ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ)- ਬੀਤੀ ਰਾਤ ਗੀਤਾ ਕਾਲੋਨੀ 'ਚ ਰਹਿੰਦੀ ਇਕ ਲੜਕੀ ਦੇ ਘਰ ਜਾ ਕੇ ਆਪਣੇ ਆਪ ਨੂੰ ਅੱਗ ਲਗਾਉਣ ਵਾਲੇ ਦੀਪਕ ਚਾਹਲ (30) ਦੀ ਅੱਜ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ ਹੈ | ਇਸ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਦੀਪਕ ਚਾਹਲ ਦੀ ਮਾਂ ਕਾਂਤਾ ਦੇਵੀ ਪਤਨੀ ਸਵ. ਵਰਖਾ ਰਾਮ ਵਾਸੀ ਕਾਂਸ਼ੀ ਨਗਰ, ਕੋਟ ਸਦੀਕ, ਜਲੰਧਰ ਦੇ ਬਿਆਨਾਂ ਦੇ ਆਧਾਰ ਤੇ ਲੜਕੀ ਦੇ ਪਿਤਾ, ਭਰਾ, ਭੂਆ, ਦਾਦੀ ਅਤੇ ਇਲਾਕੇ ਦੇ 2 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਥਾਣਾ ਮੁਖੀ ਭਗਵੰਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੀਪਕ ਦੀ ਮਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਲੜਕੇ ਦੀ ਗੀਤਾ ਕਾਲੋਨੀ ਦੀ ਰਹਿਣ ਵਾਲੀ ਇਕ ਲੜਕੀ ਨਾਲ ਦੋਸਤੀ ਸੀ, ਜਿਸ ਦੇ ਚੱਲਦੇ ਉਨ੍ਹਾਂ ਸਾਲ 2020 ਦੇ ਨਵੰਬਰ ਮਹੀਨੇ 'ਚ ਹਿਮਾਚਲ ਜਾ ਕੇ ਵਿਆਹ ਕਰਵਾ ਲਿਆ ਸੀ | ਵਿਆਹ ਤੋਂ ਬਾਅਦ ਲੜਕੀ ਨੇ ਜਦੋਂ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਤਾਂ ਉਸ ਦੇ ਪਿਤਾ ਨੇ ਲੜਕੀ ਨਾਲ ਵਾਅਦਾ ਕੀਤਾ ਕਿ ਉਹ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਉਸ ਨੂੰ ਦੀਪਕ ਦੇ ਨਾਲ ਆਪਣੇ ਘਰ ਤੋਂ ਤੋਰੇਗਾ ਅਤੇ ਲੜਕੀ ਅੱਗੇ ਤਰਲੇ ਪਾ ਕੇ ਆਪਣੇ ਘਰ ਬੁਲਾ ਲਿਆ | ਲੜਕੀ ਆਪਣੇ ਪਿਤਾ ਦੇ ਘਰ ਚਲੀ ਗਈ, ਜਦ ਕਿ ਦੀਪਕ ਆਪਣੇ ਘਰ ਵਾਪਸ ਆ ਗਿਆ | ਇਸ ਤੋਂ ਬਾਅਦ ਦੀਪਕ ਜਦੋਂ ਵੀ ਲੜਕੀ ਨੂੰ ਲੈਣ ਉਸ ਦੇ ਘਰ ਜਾਂਦਾ ਤਾਂ ਲੜਕੀ ਦਾ ਪਿਤਾ, ਭਰਾ ਅਤੇ ਰਿਸ਼ਤੇਦਾਰ ਦੀਪਕ ਨੂੰ ਮੰਦੇ ਬੋਲ ਬੋਲਦੇ, ਪਰ ਲੜਕੀ ਉਸ ਨਾਲ ਨਹੀਂ ਭੇਜਦੇ ਸਨ, ਜਿਸ ਗੱਲ ਤੋਂ ਦੀਪਕ ਅਕਸਰ ਪ੍ਰੇਸ਼ਾਨ ਰਹਿੰਦਾ ਸੀ | ਕਾਂਤਾ ਦੇਵੀ ਨੇ ਦੋਸ਼ ਲਗਾਏ ਹਨ ਕਿ ਲੜਕੀ ਦੇ ਪਿਤਾ ਦੇ ਕਹਿਣ 'ਤੇ ਇਲਾਕੇ ਦੇ ਕੁਝ ਵਿਅਕਤੀਆਂ ਨੇ ਦੀਪਕ ਨੂੰ ਲੜਕੀ ਦਾ ਸਾਥ ਛੱਡ ਦੇਣ ਲਈ ਕਿਹਾ ਅਤੇ ਧਮਕੀਆਂ ਦਿੱਤੀਆਂ ਸਨ | ਆਪਣੀ ਕੋਈ ਵਾਹ ਨਾ ਚਲਦੀ ਦੇਖ ਬੀਤੀ ਰਾਤ ਦੀਪਕ ਨੇ ਲੜਕੀ ਦੇ ਘਰ ਜਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ, ਜਿਸ ਨਾਲ ਦੀਪਕ ਝੁਲਸ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ | ਉਹ ਦੀਪਕ ਨੂੰ ਹਸਪਤਾਲ ਲੈ ਗਏ, ਜਿਥੇ ਇਲਾਜ ਦੌਰਾਨ ਅੱਜ ਸਵੇਰੇ ਕਰੀਬ 5.30 ਵਜੇ ਉਸ ਦੀ ਮੌਤ ਹੋ ਗਈ | ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਤੁਰੰਤ ਸਿਵਲ ਹਸਪਤਾਲ ਦੀਪਕ ਦੇ ਬਿਆਨ ਲੈਣ ਪਹੁੰਚੇ, ਪਰ ਡਾਕਟਰਾਂ ਨੇ ਕਿਹਾ ਕਿ ਦੀਪਕ ਬਿਆਨ ਦੇਣ ਦੇ ਕਾਬਲ ਨਹੀਂ ਹੈ | ਅੱਜ ਜਦੋਂ ਦੀਪਕ ਦੀ ਮੌਤ ਹੋ ਗਈ ਤਾਂ ਉਸ ਦੀ ਮਾਂ ਕਾਂਤਾ ਦੇਵੀ ਦੇ ਬਿਆਨਾਂ ਦੇ ਆਧਾਰ ਤੇ 6 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਜਲੰਧਰ, 21 ਜਨਵਰੀ (ਰਣਜੀਤ ਸਿੰਘ ਸੋਢੀ)- ਪਿ੍ੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵਲੋਂ ਪੀ. ਜੀ. ਕੋਰਸਾਂ ਤੋਂ ਬਾਅਦ ਸਾਰਿਆਂ ਕੋਰਸਾਂ ...
ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ) - ਨਸ਼ਾ ਤੱਸਕਰਾਂ ਅਤੇ ਅਪਰਾਧੀਆਂ 'ਤੇ ਨਕੇਲ ਕੱਸਣ ਲਈ ਪੰਜਾਬ ਪੁਲਿਸ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ਼.) ਵਲੋਂ ਬੁੱਧਵਾਰ ਨੂੰ ਨਕੋਦਰ 'ਚ ਗਿ੍ਫ਼ਤਾਰ ਕੀਤੇ ਗਏ ਗੁਰਦੇਵ ਸਿੰਘ ਵਾਸੀ ਪਿੰਡ ਜਾਂਬਾ, ਫਿਰੋਜ਼ਪੁਰ ...
ਜਲੰਧਰ, 21 ਜਨਵਰੀ (ਸਾਬੀ)- ਹਾਕੀ ਇੰਡੀਆ ਵੱਲੋਂ ਹਾਕੀ ਨੂੰ ਹੇਠਲੇ ਪੱਧਰ ਤੋਂ ਮਜਬੂਤ ਕਰਨ ਲਈ ਪੰਜਾਬ ਦੀਆਂ ਪੰਜ ਹਾਕੀ ਅਕੈਡਮੀਆਂ ਨੂੰ ਨਵੇਂ ਮੈਂਬਰਾਂ ਵਜੋਂ ਮਾਨਤਾ ਦਿੱਤੀ ਗਈ ਹੈ ਤੇ ਇਨ੍ਹਾਂ ਅਕੈਡਮੀਆਂ ਦੀਆਂ ਟੀਮਾਂ ਨੂੰ ਸਿੱਧੇ ਨੈਸ਼ਨਲ ਦੇ ਵਿਚ ਹਿੱਸਾ ਲੈਣ ...
ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ) - ਫੋਨ 'ਤੇ ਦੋਸਤੀ ਕਰਨ ਵਾਲੀ ਅਤੇ ਪਿਆਰ ਦਾ ਝਾਂਸਾ ਦੇ ਕੇ ਲੁੱਟਣ ਵਾਲੀ ਲੜਕੀ ਨੂੰ ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਦੀ ਪੁਲਿਸ ਪਾਰਟੀ ਨੇ ਸਾਥੀ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਸਿਟੀ ਹਾਂਡਾ ...
ਜਲੰਧਰ, 21 ਜਨਵਰੀ (ਸ਼ਿਵ)- ਕਰ ਚੋਰੀ ਦੇ ਖ਼ਦਸ਼ੇ ਕਰਕੇ ਜੀ. ਐਸ. ਟੀ. ਵਿਭਾਗ ਦੀ ਇਕ ਟੀਮ ਨੇ ਬਾਲਮੀਕ ਗੇਟ ਦੇ ਅੰਦਰਲੇ ਪਾਸੇ ਗੁੜ-ਮੰਡੀ 'ਚ ਸਿਗਰਟ, ਬੀੜੀ ਦਾ ਕੰਮ ਕਰਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਹੈ | ਵਿਭਾਗ ਨੂੰ ਇਸ ਮਾਮਲੇ 'ਚ ਸੂਚਨਾ ਮਿਲੀ ਸੀ ਕਿ ਵਿਦੇਸ਼ੀ ...
ਸ਼ਾਹਕੋਟ, 21 ਜਨਵਰੀ (ਸੁਖਦੀਪ ਸਿੰਘ)- ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਅਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇ ਲੋੜੀਂਦੇ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸੁਰਿੰਦਰ ਕੁਮਾਰ ਨੇ ...
ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ) - ਨਿਊ ਮਾਡਲ ਹਾਊਸ 'ਚ ਦਿਨ ਦਿਹਾੜੇ ਘਰ ਦੇ ਤਾਲੇ ਤੋੜ ਕੇ ਨਗਦੀ ਅਤੇ ਗਹਿਣੇ ਚੋਰੀ ਕਰ ਲਏ ਗਏ | ਘਰ ਦੇ ਮਾਲਕ ਵਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਦੌਰਾਨ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਸਟੀਲ ਸਕਰੈਪ ਕਾਰੋਬਾਰੀ ...
ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 2 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 675 ਪਹੁੰਚ ਗਈ ਹੈ, ਜਦਕਿ 20 ਹੋਰ ਨਵੇਂ ਮਰੀਜ਼ ਮਿਲਣ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 20,427 ਹੋ ਗਈ ਹੈ | ਮਿ੍ਤਕਾਂ 'ਚ ...
ਜਲੰਧਰ, 21 ਜਨਵਰੀ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੇ ਪੀ. ਜੀ. ਇਕਨਾਮਿਕਸ ਵਿਭਾਗ ਦੀ ਸਬਜੈੱਕਟ ਸੁਸਾਇਟੀ ਪਲਾਨਿੰਗ ਫੋਰਮ ਵਲੋਂ ਪਿ੍ੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੈ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਕਵਿਤਾ ਉਚਾਰਣ ਈ-ਮੁਕਾਬਲੇ ...
ਜਲੰਧਰ, 21 ਜਨਵਰੀ (ਸ਼ਿਵ)- ਵਾਰਡ ਨੰਬਰ 62 ਵਿਚ ਨਾਰਾਜ ਲੋਕਾਂ ਨੇ ਲਗਾਤਾਰ ਗੰਦਾ ਪਾਣੀ ਮਿਲਣ 'ਤੇ ਨਾਰਾਜਗੀ ਜ਼ਾਹਰ ਕੀਤੀ ਹੈ | ਇਲਾਕਾ ਵਾਸੀ ਦੀਪਕ ਕਾਲੀਆ ਵੀ ਇਸ ਮੌਕੇ ਹਾਜਰ ਸਨ | ਲੋਕਾਂ ਨੇ ਇਸ ਮੌਕੇ ਨਿਗਮ ਦੇ ਖਿਲਾਫ ਨਾਅਰੇਬਾਜੀ ਕੀਤੀ | ਲੋਕਾਂ ਦਾ ਕਹਿਣਾ ਸੀ ਕਿ ...
ਜਲੰਧਰ, 21 ਜਨਵਰੀ (ਸ਼ਿਵ)- ਸ਼ਹਿਰ ਦੇ ਕਈ ਹਿੱਸਿਆਂ ਵਿਚ ਨਾਜਾਇਜ਼ ਉਸਾਰੀਆਂ ਦਾ ਕੰਮ ਜਾਰੀ ਹੈ | ਇਸ ਮਾਮਲੇ 'ਚ ਸਈਪੁਰ ਰੋਡ ਦੇ ਕੋਲ ਇਕ ਬਣ ਰਹੀ ਉਸਾਰੀ ਦਾ ਮਾਮਲਾ ਵੀ ਜੇ.ਸੀ.ਹਰਚਰਨ ਸਿੰਘ ਕੋਲ ਪੁੱਜਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਬਾਰੇ ਇੰਸਪੈਕਟਰ ਨੂੰ ਅਗਲੀ ...
ਜਲੰਧਰ, 21 ਜਨਵਰੀ (ਜਸਪਾਲ ਸਿੰਘ)- ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਝਰ ਦੀ ਅਗਵਾਈ 'ਚ ਯੂਥ ਅਕਾਲੀ ਦਲ ਦੇ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਕੇਂਦਰ ਦੇ ਤਿੰਨੇ ਕਾਲੇ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ...
ਜਲੰਧਰ, 21 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸਮਾਜ ਸੇਵੀ ਯੁਵਾ ਕਰਮੀਂ ਸੰਸਥਾ ਪਹਿਲ ਨੇ ਨਬਾਰਡ ਦੀ ਸਰਪ੍ਰਸਤੀ ਵਿਚ ਆਦਮਪੁਰ ਬਲਾਕ ਦੇ ਪਿੰਡ ਜਗਰਾਵਾਂ ਵਿਚ ਸਵੈ ਸਹਾਈ ਸਮੂਹਾਂ ਦੀਆਂ ਮੈਂਬਰ ਔਰਤਾਂ ਵਾਸਤੇ ਡਰੈੱਸ ਡਿਜ਼ਾਈਨ ਦਾ ਕੋਰਸ ਸ਼ੁਰੂ ਕੀਤਾ | ਇਸ ਮੌਕੇ ...
ਚੁਗਿੱਟੀ/ਜੰਡੂਸਿੰਘਾ, 21 ਜਨਵਰੀ (ਨਰਿੰਦਰ ਲਾਗੂ)-ਮੁਹੱਲਾ ਬਸ਼ੀਰਪੁਰਾ 'ਚ ਸਥਿਤ ਗੁ. ਯਾਦਗਾਰ ਬੀਬਾ ਨਿਰੰਜਣ ਕੌਰ ਵਿਖੇ ਕਲਗੀਧਰ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਵੇਰੇ ਸ੍ਰੀ ...
ਜਲੰਧਰ ਛਾਉਣੀ, 21 ਜਨਵਰੀ (ਪਵਨ ਖਰਬੰਦਾ)- ਦੇਸ਼ ਦੇ ਕਿਸਾਨਾਂ 'ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਕਿਸਾਨਾਂ 'ਤੇ ਧੱਕੇ ਨਾਲ ਥੋਪੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕਿਸਾਨਾਂ ਵਲੋਂ ਸ਼ਾਂਤਮਈ ਢੰਗ ਨਾਲ ਕੀਤੇ ...
ਜਲੰਧਰ, 21 ਜਨਵਰੀ (ਸਾਬੀ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪਹਿਲਾ ਸਮਾਰਟ ਸਕੂਲ, ਸਮਾਰਟ ਖੇਡ ਮੈਦਾਨ, ਮਿਸ਼ਨ ਸ਼ੱਤ ਪ੍ਰਤੀਸ਼ਤ ਯੋਜਨਾਂ ਵਿਦਿਆਰਥੀਆਂ ਲਈ ਸ਼ੁਰੂ ਕੀਤੀਆਂ ਗਈਆਂ ਹਨ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣੀ ਸ਼ੁਰੂ ਹੋਈ ਹੈ ਤੇ ਹੁਣ ...
ਜਲੰਧਰ, 21 ਜਨਵਰੀ (ਸਾਬੀ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਪਹਿਲਾ ਸਮਾਰਟ ਸਕੂਲ, ਸਮਾਰਟ ਖੇਡ ਮੈਦਾਨ, ਮਿਸ਼ਨ ਸ਼ੱਤ ਪ੍ਰਤੀਸ਼ਤ ਯੋਜਨਾਂ ਵਿਦਿਆਰਥੀਆਂ ਲਈ ਸ਼ੁਰੂ ਕੀਤੀਆਂ ਗਈਆਂ ਹਨ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣੀ ਸ਼ੁਰੂ ਹੋਈ ਹੈ ਤੇ ਹੁਣ ...
ਚੁਗਿੱਟੀ/ਜੰਡੂਸਿੰਘਾ, 21 ਜਨਵਰੀ (ਨਰਿੰਦਰ ਲਾਗੂ)-ਮੁਹੱਲਾ ਬਸ਼ੀਰਪੁਰਾ 'ਚ ਸਥਿਤ ਗੁ. ਯਾਦਗਾਰ ਬੀਬਾ ਨਿਰੰਜਣ ਕੌਰ ਵਿਖੇ ਕਲਗੀਧਰ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਵੇਰੇ ਸ੍ਰੀ ...
ਜਲੰਧਰ, 21 ਜਨਵਰੀ (ਸ਼ਿਵ ਸ਼ਰਮਾ)- ਨਾਜਾਇਜ਼ ਕਾਲੋਨੀਆਂ ਨੂੰ ਪਾਸ ਕਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਰਾਹਤਾਂ ਦਾ ਐਲਾਨ ਕਰ ਦਿੱਤਾ ਸੀ ਕਿ ਹੁਣ ਪੁੱਡਾ ਤੋਂ ਇਲਾਵਾ ਨਗਰ ਨਿਗਮਾਂ 'ਚ ਅਫ਼ਸਰ ਕਾਲੋਨੀ ਰੈਗੂਲਰ ਹੋਣ ਲਈ ਆਈ ਅਰਜ਼ੀ ਨੂੰ ਕਾਲੋਨਾਈਜਰਾਂ ਦੀ ਸੁਣੇ ...
ਜਲੰਧਰ, 21 ਜਨਵਰੀ (ਚੰਦੀਪ ਭੱਲਾ)-ਡੀ.ਸੀ ਘਨਸ਼ਿਆਮ ਥੋਰੀ ਨੇ ਸਬ-ਰਜਿਸਟਰਾਰ ਦੇ ਅਚਨਚੇਤ ਛੁੱਟੀ 'ਤੇ ਹੋਣ ਕਰਕੇ ਲੋਕਾਂ ਨੂੰ ਹੋਣ ਵਾਲੀ ਖੱਜਲ ਖੁਆਰੀ ਨੂੰ ਧਿਆਣ 'ਚ ਰੱਖਦੇ ਹੋਏ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਜਦੋਂ ਵੀ ਸਬ-ਰਜਿਸਟਰਾਰ ਜਲੰਧਰ-1 ਜਾਂ ਜਲੰਧਰ-2 ...
ਜਲੰਧਰ, 21 ਜਨਵਰੀ (ਸਾਬੀ) ਜਿਲ੍ਹਾ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵਲੋਂ ਸਥਾਨਕ ਹੰਸ ਰਾਜ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਲੀ ਨਿੰਗ ਜਿਲ੍ਹਾ ਜਲੰਧਰ ਬੈਡਮਿੰਟਨ ਚੈਂਪੀਅਨਸ਼ਿਪ ਵਿਚੋਂ ਮਾਨਿਆ ਰੱਲਹਣ ਤੇ ਲੀਜਾ ਟਾਂਕ ਚੈਂਪੀਅਨ ਬਣੀਆਂ | ਇਸ ਚੈਂਪੀਅਨਸ਼ਿਪ ਦੇ ਵਿਚ ...
ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ)- ਸੁਰੱਖਿਆ ਏਜੰਸੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਬਲਕਾਰ ਸਿੰਘ ਨੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਵਿਆਹਾਂ-ਸ਼ਾਦੀਆਂ ਦੇ ਮੌਕੇ 'ਤੇ ਅਤੇ ਹੋਰ ਧਾਰਮਿਕ/ਸਮਾਜਿਕ ...
ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ)- ਜ਼ਿਲ੍ਹੇ 'ਚ ਵਿਅਕਤੀਆਂ ਦਾ ਜਲਦੀ ਤੋਂ ਜਲਦੀ ਟੀਕਾਕਰਨ ਕੀਤੇ ਜਾਣ ਦੇ ਮੰਤਵ ਨਾਲ ਅੱਜ ਸਿਹਤ ਵਿਭਾਗ ਨੇ ਸਿਵਲ ਹਸਪਤਾਲ, ਜਲੰਧਰ, ਸਿਵਲ ਹਸਪਤਾਲ ਨਕੋਦਰ ਅਤੇ 3 ਨਿੱਜੀ ਹਸਪਤਾਲਾਂ 'ਚ ਟੀਕਾ ਕਰਨ ਸ਼ੁਰੂ ਕੀਤਾ ਸੀ | ਇਸ ਲਈ ਅੱਜ ਟੀਕਾ ...
ਜਲੰਧਰ ਛਾਉਣੀ, 21 ਜਨਵਰੀ (ਪਵਨ ਖਰਬੰਦਾ)- ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਤੇ ਨਗਰ ਨਿਗਮ ਦੇ ਸਟਰੀਟ ਲਾਈਟ ਵਿਭਾਗ ਦੀ ਚੇਅਰਪਰਸਨ ਸ੍ਰੀਮਤੀ ਮਨਦੀਪ ਕੌਰ ਮੁਲਤਾਨੀ ਵਲੋਂ ਅੱਜ ਵਾਰਡ ਨੰਬਰ 9 ਦੇ ਅਧੀਨ ਆਉਂਦੇ ਖੇਤਰ ਦਸਮੇਸ਼ ਨਗਰ ਫੇਸ 1 ਢਿੱਲਵਾਂ ਰੋਡ ਵਿਖੇ 40 ...
ਜਲੰਧਰ ਛਾਉਣੀ, 21 ਜਨਵਰੀ (ਪਵਨ ਖਰਬੰਦਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਦੇ ਯਤਨਾ ਸੱਦਕਾ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 11 'ਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ ਤੇ ਇਸ ਵਾਰਡ ਦੇ ...
ਲਾਂਬੜਾ, 21 ਜਨਵਰੀ (ਪਰਮੀਤ ਗੁਪਤਾ)- ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਖਿਲਾਫ਼ ਆਪਣਾ ਰੋਸ ਜ਼ਾਹਰ ਕਰਨ ਲਈ ਗਣਤੰਤਰ ਦਿਵਸ 26 ਜਨਵਰੀ ਮੌਕੇ ਦਿੱਲੀ ਦੀ ਰਿੰਗ ਰੋਡ 'ਤੇ ਕੱਢਿਆ ਜਾ ਰਿਹਾ ਟਰੈਕਟਰ ਮਾਰਚ ਇਤਿਹਾਸਿਕ ਸਿੱਧ ਹੋਵੇਗਾ | ਇਨ੍ਹਾਂ ...
ਜਲੰਧਰ, 21 ਜਨਵਰੀ (ਚੰਦੀਪ ਭੱਲਾ)- ਟਾਂਡਾ ਰੇਲਵੇ ਕਰਾਸਿੰਗ 'ਤੇ ਲੱਗਦੇ ਟ੍ਰੈਫ਼ਿਕ ਜਾਮ ਤੋਂ ਸ਼ਹਿਰ ਵਾਸੀਆਂ ਨੂੰ ਅਤਿ-ਲੋੜੀਂਦੀ ਰਾਹਤ ਦਿਵਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉੱਤਰੀ ਰੇਲਵੇ ਅੱਗੇ ਇਸ ਕਰਾਸਿੰਗ 'ਤੇ ਰੇਲਵੇ ਅੰਡਰ ਬਿ੍ਜ (ਆਰ.ਯੂ.ਬੀ.) ...
ਜਲੰਧਰ, 21 ਜਨਵਰੀ (ਚੰਦੀਪ ਭੱਲਾ)- ਟਾਂਡਾ ਰੇਲਵੇ ਕਰਾਸਿੰਗ 'ਤੇ ਲੱਗਦੇ ਟ੍ਰੈਫ਼ਿਕ ਜਾਮ ਤੋਂ ਸ਼ਹਿਰ ਵਾਸੀਆਂ ਨੂੰ ਅਤਿ-ਲੋੜੀਂਦੀ ਰਾਹਤ ਦਿਵਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉੱਤਰੀ ਰੇਲਵੇ ਅੱਗੇ ਇਸ ਕਰਾਸਿੰਗ 'ਤੇ ਰੇਲਵੇ ਅੰਡਰ ਬਿ੍ਜ (ਆਰ.ਯੂ.ਬੀ.) ...
ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ)- ਜ਼ਿਲ੍ਹੇ 'ਚ ਵਿਅਕਤੀਆਂ ਦਾ ਜਲਦੀ ਤੋਂ ਜਲਦੀ ਟੀਕਾਕਰਨ ਕੀਤੇ ਜਾਣ ਦੇ ਮੰਤਵ ਨਾਲ ਅੱਜ ਸਿਹਤ ਵਿਭਾਗ ਨੇ ਸਿਵਲ ਹਸਪਤਾਲ, ਜਲੰਧਰ, ਸਿਵਲ ਹਸਪਤਾਲ ਨਕੋਦਰ ਅਤੇ 3 ਨਿੱਜੀ ਹਸਪਤਾਲਾਂ 'ਚ ਟੀਕਾ ਕਰਨ ਸ਼ੁਰੂ ਕੀਤਾ ਸੀ | ਇਸ ਲਈ ਅੱਜ ਟੀਕਾ ...
ਚੁਗਿੱਟੀ/ਜੰਡੂਸਿੰਘਾ, 21 ਜਨਵਰੀ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ, ਚੁਗਿੱਟੀ ਤੇ ਇਸ ਦੇ ਨਾਲ ਲਗਦੇ ਖੇਤਰ 'ਚ ਅਵਾਰਾ ਕੁੱਤਿਆਂ ਦੀ ਬਹੁਗਿਣਤੀ ਹੋਣ ਕਾਰਨ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਨਰਾਇਣ ਦਾਸ, ਬ੍ਰਹਮ ਕੁਮਾਰ, ਜਸਵੀਰ ...
ਜਲੰਧਰ, 21 ਜਨਵਰੀ (ਹਰਵਿੰਦਰ ਸਿੰਘ ਫੁੱਲ)-26 ਜਨਵਰੀ ਦੇ ਮੱਦੇ ਨਜ਼ਰ ਜੀ.ਆਰ.ਪੀ. ਵਲੋਂ ਡੀ.ਜੀ.ਪੀ. ਰੇਲਵੇ ਸੰਜੀਵ ਕਾਲੜਾ ਆਈ.ਪੀ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਟੀ ਰੇਲਵੇ ਸਟੇਸ਼ਨ 'ਤੇ ਜੀ.ਆਰ.ਪੀ. ਥਾਣੇ ਦੇ ਇੰਚਾਰਜ ਇੰਸਪੈਕਟਰ ਧਰਮਿੰਦਰ ਕਲਿਆਣ ਦੀ ਅਗਵਾਈ 'ਚ ...
ਜਲੰਧਰ, 21 ਜਨਵਰੀ (ਸਾਬੀ)-ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਚੈਂਪੀਅਨਸ਼ਿੱਪ ਜੋ ਬੀਤੇ ਦਿਨੀਂ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿੱਪ ਦੇ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋ.ਐਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰਿੰਕ ਰੇਸ ਦੇ 1000 ...
ਜਲੰਧਰ, 21 ਜਨਵਰੀ (ਸ਼ਿਵ ਸ਼ਰਮਾ)- ਨਗਰ ਨਿਗਮ ਜਲੰਧਰ ਨੂੰ ਅਜੇ ਤੱਕ ਤਾਂ ਇਹੋ ਨਹੀਂ ਪਤਾ ਹੈ ਕਿ ਉਸ ਦੀਆਂ ਆਪਣੀਆਂ ਕਿਹੜੀਆਂ ਜ਼ਮੀਨਾਂ ਹਨ ਤਾਂ ਹੀ ਲੋਕਾਂ ਦੀਆਂ ਜ਼ਮੀਨਾਂ ਨੂੰ ਆਪਣਾ ਦੱਸ ਰਿਹਾ ਹੈ | ਹੁਣ ਤਾਂ ਦੁਰਗਾ ਕਾਲੋਨੀ ਦਾ ਮਾਮਲਾ ਚਰਚਾ ਵਿਚ ਆਇਆ ਹੈ ਜਿਨ੍ਹਾਂ ...
ਜਲੰਧਰ, 21 ਜਨਵਰੀ (ਸ਼ਿਵ)- ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆਂ ਦੀ ਪ੍ਰਧਾਨਗੀ ਵਿਚ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇਕ ਹੋਈ ਹੰਗਾਮੀ ਮੀਟਿੰਗ ਵਿਚ ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਜੋ ...
ਜਲੰਧਰ, 21 ਜਨਵਰੀ (ਸਾਬੀ)- ਹਾਕੀ ਇੰਡੀਆ ਵਲੋਂ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਨੂੰ ਹਾਕੀ ਅਕੈਡਮੀ ਦੀ ਸਿੱਧੀ ਮਾਨਤਾ ਦਿੱਤੀ ਗਈ ਹੈ | ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਹਾਕੀ ਇੰਡੀਆ ਵਲੋਂ ਸੁਸਾਇਟੀ ਵਲੋਂ ਪਿਛਲੇ 110 ਦਿਨਾਂ ਤੋਂ ਲਗਾਤਰ ਸਫ਼ਲਤਾਪੂਰਵਕ ਜਾਰੀ ...
ਜਲੰਧਰ, 21 ਜਨਵਰੀ (ਰਣਜੀਤ ਸਿੰਘ ਸੋਢੀ)- ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਗਰੀਨ ਮਾਡਲ ਟਾਊਨ, ਲੁਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਰਾਇਲ ਵਰਲਡ ਸਕੂਲਾਂ) 'ਚ ਕੇ.ਜੀ-2 ਦੇ ਨੰਨ੍ਹੇ ਮੁਨ੍ਹੇ ਬੱਚਿਆਂ ਨੇ ਆਪਣੇ ਹੱਥਾਂ ਨਾਲ 'ਧੰਨਵਾਦੀ ਸੁਨੇਹੇ' ਦੇ ਕਾਰਡ ...
ਜਲੰਧਰ, 21 ਜਨਵਰੀ (ਸ਼ਿਵ ਸ਼ਰਮਾ)- ਆਮ ਲੋਕਾਂ ਦੇ ਵਿਰੋਧ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਨੇ ਰਾਜ 'ਚ ਸਾਲਾਂ ਪਹਿਲਾਂ ਬੰਦ ਹੋਏ ਉਸ ਫ਼ੇਲ੍ਹ ਮਾਡਲ ਨੂੰ ਦੁਬਾਰਾ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਹੜਾ ਕਿ ਕੁਝ ਸਾਲ ਪਹਿਲਾਂ ਡਾਕ ਰਾਹੀਂ ਡਰਾਈਵਿੰਗ ...
ਜਲੰਧਰ, 21 ਜਨਵਰੀ (ਰਣਜੀਤ ਸਿੰਘ ਸੋਢੀ)- ਭਾਰਤ ਸਰਕਾਰ ਦੇ 'ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ' ਵਲੌਾ ਨਵੀਆਂ ਤਕਨੀਕਾਂ ਨੂੰ ਘਰ- ਘਰ ਪਹੰੁਚਾਉਣ ਲਈ ਵਿੱਢੀ ਗਈ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪਿ੍ੰਸੀਪਲ ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੋ. ...
ਚੁਗਿੱਟੀ/ਜੰਡੂਸਿੰਘਾ, 21 ਜਨਵਰੀ (ਨਰਿੰਦਰ ਲਾਗੂ)-ਗੁ. ਪਾਤਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਮੀਰੀ-ਪੀਰੀ ਵੈੱਲਫ਼ੇਅਰ ਸੇਵਾ ਸੁਸਾਇਟੀ ਵਲੋਂ ਕਰਵਾਏ ਜਾਣ ਵਾਲੇ ਸਾਲਾਨਾ ਮਹਾਨ ਕੀਰਤਨ ਦਰਬਾਰ ਦੌਰਾਨ ਪ੍ਰਸਿੱਧ ਰਾਗੀ ਜਥੇ ਸ਼ਿਰਕਤ ਕਰਨਗੇ | ਇਹ ਜਾਣਕਾਰੀ ਦਿੰਦੇ ...
ਜਲੰਧਰ, 21 ਜਨਵਰੀ (ਸ਼ਿਵ)- ਨਿਊ ਮਾਡਲ ਹਾਊਸ ਵਿਚ ਸਥਿਤ ਕੇ. ਪੀ. ਪਾਰਕ ਦੇ ਸੁੰਦਰੀਕਰਨ ਅਤੇ ਕੇ. ਪੀ. ਪਾਰਕ ਦੇ ਨਾਲ ਲਗਦੀਆਂ ਗਲੀਆਂ ਦੇ ਵਿਕਾਸ ਦੇ ਕੰਮ ਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਸੁਰਿੰਦਰ ਕੌਰ ਵੱਲੋਂ ਉਦਘਾਟਨ ਕੀਤਾ ਗਿਆ | ਇਸ ਮੌਕੇ ਕੰਮ ਵੀ ਸ਼ੁਰੂ ਕਰਵਾ ...
ਡਰੋਲੀ ਕਲਾਂ, 21 ਜਨਵਰੀ (ਸੰਤੋਖ ਸਿੰਘ)- ਸ਼ਹੀਦ ਬਾਬਾ ਮਤੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸਥਾਨਕ ਪਿੰਡ ਡਰੋਲੀ ਕਲਾਂ ਵਿਖੇ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ...
ਫਿਲੌਰ, 21 ਜਨਵਰੀ (ਸਤਿੰਦਰ ਸ਼ਰਮਾ) - ਨੇੜਲੇ ਪਿੰਡ ਬੱਛੋਵਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਢਾਡੀ ਜੱਥੇ ਨੇ ਸੰਗਤਾਂ ...
ਗੁਰਾਇਆ, 21 ਜਨਵਰੀ (ਬਲਵਿੰਦਰ ਸਿੰਘ)- 26 ਜਨਵਰੀ ਦੀ ਟਰੈਕਟਰ ਪਰੇਡ 'ਚ ਸਮੂਹ ਲੋਕਾਂ ਨੂੰ ਹੁੰਮ-ਹੁਮਾ ਕੇ ਪੁੱਜਣਾ ਚਾਹੀਦਾ ਹੈ | ਇਹ ਸ਼ਬਦ ਪਹਿਲਵਾਨ ਬੁੱਧ ਸਿੰਘ ਧੁਲੇਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨ ਮਜ਼ਦੂਰਾਂ ਦੀ ...
ਨਕੋਦਰ, 21 ਜਨਵਰੀ (ਗੁਰਵਿੰਦਰ ਸਿੰਘ)-ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਬਾਰਡਰ ਵਿਖੇ ਚੱਲ ਰਹੇ ਅੰਦੋਲਨ ਦੇ ਸਬੰਧ ਵਿਚ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਮਾਰਚ ਦੇ ਸੱਦੇ 'ਤੇ ਨਕੋਦਰ ਹਲਕੇ ਦੇ ਕਿਸਾਨਾਂ ਨੇ ...
ਸ਼ਾਹਕੋਟ, 21 ਜਨਵਰੀ (ਬਾਂਸਲ)- ਗੁਰਮਤਿ ਸੰਗੀਤ ਸਭਾ ਸ਼ਾਹਕੋਟ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਬਲਾ ਅਤੇ ਸਰੋਦ ਵਾਦਨ ਦੀ ਜੁਗਲਬੰਦੀ ਦਾ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੋਲਕਾਤੇ ...
ਨੂਰਮਹਿਲ, 21 ਜਨਵਰੀ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆ ਸਮੇਤ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਬ ਇੰਸਪੈਕਟਰ ਜੀਤ ਸਿੰਘ ਨੇ ਦੱਸਿਆ ਕਿ ਪਿੰਡ ਸਾਗਰਪੁਰ ਦੇ ਕੋਲ ਇਕ ਨਾਕੇ ਦੌਰਾਨ ਫਿਲੌਰ ਤੋਂ ਆ ਰਹੀ ਜੈਨ ਕਾਰ ...
ਸ਼ਾਹਕੋਟ, 21 ਜਨਵਰੀ (ਸੁਖਦੀਪ ਸਿੰਘ, ਬਾਂਸਲ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਧਰਮਕੋਟ (ਮੋਗਾ) ਤੋਂ ਸ਼ਾਹਕੋਟ ...
ਮਲਸੀਆਂ, 21 ਜਨਵਰੀ (ਸੁਖਦੀਪ ਸਿੰਘ)- ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਦੇ ਟਰੱਸਟੀ ਰਾਮ ਮੂਰਤੀ ਤੇ ਪਿ੍ੰਸੀਪਲ ਵੰਦਨਾ ਧਵਨ ਦੀ ਅਗਵਾਈ ਅਤੇ ਵਾਇਸ ਪਿ੍ੰਸੀਪਲ ਸੰਦੀਪ ਕੌਰ ਤੇ ਐਡਮਿਨ ਅਫ਼ਸਰ ਤੇਜਪਾਲ ਸਿੰਘ ਦੀ ਦੇਖ-ਰੇਖ ਹੇਠ ਸਕੂਲ ਦੇ ਦੋ ਖਿਡਾਰੀਆਂ ਨੇ ...
ਮਲਸੀਆਂ, 21 ਜਨਵਰੀ (ਸੁਖਦੀਪ ਸਿੰਘ)- ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਅਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਮਲਸੀਆਂ ਚੌਕੀ ਦੀ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ...
ਲੋਹੀਆਂ ਖਾਸ, 21 ਜਨਵਰੀ (ਬਲਵਿੰਦਰ ਸਿੰਘ ਵਿੱਕੀ)- ਮੁਫ਼ਤ ਇਲਾਜ ਦੀ ਸਹੂਲੀਅਤ ਦੇਣ ਲਈ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲੋਕ ਲਾਹਾ ਲੈ ਸਕਦੇ ਹਨ¢ ਸਰਕਾਰ ਵਲੋਂ ਇਸ ਯੋਜਨਾ ਤਹਿਤ ਲਾਭਪਾਤਰੀਆਂ ਦਾ ਕਾਰਡ ਬਣਾਉਣ ਦੇ ਲਈ ਨਵੇਂ ਸਿਰੇ ...
ਆਦਮਪੁਰ, 21 ਜਨਵਰੀ (ਰਮਨ ਦਵੇਸਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਲੀਕੇ-ਦੂਹੜੇ ਵਿਚ ਹੈਡਮਾਸਟਰ ਰਘੁਬੀਰ ਸਿੰਘ ਐਜੂਕੇਸ਼ਨ ਟਰੱਸਟ ਵੱਲੋਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਨਰਲ ਸਕੱਤਰ ਜਸਵਿੰਦਰ ਦੂਹੜਾ ...
ਗੁਰਾਇਆ, 21 ਜਨਵਰੀ (ਬਲਵਿੰਦਰ ਸਿੰਘ)- 26 ਜਨਵਰੀ ਦੀ ਟਰੈਕਟਰ ਪਰੇਡ 'ਚ ਸਮੂਹ ਲੋਕਾਂ ਨੂੰ ਹੁੰਮ-ਹੁਮਾ ਕੇ ਪੁੱਜਣਾ ਚਾਹੀਦਾ ਹੈ | ਇਹ ਸ਼ਬਦ ਪਹਿਲਵਾਨ ਬੁੱਧ ਸਿੰਘ ਧੁਲੇਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨ ਮਜ਼ਦੂਰਾਂ ਦੀ ...
ਕਿਸ਼ਨਗੜ੍ਹ, 21 ਜਨਵਰੀ (ਹੁਸਨ ਲਾਲ)-ਨਜ਼ਦੀਕੀ ਪਿੰਡ ਬੱਲਾਂ-ਸਰਮਸਤਪੁਰ ਅੱਡੇ ਕੋਲ ਨਵੀਂ ਬਣ ਰਹੀ ਇਮਾਰਤ 'ਚੋਂ ਚੋਰਾਂ ਵਲੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਭਦਿਆਲ ਸਿੰਘ ਨਿਵਾਸੀ ਅਰਬਨ ਸਟੇਟ ...
ਨੂਰਮਹਿਲ, 21 ਜਨਵਰੀ (ਜਸਵਿੰਦਰ ਸਿੰਘ ਲਾਂਬਾ)- ਕਿਰਤੀ ਕਿਸਾਨ ਯੂਨੀਅਨ ਵਲੋਂ ਇਥੋਂ ਨਜ਼ਦੀਕੀ ਪਿੰਡ ਸ਼ਾਦੀਪੁਰ 'ਚ ਮੱਖਣ ਸਿੰਘ ਕੰਦੋਲਾ ਦੀ ਪ©ਧਾਨਗੀ 'ਚ ਇਕ ਵਿਸ਼ਾਲ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੇ ਸ਼ਾਮਲ ਹੋ ...
ਸ਼ਾਹਕੋਟ, 21 ਜਨਵਰੀ (ਸੁਖਦੀਪ ਸਿੰਘ)- ਦਰਬਾਰ ਬਾਬਾ ਖੇਤਰਪਾਲ ਪਿੰਡ ਕੋਹਾੜ ਕਲਾਂ (ਸ਼ਾਹਕੋਟ) ਵਿਖੇ ਮਹਿਫ਼ਲ-ਏ-ਸ਼ਾਮ 31 ਜਨਵਰੀ (ਐਤਵਾਰ) ਨੂੰ ਸ਼ਾਮ 7 ਵਜੇ ਕਰਵਾਈ ਜਾਵੇਗੀ | ਦਰਬਾਰ ਦੇ ਮੁੱਖ ਸੇਵਾਦਾਰ ਮਹੰਤ ਕੱਚੀ ਗਿਰੀ ਕੋਹਾੜ ਕਲਾਂ ਵਾਲਿਆਂ ਨੇ ਜਾਣਕਾਰੀ ਦਿੰਦਿਆਂ ...
ਆਦਮਪੁਰ, 21 ਜਨਵਰੀ (ਹਰਪ੍ਰੀਤ ਸਿੰਘ)- 26 ਜਨਵਰੀ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਹੋਣ ਵਾਲੀ ਕਿਸਾਨ ਟਰੈਕਟਰ ਮਾਰਚ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਸਬੰਧੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਆਦਮਪੁਰ ਦੁਆਬਾ ਦੀ ਇਕ ਵਿਸੇਸ਼ ਮੀਟਿੰਗ ਕਿਸਾਨ ਆਗੂ ਹਰਜਿੰਦਰ ਸਿੰਘ ...
ਮਲਸੀਆਂ, 21 ਜਨਵਰੀ (ਸੁਖਦੀਪ ਸਿੰਘ)- ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਭਾਰਤ ਦੇ ਸੰਸਦ ਮੈਂਬਰਾਂ ਨਾਲ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ 22 ਜਨਵਰੀ ਨੂੰ ਸਵੇਰੇ 11:15 ਵਜੇ ਆਨਲਾਈਨ ਮਾਧਿਅਮ ਰਾਹੀਂ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕਰਨਗੇ | ਨਿਰਮਲ ...
ਫਿਲੌਰ, 21 ਜਨਵਰੀ (ਸਤਿੰਦਰ ਸ਼ਰਮਾ)- ਫਿਲੌਰ ਦੀ ਸਮਤਾਕਸ਼ੀ ਪੁੱਤਰੀ ਸੁਮਿਤ ਜੋਸ਼ੀ ਨੇ ਕੈਂਬਰੇਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ ਬਾਂਸਲ ਐਜੂਕੇਸ਼ਨ ਵੱਲੋਂ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਆਨ ਲਾਈਨ ਕਰਵਾਏ ਜਨਰਲ ਨਾਲਿਜ ਮੁਕਾਬਲਿਆਂ ਵਿਚ ਪਹਿਲਾ ...
ਲੋਹੀਆਂ ਖਾਸ, 21 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਜਾ ਰਹੇ 'ਜਾਮਨਗਰ ਤੋਂ ਅੰਮਿ੍ਤਸਰ ਐਕਸਪ੍ਰੈੱਸ' ਦੇ ਲਈ ਜਮੀਨ ਐਕਵਾਇਰ ਕੀਤੇ ਜਾਣ ਸਬੰਧੀ ਪ੍ਰਸਤਾਵਿਤ ਪ੍ਰੋਜੈਕਟ ਦੀ ਜਨਤਕ ਸੁਣਵਾਈ 'ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ' ...
ਨਕੋਦਰ, 21 ਜਨਵਰੀ (ਗੁਰਵਿੰਦਰ ਸਿੰਘ)- ਸਿਟੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਅਤੇ ਗੈਸ ਸਿਲੰਡਰਾਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਲੱਕੀ ...
ਫਿਲੌਰ, 21 ਜਨਵਰੀ (ਸਤਿੰਦਰ ਸ਼ਰਮਾ)- ਅੱਜ ਇਥੇ ਆਪਣੇ ਗ੍ਰਹਿ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਸਰਵਣ ਸਿੰਘ ਫਿਲੌਰ ਦੇ ਸਪੁੱਤਰ ਦਮਨਵੀਰ ਸਿੰਘ ਫਿਲੌਰ ਨੇ ਕਿਹਾ ਕਿ ਨਗਰ ਨਿਗਮ ਅਤੇ ਨਗਰ ਕੌਾਸਲ ਦੀਆਂ ਚੋਣਾਂ 'ਚ ਬਾਦਲ ਸਾਰੀਆਂ ...
ਫਿਲੌਰ, 21 ਜਨਵਰੀ (ਸਤਿੰਦਰ ਸ਼ਰਮਾ) - ਅੱਜ ਇਥੇ ਸ੍ਰੀ ਸਨਾਤਨ ਧਰਮ ਸਭਾ ਪਾਠਸ਼ਾਲਾ ਮੰਦਿਰ ਫਿਲੌਰ ਵੱਲੋਂ ਸ੍ਰੀ ਬਾਲਾ ਜੀ ਦੀ ਤੀਸਰੀ ਵਿਸ਼ਾਲ ਰੱਥ ਯਾਤਰਾ ਸੰਕਟ ਮੋਚਨ ਹਨੂੰਮਾਨ ਮੰਦਿਰ ਫਿਲੌਰ ਤੋਂ ਅਰੰਭ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ...
ਸ਼ਾਹਕੋਟ, 21 ਜਨਵਰੀ (ਸੁਖਦੀਪ ਸਿੰਘ, ਬਾਂਸਲ)- ਖੇਤੀ ਕਨੂੰਨਾਂ ਦੇ ਵਿਰੋਧ 'ਚ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਸ਼ਾਹਕੋਟ ਵਲੋਂ ਬਲਾਕ ਕਨਵੀਨਰ ਗੁਰਚਰਨ ਸਿੰਘ ਚਾਹਲ ਦੀ ਅਗਵਾਈ 'ਚ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਕਿਸਾਨ ਗਣਤੰਤਰ ਪਰੇਡ ...
ਫਿਲੌਰ, 21 ਜਨਵਰੀ (ਸਤਿੰਦਰ ਸ਼ਰਮਾ) - ਅੱਜ ਇਥੇ ਸ੍ਰੀ ਸਨਾਤਨ ਧਰਮ ਸਭਾ ਪਾਠਸ਼ਾਲਾ ਮੰਦਿਰ ਫਿਲੌਰ ਵੱਲੋਂ ਸ੍ਰੀ ਬਾਲਾ ਜੀ ਦੀ ਤੀਸਰੀ ਵਿਸ਼ਾਲ ਰੱਥ ਯਾਤਰਾ ਸੰਕਟ ਮੋਚਨ ਹਨੂੰਮਾਨ ਮੰਦਿਰ ਫਿਲੌਰ ਤੋਂ ਅਰੰਭ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ...
ਮਲਸੀਆਂ, 21 ਜਨਵਰੀ (ਸੁਖਦੀਪ ਸਿੰਘ)- ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਭਾਰਤ ਦੇ ਸੰਸਦ ਮੈਂਬਰਾਂ ਨਾਲ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ 22 ਜਨਵਰੀ ਨੂੰ ਸਵੇਰੇ 11:15 ਵਜੇ ਆਨਲਾਈਨ ਮਾਧਿਅਮ ਰਾਹੀਂ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕਰਨਗੇ | ਨਿਰਮਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX