ਜਗਰਾਉਂ, 22 ਜਨਵਰੀ (ਜੋਗਿੰਦਰ ਸਿੰਘ)-ਜਗਰਾਉਂ ਹਲਕੇ ਦੇ ਪਿੰਡਾਂ ਲਈ ਵਿੱਤ ਕਮਿਸ਼ਨ ਦੀ ਆਈ ਗ੍ਰਾਂਟ ਦੇ ਚੈੱਕ ਵੰਡਣ ਲਈ ਅੱਜ ਪਿੰਡ ਸਵੱਦੀ ਖੁਰਦ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਹਲਕੇ ਦੀਆਂ 50 ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ ਵੰਡੇ ਗਏ | ਇੱਥੇ ਜ਼ਿਕਰਯੋਗ ਹੈ ਕਿ ਜਗਰਾਉਂ ਹਲਕੇ ਦੇ ਪਿੰਡਾਂ ਲਈ 14ਵੇਂ ਵਿੱਤ ਕਮਿਸ਼ਨ ਦੇ 13 ਕਰੋੜ 15 ਲੱਖ ਰੁਪਏ ਅਤੇ ਆਰ.ਡੀ.ਐੱਫ ਦੇ 4 ਕਰੋੜ 70 ਲੱਖ ਰੁਪਏ ਆਏ ਹਨ | ਜਿੰਨ੍ਹਾਂ 'ਚੋਂ 50 ਪੰਚਾਇਤਾਂ ਨੂੰ ਅੱਜ ਚੈੱਕ ਵੰਡੇ ਗਏ ਅਤੇ 31 ਪੰਚਾਇਤਾਂ ਨੂੰ ਮਿਤੀ 23 ਜਨਵਰੀ ਨੂੰ ਪਿੰਡ ਕਾਉਂਕੇ ਕਲਾਂ ਵਿਖੇ ਇਕ ਸਮਾਗਮ ਕਰਕੇ ਚੈੱਕ ਵੰਡੇ ਜਾਣਗੇ | ਅੱਜ ਜਗਰਾਉਂ ਹਲਕੇ ਦੀਆਂ ਪੰਚਾਇਤਾਂ ਨੂੰ ਚੈੱਕ ਵੰਡਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਦੱਸਿਆ ਕਿ ਲੁਧਿਆਣੇ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਲਈ 14ਵੇਂ ਵਿੱਤ ਕਮਿਸ਼ਨ ਦੇ 120 ਕਰੋੜ ਰੁਪਏ ਆਏ ਹਨ | ਜਿੰਨ੍ਹਾਂ ਨਾਲ ਸਮੁੱਚੇ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ | ਉਨ੍ਹਾਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਕੈਪਟਨ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ ਤੇ ਗ੍ਰਾਂਟਾਂ ਦੀ ਪਿੰਡਾਂ ਅਤੇ ਸ਼ਹਿਰਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਸ: ਜੰਡਾਲੀ ਨੇ ਮੌਕੇ 'ਤੇ ਪਹੁੰਚੇ ਹਲਕੇ ਦੇ ਸਰਪੰਚਾਂ ਤੇ ਪੰਚਾਂ ਨੂੰ ਵਧਾਈ ਵੀ ਦਿੱਤੀ | ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਵੀ ਜਗਰਾਉਂ ਹਲਕੇ ਦੇ ਪਿੰਡਾਂ ਲਈ ਹੁਣ ਤੱਕ ਆਈਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਾ ਜਿਕਰ ਕੀਤਾ ਤੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ | ਇਸ ਮੌਕੇ ਕਾਂਗਰਸੀ ਆਗੂ ਭਜਨ ਸਿੰਘ ਸਵੱਦੀ ਨੇ ਇਲਾਕੇ ਦੀਆਂ ਪੰਚਾਇਤਾਂ ਅਤੇ ਵੱਖ-ਵੱਖ ਆਗੂਆਂ ਨੂੰ ਸਵੱਦੀ ਖੁਰਦ ਪੁੱਜਣ 'ਤੇ ਜੀ ਆਇਆਂ ਆਖਿਆ | ਇਸ ਮੌਕੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਗੋਪਾਲ ਸ਼ਰਮਾ, ਸਰਪੰਚ ਸਰਬਜੀਤ ਸਿੰਘ ਸ਼ੇਰਪੁਰ, ਸਰਪੰਚ ਸਿਕੰਦਰ ਸਿੰਘ ਗਾਲਿਬ, ਸਰਪੰਚ ਸੁਖਦੇਵ ਸਿੰਘ ਸ਼ੇਖਦੌਲਤ, ਸਰਪੰਚ ਪਰਮਜੀਤ ਸਿੰਘ ਸ਼ੇਰਪੁਰ ਖੁਰਦ, ਸਰਪੰਚ ਜਸਵਿੰਦਰ ਸਿੰਘ ਕਾਕਾ, ਸਰਪੰਚ ਬਲਵੀਰ ਸਿੰਘ ਮਲਕ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਸਰਪੰਚ ਜਗਜੀਤ ਸਿੰਘ ਬਾਰਦੇਕੇ, ਜਗਜੀਤ ਸਿੰਘ ਤਿਹਾੜਾ, ਸਰਪੰਚ ਜਤਿੰਦਰਪਾਲ ਸਿੰਘ, ਸਰਪੰਚ ਗੁਰਮੀਤ ਸਿੰਘ ਅੱਬੂਪੁਰਾ, ਸਰਪੰਚ ਜਗਜੀਵਨ ਸਿੰਘ ਬਾਘੀਆਂ, ਸਰਪੰਚ ਸਿਕੰਦਰ ਸਿੰਘ ਬਰਸਾਲ, ਮੇਜਰ ਸਿੰਘ ਰਾਏ, ਦਲਬਾਰਾ ਸਿੰਘ ਸਵੱਦੀ, ਸਾਬਕਾ ਸਰਪੰਚ ਜੋਰਾ ਸਿੰਘ ਸਵੱਦੀ, ਨਗਿੰਦਰ ਸਿੰਘ, ਤਰਲੋਚਣ ਸਿੰਘ, ਹਰਨੇਕ ਸਿੰਘ ਪੰਚ, ਹਰਪਾਲ ਸਿੰਘ, ਸ਼ਮਸ਼ੇਰ ਸਿੰਘ, ਜਸਮਿੰਦਰ ਸਿੰਘ ਆਦਿ ਹਾਜ਼ਰ ਸਨ |
ਹਠੂਰ, 22 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਪ੍ਰਤੀ ਲੋਕਾਂ ਵਿਚ ਦਿਨੋਂ ਦਿਨ ਉਤਸ਼ਾਹ ਵੱਧਦਾ ਹੀ ਜਾ ਰਿਹਾ ਹੈ | ਜਿਸ ਤਹਿਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ 26 ਮਾਰਚ ਨੂੰ ਦਿੱਲੀ ਵਿਖੇ ਕੀਤੇ ਜਾਣ ਵਾਲੇ ...
ਚੌਾਕੀਮਾਨ, 22 ਜਨਵਰੀ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਾਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਵੀਰਾਂ ਦੇ ਸਹਿਯੋਗ ਨਾਲ ਕਿਸਾਨ ਵਿਰੋਧੀ ...
ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਦੇਸ਼ ਦੇ ਕਿਸਾਨਾਂ ਲਈ ਘਾਤਕ ਸਿੱਧ ਹੋਣਗੇ, ਇਸ ਲਈ ਸਮੁੱਚੇ ਵਰਗ ਸੰਘਰਸ਼ ਦੇ ਰਾਹ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਹਨ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ...
ਮੁੱਲਾਂਪੁਰ-ਦਾਖਾ, 22 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਲੋੜਵੰਦਾਂ ਦੀ ਸਹਾਇਤਾ ਦਾ ਕੇਂਦਰ ਬਿੰਦੂ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੇ ਅਹੁਦੇਦਾਰ, ਮੈਂਬਰਾਂ ਵਲੋਂ ਸਮਾਜ ਸੇਵੀ ਸੁਰਜੀਤ ਸਿੰਘ ਪੰਡੋਰੀ ...
ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਨਿਸ਼ਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ 21 ਫਰਵਰੀ ਦਿਨ ਐਤਵਾਰ ਨੂੰ ਬਿਰਧ ਆਸ਼ਰਮ ਬਰਨਾਲਾ ਚੌਾਕ ਰਾਏਕੋਟ ਵਿਖੇ ਕਰਵਾਏ ਜਾ ਰਹੇ ਹਨ | ਇਸ ...
ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੜੀਅਲ ਰਵੱਈਏ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਟਰੈਕਟਰ ਪਰੇਡ 26 ਜਨਵਰੀ ਨੂੰ ਕੀਤੀ ਜਾ ਰਹੀ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ...
ਪੱਖੋਵਾਲ/ਸਰਾਭਾ, 22 ਜਨਵਰੀ (ਕਿਰਨਜੀਤ ਕੌਰ ਗਰੇਵਾਲ)-ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਬਿੱਲਾਂ ਤੋਂ ਸੂਬੇ ਦੇ ਕਿਸਾਨ ਬੇ-ਹੱਦ ਨਿਰਾਸ਼ ਹਨ, ਜਿਸਦੇ ਚੱਲਦਿਆਂ ਪਿਛਲੇ ਪੰਜ ਮਹੀਨਿਆਂ ਤੋਂ ਉਪਰੋਕਤ ਬਿੱਲਾਂ ਨੂੰ ਰੱਦ ਕਰਵਾਉਣ ਲਈ ਰੋਸ ਮੁਜ਼ਾਹਰੇ ਕਰ ਰਹੇ ਹਨ, ਇਸ ...
ਹੰਬੜਾਂ, 22 ਜਨਵਰੀ (ਹਰਵਿੰਦਰ ਸਿੰਘ ਮੱਕੜ)-ਪੰਜਾਬ ਦੀ ਸੱਤ੍ਹਾ 'ਤੇ ਰਾਜ ਕਰਨ ਵਾਲੀਆਂ ਰਿਵਾਇਤੀ ਰਾਜਸੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਬਿਲਕੁਲ ਭੰਗ ਹੋ ਚੁੱਕਿਆ ਹੈ ਤੇ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਜਾਗਿਆ ਹੈ | 'ਆਪ' ਦੀ ਹਾਈਕਮਾਂਡ ਵਲੋਂ ਵੀ ...
ਚੌਾਕੀਮਾਨ, 22 ਜਨਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਮੋਰਕਰੀਮਾਂ ਵਿਖੇ ਬੀ.ਕੇ.ਯੂ. ਡਕੌਾਦਾ ਦੇ ਇਕਾਈ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾਂ ਤੇ ਮਨਪ੍ਰੀਤ ਸਿੰਘ ਮੱਖਣ ਦੀ ਅਗਵਾਈ ਵਿਚ ਨੌਜਵਾਨ ਵੀਰਾਂ ਤੇ ਬੀਬੀਆਂ ਵਲੋਂ ਕਿਸਾਨ ਵੀਰਾਂ ਦੀ ਹੌਾਸਲਾ ਅਫਜਾਈ ਅਤੇ ...
ਗੁਰੂਸਰ ਸੁਧਾਰ, 22 ਜਨਵਰੀ (ਜਸਵਿੰਦਰ ਸਿੰਘ ਗਰੇਵਾਲ)-ਅਜੋਕੇ ਸਮੇਂ 'ਚ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਦੇਸ਼ ਅੰਦਰ ਰਹਿ ਕੇ ਕੰਮ ਕਰਨ ਦੀ ਬਜਾਏ ਵਿਦੇਸ਼ਾਂ 'ਚ ਸੈਟਲ ਹੋਣ ਨੂੰ ਤਰਜੀਹ ਦੇ ਰਹੀ ਹੈ ਉੱਥੇ ਹੀ ਪਿੰਡ ਰਕਬੇ ਦੇ ਉੱਦਮੀ ਨੌਜਵਾਨ ਕਿਸਾਨ ਮੋਹਕਮ ਸਿੰਘ ਨੇ ...
ਸਿੱਧਵਾਂ ਬੇਟ, 22 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਵੱਖ-ਵੱਖ ਹੱਦਾਂ 'ਤੇ ਧਰਨਾ ਲਗਾਈ ਬੈਠੇ ਕਿਸਾਨਾਂ ਦੇ ਕਾਫ਼ਲੇ ਵਿਚ ਸ਼ਾਮਿਲ ਹੋਣ ਲਈ ਲਾਗਲੇ ਪਿੰਡ ...
ਰਾਏਕੋਟ, 22 ਜਨਵਰੀ (ਸੁਸ਼ੀਲ)-ਅੱਜ ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਐੱਸ.ਡੀ.ਐੱਮ ਡਾ: ਹਿਮਾਂਸ਼ੂ ਗੁਪਤਾ ਅਤੇ ਐੱਸ.ਐੱਮ.ਓ. ਡਾ: ਅਲਕਾ ਮਿੱਤਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਟੀਕਾਕਰਨ ਦੀ ਸ਼ੁਰੂਆਤ ਐੱਸ.ਐੱਮ.ਓ. ...
ਹੰਬੜਾਂ, 22 ਜਨਵਰੀ (ਜਗਦੀਸ਼ ਸਿੰਘ ਗਿੱਲ)-ਸ਼੍ਰੋਮਣੀ ਯੂਥ ਅਕਾਲੀ ਦਲ ਕਿਸਾਨੀ ਸੰਘਰਸ਼ 'ਚ ਕਿਸਾਨ ਜਥੇਬੰਦੀਆਂ ਨਾਲ ਚੱਟਾਨ ਵਾਂਗ ਖੜਾ ਹੈ ਤੇ ਹਲਕਾ ਗਿੱਲ 'ਚ ਵੱਡੀ ਗਿਣਤੀ 'ਚ ਨੌਜਵਾਨ ਵਰਗ ਦਿੱਲੀ ਟਰੈਕਟਰ ਪਰੇਡ 'ਚ ਸ਼ਮੂਲੀਅਤ ਕਰਨਗੇ | ਇਨ੍ਹਾਂ ਸ਼ਬਦਾਂ ਦਾ ...
ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੇ ਪਿ੍ੰਸੀਪਲ ਡਾ: ਰਜਨੀ ਬਾਲਾ ਵਲੋਂ ਪੰਜਾਬ ਸਰਕਾਰ ਦੇ ਫ਼ੈਸਲੇ 21 ਜਨਵਰੀ ਤੋਂ ਕਾਲਜ ਤੇ ਯੂਨੀਵਰਸਿਟੀ ਖੋਲ੍ਹਣ ਦਾ ਸਵਾਗਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਾਲਜ ਤੇ ...
ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ | ਜਿਸ ਦੇ ਸਬੰਧ ਵਿਚ ਪਿੰਡਾਂ ਦੇ ਕਿਸਾਨਾਂ ਵਲੋਂ ਟਰੈਕਟਰ ...
ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੁਰਜ ਨਕਲੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਦੇ ਇਕਾਈ ਪ੍ਰਧਾਨ ਕੇਹਰ ਸਿੰਘ ਦੀ ਅਗਵਾਈ ਹੇਠ ਪਿੰਡ ਵਲੋਂ 8ਵਾਂ ਜੱਥਾ ਦਿੱਲੀ ਸੰਘਰਸ਼ ਲਈ ਰਵਾਨਾ ਹੋਇਆ | ਇਸ ਮੌਕੇ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ...
ਹੰਬੜਾਂ, 22 ਜਨਵਰੀ (ਜਗਦੀਸ਼ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਆਨ ਡਕੌਾਦਾ ਦੇ ਸੱਦੇ 'ਤੇ ਪਿੰਡ ਪੁੜੈਣ ਤੋਂ ਕਿਸਾਨ ਆਗੂ ਪ੍ਰੇਮ ਸਿੰਘ ਬੋਪਾਰਾਏ, ਤਰਸੇਮ ਸਿੰਘ ਪੁੜੈਣ, ਗੁਰਦਰਸ਼ਨ ਸਿੰਘ ਬੋਪਾਰਾਏ, ਹਰਵਿੰਦਰ ਸਿੰਘ ਪੁੜੈਣ, ਜਗਵਿੰਦਰ ਸਿੰਘ ਬਾਸੀ, ਮੁਲਾਜ਼ਮ ਆਗੂ ...
ਜਗਰਾਉਂ, 22 ਜਨਵਰੀ (ਜੋਗਿੰਦਰ ਸਿੰਘ)-ਚਰਨਜੀਤ ਸਿੰਘ ਸੋਹਲ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੜਕ ਸੁਰੱਖਿਆ, ਜੀਵਨ ਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ | ਜਿਸ 'ਤੇ ਸ੍ਰੀ ਅਨਿਲ ਕੁਮਾਰ ਭਨੋਟ ਡੀ.ਐੱਸ.ਪੀ. ਟ੍ਰੈਫ਼ਿਕ ਲੁਧਿਆਣਾ ਦਿਹਾਤੀ ਦੀ ...
ਮੁੱਲਾਂਪੁਰ-ਦਾਖਾ, 22 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ 'ਚ ਸਰਵਪੱਖੀ ਵਿਕਾਸ ਲਈ ਕਾਂਗਰਸ ਦੇ ਇੰਚਾਰਜ ਕੈਪ: ਸੰਦੀਪ ਸੰਧੂ ਵਲੋਂ ਗ੍ਰਾਂਟ ਦੇ ਚੈੱਕ ਪੰਚਾਇਤਾਂ ਨੂੰ ਨਿਰੰਤਰ ਪਹੁੰਚ ਰਹੇ ਹਨ | ਕੈਪ: ਸੰਧੂ ਅੱਜ ਬਲਾਕ ਸਿੱਧਵਾਂ ਬੇਟ, ਸੁਧਾਰ, ਪੱਖੋਵਾਲ ਅਧੀਨ ...
ਜਗਰਾਉਂ, 22 ਜਨਵਰੀ (ਜੋਗਿੰਦਰ ਸਿੰਘ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸੰਘ ਜੀ ਦੇ ਅਵਤਾਰ ਦਿਹਾੜੇ ਸਬੰਧੀ ਪਿੰਡ ਰਾਮਗੜ੍ਹ ਭੁੱਲਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ 'ਚ ਸਜਾਇਆ ...
ਹੰਬੜਾਂ, 22 ਜਨਵਰੀ (ਜਗਦੀਸ਼ ਸਿੰਘ ਗਿੱਲ)-ਕਿਸਾਨ ਜਥੇਬੰਦੀਆਂ ਵਲੋਂ ਔਰਤ ਦਿਵਸ ਨੂੰ ਸਮਰਪਿਤ ਦਿੱਤੇ ਸੱਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਡਕੌਾਦਾ ਇਕਾਈ ਬਾਸੀਆਂ ਬੇਟ ਵਲੋਂ ਔਰਤ ਕਿਸਾਨ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਬੀਬੀ ਹਰਦੀਪ ਕੌਰ ਬੱਲ, ਮਨਪ੍ਰੀਤ ਕੌਰ ਤੇ ...
ਰਾਏਕੋਟ, 22 ਜਨਵਰੀ (ਸੁਸ਼ੀਲ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਇਕ ਮੀਟਿੰਗ ਜ਼ਿਲ੍ਹਾ ਕਨਵੀਨਰ ਗੁਰਪ੍ਰੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿੱਚ 26 ਨੂੰ ਦਿੱਲੀ ਵਿਖੇ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਨੂੰ ਲੈ ਕੇ ਕੀਤੇ ਜਾਣ ਵਾਲੇ ...
ਗੁਰੂਸਰ ਸੁਧਾਰ, 22 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਸਮੇਤ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਐਲਾਨੀ ਟਰੈਕਟਰ ਪਰੇਡ ਵਿਚ ਹਿੱਸਾ ...
ਸਿੱਧਵਾਂ ਬੇਟ, 22 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਸਿਹਤ ਵਿਭਾਗ ਦੇ ਮੁਲਾਜ਼ਮਾਂ ਵਿਚ ਕੋਰੋਨਾ ਟੀਕਾ ਲਗਵਾਉਣ ਲਈ ਪਾਏ ਜਾ ਰਹੇ ਡਰ ਅਤੇ ਅਫਵਾਹਾਂ ਨੂੰ ਲਗਾਮ ਦਿੰਦੇ ਹੋਏ ਸਿਵਲ ਹਸਪਤਾਲ ਸਿੱਧਵਾਂ ਬੇਟ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ: ਮਨਦੀਪ ਕੌਰ ਸਿੱਧੂ, ...
ਹਠੂਰ, 22 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਉਨ੍ਹਾਂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਜੌੜੀਆਂ ਸਾਹਿਬ ਪਿੰਡ ਮਾਣੂੰਕੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤੇ ਪੰਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX