ਮਾਨਸਾ, 21 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ)- ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਚੱਲਦਿਆਂ 114ਵੇਂ ਦਿਨ ਵੀ ਕਿਸਾਨਾਂ ਵਲੋਂ ਜ਼ਿਲੇ੍ਹ 'ਚ ਵੱਖ-ਵੱਖ ਥਾਵਾਂ 'ਤੇ ਰੋਸ ਮੁਜ਼ਾਹਰੇ ਜਾਰੀ ਰੱਖੇ ਗਏ | ਉਨ੍ਹਾਂ ਜਿੱਥੇ ਰਿਲਾਇੰਸ ਤੇਲ ਪੰਪਾਂ ਅੱਗੇ ਅਤੇ ਰੇਲਵੇ ਪਾਰਕਿੰਗਾਂ 'ਚ ਧਰਨੇ ਲਗਾਏ ਹੋਏ ਹਨ, ਉੱਥੇ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਲਈ ਰਿਹਰਸਲਾਂ ਮਾਰਚ ਵੀ ਕੱਢੇ | ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਲੇ ਕਾਨੂੰਨ ਵਾਪਸ ਕਰਵਾਉਣ ਤੱਕ ਮਘਦਾ ਰਹੇਗਾ | ਸਥਾਨਕ ਰੇਲਵੇ ਪਾਰਕਿੰਗ 'ਚ ਕਿਰਾਇਆ ਘੋਲ 'ਚ 40 ਵਰੇ੍ਹ ਪਹਿਲਾਂ ਸ਼ਹਾਦਤ ਦੇਣ ਵਾਲੇ ਲਾਭ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਆਗੂਆਂ ਨੇ ਕਿਹਾ ਕਿ ਸ਼ਹੀਦ ਲਹਿਰਾਂ ਦਾ ਸਰਮਾਇਆ ਹੁੰਦੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਫ਼ੌਤ ਹੋਏ ਕਿਸਾਨਾਂ, ਮਜ਼ਦੂਰਾਂ ਦੀ ਕੁਰਬਾਨੀ ਅਜਾਈਾ ਨਹੀਂ ਜਾਵੇਗੀ | ਇਸ ਮੌਕੇ ਕਿਰਾਇਆ ਘੋਲ ਦੇ ਅਪਾਹਜ ਹਰਜੀਤ ਸਿੰਘ ਦਸੂਹਾ ਨੂੰ 51 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਵੀ ਭੇਟ ਕੀਤੀ ਗਈ | ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਸਕੱਤਰ ਅਜਾਇਬ ਸਿੰਘ ਟਿਵਾਣਾ, ਸੀ. ਪੀ. ਆਈ. (ਐਮ. ਐੱਲ.) ਲਿਬਰੇਸ਼ਨ ਦੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਹਰਗਿਆਨ ਸਿੰਘ, ਲੱਖਾ ਸਿੰਘ ਸਹਾਰਨਾ, ਹਰਭਗਵਾਨ ਭੀਖੀ, ਪਿ੍ੰਸੀਪਲ ਇੰਦਰਜੀਤ ਸਿੰਘ ਦਸੂਹਾ ਤੇ ਤੇਜ਼ ਸਿੰਘ ਚਕੇਰੀਆਂ ਨੇ ਕਿਹਾ ਕਿ ਸੰਘਰਸ਼ਾਂ ਦੌਰਾਨ ਕੁਰਬਾਨੀਆਂ ਸਦਕਾ ਹੀ ਅੱਜ ਕਾਲੇ ਕਾਨੰੂਨਾਂ ਖ਼ਿਲਾਫ਼ ਇਕ ਆਪਣੀ ਨਿਵੇਕਲੀ ਕਿਸਮ ਦਾ ਦਿੱਲੀ ਦੀਆਂ ਸੜਕਾਂ 'ਤੇ ਇਤਿਹਾਸਕ ਘੋਲ ਲੜਿਆ ਜਾ ਰਿਹਾ ਹੈ, ਜੋ ਜਿੱਤ ਹਾਸਲ ਕਰੇਗਾ | ਇਸ ਮੌਕੇ ਮੇਜਰ ਸਿੰਘ ਦੂਲੋਵਾਲ, ਕਾ: ਨਿਹਾਲ ਸਿੰਘ, ਸਿਕੰਦਰ ਸਿੰਘ ਘਰਾਂਗਣਾ, ਭਜਨ ਸਿੰਘ ਘੁੰਮਣ, ਬਲਵਿੰਦਰ ਸ਼ਰਮਾ ਖਿਆਲਾ, ਧਰਮਪਾਲ ਨੀਟਾ, ਨਰਿੰਦਰ ਕੌਰ, ਜੀਤ ਸਿੰਘ ਚਕੇਰੀਆਂ, ਕੁਲਵਿੰਦਰ ਸਿੰਘ ਦਲੇਲਵਾਲਾ, ਜਗਦੇਵ ਸਿੰਘ ਭੁਪਾਲ, ਸੱਤਪਾਲ ਭੈਣੀ, ਮੁਸਲਿਮ ਫ਼ਰੰਟ ਦੇ ਹੰਸ ਰਾਜ ਮੋਫਰ ਆਦਿ ਹਾਜ਼ਰ ਸਨ |
ਕੇਂਦਰ ਕਾਰਪੋਰੇਟਾਂ ਦੇ ਹੱਥ ਖੇਡ ਰਹੀ-ਕਾ: ਸੇਖੋਂ
ਸੀ.ਪੀ.ਆਈ. (ਐਮ.) ਦੀ ਜ਼ਿਲ੍ਹਾ ਕਮੇਟੀ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਪਬਲਿਕ ਅਦਾਰਿਆਂ ਦਾ ਅੰਨ੍ਹੇਵਾਹ ਨਿੱਜੀਕਰਨ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਦੇਣ ਲਈ ਕਰ ਰਹੀ ਹੈ | ਖੇਤੀ ਵਿਰੋਧੀ ਕਾਲੇ ਕਾਨੂੰਨ ਪਾਸ ਕਰਨਾ ਤੇ ਲੇਬਰ ਕਾਨੂੰਨਾਂ ਨੂੰ ਤੋੜ ਕੇ ਚਾਰ ਕੋਡ ਵਿਚ ਬਦਲਣਾ ਵੀ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੀ ਖੇਡ ਨੂੰ ਅੱਗੇ ਵਧਾਉਣ ਦੇ ਹੀ ਯਤਨ ਹਨ | ਉਨ੍ਹਾਂ ਦੇਸ਼ ਦੇ ਕਿਸਾਨ 26 ਜਨਵਰੀ ਨੂੰ ਹਕੂਮਤ ਦੀ ਹਰ ਨਾਪਾਕ ਹਰਕਤ ਦਾ ਜਵਾਬ ਦੇਣਗੇ | ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦਾ ਹਰ ਵਰਕਰ ਕਿਸਾਨੀ ਸੰਘਰਸ਼ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਹੈ | ਇਸ ਮੌਕੇ ਨਛੱਤਰ ਸਿੰਘ ਢੈਪਈ, ਬਲਦੇਵ ਸਿੰਘ ਬਾਜੇਵਾਲਾ, ਰਾਜਿੰਦਰ ਸਿੰਘ ਹੀਰੇਵਾਲਾ, ਅਮਰਜੀਤ ਸਿੰਘ ਖੋਖਰ, ਰਾਜ ਕੁਮਾਰ ਗਰਗ, ਸਾਧੂ ਸਿੰਘ ਰਾਮਾਨੰਦੀ, ਸਵਰਨਜੀਤ ਸਿੰਘ ਦਲਿਓ, ਗੁਰਪਿਆਰ ਸਿੰਘ ਫੱਤਾ, ਤੇਜਾ ਸਿੰਘ ਹੀਰਕਾ, ਦਰਸ਼ਨ ਸਿੰਘ ਧਲੇਵਾਂ, ਨਿਰਮਲ ਸਿੰਘ ਬੱਪੀਆਣਾ ਆਦਿ ਹਾਜ਼ਰ ਸਨ |
ਸਾਬਕਾ ਸੈਨਿਕਾਂ ਵਲੋਂ ਸੰਘਰਸ਼ ਦੀ ਹਮਾਇਤ
ਮਾਨਸਾ ਤੇ ਬਠਿੰਡੇ ਜ਼ਿਲੇ੍ਹ ਦੇ ਸਾਬਕਾ ਸੈਨਿਕਾਂ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ 26 ਜਨਵਰੀ ਦੇ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ | ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਦੇ ਨਾਲ ਹੀ ਸੈਨਿਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਅੰਦੋਲਨ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਕੈਪਟਨ ਮਨਜੀਤ ਸਿੰਘ, ਕੈਪਟਨ ਜੀਤ ਸਿੰਘ, ਸੂਬੇਦਾਰ ਮੇਜਰ ਦਰਸ਼ਨ ਸਿੰਘ, ਸੁਖਪਾਲ ਸਿੰਘ ਠੂਠਿਆਂਵਾਲੀ ਆਦਿ ਹਾਜ਼ਰ ਸਨ |
ਪੈਟਰੋਲ ਪੰਪ ਅੱਗੇ ਧਰਨਾ ਜਾਰੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਸਥਾਨਕ ਪੈਟਰੋਲ ਪੰਪ ਅੱਗੇ ਚੱਲ ਰਿਹਾ ਦਿਨ-ਰਾਤ ਦਾ ਧਰਨਾ ਜਾਰੀ ਰਿਹਾ | ਭਾਕਿਯੂ (ਡਕੌਾਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਜਸਵੰਤ ਸਿੰਘ ਬੀਰੋਕੇ ਨੇ ਕਿਹਾ ਕਿ ਦੇਸ਼ ਭਰ ਵਿਚੋਂ ਲੱਖਾਂ ਦੀ ਤਾਦਾਦ ਵਿਚ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਕਿਸਾਨ ਪਰੇਡ ਵਿਚ ਪਹੁੰਚ ਰਹੇ ਹਨ | ਜਸਵਿੰਦਰ ਸਿੰਘ ਰੱਲੀ, ਬਾਰੂ ਸਿੰਘ ਮੱਲ ਸਿੰਘ ਵਾਲਾ, ਕਰਤਾਰ ਸਿੰਘ ਗੁਰਨੇ ਖੁਰਦ ਅਤੇ ਪਿਆਰਾ ਸਿੰਘ ਅਹਿਮਦਪੁਰ ਨੇ ਵੀ ਸੰਬੋਧਨ ਕੀਤਾ |
ਦਿੱਲੀ ਪਰੇਡ ਲਈ ਤਿਆਰੀਆਂ ਜ਼ੋਰਾਂ 'ਤੇ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨਾ ਜਾਰੀ ਹੈ | ਬੁਲਾਰਿਆਂ ਨੇ ਕਿਹਾ ਕਿ 26 ਨੂੰ ਦਿੱਲੀ ਵਿਖੇ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਪ੍ਰਤੀ ਕਿਸਾਨਾਂ 'ਚ ਭਾਰੀ ਉਤਸ਼ਾਹ ਹੈ ਅਤੇ ਤਿਆਰੀਆਂ ਵੱਡੇ ਪੱਧਰ 'ਤੇ ਚੱਲ ਰਹੀਆਂ ਹਨ ਤਾਂ ਕਿ ਦਿੱਲੀ ਸੰਘਰਸ਼ ਵਿਚ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਜਾ ਸਕੇ | ਇਸ ਮੌਕੇ ਤਾਰਾ ਚੰਦ ਬਰੇਟਾ, ਗੁਰਜੰਟ ਸਿੰਘ ਬਖਸ਼ੀਵਾਲਾ, ਮਾ: ਮੇਲਾ ਸਿੰਘ ਦਿਆਲਪੁਰਾ, ਤਾਲਾ ਸਿੰਘ ਮੰਡੇਰ, ਮਾਸਟਰ ਗੁਰਦੀਪ ਸਿੰਘ ਮੰਡੇਰ, ਮਹਿੰਦਰ ਸਿੰਘ ਕੁੱਲਰੀਆਂ, ਜਗਰੂਪ ਸਿੰਘ ਮੰਘਾਣੀਆਂ, ਕਰਤਾਰ ਸਿੰਘ ਚੱਠਾ, ਜਗਮੇਲ ਸਿੰਘ ਕੁੱਲਰੀਆਂ, ਹਰਦੀਪ ਕੌਰ ਬਹਾਦਰਪੁਰ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪ ਬਰੇਟਾ ਅੱਗੇ ਧਰਨਾ ਜਾਰੀ
ਭਾਕਿਯੂ ਏਕਤਾ (ਉਗਰਾਹਾਂ) ਵਲੋਂ ਰਿਲਾਇੰਸ ਪੰਪ ਬਰੇਟਾ ਦਾ ਘਿਰਾਓ ਜਾਰੀ ਹੈ | ਆਗੂਆਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਤੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦਾ ਬਾਈਕਾਟ ਜਾਰੀ ਰਹੇਗਾ | ਇਸ ਮੌਕੇ ਸੁਖਪਾਲ ਸਿੰਘ ਗੋਰਖਨਾਥ, ਜਸਵੀਰ ਕੌਰ ਦਿਆਲਪੁਰਾ, ਲੀਲਾ ਸਿੰਘ ਕਿਸ਼ਨਗੜ੍ਹ, ਕਰਮਜੀਤ ਸਿੰਘ ਸੰਘਰੇੜੀ, ਸਰੋਜ ਕੌਰ ਦਿਆਲਪੁਰਾ ਨੇ ਸੰਬੋਧਨ ਕੀਤਾ |
ਸਰਦੂਲਗੜ੍ਹ ਦੇ ਪਿੰਡਾਂ 'ਚ ਟਰੈਕਟਰ ਮਾਰਚ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ 26 ਜਨਵਰੀ ਦੀ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ ਇਲਾਕੇ ਦੇ ਪਿੰਡਾਂ 'ਚ ਟਰੈਕਟਰ ਮਾਰਚ ਕੱਢਿਆ ਗਿਆ | ਇਹ ਮਾਰਚ ਫੱਤਾ ਮਾਲੋਕਾ ਤੋਂ ਸ਼ੁਰੂ ਹੋ ਕੇ ਟਿੱਬੀ ਹਰੀ ਸਿੰਘ, ਸਰਦੂਲੇਵਾਲਾ, ਸਰਦੂਲਗੜ੍ਹ, ਝੰਡਾ ਕਲਾਂ, ਨਾਹਰਾਂ, ਮਾਨਖੇੜਾ, ਸੰਘਾ ਹੁੰਦਾ ਹੋਇਆ ਵਾਪਸ ਫੱਤਾ ਮਾਲੋਕਾ ਸਮਾਪਤ ਹੋਇਆ | ਗੁਰਤੇਜ ਸਿੰਘ, ਗੁਰਸੇਵਕ ਸਿੰਘ ਐਡਵੋਕੇਟ, ਗੁਰਭਿੰਦਰ ਸਿੰਘ ਗਿੰਨੀ ਨੇ ਕਿਸਾਨਾਂ, ਦੁਕਾਨਦਾਰਾਂ ਤੇ ਮਜ਼ਦੂਰਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਪਰੇਡ 'ਚ ਹੁੰਮ-ਹੁੰਮਾ ਕੇ ਪਹੁੰਚਿਆ ਜਾਵੇ |
ਮਾਨਸਾ, 21 ਜਨਵਰੀ (ਵਿ. ਪ੍ਰਤੀ.)- ਮਾਨਸਾ ਜ਼ਿਲੇ੍ਹ 'ਚ 2 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦਕਿ 4 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ 376 ਨਮੂਨੇ ਲਏ ਗਏ ਹਨ | ...
ਮਾਨਸਾ, 21 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਈ.ਜੀ.ਐਸ./ ਏ. ਆਈ. ਐਸ. ਟੀ. ਆਰ. ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮਾਨਸਾ ਪਹੁੰਚਣ 'ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾਣਗੀਆਂ | ਜਥੇਬੰਦੀ ਦੀ ਇੱਥੇ ਹੋਈ ਇਕੱਤਰਤਾ ਮੌਕੇ ...
ਭੀਖੀ, 21 ਜਨਵਰੀ (ਬਲਦੇਵ ਸਿੰਘ ਸਿੱਧੂ, ਗੁਰਿੰਦਰ ਸਿੰਘ ਔਲਖ)- ਕੋਰੋਨਾ ਕਾਲ ਦੌਰਾਨ ਪਿਛਲੇ ਲਗਪਗ 10 ਮਹੀਨਿਆਂ ਤੋਂ ਬੰਦ ਪਏ ਯੂਨੀਵਰਸਿਟੀਆਂ ਤੇ ਕਾਲਜ ਖੁੱਲ੍ਹਣ 'ਤੇ ਕਸਬਾ ਭੀਖੀ ਦੇ ਕਾਲਜਾਂ 'ਚ ਰੌਣਕਾਂ ਪਰਤੀਆਂ ਅਤੇ ਵਿਦਿਆਰਥੀਆਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ | ...
ਬਲਵਿੰਦਰ ਸਿੰਘ ਧਾਲੀਵਾਲ 9815097746 ਮਾਨਸਾ- ਇੱਥੋਂ 13 ਕਿੱਲੋਮੀਟਰ ਦੂਰ ਅਤੇ ਮਾਨਸਾ-ਸਿਰਸਾ ਮੁੱਖ ਸੜਕ 'ਤੇ ਵਸੇ ਪਿੰਡ ਦੂਲੋਵਾਲ ਤੋਂ ਛਿਪਦੇ ਵਾਲੇ ਪਾਸੇ 4 ਕਿੱਲੋਮੀਟਰ ਦੀ ਵਿੱਥ 'ਤੇ ਆਬਾਦ ਪਿੰਡ ਮੌਜੀਆ ਦੇ ਮੋੜ੍ਹੀ ਗੱਡ ਸਿੱਧੂ ਭਰਾ ਨਿਹਾਲ ਸਿੰਘ ਅਤੇ ਬਹਾਲ ਸਿੰਘ ਸਨ | ...
ਮਾਨਸਾ, 21 ਜਨਵਰੀ (ਸ.ਰ.)- ਇੰਡੋ ਕੈਨੇਡੀਅਨ ਮਾਨਸਾ ਦੇ ਆਈਲੈਟਸ ਤੇ ਇਮੀਗਰੇਸ਼ਨ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਾਨਸਾ ਨੇ ਆਈਲਟਸ ਦੀ 'ਚੋਂ 7.5 ਬੈਂਡ ਲੈ ਕੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਲਿਆ ਹੈ | ਸੰਸਥਾ ਦੇ ਐਮ. ਡੀ. ...
ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ, ਜਿਸ ਵਿਚ 'ਆਪ' ਨੇ ਆਪਣੇ 39 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ | 'ਆਪ' ਨੇ ਪਹਿਲੀ ਸੂਚੀ ਵਿਚ ਔਰਤਾਂ ਨੂੰ ...
ਸੰਗਤ ਮੰਡੀ, 21 ਜਨਵਰੀ (ਸਾਮ ਸੁੰਦਰ ਜੋਸੀ)- ਆਮ ਆਦਮੀ ਪਾਰਟੀ ਦੇ ਬਠਿੰਡਾ (ਦਿਹਾਤੀ) ਤੋਂ ਵਿਧਾਇਕਾ ਪ੍ਰੋ: ਰੁਪਿੰਦਰ ਰੂਬੀ ਵਲੋਂ ਨਗਰ ਕੌਾਸਲ ਚੋਣਾਂ ਦੇ ਮੱਦੇਨਜ਼ਰ ਸੰਗਤ ਮੰਡੀ ਦੇ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ 'ਚੋਂ ਵਾਰਡ ...
ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੈਮੋਕ੍ਰੇਟਿਕ ਟੀਚਰ ਫ਼ਰੰਟ ਦੀ ਬਠਿੰਡਾ ਤੇ ਸੰਗਤ ਇਕਾਈ ਨੇ 'ਸਕੱਤਰ ਭਜਾਓ, ਸਿੱਖਿਆ ਬਚਾਓ' ਦੇ ਨਾਅਰਿਆਂ ਨਾਲ ਸਿੱਖਿਆ ਸਕੱਤਰ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ | ਡੀ.ਟੀ.ਐੱਫ. ਦੀ ਜਨਰਲ ਕੌਾਸਲ ਦੇ ਸੱਦੇ 'ਤੇ ...
ਬਠਿੰਡਾ, 21 ਜਨਵਰੀ (ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਾਹਿਬ ਸ਼ੀਸ਼ ਮਹਿਲ ਦੀਆਂ ਸੰਗਤਾਂ ਵਲੋਂ ਰਾਤ ਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਦੀਆਂ ...
ਨਥਾਣਾ, 21 ਜਨਵਰੀ (ਗੁਰਦਰਸ਼ਨ ਲੁੱਧੜ)- ਪੰਜਾਬ ਨੰਬਰਦਾਰ ਯੂਨੀਅਨ ਦੇ ਸਥਾਨਕ ਦਫਤਰ ਵਿੱਚ ਨੰਬਰਦਾਰਾਂ ਵੱਲੋਂ ਮੀਟਿੰਗ ਕਰਕੇ ਦਿੱਲੀ ਦੀ ਕਿਸਾਨ ਪਰੇਡ ਲਈ ਲਾਮਬੰਦੀ ਕੀਤੀ ਗਈ ਅਤੇ ਵਿਉਂਤਬੰਦੀ ਨਾਲ ਉਥੇ ਪੁੱਜਣ ਦਾ ਫੈਸਲਾ ਕੀਤਾ ਗਿਆ | ਨੰਬਰਦਾਰਾਂ ਨੇ ਇਸ ਵਾਰ ...
ਬਠਿੰਡਾ, 21 ਜਨਵਰੀ (ਕੰਵਲਜੀਤ ਸਿੰਘ ਸਿੱਧੂ)- 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਗਰਮਾ ਗਿਆ ਹੈ | ਬਠਿੰਡਾ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲ ...
ਬਠਿੰਡਾ, 21 ਜਨਵਰੀ (ਅਵਤਾਰ ਸਿੰਘ)- ਸਥਾਨਕ ਪ੍ਰਤਾਪ ਨਗਰ ਵਿਚ ਇਕ ਘਰ ਵਿਚ ਪਾਲੇ ਜਾ ਰਹੇ ਪਿਟਬੁਲ ਕੁੱਤੇ ਨੇ ਇਕ ਨਾਬਾਲਗ ਲੜਕੇ (15) ਦੇ ਪੈਰ ਨੂੰ ਵੱਢ ਲਿਆ | ਲੜਕੇ ਦੇ ਚੀਕਾਂ ਮਾਰਨ 'ਤੇ ਆਂਢ-ਗੁਆਂਢ ਦੇ ਲੋਕਾਂ ਨੇ ਇਕੱਠੇ ਹੋ ਕੇ ਬਹੁਤ ਹੀ ਮੁਸ਼ਕਿਲ ਨਾਲ ਲੜਕੇ ਨੂੰ ...
ਭੀਖੀ, 21 ਜਨਵਰੀ (ਔਲਖ)- ਕਸਬਾ ਭੀਖੀ ਵਿਖੇ ਅਨਾਜ ਮੰਡੀ ਦੇ ਨੇੜੇ ਇਕ ਸੜਕ ਹਾਦਸੇ 'ਚ ਨੌਜਵਾਨ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਪਿੰਡ ਮਲਕੋਂ ਦਾ ਨੌਜਵਾਨ ਲਵਪ੍ਰੀਤ ਸਿੰਘ (22) ਆਪਣੇ ਮੋਟਰਸਾਈਕਲ 'ਤੇ ਸੁਨਾਮ ਵੱਲ ਕੋਈ ਕੰਮ ਜਾ ਰਿਹਾ ਸੀ ...
ਰਾਮਪੁਰਾ, 21 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)- ਮਾਲ ਪੁਨਰਵਾਸ ਤੇ ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਖੇਤੀ ਸੁਧਾਰਾਂ ਬਾਰੇ ਉੱਚ ਤਾਕਤੀ ਕਮੇਟੀ ਵਲੋਂ ਮਨਜ਼ੂਰੀ ਦੇਣ ਸਬੰਧੀ ਆਰ.ਟੀ.ਆਈ. ਰਾਹੀਂ ਮਿਲੇ ਜਵਾਬ 'ਚ ਕੇਂਦਰ ਸਰਕਾਰ ਦੇ ਝੂਠ ਦਾ ...
ਬਠਿੰਡਾ, 21 ਜਨਵਰੀ (ਸ.ਰ.)- ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਲੋਂ ਅੱਜ ਪਟਵਾਰੀ ਮਾਲ ਹਲਕਾ ਮਲੂਕਾ-1 ਜਸਕਰਨ ਸਿੰਘ ਨੂੰ ਪਟਵਾਰ ਖਾਨਾ ਸਬ-ਤਹਿਸੀਲ ਭਗਤਾ ਭਾਈਕਾ ਵਿਖੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ...
ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)- ਬੀਤੀ ਰਾਤ ਇਕ ਨੌਜਵਾਨ ਵਲੋਂ ਰਿਫਾਇਨਰੀ ਨੇੜੇ ਸਥਿਤ ਲੇਬਰ ਕਾਲੋਨੀ ਵਿਚ ਭੇਦਭਰੀ ਹਾਲਤ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਸ ਦੇ ਸਾਥੀਆਂ ...
ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਹਾਸਲ ਕਰਵਾਉਣ ਲਈ ਮੁਫ਼ਤ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ | ...
ਕੋਟਫੱਤਾ, 21 ਜਨਵਰੀ (ਰਣਜੀਤ ਸਿੰਘ ਬੁੱਟਰ)-ਨਗਰ ਕੌਾਸਲ ਕੋਟਫੱਤਾ ਦੇ ਚੁਣਾਵ ਲਈ ਵਾਰਡ ਨੰਬਰ 10 ਤੋਂ ਅਕਾਲੀ ਦਲ ਦੀ ਟਿਕਟ ਸਾਬਕਾ ਪ੍ਰਧਾਨ ਨਗਰ ਕੌਾਸਲ ਕੋਟਫੱਤਾ ਤੇ ਅਕਾਲੀ ਦਲ ਬਠਿੰਡਾ ਦਿਹਾਤੀ ਤੋਂ ਸੀਨੀਅਰ ਮੀਤ ਪ੍ਰਧਾਨ ਹਰਤੇਜ ਸਿੰਘ ਢਿੱਲੋਂ ਚੋਣ ਲੜਨਗੇ | ...
ਬੁਢਲਾਡਾ, 21 ਜਨਵਰੀ (ਸੁਨੀਲ ਮਨਚੰਦਾ)- ਸਥਾਨਕ ਨਗਰ ਸੁਧਾਰ ਸਭਾ ਦੀ ਮੀਟਿੰਗ ਸੰਸਥਾ ਦੇ ਦਫ਼ਤਰ ਵਿਖੇ ਸਭਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ...
ਮੌੜ ਮੰਡੀ, 21 ਜਨਵਰੀ (ਗੁਰਜੀਤ ਸਿੰਘ ਕਮਾਲੂ)- ਕੋਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਲੰਬੇ ਅਰਸੇ ਬਾਅਦ ਸਰਕਾਰ ਵਲੋਂ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ | ਕੋਰੋਨਾ ਤੋਂ ਬਾਅਦ ਅੱਜ ਯੂਨੀਵਰਸਿਟੀ ਕੈਂਪਸ ਮੌੜ ਅੰਦਰ ਪੜ੍ਹਾਈ ਦੀ ਸ਼ੁਰੂਆਤ ...
ਬਠਿੰਡਾ, 21 ਜਨਵਰੀ (ਸਟਾਫ਼ ਰਿਪੋਰਟਰ)- ਐਕਸ ਸਰਵਿਸਮੈਨ ਵੈੱਲਫੇਅਰ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ ਮੌੜ ਦੇ ਨਿਰਦੇਸ਼ਾਂ 'ਤੇ ਜਥੇਬੰਦੀ ਵਲੋਂ ਬਠਿੰਡਾ ਵਿਖੇ ਅੱਜ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ | ਜ਼ਿਲ੍ਹਾ ਪ੍ਰਧਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX