ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਏਸ਼ੀਆ ਦੀ ਸੱਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਭਾਰਤ ਦੀ ਸੱਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਅਤੇ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਨੈਸ਼ਨਲ ਅਸੈਸਮੈਂਟ ਐਾਡ ਐਕਰੈਡੀਟੀਏਸ਼ਨ ਕਾਊਾਸਲ ਤੋਂ ਨੈਕ-ਏ ਪਲੱਸ ਗ੍ਰੇਡ ਦੀ ਦਰਜਾਬੰਦੀ ਹਾਸਲ ਕਰਕੇ ਦੇਸ਼ ਭਰ ਦੀਆਂ ਚੋਟੀ ਦੀਆਂ 24 ਯੂਨੀਵਰਸਿਟੀਆਂ 'ਚ ਸ਼ੁਮਾਰ ਹੋ ਗਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ: ਆਰ.ਐਸ. ਬਾਵਾ ਨੇ ਤਰਨ ਤਾਰਨ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਦੇਸ਼ ਭਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਡਾ: ਆਰ.ਐਸ. ਬਾਵਾ ਵਲੋਂ ਅੱਜ ਰਾਸ਼ਟਰੀ ਪੱਧਰ ਦੀ ਪ੍ਰਵੇਸ਼ ਪ੍ਰੀਖਿਆ ਤੇ ਵਜ਼ੀਫ਼ਾ ਸਕੀਮ 'ਸੀਯੂ ਸੀ.ਈ.ਟੀ-2021' ਵੀ ਜਾਰੀ ਕੀਤੀ ਗਈ ਜਿਸ ਅਧੀਨ ਯੂਨੀਵਰਸਿਟੀ ਦੇ ਵੱਖ-ਵੱਖ 135 ਅੰਡਰ-ਗੈ੍ਰਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ 'ਚ ਮੈਰਿਟ ਦੇ ਆਧਾਰ 'ਤੇ 100 ਫ਼ੀਸਦੀ ਵਜ਼ੀਫ਼ਾ ਦੇਣ ਦੀ ਵਿਵਸਥਾ 'ਵਰਸਿਟੀ ਪ੍ਰਸ਼ਾਸਨ ਵਲੋਂ ਕੀਤੀ ਗਈ ਹੈ | ਸੀਯੂ ਸੀ.ਈ.ਟੀ-2021 ਅਧੀਨ ਦਿੱਤੀ ਜਾਣ ਵਾਲੀ ਵਜ਼ੀਫ਼ਿਆਂ ਦੀ ਕੁੱਲ ਰਾਸ਼ੀ 33 ਕਰੋੜ ਰੁਪਏ ਹੈ ਅਤੇ ਦੋ ਪੜਾਵਾਂ ਤਹਿਤ ਆਨਲਾਈਨ ਪੱਧਰ 'ਤੇ ਹੋਣ ਵਾਲੀ ਇਸ ਪ੍ਰਵੇਸ਼ ਪ੍ਰੀਖਿਆ ਲਈ ਦੇਸ਼ ਭਰ ਦੇ ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਪਹੁੰਚ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਆਪਣੇ ਵਿਸ਼ਵ ਪੱਧਰੀ ਮਿਆਰ ਨੂੰ ਪ੍ਰਦਰਸ਼ਿਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਵ ਦਰਜਾਬੰਦੀ ਜਾਰੀ ਕਰਨ ਵਾਲੀ ਸੰਸਥਾ ਕਿਊ.ਐੱਸ.ਆਈ. ਗੇਜ਼ ਤੋਂ ਡਾਇਮੰਡ ਰੇਟਿੰਗ ਹਾਸਲ ਕੀਤੀ ਹੈ | ਚੰਡੀਗੜ੍ਹ ਯੂਨੀਵਰਸਿਟੀ ਕਿਊ.ਐੱਸ.ਆਈ. ਗੇਜ਼ ਤੋਂ 7 ਡਾਇਮੰਡ ਹਾਸਲ ਕਰਨ ਵਾਲੀ ਪੰਜਾਬ ਦੀ ਇਕ ਮਾਤਰ ਯੂਨੀਵਰਸਿਟੀ ਹੈ ਉੱਥੇ ਹੀ ਇਨੋਵੇਸ਼ਨ ਦੇ ਖੇਤਰ 'ਚ ਸਮੁੱਚੇ ਦੇਸ਼ 'ਚ ਪਹਿਲੇ ਸਥਾਨ ਤੇ ਰਹਿੰਦਿਆਂ ਡਾਇਮੰਡ ਰੇਟਿੰਗ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਹੋਏ ਅਕਾਦਮਿਕ ਕਰਾਰਾਂ ਦਾ ਜ਼ਿਕਰ ਕਰਦਿਆਂ ਡਾ: ਬਾਵਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਤੇ ਰੁਜ਼ਗਾਰ ਦੇ ਭਰਪੂਰ ਮੌਕੇ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਹੁਣ ਤੱਕ 68 ਦੇਸ਼ਾਂ ਦੀਆਂ 306 ਸਿਰਮੌਰ ਯੂਨੀਵਰਸਿਟੀਆਂ ਨਾਲ ਅਕਾਦਮਿਕ ਗਠਜੋੜ ਸਥਾਪਿਤ ਕਰਨ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਸਾਲ-2020 ਦੀਆਂ ਕੈਂਪਸ ਪਲੇਸਮੈਂਟਾਂ ਦਾ ਜ਼ਿਕਰ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ਪਿਛਲੇ ਸਾਲ ਜਿੱਥੇ ਵਿਸ਼ਵ ਵਿਆਪੀ ਪੱਧਰ ਤੋਂ ਚੋਟੀ ਦੀਆਂ 691 ਬਹੁ-ਕੌਮੀ ਕੰਪਨੀਆਂ ਵਲੋਂ ਕੁੱਲ 6617 ਵਿਦਿਆਰਥੀਆਂ ਦੀ ਚੰਗੇ ਸਾਲਾਨਾ ਤਨਖ਼ਾਹ ਪੈਕੇਜ਼ 'ਤੇ ਚੋਣ ਕੀਤੀ ਗਈ ਉੱਥੇ ਹੀ ਪੰਜਾਬ ਦੇ 873 ਵਿਦਿਆਰਥੀ ਵੱਡੀਆਂ ਕੰਪਨੀਆਂ 'ਚ ਪਲੇਸਮੈਂਟ ਹਾਸਲ ਕਰਨ 'ਚ ਕਾਮਯਾਬ ਰਹੇ ਜੋ ਕੁੱਲ ਕੈਂਪਸ ਪਲੇਸਮੈਂਟ ਦੀ 13 ਫ਼ੀਸਦੀ ਸੀ। ਇਨ੍ਹਾਂ ਵਿਚੋਂ 96 ਵਿਦਿਆਰਥੀਆਂ ਨੂੰ ਦਿੱਗਜ ਕੰਪਨੀਆਂ ਵਲੋਂ ਦੋ ਜਾਂ ਦੋ ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਪ੍ਰਾਪਤ ਹੋਈ ਹੈ। ਪੰਜਾਬ ਦੇ ਮਾਝੇ ਖੇਤਰ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਜ਼ਿਕਰ ਕਰਦਿਆਂ ਡਾ: ਬਾਵਾ ਨੇ ਦੱਸਿਆ ਕਿ ਮਾਝੇ ਖੇਤਰ ਦੇ 182 ਵਿਦਿਆਰਥੀ ਬਹ-ੁਕੌਮੀ ਕੰਪਨੀਆਂ 'ਚ ਨੌਕਰੀਆਂ ਪ੍ਰਾਪਤ ਕਰਨ 'ਚ ਕਾਮਯਾਬ ਰਹੇ, ਜਿਨ੍ਹਾਂ ਵਿਚੋਂ ਮਾਝੇ ਨਾਲ ਸੰਬੰਧਤ ਵਿਦਿਆਥੀਆਂ ਨੂੰ ਵੱਡੀਆਂ ਕੰਪਨੀਆਂ ਦੁਆਰਾ ਚੰਗੇ ਤਨਖ਼ਾਹ ਪੈਕੇਜ਼ 'ਤੇ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਹੋਈ ਹੈ। ਬੈਚ-2021 ਦੀ ਭਰਤੀ ਪ੍ਰੀਕਿਰਿਆ ਲਈ ਹੁਣ ਤੱਕ 325 ਬਹੁਕੌਮੀ ਕੰਪਨੀਆਂ ਵਲੋਂ 3 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਵੱਡੇ ਤਨਖ਼ਾਹ ਪੈਕੇਜ਼ਾਂ 'ਤੇ ਨੌਕਰੀਆਂ ਦੀ ਪੇਸ਼ਕਸ਼ ਦਿੱਤੀ ਗਈ ਹੈ। ਬੈਚ-2021 ਲਈ ਪਹੁੰਚਣ ਵਾਲੀਆਂ ਕੰਪਨੀਆਂ 'ਚ ਕੌਂਗਨੀਜੈਂਟ ਵਲੋਂ 607 ਪੇਸ਼ਕਸ਼ਾਂ, ਕੈਪਜੈਮਿਨੀ 349, ਵਿਪਰੋ 287, ਟੀ.ਸੀ.ਐੱਸ 162 ਅਤੇ ਡੀ.ਐਕਸ ਟੈਕਨਾਲੋਜੀ ਵਲੋਂ 101 ਪੇਸ਼ਕਸ਼ਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ 'ਵਰਸਿਟੀ ਦੇ ਨੌਜਵਾਨ ਉਦਮੀਆਂ ਵਲੋਂ 108 ਸਟਾਰਟਅੱਪ ਸਥਾਪਿਤ ਕਰਕੇ ਖੇਤਰ 'ਚ ਵੱਡਾ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ ਜਦਕਿ ਮਾਣ ਵਾਲੀ ਗੱਲ ਹੈ ਕਿ 108 ਵਿਚੋਂ 31 ਸਟਾਰਟਅੱਪ ਪੰਜਾਬ ਦੇ ਵਿਦਿਆਰਥੀਆਂ ਵਲੋਂ ਸਥਾਪਿਤ ਕੀਤੇ ਗਏ ਹਨ। ਸੀਯੂ ਸੀ.ਈ.ਟੀ-2021 ਦਾ ਰਜਿਸਟ੍ਰੇਸ਼ਨ ਪੋਰਟਲ ਜਾਰੀ ਕਰਦਿਆਂ ਡਾ: ਬਾਵਾ ਨੇ ਦੱਸਿਆ ਕਿ ਇੰਜੀਨੀਅਰਿੰਗ, ਐੱਮ.ਬੀ.ਏ, ਲਾਅ, ਫ਼ਾਰਮੇਸੀ ਅਤੇ ਐਗਰੀਕਲਚਰ ਕੋਰਸਾਂ 'ਚ ਦਾਖ਼ਲੇ ਲਈ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ 'ਵਰਸਿਟੀ ਦੀ ਸਥਾਪਨਾ ਤੋਂ ਹੁਣ ਤੱਕ 63 ਹਜ਼ਾਰ ਵਿਦਿਆਰਥੀ ਉਪਰੋਕਤ ਵਜ਼ੀਫ਼ਾ ਸਕੀਮ ਦਾ ਲਾਭ ਲੈ ਚੁੱਕੇ ਹਨ।
ਤਰਨ ਤਾਰਨ, 22 ਜਨਵਰੀ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਇਕ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜੋ ਕਿ ਫ਼ਰਾਰ ਹੈ | ਏ.ਐੱਸ.ਆਈ. ਮੁਖਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਹੁਣ ਤੱਕ ਜ਼ਿਲਾ ਤਰਨ ਤਾਰਨ ਦੇ 758 ਫਰੰਟਲਾਈਨ ਹੈੱਲਥ ਵਰਕਰਾਂ ਨੂੰ ਕੋਵਿਡ-19 ਸਬੰਧੀ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੀ ਜਾਂਚ ਲਈ ਅੱਜ 796 ਸੈਂਪਲ ਹੋਰ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਜਿਸਮ ਫਰੋਸੀ ਦਾ ਧੰਦਾ ਕਰਨ ਦੇ ਦੋਸ਼ ਹੇਠ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਸਮੁੱਚੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਈ-ਦਾਖ਼ਲ ਪੋਰਟਲ ਖ਼ਪਤਕਾਰਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰੇਗਾ ਤੇ ਆਪਣੇ ਸਹਿਜ ਤੇ ਸਹਿਯੋਗੀ ਢਾਂਚੇ ...
ਤਰਨ ਤਾਰਨ, 22 ਜਨਵਰੀ (ਲਾਲੀ ਕੈਰੋਂ)- ਆੜ੍ਹਤੀਆ ਐਸੋਸੀਏਸ਼ਨ ਤਰਨ ਤਾਰਨ ਦੇ ਪ੍ਰਧਾਨ ਕਰਨੈਲ ਸਿੰਘ ਦੇਉ ਦੀ ਪ੍ਰਧਾਨਗੀ ਹੇਠ ਸਥਾਨਕ ਨਵੀ ਦਾਣਾ ਮੰਡੀ ਵਿਖੇ ਆੜ੍ਹਤੀਆਂ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਐਗਜ਼ੈਕਟਿਵ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ | ...
ਪੱਟੀ, 22 ਜਨਵਰੀ (ਬੋਨੀ ਕਾਲੇਕੇ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਗਿੱਲ ਅਤੇ ਪੱਟੀ ਤੋਂ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਪੁਰਜ਼ੋਰ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਜੋ ਸ੍ਰੀ ਗੁਰੂ ਤੇਗ ਬਹਾਦਰ ਸਟੇਟ ...
ਪੱਟੀ, 22 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ)- ਕਿਸਾਨੀ ਸਾਡਾ ਕਿੱਤਾ ਹੈ, ਸਾਡਾ ਮੁੱਢ ਹੈ, ਸਾਡੀ ਹੋਂਦ ਹੈ, ਕਿਸਾਨੀ ਸੰਘਰਸ਼ ਵਿੱਚ ਸਾਡਾ ਕੋਈ ਵੀ ਮਿੱਤਰ ਸੱਜਣ ਪਾਰਟੀ ਕਰਕੇ ਨਹੀਂ ਆਪਣੀ ਹੋਂਦ ਹਸਤੀ ਨੂੰ ਬਚਾਉਣ ਵਾਸਤੇ ਬਤੌਰ ਕਿਸਾਨ ਹਿਸਾ ਲੈ ...
ਫਤਿਆਬਾਦ, 22 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਫਤਿਆਬਾਦ ਚੋਹਲਾ ਸਾਹਿਬ ਰੋਡ 'ਤੇ ਫਤਿਆਬਾਦ ਤੋਂ ਥੋੜੀ ਦੂਰੀ 'ਤੇ ਰਾਧਾ ਸੁਆਮੀ ਬਿਆਸ ਵਾਲਿਆਂ ਦੇ ਡੇਰੇ ਦੇ ਅਗਲੇ ਪਾਸੇ ਗਹਿਰੀ ਧੂੰਦ ਕਾਰਨ ਮੋਟਰਸਾਈਕਲ ਸਵਾਰ ਅਤੇ ਟਰੈਕਟਰ ਟਰਾਲੀ 'ਚ ਐਕਸੀਡੈਂਟ ਹੋਣ ਦਾ ਸਮਾਚਾਰ ਹੈ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹੇ ਵਿਚ ਲੁੱਟਖੋਹ, ਚੋਰੀ ਦੀਆਂ ਘਟਨਾਵਾਂ ਵਿਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ ਅਤੇ ਲੁਟੇਰੇ ਸ਼ਰੇਆਮ ਬੇਖੌਫ਼ ਹੋ ਕੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਬੌਹੜੀ ਚੌਕ ਨਜ਼ਦੀਕ ...
ਖਡੂਰ ਸਾਹਿਬ, 22 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੀਆਂ ਆਂਗਣਵਾੜੀ ਵਰਕਰਾਂ ਨੇ ਅੱਜ ਕਸਬਾ ਖਡੂਰ ਸਾਹਿਬ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਬਲਾਕ ਪ੍ਰਧਾਨ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਪੰਜਾਬ ਵਿਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੀ. ਐੱਸ. ਡੀ. ਐੱਮ. ਵਲੋਂ ਗ਼ਰੀਬ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫ਼ਤ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ | ਹੁਣ ਤੱਕ ਪੀ.ਐੱਸ.ਡੀ.ਐੱਮ. ਵਲੋਂ ਚਲਾਏ ਜਾਂਦੇ ਵੱਖ-ਵੱਖ ...
ਝਬਾਲ, 22 ਜਨਵਰੀ (ਸੁਖਦੇਵ ਸਿੰਘ)-ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਫੈਸਲੇ ਲੈ ਕੇ ਦੇਸ਼ ਨੂੰ ਅੰਬਾਨੀਆਂ-ਅਡਾਨੀਆਂ ਦੇ ਹਵਾਲੇ ਕਰਨ ਲਈ ਤੁਰੀ ਹੋਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ...
ਤਰਨ ਤਾਰਨ, 22 ਜਨਵਰੀ (ਲਾਲੀ ਕੈਰੋਂ)- ਆਮ ਆਦਮੀ ਪਾਰਟੀ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੱਢੀ ਜਾ ਰਹੀ ...
ਫਤਿਆਬਾਦ, 22 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਰਮਨਜੀਤ ਸਿੰਘ ਸਿੱਕੀ ਹਲਕਾ ਖਡੂਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਇੰਚਾਰਜ ਅਤੇ ਵਿਧਾਇਕ ਸਿੱਕੀ ਦੇ ਸਿਆਸੀ ਸਕੱਤਰ ਜਸਵਿੰਦਰ ਸਿੰਘ ਵਲੋਂ ਪਿੰਡ ਦਿਲਾਵਲਪੁਰ ਵਿਖੇ ਗੁਰਬਿੰਦਰ ਸਿੰਘ ਦੇ ਗ੍ਰਹਿ ਵਿਖੇ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਵਿਚ ਸ਼ੂਟਿੰਗਬਾਲ ਖੇਡ ਨੂੰ ਸਕੂਲਾਂ ਵਿਚ ਬਹੁਤ ਜਲਦੀ ਸ਼ੁਰੂ ਕੀਤਾ ਜਾਵੇਗਾ | ਇਹ ਜਾਣਕਾਰੀ ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੇ ਕੋਆਰਡੀਨੇਟਰ ਰਾਜੇਸ਼ ਥਾਪਾ ਨੇ ਦੱਸਿਆ ਕਿ ਇਹ ...
ਝਬਾਲ, 22 ਜਨਵਰੀ (ਸੁਖਦੇਵ ਸਿੰਘ)- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਦਿਵਿਆਂਗਜਨਾਂ ਦੇ 'ਯੂਨੀਕ ਡਿਸਏਬਲਿਟੀ ਅਡੈਂਟੀ ਕਾਰਡ' ਬਣਾਉਣ ਕਮਿਊਨਿਟੀ ਹੈੱਲਥ ਸੈਂਟਰ ਝਬਾਲ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ...
ਤਰਨ ਤਾਰਨ, 22 ਜਨਵਰੀ (ਲਾਲੀ ਕੈਰੋਂ)- ਤਰਨ ਤਾਰਨ ਦੇ ਨਜ਼ਦੀਕੀ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਧਰਮਚੰਦ ਕਲਾਂ ਵਿਖੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਮੁੱਖ ਅਧਿਆਪਕ ਜਸਬੀਰ ਕੌਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਟਾਫ਼ ਸਮੇਤ ਸਕੂਲ ਵਿਚ ...
ਖੇਮਕਰਨ, 22 ਜਨਵਰੀ (ਰਾਕੇਸ਼ ਬਿੱਲਾ)-ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਸਬ ਡਵੀਜ਼ਨ ਖੇਮਕਰਨ ਦੀ ਚੋਣ ਸਬੰਧੀ ਮੁਲਾਜ਼ਮਾਂ ਦੀ ਇਕੱਤਰਤਾ ਡਵੀਜ਼ਨ ਪ੍ਰਧਾਨ ਗੁਰਦੇਵ ਸਿੰਘ ਬਾਠ ਤੇ ਡਵੀਜ਼ਨ ਸਕੱਤਰ ਬਲਜੀਤ ਸਿੰਘ ਭੰਗਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਕਾਂਗਰਸ ਭਵਨ ਤਰਨ ਤਾਰਨ ਵਿਖੇ ਕਾਂਗਰਸ ਸੇਵਾ ਦਲ ਦੀ ਮੀਟਿੰਗ ਆਦੇਸ਼ ਅਗਨੀਹੋਤਰੀ ਜ਼ਿਲ੍ਹਾ ਚੀਫ਼ ਕਾਂਗਰਸ ਸੇਵਾ ਦਲ ਦੀ ਪ੍ਰਧਾਨਗੀ ਹੇਠ ਹੋਈ, ਮੁੱਖ ਮਹਿਮਾਨ ਵਜੋਂ ਸ੍ਰੀਮਤੀ ਲੀਲਾ ਵਰਮਾ ਪੰਜਾਬ ਪ੍ਰਦੇਸ਼ ਆਰਗੇਨਾਈਜ਼ਰ ...
ਪੱਟੀ, 22 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਸਕੂਲ ਦੇ ਵਿੱਦਿਅਕ ਮਾਹੌਲ ਨੂੰ ਹੋਰ ਵਧੇਰੇ ਬਲ ਮਿਲਿਆ ਜਦੋਂ ਪਿਛਲੇ ਲੰਮੇ ਸਮੇਂ ਤੋਂ ਵਿਗਿਆਨ ਪ੍ਰਯੋਗਸ਼ਾਲਾ ਤੋਂ ਸੱਖਣੇ ਸਕੂਲ ਨੂੰ ...
ਸਰਾਏ ਅਮਾਨਤ ਖਾਂ, 22 ਜਨਵਰੀ (ਨਰਿੰਦਰ ਸਿੰਘ ਦੋਦੇ)¸ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਪਿੰਡ ਮਾਣਕਪੁਰਾ ਵਿੱਚ ਇਕਾਈ ਦੀ ਚੋਣ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਤਿੰਨ ਕਾਲੇ ...
ਤਰਨ ਤਾਰਨ, 22 ਜਨਵਰੀ (ਲਾਲੀ ਕੈਰੋਂ)¸ ਚੀਫ਼ ਖ਼ਾਲਸਾ ਦੀਵਾਨ ਦੀ ਰਹਿਨੁਮਾਈ ਹੇਠ ਚੱਲ ਰਹੀ ਤਰਨ ਤਾਰਨ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਪੰਜਾਬ ਬਟਾਲੀਅਨ ਐੱਨ.ਸੀ.ਸੀ. ਵਿਚ ਵਿਦਿਆਰਥੀਆਂ ਦੀ ਇਨਰੋਲਮੈਂਟ ...
ਝਬਾਲ, 22 ਜਨਵਰੀ (ਸੁਖਦੇਵ ਸਿੰਘ)- ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ ਫੈਡਰੇਸ਼ਨ (ਪਹਿਲਵਾਨ ਗਰੁੱਪ) ਦੀ ਮੀਟਿੰਗ ਉਪ ਮੰਡਲ ਦਫ਼ਤਰ ਝਬਾਲ ਵਿਖੇ ਡਵੀਜ਼ਨ ਪ੍ਰਧਾਨ ਮੇਜ਼ਰ ਸਿੰਘ ਮਲੀਆ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ...
ਤਰਨ ਤਾਰਨ, 22 ਜਨਵਰੀ (ਲਾਲੀ ਕੈਰੋਂ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾ ਜ਼ਿਲ੍ਹਾ ਜਥੇਬੰਦੀ ਤਰਨ ਤਾਰਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੱਠੇ ਭੈਣੀ ਦੀ ਪ੍ਰਧਾਨਗੀ ਹੇਠ ਹੋਈ | ਪ੍ਰਧਾਨ ਬੱਠੇ ਭੈਣੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ...
ਸੁਖਦੇਵ ਸਿੰਘ 97791-76100 ਝਬਾਲ-ਅੱਪਰਬਾਰੀ ਦੁਆਬ ਨਹਿਰ ਦੇ ਕੰਢੇ 'ਤੇ ਵੱਸਿਆ ਪਿੰਡ ਛਾਪਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ | ਨਹਿਰ ਦੇ ਕੰਢੇ 'ਤੇ ਵੱਸੇ ਹੋਣ ਕਰਕੇ ਪੰਛੀਆਂ ਦੇ ਚਹਿਕਣ ਤੇ ਦਰੱਖਤਾਂ ਦੀ ਖੂਬਸੂਰਤੀ ਪਿੰਡ ਨੂੰ ਚਾਰ ਚੰਨ ਲਾਉਂਦੇ ਹਨ ਪਰ ਪਿੰਡ ਵਿਕਾਸ ...
ਖਡੂਰ ਸਾਹਿਬ, 22 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਬਲਾਕ ਸੰਮਤੀ ਖਡੂਰ ਸਾਹਿਬ ਦੀ ਇਕ ਹੰਗਾਮੀ ਮੀਟਿੰਗ ਹਰਪਾਲ ਸਿੰਘ ਜਲਾਲਾਬਾਦ ਬਲਾਕ ਸੰਮਤੀ ਮੈਂਬਰ ਅਤੇ ਬੀ.ਡੀ.ਪੀ.ਓ. ਖਡੂਰ ਸਾਹਿਬ ਗੁਰਮੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਿਰਵੈਰ ਸਿੰਘ ਸਾਬੀ ...
ਪੱਟੀ 22 ਜਨਵਰੀ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)¸ਸੀ.ਐੱਚ.ਸੀ. ਕੈਰੋਂ ਵਿਚ ਅੱਜ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਕੋਹਲੀ ਦੀ ਅਗਵਾਈ ਵਿਚ ਕੋਵਿਡ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ | ਸਿਵਲ ਸਰਜਨ ਦਫ਼ਤਰ ਤਰਨ ਤਾਰਨ ਤੋਂ ਡਾ. ਵਰਿੰਦਰ ਪਾਲ ਕੌਰ ਜ਼ਿਲ੍ਹਾ ...
ਚੋਹਲਾ ਸਾਹਿਬ, 22 ਜਨਵਰੀ (ਬਲਵਿੰਦਰ ਸਿੰਘ)-ਜ਼ਿਲ੍ਹਾ ਖੇਡ ਅਫ਼ਸਰ ਗੁਰਬਾਸ ਸਿੰਘ, ਬਲਾਕ ਖੇਡ ਇੰਚਾਰਜ਼ ਮੈਡਮ ਕੁਲਵਿੰਦਰ ਕੌਰ ਵਲੋਂ ਨਛੱਤਰ ਸਿੰਘ ਮਾਹਲਾ ਗਰਾਊਾਡ ਸੁਪਰਵਾਈਜ਼ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਰਾਹੀਂ ਵਾਲੀਵਾਲ, ਫੁੱਟਬਾਲ, ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)¸ਕੋਵਿਡ-19 ਵੈਕਸੀਨ ਲਗਾਉਣ ਨਾਲ ਸਰੀਰ ਵਿਚ ਬਿਮਾਰੀਆਂ ਖਾਸ ਕਰਕੇ ਕੋਵਿਡ-19 ਵਾਇਰਸ ਪ੍ਰਤੀ ਲੜਨ ਸਮਰੱਥਾ ਵੱਧ ਜਾਵੇਗੀ ਅਤੇ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਵੀ ਬੁਰਾ ਪ੍ਰਭਾਵ ਨਹੀਂ ਹੈ | ਇਨ੍ਹਾਂ ...
ਪੱਟੀ, 22 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਨਗਰ ਕੌਾਸਲ ਪੱਟੀ ਦੀਆਂ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਅੱਜ ਸ਼ਹਿਰ ਦੀ ਵਾਰਡ ਨੰਬਰ 3 ਤੇ ਵਾਰਡ ਨੰਬਰ 15 ਵਿਖੇ ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ...
ਅਮਰਕੋਟ, 22 ਜਨਵਰੀ (ਗੁਰਚਰਨ ਸਿੰਘ ਭੱਟੀ)- ਸਥਾਨਕ ਦਾਣਾ ਮੰਡੀ ਤੋਂ ਆੜ੍ਹਤੀਆਂ ਫੈਡਰੇਸ਼ਨ ਆਫ਼ ਇੰਡੀਆ ਦੇ ਮੰਡੀ ਅਮਰਕੋਟ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਸਾਬਕਾ ਚੇਅਰਮੈਨ ਦੀ ਅਗਵਾਈ ਹੇਠ ਦਿੱਲੀ ਵਿਖੇ ਚਲ ਰਹੇ ਕਿਸਾਨੀ ਅੰਦੋਲਨ 'ਚ ਹਿੱਸਾ ਲੈਣ ਲਈ ਤੀਜਾ ਜਥਾ ...
ਤਰਨ ਤਾਰਨ, 22 ਜਨਵਰੀ (ਲਾਲੀ ਕੈਰੋਂ)- ਆਮ ਆਦਮੀ ਪਾਰਟੀ ਵਲੋਂ ਤਰਨ ਤਾਰਨ ਸ਼ਹਿਰ ਦੇ ਵਾਰਡ ਨੰਬਰ 13 ਵਿਚ ਨਰਿੰਦਰ ਸਿੰਘ ਨਾਗੀ ਦੇ ਯਤਨ ਸਦਕਾ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਪਾਰਟੀ ਦੇ ਹਲਕਾ ਤਰਨ ਤਾਰਨ ਦੇ ਸੀਨੀਅਰ ਆਗੂ ਡਾ: ਕਸ਼ਮੀਰ ਸਿੰਘ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਪੈਨਸ਼ਨਰਜ਼ ਐਾਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਤਰਨ ਤਾਰਨ ਇਕਾਈ ਦੀ ਚੋਣ ਸਮੀਰ ਸਿੰਘ ਲਾਲਪੁਰਾ ਅਬਜ਼ਰਵਰ ਦੀ ਅਗਵਾਈ ਹੇਠ ਗਠਿਤ ਪੈਨਲ 'ਚ ਲਖਬੀਰ ਸਿੰਘ ਰੰਧਾਵਾ, ਕੁਲਵੰਤ ਸਿੰਘ ਵਲੋਂ ਚੋਣ ਸਰਬਸੰਮਤੀ ...
ਝਬਾਲ, 22 ਜਨਵਰੀ (ਸੁਖਦੇਵ ਸਿੰਘ)- ਕਿ੍ਸ਼ੀ ਵਿਗਿਆਨ ਕੇਂਦਰ (ਬੂਹ) ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਵਿਖੇ ਵਾਤਾਵਰਣ ਬਦਲਾਅ, ਸਲਾਂ ਦੀ ਰਹਿੰਦ-ਖੂੰਹਦ ਅਤੇ ਖੂਨ ਜਾਂਚ ਸਬੰਧੀ ਕੈਂਪ ਲਗਾਇਆ ਗਿਆ | ਕਿ੍ਸ਼ੀ ਵਿਗਿਆਨ ਕੇਂਦਰ ਦੇ ਉੱਘੇ ਵਿਗਿਆਨੀ ...
ਖਾਲੜਾ, 22 ਜਨਵਰੀ (ਜੱਜਪਾਲ ਸਿੰਘ ਜੱਜ)- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖਾਲ਼ੜਾ 'ਚ ਧਾਰਮਿਕ ਦੀਵਾਨ ਸਜਾਏ ਗਏ | ਗੁਰਦੁਆਰਾ ਭਾਈ ਜਗਤਾ ਜੀ ਪਿੰਡ ਖਾਲੜਾ ਵਿਖੇ ਰਹਿਰਾਸ ਦੇ ਪਾਠ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਕਵੀਸ਼ਰ ...
ਸਰਾਏ ਅਮਾਨਤ ਖਾਂ, 22 ਜਨਵਰੀ (ਨਰਿੰਦਰ ਸਿੰਘ ਦੋਦੇ)¸ ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਢੰਡ ਵਿਖੇ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਤੇ ਡਾ. ਸੰਦੀਪ ਅਗਨੀਹੋਤਰੀ ਦੀ ਅਗਵਾਈ ਹੇਠ ਸਰਪੰਚ ਸੁਰਜੀਤ ਸਿੰਘ ਸ਼ਾਹ ਵਲੋਂ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ | ...
ਮੀਆਂਵਿੰਡ, 22 ਜਨਵਰੀ (ਗੁਰਪ੍ਰਤਾਪ ਸਿੰਘ ਸੰਧੂ)- ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਦੀ ਅਗਵਾਈ ਵਿਚ ਜ਼ੋਨ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਾਫ਼ਲੇ ਦੀ ਮੀਟਿੰਗ ਸਿੰਘੂ ਬਾਰਡਰ ਵਿਖੇ ਕੀਤੀ | ...
ਝਬਾਲ,/ਸਰਾਏ ਅਮਾਨਤ ਖਾਂ, 22 ਜਨਵਰੀ (ਸੁਖਦੇਵ ਸਿੰਘ, ਨਰਿੰਦਰ ਸਿੰਘ ਦੋਦੇ)- ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਸੱਦੇ 'ਤੇ ਕੁਪੋਸ਼ਨ ਵਰਗੀ ਮਹਾਂਮਾਰੀ ਤੋਂ ਬਚਾਅ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਦੇ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਕਈ ਫ਼ੈਸਲਿਆਂ ਨੂੰ ਬਦਲ ਕੇ ਜਿਥੇ ਨਵੇਂ ਰਾਸ਼ਟਰਪਤੀ ਦੇ ਬਾਈਡਨ ਨੇ ਅਮਰੀਕਾ ਨੂੰ ਫਿਰ ਤੋਂ ਡਬਲਿਯੂ.ਐੱਚ.ਓ. ਦਾ ਮੈਂਬਰ ਬਣਾ ਦਿੱਤਾ ਹੈ ਉਥੇ ਜੋ ਬਾਈਡਨ ਨੇ ਇਕ ਨਵੇਂ ਬਿੱਲ ਰਾਹੀਂ 1 ...
ਫਤਿਆਬਾਦ, 22 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਭਾਰਤ ਸਰਕਾਰ ਵਲੋਂ ਰੋਡ ਸੇਫ਼ਟੀ ਲਈ ਆਮ ਲੋਕਾਂ ਅਤੇ ਸਕੂਲ ਦੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਮਨਾਏ ਜਾ ਰਹੇ ਰੋਡ ਸੇਫ਼ਟੀ ਮਹੀਨੇ ਦੇ ਪੋ੍ਰਗਰਾਮ ਤਹਿਤ ਫਤਿਆਬਾਦ ਸਥਿਤ ਸਰਕਾਰੀ ਸੈਕੰਡਰੀ ਸਕੂਲ ਲੜਕੇ ਵਿਖੇ ਜ਼ਿਲ੍ਹਾ ...
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)¸ਸੀ.ਪੀ.ਆਈ.ਐੱਮ. ਤਹਿਸੀਲ ਕਮੇਟੀ ਤਰਨ ਤਾਰਨ ਦੀ ਮੀਟਿੰਗ ਕਾ. ਹੀਰਾ ਸਿੰਘ ਕੰਡਿਆਂ ਵਾਲੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. (ਐੱਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX