ਸ਼ਾਹਬਾਦ ਮਾਰਕੰਡਾ, 20 ਜਨਵਰੀ (ਅਵਤਾਰ ਸਿੰਘ)- ਸ਼ਾਹਬਾਦ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਗਏ | ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਹਜ਼ੂਰੀ ਰਾਗੀ ਗਿਆਨੀ ਅਮਰਜੀਤ ਸਿੰਘ ਸਮੇਤ ਹੋਰਨਾਂ ਜਥਿਆਂ ਵਲੋਂ ਸ਼ਬਦ ਕੀਰਤਨ, ਜਦਕਿ ਸੁਲਤਾਨਪੁਰ ਲੋਧੀ ਤੋਂ ਆਏ ਗਿਆਨੀ ਫ਼ੌਜਾ ਸਿੰਘ ਸਾਗਰ ਦੇ ਢਾਡੀ ਜਥੇ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨਤਾ ਨੂੰ ਸਮਰਪਿਤ ਬੀਰ ਰਸੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਕੌਮਾਂਤਰੀ ਕਥਾ-ਵਾਚਕ ਗਿਆਨੀ ਸਾਹਿਬ ਸਿੰਘ ਨੇ ਗੁਰੂ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਸਬੰਧੀ ਪ੍ਰੇਰਿਤ ਕੀਤਾ | ਇਸ ਮੌਕੇ ਮੀਤ ਗ੍ਰੰਥੀ ਗਿਆਨੀ ਸ਼ੁਬੇਗ ਸਿੰਘ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਬੰਧਿਤ ਗੁਰੂ ਇਤਿਹਾਸ ਸੁਣਾਇਆ | ਇਸ ਮੌਕੇ ਪ੍ਰਸਿੱਧ ਕਵੀ ਕੁਲਵੰਤ ਸਿੰਘ ਚਾਵਲਾ ਨੇ ਆਪਣੀਆਂ ਮਿੰਨੀ ਕਵਿਤਾਵਾਂ ਰਾਹੀਂ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੰਚ ਦਾ ਬਾਖ਼ੂਬੀ ਸੰਚਾਲਨ ਕੀਤਾ | ਇਸੇ ਤਰ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਆਏ ਰਾਗੀ ਬਲਦੇਵ ਸਿੰਘ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਦਾ ਮਨ ਮੋਹ ਲਿਆ ਗਿਆ, ਉਪਰੰਤ ਰਾਗੀ ਅਮਰੀਕ ਸਿੰਘ ਅਤੇ ਲਖਵਿੰਦਰ ਸਿੰਘ ਵਲੋਂ ਕੀਰਤਨ ਰਾਹੀਂ ਅਤੇ ਭਾਈ ਨਿਸ਼ਾਨ ਸਿੰਘ ਕਵੀਸ਼ਰੀ ਜਥਾ ਝਬਾਲ ਸ੍ਰੀ ਅੰਮਿ੍ਤਸਰ ਵਲੋਂ ਕਵਿਤਾਵਾਂ ਰਾਹੀਂ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਮੰਚ ਸੰਚਾਲਕ ਪ੍ਰੋ. ਹਰਜੀਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵਿਸ਼ਵ ਭਰ 'ਚ ਗੁਰੂ ਜੀ ਦਾ ਕੋਈ ਸਾਨੀ ਨਹੀਂ ਹੈ | ਉਨ੍ਹਾਂ ਅਪੀਲ ਕੀਤੀ ਕਿ ਸਿੱਖ ਆਪਣੇ ਗੌਰਵਮਈ ਅਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸੰਭਾਲਣ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੀ ਜ਼ਰੂਰ ਪੜ੍ਹਾਉਣ | ਇਸੇ ਦੌਰਾਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪਤਵੰਤ ਸਿੰਘ ਅਤੇ ਮੀਤ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਵੀ ਕਥਾ-ਵਿਚਾਰਾਂ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਦੋਵਾਂ ਗੁਰਦੁਆਰਾ ਸਾਹਿਬਾਨਾਂ ਵਿਖੇ ਸਮਾਗਮਾਂ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਨਵੀਂ ਦਿੱਲੀ, 20 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦਾ ਚਿੜੀਆ ਘਰ ਇਨ੍ਹਾਂ ਦਿਨਾਂ 'ਚ ਲੋਕਾਂ ਲਈ ਬੰਦ ਕੀਤਾ ਹੋਇਆ ਹੈ ਅਤੇ ਇਸ ਦੇ ਅਜੇ ਖੁੱਲ੍ਹਣ ਦੀ ਵੀ ਕੋਈ ਉਮੀਦ ਨਹੀਂ ਹੈ ਕਿਉਂਕਿ ਇਨ੍ਹਾਂ ਦਿਨਾਂ 'ਚ ਬਰਡ ਫਲੂ ਦਾ ਡਰ ਬਣਿਆ ਹੋਇਆ ਹੈ | ਚਿੜੀਆ ਘਰ 'ਚ ਵੀ ਕੁਝ ...
ਸਿਰਸਾ, 20 ਜਨਵਰੀ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ ਦੇ ਪਿੰਡ ਨਟਾਰ 'ਚੋਂ ਭੇਦਭਰੀ ਹਾਲਾਤ 'ਚ ਇਕ 24 ਸਾਲਾ ਮੁਟਿਆਰ ਘਰੋਂ ਲਾਪਤਾ ਹੋ ਗਈ | ਪੁਲੀਸ ਨੇ ਕੇਸ ਦਰਜ ਕਰਕੇ ਮੁਟਿਆਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ...
ਨਵੀਂ ਦਿੱਲੀ, 20 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦੱਖਣੀ ਨਗਰ ਨਿਗਮ ਨੇ ਦਿੱਲੀ ਦੇ ਐੱਮ.ਜੀ. ਰੋਡ ਤੇ 18 ਵਪਾਰਕ ਦੁਕਾਨਾਂ ਨੂੰ ਜਾਇਦਾਦ ਕਰ ਦੀ ਅਦਾਇਗੀ ਨਾ ਕਰਨ 'ਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਹੈ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੁਕਾਨਾਂ 'ਤੇ ਕਰੋੜਾਂ ਰੁਪਏ ਦਾ ...
ਸਿਰਸਾ, 20 ਜਨਵਰੀ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ 'ਚ ਹੁਣ ਨੌਜਵਾਨ ਤੇ ਵਿਦਿਆਰਥੀ ਵੀ ਕੁੱਦ ਪਏ ਹਨ | ਇਸੇ ਲੜੀ ਵਿਚ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਇਵ ਜਥਾ ਸ਼ਹੀਦੇ ਏ ਆਜ਼ਮ ਸਟੂਡੈਂਟਸ ...
ਸਿਰਸਾ, 20 ਜਨਵਰੀ (ਪਰਦੀਪ ਸਚਦੇਵਾ)-ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਲੀ 'ਚ ਹੋਣ ਵਾਲੀ ਕਿਸਾਨ ਪਰੇਡ ਲਈ ਪਹਿਲਾ ਟਰੈਕਟਰ ਜਥਾ ਅੱਜ ਪਿੰਡ ਨਕੌੜਾ ਤੋਂ ਰਵਾਨਾ ਹੋਇਆ | ਵਿਕਰਮਜੀਤ ਸਿੰਘ, ਰਤਨ ਸਿੰਘ ਰੰਧਾਵਾ ਅਤੇ ਬਗੀਚਾ ਸਿੰਘ ਦੀ ਅਗਵਾਈ ਵਿਚ ਇਸ ਜਥੇ ਨੂੰ ਹਰਿਆਣਾ ...
ਸਿਰਸਾ, 20 ਜਨਵਰੀ (ਪਰਦੀਪ ਸਚਦੇਵਾ)-ਖੇਤਰ ਦੇ ਪਿੰਡ ਭਾਦੜਾ ਵਿਚ ਝੋਰੜਰੋਹੀ ਰੋਡ ਤੋਂ ਲੈ ਕੇ ਗੁਰਦੀਪ ਸਿੰਘ ਦੇ ਘਰ ਤੱਕ ਆਈਪੀਬੀ ਸਕੀਮ ਦੇ ਤਹਿਤ ਗਲੀ ਉਸਾਰੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਆਰਸੀਸੀ ਪਾਈਪ ਲਾਈਨ ਪਾਉਣ ਦੇ ਕੰਮਾਂ ਦੇ ਨੀਂਹ ਪੱਥਰ ਕਾਲਾਂਵਾਲੀ ਦੇ ...
ਸਿਰਸਾ, 20 ਜਨਵਰੀ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੰਢੂਨੀ ਕਾਲਾਂਵਾਲੀ ਅਤੇ ਰੋੜੀ ਪੁੱਜੇ ਅਤੇ ਕਿਸਾਨਾਂ ਨੂੰ 26 ਜਨਵਰੀ ਨੂੰ ਦਿੱਲੀ ...
ਨਰਾਇਣਗੜ੍ਹ, 20 ਜਨਵਰੀ (ਪੀ ਸਿੰਘ)-ਨਰਾਇਣਗੜ੍ਹ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ, ਜਿਸ ਵਿਚ ...
ਗੂਹਲਾ ਚੀਕਾ, 20 ਜਨਵਰੀ (ਓ.ਪੀ. ਸੈਣੀ)-ਅੱਜ ਗੁਰਦੁਆਰਾ ਕਕਰਾਲਾ ਦੇ ਵਿਹੜੇ ਵਿਚ ਸ਼ਹੀਦ ਸੁਰੇਂਦਰ ਸਿੰਘ ਜਨ ਕਲਿਆਣ ਟਰੱਸਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਖ਼ੂਨਦਾਨ ਕੈਂਪ ਅਤੇ ਸਿਹਤ ਜਾਂਚ ਕੈਂਪ ਅਤੇ ਦਵਾਈਆਂ ਦੀ ਵੰਡ ਕੀਤੀ ਗਈ | ਗੁਰਮੇਲ ...
ਗੂਹਲਾ ਚੀਕਾ, 20 ਜਨਵਰੀ (ਓ.ਪੀ. ਸੈਣੀ)- ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ 26 ਜਨਵਰੀ ਨੂੰ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਟਰੈਕਟਰ-ਟਰਾਲੀ ਪਰੇਡ ਕੱਢਣ ਵਾਲੇ ਦਿੱਤੇ ਸੱਦੇ ਸਬੰਧੀ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਵਿਚ ਬੇਹੱਦ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ...
ਕੋਲਕਾਤਾ, 20 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਕ੍ਰਿਕੇਟ ਐੋਸੋਸੀਏਸ਼ਨ ਬੰਗਾਲ (ਸੀਏਬੀ) ਦੇ ਸਾਬਕਾ ਜਵਾਇੰਟ ਸਕੱਤਰ ਵਿਸ਼ਵਪੂਰ ਦੇ ਅੱਜ ਤਿ੍ਣਮੂਲ ਚ ਸਾਮਿਲ ਹੋ ਗਏ | ਇਸ ਮੌਕੇ ਉਨਾਂ ਕਿਹਾ ਕਿ ਮਮਤਾ ਬੈਨਰਜੀ ਜਿਸ ਤਰਾਂ ਮੋਦੀ-ਸ਼ਾਹ-ਈਟੀ-ਰਾਜਪਾਲ ਨੂੰ ਸੰਭਾਲ ਰਹੇ ...
ਨਡਾਲਾ, 20 ਜਨਵਰੀ (ਮਾਨ)- ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਜਪੁਜੀ ਸਾਹਿਬ, ਚੌਪਈ ਸਾਹਿਬ ਦਾ ਪਾਠ ਤੇ ...
ਰਤੀਆ, 20 ਜਨਵਰੀ (ਬੇਅੰਤ ਕੌਰ ਮੰਡੇਰ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੋਟਰੀ ਕਲੱਬ ਰਤੀਆ ਟਾਊਨ ਨੇ ਧੰੁਦ ਦੇ ਮੌਸਮ 'ਚ ਵਾਹਨਾਂ ਦੇ ਦੂਰੋਂ ਦਿਖ ਜਾਣ ਲਈ ਰਿਫ਼ਲੈਕਟਰ ਲਗਾਉਣ ਯਾਤਾਯਾਤ ਸੁਰੱਖਿਆ ਮੁਹਿੰਮ ਦਾ ਕੈਂਪ ਟਰੈਫ਼ਿਕ ਪੁਲਿਸ ...
ਕੋਲਕਾਤਾ, 20 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਕੋਲਕਾਤਾ ਵਿਖੇ ਗੁਰਦੁਆਰਾ ਸੰਤ ਕੁਟੀਆ, ਗੁਰਦੁਆਰਾ ਗਰਚਾ, ਗੁਰਦੁਆਰਾ ਜਗਤ ਸੁਧਾਰ, ਗੁਰਦੁਆਰਾ ਡਨਲਪ ਬਰਿਜ ਸਮੇਤ ...
ਕਪੂਰਥਲਾ, 20 ਜਨਵਰੀ (ਸਡਾਨਾ)-ਸਥਾਨਕ ਮਾਡਰਨ ਜੇਲ੍ਹ 'ਚ ਜੇਲ੍ਹ ਪ੍ਰਸ਼ਾਸਨ ਨੇ ਛਾਪੇਮਾਰੀ ਦੌਰਾਨ 6 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬੈਰਕਾਂ ...
ਜਲੰਧਰ, 20 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ (ਇੰਟਕ) ਬਰਾਂਚ ਜਲੰਧਰ ਵਲੋਂ ਯੂਨੀਅਨ ਦੇ ਦਫ਼ਤਰ ਨਵੀਂ ਬਾਰਾਦਰੀ ਵਿਖੇ ਸੁਖਵਿੰਦਰ ਸਿੰਘ ਨਾਗੋਕੇ, ਜੋ ਕਿ ਲੋਕ ਨਿਰਮਾਣ ਵਿਭਾਗ, ਕਪੂਰਥਲਾ ਵਿਖੇ ਬਤੌਰ ਜੇ.ਈ. ਸੇਵਾ ਨਿਭਾਅ ਰਹੇ ਸਨ, ...
ਫਗਵਾੜਾ, 20 ਜਨਵਰੀ (ਕਿੰਨੜਾ) ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਵੀ ਦਰਬਾਰ 20 ਜਨਵਰੀ ਨੂੰ ਡੀ.ਡੀ.ਪੰਜਾਬੀ 'ਤੇ ਸ਼ਾਮ 6 ਵਜੇ ਪ੍ਰਸਾਰਿਤ ਹੋਵੇਗਾ | ਪ੍ਰਸਿੱਧ ਪੰਥਕ ਅਤੇ ਸਮਾਜਿਕ ਕਵਿੱਤਰੀ ਬੀਬੀ ਅਮਿੰਦਰਪ੍ਰੀਤ ਕੌਰ ਰੂਬੀ ...
ਕਪੂਰਥਲਾ, 20 ਜਨਵਰੀ (ਵਿ.ਪ੍ਰ.)-ਕੇਂਦਰੀ ਸਹਿਕਾਰੀ ਬੈਂਕ ਸੁਰਖਪੁਰ ਵਿਚ ਨਬਾਰਡ ਦੇ ਸਹਿਯੋਗ ਨਾਲ ਗਾਹਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਬੈਂਕ ਦੇ ਮੈਨੇਜਰ ਜਗੀਰ ਸਿੰਘ ਤੇ ਫ਼ਸਟ ਇੰਡੀਆ ਬੀਮਾ ਕੰਪਨੀ ਦੇ ਪ੍ਰਤੀਨਿਧ ਲੰਕੇਸ਼ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ...
ਫਗਵਾੜਾ, 20 ਜਨਵਰੀ (ਤਰਨਜੀਤ ਸਿੰਘ ਕਿੰਨੜਾ)- 'ਕਿਸਾਨ ਸੰਘਰਸ਼ ਦਾ ਸਿਧਾਂਤਕ ਪਿੜ: ਪੰਜਾਬੀ ਇਤਿਹਾਸ ਵਿਚ ਸਿੱਖ ਲਹਿਰ ਤੇ ਮਾਰਕਸਵਾਦ' ਵਿਸ਼ੇ 'ਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਗੁਰਮੀਤ ਸਿੰਘ ਪਲਾਹੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਅੰਤਰਰਾਸ਼ਟਰੀ ...
ਕਪੂਰਥਲਾ, 20 ਜਨਵਰੀ (ਵਿ. ਪ੍ਰ.)-ਗਣਤੰਤਰ ਦਿਵਸ ਦੇ ਸਬੰਧ ਵਿਚ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਪਹਿਲੀ ਰਿਹਰਸਲ ਹੋਈ | ਜਿਸ ਵਿਚ ਪੰਜਾਬ ਪੁਲਿਸ, ਜੀ.ਓ.ਜੀ., ਐਨ.ਸੀ.ਸੀ. ਕੈਡਿਟ, ਪੰਜਾਬ ਪੁਲਿਸ ਦੀ ਮਹਿਲਾ ਟੁਕੜੀ ਵਲੋਂ ਮਾਰਚ ...
ਫਗਵਾੜਾ, 20 ਜਨਵਰੀ (ਹਰੀਪਾਲ ਸਿੰਘ, ਅਸ਼ੋਕ ਕੁਮਾਰ ਵਾਲੀਆ, ਟੀ.ਡੀ. ਚਾਵਲਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਦਾ ਮੁੱਖ ਮੰਤਰੀ ਪਿਛਲੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਨਹੀਂ ...
ਨਵੀਂ ਦਿੱਲੀ, 20 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸਮਾਜ ਸੇਵੀ 'ਸੰਭਵੀ' ਸੰਸਥਾ ਦਿੱਲੀ ਵਲੋਂ ਉਨ੍ਹਾਂ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਕਿ ਸਮਾਜ ਸੇਵਾ 'ਚ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ ਅਤੇ ਉਨ੍ਹਾਂ ਦੀ ਸੇਵਾ ਬਿਨਾਂ ਕਿਸੇ ਲਾਲਚ ਤੋਂ ਹੁੰਦੀ ਹੈ | ...
ਨਵੀਂ ਦਿੱਲੀ, 20 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਲਗਾਤਾਰ ਠੰਢ ਦਾ ਪ੍ਰਕੋਪ ਜਾਰੀ ਹੈ | ਅੱਜ ਵੀ ਸਵੇਰੇ ਧੁੰਦ ਪੈਣ 'ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਨਾਲ ਹੀ ਰੇਲ ਗੱਡੀਆਂ ਧੁੰਦ ਦੇ ਕਾਰਨ ਵੀ ਲੇਟ ਹੋ ਰਹੀਆਂ ਹਨ, ਜਿਸ ਕਰਕੇ ਰੇਲਵੇ ...
ਨਵੀਂ ਦਿੱਲੀ, 20 ਜਨਵਰੀ (ਬਲਵਿੰਦਰ ਸਿੰਘ ਸੋਢੀ)-26 ਜਨਵਰੀ ਦੀ ਪਰੇਡ ਦੀ ਸੁਰੱਖਿਆ ਪਹਿਲਾਂ ਨਾਲੋਂ ਹੋਰ ਵੀ ਸਖ਼ਤ ਕੀਤੀ ਗਈ ਹੈ | ਸਭ ਤੋਂ ਪਹਿਲਾਂ ਕੋਸ਼ਿਸ਼ ਹੋਵੇਗੀ ਕਿ ਕਿਸਾਨਾਂ ਨੂੰ ਬਾਰਡਰਾਂ 'ਤੇ ਹੀ ਰੋਕਿਆ ਜਾਵੇ | ਇਸ ਦੇ ਨਾਲ ਹੀ ਨਵੀਂ ਦਿੱਲੀ ਦੇ ਜ਼ਿਲ੍ਹੇ ਦੀਆਂ ...
ਨਵੀਂ ਦਿੱਲੀ, 20 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਸੰਘਰਸ਼ ਕਰਦੇ ਕਿਸਾਨਾਂ ਦਾ ਆਪਣਾ ਰੋਜ਼ਾਨਾ ਦੀਆਂ ਗਤੀਵਿਧੀਆਂ ਦਾ ਆਪ ਹੀ ਪ੍ਰਬੰਧ ਕੀਤਾ ਹੋਇਆ ਹੈ ਅਤੇ ਨਾਲ ਹੀ ਇਸ ਬਾਰਡਰ 'ਤੇ ਹੋਰ ਵੀ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਮੌਜੂਦ ਹਨ ਜੋ ਕਿਸਾਨਾਂ ...
ਸਿਰਸਾ, 20 ਜਨਵਰੀ (ਪਰਦੀਪ ਸਚਦੇਵਾ)-ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਖੇਤਰ ਦੇ ਪਿੰਡ ਤਿਲੋਕੇਵਾਲਾ ਪਹੁੰਚ ਕੇ ਗੁਰਦੁਆਰਾ ਸ਼੍ਰੀ ਨਿਰਮਲਸਰ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ...
ਸੁਰ ਸਿੰਘ, 20 ਜਨਵਰੀ (ਧਰਮਜੀਤ ਸਿੰਘ)-ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਦੇ 11ਵੇਂ ਜਾਨਸ਼ੀਨ, ਬ੍ਰਹਮ ਗਿਆਨੀ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦੀ 7ਵੀਂ ਬਰਸੀ ਅੱਜ ਦਲ-ਪੰਥ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX