ਜੈਤੋ, 20 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਸ਼੍ਰੋਮਣੀ ਅਕਾਲੀ ਦਲ ਜੈਤੋ ਸ਼ਹਿਰ ਦੇ 17 ਵਾਰਡਾਂ 'ਚ ਆਪਣੇ ਉਮੀਦਵਾਰ ਖੜ੍ਹੇ ਕਰ ਕੇ ਨਗਰ ਕੌਾਸਲ 'ਤੇ ਤੀਜੀ ਵਾਰ ਲੋਕਾਂ ਦੇ ਸਹਿਯੋਗ ਨਾਲ ਕਾਬਜ਼ ਹੋਵੇਗਾ | ਇਨ੍ਹਾਂ ਵਿਚਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਦੀ ਮੀਟਿੰਗ ਵਿਚ ਪ੍ਰਗਟ ਕੀਤੇ | ਉਨ੍ਹਾਂ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਦੇ 4 ਸਾਲ ਲੰਘ ਚੁੱਕੇ ਹਨ ਅਤੇ ਸ਼ਹਿਰ ਨਿਵਾਸੀ ਟੁੱਟੀਆਂ ਸੜਕਾਂ ਤੋਂ ਲੰਘਣ ਲਈ ਮਜਬੂਰ ਹੋ ਗਏ ਹਨ ਤੇ ਪੰਜਾਬ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ, ਨੂੰ ਜਗਾਉਣ ਲਈ ਸ਼ਹਿਰ ਨਿਵਾਸੀ ਆ ਰਹੀਆਂ ਨਗਰ ਕੌਾਸਲ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾ ਕੇ 17 ਦੇ 17 ਉਮੀਦਵਾਰਾਂ ਨੂੰ ਜਿਤਾਕੇ ਜਿੱਤ ਦਿਵਾਉਣਗੇ | ਮੀਟਿੰਗ 'ਚ ਅਕਾਲੀ ਦਲ ਦਾ ਸੰਯੁਕਤ ਸਕੱਤਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ ਜਦ ਕਿ ਸਰਕਾਰ ਦੇ ਚਾਰ ਸਾਲ ਲੰਘਣ ਉਪਰੰਤ ਵੀ ਨੌਜਵਾਨਾਂ ਨੂੰ ਨੌਕਰੀਆਂ ਦੀ ਤਲਾਸ਼ ਵਿਚ ਘੁੰਮ ਰਿਹਾ ਹੈ, ਵਿਦਿਆਰਥੀ ਮੋਬਾਈਲ ਫ਼ੋਨ ਦੀ ਉਡੀਕ ਵਿਚ, ਬਜ਼ੁਰਗ 2500 ਰੁਪਏ ਪੈਨਸ਼ਨ ਦੀ ਉਡੀਕ 'ਚ, ਜ਼ਰੂਰਤਮੰਦ ਵਿਅਕਤੀ ਸ਼ਗਨ ਸਕੀਮ 51 ਹਜ਼ਾਰ ਰੁਪਏ ਨੂੰ ਉਡੀਕ ਰਿਹਾ, ਬੇਰੁਜ਼ਗਾਰ ਆਪਣੇ ਭੱਤੇ ਲਈ ਦਫ਼ਤਰਾਂ 'ਚ ਗੇੜੇ ਮਾਰਨ ਲਈ ਮਜਬੂਰ ਅਤੇ ਪੰਜਾਬ ਦੇ ਲੋਕ ਅਤੇ ਬਿਸ਼ਨਮੈਨ ਬਿਜਲੀ ਸਸਤੀ ਆਦਿ ਸਹੂਲਤਾਂ ਦੇਣ ਦੇ ਵਾਅਦੇ ਪੂਰੇ ਨਾ ਕਰਕੇ ਲੋਕਾਂ ਨੇ ਵਿਸ਼ਵਾਸ ਘਾਤ ਕੀਤਾ ਹੈ | ਮੀਟਿੰਗ ਵਿਚ ਅਕਾਲੀ ਆਗੂ ਇੰਦਰਜੀਤ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਝੂਠੀਆਂ ਸਹੁੰ ਖਾ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕੀਤਾ ਹੈ | ਇਸ ਮੌਕੇ ਨਗਰ ਕੌਾਸਲ ਜੈਤੋ ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਜ਼ੈਲਦਾਰ, ਕਰਨ ਸਿੰਘ ਦੁੱਲਟ, ਸੇਵਾਜੀਤ ਸਿੰਘ ਬੌਬੀ ਦੁੱਲਟ, ਵਾਈਸ ਚੇਅਰਮੈਨ ਜਗਰੂਪ ਸਿੰਘ ਬਰਾੜ, ਸਾਬਕਾ ਡਾਇਰੈਕਟਰ ਗੁਰਮੀਤ ਸਿੰਘ ਬਰਾੜ, ਜਥੇਦਾਰ ਕਾਕੂ ਸਿੰਘ ਖਾਲਸਾ, ਅਮਰੀਕ ਸਿੰਘ ਬਰਾੜ ਰਾਮੇਆਣਾ, ਸਾਬਕਾ ਕੌਾਸਲਰ ਸਤਪਾਲ ਜਿੰਦਲ, ਪ੍ਰਧਾਨ ਐਡਵੋਕੇਟ ਅਮਿਤ ਮਿੱਤਲ ਗੋਲਡੂ, ਬੀ.ਸੀ.ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਸਾਬਕਾ ਕੌਾਸਲਰ ਜਸਪਾਲ ਸਿੰਘ ਕਾਂਟਾ, ਦਿਲਬਾਗ ਸਿੰਘ ਬਾਗੀ, ਨਰਿੰਦਰ ਸਿੰਘ ਰਾਮੇਆਣਾ, ਸੁਖਦੇਵ ਸਿੰਘ ਸੁੱਖਾ, ਪਿ੍ਤਪਾਲ ਸਿੰਘ ਪਿ੍ਥੀ, ਡਾ: ਰੌਸ਼ਨ ਲਾਲ, ਸਾਬਕਾ ਕੌਾਸਲਰ ਡਾ: ਬਲਵਿੰਦਰ ਸਿੰਘ, ਸਾਬਕਾ ਕੌਾਸਲਰ ਵਿੱਕੀ ਕੁਮਾਰ, ਸਾਬਕਾ ਕੌਾਸਲਰ ਹਰੀ ਕਿ੍ਸ਼ਨ ਸਿੰਗਲਾ, ਸਾਬਕਾ ਕੌਾਸਲਰ ਭੋਲੀ ਮਹੰਤ, ਸਾਬਕਾ ਕੌਾਸਲਰ ਨਿਰਮਲ ਸਿੰਘ ਨਿੰਮਾ, ਸਾਬਕਾ ਕੌਾਸਲਰ ਅਮਰ ਕੁਮਾਰ, ਭੀਮ ਸੈਨ ਜਿੰਦਲ, ਗੁਰਚਰਨ ਸਿੰਘ, ਪ੍ਰਕਾਸ਼ ਸਿੰਘ ਸੇਵੇਵਾਲਾ ਅਤੇ ਵਕੀਲ ਸਿੰਘ ਆਦਿ ਵਰਕਰ ਮੌਜੂਦ ਸਨ |
ਜੈਤੋ, 20 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਜੈਤੋ ਦੇ ਪ੍ਰਧਾਨ ਡਾ. ਹਰਭਜਨ ਸਿੰਘ ਸੇਵੇਵਾਲਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਡੇਰਾ ਬਾਬਾ ਭਾਈ ਭਗਤੂ ਰਾਮਗੜ੍ਹ (ਭਗਤੂਆਣਾ) ਵਿਖੇ ਹੋਈ | ਜਿਸ ਵਿਚ ਡੇਰੇ ਦੇ ਸੰਚਾਲਕ ਸਵਾਮੀ ...
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਹਰਮਹਿੰਦਰ ਪਾਲ)-ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਉਸਾਰੀ ਅਧੀਨ ਫਲਾਈਓਵਰ ਲਈ ਦੂਜੀ ਕਿਸ਼ਤ 2 ਕਰੋੜ 13 ਲੱਖ ਰੁਪਏ ਦੀ ਰਾਸ਼ੀ ਰਿਲੀਜ਼ ਕਰ ਦਿੱਤੀ ਗਈ ਹੈ | ਸ੍ਰੀ ਮੁਕਤਸਰ ਸਾਹਿਬ ਦੇ ...
ਫ਼ਰੀਦਕੋਟ, 20 ਜਨਵਰੀ (ਸਤੀਸ਼ ਬਾਗ਼ੀ)-ਜੈਨ ਸਥਾਨਕ ਵਿਖੇ ਪੂਜਨੀਕ ਜੈਨ ਗੁਰੂਦੇਵ ਸ੍ਰੀ ਸੁਦਰਸ਼ਨ ਲਾਲ ਜੀ ਮਹਾਰਾਜ ਜੀ ਦੇ ਸ਼ਿਸ਼ ਯੋਗੀਰਾਜ ਗੁਰੂਦੇਵ ਸ੍ਰੀ ਅਰੁਣ ਮੁਨੀ ਜੀ ਮਹਾਰਾਜ ਵਲੋਂ ਆਰੰਭ ਕੀਤੇ ਗਏ ਗਿਆਨ ਗੰਗਾ ਪ੍ਰੋਗਰਾਮ ਜੋ 24 ਜਨਵਰੀ ਤੱਕ ਚੱਲੇਗਾ, ਉਸ ਦੇ ...
ਕੋਟਕਪੂਰਾ, 20 ਜਨਵਰੀ (ਮੇਘਰਾਜ, ਮੋਹਰ ਸਿੰਘ ਗਿੱਲ)-ਇੱਥੋਂ ਦੇ ਚੰਡੀਗੜ੍ਹ ਚਾਈਲਡ ਕੇਅਰ ਸੈਂਟਰ ਨੂੰ ਪੰਜਾਬ ਸਰਕਾਰ ਵਲੋਂ ਕੋਵਿਡ-19 ਵੈਕਸੀਨੇਸ਼ਨ ਸੈਂਟਰ ਬਣਾਏ ਜਾਣ ਅਤੇ ਹਸਪਤਾਲ ਦੀ ਸਿਲਵਰ ਜੁਬਲੀ ਮੌਕੇ ਡਾ. ਰਵੀ ਬਾਂਸਲ ਦੀ ਅਗਵਾਈ ਹੇਠ ਹਸਪਤਾਲ 'ਚ ਇਕ ਵਿਸ਼ੇਸ਼ ...
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਗੰਧੜ੍ਹ ਵਾਸੀ ਇਕਬਾਲ ਸਿੰਘ ਪਾਲਾ ਢਿੱਲੋਂ (48 ਸਾਲ) ਪੁੱਤਰ ਕਰਤਾਰ ਸਿੰਘ ਢਿੱਲੋਂ ਪਿਛਲੇ ਦਿਨੀਂ ਦਿੱਲੀ ਕਿਸਾਨ ਸੰਘਰਸ਼ ਦੌਰਾਨ ਵਿਛੜ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ...
ਮੰਡੀ ਬਰੀਵਾਲਾ, 20 ਜਨਵਰੀ (ਨਿਰਭੋਲ ਸਿੰਘ)-ਕਿਸਾਨੀ ਸੰਘਰਸ਼ 'ਤੇ ਲਿਖਿਆ ਗੀਤਕਾਰ ਸੇਵਕ ਬਰਾੜ ਦਾ ਗੀਤ 'ਕਿਸਾਨਾਂ ਨੇ ਦਿੱਲੀ ਜਾਮ ਕਰਤੀ' 21 ਜਨਵਰੀ ਨੂੰ ਰਿਲੀਜ਼ ਹੋਵੇਗਾ | ਇਸ ਗੀਤ ਦੇ ਗਾਇਕ ਅਤੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਹਨ | ਜ਼ਿਕਰਯੋਗ ਹੈ ਕਿ ਗੀਤਕਾਰ ...
ਕੋਟਕਪੂਰਾ, 20 ਜਨਵਰੀ (ਮੋਹਰ ਸਿੰਘ ਗਿੱਲ)-ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ 10 ਕਿਲੋਗਰਾਮ ਡੋਡਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਸ.ਆਈ ਗੁਰਚਰਨ ਸਿੰਘ ਆਧਾਰਿਤ ਪੁਲਿਸ ਪਾਰਟੀ ਨੇ ਪੁਲ਼ ...
ਬਰਗਾੜੀ, 20 ਜਨਵਰੀ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਦੇ ਮੁਖੀ ਸੰਤ ਮੋਹਨ ਦਾਸ ਜੀ ਨੇ ਦੱਸਿਆ ਕਿ ਸ੍ਰੀ ਸ੍ਰੀ 1008 ਸੰਤ ਬਾਬਾ ਕਰਨੈਲ ਦਾਸ ਦੀ ਬਰਸੀ 23 ਜਨਵਰੀ ਦਿਨ ਸ਼ਨੀਵਾਰ ਨੂੰ ਵਿਵੇਕ ਆਸ਼ਰਮ ਬਰਗਾੜੀ ਵਿਖੇ ਮਨਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ...
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਚੱਕ ਸੁਹੇਲੇਵਾਲਾ ਦੇ ਕਿਸਾਨ ਆਗੂ ਦਿਲਬਾਗ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਵਾਰ-ਵਾਰ ਮੀਟਿੰਗਾਂ ਕਰਕੇ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਕਿਸਾਨਾਂ ਵਿਚ ...
ਮਲੋਟ, 20 ਜਨਵਰੀ (ਪਾਟਿਲ)-ਸਿਟੀ ਅਵੇਅਰਨੈੱਸ ਵੈੱਲਫੇਅਰ ਸੁਸਾਇਟੀ (ਰਜਿ.) ਮਲੋਟ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਲੋਟ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਦੁਆਰਾ ਕਰਵਾਏ ਗਏ ਰਾਸ਼ਟਰੀ ਬੇਟੀ ਹਫ਼ਤਾ ਸਮਾਗਮ ਮੌਕੇ ਸਕੂਲ ਦੀਆਂ ਵਿਦਿਆਰਥਣਾਂ ...
ਗਿੱਦੜਬਾਹਾ, 20 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਨਗਰ ਕੌਾਸਲ ਗਿੱਦੜਬਾਹਾ ਦੀਆਂ ਚੋਣਾਂ ਦਾ ਐਲਾਨ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਤੇ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ...
ਗਿੱਦੜਬਾਹਾ, 20 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਤਾਲਮੇਲਵਾਂ ਸੰਘਰਸ਼ ਕਮੇਟੀ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਬਲਾਕ ਦੇ ਪੈੱ੍ਰਸ ਸਕੱਤਰ ਬਲਜਿੰਦਰ ਸਿੰਘ ਗੁਰੂਸਰ ਤੇ ਬਲਾਕ ਸਲਾਹਕਾਰ ਜਸਪਾਲ ਸਿੰਘ ਪਾਲੀ ਦੀ ...
ਗਿੱਦੜਬਾਹਾ, 20 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਮਾਤਾ ਗੁਜਰੀ ਪਬਲਿਕ ਸਕੂਲ ਥੇੜ੍ਹੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ, ਕਵੀਸ਼ਰੀ, ਧਾਰਮਿਕ ਨਾਟਕ ...
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਨਰੇਗਾ ਵਰਕਰਜ਼ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਮੀਨਾਰ-ਏ-ਮੁਕਤੇ ਵਿਖੇ ਬਲਾਕ ਪ੍ਰਧਾਨ ਕਾਲਾ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਰਕਲਾਂ ...
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨਵੇਂ ਸਾਲ 2021 ਦਾ ਕੈਲੰਡਰ ਰਿਲੀਜ਼ ਕੀਤਾ ਗਿਆ | ...
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ.ਸੁਡਰਵਿਲੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਲੋਕਾਂ ਨੂੰ ਆਨਲਾਈਨ ਹੁੰਦੀ ਠੱਗੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਤਹਿਤ ਜਸਮੀਤ ਸਿੰਘ ਡੀ.ਐੱਸ.ਪੀ. ...
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਯੂਥ ਵਿੰਗ ਦੇ ਸੂਬਾ ਉੱਪ ਪ੍ਰਧਾਨ ਜਗਦੀਪ ਸਿੰਘ ਸੰਧੂ ਫ਼ੱਤਣਵਾਲਾ ਦੀ ਅਗਵਾਈ ਵਿਚ ਸ਼ਹਿਰ ਦੇ ਵਾਰਡ ਨੰਬਰ ਚਾਰ (ਬਠਿੰਡਾ ਰੋਡ) ਦੇ 22 ਪਰਿਵਾਰਾਂ ਨੇ ਰਵਾਇਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX