ਤਾਜਾ ਖ਼ਬਰਾਂ


ਸੁਰ ਸਿੰਘ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 minute ago
ਸੁਰ ਸਿੰਘ, 19 ਅਪ੍ਰੈਲ (ਧਰਮਜੀਤ ਸਿੰਘ) - ਦਾਣਾ ਮੰਡੀ ਸੁਰ ਸਿੰਘ ਵਿਚ ਅੱਜ ਮਾਰਕੀਟ ਕਮੇਟੀ ਭਿੱਖੀਵਿੰਡ ਦੇ ਚੇਅਰਮੈਨ ਰਾਜਵੰਤ ਸਿੰਘ ਰਾਜ ਪਹੁੰਵਿੰਡ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਾਰਵਾਈ...
ਕਣਕ ਦੇ ਸੀਜ਼ਨ ਵਿਚ ਫੇਲ੍ਹ ਸਾਬਿਤ ਹੋਈ ਸਰਕਾਰ - ਬਰਜਿੰਦਰ ਸਿੰਘ ਮੱਖਣ ਬਰਾੜ
. . .  11 minutes ago
ਮੋਗਾ 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਕਣਕ ਦੇ ਸੀਜ਼ਨ ਵਿਚ ਪੰਜਾਬ ਦੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਅਤੇ ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ...
ਦਿੱਲੀ ਮੋਰਚੇ ਤੋਂ ਪਿੰਡ ਪਰਤੇ ਕਿਸਾਨ ਦੀ ਮੌਤ
. . .  20 minutes ago
ਬਰਨਾਲਾ, 19 ਅਪ੍ਰੈਲ (ਧਰਮਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਵਿਚ ਗਏ ਕਿਸਾਨ...
ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ ਵਿਚ ਫ਼ਸਲ ਸਮੇਤ ਰੁਲ ਰਹੇ ਕਿਸਾਨ - ਨਿੱਝਰ, ਮੱਲ
. . .  25 minutes ago
ਲਾਂਬੜਾ, 19 ਅਪ੍ਰੈਲ (ਪਰਮੀਤ ਗੁਪਤਾ) - ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਵਾਸਤੇ ਚੰਗੇ ਪ੍ਰਬੰਧ ਕਰਨ ਦੇ ਜੋ ਵੱਡੇ - ਵੱਡੇ ...
ਵਾਪਰਿਆ ਹਾਦਸਾ ਤਿੰਨ ਨੌਜਵਾਨਾਂ ਦੀ ਮੌਤ
. . .  33 minutes ago
ਕਲਾਯਤ ( ਕੈਥਲ ) - 19 ਅਪ੍ਰੈਲ - ਕੈਥਲ ਜ਼ਿਲ੍ਹੇ ਦੇ ਕਸਬਾ ਕਲਾਯਤ ਵਿਚ 6 ਨੌਜਵਾਨਾਂ ਦਾ ਸਨਸ਼ਾਇਨ ਸਕੂਲ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ | ਇਸ ਘਟਨਾ ਵਿਚ ਤਿੰਨ ਨੌਜਵਾਨਾਂ...
ਨਗਰ ਕੌਂਸਲ ਖਰੜ ਚੋਣ ਪ੍ਰਕਿਰਿਆ ਦੌਰਾਨ ਹੋਈ ਭੰਨਤੋੜ
. . .  42 minutes ago
ਖਰੜ,19 ਅਪ੍ਰੈਲ ( ਗੁਰਮੁੱਖ ਸਿੰਘ ਮਾਨ) - ਨਗਰ ਕੌਂਸਲ ਖਰੜ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਉਸ ਸਮੇਂ ਸਥਿਤੀ ਖ਼ਰਾਬ ਹੋ ਗਈ ਜਦੋਂ ਮੀਟਿੰਗ ਹਾਲ ਵਿਚ ਕਾਂਗਰਸ ਤੇ ਅਕਾਲੀ ਦਲ ਤੇ...
ਜਗਜੀਤ ਸਿੰਘ ਨੋਨੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਪ੍ਰਧਾਨ ਨਿਯੁਕਤ
. . .  about 1 hour ago
ਲੋਹੀਆਂ ਖਾਸ, 19 ਅਪ੍ਰੈਲ (ਬਲਵਿੰਦਰ ਸਿੰਘ ਵਿਕੀ) - ਨਗਰ ਪੰਚਾਇਤ ਲੋਹੀਆਂ ਖਾਸ ਦੀ ਪ੍ਰਧਾਨਗੀ ਪਦ ਲਈ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਜਗਜੀਤ ਸਿੰਘ ਨੋਨੀ ਨੂੰ ਪ੍ਰਧਾਨ...
ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ
. . .  about 1 hour ago
ਚੰਡੀਗੜ੍ਹ ,19 ਅਪ੍ਰੈਲ( ਗੁਰਿੰਦਰ ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ
ਡੀ.ਆਰ. ਸਹਿਕਾਰੀ ਸਭਾਵਾਂ ਨੇ ਸਹਿਕਾਰੀ ਸਭਾ ਠੱਠੀ ਭਾਈ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਕਰਨ ਦਾ ਲਿਆ ਗੰਭੀਰ ਨੋਟਿਸ
. . .  about 1 hour ago
ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮੌੜ ਨੌਂ ਅਬਾਦ ਦੋਹਾਂ ਪਿੰਡਾਂ ਦੀ ਸਾਂਝੀ ਦੀ ਠੱਠੀ ਭਾਈ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਕਿਸਾਨਾਂ ...
ਬਾਰਦਾਨੇ ਦੀ ਕਮੀ ਨੂੰ ਲੈ ਕੇ ਸਾਬਕਾ ਮੰਤਰੀ ਸੇਖੋਂ ਦਾ ਕੈਪਟਨ ਸਰਕਾਰ 'ਤੇ ਫੇਲ੍ਹ ਹੋਣ ਦਾ ਦੋਸ਼
. . .  about 1 hour ago
ਲਖੋ ਕੇ ਬਹਿਰਾਮ, 19 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ ) - ਕਣਕ ਦੀ ਖ਼ਰੀਦ ਲਈ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਅਕਾਲੀ ਦਲ ਦੇ...
ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ - ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ , ਅੱਜ ਸੋਮਵਾਰ ਤੋਂ ਅਗਲੇ ਸੋਮਵਾਰ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ...
ਕੋਹਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਦਿੱਲੀ ਧਰਨੇ ਲਈ ਰਵਾਨਾ
. . .  about 2 hours ago
ਚੋਗਾਵਾ, 19 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਬਲਾਕ ਚੋਗਾਵਾ ਦੇ ਪ੍ਰਧਾਨ ਹਰਵੰਤ ਸਿੰਘ ਅੋਲਖ, ਨੰਬਰਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ ਅੋਲਖ, ਤਰਲੋਕ ਸਿੰਘ, ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ...
ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ
. . .  about 2 hours ago
ਮੁੰਬਈ , 19 ਅਪ੍ਰੈਲ - ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ ਤੇ ਇਕ ਪਲ ਲਈ ਮੂੰਹ 'ਚੋਂ ਇਹ ਜ਼ਰੂਰ ਨਿਕਲੇਗਾ ਜਾ...
ਬਲਾਕ ਅਮਲੋਹ ਦੇ ਪਿੰਡ ਟਿੱਬੀ ਵਿਖੇ ਹੋਇਆ ਜ਼ਬਰਦਸਤ ਧਮਾਕਾ
. . .  about 2 hours ago
ਅਮਲੋਹ, 19 ਅਪ੍ਰੈਲ (ਰਿਸ਼ੂ ਗੋਇਲ) - ਬਲਾਕ ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ 6 ਵਜੇ ਇਕ ਪਟਾਕਿਆਂ ਨਾਲ਼ ਭਰੀ ਰਿਕਸ਼ਾ ਰੇਹੜੀ ਵਿਚ ਜ਼ਬਰਦਸਤ ...
ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ ਵਿਚ ਦਿਹਾਂਤ
. . .  about 3 hours ago
ਬੰਗਲੁਰੂ, 19 ਅਪ੍ਰੈਲ - ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ...
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਏ ਕੋਰੋਨਾ ਪਾਜ਼ੀਟਿਵ
. . .  about 4 hours ago
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਅਹੂਜਾ,ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਹੋਏ ਕੋਰੋਨਾ ਦੇ ਸ਼ਿਕਾਰ...
ਕਿਸਾਨ ਆਗੂ, ਅਦਾਕਾਰਾ ਸੋਨੀਆ ਮਾਨ ਤੇ ਰਾਕੇਸ਼ ਟਿਕੈਤ ਦੇ ਬੇਟੇ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 3 hours ago
ਅੰਮ੍ਰਿਤਸਰ, 19 ਅਪ੍ਰੈਲ - ਕਿਸਾਨ ਆਗੂ ,ਅਦਾਕਾਰਾ ਸੋਨੀਆ ਮਾਨ ਅਤੇ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਟਿਕੈਤ ਨੇ...
ਬਿਹਾਰ: 2 ਕੈਦੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ 'ਚ
. . .  about 4 hours ago
ਬਿਹਾਰ, 19 ਅਪ੍ਰੈਲ - ਬੀਤੀ ਰਾਤ ਦੋ ਕੈਦੀ ਮੁਜ਼ੱਫਰਪੁਰ ਦੀ ਸ਼ਹੀਦ ਖੂਦੀਰਾਮ ਬੋਸ ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼...
ਲੁਧਿਆਣਾ : ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ
. . .  about 4 hours ago
ਲੁਧਿਆਣਾ, 19 ਅਪ੍ਰੈਲ - ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ ...
ਪੱਛਮੀ ਬੰਗਾਲ: ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਸੁੱਟੇ ਬੰਬ
. . .  about 4 hours ago
ਪੱਛਮੀ ਬੰਗਾਲ, 19 ਅਪ੍ਰੈਲ - ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਬੰਬ ਸੁੱਟੇ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,73,810 ਨਵੇਂ ਮਾਮਲੇ, 1,619 ਮੌਤਾਂ
. . .  about 4 hours ago
ਨਵੀਂ ਦਿੱਲੀ, 19 ਅਪ੍ਰੈਲ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਰੋਨਾ ਦੇ 2,73,810 ਨਵੇਂ ਮਾਮਲੇ ...
ਦਿੱਲੀ ਵਿਚ ਵੀਕੈਂਡ ਕਰਫ਼ਿਊ ਵਧਣ ਦੇ ਸੰਕੇਤ
. . .  about 4 hours ago
ਨਵੀਂ ਦਿੱਲੀ, 19 ਅਪ੍ਰੈਲ - ਪਿਛਲੇ ਦਿਨ ਦਿੱਲੀ ਵਿਚ ਕੋਰੋਨਾ ਦੇ 25 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਪਾਏ ...
ਜੰਮੂ ਕਸ਼ਮੀਰ 'ਚ ਕੰਮ ਕਰਨ ਵਾਲੇ ਕਾਮਿਆਂ ਵਲੋਂ ਗ਼ੁੱਸੇ 'ਚ ਆ ਕੇ ਇਕ ਵਾਰ ਫਿਰ ਤੋਂ ਧਰਨਾ ਪ੍ਰਦਰਸ਼ਨ ਤੇ ਚੱਕਾ ਜਾਮ ਕੀਤਾ ਸ਼ੁਰੂ
. . .  about 5 hours ago
ਮਾਧੋਪੁਰ,19 ਅਪ੍ਰੈਲ (ਨਰੇਸ਼ ਮਹਿਰਾ):- ਜੰਮੂ ਕਸ਼ਮੀਰ ਵਿਚ ਕੰਮ ਕਰਦੇ ਕਾਮਿਆਂ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਵਲੋਂ ਲਖਨਪੁਰ ਪ੍ਰਵੇਸ਼ ਦਵਾਰ 'ਚ ਦਾਖ਼ਲ ਨਾ ਹੋਣ ਦੇਣ ਦੇ ...
ਰਾਜਸਥਾਨ 'ਚ ਅੱਜ ਤੋਂ 3 ਮਈ ਤੱਕ ਲਾਕਡਾਊਨ
. . .  about 5 hours ago
ਜੈਪੁਰ, 19 ਅਪ੍ਰੈਲ - ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਵਿਚਾਲੇ ਰਾਜ ਸਰਕਾਰ ਦੀ ਨਵੀਂ ਗਾਈਡ ਲਾਈਨ ਜਾਰੀ ਹੋਈ...
ਬਿਹਾਰ: ਲਾਲੂ ਦੀ ਅੱਜ ਜੇਲ੍ਹ ਤੋਂ ਰਿਹਾਈ, ਪਰ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਤੇ ਜਾਣਗੇ ਪਟਨਾ
. . .  about 3 hours ago
ਬਿਹਾਰ, 19 ਅਪ੍ਰੈਲ - ਰਾਜਦ ਮੁੱਖ ਲਾਲੂ ਯਾਦਵ ਚਾਰਾ ਘੋਟਾਲੇ ਨਾਲ ਜੁੜੇ ਦੁਮਕਾ ਕੋਸ਼ਾਗਰ ਮਾਮਲੇ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜੇਲ੍ਹ ਤੋਂ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਮਾਘ ਸੰਮਤ 552
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਖੰਨਾ / ਸਮਰਾਲਾ

ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਥਾਈਾ ਸਮਾਗਮ

ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਕਲਗ਼ੀਆਂ ਵਾਲੇ ਪਾਤਿਸਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਗੁ. ਸ੍ਰੀ ਕਲਗ਼ੀਧਰ ਸਾਹਿਬ ਵਿਖੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਕਰਵਾਏ ਗਏ | ਇਸ ਮੌਕੇ ਹੋਏ ਸਮਾਗਮਾਂ ਵਿਚ ਭਾਈ ਗੁਰਚਰਨ ਸਿੰਘ ਦੇ ਰਾਗੀ ਜੱਥੇ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਦਕਿ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਗੁਰਬਾਣੀ ਕੀਰਤਨ ਕਰਕੇ ਗੁਰਮਤਿ ਪ੍ਰਚਾਰ ਕੀਤਾ | ਹੈੱਡ ਗ੍ਰੰਥੀ ਭਾਈ ਲਖਵੀਰ ਸਿੰਘ ਨੇ ਕਲਗ਼ੀਧਰ ਪਾਤਸ਼ਾਹਿ ਜੀ ਦੇ ਜੀਵਨ ਅਤੇ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ | ਸੈਕਟਰੀ ਅਵਤਾਰ ਸਿੰਘ ਕੈਂਥ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੰਦੇ ਹੋਏ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਇਸਤਰੀ ਸਤਿਸੰਗ ਸਭਾ ਅਤੇ ਪ੍ਰਭਾਤ ਫੇਰੀ 'ਚ ਰੋਜ਼ਾਨਾ ਸ਼ਾਮਿਲ ਹੋਣ ਵਾਲੀਆਂ ਬੀਬੀਆਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਰਘਬੀਰ ਸਿੰਘ ਬੋਪਾਰਾਏ, ਹਰਵੀਰ ਸਿੰਘ ਸੋਨੂੰ, ਰਵਿੰਦਰ ਸਿੰਘ ਬਬਲੂ, ਹਰਨਾਮ ਸਿੰਘ ਸੌਾਦ, ਹਰਪ੍ਰੀਤ ਸਿੰਘ ਪਿ੍ੰਸ­ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਮੈਨੇਜਰ ਅਵਤਾਰ ਸਿੰਘ, ਜਤਿੰਦਰਜੀਤ ਸਿੰਘ ਸ਼ੈਂਕੀ, ਨਕੁਲ ਬੱਸੀ, ਜਸਕਰਨ ਸਿੰਘ ਆਦਿ ਹਾਜ਼ਰ ਸਨ | ਜਦਕਿ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਮਲੇਰਕੋਟਲਾ ਰੋਡ, ਖੰਨਾ ਵਿਖੇ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਾਂਗਟ ਨੇ ਦੱਸਿਆ ਕਿ ਸਮਾਗਮ 'ਚ ਢਾਡੀ ਜਥਾ ਭਾਈ ਮਨਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਦੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਪ੍ਰਚਾਰਕ ਭਾਈ ਅਵਤਾਰ ਸਿੰਘ ਜੀ ਗੁਰਬਾਣੀ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ | ਜਦਕਿ ਭਾਈ ਹਰਭਜਨ ਸਿੰਘ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਦਰਸ਼ਨ ਸਿੰਘ ਗਿੱਲ, ਮਾਸਟਰ ਮਨਮੋਹਨ ਸਿੰਘ, ਨਰਿੰਦਰਪਾਲ ਸਿੰਘ ਪੱਪੂ, ਮੇਜਰ ਸਿੰਘ ਸ਼ੇਰਗੜ, ਸੁਖਵੀਰ ਸਿੰਘ ਕਾਲਾ, ਨਵਜੋਤ ਸਿੰਘ ਗੋਲਡੀ, ਇੰਦਰਜੀਤ ਸਿੰਘ ਅਕਾਲ, ਰਘਬੀਰ ਸਿੰਘ ਪਟਵਾਰੀ, ਭਿੰਦਰ ਸਿੰਘ ਕੌੜੀ, ਰਾਜਿੰਦਰ ਸਿੰਘ ਜੀਤ, ਬਲਜਿੰਦਰ ਸਿੰਘ, ਕਰਨੈਲ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਅਜੀਤ ਸਿੰਘ, ਬ੍ਰਹਮ ਸਿੰਘ, ਨਿੱਕਾ ਸਿੰਘ ਢਿੱਲੋਂ, ਮੈਨੇਜਰ ਜੋਗਿੰਦਰ ਸਿੰਘ ਵੀ ਹਾਜ਼ਰ ਸਨ |
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਨਿਊ ਮਾਡਲ ਟਾਊਨ ਅਮਲੋਹ ਰੋਡ ਖੰਨਾ 'ਚ ਸਥਿਤ ਗੁਰਦੁਆਰਾ ਨਾਨਕਸਰ ਵਿਖੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਖੰਨਾ ਸਹਿ ਇੰਚਾਰਜ ਰਾਜਸਥਾਨ ਅਕਾਲੀ ਦਲ ਨੇ ਦੱਸਿਆ ਕਿ ਇਸ ਮੌਕੇ ਕਥਾ ਕੀਰਤਨ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਸੈਂਕੜਿਆਂ ਦੀ ਗਿਣਤੀ 'ਚ ਸੰਗਤਾਂ ਨੇ ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲਿਆ ਜਦਕਿ ਪਾਠ ਦੇ ਭੋਗ ਵੀ ਪਾਏ ਗਏ |
ਖੰਨਾ, (ਹਰਜਿੰਦਰ ਸਿੰਘ ਲਾਲ)-ਇਤਿਹਾਸਕ ਨਗਰ ਪਿੰਡ ਸਲੌਦੀ ਸਿੰਘਾ ਵਿਖੇ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਪੰਜ ਪ੍ਰਭਾਤ ਫੇਰੀਆˆ ਕੱਢੀਆਂ ਗਈਆਂ | ਇਨ੍ਹਾਂ ਪ੍ਰਭਾਤ ਫੇਰੀਆਂ 'ਚ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਆਖ਼ਰੀ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਵੀ ਪਾਏ ਗਏ | ਇਸ ਮੌਕੇ ਭਾਈ ਪਰਮਪ੍ਰੀਤ ਸਿੰਘ ਨਥਮਲਪੁਰ ਵਾਲਿਆਂ ਨੇ ਧਾਰਮਿਕ ਦੀਵਾਨ ਸਜਾਏ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ¢ ਇਸ ਮੌਕੇ ਪ੍ਰਧਾਨ ਕਿ੍ਪਾਲ ਸਿੰਘ, ਜਸਵਿੰਦਰ ਸਿੰਘ, ਮਹਾ ਸਿੰਘ, ਜਸਵੀਰ ਸਿੰਘ, ਹਰਨੇਕ ਸਿੰਘ, ਚਰਨਜੀਤ ਸਿੰਘ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਖੰਨਾ, (ਪ. ਪ.)-ਖ਼ਾਲਸਾ ਪੰਥ ਦੇ ਸਿਰਜਣਹਾਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਰਾਗੀ ਕੀਰਤਨੀ ਜਥੇ ਨੇ ਕੀਰਤਨ ਕੀਤਾ | ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰ ਉਪਦੇਸ਼ ਦਿੱਤਾ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਲਗਵਾਈ | ਸਮਾਪਤੀ ਦੌਰਾਨ ਗੁਰੂ ਦਾ ਲੰਗਰ ਸੰਗਤਾਂ 'ਚ ਅਤੁੱਟ ਵਰਤਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਸੇਠੀ, ਸੂਰਬੀਰ ਸਿੰਘ ਸੇਠੀ, ਸਤਨਾਮ ਸਿੰਘ ਰਹੌਣ, ਮੈਨੇਜਰ ਸਤਨਾਮ ਸਿੰਘ, ਮਨਪ੍ਰੀਤ ਸਿੰਘ ਮੋਖਾ ਖ਼ਾਲਸਾ ਆਟੋ ਵਾਲੇ, ਗੋਪਾਲ ਸਿੰਘ ਸਚਦੇਵਾ, ਗਗਨਦੀਪ ਸਿੰਘ, ਭੁਪਿੰਦਰ ਸਿੰਘ ਸਚਦੇਵਾ, ਜਗਸੀਰ ਸਿੰਘ, ਹਰਪ੍ਰੀਤ ਸਿੰਘ ਪਿ੍ੰਸ, ਪਰਮਜੀਤ ਸਿੰਘ ਧੰਨਵਾਦੀਆ, ਬੀਬੀ ਅਮਰਜੀਤ ਕੌਰ ਚੱਢਾ, ਉਂਕਾਰ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਸਿੰਘ ਖੁਰਾਨਾ, ਬਿਕਰਮ ਸਿੰਘ, ਸੁਖਵਿੰਦਰ ਸਿੰਘ ਸਲੌਦੀ, ਅਜੀਤ ਸਿੰਘ ਆਦਿ ਹਾਜ਼ਰ ਸਨ |
ਨਾਮਦੇਵ ਭਵਨ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਨਾਮਦੇਵ ਭਵਨ ਖੰਨਾ ਵਿਖੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੇ ਸਤਿਕਾਰ ਅਤੇ ਸ਼ਰਧਾ ਸਹਿਤ ਮਨਾਇਆ ਗਿਆ, ਜਿਸ 'ਚ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਘਰ ਦੀਆਂ ਹਾਜ਼ਰੀਆਂ ਭਰੀਆਂ | ਅੱਜ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹਜੂਰੀ ਰਾਗੀ ਭਾਈ ਅਮਰੀਕ ਸਿੰਘ ਜੀ ਮਾਦਪੁਰੀ ਦੇ ਜਥੇ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਗੁਰਬਾਣੀ ਦੇ ਮਨੋਹਰ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਸਭਾ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਤੱਗੜ ਵਲੋ ਆਖੰਡ ਪਾਠ ਸਾਹਿਬ ਜੀ ਦੀ ਸੇਵਾ ਕਰਵਾਉਣ ਵਾਲੇ ਗੁਰਮੀਤ ਸਿੰਘ ਵਾਲੀਆ ਪਰਿਵਾਰ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗੁਰਸ਼ਰਨ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਸੰਤ ਨਾਮਦੇਵ ਸਭਾ ਖੰਨਾ ਦੇ ਸਰਪ੍ਰਸਤ ਦਰਸ਼ਨ ਸਿੰਘ ਕੈਂਥ, ਮੀਤ ਪ੍ਰਧਾਨ ਅਮਰਜੀਤ ਸਿੰਘ ਔਲਖ, ਅਮੋਲਕ ਸਿੰਘ ਬੱਟੂ, ਖ਼ਜ਼ਾਨਚੀ ਖੁਸ਼ਕਰਨ ਸਿੰਘ, ਜਨਰਲ ਸਕੱਤਰ ਦਵਿੰਦਰ ਸਿੰਘ ਤੱਗੜ, ਜਰਨੈਲ ਸਿੰਘ, ਦਵਿੰਦਰ ਸਿੰਘ ਮੋਹਲ, ਗੁਰਦਰਸ਼ਨ ਸਿੰਘ ਮੋਹਲ, ਜਗਤਰਨ ਸਿੰਘ, ਗੁਰਮੀਤ ਸਿੰਘ ਵਾਲੀਆ, ਰਜਿੰਦਰ ਸਿੰਘ, ਗੁਰਮੀਤ ਸਿੰਘ ਕਾਲਾ, ਪਰਮਜੀਤ ਸਿੰਘ ਭੰਬਰਾ, ਐਡਵੋਕੇਟ ਜਤਿੰਦਰ ਪਾਲ ਸਿੰਘ, ਰਣਜੀਤ ਸਿੰਘ ਤੱਗੜ ਗੁਰਪ੍ਰੀਤ ਸਿੰਘ ਮੋਹਲ ਮਨਿੰਦਰ ਸਿੰਘ ਲੋਟੇ, ਭਾਗ ਸਿੰਘ, ਡਾਕਟਰ ਗੁਰਮੀਤ ਸਿੰਘ ਅਰਵਿੰਦਰ ਸਿੰਘ, ਮਨੀ ਸਿੰਘ, ਸੁਰਜੀਤ ਸਿੰਘ ਕੈਂਥ ਆਦਿ ਹਾਜ਼ਰ ਸਨ¢
ਖੰਨਾ, (ਹਰਜਿੰਦਰ ਸਿੰਘ ਲਾਲ)-ਸਥਾਨਕ ਸੈਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆਨਲਾਈਨ ਮਨਾਇਆ ਗਿਆ, ਜਿਸ 'ਚ ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਭਾਗ ਲਿਆ | ਸਕੂਲ ਦੇ ਨੰਨੇ੍ਹ-ਮੁੰਨੇ ਬੱਚਿਆਂ ਵਲੋਂ ਗੁਰੂ ਜੀ ਦੀ ਕਲਗ਼ੀ, ਘੋੜਾ, ਬਾਜ, ਖੰਡਾ, ਓਾਕਾਰ ਅਤੇ ਪੰਜ ਕਕਾਰਾਂ ਦੇ ਚਿੱਤਰ ਬਣਾ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ | ਬਾਕੀ ਬੱਚਿਆਂ ਵਲੋਂ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਲੇਖ ਲਿਖੇ | ਕਵਿਤਾਵਾਂ ਦਾ ਉਚਾਰਨ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਲੜੀਆਂ ਗਈਆਂ ਲੜਾਈਆਂ ਦੇ ਬਾਰੇ ਵਿਚ ਵਿਚਾਰ ਪ੍ਰਗਟ ਕੀਤੇ | ਸਕੂਲ ਦੇ ਪਿ੍ੰ. ਅੰਜੂ ਭਾਟੀਆ ਨੇ ਬੱਚਿਆਂ ਨੂੰ ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਚਰਿੱਤਰ ਬਾਰੇ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਨੇ ਗੁਰੂ ਜੀ ਦੇ ਸਰਬੰਸ ਬਲੀਦਾਨ ਦੇ ਬਾਰੇ ਵੀ ਜਾਣਕਾਰੀ ਦਿੱਤੀ | ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਸਾਰਿਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪੇ੍ਰਰਨਾ ਲੈਣ ਲਈ ਪ੍ਰੇਰਿਤ ਕੀਤਾ |
ਕੁਹਾੜਾ, (ਸੰਦੀਪ ਸਿੰਘ ਕੁਹਾੜਾ)-ਗ੍ਰਾਮ ਪੰਚਾਇਤ ਲੱਖੋਵਾਲ, ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਦਸਵੇਂ ਪਾਤਸ਼ਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਲੱਖੋਵਾਲ ਦੇ ਗੁਰਦੁਆਰਾ ਤੋਂ ਸ਼ੁਰੂ ਹੋ ਕੇ ਗੱਦੋਵਾਲ ਪਿੰਡ ਦੀ ਪਰਿਕਰਮਾ ਕਰਦਿਆਂ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ | ਰਾਗੀ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਪਿੰਡ ਵਾਸੀਆ ਵਲੋਂ ਥਾਂ-ਥਾਂ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਰਪੰਚ ਗੁਰਮੀਤ ਸਿੰਘ, ਗੁਰਮੇਲ ਸਿੰਘ ਚੌਹਾਨ, ਪ੍ਰਧਾਨ ਸ਼ਮਸ਼ੇਰ ਸਿੰਘ ਗਰੇਵਾਲ, ਹਰਜਿੰਦਰ ਸਿੰਘ, ਦਲਜੀਤ ਸਿੰਘ ਬਹਾਦਰ ਸਿੰਘ ਮਨਜੀਤ ਸਿੰਘ ਮੈਨੇਜਰ, ਜਗਤਾਰ ਸਿੰਘ ਗਰੇਵਾਲ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਡਾ. ਗੁਰਮੁਖ ਸਿੰਘ, ਪਿਸ਼ੋਰ ਸਿੰਘ ਗਿੱਲ, ਸਾਬਕਾ ਸਰਪੰਚ ਤਰਸੇਮ ਸਿੰਘ, ਲਾਡੀ ਚੌਹਾਨ, ਰੂੜ ਸਿੰਘ, ਸ਼ਮਸ਼ੇਰ ਸਿੰਘ ਨਿਰਹਾਨ ਤੇ ਪਿੰਡ ਵਾਸੀਆਂ ਵਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ |
ਪਾਇਲ, (ਰਜਿੰਦਰ ਸਿੰਘ, ਨਿਜ਼ਾਮਪੁਰ)-ਪਿੰਡ ਘੁਡਾਣੀ ਖ਼ੁਰਦ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪਿੰਡ ਘੁਡਾਣੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਮਹਿਤਾਬ ਸਿੰਘ ਭਿੰਡਰ ਦੇ ਢਾਡੀ ਜਥੇ ਤੇ ਜੈਮਲ ਸਿੰਘ ਕਟਾਣੀ ਰਾਗੀ ਜਥੇ ਵਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਗੁਰ ਇਤਿਹਾਸ ਸੁਣਾ ਕੇ ਹਾਜ਼ਰੀ ਲਗਵਾਈ ਗਈ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਹਿੰਦੋਂ ਪੱਤੀ, ਜਾਮ ਪੱਤੀ, ਲੱਦੋਂ ਪੱਤੀ ਉਪਰੰਤ ਪਿੰਡ ਦੀ ਪਰਿਕਰਮਾ ਕਰਦਾ ਸ਼ਾਮ ਵਾਪਿਸ ਗੁਰਦੁਆਰਾ ਸਾਹਿਬ ਪੁੱਜਾ | ਨਗਰ ਕੀਰਤਨ ਦੇ ਸਵਾਗਤ ਲਈ ਸੰਗਤ ਵਲੋਂ ਥਾਂ-ਥਾਂ ਸਜਾਵਟੀ ਗੇਟ ਬਣਾਏ ਗਏ ਸਨ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ | ਇਸ ਮੌਕੇ ਜਥੇਦਾਰ ਸਰਬਜੀਤ ਸਿੰਘ, ਸਰਪੰਚ ਪਰਮਜੀਤ ਕੌਰ, ਬਲਦੇਵ ਸਿੰਘ ਖ਼ਾਲਸਾ, ਜੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਵਰਨਜੀਤ ਸਿੰਘ ਪੰਚ, ਅਵਤਾਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ, ਬੇਅੰਤ ਸਿੰਘ, ਜਥੇਦਾਰ ਤਾਰਾ ਸਿੰਘ, ਮਾ. ਗੁਰਦਿਆਲ ਸਿੰਘ, ਸੁਖਜੀਵਨ ਸਿੰਘ, ਬਲਵਿੰਦਰ ਸਿੰਘ, ਮਾ. ਮਲਕੀਤ ਸਿੰਘ, ਪਰਮਿੰਦਰ ਸਿੰਘ, ਰਾਜਦੀਪ ਸਿੰਘ, ਸਰਬਜੀਤ ਸਿੰਘ, ਦਲਜੀਤ ਸਿੰਘ ਤੇ ਸੁਖਦੀਪ ਸਿੰਘ ਤੇ ਵੱਡੀ ਗਿਣਤੀ 'ਚ ਨਗਰ ਨਿਵਾਸੀ ਹਾਜ਼ਰ ਸਨ |
ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਪਾਠਾਂ ਦੇ ਭੋਗ ਪਾਉਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਜੋ ਇਤਿਹਾਸਿਕ ਗੁਰਦੁਆਰਿਆਂ ਸਮੇਤ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਗਨੀ ਨਬੀ ਖਾਂ ਗੇਟ ਨੇੜੇ ਪੁੱਜਿਆ, ਜਿੱਥੇ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਵਲੋਂ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਵਾਗਤ ਕੀਤਾ | ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਵਲੋਂ ਸ਼ਾਮਿਲ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਅਤੇ ਇਹ ਨਗਰ ਕੀਰਤਨ ਵਾਪਿਸ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ, ਗੁਰਮੇਲ ਸਿੰਘ ਬੈਨੀਪਾਲ, ਅਕਾਲੀ ਦਲ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਹੈੱਡ ਗ੍ਰੰਥੀ ਹਰਪਾਲ ਸਿੰਘ, ਕਥਾਵਾਚਕ ਏਕਨਾਮ ਸਿੰਘ, ਅਕਾਉਂਟੈਂਟ ਜਸਵੀਰ ਸਿੰਘ, ਰਿਕਾਰਡ-ਕੀਪਰ ਭੁਪਿੰਦਰ ਸਿੰਘ, ਗਗਨਦੀਪ ਲੱਕੀ, ਸਾਬਕਾ ਸਰਪੰਚ ਕਰਮਜੀਤ ਸਿੰਘ, ਅਸ਼ੋਕ ਕੁਮਾਰ, ਇੰਦਰਜੀਤ ਸਿੰਘ ਜੱਸਲ, ਮਨੀ ਬਰਾੜ, ਕਰਨ ਗਿੱਲ, ਜਗਦੀਪ ਸਿੰਘ ਲੱਖੋਵਾਲ, ਅਜੇ ਬਾਂਸਲ, ਹਰੀਸ਼ ਗੋਇਲ, ਸੁਰਿੰਦਰ ਸੋਨੀ, ਉਪਜਿੰਦਰ ਸਿੰਘ, ਮੇਵਾ ਸਿੰਘ, ਸੁਰਜੀਤ ਸਿੰਘ ਕਾਹਲੋਂ ਆਦਿ ਮੌਜੂਦ ਸਨ |
ਦੋਰਾਹਾ, (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਦੇ ਸਬੰਧ 'ਚ ਪਿੰਡ ਕੱਦੋਂ ਦੇ ਗੁਰਦੁਆਰਾ ਬਾਬਾ ਸਿੱਧਸਰ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਇਸ ਨਗਰ ਕੀਰਤਨ ਦਾ ਪਿੰਡ ਵਿਚ ਥਾਂ-ਥਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਲਗਾਏ ਗਏ |
ਬੀਜਾ, (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਲਾਕੇ ਦੀਆਂ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਹਾਜ਼ਰੀ ਭਰੀ | ਇਸ ਮੌਕੇ ਰਾਗੀ ਰਾਜਿੰਦਰ ਸਿੰਘ, ਢਾਡੀ ਬਰਖੁਰਦਾਰ ਸਿੰਘ, ਢਾਡੀ ਜਗਬੀਰ ਸਿੰਘ ਮਾਛੀਵਾੜਾ, ਢਾਡੀ ਸਤਿਨਾਮ ਸਿੰਘ ਅਬੂਵਾਲ, ਕਥਾਵਾਚਕ ਗੁਰਪ੍ਰੀਤ ਸਿੰਘ ਰੁਪਾਲੋਂ ਨੇ ਗੁਰੂ ਜੀ ਦੇ ਜੀਵਨ ਤੇ ਇਤਿਹਾਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਗੁਰੂ ਲੜ ਲੱਗਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਬਾਬਾ ਗੁਰਮੇਲ ਸਿੰਘ ਕਾਰ ਸੇਵਾ ਵਾਲੇ, ਜਥੇਦਾਰ ਦਵਿੰਦਰ ਸਿੰਘ ਖੱਟੜਾ ਸ਼ੋ੍ਰਮਣੀ ਕਮੇਟੀ ਮੈਂਬਰ, ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਜਿਉਣ ਸਿੰਘ ਲਿਬੜਾ, ਮੈਨੇਜਰ ਇਕਬਾਲ ਸਿੰਘ, ਗੁਰਮੀਤ ਸਿੰਘ ਭੌਰਲਾ, ਜਗਰੂਪ ਸਿੰਘ ਰੂਪੀ, ਗੁਰਮੀਤ ਸਿੰਘ ਭੌਰਲਾ, ਭਗਵਾਨ ਸਿੰਘ ਰੁਪਾਲੋਂ, ਸੁਖਵਿੰਦਰ ਸਿੰਘ ਕੋਟ, ਜਗਮੇਲ ਸਿੰਘ, ਜਸਵੀਰ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ ਚੀਮਾ, ਬਲਦੇਵ ਸਿੰਘ ਪਨੈਚ, ਜਸਵੰਤ ਸਿੰਘ ਬੀਜਾ, ਸਰਪੰਚ ਸਰਬਜੀਤ ਸਿੰਘ, ਠੇਕੇਦਾਰ ਮੱਲੀ ਭੁੱਲਰ, ਮਾਸਟਰ ਬਲਵਿੰਦਰ ਸਿੰਘ ਭੁੱਲਰ, ਪਿ੍ੰਸੀਪਲ ਗੁਰਦੀਪ ਸਿੰਘ, ਜਥੇਦਾਰ ਮਨਜੀਤ ਸਿੰਘ ਦਹੇੜੂ, ਹਰਦੀਪ ਸਿੰਘ ਕੁਲਾਰ ਆਦਿ ਸੰਗਤਾਂ ਨੇ ਹਾਜ਼ਰੀ ਭਰੀ | ਇਸ ਤਰ੍ਹਾਂ ਬੀਜਾ, ਕਿਸ਼ਨਗੜ੍ਹ, ਗੱਗੜ ਮਾਜਰਾ, ਬਗ਼ਲੀ ਕਲਾਂ, ਘੁੰਗਰਾਲੀ ਰਾਜਪੂਤਾਂ, ਜਸਪਾਲੋਂ, ਰੁਪਾਲੋਂ ਆਦਿ ਪਿੰਡਾਂ ਵਿਚ ਵੀ ਗੁਰੂ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ |
ਮਲੌਦ, (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪਿੰਡ ਕਿਸ਼ਨਪੁਰਾ (ਨਵਾਂ ਪਿੰਡ) ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਗਿਆਨੀ ਸੋਹਣ ਸਿੰਘ ਜੀ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਸਰਪੰਚ ਬਲਵੰਤ ਸਿੰਘ, ਪ੍ਰਧਾਨ ਗੁਰਮੇਲ ਸਿੰਘ, ਚਰਨ ਸਿੰਘ, ਗੁਰਬਖਸ਼ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਗਿਆਨੀ ਰਘਵੀਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |

ਝੁੱਗੀ 'ਤੇ ਬਜਰੀ ਦਾ ਭਰਿਆ ਟਰੱਕ ਪਲਟਣ ਕਾਰਨ ਬੱਚੀ ਦੀ ਮੌਤ, 2 ਜ਼ਖ਼ਮੀ

ਮਾਛੀਵਾੜਾ ਸਾਹਿਬ, 20 ਜਨਵਰੀ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਤੋਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜੇ ਸੰਘਣੀ ਧੁੰਦ ਕਾਰਨ ਰਸਤੇ ਤੋਂ ਭਟਕਿਆ ਬਜਰੀ ਦਾ ਭਰਿਆ ਟਰੱਕ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਬਣੀ ਪ੍ਰਵਾਸੀ ਮਜ਼ਦੂਰ ਦੀ ਕੁੱਲੀ 'ਤੇ ਪਲਟਣ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਵਿਅਕਤੀ ਕਾਬੂ

ਖੰਨਾ, 20 ਜਨਵਰੀ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ-2 ਖੰਨਾ ਪੁਲਿਸ ਨੇ ਚੋਰੀ ਕੀਤੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ | ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਲਾਭ ਸਿੰਘ ਨੇ ਕਿਹਾ ਕਿ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਪੁਲਿਸ ਪਾਰਟੀ ...

ਪੂਰੀ ਖ਼ਬਰ »

14ਵੇਂ ਵਿੱਤ ਕਮਿਸ਼ਨ ਦੀ 123 ਕਰੋੜ ਰੁਪਏ ਦੀ ਗਰਾਂਟ 13 ਬਲਾਕਾਂ 'ਚ ਵੰਡੀ-ਚੇਅਰਮੈਨ ਜੰਡਾਲੀ

ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਚੇੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਕਿਹਾ ਕਿ ਉਨ੍ਹਾਂ ਦੀ ਚੇਅਰਮੈਨੀ ਵਿਚ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਬਲਾਕਾਂ ਦੇ ਸਾਰੇ ਪਿੰਡਾਂ ਦਾ ਰਿਕਾਰਡਤੋੜ ਵਿਕਾਸ ਹੋ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਹਰ ਪਿੰਡ 'ਚ ...

ਪੂਰੀ ਖ਼ਬਰ »

ਆਲਟੋ ਕਾਰ ਸਵਾਰ ਨੇ 2 ਬੱਚਿਆਂ ਨੂੰ ਕੁਚਲਿਆ

ਬੀਜਾ, 20 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਦਿਨ-ਬ-ਦਿਨ ਸੜਕ ਹਾਦਸੇ ਰੁਕਣ ਦਾ ਨਾਂਅ ਨਹੀਂ ਲੈ ਰਹੇ | ਮਿਲੀ ਜਾਣਕਾਰੀ ਅਨੁਸਾਰ ਖੰਨਾ ਸ਼ਹਿਰ ਤੋਂ ਸਰਵਿਸ ਰੋੜ 'ਤੇ ਤੇਜ਼ ਰਫ਼ਤਾਰ ਆ ਰਹੀ ਆਲਟੋ ਕਾਰ ਨੰਬਰ ਐੱਚ. ਐੱਲ. 51 ਪੀ. 0271 ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ...

ਪੂਰੀ ਖ਼ਬਰ »

ਟੋਲ ਪਲਾਜ਼ਾ ਲਹਿਰਾ ਵਿਖੇ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਸਾੜਿਆ

ਡੇਹਲੋਂ, 20 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਟੋਲ ਪਲਾਜ਼ਾ ਲਹਿਰਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਚਲ ਰਹੇ ਰੋਸ ਧਰਨੇ ਸਮੇਂ ਅੱਜ ਵਿਸ਼ਵ ਵਪਾਰ ਸੰਸਥਾ ਤੇ ਖੇਤੀ ਕਾਨੂੰਨਾਂ ਨੂੰ ਠੀਕ ਦੱਸਣ ਵਾਲੀ ਕੌਮਾਂਤਰੀ ਮੁਦਰਾ ਕੋਸ਼ ...

ਪੂਰੀ ਖ਼ਬਰ »

ਅੱਖਾਂ ਦੇ ਜਾਂਚ ਕੈਂਪ ਦੌਰਾਨ 65 ਮਰੀਜ਼ਾਂ ਦੀ ਆਪ੍ਰੇਸ਼ਨਾਂ ਲਈ ਚੋਣ

ਮਾਛੀਵਾੜਾ ਸਾਹਿਬ, 20 ਜਨਵਰੀ (ਮਨੋਜ ਕੁਮਾਰ)-ਮਾਛੀਵਾੜਾ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਦੱਸਿਆ ਕਿ ਇਹ ਕੈਂਪ ਉੱਘੇ ...

ਪੂਰੀ ਖ਼ਬਰ »

ਚੇਅਰਮੈਨ ਵਿੱਕੀ ਬੇਰ ਕਲਾਂ ਵਲੋਂ ਸਕੂਲ ਦੀ ਗਰਾਊਾਡ ਲਈ ਸਹਾਇਤਾ ਰਾਸ਼ੀ ਭੇਟ

ਮਲੌਦ, 20 ਜਨਵਰੀ (ਸਹਾਰਨ ਮਾਜਰਾ)-ਹਮੇਸ਼ਾ ਰਾਜਨੀਤਕ, ਖੇਡਾਂ ਅਤੇ ਸਮਾਜ ਸੇਵੀ ਖੇਤਰਾਂ 'ਚ ਅਗਾਂਹਵਧੂ ਅਤੇ ਮੋਹਰੀ ਸੇਵਾਵਾਂ ਨਿਭਾਉਣ ਸਦਕਾ ਚਰਚਿਤ ਆਗੂ ਚੇਅਰਮੈਨ ਵਰਿੰਦਰਪ੍ਰੀਤ ਸਿੰਘ ਵਿੱਕੀ ਬੇਰ ਕਲਾਂ ਵਲੋਂ ਸਿੱਖਿਆ ਦੇ ਖੇਤਰ 'ਚ ਵੀ ਆਪਣਾ ਸਮਾਜ ਸੇਵੀ ਹੱਥ ...

ਪੂਰੀ ਖ਼ਬਰ »

ਨਿਜ਼ਾਮਪੁਰ ਤੋਂ ਕਿਸਾਨ ਔਰਤਾਂ ਦਾ ਵੱਡਾ ਜਥਾ ਦਿੱਲੀ ਕਿਸਾਨ ਮੋਰਚੇ ਲਈ ਰਵਾਨਾ

ਪਾਇਲ, 20 ਜਨਵਰੀ (ਨਿਜ਼ਾਮਪੁਰ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਗਏ ਕਿਸਾਨ ਮੋਰਚੇ 'ਚ ਸ਼ਿਰਕਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ...

ਪੂਰੀ ਖ਼ਬਰ »

ਨਾਰੰਗਵਾਲ ਖ਼ੁਰਦ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ

ਡੇਹਲੋਂ, 20 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਨਾਰੰਗਵਾਲ ਖ਼ੁਰਦ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬ ਨੂੰ ਸਮਰਪਿਤ ਨਗਰ ਨਿਵਾਸੀਆਂ ਵਲੋਂ ਦਸਤਾਰ ਮੁਕਾਬਲੇ ਕਰਵਾਏ ਗਏ ¢ ਇਨ੍ਹਾਂ ਮੁਕਾਬਲਿਆਂ 'ਚ ਵੱਡੀ ਗਿਣਤੀ 'ਚ ਸੀਨੀਅਰ ਅਤੇ ਜੂਨੀਅਰ ਵਰਗ 'ਚ ਨੌਜਵਾਨਾਂ ...

ਪੂਰੀ ਖ਼ਬਰ »

ਬੀਤੀ ਰਾਤ ਵਾਪਰੇ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਬੀਜਾ, 20 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-ਬੀਤੀ ਰਾਤ ਜੀ. ਟੀ. ਰੋਡ 'ਤੇ ਦਹਿੜੂ ਕੋਲ ਭਿਆਨਕ ਸੜਕ ਹਾਦਸੇ 'ਚ ਕਾਰ ਡਰਾਈਵਰ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ 10 ਵਜੇ ਲੁਧਿਆਣਾ ਤੋਂ ਕਾਰ ਨੰਬਰ ਐੱਚ. ਆਰ.-26 ਸੀ. ਪੀ. ...

ਪੂਰੀ ਖ਼ਬਰ »

ਕਾਂਗਰਸ ਦੀ 21 ਮੈਂਬਰੀ ਕਮੇਟੀ ਨੇ ਕੌਾਸਲ ਚੋਣਾਂ ਲਈ ਗੁਰਕੀਰਤ ਤੇ ਤਲਵਾੜ ਦੀ ਅਗਵਾਈ 'ਚ ਉਮੀਦਵਾਰਾਂ ਦੀ ਲਈ ਇੰਟਰਵਿਊ

ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਵਿਧਾਇਕ ਗੁਰਕੀਰਤ ਸਿੰਘ ਖੰਨਾ ਦੀ ਬਣਾਈ ਗਈ 21 ਮੈਂਬਰੀ ਇਲੈਕਸ਼ਨ ਕਮੇਟੀ ਦੀ ਮੀਟਿੰਗ ਵਿਧਾਇਕ ਸੰਜੇ ਤਲਵਾੜ ਅਤੇ ਵਿਧਾਇਕ ਗੁਰਕੀਰਤ ਸਿੰਘ ਖੰਨਾ ਦੀ ਅਗਵਾਈ ਹੇਠ ਹੋਈ | ਕਮੇਟੀ 'ਚ ਵਾਰਡ ਨੰ. 16 ਤੋਂ ਵਾਰਡ ਨੰ. 33 ਤੱਕ 18 ਵਾਰਡਾਂ ਲਈ ...

ਪੂਰੀ ਖ਼ਬਰ »

ਵਾਰਡ ਨੰਬਰ-1 ਦੇ ਲੋਕਾਂ ਨੇ ਬੀਬੀ ਪਰਮਜੀਤ ਕੌਰ ਨੂੰ ਕੌਾਸਲ ਟਿਕਟ ਦੇਣ ਦੀ ਕੀਤੀ ਸਿਫ਼ਾਰਿਸ਼

ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਨੂੰ ਵਾਰਡ ਨੰਬਰ-1 ਦੇ ਸੈਂਕੜੇ ਅਕਾਲੀ ਵਰਕਰਾਂ ਅਤੇ ਲੋਕਾਂ ਨੇ ਅਪੀਲ ਕੀਤੀ ਕਿ ਨਗਰ ਕੌਾਸਲ ਚੋਣਾਂ 'ਚ ਰਾਜਬੀਰ ਸਿੰਘ ਦੀ ਮਾਤਾ ਅਤੇ ਸਮਾਜ ਸੇਵਕ ਬੀਬੀ ਪਰਮਜੀਤ ਕੌਰ ...

ਪੂਰੀ ਖ਼ਬਰ »

ਅਢਿਆਣਾ ਦੇ ਲਾਭਪਾਤਰੀਆਂ ਨੂੰ ਵੰਡੇ ਸਮਾਰਟ ਰਾਸ਼ਨ ਕਾਰਡ

ਮਾਛੀਵਾੜਾ ਸਾਹਿਬ, 20 ਜਨਵਰੀ (ਸੁਖਵੰਤ ਸਿੰਘ ਗਿੱਲ)-ਸੂਬਾ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਪਾਰਦਰਸ਼ਤਾ ਨਾਲ ਰਾਸ਼ਨ ਸਮੱਗਰੀ ਦੀ ਵੰਡ ਕਰਨ ਲਈ ਜਾਰੀ ਕੀਤੇ ਗਏ ਸਮਾਰਟ ਰਾਸ਼ਨ ਕਾਰਡ ਪਿੰਡ ਅਢਿਆਣਾ ਵਿਖੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਦੋਰਾਹਾ ਨਗਰ ਕੌਾਸਲ ਚੋਣਾਂ ਲਈ ਜਨਦੀਪ ਕੌਾਸਲ ਚੋਣ ਮੈਦਾਨ 'ਚ ਨਿੱਤਰੇ

ਦੋਰਾਹਾ, 20 ਜਨਵਰੀ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਦੋਰਾਹਾ ਨਗਰ ਕੌਾਸਲ ਚੋਣਾਂ 'ਚ ਜਿੱਥੇ ਰਾਜਨੀਤਕ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਉਤਾਰਨੇ ਸ਼ੁਰੂ ਕਰ ਦਿੱਤੇ ਹਨ, ਉੱਥੇ ਹੀ ਸ਼ਹਿਰ 'ਚ ਕਈ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਇਸ ਵਾਰ ਚੋਣ ਮੈਦਾਨ 'ਚ ...

ਪੂਰੀ ਖ਼ਬਰ »

ਚੇਅਰਮੈਨ ਪਿ੍ਤਪਾਲ ਝੱਮਟ ਦੀ ਅਗਵਾਈ 'ਚ ਮੀਟਿੰਗ

ਮਲੌਦ, 20 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਦੀ ਮਲੌਦ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਚੇਅਰਮੈਨ ਪਿ੍ਤਪਾਲ ਸਿੰਘ ਝੱਮਟ ਦੀ ਪ੍ਰਧਾਨਗੀ ਤੇ ਮੈਨੇਜਰ ਮਨਜੀਤ ਸਿੰਘ ਦੀ ਦੇਖ ਰੇਖ ...

ਪੂਰੀ ਖ਼ਬਰ »

ਆਈ. ਟੀ. ਆਈ. ਖੰਨਾ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਲਾਇਆ ਲੰਗਰ

ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਖੰਨਾ ਦੇ ਜੀ. ਟੀ ਰੋਡ ਤੇ ਪਿੰਡ ਬੂਲੇਪੁਰ ਨੇੜੇ ਸਥਿਤ ਆਈ. ਟੀ. ਆਈ. ਦੇ ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਲਗਾਇਆ ਗਿਆ | ਪਿ੍ੰਸੀਪਲ ਬਲਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਲੇਖਿਕਾ ਰਮਨਦੀਪ ਮਾਨ ਦੀ ਪਲੇਠੀ ਪੁਸਤਕ ਜਾਰੀ

ਮਲੌਦ, 20 ਜਨਵਰੀ (ਸਹਾਰਨ ਮਾਜਰਾ)-ਪੰਜਾਬੀ ਸਾਹਿਤ ਵਿਚ ਪਲੇਠਾ ਕਦਮ ਰੱਖਦਿਆਂ ਸਕੂਲ ਦੇ ਅਧਿਆਪਕਾ ਰਮਨਦੀਪ ਕੌਰ ਮਾਨ ਵਲੋਂ ਲਿਖੀ ਪੁਸਤਕ ਇਲੈਕਟ੍ਰੋਨਿਕਸ ਮਕੈਨਿਕ ਨੂੰ ਸਰਕਾਰੀ ਸੀ: ਸੈ: ਸਮਾਰਟ ਸਕੂਲ ਸਿਆੜ੍ਹ (ਲੜਕੇ) ਵਿਖੇ ਸਕੂਲ ਦੇ ਸੂਝਵਾਨ ਸਟੇਟ ਐਵਾਰਡੀ ...

ਪੂਰੀ ਖ਼ਬਰ »

ਨਗਰ ਕੌਾਸਲ ਚੋਣਾਂ 'ਚ ਉਮੀਦਵਾਰਾਂ ਦੇ ਡੋਪ ਟੈਸਟ ਸਬੰਧੀ ਤਹਿਸੀਲਦਾਰ ਨੂੰ ਮਿਲਿਆ ਵਫ਼ਦ

ਪਾਇਲ, 20 ਜਨਵਰੀ (ਰਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਨਗਰ ਕੌਾਸਲ ਚੋਣਾਂ ਦੇ ਐਲਾਨ ਨਾਲ ਸਥਾਨਕ ਸ਼ਹਿਰ 'ਚ ਨਗਰ ਕੌਾਸਲ ਚੋਣਾਂ ਲੜਨ ਦੇ ਇੱਛੁਕ ਉਮੀਦਵਾਰ ਪਾਰਟੀ ਟਿਕਟਾਂ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਸ਼ਹਿਰ ਦੇ ਕੁੱਝ ਵਾਰਡਾਂ 'ਚ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸੇਖਾ ਵਿਖੇ ਦਸਤਾਰ ਮੁਕਾਬਲੇ ਕਰਵਾਏ

ਮਲੌਦ, 20 ਜਨਵਰੀ (ਸਹਾਰਨ ਮਾਜਰਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸੇਖਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੇਖਾ ਨਿਸ਼ਕਾਮ ਸੇਵਾ ਦਲ ਵਲੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਦਸਤਾਰ ...

ਪੂਰੀ ਖ਼ਬਰ »

ਲੋੜਵੰਦ ਅੱਖਾਂ ਦੇ ਮਰੀਜ਼ਾਂ ਲਈ ਉੱਦਮ ਕਰਦਿਆਂ ਇਹੋ ਜਿਹੇ ਕੈਂਪ ਲਗਾ ਕੇ ਮਦਦਗਾਰ ਸਾਬਤ ਹੋਣਾ ਬਹੁਤ ਸ਼ਲਾਘਾਯੋਗ ਉੱਦਮ-ਡੀ. ਐੱਸ. ਪੀ. ਸ਼ੇਰਗਿੱਲ/ਵਿੱਕੀ ਬੇਰ ਕਲਾਂ

ਮਲੌਦ, 20 ਜਨਵਰੀ (ਸਹਾਰਨ ਮਾਜਰਾ)-ਚੋਪੜਾ ਪਰਿਵਾਰ ਬੇਰ ਕਲਾਂ ਵਲੋਂ ਪ੍ਰਧਾਨ ਲਾਭ ਸਿੰਘ, ਰਣਜੀਤ ਸਿੰਘ (ਰਣਜੀਤ ਮੈਡੀਕੋਜ਼) ਤੇ ਸੋਹਣ ਸਿੰਘ ਵਲੋਂ ਬਾਪੂ ਅਰਜਨ ਸਿੰਘ ਚੋਪੜਾ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਤੇ ਅਪਰੇਸ਼ਨ ਕੈਂਪ ਸਰਕਾਰੀ ਹਾਈ ਸਕੂਲ ਬੇਰ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਪਾਇਲ ਤੇ ਦੋਰਾਹਾ ਦੀ ਚੋਣ ਲਈ ਸਾਂਝੀ ਮੁਹਿੰਮ ਕਮੇਟੀ ਦਾ ਐਲਾਨ

ਪਾਇਲ, 20 ਜਨਵਰੀ (ਰਜਿੰਦਰ ਸਿੰਘ, ਨਿਜ਼ਾਮਪੁਰ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ ਰਘਵੀਰ ਸਿੰਘ ਸਹਾਰਨ ਮਾਜਰਾ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਕਿਹਾ ਕਿ ਅਕਾਲੀ ਦਲ ਨਗਰ ਕੌਾਸਲ ...

ਪੂਰੀ ਖ਼ਬਰ »

ਖੇਤੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਨਾਟਕ ਖੇਡਿਆ

ਈਸੜੂ, 20 ਜਨਵਰੀ (ਬਲਵਿੰਦਰ ਸਿੰਘ)-ਮੋਦੀ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਆਪਣੇ ਹੱਕਾਂ ਲਈ ਡਟੇ ਹੋਏ ਹਨ | ਇਸੇ ਤਹਿਤ ਲੋਕ ਹਿੱਤ ਰੰਗ ਮੰਚ ਖੱਟੜ੍ਹਾ ਚੁਹਾਰਮ ਦੀ ਟੀਮ ਵਲੋਂ ਨਿਰਦੇਸ਼ਕ ਟੋਨੀ ...

ਪੂਰੀ ਖ਼ਬਰ »

'ਲਿਪ' ਨੇ ਗੁਰਦੀਪ ਸਿੰਘ ਨੂੰ ਨਗਰ ਕੌਾਸਲ ਦੇ ਵਾਰਡ ਨੰਬਰ-14 ਤੋਂ ਉਮੀਦਵਾਰ ਬਣਾਇਆ-ਕੰਗ

ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਸਰਬਜੀਤ ਸਿੰਘ ਕੰਗ ਦਿਹਾਤੀ ਪ੍ਰਧਾਨ ਲੋਕ ਇਨਸਾਫ਼ ਪਾਰਟੀ ਅਤੇ ਅਵਤਾਰ ਸਿੰਘ ਫ਼ੌਜੀ ਸ਼ਹਿਰੀ ਪ੍ਰਧਾਨ ਨੇ ਵਾਰਡ ਨੰਬਰ-14 'ਚ ਗੁਰਦੀਪ ਸਿੰਘ ਨੂੰ ਨਗਰ ਕੌਾਸਲ ਚੋਣਾਂ ਲਈ 'ਲਿਪ' ਦਾ ਉਮੀਦਵਾਰ ਬਣਾਇਆ ਅਤੇ ਉਸ ਦੇ ਅਮਲੋਹ ਰੋਡ ...

ਪੂਰੀ ਖ਼ਬਰ »

ਸਾਬਕਾ ਮੰਤਰੀ ਮਿਹਰਬਾਨ ਵਲੋਂ ਬੌਾਦਲੀ ਪਰਿਵਾਰ ਨਾਲ ਦੁੱਖ ਸਾਂਝਾ

ਸਮਰਾਲਾ, 20 ਜਨਵਰੀ (ਗੋਪਾਲ ਸੋਫਤ)-ਮਾਲਵਾ ਕਾਲਜ ਬੌਾਦਲੀ ਦੇ ਸਾਬਕਾ ਕਰਮਚਾਰੀ ਪਿਆਰਾ ਸਿੰਘ ਬੌਾਦਲੀ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ, ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਉਚੇਚੇ ਤੌਰ 'ਤੇ ਪਹੁੰਚੇ | ...

ਪੂਰੀ ਖ਼ਬਰ »

ਨਾਬਾਲਗ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਦੋਸ਼ੀ ਕਾਬੂ

ਖੰਨਾ, 20 ਜਨਵਰੀ (ਮਨਜੀਤ ਸਿੰਘ ਧੀਮਾਨ)-ਨਾਬਾਲਗ ਬੱਚੇ ਨਾਲ ਬਦਫੈਲੀ ਕਰਨ ਦੇ ਮਾਮਲੇ 'ਚ ਖੰਨਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਵਿਖੇ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਪਵਨ ਕੁਮਾਰ ਵਾਸੀ ਗੁਰੂ ਨਾਨਕ ਨਗਰ ਅਮਲੋਹ ਰੋਡ ਖੰਨਾ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਪਿੰਡ ਬਰਮਾਲੀਪੁਰ ਵਿਖੇ ਵਿਧਾਇਕ ਲੱਖਾ ਨੇ ਗ੍ਰਾਂਟਾਂ ਦੇ ਚੈੱਕ ਵੰਡੇ

ਪਾਇਲ, 20 ਜਨਵਰੀ (ਰਜਿੰਦਰ ਸਿੰਘ)-ਪਿੰਡ ਬਰਮਾਲੀਪੁਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵਲੋਂ ਬਲਾਕ ਸੰਮਤੀ ਜ਼ੋਨ ਬਰਮਾਲੀਪੁਰ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਭੇਟ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ...

ਪੂਰੀ ਖ਼ਬਰ »

ਅਕਸ ਰੰਗਮੰਚ ਸਮਰਾਲਾ ਵਲੋਂ ਕਿਸਾਨ ਅੰਦੋਲਨ ਦੇ ਹੱਕ 'ਚ ਪ੍ਰਦਰਸ਼ਨ

ਸਮਰਾਲਾ, 20 ਜਨਵਰੀ (ਕੁਲਵਿੰਦਰ ਸਿੰਘ, ਗੋਪਾਲ ਸੋਫਤ)-ਮੇਨ ਚੌਾਕ ਸਮਰਾਲਾ 'ਚ ਅਕਸ ਰੰਗਮੰਚ ਸਮਰਾਲਾ ਦੀ ਸਮੁੱਚੀ ਟੀਮ ਨੇ ਮੰਚ ਦੇ ਡਾਇਰੈਕਟਰ ਰਾਜਵਿੰਦਰ ਸਮਰਾਲਾ ਦੀ ਅਗਵਾਈ ਹੇਠ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ 'ਚ ਧਰਨਾ ਪ੍ਰਦਰਸ਼ਨ ਕਰਕੇ ਆਪਣਾ ਜਨਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX