ਸੈਕਰਾਮੈਂਟੋ, 20 ਜਨਵਰੀ (ਹੁਸਨ ਲੜੋਆ ਬੰਗਾ)-ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਵਿਦਾਇਗੀ ਭਾਸ਼ਣ ਵਿਚ ਆਪਣੇ ਆਰਥਿਕ ਵਿਕਾਸ ਤੇ ਵਿਦੇਸ਼ੀ ਨੀਤੀ ਨੂੰ ਸਰਾਹਿਆ, ਕੈਪੀਟਲ ਹਿੱਲ ਵਿਚ ਹੋਈ ਹਿੰਸਾ ਦੀ ਨਿੰਦਾ ਕੀਤੀ ਤੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਲਈ ਤਿਆਰ ਜੋ ਬਾਈਡਨ ਦਾ ਨਾਂਅ ਲਏ ਬਗੈਰ ਨਵੇਂ ਪ੍ਰਸ਼ਾਸਨ ਦੀ ਸਫਲਤਾ ਲਈ ਕਾਮਨਾ ਕੀਤੀ | ਉਨ੍ਹਾਂ ਜਾਰੀ ਇਕ ਵੀਡੀਓ ਸੰਦੇਸ਼ ਵਿਚ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਮੈਂ ਬੁੱਧਵਾਰ ਦੀ ਦੁਪਹਿਰ ਨੂੰ ਨਵੇਂ ਪ੍ਰਸ਼ਾਸਨ ਨੂੰ ਸੱਤਾ ਸੌਾਪਣ ਜਾ ਰਿਹਾ ਹਾਂ, ਮੈ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਲਹਿਰ ਆਪਾਂ ਸ਼ੁਰੂ ਕੀਤੀ ਸੀ, ਉਹ ਅਜੇ ਕੇਵਲ ਸ਼ੁਰੂਆਤ ਹੈ | ਟਰੰਪ ਨੇ ਆਪਣੀ 20 ਮਿੰਟ ਦੀ ਵੀਡੀਓ ਵਿਚ ਕਿਹਾ ਕਿ ਮੈਂ ਨਵੇਂ ਪ੍ਰਸ਼ਾਸਨ ਨੂੰ ਸ਼ੁੱਭ ਇਛਾਵਾਂ ਦਿੰਦਾ ਹਾਂ ਤੇ ਚਾਹੁੰਦਾ ਹਾਂ ਕਿ ਨਵਾਂ ਪ੍ਰਸ਼ਾਸਨ ਇਕ ਅਹਿਮ ਦੁਨੀਆ ਦਾ ਹਿੱਸਾ ਬਣੇ | ਆਪਣੇ ਕਾਰਜਕਾਲ ਦੌਰਾਨ ਆਰਥਕ ਮੁਹਾਜ਼ ਤੇ ਵਿਦੇਸ਼ ਨੀਤੀ ਸਬੰਧੀ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਟਰੰਪ ਨੇ ਸਟਾਕ ਮਾਰਕੀਟ ਦੇ ਉਭਾਰ ਦੀ ਪ੍ਰਸੰਸਾ ਕੀਤੀ | ਉਨ੍ਹਾਂ ਨੇ 6 ਜਨਵਰੀ ਨੂੰ ਕੈਪੀਟਲ ਹਿੱਲ ਵਿਚ ਹੋਈ ਹਿੰਸਾ ਦੀ ਨਿੰਦਾ ਕੀਤੀ | ਉਨ੍ਹਾਂ ਨੇ ਸਖਤ ਸ਼ਬਦਾਵਲੀ ਵਿਚ ਕਿਹਾ ਕਿ ਰਾਜਸੀ ਹਿੰਸਾ ਅਮਰੀਕੀਆਂ ਦੀ ਹਰ ਉਸ ਚੀਜ਼ ਉਪਰ ਹਮਲਾ ਹੈ ਜਿਸ ਨੂੰ ਉਹ ਮਾਣ ਰਹੇ ਹਨ, ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ | ਟਰੰਪ ਦੇ ਵਿਰੋਧੀਆਂ ਨੇ ਵਿਦਾਇਗੀ ਭਾਸ਼ਣ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਖੁਸ਼ ਹਨ ਕਿ ਰਾਸ਼ਟਰਪਤੀ ਅਲਵਿਦਾ ਕਹਿ ਰਹੇ ਹਨ | ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਹੈ ਕਿ ਟਰੰਪ ਦੇਸ਼ ਉਪਰ ਧੱਬਾ ਸਨ | ਮੈਂ ਨਹੀਂ ਸੋਚਦੀ ਕਿ ਜੇਕਰ ਉਸ ਨੂੰ ਦੂਸਰੇ ਕਾਰਜਕਾਲ ਲਈ ਵੀ ਰਾਸ਼ਟਰਪਤੀ ਚੁਣ ਲਿਆ ਜਾਂਦਾ ਤਾਂ ਅਸੀਂ ਲੋਕਤੰਤਰ ਕਾਇਮ ਰੱਖ ਸਕਦੇ | ਪਿਛਲੀ ਡੇਢ ਸਦੀ ਦੇ ਵੱਧ ਸਮੇਂ ਦੌਰਾਨ ਟਰੰਪ ਪਹਿਲਾ ਰਾਸ਼ਟਰਪਤੀ ਹੈ ਜੋ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਨਹੀਂ ਲੈ ਰਿਹਾ |
ਗਲਾਸਗੋ, 20 ਜਨਵਰੀ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਰੈਨਫਰਿਊਸ਼ਾਇਰ ਕੌਾਸਲ ਦੇ ਪਿੰਡ ਹੌਸਟਨ ਦੀ ਰਹਿਣ ਵਾਲੀ ਬਜ਼ੁਰਗ ਮਰੀਅਨ ਡਉਸਨ ਨੇ ਆਪਣੇ 108ਵੇਂ ਜਨਮ ਦਿਨ 'ਤੇ ਡਾਕਟਰ ਡਿਆਨ ਫਿਸ਼ਰ ਤੋਂ ਕੋਰੋਨਾ ਟੀਕਾ ਲਗਵਾਇਆ ਅਤੇ ਗਲਾਸਗੋ ਤੇ ਕਲਾਇਡ ਵਿਚ ਕੋਰੋਨਾ ...
ਲੰਡਨ, 20 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵੈਕਸੀਨ ਬਣਾਉਣ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਨੂੰ ਨਵੀਂ ਜਿੰਮੇਵਾਰੀ ਦਿੰਦਿਆਂ ਇਤਿਹਾਸ ਦਾ ਸਭ ਤੋਂ ਵੱਡਾ ਦਾਨ 100 ਮਿਲੀਅਨ ਪੌਾਡ ਦਿੱਤਾ ਗਿਆ ਹੈ, ਇਹ ਦਾਨ ਐਾਟੀਬਾਇਓਟੈਕ ਦਵਾਈਆਂ ਪ੍ਰਤੀ ...
ਵੀਨਸ (ਇਟਲੀ), 20 ਜਨਵਰੀ (ਹਰਦੀਪ ਸਿੰਘ ਕੰਗ)- ਇਟਲੀ ਚ ਕੁਝ ਦਿਨਾਂ ਤੋਂ ਚੱਲਿਆ ਆ ਰਿਹਾ ਸਿਆਸੀ ਸੰਕਟ ਬੀਤੀ ਸ਼ਾਮ ਸਮਾਪਤ ਹੋ ਗਿਆ ਹੈ | ਸੈਨੇਟ ਮੈਂਬਰਾਂ ਦੀਆਂ ਵੋਟਾਂ ਦੌਰਾਨ ਮੌਜੂਦਾ ਕੌਨਤੇ ਸਰਕਾਰ ਦੇ ਹੱਕ ਵਿਚ 156 ਵੋਟਾਂ ਪੈਣ ਕਰਕੇ ਇਹ ਸਰਕਾਰ ਫਿਰ ਬਹੁਮੱਤ ਹਾਸਿਲ ...
ਟੋਰਾਂਟੋ, 20 ਜਨਵਰੀ (ਹਰਜੀਤ ਸਿੰਘ ਬਾਜਵਾ)- ਇਸ ਵਕਤ ਇੱਥੇ ਸਿਆਲ ਦੀ ਰੁੱਤ ਪੂਰੇ ਜੋਬਨ 'ਤੇ ਹੈ ਅਤੇ ਵਿਚ-ਵਿਚਾਲੇ ਠੰਢ ਵੀ ਪੂਰਾ ਜ਼ੋਰ ਵਿਖਾ ਦਿੰਦੀ ਹੈ ਪਰ ਇਸ ਵਾਰ ਮੌਸਮ ਵਿਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਭਾਵੇਂ ਇਸ ਵਾਰ ਇਸ ਠੰਢ ਦੇ ਮੌਸਮ ਵਿਚ ਏਨੀ ...
ਮੁੰਬਈ, 20 ਜਨਵਰੀ (ਏਜੰਸੀ)- ਉੱਤਰ ਪ੍ਰਦੇਸ਼ 'ਚ ਦਰਜ ਹੋਈ ਐਫ਼.ਆਈ.ਆਰ. 'ਚ ਵਿਵਾਦਤ ਵੈਬ ਲੜੀ 'ਤਾਂਡਵ' ਦੇ ਨਿਰਦੇਸ਼ਕ ਅਲੀ ਅੱਬਾਸ ਜਫ਼ਰ, ਐਮਾਜ਼ੋਨ ਪ੍ਰਾਈਮ ਇੰਡੀਆ ਹੈੱਡ ਅਪਰਣਾ ਪੁਰੋਹਿਤ, ਨਿਰਮਾਤਾ ਹਿਮਾਂਸ਼ੂ ਮਹਿਰਾ ਤੇ ਲੇਖਕ ਗੌਰਵ ਸੋਲਾਂਕੀ ਨੂੰ ਬੰਬੇ ਹਾਈਕੋਰਟ ...
ਲੰਡਨ, 20 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੱਛਮੀ ਲੰਡਨ ਦੇ ਇਲਾਕੇ ਸਾਊਥਾਲ ਵਿਚ ਹੋਏ ਇੱਕ ਝਗੜੇ ਦੇ ਸਬੰਧ ਵਿਚ ਗਿ੍ਫਤਾਰ ਕੀਤੇ ਗਏ ਦੋ ਲੋਕਾਂ ਦੀ ਪੁਲਿਸ ਨੇ ਪਹਿਚਾਣ ਜਨਤਕ ਕੀਤੀ ਹੈ | ਪੁਲਿਸ ਵਲੋਂ ਕਿਹਾ ਗਿਆ ਹੈ ਕਿ 17 ਜਨਵਰੀ ਐਤਵਾਰ ਰਾਤੀਂ 12:30 ਵਜੇ ਕਿੰਗ ...
ਤਹਿਰਾਨ, 20 ਜਨਵਰੀ (ਏਜੰਸੀ)-ਈਰਾਨ ਦੇ ਇਕ ਅਜਿਹੇ ਵਿਅਕਤੀ ਬਾਰੇ ਹੈਰਾਨੀ ਭਰੀ ਖਬਰ ਸਾਹਮਣੇ ਆਈ ਹੈ, ਜੋ ਪਿਛਲੇ 67 ਸਾਲਾਂ ਤੋਂ ਨਹਾਇਆ ਤੱਕ ਨਹੀਂ | ਈਰਾਨ ਦੇ ਦੱਖਣੀ ਸੂਬੇ ਦੇ ਪਿੰਡ ਦੇਜਗਾਹ ਦੇ 87 ਸਾਲਾ ਵਾਸੀ ਅਮਾਉ ਹਾਜੀ ਹਮੇਸ਼ਾਂ ਰਾਖ ਤੇ ਮਿੱਟੀ ਨਾਲ ਢੱਕਿਆ ਰਹਿੰਦਾ ...
* 42 ਲੱਖ ਤੋਂ ਵੱਧ ਲੋਕਾਂ ਨੂੰ ਦਾ ਟੀਕਾਕਰਨ ਲੰਡਨ, 20 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਕੋਰੋਨਾ ਮਹਾਂਮਾਰੀ ਕਾਰਨ ਹੁਣ ਤੱਕ ਅੰਕੜਿਆਂ ਅਨੁਸਾਰ ਬੀਤੇ ਕੱਲ÷ ੍ਹ ਸਭ ਤੋਂ ਵੱਧ ਮੌਤਾਂ 1610 ਹੋਈਆਂ ਹਨ। ਮਰਨ ਵਾਲੇ ਲੋਕ ਬੀਤੇ 28 ਦਿਨਾਂ ਵਿਚ ਕੋਰੋਨਾ ...
* ਸਾਨੂੰ ਭਾਰਤ ਦੇ ਲੋਕਤੰਤਰ ਦੀ ਇੱਜ਼ਤ ਕਰਨੀ ਚਾਹੀਦੀ ਹੈ- ਰਾਬ
ਲੰਡਨ, 20 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਅੱਜ ਬਰਤਾਨੀਆ ਦੀ ਸੰਸਦ 'ਚ ਮੁੜ ਕਿਸਾਨਾ ਦਾ ਮਾਮਲਾ ਉਠਾਇਆ ਹੈ। ਉਨ੍ਹਾਂ ਸੰਸਦ ਵਿਚ ਕਿਹਾ ਕਿ ਵੱਖ ਵੱਖ ਪਾਰਟੀਆਂ ਦੇ ...
ਵੀਨਸ (ਇਟਲੀ), 20 ਜਨਵਰੀ (ਹਰਦੀਪ ਸਿੰਘ ਕੰਗ)- ਪੰਜਾਬੀਆਂ ਦੇ ਦਿਲਾਂ ਦੀ ਧੜਕਣ ਲੋਕ-ਨਾਚ ਭੰਗੜੇ ਨੂੰ ਵਿਦੇਸ਼ਾਂ 'ਚ ਪ੍ਰਫੁਲਿੱਤ ਕਰ ਰਹੇ ਭੰਗੜਾ ਬੁਆਇਜ਼ ਐਂਡ ਗਰਲਜ਼ ਗਰੁੱਪ ਇਟਲੀ ਦਾ ਸੰਚਾਲਨ ਕਰਨ ਵਾਲੇ ਅੰਤਰਰਾਸ਼ਟਰੀ ਭੰਗੜਾ ਕਲਾਕਾਰ ਤੇ ਕੋਚ ਵਰਿੰਦਰਦੀਪ ਸਿੰਘ ਰਵੀ ਨੇ ...
ਵਿਨੀਪੈਗ, 20 ਜਨਵਰੀ (ਸਰਬਪਾਲ ਸਿੰਘ)-ਮੈਨੀਟੋਬਾ ਵਿਚ ਮੌਜੂਦਾ ਕੋਵਿਡ-19 ਕਾਰਨ ਲੱਗੀਆਂ ਕੋਡ ਲਾਲ ਪਾਬੰਦੀਆਂ ਵਿਚ ਹੁਣ ਸੂਬਾਈ ਸਰਕਾਰ ਵਲੋਂ ਤਬਦੀਲੀਆਂ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ, ਜਿਸ ਵਿਚ ਕੁਝ ਵਿਸਥਰਿਤ ਘਰੇਲੂ ਸਮਾਜਿਕਤਾ ਦੇ ਨਾਲ-ਨਾਲ ਪ੍ਰਾਈਵੇਟ ਇਕੱਠ ...
ਐਬਟਸਫੋਰਡ, 20 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ 'ਚ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਕੋਰੀਅਨ ਮੂਲ ਦੇ 110 ਸਾਲਾਂ ਜੇਹਿਉਂਗ ਲੀ ਦੇ ਕੋਰੋਨਾ ਵੈਕਸੀਨ ਟੀਕਾ ਲਾਇਆ ਗਿਆ ਹੈ। ਵੈਕਸੀਨ ਲੱਗਣ ਤੋਂ ਬਾਅਦ ਉਹ ਆਪਣੇ ਆਪ ਨੂੰ ਸਿਹਤਯਾਬ ਮਹਿਸੂਸ ਕਰ ਰਿਹਾ ਹੈ। ਸਰੀ ਦੇ ...
ਐਡਮਿੰਟਨ, 20 ਜਨਵਰੀ (ਦਰਸ਼ਨ ਸਿੰਘ ਜਟਾਣਾ)-ਹਰਜੀਤ ਸਿੰਘ ਬਰਾੜ ਦੇ ਦਿਹਾਂਤ ਦੀ ਤੇ ਇਸ ਦੁੱਖ ਦੀ ਘੜੀ ਵਿਚ ਦੇਸ਼-ਵਿਦੇਸ਼ ਤੋਂ ਰਹਿੰਦੇ ਸਾਰੇ ਵੀਰਾਂ ਨੇ ਉਨ੍ਹਾਂ ਦੇ ਪੁੱਤਰ ਕੁਲਦੀਪ ਸਿੰਘ ਬਰਾੜ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਸਮੇਂ ਧਰਮ ਬਰਾੜ, ਸ਼ਾਹਬਾਜ਼ ਸ਼ਰਾਂ, ਨੈਬ ...
ਕੈਲਗਰੀ, 20 ਜਨਵਰੀ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਦੀ ਚੀਫ਼ ਮੈਡੀਕਲ ਅਫਸਰ ਆਫ਼ ਹੈਲਥ ਡਾ. ਡੀਨਾ ਹਿਨਸ਼ੌਅ ਦਾ ਕਹਿਣਾ ਹੈ ਕਿ ਸੂਬੇ ਵਿਚ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆ ਰਹੀ ਹੈ ਤੇ ਪਾਜ਼ੀਟਿਵਿਟੀ ਦਰ ਵਿਚ ਸੁਧਾਰ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਹੈਲਥ ਕੇਅਰ ...
ਕੈਲਗਰੀ, 20 ਜਨਵਰੀ (ਹਰਭਜਨ ਸਿੰਘ ਢਿੱਲੋਂ)- 31 ਦਸੰਬਰ ਦੀ ਰਾਤ ਨੂੰ ਨੌਰਥ ਈਸਟ ਕੈਲਗਰੀ ਵਿਚ ਕੈਲਗਰੀ ਪੁਲਿਸ ਦੇ ਸਾਰਜੰਟ ਐਂਡ੍ਰਿਊ ਹਾਰਨੈੱਟ ਨੂੰ ਆਪਣੀ ਗੱਡੀ ਹੇਠ ਦਰੜ ਕੇ ਉਸ ਦੀ ਜਾਨ ਲੈਣ ਦੇ ਦੋਸ਼ ਵਿਚ ਕਾਬੂ ਕੀਤੇ 17 ਸਾਲਾ ਨੌਜਵਾਨ ਦੇ ਸਬੰਧ ਵਿਚ ਕ੍ਰਾਉਨ ...
ਕੈਲਗਰੀ, 20 ਜਨਵਰੀ (ਹਰਭਜਨ ਸਿੰਘ ਢਿੱਲੋਂ)-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਵੱਖ ਵੱਖ ਦੇਸ਼ਾਂ ਤੋਂ ਕੈਨੇਡਾ ਵੱਲ ਆਉਣ ਵਾਲੇ ਯਾਤਰੀਆਂ ਵਿਚ ਕੋਵਿਡ-19 ਵਾਇਰਸ ਦਾ ਵੇਰੀਐਂਟ ਵੀ ਆ ਰਿਹਾ ਹੈ ਜਿਹੜਾ ਬਹੁਤ ਖ਼ਤਰਨਾਕ ਹੈ ਤੇ ਇਸ ਦੇ ਫੈਲਾਅ ਨੂੰ ਰੋਕਣ ਵਾਸਤੇ ...
ਐਡਮਿੰਟਨ, 20 ਜਨਵਰੀ (ਦਰਸ਼ਨ ਸਿੰਘ ਜਟਾਣਾ)-ਜੋ ਬੱਚੇ ਕੈਨੇਡਾ ਵਿਚ ਆਪਣੇ ਮਾਪਿਆਂ ਨੂੰ ਬੁਲਾਉਣਾ ਚਾਹੁੰਦੇ ਹਨ ਤਾਂ ਉਹ ਕੇਵਲ ਪੀ.ਆਰ., ਸਿਟੀਜ਼ਨ ਬੱਚੇ ਹੀ ਆਪਣੇ ਮਾਪਿਆਂ ਨੂੰ ਬੁਲਾ ਸਕਦੇ ਹਨ ਤੇ ਉਨ੍ਹਾਂ ਲਈ ਇਹ ਸ਼ਰਤ ਲਾਜ਼ਮੀ ਕੀਤੀ ਗਈ ਹੈ ਕਿ ਉਹ ਬੱਚੇ ਕੈਨੇਡਾ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX