ਗੋਇੰਦਵਾਲ ਸਾਹਿਬ, 20 ਜਨਵਰੀ (ਸਕੱਤਰ ਸਿੰਘ ਅਟਵਾਲ)- ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਇਲਾਕੇ ਦੀ ਸੰਗਤ ਵਲੋਂ ਬੜੇ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਤਿਹਾਸਕ ਤੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਸ੍ਰੀ ਬਾਉਲੀ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਹਜੂਰੀ ਰਾਗੀ ਜਥਿਆਂ ਵਲੋਂ
ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਭਾਈ ਨਿਹਾਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਦੇ ਵੱਖ-ਵੱਖ ਪੜਾਵਾਂ ਲਈ ਰਵਾਨਾ ਹੋਇਆ | ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਸਾਹਿਬਾਨ ਨੂੰ ਸਨਮਾਨਿਤ ਕੀਤਾ | ਉਪਰੰਤ ਨਗਰ ਕੀਰਤਨ ਮੁੱਖ ਬਾਜ਼ਾਰ 'ਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਬੀਬੀ ਭਾਨੀ ਜੀ, ਮੁਹੱਲਾ ਲਹੌਰੀਆ, ਸਨਅਤੀ ਕੰਪਲੈਕਸ ਤੋਂ ਹੁੰਦਾ ਹੋਇਆ ਵੱਖ ਵੱਖ ਪੜਾਵਾਂ 'ਤੇ ਪਹੁੰਚਿਆ | ਨਗਰ ਦੇ ਵੱਖ ਵੱਖ ਪੜਾਵਾਂ 'ਤੇ ਪਹੁੰਚਿਆ ਨਗਰ ਕੀਰਤਨ 'ਚ ਸ਼ਾਮਿਲ ਬੈਂਡ ਪਾਰਟੀਆਂ ਗੱਤਕਾ ਪਾਰਟੀਆਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਭੰਗੂ ਕਵੀਸ਼ਰੀ ਜਥੇ ਨੇ ਸੰਗਤ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ | ਦੇਰ ਸ਼ਾਮ ਨਗਰ ਕੀਰਤਨ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਸਮਾਪਤ ਹੋਇਆ | ਗੁਰਦੁਆਰਾ ਸਾਹਿਬ ਵਿਖੇ ਅਲੌਕਿਕ ਦੀਪਮਾਲਾ ਵੀ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਤੋਂ ਇਲਾਵਾ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਹੈੱਡ ਗ੍ਰੰਥੀ ਕੁਲਵੰਤ ਸਿੰਘ, ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਸੁਖਵਿੰਦਰ ਸਿੰਘ ਧਾਲੀਵਾਲ, ਮੈਂਬਰ ਵਰਿੰਦਰ ਸਿੰਘ ਜੋਤੀ, ਹਰਭਜਨ ਸਿੰਘ ਰਠੌਰ, ਨੰਬਰਦਾਰ ਅਮਰਜੀਤ ਸਿੰਘ, ਸ਼ੇਰ ਸਿੰਘ ਮੈਂਬਰ, ਡਾ. ਸੰਤੋਖ ਸਿੰਘ, ਰਣਜੀਤ ਸਿੰਘ ਗ੍ਰੰਥੀ, ਭੁਪਿੰਦਰ ਸਿੰਘ, ਕਸ਼ਮੀਰ ਸਿੰਘ ਚੀਮਾ, ਸੁਖਦੇਵ ਸਿੰਘ ਅਕਾਉਂਟੈਂਟ, ਮਨਜੀਤ ਸਿੰਘ ਮੰਡ, ਰਸ਼ਪਾਲ ਸਿੰਘ ਰਾਣੀਵਲਾਹ, ਪ੍ਰਗਟ ਸਿੰਘ ਜਾਮਾਰਾਏ, ਪ੍ਰੀਤਮ ਸਿੰਘ, ਭੁਪਿੰਦਰ ਸਿੰਘ ਮਾਲਕੋ, ਜੈਮਲ ਸਿੰਘ, ਜਸਵਿੰਦਰ ਸਿੰਘ ਸੋਨੂੰ, ਜਸਪਾਲ ਸਿੰਘ ਜੱਸ ਆਦਿ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ |
ਤਰਨ ਤਾਰਨ, (ਹਰਿੰਦਰ ਸਿੰਘ)-ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਲ੍ਹ ਦੇ ਯੋਗ ਪ੍ਰਬੰਧਾਂ ਹੇਠ ਮਨਾਇਆ ਗਿਆ | ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਗੁਰਮੁੱਖ ਸਿੰਘ ਦੇ ਹਜੂਰੀ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਨੇ ਕਥਾ ਸੁਣਾਈ | ਉਪਰੰਤ ਦੀਵਾਨ ਹਾਲ ਵਿਖੇ ਦਿਨ ਦੇ ਸਮਾਗਮ ਆਰੰਭ ਹੋਏ, ਜੋ ਦੇਰ ਰਾਤ ਤੱਕ ਚੱਲੇ ਜਿਸ ਵਿਚ ਭਾਈ ਪਿ੍ੰਸਪਾਲ ਸਿੰਘ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲੇ, ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਬੀਬੀ ਸੁਪ੍ਰੀਤ ਕੌਰ ਅਤੇ ਅਰਸ਼ਦੀਪ ਕੌਰ ਸੇਰੋਂ ਵਾਲਿਆਂ ਦਾ ਕੀਰਤਨੀ ਜਥਾ, ਭਾਈ ਪਰਮਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਤੇ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਰਾਗੀ ਜਥਿਆਂ ਵਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਪ੍ਰੈੱਸ ਨੂੰ ਜਾਣਕਾਰੀ ਦੇਣ ਸਮੇ ਧਰਵਿੰਦਰ ਸਿੰਘ ਮਾਣੋਚਾਲ੍ਹ ਮੈਨੇਜਰ ਦੇ ਨਾਲ ਸ਼ਮਸ਼ੇਰ ਸਿੰਘ ਮੀਤ ਮੈਨੇਜਰ, ਨਿਰਮਲ ਸਿੰਘ ਮੀਤ ਮੈਨੇਜਰ, ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ, ਬਲਵਿੰਦਰ ਸਿੰਘ ਮੁਰਾਦਪੁਰਾ, ਸੁਰਿੰਦਰ ਸਿੰਘ ਉਬੋਕੇ, ਬਲਜਿੰਦਰ ਸਿੰਘ ਕੁਹਾੜਕਾ, ਲਵਪ੍ਰੀਤ ਸਿੰਘ ਮੁਰਾਦਪੁਰ, ਬਲਦੇਵ ਸਿੰਘ ਪੱਟੀ, ਦਿਲਬਾਗ ਸਿੰਘ ਸਾਹਬਪੁਰ, ਕਰਮਜੀਤ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੁੱਖ ਸੇਵਾਦਾਰ, ਭਾਈ ਮਨਜਿੰਦਰ ਸਿੰਘ ਖਾਲਸਾ ਜਨਰਲ ਸਕੱਤਰ ਆਦਿ ਸਮੇਤ ਸਮੂਹ ਸਟਾਫ਼ ਤੇ ਸ਼ਰਧਾਲੂ ਸੰਗਤ ਹਾਜ਼ਰ ਸਨ |
ਗੁਰਦਆਰਾ ਭੱਠ ਸਾਹਿਬ ਵਿਖੇ ਮਨਾਇਆ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ
• ਸੰਤ ਬਾਬਾ ਗੁਰਬਚਨ ਸਿੰਘ ਨੇ ਉਚੇਚੇ ਤੌਰ 'ਤੇ ਪਹੁੰਚੇ
ਪੱਟੀ, (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਥਾਨਕ ਗੁਰਦਆਰਾ ਭੱਠ ਸਾਹਿਬ ਵਿਖੇ ਸੰਪ੍ਰਦਾਇ ਬਾਬਾ ਬਿਧੀ ਚੰਦ ਦੇ ਜਾਨਸ਼ੀਨ ਸੰਤ ਬਾਬਾ ਗੁਰਬਚਨ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਰੰਭ ਹੋਏ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਕੀਰਤਨੀਏ ਭਾਈ ਸੁਖਦੇਵ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਨਿਰਵੈਰ ਸਿੰਘ, ਭਾਈ ਸੋਢਾ ਸਿੰਘ, ਗਿਆਨੀ ਪ੍ਰਗਟ ਸਿੰਘ, ਭਾਈ ਅਮਰਜੀਤ ਸਿੰਘ ਨੇ ਕੀਰਤਨ ਰਾਹੀਂ ਹਾਜ਼ਰੀ ਲਵਾਈ ਤੇ ਕਥਾ ਵਾਚਕ ਭਾਈ ਸੰਤੋਖ ਸਿੰਘ ਨੇ ਕਥਾ ਕੀਤੀ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਖੁਸਵਿੰਦਰ ਸਿੰਘ ਭਾਟੀਆ, ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਦੇ ਸਿਆਸੀ ਸਕੱਤਰ ਗੁਰਮੱਖ ਸਿੰਘ ਘੁੱਲਾ, ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ, ਭੁਪਿੰਦਰ ਸਿੰਘ ਮਿੰਟੂ, ਅਮਰੀਕ ਸਿੰਘ ਭੁੱਲਰ, ਗੁਰਜੀਤ ਸਿੰਘ ਕੁੱਕੂ ਸਰਾਫ, ਲਖਬੀਰ ਸਿੰਘ ਲੁਹਾਰੀਆ, ਸਤਪਾਲ ਅਰੋੜਾ, ਰਮਨ ਕੁਮਾਰ, ਅਮਰੀਕ ਸਿੰਘ ਐੱਮ.ਬੀ.ਏ., ਅਮਨ ਸਿੰਘ ਫੌਜੀ, ਰਣਜੀਤ ਸਿੰਘ ਰਾਣਾ, ਰਾਜਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਗੁਰਵੇਲ ਸਿੰਘ, ਕਵਲਜੀਤ ਸਿੰਘ, ਗੁਰਜਾਪ ਸਿੰਘ, ਅਮਨ ਰਾੜੀਆ, ਗੁਰਦੇਵ ਸਿੰਘ ਚੀਮਾ, ਅਜੈ ਕੁਮਾਰ, ਬਲਵਿੰਦਰ ਸਿੰਘ ਭੁੱਲਰ, ਹਰਭਜਨ ਸਿੰਘ, ਧਰਮਿੰਦਰ ਨੰਬਰਦਾਰ, ਰਛਪਾਲ ਸਿੰਘ ਬੇਦੀ, ਮਨਜਿੰਦਰ ਸਿੰਘ ਦਾਸੂਵਾਲੀਆਂ, ਕੇਵਲ ਕੁਮਾਰ, ਵਿਨੋਦ ਖੰਨਾ, ਡਾ: ਪ੍ਰਗਟ ਸਿੰਘ ਖਹਿਰਾ, ਨੌਨਿਹਾਲ ਸਿੰਘ, ਗੁਰਦਰਸਨ ਸਿੰਘ, ਜਗਤਾਰ ਸਿੰਘ ਬੈਂਕਾ, ਬਾਬਾ ਬਾਜ ਸਿੰਘ ਗੋਪਾਲਾ, ਸੋਢਾ ਸਿੰਘ, ਨਰਬੀਰ ਸਿੰਘ, ਅਮਰ ਸਿੰਘ, ਗੁਰਪ੍ਰੀਤ ਸਿੰਘ, ਰਸਾਲ ਸਿੰਘ, ਜਗੀਰ ਸਿੰਘ, ਰਣਜੀਤ ਸਿੰਘ, ਮਾਸਟਰ ਲਖਬੀਰ ਸਿੰਘ, ਗੁਰਜੰਟ ਸਿੰਘ ਆਦਿ ਸੰਗਤ ਮੌਜੂਦ ਸੀ |
ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਝਬਾਲ, (ਸਰਬਜੀਤ ਸਿੰਘ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਤੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਇਤਿਹਾਸਕ ਤੱਪ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਮੈਨੇਜਰ ਸਤਨਾਮ ਸਿੰਘ ਝਬਾਲ ਦੀ ਦੇਖ ਰੇਖ ਹੇਠ ਸੰਗਤ ਦੇ ਸਹਿਯੋਗ ਸਦਕਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਮੈਨੇਜਰ ਸਤਨਾਮ ਸਿੰਘ ਝਬਾਲ, ਗ੍ਰੰਥੀ ਬਾਬਾ ਨਿਰਵੈਲ ਸਿੰਘ, ਸੁਪਵਾਈਜ਼ਰ ਅਜੈਬ ਸਿੰਘ, ਰੀਡਰ ਕੀਪਰ ਦਿਲਬਾਗ ਸਿੰਘ, ਪ੍ਰਗਟ ਸਿੰਘ, ਗੁਰਜੀਤ ਸਿੰਘ ਪੰਜਵੜ, ਹਰਜੀਤ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ ਮੀਆਂਪੁਰ, ਜਸਪਾਲ ਸਿੰਘ ਨੌਸ਼ਹਿਰਾ ਢਾਲਾ, ਗੁਰਭਾਗ ਸਿੰਘ, ਪਰਮਜੀਤ ਸਿੰਘ ਕੋਟ, ਖਜ਼ਾਨਚੀ ਜਗਜੀਤ ਸਿੰਘ, ਪ੍ਰਗਟ ਸਿੰਘ ਮੰਨਣ ਆਦਿ ਹਾਜ਼ਰ ਸਨ |
ਸੁਰ ਸਿੰਘ, (ਧਰਮਜੀਤ ਸਿੰਘ)-ਪ੍ਰਕਾਸ਼ ਪੁਰਬ ਸਥਾਨਕ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਖੇ ਸੰਗਤ ਵਲੋਂ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੁਖੀ, ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਵਿਚ ਸ਼ਰਧਾ ਸਹਿਤ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਸਜੇ ਦੀਵਾਨਾਂ ਦੌਰਾਨ ਗਿ: ਗੋਰਾ ਸਿੰਘ ਸੁਰ ਸਿੰਘ ਨੇ ਸੰਗਤ ਨੂੰ ਗੁਰ-ਇਤਿਹਾਸ ਸਰਵਣ ਕਰਵਾਇਆ | ਬਾਬਾ ਬਿਧੀ ਚੰਦ ਗੁਰਮਤਿ ਸੰਗੀਤ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਰਸਭਿੰਨਾ ਕੀਰਤਨ ਕੀਤਾ | ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਇਸ ਮੌਕੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਦੇਖ-ਰੇਖ ਵਿਚ ਦਲ-ਪੰਥ ਦੇ ਹੈੱਡਕੁਆਰਟਰ ਗੁਰਦੁਆਰਾ ਸ੍ਰੀ ਛਾਉਣੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਕਵੀਸ਼ਰ ਜਥਾ ਭਾਈ ਗੁਰਚਰਨ ਸਿੰਘ ਚੰਨ ਧਾਰੀਵਾਲ, ਭਾਈ ਮੇਵਾ ਸਿੰਘ ਪੂਹਲਾ ਅਤੇ ਸ਼ਬਦਈ ਜਥਿਆਂ ਨੇ ਗੁਰੂ-ਜਸ ਦੁਆਰਾ ਸੰਗਤ ਨੂੰ ਨਿਹਾਲ ਕੀਤਾ |
ਮਹਾਰਾਜਾ ਗੈਸ ਏਜੰਸੀ ਵਲੋਂ ਨਗਰ ਕੀਰਤਨ ਦਾ ਗੁਰਦੁਆਰਾ ਬੀਬੀ ਭਾਨੀ ਵਿਖੇ ਪਹੁੰਚਣ 'ਤੇ ਸਵਾਗਤ
ਗੋਇੰਦਵਾਲ ਸਾਹਿਬ, (ਸਕੱਤਰ ਸਿੰਘ ਅਟਵਾਲ)¸ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਕਸਬੇ ਵਿਖੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੀਬੀ ਭਾਨੀ ਵਿਖੇ ਪਹੁੰਚਿਆ, ਜਿਥੇ ਸਥਾਨਕ ਮਹਾਰਾਜਾ ਗੈਸ ਏਜੰਸੀ ਤੇ ਨਗਰ ਦੀ ਸੰਗਤ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਮਹਾਰਾਜਾ ਗੈਸ ਏਜੰਸੀ ਦੇ ਮਾਲਕ ਅਮਰਜੀਤ ਸਿੰਘ, ਉਨ੍ਹਾਂ ਦੇ ਸਪੁੱਤਰ ਅਮਰਿੰਦਰ ਸਿੰਘ ਸੰਨੀ ਅਤੇ ਮੈਨੇਜਰ ਕਾਬਲ ਸਿੰਘ ਮੱਲ੍ਹੀ ਵਲੋਂ ਪੰਜ ਪਿਆਰਿਆਂ, ਗੁਰਦੁਆਰਾ ਪ੍ਰਬੰਧਕਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ | ਇਸ ਮੌਕੇ ਅਮਰਜੀਤ ਸਿੰਘ ਤੋਂ ਇਲਾਵਾ ਅਮਰਿੰਦਰ ਸਿੰਘ ਸੰਨੀ, ਮੈਨੇਜਰ ਬਾਉਲੀ ਸਾਹਿਬ ਗੁਰਪ੍ਰੀਤ ਸਿੰਘ ਰੋਡੇ, ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਸਰਪੰਚ ਸਵਰਨ ਸਿੰਘ, ਭੁਪਿੰਦਰ ਸਿੰਘ ਪੰਪ ਵਾਲੇ, ਸੁਖਦੇਵ ਸਿੰਘ ਅਕਾਉਂਟੈਂਟ, ਭਗਵੰਤ ਸਿੰਘ, ਕਾਬਲ ਸਿੰਘ ਮੱਲੀ, ਦੇਸ਼ਵੀਰ ਸਿੰਘ ਪਵਾਰ, ਚਰਨਜੀਤ ਸਿੰਘ ਬਾਊ, ਹਰਭਜਨ ਸਿੰਘ ਰਾਠੌਰ, ਵਰਿੰਦਰ ਸਿੰਘ ਜੋਤੀ, ਹੈੱਡ ਗ੍ਰੰਥੀ ਕੁਲਵੰਤ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸੀ |
ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਖੁੱਲੇ੍ਹ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਦੌਰਾਨ ਭਾਈ ਕਰਮ ਸਿੰਘ ਸਾਹਨੀ ਦੇ ਹਜੂਰੀ ਰਾਗੀ ਜਥੇ ਵਲੋਂ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸਤਨਾਮ ਸਿੰਘ ਤੁੜ ਅਤੇ ਭਾਈ ਸਾਜਨਪ੍ਰੀਤ ਸਿੰਘ ਵਲੋਂ ਗੁਰੂ ਜੀ ਦੇ ਜੀਵਨ ਫਲਸਫ਼ੇ ਨਾਲ ਸੰਗਤ ਨੂੰ ਜੋੜਿਆ ਗਿਆ | ਭਾਈ ਬਖਸ਼ੀਸ਼ ਸਿੰਘ ਰਾਣੀਵਲਾਹ ਦੇ ਬੀਬੀਆਂ ਦੇ ਢਾਢੀ ਜਥੇ ਨੇ ਬੀਰ ਰਸ ਵਾਰਾਂ ਗਾਈਆਂ ਰਾਹੀ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਹਾਜ਼ਰੀ ਭਰਨ ਵਾਲਿਆਂ ਵਿਚ ਪ੍ਰਧਾਨ ਰਤਨ ਸਿੰਘ ਦਿਉਲ, ਜਥੇਦਾਰ ਬਲਦੇਵ ਸਿੰਘ, ਨੰ. ਸੰਤੋਖ ਸਿੰਘ, ਜਥੇ. ਬਲਵਿੰਦਰ ਸਿੰਘ ਵੇਈਪੂਈ, ਜਸਕਰਨ ਸਿੰਘ ਗ੍ਰੰਥੀ, ਰਣਬੀਰ ਸਿੰਘ ਗ੍ਰੰਥੀ, ਸਾ. ਸਰਪੰਚ ਸੁਰਿੰਦਰ ਸਿੰਘ ਛਿੰਦਾ, ਮੈਂਬਰ ਜਗਜੀਤ ਸਿੰਘ ਕਾਲੂ, ਮਲਕੀਤ ਸਿੰਘ ਠੇਕੇਦਾਰ, ਬਸੰਤ ਸਿੰਘ ਮੈਂਬਰ, ਪਿ੍ੰਸੀਪਲ ਨਿਰਮਲ ਸਿੰਘ, ਕਸ਼ਮੀਰ ਸਿੰਘ ਸਹੋਤਾ, ਗੁਰਚਰਨ ਸਿੰਘ ਪਿ੍ੰਸ, ਸੁਰਜੀਤ ਸਿੰਘ ਨੰਡਾ, ਗੁਰਭੇਜ ਸਿੰਘ ਭੇਜੀ, ਅਵਤਾਰ ਸਿੰਘ ਭੰਗੂ, ਜਸਵਿੰਦਰ ਸਿੰਘ ਜੱਸ, ਗੁਰਚਰਨ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ ਭੱਟਾ, ਚਰਨਜੀਤ ਸਿੰਘ ਦਿਉਲ, ਬੱਲਾ ਵਿਰਕ, ਮਾ. ਸਵਿੰਦਰ ਸਿੰਘ, ਡਾ. ਗੁਰਚਰਨ ਸਿੰਘ, ਮਾਸਟਰ ਸਤਨਾਮ ਸਿੰਘ, ਅਸ਼ੋਕ ਮਹਾਸ਼ਾ, ਹਰਪ੍ਰੀਤ ਸਿੰਘ ਚੰਨ, ਜਸਬੀਰ ਸਿੰਘ ਭਾਪਾ, ਹਰਦੀਪ ਸਿੰਘ ਅਤੇ ਹੋਰਨਾਂ ਨੇ ਹਾਜ਼ਰੀਆ ਭਰੀਆਂ |
ਪਿੰਡ ਵਲਟੋਹਾ ਤੋਂ ਨਗਰ ਕੀਰਤਨ ਸਜਾਇਆ
ਅਮਰਕੋਟ, (ਗੁਰਚਰਨ ਸਿੰਘ ਭੱਟੀ)-ਸਰਹੱਦੀ ਖੇਤਰ ਦੇ ਵੱਖ ਵੱਖ ਪਿੰਡਾਂ 'ਚ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਤੇ ਧਾਰਮਿਕ ਪ੍ਰੋਗਰਾਮ ਕਰਵਾਏ ਗਏ | ਇਸੇ ਤਰ੍ਹਾਂ ਪਿੰਡ ਵਲਟੋਹਾ ਦੇ ਬਾਬਾ ਭਾਈ ਝਾੜੂ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਗਿਆਨੀ ਦਿਲਬਾਗ ਸਿੰਘ ਕਥਾਵਾਚਕ ਵਲੋਂ ਕਥਾ ਕੀਤੀ ਗਈ ਤੇ ਰਾਗੀ ਕੁਲਵੰਤ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ ਅਤੇ ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾਪਠਾਨਾ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਬਾਬਾ ਅਰਜਨ ਸਿੰਘ, ਗ੍ਰੰਥੀ ਬਾਬਾ ਜਸਵਿੰਦਰ ਸਿੰਘ, ਬਾਬਾ ਸਤਨਾਮ ਸਿੰਘ, ਮਾਸਟਰ ਗੁਰਦੇਵ ਸਿੰਘ, ਹਰਜੀਤ ਸਿੰਘ ਕਰਿਆਣੇ ਵਾਲੇ, ਬਾਬਾ ਗੁਰਮੀਤ ਸਿੰਘ, ਮਾਤਾ ਗੁਰਨਾਮ ਕੌਰ, ਡਾ. ਗੁਰਬਿੰਦਰ ਸਿੰਘ, ਸੁਰਜੀਤ ਸਿੰਘ ਕਰਿਆਣੇ ਵਾਲੇ, ਬੋਹੜ ਸਿੰਘ, ਬਲਵੰਤ ਸਿੰਘ, ਡਾ. ਨਰਾਇਣ ਸਿੰਘ, ਕਾਲੂ ਹਲਵਾਈ, ਅੰਗਰੇਜ਼ ਸਿੰਘ, ਚਰਨਜੀਤ ਸਿੰਘ, ਦੀਪ ਸੁਆਮੀ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਮਿ. ਸੂਰਤਾ ਸਿੰਘ, ਸੁਰਜੀਤ ਸਿੰਘ ਸੀਤਲ, ਮਹਾਂਬੀਰ ਸਿੰਘ ਵਲਟੋਹਾ ਆਦਿ ਹਾਜ਼ਰ ਸਨ |
ਅਮਰਕੋਟ, (ਗੁਰਚਰਨ ਸਿੰਘ ਭੱਟੀ)-ਸੀ.ਪੀ.ਆਈ. ਬਲਾਕ ਵਲਟੋਹਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਮੀਟਿੰਗ ਕੀਤੀ ਗਈ | ਬਲਾਕ ਸਕੱਤਰ ਕਾਮਰੇਡ ਕਿਰਨਜੀਤ ਕੌਰ ਵਲਟੋਹਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਗੁਰੂ ਜੀ ਦੇ ਜੀਵਨ ਤੋਂ ਸੇਧ ਲੈਂਦਿਆ ਹੋਇਆ ਹੀ ਅੱਗੇ ਵਧਿਆ ਜਾ ਸਕਦਾ ਹੈ | ਖ਼ੇਤ ਮਜਦੂਰ ਸਭਾ ਦੇ ਆਗੂ ਜੋਗਿੰਦਰ ਸਿੰਘ ਵਲਟੋਹਾ ਨੇ ਕਿਹਾ ਕਿ ਗੁਰੂ ਜੀ ਨੇ ਬਰਾਬਰਤਾ ਦਾ ਸੰਦੇਸ਼ ਦੇ ਕੇ ਜਾਤ-ਪਾਤ ਊਚ-ਨੀਚ ਰਹਿਤ ਸਮਾਜ ਦੀ ਸਿਰਜਣਾ ਕੀਤੀ | ਇਸ ਮੌਕੇ ਲਾਲ ਸਿੰਘ, ਗੁਰਲਾਲ ਸਿੰਘ, ਗੁਰਪ੍ਰਤਾਪ ਸਿੰਘ, ਜਸਵੰਤ ਸਿੰਘ ਵਲਟੋਹਾ, ਕਾਬਲ ਸਿੰਘ ਆਸਲ ਉਤਾੜ, ਸੁਰਿੰਦਰ ਸਿੰਘ, ਭੋਲਾ ਖੇਮਕਰਨ, ਰਮੇਸ਼ ਕੁਮਾਰ ਚੀਮਾ, ਸੁਖਦੇਵ ਸਿੰਘ ਮਨਾਵਾ, ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ |
ਕਮਿਊਨਿਸਟਾਂ ਨੇ ਪ੍ਰਕਾਸ਼ ਦਿਹਾੜਾ ਮਨਾਇਆ
ਝਬਾਲ, (ਸੁਖਦੇਵ ਸਿੰਘ)¸ਝਬਾਲ ਵਿਖੇ ਕਮਿਊਨਿਸਟਾਂ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ | ਕਾਮਰੇਡ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਗੁਰਮਤਿ ਅਨੁਸਾਰ ਜਿਊਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਕਾਮਰੇਡ ਦਵਿੰਦਰ ਕੁਮਾਰ ਸੋਹਲ, ਸੀਮਾ ਸੋਹਲ, ਕਵਲਜੀਤ ਸਿੰਘ, ਸੁਰਿੰਦਰ ਸਿੰਘ, ਗੁਰਬਿੰਦਰ ਸਿੰਘ, ਅਰਵਿੰਦਰ ਗੁਪਤਾ, ਜਗਤਾਰ ਸਿੰਘ, ਜਗਤਾਰ ਸਿੰਘ, ਮਲਕੀਤ ਸਿੰਘ, ਪਹਿਲਵਾਨ ਨਿਰਮਲ ਸਿੰਘ ਆਦਿ ਹਾਜ਼ਰ ਸਨ |
ਪੱਟੀ, (ਬੋਨੀ ਕਾਲੇਕੇ, ਅਵਤਾਰ ਸਿੰਘ)¸ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ (ਸਾਕਾ ਪੰਜਾ ਸਾਹਿਬ), ਭਾਂਡਿਆਂ ਵਾਲਾ ਚੌਕ ਪੱਟੀ ਵਿਖੇ ਪ੍ਰਕਾਸ਼ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ | ਉਪਰੰਤ ਨਿਸ਼ਕਾਮ ਰਾਗੀ ਜਥਾ ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰੀ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਬੋਪਾਰਾਏ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਵਰਨਕਾਰ ਰਾਜਪੂਤ ਸਭਾ ਦੇ ਪ੍ਰਧਾਨ ਗੁਰਇਕਬਾਲ ਸਿੰਘ ਦਾਸੂਵਾਲ, ਜ਼ਿਲ੍ਹਾ ਸੈਕਟਰੀ ਜਤਿੰਦਰ ਸਿੰਘ ਰਿੰਪਾ, ਕੈਸ਼ੀਅਰ ਪ੍ਰਤਾਪ ਸਿੰਘ, ਹਰਭਜਨ ਸਿੰਘ ਦਾਸੂਵਾਲ, ਵਰਿੰਦਰਪਾਲ ਸਿੰਘ ਵਿੱਕੀ, ਦਲਬੀਰ ਸਿੰਘ ਪੱਟੀ, ਕੁਲਵਿੰਦਰ ਸਿੰਘ ਬੱਬਾ, ਹਰਜਿੰਦਰ ਸਿੰਘ ਪੱਪੂ, ਗੁਰਮੁੱਖ ਸਿੰਘ ਘੁੱਲਾ ਬਲੇਰ, ਗੁਰਜੀਤ ਸਿੰਘ ਕੁੱਕੂ, ਗੁਰਵੇਲ ਸਿੰਘ ਲੁਹਾਰੀਆ, ਸੁਖਵਿੰਦਰ ਸਿੰਘ ਸ਼ਿੰਦਾ, ਪਲਵਿੰਦਰ ਸਿੰਘ ਟਿੰਮਾ, ਗੁਰਜਾਪਜੀਤ ਸਿੰਘ, ਗੁਰਨਾਮ ਸਿੰਘ, ਸੁਖਵੰਤ ਸਿੰਘ ਭਾਅ, ਬੂਟਾ ਸਿੰਘ, ਜੈਦੀਪ ਸਿੰਘ ਲੱਕੀ, ਅਕਾਸ਼ਦੀਪ ਸਿੰਘ ਹਾਜ਼ਿਰ ਸਨ |
ਤਰਨ ਤਾਰਨ, 20 ਜਨਵਰੀ (ਲਾਲੀ ਕੈਰੋਂ)- ਰਾਸ਼ਟਰੀ ਮਨੁੱਖੀ ਅਧਿਕਾਰ ਪ੍ਰੋਟੈਕਸ਼ਨ ਕੌਾਸਲ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਕੇਵਲ ਸਿੰਘ ਪੰਡੋਰੀ ਗੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ 5-6 ਮਹੀਨੇ ਪਹਿਲਾ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ...
ਖਾਲੜਾ, 20 ਜਨਵਰੀ (ਜੱਜਪਾਲ ਸਿੰਘ) - ਦਿਹਾਤੀ ਮਜ਼ਦੂਰ ਸਭਾ ਦੀ ਸ਼ਾਖ਼ਾ ਰਾਜੋਕੇ ਵਲੋਂ ਐੱਸ.ਐੱਚ.ਓ. ਭਿੱਖੀਵਿੰਡ ਦਾ ਪੁਤਲਾ ਫੂਕਿਆ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਤੇ ਗੁਰਬੀਰ ਸਿੰਘ ਭੱਟੀ ...
ਖਾਲੜਾ, 20 ਜਨਵਰੀ (ਜੱਜਪਾਲ ਸਿੰਘ)¸ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਮੰਗਲੀ ਵਿਖੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨੀ ਤਸਕਰਾਂ ਵਲੋਂ ਕੰਡਿਆਲੀ ਤਾਰ ਦੇ ਉਪਰੋਂ ਸੁੱਟੀ ਹੈਰੋਇਨ ਚੁੱਕਣ ਆਏ ਭਾਰਤੀ ਤਸਕਰਾਂ ਉੱਪਰ ਗੋਲੀ ਚਲਾਉਣ ਦੀ ਖ਼ਬਰ ਹੈ, ਜਿਸ ...
ਤਰਨ ਤਾਰਨ, 20 ਜਨਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਰਹਾਲੀ ਦੇ ਏ.ਐੱਸ.ਆਈ. ਸੁਰਿੰਦਰਪਾਲ ਸਿੰਘ ਨੇ ਦੱਸਿਆ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੀ ਜਾਂਚ ਲਈ ਅੱਜ 435 ਸੈਂਪਲ ਹੋਰ ਲਏ ਗਏ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਕੋਵਿਡ-19 ਦੀ ...
ਹਰੀਕੇ ਪੱਤਣ, 20 ਜਨਵਰੀ (ਸੰਜੀਵ ਕੁੰਦਰਾ)¸ਬੀਤੀ ਰਾਤ ਕਸਬਾ ਹਰੀਕੇ ਪੱਤਣ ਵਿਚ ਬੇਖੌਫ ਚੋਰ ਹਰੀਕੇ ਖਾਲੜਾ ਰੋਡ 'ਤੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ 30000 ਰੁਪਏ ਦੀ ਨਗਦੀ ਅਤੇ ਇਕ ਲੱਖ ਰੁਪਏ ਦਾ ਕਰਿਆਨਾ ਅਤੇ ਹੋਰ ਸਾਮਾਨ ਲੈ ਕੇ ਰਫੂਚੱਕਰ ਹੋ ਗਏ | ਜਦ ਕਿ ਇਕ ਹੋਰ ...
ਸਰਹਾਲੀ ਕਲਾਂ, 20 ਜਨਵਰੀ (ਅਜੇ ਸਿੰਘ ਹੁੰਦਲ)-ਇਕ ਵਿਅਕਤੀ ਨੂੰ ਨਸ਼ੀਲੀ ਚੀਜ਼ ਦੇ ਕੇ ਮਾਰਨ ਦੇ ਦੋਸ਼ ਹੇਠ ਥਾਣਾ ਸਰਹਾਲੀ ਦੀ ਪੁਲਿਸ ਨੇ ਕਿ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਰਹਾਲੀ ਵਿਖੇ ਤਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗੁੰਨੋਵਾਲ ...
ਤਰਨ ਤਰਨ, 20 ਜਨਵਰੀ (ਹਰਿੰਦਰ ਸਿੰਘ)- ਨਵ ਜਨਮਿਆਂ ਬੱਚਿਆਂ ਵਿਚ ਰੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹ੍ਹਾਂ ਨੂੰ ਲਾਪ੍ਰਵਾਹੀ ਨਾਲ ਨਹੀਂ ਲੈਣਾ ਚਾਹੀਦਾ ਕਿਉਂਕਿ ਅਗਰ ਬਿਮਾਰੀ ਗੰਭੀਰ ਬਣ ਜਾਵੇ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਦੇ ਹਨ | ਇਹ ਜਾਣਕਾਰੀ ਬੱਚਿਆਂ ਦੇ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)- ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨੀ ਸੰਘਰਸ਼ ਨੂੰ ਅੱਖੋਂ ਪਰੋਖੇ ਕਰਕੇ ਭਾਵੇਂ ਹਰ ਰੋਜ਼ ਏਜੰਡਿਆਂ 'ਤੇ ਬਿਆਨਬਾਜ਼ੀ ਕਰਦਾ ਹੈ ਪਰ ਕਿਸਾਨ ਅੰਦੋਲਨ ਵਿਚ ਸ਼ਾਮਿਲ ਸਮਾਜ ਦਾ ਹਰ ਵਰਗ ਖ਼ਾਸ ਕਰਕੇ ਬੀਬੀਆਂ ਦੀ ਸ਼ਮੂਲੀਅਤ ਕਾਰਨ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਵਿਅਕਤੀ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ...
ਖਡੂਰ ਸਾਹਿਬ, 20 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਪਿਛਲੇ ਕੁਝ ਸਾਲਾਂ ਤੋਂ ਵੱਡੇ ਪੱਧਰ 'ਤੇ ਨੌਜਵਾਨ ਲੜਕੇ- ਲੜਕੀਆਂ ਪੜ੍ਹਾਈ ਰਾਹੀਂ ਵਿਦੇਸ਼ਾਂ ਵਿਚ ਆਪਣਾ ਭਵਿੱਖ ਤਰਾਸ਼ਣ ਲੱਗ ਪਏ ਹਨ, ਜਿਸ ਕਾਰਨ ਬਾਰਵੀਂ ਜਮਾਤ ਪਾਸ ਹੋਣ ਉਪਰੰਤ ਵਿਦਿਆਰਥੀਆਂ ਵਲੋਂ ਆਈਲਟਸ ਪਾਸ ...
ਹਰੀਕੇ ਪੱਤਣ, 20 ਜਨਵਰੀ (ਸੰਜੀਵ ਕੁੰਦਰਾ)- ਦਿੱਲੀ ਵਿਖੇ 26 ਜਨਵਰੀ ਨੂੰ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਤੇ ਦਿੱਲੀ ਚਲੋਂ ਦੇ ਸੱਦੇ ਤਹਿਤ ਕਸਬਾ ਹਰੀਕੇ ਪੱਤਣ ਤੋਂ ਸੈਂਕੜੇ ਟਰੈਕਟਰਾਂ 'ਤੇ ਹਜ਼ਾਰਾਂ ਕਿਸਾਨ ...
ਖੇਮਕਰਨ, 20 ਜਨਵਰੀ (ਰਾਕੇਸ਼ ਬਿੱਲਾ)- ਪ੍ਰਕਾਸ਼ ਪੁਰਬ ਸਮਾਗਮ ਤਹਿਤ ਸਰਹੱਦੀ ਖੇਤਰ ਵਿਚਲੇ ਕਿਸਾਨਾਂ ਨੇ ਸਥਾਨਕ ਗੁਰਦੁਆਰਾ ਗੁਰੂਸਰ ਵਿਖੇ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਤੇ ਅੰਦੋਲਨ ਦੀ ਕਾਮਯਾਬੀ ਲਈ ਅਰਦਾਸ ਕੀਤੀ ਗਈ | ਬਾਰਡਰ ਕਿਸਾਨ ਵੈਲਫੇਅਰ ...
ਚੋਹਲਾ ਸਾਹਿਬ, 20 ਜਨਵਰੀ (ਬਲਵਿੰਦਰ ਸਿੰਘ)-ਬੀਤੀ 18 ਜਨਵਰੀ ਨੂੰ ਪੱਟੀ ਨਜ਼ਦੀਕ ਲੁਟੇਰਾ ਗਰੋਹ ਅਤੇ ਪੰਜਾਬ ਪੁਲਿਸ ਦਰਮਿਆਨ ਹੋਈ ਮੁਠਭੇੜ ਵਿਚ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਗੰਭੀਰ ਜ਼ਖਮੀ ਹੋਏ ਕਸਬਾ ਚੋਹਲਾ ਸਾਹਿਬ ਦੇ ਵਸਨੀਕ ਨੌਜਵਾਨ ਸਰਬਜੀਤ ...
ਅਮਰਕੋਟ, 20 ਜਨਵਰੀ (ਭੱਟੀ)¸ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਤਰਨ ਤਾਰਨ, ਸਤਨਾਮ ਸਿੰਘ ਬਾਠ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਰਨਾਲਾ ...
ਸੰਜੀਵ ਕੁੰਦਰਾ 9872668638 ਹਰੀਕੇ ਪੱਤਣ-ਹਰੀਕੇ ਖਾਲੜਾ ਰੋਡ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਕਿਰਤੋਵਾਲ ਕਲਾਂ ਦੀਆਂ ਚਾਰ ਪੱਤੀਆਂ ਹਨ | ਪਿੰਡ ਕਿਰਤੋਵਾਲ ਕਲਾਂ ਵਿਚ 4 ਗੁਰਦੁਆਰਾ ਸਾਹਿਬ ਅਤੇ 2 ਪੀਰਾਂ ਦੀਆਂ ਦਰਗਾਹਾਂ ਹਨ | ਪਿੰਡ ਦੇ ਬਾਹਰਵਾਰ ਗੁਰਦੁਆਰਾ ਬਾਬਾ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)-ਪੀ. ਡਬਲਿਯੂ. ਡੀ. ਫੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ ਸਥਾਨਿਕ ਗਾਂਧੀ ਪਾਰਕ ਤਰਨ ਤਾਰਨ ਵਿਖੇ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆਂ, ਸੂਬਾ ਮੈਂਬਰ ਸਤਨਾਮ ਸਿੰਘ ਅਮਰਕੋਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ...
ਖਾਲੜਾ, 20 ਜਨਵਰੀ (ਜੱਜਪਾਲ ਸਿੰਘ)- ਆੜ੍ਹਤੀ ਐਸੋਸੀਏਸ਼ਨ ਰਾਜੋਕੇ ਦੇ ਪ੍ਰਧਾਨ ਗੁਰਬਾਜ ਸਿੰਘ ਤੇ ਗੁਰਜੀਤ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਬਲਵਿੰਦਰ ਕੌਰ (65) ਪਤਨੀ ਸਵ. ਗੁਰਦਿਆਲ ਸਿੰਘ ਦਾ ਅਚਨਚੇਤ ਦਿਲ ਦਾ ਦੌਰਾ ਪੈਣ ਕਾਰਨ ...
ਸਰਾਏ ਅਮਾਨਤ ਖਾਂ, 20 ਜਨਵਰੀ (ਨਰਿੰਦਰ ਸਿੰਘ ਦੋਦੇ)- ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਲਗਾਤਾਰ 57 ਦਿਨ ਹਾਜ਼ਰੀ ਭਰਨ 'ਤੇ ਪਿੰਡ ਚੀਮਾ ਖੁਰਦ ਦੀ ਸੰਗਤ ਵਲੋਂ ਸਨਮਾਨਿਤ ਕੀਤਾ ਗਿਆ | ਕਿਸਾਨ ਆਗੂ ਹਰਦੀਪ ਸਿੰਘ ਰਸੂਲਪੁਰ ਤੇ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ...
ਝਬਾਲ, 20 ਜਨਵਰੀ (ਸਰਬਜੀਤ ਸਿੰਘ)- ਕੇਂਦਰ ਸਰਕਾਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਠੰਡ ਵਿਚ ਦਿੱਲੀ ਬਾਰਡਰ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ ਲਈ ਪਿੰਡ ਲਾਲੂਘੁੰਮਣ ਦੇ ਸਾਬਕਾ ...
ਚੋਹਲਾ ਸਾਹਿਬ, 20 ਜਨਵਰੀ (ਬਲਵਿੰਦਰ ਸਿੰਘ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਪਿੰਡ ਬਿੱਲਿਆਂ ਵਾਲਾ ਵਿਖੇ 26 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਵਿੰਦਰ ਸਿੰਘ ਪ੍ਰਧਾਨ, ਦਿਲਬਾਗ ਸਿੰਘ ਸਕੱਤਰ, ਜੈਮਲ ਸਿੰਘ ਖਜਾਨਚੀ, ਜਗਜੀਤ ਸਿੰਘ ਸੀਨੀਅਰ ...
ਤਰਨ ਤਾਰਨ, 20 ਜਨਵਰੀ (ਲਾਲੀ ਕੈਰੋਂ)-ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਮੀਟਿੰਗ ਤਰਨ ਤਾਰਨ ਸ਼ਹਿਰ ਦੇ ਵਾਰਡ ਨੰਬਰ 2 ਵਿੱਖੇ ਬਲਦੇਵ ਸਿੰਘ ਪੰਨੂੰ ਦੇ ਗ੍ਰਹਿ ਵਿਖੇ ਸੁਰਿੰਦਰ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਾਰਟੀ ਦੇ ਹਲਕਾ ਤਰਨ ਤਾਰਨ ਦੇ ...
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)¸ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ 'ਚ ਅੱਗੇ ਵਧਣ ਦੇ ਨਾਲ-ਨਾਲ ਆਮ ਜੀਵਨ ਉਸਾਰੂ ਪਹੁੰਚ ਅਪਨਾਉਣ ਲਈ ਉਤਸ਼ਾਹਿਤ ਕਰਨ ਹਿੱਤ ਵੱਖ-ਵੱਖ ਖੇਤਰਾਂ ਦੀਆਂ ਮਾਹਿਰਾਂ ...
ਖਡੂਰ ਸਾਹਿਬ, 20 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਸ੍ਰੀ ਗੁਰੂ ਅੰਗਦ ਦੇਵ ਸਪੋਰਟਸ ਵਿਕਾਸ ਅਤੇ ਸੱਭਿਆਚਾਰ ਕਲੱਬ ਖਡੂਰ ਸਾਹਿਬ ਦੇ ਪ੍ਰਧਾਨ ਜਸਬੀਰ ਸਿੰਘ ਮਹਿਤੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਖਡੂਰ ਸਾਹਿਬ ਤੋਂ ਦਿੱਲੀ ਸੰਘਰਸ਼ ਵਿਚ ...
ਝਬਾਲ, 20 ਜਨਵਰੀ (ਸੁਖਦੇਵ ਸਿੰਘ)- ਦਿੱਲੀ ਪਰੇਡ ਵਿਚ ਸ਼ਮੂਲੀਅਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਟਰੈਕਟਰ ਮਾਰਚ ਕੱਢਿਆ ਗਿਆ | ਵੱਖ-ਵੱਖ ਸਰਹੱਦੀ ਪਿੰਡਾਂ ਵਿਚੋਂ ਹੁੰਦਾ ਹੋਇਆ ਟਰੈਕਟਰ ਮਾਰਚ ਝਬਾਲ ਵਿਖੇ ਪੁੱਜਾ | ਇਸ ਮੌਕੇ ਭਾਰਤੀ ਕਿਸਾਨ ...
ਪੱਟੀ, 20 ਜਨਵਰੀ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)¸ ਨਗਰ ਕੌਾਸਲ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਅੱਜ ਸ਼ਹਿਰ ਦੇ ਵਾਰਡ ਨੰਬਰ 4 ਤੇ ਵਾਰਡ ਨੰਬਰ 18 ਵਿਖੇ ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਨਗਰ ਕੌਾਸਲ ਚੋਣਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX