ਜਲੰਧਰ, 19 ਜਨਵਰੀ (ਸ਼ਿਵ)-60 ਤੋਂ 70 ਕਰੋੜ ਰੁਪਏ ਦੇ ਕਰੀਬ ਬਰਲਟਨ ਪਾਰਕ ਵਿਚ ਬਣਨ ਜਾ ਰਹੇ ਸਪੋਰਟਸ ਹੱਬ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਦਿੱਲੀ ਤੋਂ ਆਈ ਸਮਾਰਟ ਸਿਟੀ ਦੀ ਸਲਾਹਕਾਰ ਕੰਪਨੀ ਦੇ ਅਧਿਕਾਰੀਆਂ ਨੇ ਬਰਲਟਨ ਪਾਰਕ ਵਿਚ ਖੇਡਾਂ ਲਈ ਬਣਾਏ ਜਾਣ ਵਾਲੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਲਈ ਹੈ | ਬਰਲਟਨ ਪਾਰਕ ਵਿਚ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਦੇ ਨਾਲ ਵਿਧਾਇਕ ਬਾਵਾ ਹੈਨਰੀ, ਸਾਬਕਾ ਏ.ਡੀ.ਸੀ. ਇਕਬਾਲ ਸਿੰਘ ਸੰਧੂ, ਖੇਡ ਪ੍ਰਮੋਟਰ ਤੋਂ ਇਲਾਵਾ ਹੋਰ ਵੀ ਅਫ਼ਸਰ ਮੌਜੂਦ ਸਨ | ਇਸ ਮੌਕੇ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਬਣਨ ਵਾਲੇ ਕ੍ਰਿਕਟ ਸਟੇਡੀਅਮ ਤੇ ਇਕ ਹੋਰ ਬਣਨ ਵਾਲੇ ਹਾਕੀ ਦੇ ਮੈਦਾਨ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨਾਲ ਇਸ ਜਗਾ 'ਤੇ ਪ੍ਰਾਜੈਕਟ ਬਣਾਏ ਜਾਣੇ ਹਨ | ਸ੍ਰੀ ਸ਼ਰਮਾ ਨੇ ਦੱਸਿਆ ਕਿ ਬਰਲਟਨ ਪਾਰਕ ਵਿਚ ਹਾਕੀ, ਕ੍ਰਿਕਟ, ਬਾਸਕਿਟਬਾਲ, ਯੋਗਾ ਤੇ ਹੋਰ ਖੇਡਾਂ ਲਈ ਮੈਦਾਨ ਬਣਾਏ ਜਾਣਗੇ | ਇਸ ਤੋਂ ਇਲਾਵਾ ਸਾਈਕਲਿੰਗ ਟਰੈਕ, ਦੌੜਨ ਲਈ ਟਰੈਕ ਤੋਂ ਇਲਾਵਾ ਯੋਗਾ ਹਾਲ ਬਣਾਇਆ ਜਾਵੇਗਾ | ਇਸ ਮੌਕੇ ਵਿਧਾਇਕ ਬਾਵਾ ਹੈਨਰੀ ਨੇ ਵੀ ਦੱਸਿਆ ਕਿ ਬਰਲਟਨ ਪਾਰਕ ਵਿਚ ਖੇਡਾਂ ਬਾਰੇ ਸਹੂਲਤਾਂ ਦੇਣ ਦਾ ਕੰਮ ਜਲਦੀ ਕਰਨਾ ਚਾਹੀਦਾ ਹੈ | ਇਸ ਇਲਾਕੇ ਵਿਚ ਸਮਾਰਟ ਸਿਟੀ ਦੇ ਏ.ਬੀ.ਡੀ. ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ | ਦਿੱਲੀ ਤੋਂ ਆਈ ਟੀਮ ਬਾਅਦ ਵਿਚ ਪੀ.ਏ.ਪੀ. ਵੀ ਗਈ ਜਿੱਥੇ ਕਿ ਉਸ ਨੇ ਮਲਟੀਪਲ ਹਾਲ ਵੀ ਦੇਖਿਆ | ਟੀਮ ਵਲੋਂ ਅੱਜ ਪੀ. ਏ. ਪੀ. ਵਿਚ ਇਨ੍ਹਾਂ ਪ੍ਰਾਜੈਕਟਾਂ ਬਾਰੇ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ | ਦੱਸਿਆ ਜਾਂਦਾ ਹੈ ਕਿ ਦਿੱਲੀ ਦੀ ਟੀਮ ਨਾਲ ਕੁਝ ਦਿਨਾਂ ਬਾਅਦ ਸਮਾਰਟ ਸਿਟੀ ਕੰਪਨੀ ਦੀ ਦੁਬਾਰਾ ਮੀਟਿੰਗ ਹੋਵੇਗੀ ਤੇ ਇਸ ਵਿਚ ਕੰਪਨੀ ਵਲੋਂ ਪ੍ਰਾਜੈਕਟਾਂ ਦੀ ਰਿਪੋਰਟ ਦੇਵੇਗੀ |
ਜਲੰਧਰ, 19 ਜਨਵਰੀ (ਰਣਜੀਤ ਸਿੰਘ ਸੋਢੀ)-ਸਟੂਡੈਂਟਸ ਸੰਘਰਸ਼ ਮੋਰਚਾ ਦੀ ਅਗਵਾਈ ਵਿਚ ਡੀ. ਸੀ. ਦਫ਼ਤਰ ਜਲੰਧਰ ਵਿਚ ਵਿਦਿਆਰਥੀਆਂ ਵਲੋਂ ਧਰਨਾ ਦਿੱਤਾ ਗਿਆ ਦੀਪਕ ਬਾਲੀ ਤੇ ਨਵਦੀਪ ਦਕੋਹਾ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਸੂਬੇ ਦੇ ...
ਜਲੰਧਰ 19 ਜਨਵਰੀ (ਸ਼ੈਲੀ)-ਜਲੰਧਰ ਦੇ ਮਾਡਲ ਟਾਊਨ ਵਿਖੇ ਇਕ ਬਜ਼ੁਰਗ ਔਰਤ ਨਾਲ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਇਕ ਨੂੰ ਕਾਬੂ ਕਰਕੇ ਥਾਣਾ 6 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਦਕਿ ਉਸ ਦਾ ...
ਜਲੰਧਰ, 19 ਜਨਵਰੀ (ਸ਼ਿਵ)-ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਆਈਆਂ ਸ਼ਿਕਾਇਤਾਂ ਤੋਂ ਬਾਅਦ ਸਿਹਤ ਸ਼ਾਖਾ ਦੇ ਬਿਲ ਕਲਰਕ ਰਿੰਕੂ ਤੇ ਸੈਨੇਟਰੀ ਸੁਪਰਵਾਈਜ਼ਰ ਰਾਜ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ | ਇਸ ਬਾਰੇ ਕਮਿਸ਼ਨਰ ਨੇ ਅੱਜ ਹੀ ਆਦੇਸ਼ ਜਾਰੀ ਕੀਤੇ ਹਨ | ...
ਜਲੰਧਰ, 19 ਜਨਵਰੀ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 2 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 673 ਪਹੁੰਚ ਗਈ ਹੈ, ਜਦਕਿ 16 ਹੋਰ ਨਵੇਂ ਮਰੀਜ਼ ਮਿਲਣ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 20389 ਹੋ ਗਈ ਹੈ | ਮਿ੍ਤਕਾਂ 'ਚ ਅੰਜੂ ...
ਜਲੰਧਰ, 19 ਜਨਵਰੀ (ਸ਼ੈਲੀ)-ਕਮਿਸ਼ਨਰੇਟ ਪੁਲਿਸ ਦੀ ਸੀ.ਆਈ.ਏ. ਸਟਾਫ ਨੇ 315 ਬੋਰ ਪਿਸਤੌਲ ਤੇ 3 ਜਿੰਦਾ ਰੌਾਦ ਸਣੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਦੋਸ਼ੀਆਂ ਦੀ ਪਹਿਚਾਣ ਸਾਜਨ ਉਰਫ ਸਨੀ ਪੁੱਤਰ ਕਪਿਲ ਕੁਮਾਰ ਨਿਵਾਸੀ ਮਕਾਨ ਨੰਬਰ ਡਬਲਯੂ ਏ- 119, ਮਕਸੂਦਾਂ ਚੌਾਕ ਤੇ ...
ਜਲੰਧਰ, 19 ਜਨਵਰੀ (ਸ਼ਿਵ)-ਆਮ ਲੋਕਾਂ ਤੋਂ ਪਾਣੀ ਸੀਵਰੇਜ਼ ਬਿੱਲਾਂ ਦੀ ਵਸੂਲੀ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਨਿਗਮ ਦੇ ਵਸੂਲੀ ਬਰਾਂਚ ਨੇ ਸਰਕਾਰੀ ਵਿਭਾਗਾਂ ਨੂੰ ਵੀ ਪਾਣੀ ਸੀਵਰੇਜ ਦੇ ਬਿੱਲ ਜਮਾਂ ਕਰਵਾਉਣ ਲਈ ਨੋਟਿਸ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ...
ਜਲੰਧਰ, 19 ਜਨਵਰੀ (ਹਰਵਿੰਦਰ ਸਿੰਘ ਫੁੱਲ)-ਡੀ.ਸੀ. ਕੰਪਲੈਕਸ ਵਿਖੇ ਨਵੀਨੀਕਰਨ ਤੇ ਹੋਰ ਕੰਮਾਂ 'ਤੇ ਖ਼ਰਚ ਕੀਤੇ ਗਏ 60-70 ਲੱਖ ਰੁਪਏ ਦੀ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ ਹੈ | ਵਿਜੀਲੈਂਸ ਦੇ ਇੰਸਪੈਕਟਰ ਲਖਵਿੰਦਰ ਸਿੰਘ ਦੀ ਅਗਵਾਈ 'ਚ ਇੱਕ ਵਿਜੀਲੈਂਸ ਟੀਮ ਪਹੰੁਚੀ ਜਿਸ ...
ਜਲੰਧਰ, 19 ਜਨਵਰੀ (ਜਸਪਾਲ ਸਿੰਘ)-ਜਲੰਧਰ ਛਾਉਣੀ ਦੇ ਨਾਲ ਲੱਗਦੇ ਪਿੰਡਾਂ 'ਚ ਕੱਢੇ ਗਏ ਟਰੈਕਟਰ ਮਾਰਚ 'ਚ ਵੱਡੀ ਗਿਣਤੀ ਕਿਸਾਨਾਂ ਨੇ ਸੈਂਕੜੇ ਟਰੈਕਟਰਾਂ ਨਾਲ ਸ਼ਮੂਲੀਅਤ ਕੀਤੀ | ਇਸ ਟਰੈਕਟਰ ਮਾਰਚ ਦਾ ਕੁੱਕੜ ਪਿੰਡ, ਰਾਏਪੁਰ ਤੇ ਹੋਰਨਾਂ ਪਿੰਡਾਂ 'ਚ ਕਿਸਾਨਾਂ ਤੇ ਆਮ ...
ਜਲੰਧਰ ਛਾਉਣੀ, 19 ਜਨਵਰੀ (ਪਵਨ ਖਰਬੰਦਾ)-ਸਰਬੰਸਦਾਨੀ ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਪਿੰਡ ਢਿੱਲਵਾਂ ਵਿਖੇ ਗੁਰਦੁਆਰਾ ਸਿੰਘ ਸਭਾ ਢਿੱਲਵਾਂ ਦੀ ਪ੍ਰਬੰਧਕ ਕਮੇਟੀ ਵਲੋਂ ਮਹਾਨ ਨਗਰ ਕੀਤਰਨ ਸਜਾਇਆ ਗਿਆ | ...
ਜਲੰਧਰ, 19 ਜਨਵਰੀ (ਜਸਪਾਲ ਸਿੰਘ)- ਸਮੂਹ ਕਿਸਾਨ ਤੇ ਮਿਹਨਤਕਸ਼ ਲੋਕ 26 ਜਨਵਰੀ ਦੇ ਦਿੱਲੀ ਟਰੈਕਟਰ ਮਾਰਚ 'ਚ ਸ਼ਾਮਲ ਹੋ ਕੇ ਦੇਸ਼ ਦੇ ਜਮਹੂਰੀ ਇਤਿਹਾਸ 'ਚ ਇਕ ਨਵਾਂ ਰਿਕਾਰਡ ਸਥਾਪਤ ਕਰਨਗੇ, ਜੋ ਮੋਦੀ ਸਰਕਾਰ ਨੂੰ ਖੇਤੀਬਾੜੀ ਨਾਲ ਸਬੰਧਿਤ 'ਤਿੰਨ ਕਾਲੇ ਕਾਨੂੰਨਾਂ' ਨੂੰ ...
ਲਾਂਬੜਾ, 19 ਜਨਵਰੀ (ਪਰਮੀਤ ਗੁਪਤਾ)- ਕੇਂਦਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਰੀਬ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਮੱਲੀ ਬੈਠੇ ਕਿਸਾਨਾਂ-ਮਜ਼ਦੂਰਾਂ ਦੇ ਸਹਿਯੋਗ ਅਤੇ ਜ਼ਰੂਰਤ ਦਾ ਸਾਮਾਨ ਮੁਹਈਆ ਕਰਵਾਉਣ ਲਈ ਪਿੰਡ ...
ਜਲੰਧਰ, 19 ਜਨਵਰੀ (ਸ਼ਿਵ)-ਨਗਰ ਨਿਗਮ ਵਲੋਂ ਡੇਢ ਸਾਲ ਵਿਚ ਅਲੀਪੁਰ ਦੀ ਦੁਰਗਾ ਕਾਲੋਨੀ ਦਾ ਮਾਮਲਾ ਹੱਲ ਨਹੀਂ ਹੋਇਆ ਹੈ ਤੇ ਲੋਕਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਉਨਾਂ ਦੀ ਕਾਲੋਨੀ ਵਿਚ ਅਜੇ ਤੱਕ ਸੀਵਰ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ | ਡੇਢ ਸਾਲ ਪਹਿਲਾਂ ਬਿਲਡਿੰਗ ...
ਜਲੰਧਰ, 19 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ (ਇੰਟਕ) ਬਰਾਂਚ ਜਲੰਧਰ ਵਲੋਂ ਯੂਨੀਅਨ ਦੇ ਦਫ਼ਤਰ ਨਵੀਂ ਬਾਰਾਦਰੀ ਵਿਖੇ ਸੁਖਵਿੰਦਰ ਸਿੰਘ ਨਾਗੋਕੇ, ਜੋ ਕਿ ਲੋਕ ਨਿਰਮਾਣ ਵਿਭਾਗ, ਕਪੂਰਥਲਾ ਵਿਖੇ ਬਤੌਰ ਜੇ.ਈ. ਸੇਵਾ ਨਿਭਾਅ ਰਹੇ ਸਨ, ...
ਚੁਗਿੱਟੀ/ਜੰਡੂਸਿੰਘਾ, 19 ਜਨਵਰੀ (ਨਰਿੰਦਰ ਲਾਗੂ)-ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਗੁ. ਪਾਤਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਮੀਰੀ-ਪੀਰੀ ਵੈੱਲਫ਼ੇਅਰ ਸੇਵਾ ਸੁਸਾਇਟੀ ਵਲੋਂ ਸ਼ਾਮ 6 ਵਜੇ ...
ਚੁਗਿੱਟੀ/ਜੰਡੂਸਿੰਘਾ, 19 ਜਨਵਰੀ (ਨਰਿੰਦਰ ਲਾਗੂ)-ਗੁ. ਸਿੰਘ ਸਭਾ ਚੁਗਿੱਟੀ ਵਿਖੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 20 ਜਨਵਰੀ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ | ...
ਜਲੰਧਰ, 19 ਜਨਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਅਤੇ ਸ਼ਹਿਰੀ ਦੀ ਇਕ ਅਹਿਮ ਇਕੱਤਰਤਾ ਹੋਈ, ਜਿਸ ਵਿਚ 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਟਰੈਕਟਰ ਮਾਰਚ ਨੂੰ ਸਫਲ ਬਣਾਉਣ 'ਤੇ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ 'ਚ ...
ਜਲੰਧਰ, 19 ਜਨਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਵੱਖ-ਵੱਖ ਵਿਭਾਗਾਂ ਨੂੰ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸੌ-ਫੀਸਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਪ੍ਰੋਗਰਾਮ ਅਧੀਨ ...
ਜਲੰਧਰ. 19 ਜਨਵਰੀ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਵਲੋਂ ਤਾਲਾਬੰਦੀ ਦੌਰਾਨ ਗੀਤ, ਸੰਗੀਤ ਤੇ ਡਾਂਸ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਦੇਸ਼-ਵਿਦੇਸ਼ ਤੋਂ ਸੈਂਕੜੇ ਉਮੀਦਵਾਰਾਂ ਨੇ ਹਿੱਸਾ ਲਿਆ ਸੀ | ਉਨ੍ਹਾਂ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਜੈਨੂਅਨ ...
ਜਲੰਧਰ, 19 ਜਨਵਰੀ (ਸਾਬੀ)-ਜ਼ਿਲ੍ਹਾ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵਲੋਂ ਹੰਸ ਰਾਜ ਸਟੇਡੀਅਮ ਦੇ ਵਿਚ ਕਰਵਾਈ ਜਾ ਰਹੀ ਲੀ ਨਿੰਗ ਜ਼ਿਲ੍ਹਾ ਜਲੰਧਰ ਬੈਡਮਿੰਟਨ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈ ਤੇ ਪਹਿਲੇ ਦਿਨ ਦੀਪਾਂਕਰ ਅਕੈਡਮੀ ਤੇ ਰੱਤੀ ਅਕੈਡਮੀ ...
ਜਲੰਧਰ, 19 ਜਨਵਰੀ (ਐੱਮ. ਐੱਸ. ਲੋਹੀਆ)-ਲੋਕਾਂ 'ਚ ਕੋਰੋਨਾ ਟੀਕਾਕਰਨ ਲਈ ਉਤਸ਼ਾਹ ਮੱਧਮ ਹੈ, ਜਿਸ ਕਰਕੇ ਜ਼ਿਲ੍ਹਾ 'ਚ ਫਿਲਹਾਲ ਬਣਾਏ ਗਏ ਤਿੰਨ ਕੇਂਦਰਾਂ 'ਚ ਰੋਜ਼ਾਨਾ ਰੱਖੇ ਗਏ 300 ਦੇ ਟੀਚੇ ਨੂੰ ਇਕ ਦਿਨ ਵੀ ਪੂਰਾ ਨਹੀਂ ਕੀਤਾ ਜਾ ਸਕਿਆ | ਅੱਜ ਮੁਹਿੰਮ ਦੇ ਤੀਸਰੇ ਦਿਨ ...
ਲਾਂਬੜਾ, 19 ਜਨਵਰੀ (ਪਰਮੀਤ ਗੁਪਤਾ)-ਜਿੰਦੇ ਕੁੰਡੇ ਮਾਰ ਕੇ ਬੂਹਾ ਢੋਇਆ ਹੋਇਆ ਸੀ ਉਪਰ ਬੂਹੇ ਦੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ ਪੰਜਾਬੀ ਦੀ ਇਹ ਮਸ਼ਹੂਰ ਕਹਾਵਤ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ 'ਤੇ ਪੂਰੀ ਤਰ੍ਹਾਂ ਸਹੀ ਢੁੱਕਦੀ ਨਜ਼ਰ ਆ ਰਹੀ ਹੈ | ਦਿਨ ਰਾਤ 24 ਘੰਟੇ ...
ਜਲੰਧਰ 19 ਜਨਵਰੀ (ਸ਼ੈਲੀ)-ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਨੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਇਕ ਦੋਸ਼ੀ ਨੂੰ ਗਿ੍ਫਤਾਰ ਕੀਤਾ ਹੈ ਜਦਕਿ ਉਸ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ | ਦੋਸ਼ੀ ਦੀ ਪਹਿਚਾਣ ਅਮਿ੍ਤਪਾਲ ਸਿੰਘ ਉਰਫ ਅਨਵਰ ਪੁੱਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX