਡਾਬਾ/ ਲੁਹਾਰਾ, 19 ਜਨਵਰੀ (ਕੁਲਵੰਤ ਸਿੰਘ ਸੱਪਲ)-ਕੇਂਦਰ ਸਰਕਾਰ ਜ਼ਬਰੀ ਕਿਸਾਨ ਵਿਰੋਧੀ ਤਿੰਨ ਕਾਨੂੰਨ ਲਾਗੂ ਕਰਕੇ ਕਿਸਾਨੀ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਹੈ ਪਰ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਹਾਲਤ 'ਚ ਮਨਜੂਰ ਨਹੀਂ ਕਰਨਗੇ | ਇਹ ਪ੍ਰਗਟਾਵਾ ਨੋਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX