ਅੰਮਿ੍ਤਸਰ, 21 ਜਨਵਰੀ (ਰੇਸ਼ਮ ਸਿੰਘ)-ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦਾ ਅਸਰ ਜਿਥੇ ਹਰੇਕ ਕਿੱਤੇ 'ਤੇ ਪਿਆ , ਉਥੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਵੀ ਇਸਦਾ ਕਾਫੀ ਪ੍ਰਭਾਵ ਪਿਆ ਤੇ ਲਗਾਤਾਰ 8 ਮਹੀਨੇ ਕਾਲਜ ਤੇ ਯੁੂਨੀਵਰਸਿਟੀਆਂ ਬੰਦ ਰਹਿਣ ਕਾਰਨ ਵਿਦਿਆਰਥੀ ਘਰਾਂ 'ਚ ਬਹਿ ਕੇ ਆਨਲਾਈਨ ਕਲਾਸਾਂ ਲਗਾਉਣ ਲਈ ਮਜ਼ਬੂਰ ਰਹੇ | ਹੁਣ ਜਦੋਂ ਕਿ ਸਰਕਾਰ ਵਲੋਂ ਪੂਰੀ ਸਮਰੱਥਾ ਨਾਲ ਉੱਚ ਵਿੱਦਿਅਕ ਅਦਾਰੇ ਅੱਜ 21 ਜਨਵਰੀ ਤੋਂ ਖੋਲ੍ਹਣ ਦਾ ਐਲਾਨ ਕੀਤਾ ਸੀ ਤਾਂ ਪਹਿਲਾ ਦਿਨ ਇਥੇ ਗੁਰੂ ਨਾਨਕ ਦੇਵ ਯੁੂਨੀਵਰਸਿਟੀ ਤੇ ਸਮੂਹ ਕਾਲਜਾਂ 'ਚ ਵਧੀਆ ਤੇ ਸਾਜਗਾਰ ਮਾਹੌਲ ਵਾਲਾ ਰਿਹਾ | ਇਥੇ ਪਹਿਲੇ ਦਿਨ ਪੁੱਜੇ ਵਿਦਿਆਰਥੀ ਤੇ ਵਿਦਿਆਰਥਣਾਂ ਦੇ ਚਿਹਰੇ 'ਤੇ ਰੌਣਕ ਪ੍ਰਤੀਤ ਹੋਈ ਤੇ ਇਥੇ ਕਾਲਜਾਂ ਦਾ ਮਾਹੌਲ ਸਾਰਾ ਦਿਨ ਵਿਆਹ ਵਾਲਾ ਬਣਿਆ ਰਿਹਾ | ਅੱਜ ਸਵੇਰ ਸਾਰ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਸ਼ਾਲ ਵਿਹੜੇ 'ਚ ਵਿਦਿਆਰਥੀਆਂ ਨੇ ਜਦੋਂ ਦਸਤਕ ਦਿੱਤੀ ਤਾਂ ਇਥੇ ਘਾਹ ਦੇ ਮੈਦਾਨਾਂ 'ਚ ਮੋਰ ਪੈਲ੍ਹਾਂ ਪਾ ਰਹੇ ਸਨ ਤੇ ਹੋਰ ਪੰਛੀ ਵੀ ਚਹਿਚਹਾ ਰਹੇ ਸਨ | ਇਸ ਮੌਕੇ 'ਅਜੀਤ' ਦੀ ਟੀਮ ਨਾਲ ਗੱਲਬਾਤ ਕਰਦਿਆਂ ਕਾਨੂੰਨ ਦੇ ਵਿਦਿਆਰਥੀ ਦੀਪਕ ਕੱਕੜ ਨੇ ਕਿਹਾ ਕਿ ਜਦੋਂ ਅਸੀਂ ਸਾਰੇ ਵਿਆਹ ਸ਼ਾਦੀਆਂ ਤੇ ਸਮਾਜਿਕ ਪ੍ਰੋਗਰਾਮਾਂ 'ਚ ਭਾਗ ਲੈ ਰਹੇ ਹਾਂ ਤਾਂ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਆਉਣ 'ਚ ਕੀ ਮੁਸ਼ਕਿਲ ਹੈ | ਪੰਜਾਬੀ ਵਿਭਾਗ 'ਚ ਪੀ. ਐਚ. ਡੀ. ਦੇ ਖੋਜਾਰਥੀ ਮਨੀਸ਼ ਕੁਮਾਰ ਨੇ ਕਿਹਾ ਕਿ ਉਹ ਭਾਵੇਂ ਜੂਨ ਮਹੀਨੇ 'ਚ ਵੀ ਆਉਂਦੇ ਰਹੇ ਹਨ ਪਰ ਇਥੇ ਸੁੰਨਸਾਨ ਹੀ ਰਹਿੰਦੀ ਸੀ ਤੇ ਅੱਜ ਪਹਿਲੇ ਦਿਨ ਵੱਡੀ ਤਾਦਾਦ 'ਚ ਵਿਦਿਆਰਥੀ ਆਉਣ ਨਾਲ ਰੌਣਕਾਂ ਪਰਤ ਆਈਆਂ ਹਨ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਕੋਰੋਨਾ ਕਾਲ ਰਹਿਣ ਕਾਰਨ ਵਿਦਿਆਰਥੀਆਂ 'ਚ ਡਰ ਦੀ ਭਾਵਨਾ ਅਜੇ ਵੀ ਹੈ ਤੇ ਇਸੇ ਕਾਰਨ ਹੀ ਵਿਦਿਆਰਥੀ ਅਜੇ ਵੀ ਮਾਸਕ ਪਾ ਕੇ ਤੇ ਹੱਥ ਸੈਨੇਟਾਈਜ਼ ਕਰਨ ਨੂੰ ਤਰਜ਼ੀਹ ਦੇ ਰਹੇ ਹਨ | ਇਸੇ ਤਰ੍ਹਾਂ ਐਮ. ਐਸ. ਸੀ. ਬਾਇਓਟੈਕਨਾਲੋਜ਼ੀ ਦੀ ਵਿਦਿਆਰਥਣ ਪਿ੍ਯਾ ਨੇ ਕਿਹਾ ਕਿ ਉਹ ਵੀ ਬਾਕੀ ਵਿਦਿਆਰਥੀਆਂ ਵਾਂਗ 'ਵਰਸਿਟੀ ਆਉਣ ਨੂੰ ਤਰਸੇ ਹੋਏ ਸਨ ਤੇ ਭਾਵੇਂ ਉਹ ਆਨ ਲਾਈਨ ਕਲਾਸਾਂ ਲਗਾਉਂਦੇ ਰਹੇ ਹਨ ਪਰ ਜੋ ਖੁਸ਼ੀ ਅਧਿਆਪਕਾਂ ਦੇ ਆਹਮਣੇ ਸਾਹਮਣੇ ਹੋ ਕੇ ਪੜ੍ਹਨ 'ਚ ਹੈ, ਉਹ ਘਰ ਬੈਠ ਕੇ ਨਹੀਂ | ਕਲਾਸ 'ਚ ਬੈਠ ਕੇ ਉਹ ਅਧਿਆਪਕਾਂ ਪਾਸੋਂ ਚੰਗੀ ਤਰ੍ਹਾਂ ਸਿੱਖਿਆ ਗ੍ਰਹਿਣ ਕਰ ਸਕਦੇ ਹਨ ਤੇ ਆਨ ਲਾਈਨ ਵਾਂਗ ਨੈਟਵਰਕ ਜਾਣ ਦਾ ਵੀ ਖਤਰਾ ਨਹੀਂ | ਮਨਦੀਪ ਕੌਰ, ਪਵਨਦੀਪ ਕੌਰ ਨੇ ਕਿਹਾ ਕਿ ਉਹ ਭਾਵੇਂ ਪਾਸ ਹੋ ਚੁੱਕੀਆਂ ਹਨ ਤੇ ਅੱਜ ਪਹਿਲੇ ਦਿਨ ਆਪਣੀ ਡਿਗਰੀ ਲੈਣ ਲਈ ਹੀ ਆਈਆਂ ਨੇ, ਪਰ ਅੱਜ ਦਾ ਮਾਹੌਲ ਹੀ ਵੱਖਰਾ ਹੈ ਤੇ ਇੰਨੇ ਲੰਮੇ ਸਮੇਂ ਬਾਅਦ ਆਉਣ ਦੀ ਬੱਚਿਆਂ ਨੂੰ ਖੁਸ਼ੀ ਹੋਣਾ ਸੁਭਾਵਕ ਹੈ | ਇਸ ਮੌਕੇ ਵਿਦਿਆਰਥੀ ਕੰਟੀਨ ਵਿਚ ਬੈਠੇ ਚਾਹ ਪੀਂਦੇ ਤੇ ਗੱਪਾਂ ਮਾਰ ਕੇ ਇਕ ਦੂਜੇ ਦਾ ਹਾਲ ਚਾਲ ਵੀ ਪੁੱਛਦੇ ਦੇਖੇ ਗਏ | ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ: ਡਾ: ਕਰਨਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਉਪਰੰਤ ਵਿੱਦਿਅਕ ਅਦਾਰੇ ਖੋਲੇ੍ਹ ਜਾਣ 'ਤੇ ਯੂਨੀਵਰਸਿਟੀ ਵਲੋਂ ਪੂਰੀ ਤਿਆਰੀ ਕੀਤੀ ਗਈ ਹੈ | ਹਰੇਕ ਵਿਭਾਗ ਤੇ ਕਲਾਸ ਦੇ ਕਮਰੇ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਤੇ ਦਾਖ਼ਲ ਹੋਣ ਵਾਲੇ ਵਿਦਿਆਰਥੀ ਦਾ ਥਰਮਲ ਸਕੈਨਿੰਗ ਕਰਨ ਲਈ ਰੋਜ਼ਾਨਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ 'ਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਲਈ ਮਾਸਕ ਪਾਉਣਾ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ਲਈ ਪਾਬੰਧ ਕੀਤਾ ਜਾਵੇਗਾ |
ਅੰਮਿ੍ਤਸਰ, 21 ਜਨਵਰੀ (ਰੇਸ਼ਮ ਸਿੰਘ)-ਟਰੈਫਿਕ ਪੁਲਿਸ ਵਲੋਂ ਮਨਾਏ ਜਾ ਰਹੇ 32ਵਾਂ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਇੰਸ: ਪ੍ਰਵੀਨ ਕੁਮਾਰੀ ਇੰਚਾਰਜ ਟਰੈਫਿਕ ਵਲੋਂ ਐਾਟੀ ਕਰਾਈਮ ਐਾਡ ਐਨੀਮਲ ਪਰੋਟੇਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾ: ਰੋਹਿਨ ਮਹਿਰਾ ਦੇ ਸਹਿਯੋਗ ...
ਅੰਮਿ੍ਤਸਰ, 21 ਜਨਵਰੀ (ਰੇਸ਼ਮ ਸਿੰਘ)-ਜਿੱਥੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਤੇ ਸਿਹਤ ਕਰਮੀ ਕੋਰੋਨਾ ਵੈਕਸੀਨ ਤੋਂ ਕੰਨੀ ਕਤਰਾ ਰਹੇ ਹਨ, ਉਥੇ ਨਿੱਜੀ ਹਸਪਤਾਲਾਂ ਦੇ ਸਿਹਤ ਕਾਮੇ ਤੇ ਡਾਕਟਰ ਕੋਰੋਨਾ ਵੈਕਸੀਨ ਲਗਵਾਉਣ 'ਚ ਪਹਿਲ ਕਰ ਰਹੇ ਹਨ ਤੇ ਸਰਕਾਰੀ ਹਸਪਤਾਲਾਂ ...
ਰਾਜਾਸਾਂਸੀ, 21 ਜਨਵਰੀ (ਹੇਰ)-ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਚੋਰੀ ਦੇ ਵਾਹਨ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਚੋਰੀ ਕੀਤੀ ਐਕਟਿਵਾ ਸਮੇਤ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਜਾਸਾਂਸੀ ਦੇ ...
ਅਜਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਦੇਰ ਰਾਤ ਅਜਨਾਲਾ ਵਾਲੀ ਸਾਈਡ ਤੋਂ ਰਮਦਾਸ ਵੱਲ ਨੂੰ ਜਾ ਰਹੀ ਇੱਕ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਇੱਕ ਝੁੱਗੀ 'ਚ ਰਹਿ ਰਹੇ ਕੁੱਝ ਲੋਕ ਤੇ ਕਾਰ ਚਾਲਕ ਵਾਲ-ਵਾਲ ਬਚ ...
ਅੰਮਿ੍ਤਸਰ, 21 ਜਨਵਰੀ (ਹਰਮਿੰਦਰ ਸਿੰਘ)-ਅੰਮਿ੍ਤਸਰ ਵਿਕਾਸ ਅਥਾਰਟੀ ਵਲੋਂ ਹਵਾਈ ਅੱਡਾ ਮਾਰਗ 'ਤੇ ਸ੍ਰੀ ਗੁਰੂ ਰਾਮ ਦਾਸ ਅਰਬਨ ਅਸਟੇਟ ਨਾਮ ਨਾਲ ਬਣਾਈ ਗਈ ਕਾਲੋਨੀ ਵਿਚ ਡਰਾਅ ਰਾਹੀਂ ਕੱਢੇ ਗਏ ਪਲਾਟਾਂ ਦੀ ਅਦਾਇਗੀ ਕਰਨ ਦੇ ਬਾਵਜੂਦ ਵਿਭਾਗ ਵਲੋਂ ਕਬਜ਼ਾ ਨਾ ਦਿੱਤੇ ...
ਅੰਮਿ੍ਤਸਰ, 21 ਜਨਵਰੀ (ਰੇਸ਼ਮ ਸਿੰਘ)-ਕੋਰੋਨਾ ਦੇ ਅੱਜ ਕੇਵਲ 12 ਨਵੇਂ ਮਾਮਲੇ ਹੀ ਮਿਲੇ ਹਨ ਜਦੋਂ ਕਿ 24 ਮਰੀਜ਼ ਕੋਰੋਨਾ ਮੁਕਤ ਹੋ ਕੇ ਸਿਹਤਯਾਬ ਹੋਏ ਹਨ | ਦੂਜੇ ਪਾਸੇ ਅੱਜ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਦੁਖਦਾਈ ਮੌਤ ਦੀ ਵੀ ਖ਼ਬਰ ਹੈ | ਅੱਜ ਮਿਲੇ 12 ਨਵੇਂ ਮਾਮਲਿਆਂ ...
ਅੰਮਿ੍ਤਸਰ, 21 ਜਨਵਰੀ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ 'ਚੋਂ ਬੀਤੇ ਸਮੇਂ 'ਚ ਰਿਕਾਰਡ ਵਿਚ ਘੱਟ ਪਾਏ ਗਏ 328 ਪਾਵਨ ਸਰੂਪ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਿੱਖ ਸਦਭਾਵਨਾ ਦਲ ਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੋਹਾਣਾ ...
ਅਜਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਲੜ ਰਹੇ ਕਿਸਾਨਾਂ ਦੇ ਸਮਰਥਨ ਤੇ ਮੋਦੀ ਸਰਕਾਰ ਦੇ ਵਿਰੋਧ 'ਚ ਅਜਨਾਲਾ ਖੇਤਰ 'ਚ ਵੱਖ-ਵੱਖ ਜਥੇਬੰਦੀਆਂ ਵਲੋਂ ...
ਅੰਮਿ੍ਤਸਰ, 21 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੀਆਂ ਨਾਕਾਰਾ ਗੱਡੀਆਂ ਨੂੰ ਵੇਚਣ ਦੇ ਮਾਮਲੇ 'ਚ ਮੇਅਰ ਤੇ ਨਿਗਮ ਕਰਮਚਾਰੀਆਂ ਵਿਚ ਪੈਦਾ ਹੋਇਆ ਵਿਵਾਦ ਹਾਲ ਦੀ ਘੜੀ ਟੱਲ ਗਿਆ ਹੈ | ਇਸ ਮਸਲੇ ਦੇ ਹੱਲ ਲਈ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸੀ, ਕੌਾਸਲਰ ਮਹੇਸ਼ ਖੰਨਾ, ...
ਅੰਮਿ੍ਤਸਰ, 21 ਜਨਵਰੀ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਤੇ ਟੀ. ਬੀ. ਹਸਪਤਾਲ ਦੇ ਠੇਕਾ ਅਧਾਰਤ 'ਤੇ ਲੱਗੇ ਦਰਜਾ ਚਾਰ ਕਰਮਚਾਰੀ ਯੂਨੀਅਨ ਵਲੋਂ ਇਥੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਮੁੱਚੇ ਕੰਮ ਬੰਦ ਕਰਕੇ ਓ. ਪੀ. ਡੀ. ਗੇਟ 'ਤੇ ਸੂਬਾ ...
ਜੰਡਿਆਲਾ ਗੁਰੂ, 21 ਜਨਵਰੀ (ਰਣਜੀਤ ਸਿੰਘ ਜੋਸਨ)-ਨਗਰ ਕੌਾਸਲ ਜੰਡਿਆਲਾ ਗੁਰੂ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) 'ਚ ਇਕ ਵਾਰ ਫਿਰ ਫੁੱਟ ਉਭਰ ਕੇ ਸਾਹਮਣੇ ਆਈ ਹੈ | ਜੋ ਕਿ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਜੰਡਿਆਲਾ ...
ਜੰਡਿਆਲਾ ਗੁਰੂ, 21 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨਾਂ ਵਲੋਂ ਕੀਤੀ ਜਾ ਰਹੀ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਇਲਾਕੇ ਦੇ ਕਿਸਾਨਾਂ ਨੂੰ ਉਸ ਵਿਚ ਵੱਧ ਚੜ ਕੇ ਪੁੱਜਣ ਦਾ ਸੱਦਾ ਦਿੰਦਿਆਂ ਜਥੇਦਾਰ ਭੁਪਿੰਦਰ ਸਿੰਘ ਤੀਰਥਪੁਰਾ ਤੇ ...
ਅਜਨਾਲਾ, 21 ਜਨਵਰੀ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿਲੋਂ)-ਅੱਜ ਇਥੇ ਵਾਰਡ ਨੰ: 15 'ਚ ਨਗਰ ਪੰਚਾਇਤ ਚੋਣਾਂ ਲਈ ਸ਼ਹਿਰੀ ਕਾਂਗਰਸ ਪ੍ਰਧਾਨ ਪ੍ਰਵੀਨ ਕੁਕਰੇਜਾ, ਵਾਰਡ ਇੰਚਾਰਜ ਅਮਰਬੀਰ ਸਿੰਘ ਬੱਲ ਤੇ ਅਮਿਤ ਔਲ ਦੇ ਉੱਦਮ ਨਾਲ ਹਲਕਾ ਵਿਧਾਇਕ ਤੇ ਸਥਾਨਕ ਸਰਕਾਰਾਂ ...
ਅੰਮਿ੍ਤਸਰ, 21 ਜਨਵਰੀ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ਼ ਖੂਨੀ ਸਾਕੇ ਦੇ 100 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਕੇਂਦਰ ਤੇ ਸੂਬਾ ਸਰਕਾਰ ਸਾਕੇ 'ਚ ਸ਼ਹੀਦ ਹੋਣ ਵਾਲੇ ਲੋਕਾਂ ਨੂੰ ਬਣਦਾ ਸਨਮਾਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਵਤੰਤਰਤਾ ਸੈਨਾਨੀ ਪਰਿਵਾਰਾਂ ਨੂੰ ...
ਰਈਆ, 21 ਜਨਵਰੀ (ਸ਼ਰਨਬੀਰ ਸਿੰਘ ਕੰਗ)-ਪੰਜਾਬ 'ਚ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਹੋਏ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨਾਲ ਸਲਾਹ ਮਸ਼ਵਰਾ ਕਰਕੇ ਵਿਧਾਇਕ ਲਖਬੀਰ ਸਿੰਘ ...
ਰਮਦਾਸ, 21 ਜਨਵਰੀ (ਜਸਵੰਤ ਸਿੰਘ ਵਾਹਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਜ਼ਿਲ੍ਹਾ ਦਿਹਾਤੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਦੇ ਗ੍ਰਹਿ ਵਿਖੇ ਇਕੱਤਰਤਾ ਹੋਈ | ਜਿਸ ਦੀ ਪ੍ਰਧਾਨਗੀ ਸਾਬਕਾ ਸੰਸਦੀ ਸਕੱਤਰ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ...
ਐੱਸ. ਪ੍ਰਸ਼ੋਤਮ 98152-71246 ਅਜਨਾਲਾ- ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਸਾਂਝੇ ਪੰਜਾਬ ਵੇਲੇ ਸ਼ਾਹੂਕਾਰਾਂ ਤੇ ਲਾਹੌਰ (ਹੁਣ ਪਾਕਿਸਤਾਨ) ਤੱਕ ਪਿੰਡਾਂ ਦੇ ਵਪਾਰਕ ਕੇਂਦਰ ਵਜੋਂ ਸਥਾਪਤ ਰਹੇ ਪਿੰਡ ਸਾਰੰਗਦੇਵ ਨੂੰ ਭਾਰਤ-ਪਾਕਿ ਵੰਡ ਦਾ ਸੇਕ ਤੇ ਕੌਮਾਂਤਰੀ ਰਾਵੀ ਦਰਿਆ ਦੇ ...
ਛੇਹਰਟਾ, 21 ਜਨਵਰੀ (ਵਡਾਲੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਸਾਂਘਣਾਂ ਦੇ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕ ਤਰਸੇਮ ਸਿੰਘ ਡੀ. ਸੀ. ਵਲੋਂ ਕਰੀਬ 24 ਲੱਖ ਦੀ ਗ੍ਰਾਂਟ ਦਾ ਚੈਕ ਸਰਪੰਚ ਬਰਿੰਦਰ ਕੌਰ ਤੇ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਬੱਬੀ ਨੂੰ ...
ਅੰਮਿ੍ਤਸਰ, 21 ਜਨਵਰੀ (ਰੇਸ਼ਮ ਸਿੰਘ)-ਪੰਜਾਬ ਐਾਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਵਿਸ਼ੇਸ ਇਕਾਈ ਡੀ. ਏ. ਵੀ ਕਾਲਜ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਦੇ ਸਾਰੇ ਡੀ. ਏ. ਵੀ ਕਾਲਜਾਂ 'ਚ ਅੱਜ ਦੋ ਘੰਟੇ ਦਾ ਕਾਲਜ ਅਧਿਆਪਕਾਂ ਵਲੋਂ ਧਰਨਾ ਦਿੱਤਾ ਗਿਆ | ...
ਅਜਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਐਸ ਪ੍ਰਸ਼ੋਤਮ)-ਪੰਜਾਬ ਅੰਦਰ ਹੋ ਰਹੀਆਂ ਪੰਚਾਇਤ ਚੋਣਾਂ 'ਚ ਕਾਂਗਰਸ ਪਾਰਟੀ ਵੱਡੀਆਂ ਜਿੱਤਾਂ ਦਰਜ ਕਰਕੇ 2022 ਵਿਚ ਮੁੜ ਤੋਂ ਕਾਂਗਰਸ ਸਰਕਾਰ ਬਣਾਉਣ ਦਾ ਮੁੱਢ ਬੰਨੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ...
ਰਾਜਾਸਾਂਸੀ, 21 ਜਨਵਰੀ (ਹਰਦੀਪ ਸਿੰਘ ਖੀਵਾ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨ ਮਾਰੂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਅਨਾਜ ਮੰਡੀ ਕੁੱਕੜਾਂ ਵਾਲਾ ਦੇ ਸਮੂਹ ਆੜਤੀਆਂ ਵਲੋਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨ ਉਪਰੰਤ ਕਿਸਾਨਾਂ ਦੇ ...
ਜੰਡਿਆਲਾ ਗੁਰੂ, 21 ਜਨਵਰੀ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 120ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...
ਅੰਮਿ੍ਤਸਰ, 21 ਜਨਵਰੀ (ਜੱਸ)-ਡੈਮੋਕਰੇਟਿਕ ਟੀਚਰਜ਼ ਫਰੰਟ ਵਲੋਂ 'ਸਕੱਤਰ ਹਟਾਓ, ਸਿੱਖਿਆ ਬਚਾਓ' ਦੇ ਨਾਅਰੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ 'ਚ ਸਿੱਖਿਆ ਸਕੱਤਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ...
ਜਗਦੇਵ ਕਲਾਂ, 21 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਮਹਾਨ ਤਪੱਸਵੀ, ਸੇਵਾ ਦੇ ਪੁੰਜ, ਸੱਚਖੰਡ ਵਾਸੀ ਬਾਬਾ ਹਜ਼ਾਰਾ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਤੇ ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਮਿੱਠੀ ਯਾਦ 'ਚ ਸਾਲਾਨਾ ਬਰਸੀ ਸਮਾਗਮ 23 ਜਨਵਰੀ ਨੂੰ ਡੇਰਾ ਕਾਰ ...
ਅੰਮਿ੍ਤਸਰ, 21 ਜਨਵਰੀ (ਜਸਵੰਤ ਸਿੰਘ ਜੱਸ)-ਕੋਰੋਨਾ ਮਹਾਂਮਾਰੀ ਦੌਰਾਨ ਲੰਬਾ ਅਰਸਾ ਬੰਦ ਰਹਿਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਕਾਲਜ ਮੁੜ ਖੋਲ੍ਹਣ ਦੇ ਜਾਰੀ ਕੀਤੇ ਆਦੇਸ਼ ਤੋਂ ਬਾਅਦ ਅੱਜ ਿ ੲਤਿਹਾਸਕ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਤੇ ਇਸ ਨਾਲ ਸਬੰਧਤ ਹੋਰ ...
ਅੰਮਿ੍ਤਸਰ, 21 ਜਨਵਰੀ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਨੂੰ ਆਸਟਰੇਲੀਅਨ ਹਵਾਈ ਫ਼ੌਜ 'ਚ ਨਿਯੁਕਤ ਹੋਣ 'ਤੇ ਵਧਾਈ ਦਿੱਤੀ ਹੈ | ਬੀਬੀ ਜਗੀਰ ਕੌਰ ਨੇ ਸਿਮਰਨ ਸਿੰਘ ਸੰਧੂ ਦੀ ਇਸ ...
ਗੱਗੋਮਾਹਲ, 21 ਜਨਵਰੀ (ਬਲਵਿੰਦਰ ਸਿੰਘ ਸੰਧੂ)- ਸਰਹੱਦੀ ਖੇਤਰ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਜਨਵਰੀ ਗਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਮਾਰਚ ਦੀ ਤਿਆਰੀ ਵਜੋਂ ਟਰੈਕਟਰ ਮਾਰਚ ਕੀਤਾ | ਜਿਸ ਵਿਚ ਸੈਂਕੜੇ ...
ਰਮਦਾਸ, 21 ਜਨਵਰੀ (ਜਸਵੰਤ ਸਿੰਘ ਵਾਹਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਟਰੈਕਟਰ ਮਾਰਚ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਅਗਵਾਈ ਹੇਠ ਕੀਤਾ ਗਿਆ | ਸੈਂਕੜਿਆਂ ਦੀ ਤਾਦਾਦ 'ਚ ਟਰੈਕਟਰਾਂ 'ਤੇ ...
ਮਾਨਾਂਵਾਲਾ, 21 ਜਨਵਰੀ (ਗੁਰਦੀਪ ਸਿੰਘ ਨਾਗੀ)-ਨੱਕ ਤੇ ਗਲੇ ਦੀ ਅਲਰਜੀ ਇਕ ਗੰਭੀਰ ਬਿਮਾਰੀ ਹੈ ਤੇ ਸਮੇਂ ਸਿਰ ਇਸਦਾ ਇਲਾਜ ਹੋਣ ਨਾਲ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ | ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ...
ਤਰਸਿੱਕਾ, 21 ਜਨਵਰੀ (ਅਤਰ ਸਿੰਘ ਤਰਸਿੱਕਾ)-ਅੱਜ ਆਲ ਇੰਡੀਆ ਕਿਸਾਨ ਸਭਾ ਬਲਾਕ ਤਰਸਿੱਕਾ ਦੇ ਆਗੂਆਂ ਤੇ ਵਰਕਰਾਂ ਨੇ ਗੁਰਭੇਜ ਸਿੰਘ ਸੈਦੈਲੇਲ ਸਕੱਤਰ ਬਲਾਕ ਤਰਸਿੱਕਾ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੀਤਾ ਜੋ ਅੱਡਾ ਖਜਾਲਾ ਤੋਂ ਸਵੇਰੇ ਰਵਾਨਾ ਹੋਇਆ, ਇਹ ਵਿਸ਼ਾਲ ...
ਅਜਨਾਲਾ 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ 'ਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜੇਗੀ | ...
ਰਮਦਾਸ, 21 ਜਨਵਰੀ (ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਕਾਂਗਰਸੀ ਵਿਧਾਇਕ ਤੇ ਚੇਅਰਮੈਨ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਕਾਂਗਰਸ ਦੇ ਦਫ਼ਤਰ ਰਮਦਾਸ ਵਿਖੇ ਨਗਰ ਕੌਾਸਲ ਚੋਣਾਂ ਨੂੰ ਲੈ ਕੇ ਹੰਗਾਮੀ ਮੀਟਿੰਗ ...
ਛੇਹਰਟਾ 21 ਜਨਵਰੀ (ਵਡਾਲੀ)-ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਮੈਨੇਜਰ ਲਾਲ ਸਿੰਘ ਲਾਲੀ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ...
ਮਜੀਠਾ, 21 ਜਨਵਰੀ (ਸਹਿਮੀ)-ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਵਿਚ ਪਿਛਲੇ ਦਿਨੀ ਹੋਈਆਂ ਮੌਤਾਂ ਤੇ ਉਨ੍ਹਾਂ ਦੇ ਵਾਰਸਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪਿੰਡ ਕੋਟਲਾ ਗੁੱਜਰਾਂ ਵਿਖੇ ਅਕਾਲੀ ਆਗੂ ਬਲਜਿੰਦਰ ਸਿੰਘ ਮਾਪੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ...
ਜਗਦੇਵ ਕਲਾਂ, 21 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਕੀਤੀ ਜਾਣ ਵਾਲੇ ਟਰੈਕਟਰ ਮਾਰਚ (ਕਿਸਾਨ ਪਰੇਡ) ਦੀਆਂ ਤਿਆਰੀਆਂ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਪਿੰਡ ਦਬੁਰਜੀ ...
ਅਜਨਾਲਾ, 21 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਇਥੇ ਭਾਜਪਾ ਕਿਸਾਨ ਮੋਰਚਾ ਸੂਬਾ ਮੀਤ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ ਦੇ ਉੱਦਮ ਨਾਲ ਹਲਕੇ ਦੀਆਂ ਨਗਰ ਪੰਚਾਇਤ ਅਜਨਾਲਾ ਤੇ ਨਗਰ ਕੌਾਸਲ ਰਮਦਾਸ ਦੀਆਂ ਚੋਣਾਂ 'ਚ ਪਾਰਟੀ ਉਮੀਦਵਾਰ ਉਤਾਰਨ ਲਈ ਸੰਭਾਵਿਤ ਉਮੀਦਵਾਰਾਂ ਸਮੇਤ ...
ਮਜੀਠਾ, 21 ਜਨਵਰੀ (ਮਨਿੰਦਰ ਸਿੰਘ ਸੋਖੀ)-ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਕੌਾਸਲ ਚੋਣਾਂ ਦੀਆਂ ਤਰੀਕਾਂ ਦਾ ਐਲਾਣ ਹੋਣ ਤੋਂ ਬਾਅਦ ਸੂਬਾ ਭਰ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਆਪਣੇ ਅਧਿਕਾਰਤ ਖੇਤਰਾਂ 'ਚ ਕਮਾਨ ਸੰਭਾਲ ...
ਅੰਮਿ੍ਤਸਰ, 21 ਜਨਵਰੀ (ਸੁਰਿੰਦਰ ਕੋਛੜ)-ਸਥਾਨਕ ਕਰਮਚਾਰੀ ਭਵਿਖ ਨਿਧੀ ਸੰਗਠਨ ਦਫ਼ਤਰ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਕਰਮਚਾਰੀ ਪੈਨਸ਼ਨ ਯੋਜਨਾ-1995 ਤਹਿਤ ਸਾਰੇ ਪੈਨਸ਼ਨ ਧਾਰਕਾਂ ਤੇ ਲਾਭਪਾਤਰੀਆਂ ਦੇ ਈ-ਲਾਈਫ ਸਰਟੀਫਿਕੇਟ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX