• ਕਿਸਾਨ ਟਰੈਕਟਰ ਪਰੇਡ ਲਈ ਵੱਡੀ ਗਿਣਤੀ 'ਚ ਕਿਸਾਨਾਂ ਦਾ ਪਹਿਲਾ ਜਥਾ ਰਵਾਨਾ
• ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਨੇ ਦਿੱਲੀ ਵੱਲ ਨੂੰ ਕੀਤਾ ਕੂਚ
ਫ਼ਰੀਦੋਕਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਕਿਸਾਨ ਪਰੇਡ ਰੱਖੀ ਗਈ ਹੈ, ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਕਿਸਾਨਾਂ ਵਿਚ ਉਤਸ਼ਾਹ ਵੇਖਿਆ ਜਾ ਰਿਹਾ ਹੈ | ਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਲਗਾਤਾਰ ਕਿਸਾਨਾਂ ਵਲੋਂ ਅੱਜ ਤੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ | ਫ਼ਰੀਦਕੋਟ ਤੋਂ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀਆਂ ਵਲੋਂ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕੀ ਪੂਰੇ ਜ਼ਿਲ੍ਹੇ ਵਿਚੋਂ 200 ਦੇ ਕਰੀਬ ਟਰੈਕਟਰ ਦਿੱਲੀ ਵੱਲ ਨੂੰ ਟਰੈਕਟਰ ਦੇ ਅੱਗੇ ਤਿਰੰਗੇ ਝੰਡੇ ਦੇ ਨਾਲ ਕਿਸਾਨੀ ਝੰਡਾ ਲਾ ਕੇ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ ਅਤੇ ਫ਼ਰੀਦਕੋਟ ਤੋਂ ਚੱਲਣ ਤੋਂ ਪਹਿਲਾਂ ਕਿਸਾਨਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰੈੱਸ ਸਕੱਤਰ ਬਖਤੌਰ ਸਿੰਘ ਨੇ ਦੱਸਿਆ ਕਿ ਦਿੱਲੀ ਨੂੰ ਜਾਣ ਲਈ ਕਿਸਾਨਾਂ ਵਿਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਤਿਰੰਗਾ ਝੰਡਾ ਟਰੈਕਟਰ 'ਤੇ ਲਾ ਕੇ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵਲੋਂ ਤਿਰੰਗੇ ਝੰਡੇ 'ਤੇ ਸਵਾਲ ਚੁੱਕੇ ਜਾਂਦੇ ਹਨ ਕਿ ਕਿਸਾਨ ਕਿਉਂ ਤਿਰੰਗਾ ਝੰਡਾ ਲਾ ਰਹੇ ਨੇ ਤਾਂ ਉਨ੍ਹਾਂ ਕਿਹਾ ਕੀ ਉਹ ਬਿਲਕੁਲ ਗਲਤ ਹਨ ਕਿਉਂਕਿ ਉਨ੍ਹਾਂ ਦੇ ਬਜ਼ੁਰਗਾਂ ਵਲੋਂ ਤਿਰੰਗੇ ਲਈ ਸੰਘਰਸ਼ ਕੀਤਾ ਗਿਆ ਸੀ ਅਤੇ ਆਜ਼ਾਦੀ ਲਈ ਸੀ | ਉਹ ਉਨ੍ਹਾਂ ਦਾ ਰਾਸ਼ਟਰੀ ਝੰਡਾ ਹੈ ਜਿਸ ਨੂੰ ਲੈ ਕੇ ਉਹ ਦਿੱਲੀ ਕਿਸਾਨ ਪਰੇਡ ਕਰਨਗੇ | ਮੀਟਿੰਗ ਵਿਚ ਸਰਕਾਰ ਵਲੋਂ ਕਨੂੰਨਾਂ ਨੂੰ ਢੇਡ ਸਾਲ ਲਈ ਰੋਕਣ ਵਾਲੀ ਗੱਲ 'ਤੇ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਉਲਝਾਉਣਾ ਚਾਹੁੰਦੇ ਹਨ ਅਤੇ ਕਾਨੂੰਨ ਨੂੰ ਕਿਸਾਨ ਕਿਸੇ ਵੀ ਹਾਲਤ ਵਿਚ ਰੱਦ ਕਰਵਾ ਕੇ ਵਾਪਸ ਮੁੜਨਗੇ | ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਬੋਹੜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅੱਜ ਜਥੇਬੰਦੀ ਵਲੋਂ ਫ਼ਰੀਦਕੋਟ ਦੇ ਕਿਸਾਨਾਂ ਨੂੰ ਇਕੱਠੇ ਕਰ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ, ਉਨ੍ਹਾਂ ਕੋਲ ਸਾਰਾ ਖਾਣ ਪੀਣ ਦਾ ਸਾਮਾਨ ਨਾਲ ਲਿਜਾਇਆ ਜਾ ਰਿਹਾ ਹੈ ਤਾਂ ਕਿ ਰਸਤੇ ਵਿਚ ਕੋਈ ਤੰਗੀ ਨਾ ਆਵੇ ਤੇ ਹਰ ਹਾਲਤ ਵਿਚ ਦਿੱਲੀ 26 ਜਨਵਰੀ ਨੂੰ ਕਿਸਾਨ ਟ੍ਰੈਕਟਰ ਮਾਰਚ ਕੀਤਾ ਜਾਵੇਗਾ |
ਪੰਜਗਰਾੲੀਂ ਕਲਾਂ, 22 ਜਨਵਰੀ (ਸੁਖਮੰਦਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੀ ਅਗਵਾਈ ਹੇਠ ਸਥਾਨਕ ਪਿੰਡ ਦੀ ਮਿਰਜ਼ਾ ਪੱਤੀ, ਗਿੱਲ ਪੱਤੀ, ਸਰਾਂ ਪੱਤੀ, ਸੰਧੂ ਪੱਤੀ ਅਤੇ ਕੇਵਲ ਪੱਤੀ ਦੀਆਂ ਇਕਾਈਆਂ ਵਲੋਂ 10 ਟਰੈਕਟਰਾਂ-ਟਰਾਲੀਆਂ ਦੀ ਕਾਫ਼ਲਾ ...
ਫ਼ਰੀਦਕੋਟ, 22 ਜਨਵਰੀ (ਸਤੀਸ਼ ਬਾਗ਼ੀ)-ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਕਾਰਜ ਸਾਧਕ ਅਫ਼ਸਰ ਪੰਚਾਇਤ ਸੰਮਤੀ ਦਫ਼ਤਰ ਫ਼ਰੀਦਕੋਟ ਦੇ ਸਮੂਹ ਸੰਮਤੀ ਕਰਮਚਾਰੀਆਂ ਦੀ ਮੀਟਿੰਗ ਦਫ਼ਤਰ ਵਿਖੇ ਹੋਈ, ਜਿਸ ਵਿਚ ਹਾਜ਼ਰ ਸਮੂਹ ਕਰਮਚਾਰੀਆਂ ਨੇ ਸੂਬਾ ਸਰਕਾਰ ਖਿਲਾਫ਼ ...
ਬਰਗਾੜੀ, 22 ਜਨਵਰੀ (ਲਖਵਿੰਦਰ ਸ਼ਰਮਾ)-ਸੰਨ੍ਹ 2015 ਵਿਚ ਬਹਿਬਲ ਕਲਾਂ ਵਿਖੇ ਵਾਪਰੇ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਸਪੁੱਤਰ ਭਾਈ ਸੁਖਰਾਜ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਹਿਬਲ ਕਲਾਂ ਗੋਲੀਕਾਂਡ ਵਿਚ ...
ਫ਼ਰੀਦਕੋਟ, 22 ਜਨਵਰੀ (ਸਤੀਸ਼ ਬਾਗ਼ੀ)-ਰੋਟਰੀ ਕਲੱਬ ਦੇ ਪ੍ਰਧਾਨ ਭਾਰਤ ਭੂਸ਼ਨ ਸਿੰਗਲਾ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਮਰੀਜ਼ਾਂ ਲਈ ਕੰਬਲ ਸਿਵਲ ਸਰਜਨ ਡਾ. ਸੰਜੇ ਕਪੂਰ ਨੂੰ ਭੇਟ ਕੀਤੇ | ਰੋਟਰੀ ਕਲੱਬ ਦੇ ਪ੍ਰਧਾਨ ਭਾਰਤ ਭੂਸ਼ਨ ਸਿੰਗਲਾ ਨੇ ...
ਫ਼ਰੀਦਕੋਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚ ਜ਼ਿਲ੍ਹੇ ਅੰਦਰ 8 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦਕਿ 1 ਹੋਰ ਕੋਰੋਨਾ ਮਰੀਜ਼ ਦੀ ਮੌਤ ਗਈ ਹੈ | ਜ਼ਿਲੇ ਅੰਦਰ ਐਕਟਿਵ ਕੋਰੋਨਾ ...
ਕੋਟਕਪੂਰਾ, 22 ਜਨਵਰੀ (ਮੋਹਰ ਸਿੰਘ ਗਿੱਲ)-ਇਕ ਤੇਜ਼ ਰਫ਼ਤਾਰ ਗੱਡੀ ਦੀ ਫੇਟ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਦਿੰਦਿਆਂ ਗਗਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਕੋਠੇ ਵੜਿੰਗ ਕੋਟਕਪੂਰਾ ਨੇ ਪੁਲਿਸ ਨੂੰ ਦੱਸਿਆ ਕਿ ਉੁਹ ਸ਼ਹਿਰ 'ਚ ...
ਫ਼ਰੀਦਕੋਟ, 22 ਜਨਵਰੀ (ਸਰਬਜੀਤ ਸਿੰਘ)-ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ (ਐਗਟੈੱਕ) ਪੰਜਾਬ ਦੀ ਜ਼ਿਲ੍ਹਾ ਫ਼ਰੀਦਕੋਟ ਇਕਾਈ ਦਾ ਇਕ ਵਫ਼ਦ ਡਾ: ਬਲਵਿੰਦਰ ਸਿੰਘ ਕਨਵੀਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ: ਕਰਨਜੀਤ ਸਿੰਘ ਗਿੱਲ ਦੀ ਅਗਵਾਈ 'ਚ ਫ਼ਰੀਦਕੋਟ ਦੇ ...
ਬਾਜਾਖਾਨਾ, 22 ਜਨਵਰੀ (ਜੀਵਨ ਗਰਗ)-ਐਸ.ਐਚ.ਓ ਬਾਜਾਖਾਨਾ ਇਕਬਾਲ ਹੂਸੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਜਾਖਾਨਾ ਪੁਲਿਸ ਨੇ ਏ.ਐਸ.ਆਈ. ਅਮਰੀਕ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਜਿਸ ਵਿਚ ਹੈੱਡ ਕਾਂਸਟੇਬਲ ਕਿ੍ਸ਼ਨ ਸਿੰਘ, ਅਵਤਾਰ ਸਿੰਘ, ਜਸਕਰਨ ਸਿੰਘ ਅਤੇ ...
ਫ਼ਰੀਦਕੋਟ, 22 ਜਨਵਰੀ (ਸਰਬਜੀਤ ਸਿੰਘ)-ਪਿੰਡ ਟਹਿਣਾ ਵਸਨੀਕ ਇਕ ਔਰਤ ਨੂੰ ਵਟਸਐਪ 'ਤੇ ਉਸ ਦੇ ਸ਼ਹਿਰ 'ਚ ਅੱਠਵੀਂ ਜਮਾਤ 'ਚ ਪੜ੍ਹਦੇ ਲੜਕੇ ਨੂੰ ਅਗਵਾ ਕਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਵਟਸਐਪ 'ਤੇ ਕਾਲ ਵਿਦੇਸ਼ੀ ਨੰਬਰ ਤੋਂ ਆਈ ਸੀ ਅਤੇ ਪੁਲਿਸ ਵਲੋਂ ...
ਫ਼ਰੀਦਕੋਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚ ਜ਼ਿਲ੍ਹੇ ਅੰਦਰ 8 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦਕਿ 1 ਹੋਰ ਕੋਰੋਨਾ ਮਰੀਜ਼ ਦੀ ਮੌਤ ਗਈ ਹੈ | ਜ਼ਿਲੇ ਅੰਦਰ ਐਕਟਿਵ ਕੋਰੋਨਾ ...
ਫ਼ਰੀਦਕੋਟ, 22 ਜਨਵਰੀ (ਸਰਬਜੀਤ ਸਿੰਘ)-ਸਥਾਨਕ ਕੇਂਦਰੀ ਮਾਡਰਨ ਜੇਲ੍ਹ ਦੇ ਇਕ ਹਵਾਲਾਤੀ ਤੋਂ ਤਲਾਸ਼ੀ ਦੌਰਾਨ ਜੇਲ੍ਹ ਅਧਿਕਾਰੀ ਵਲੋਂ ਇਕ ਟੱਚ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ 'ਤੇ ਹਵਾਲਾਤੀ ਵੱਸਣ ਸਿੰਘ ਵਿਰੁੱਧ ...
ਲੰਬੀ, 22 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਮੁੱਖ ਮੈਡੀਕਲ ਅਫ਼ਸਰ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਡਾ: ਜਗਦੀਪ ਚਾਵਲਾ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਪਵਨ ਮਿੱਤਲ ਦੀ ਅਗਵਾਈ ਵਿਚ ਕੋਰੋਨਾ ਬਿਮਾਰੀ ਦੇ ਟੀਕੇ ...
ਲੰਬੀ, 22 ਜਨਵਰੀ (ਮੇਵਾ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਲੰਬੀ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅੰਮਿ੍ਤ ਕੌਰ ਚਹਿਲ ਦੀ ਅਗਵਾਈ ਵਿਚ ਆਪਣੀਆਂ ਵੱਖ-ਵੱਖ ਮੰਗਾਂ ਸਬੰਧੀ ਇਕ ਮੰਗ ਪੱਤਰ ਸੀ.ਡੀ.ਪੀ.ਓ. ਲੰਬੀ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਵਕੀਲ ਜਗਦੀਪ ਸਿੰਘ ਬਰਾੜ ਦੇ ਸਹਿਯੋਗ ਨਾਲ ਕੱਚਾ ਭਾਗਸਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਲਗਾਇਆ ...
ਗਿੱਦੜਬਾਹਾ, 22 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਕੌਰ ਚਹਿਲ ਦੀ ਅਗਵਾਈ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾ ਰਮਨ ਦੇ ...
ਮਲੋਟ, 22 ਜਨਵਰੀ (ਪਾਟਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਵਿਖੇ ਸ਼ਾਂਤਮਈ ਰੋਸ ਧਰਨਾ 23 ਦਸੰਬਰ 2020 ਤੋਂ ਚੱਲ ਰਿਹਾ ਹੈ ਜਿਸ ਵਿਚ ਹਰ ਰੋਜ਼ 5 ਵਿਅਕਤੀ ਸਵੇਰੇ 10 ਵਜੇ ਤੋਂ 4 ਵਜੇ ਤੱਕ ਭੁੱਖ ਹੜਤਾਲ ਵਿਚ ਬੈਠਦੇ ਹਨ | ਅੱਜ ਮਲੋਟ ਵਿਕਾਸ ਮੰਚ ਦੇ ਕਨਵੀਨਰ ਡਾ: ਸੁਖਦੇਵ ...
ਜੈਤੋ, 22 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਪੰਜਾਬ ਬਲਾਕ ਜੈਤੋ ਦੇ ਆਗੂ ਸਾਹਿਬ ਸਿੰਘ ਜੈਤੋ, ਨਵਦੀਪ ਸਿੰਘ ਵਿੱਕਾ ਰੋੜੀਕਪੂਰਾ, ਅਨਕੂਲ ਸਿੰਘ ਜੈਤੋ, ਜਗਸੀਰ ਸਿੰਘ ਜੈਤੋ, ਗੁੁਰਮੇਲ ਸਿੰਘ ਪ੍ਰਧਾਨ, ਸੁੁਖਮੰਦਰ ਸਿੰਘ ਅਤੇ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਣਜੀਤ ਸਿੰਘ ਢਿੱਲੋਂ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਹੋਈਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੂਨੀਅਰ ਮੀਤ ਪ੍ਰਧਾਨ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਿਆ ਬੋਰਡ ਦੇ ਤਿੰਨ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਚੇਅਰਮੈਨ ਹਰਵਿੰਦਰ ਸਿੰਘ ਮਾਨ ਅਤੇ ਪਿ੍ੰਸੀਪਲ ਦਵਿੰਦਰ ਕੁਮਾਰ ਰਾਜੌਰੀਆ ਦੀ ਅਗਵਾਈ ਵਿਚ ...
ਗਿੱਦੜਬਾਹਾ, 22 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਸਿਖ਼ਰਾਂ 'ਤੇ ਚੱਲ ਰਹੇ ਕਿਸਾਨਾਂ ਦੇ ਸਾਂਝੇ ਸੰਘਰਸ਼ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਗੋਰਾ ਸਿੰਘ ਖ਼ਾਲਸਾ ਫ਼ਕਰਸਰ ਜੋ ਕਿ ਦਿੱਲੀ ਸੰਘਰਸ਼ ਸ਼ੁਰੂ ਹੋਣ ਤੋਂ ...
ਮੰਡੀ ਬਰੀਵਾਲਾ, 22 ਜਨਵਰੀ (ਨਿਰਭੋਲ ਸਿੰਘ)-26 ਜਨਵਰੀ ਦੇ ਦਿੱਲੀ ਵਿਚ ਹੋ ਰਹੇ ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਬੇਹੱਦ ਸਰਗਰਮ ਹੋ ਗਏ ਹਨ | ਕਿਸਾਨ ਆਗੂਆਂ ਵਲੋਂ ਪਿੰਡਾਂ ਵਿਚ ਜਾ ਕੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ...
ਰੁਪਾਣਾ, 22 ਜਨਵਰੀ (ਜਗਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਦੀ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਸਕੂਲ ਪਿ੍ੰਸੀਪਲ ਪਰਸਾ ਸਿੰਘ ਅਤੇ ਸਰਪੰਚ ਦਲਜੀਤ ਕੌਰ ਖੋਸਾ ਦੀ ਅਗਵਾਈ 'ਚ ਹੋਈ | ਇਸ ਮੀਟਿੰਗ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੀ ਨਵੀਂ ਚੋਣ ...
ਗਿੱਦੜਬਾਹਾ, 22 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਐਮ.ਐਮ.ਡੀ.ਡੀ.ਏ.ਵੀ. ਕਾਲਜ ਗਿੱਦੜਬਾਹਾ ਵਿਖੇ ਪੰਜਾਬ ਐਾਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤੇ ਸਥਾਨਕ ਯੂਨਿਟ ਦੇ ਪ੍ਰਧਾਨ ਸਤਮੇਲ ਕੌਰ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੂਜੇ ਦਿਨ ਵੀ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਐਮ. ਕੇ. ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ 26 ਜਨਵਰੀ ਗਣਤੰਤਰਤਾ ਦਿਵਸ ਸਮਾਗਮ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਡਰੋਨ ਅਤੇ ਪੈਰਾ ਗਲਾਈਡਰ ਵਗੈਰਾ ਦੀ ...
ਗਿੱਦੜਬਾਹਾ, 22 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਸਮਾਜਸੇਵੀ ਤੇ ਕਾਂਗਰਸੀ ਆਗੂ ਪਵਨ ਬਾਂਸਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ | ਇਸ ਮੌਕੇ ਆਮ ਆਦਮੀ ਪਾਰਟੀ ਗਿੱਦੜਬਾਹਾ ਦੇ ਸ਼ਹਿਰੀ ਪ੍ਰਧਾਨ ਲਾਭ ਸਿੰਘ ਸਿੱਧੂ ਨੇ ਪਵਨ ...
ਪੰਜਗਰਾੲੀਂ ਕਲਾਂ, 22 ਜਨਵਰੀ (ਸੁਖਮੰਦਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ, ਜ਼ਿਲ੍ਹਾ ਆਗੂ ਮਲਕੀਤ ਸਿੰਘ ਫੌਜੀ ਰੋੜੀਕਪੂਰਾ, ਬਲਾਕ ਆਗੂ ਭੁਪਿੰਦਰ ਸਿੰਘ ਸਰਾਂ ਦੀ ਅਗਵਾਈ ਹੇਠ ਸਥਾਨਕ ਦਸਮੇਸ਼ ...
ਬਾਜਾਖਾਨਾ, 22 ਜਨਵਰੀ (ਜੀਵਨ ਗਰਗ)-ਜਿਵੇਂ ਜਿਵੇਂ ਕਿਸਾਨ ਅੰਦੋਲਨ ਲੰਮਾ ਹੁੰਦਾ ਜਾ ਰਿਹਾ ਤਾਂ ਸਮੂਹ ਇਨਸਾਫ਼ ਪਸੰਦ ਲੋਕ ਆਪਣੀਆਂ ਸਾਰੀਆਂ ਖੁਸ਼ੀਆਂ ਦਾ ਤਿਆਗ ਕਰ ਕੇ ਇਸ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਹਨ | ਇਸ ਲੜੀ ਤਹਿਤ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਹਰਜੀਤ ...
ਗਿੱਦੜਬਾਹਾ, 22 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਕਾਂਗਰਸੀ ਆਗੂ ਜਗਮੀਤ ਸਿੰਘ ਦੰਦੀਵਾਲ ਵਾਸੀ ਗਿੱਦੜਬਾਹਾ ਦੀ ਮਾਤਾ ਸੁਖਪਾਲ ਕੌਰ ਧਰਮਪਤਨੀ ਮਰਹੂਮ ਨੰਬਰਦਾਰ ਫਲੇਲ ਸਿੰਘ ਦੰਦੀਵਾਲ ਦਾ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ 'ਚ ਵਿਧਾਇਕ ਅਮਰਿੰਦਰ ਸਿੰਘ ਰਾਜਾ ...
ਪੰਜਗਰਾਈਾ ਕਲਾਂ, 22 ਜਨਵਰੀ (ਕੁਲਦੀਪ ਸਿੰਘ ਗੋਂਦਾਰਾ)-ਪਿੰਡ ਪੰਜਗਰਾਈਾ ਕਲਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਛਾਉਣੀ ...
ਸ੍ਰੀ ਮੁਕਤਸਰ ਸਾਹਿਬ, 22 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿਖੇ ਟਿਕਰੀ ਬਾਰਡਰ 'ਤੇ 28 ਦਿਨ ਮੋਰਚੇ ਵਿਚ ਸ਼ਾਮਿਲ ਰਹੇ ਨੰਬਰਦਾਰ ਜਗਤਾਰ ਸਿੰਘ ਗਿੱਲ (64) ਪੁੱਤਰ ਸਵ: ਮੁਖ਼ਤਿਆਰ ਸਿੰਘ ਗਿੱਲ ਦਿਲ ਦਾ ਦੌਰਾ ਪੈਣ ਕਾਰਨ ਸਦਾ ਲਈ ਵਿੱਛੜ ਗਏ ...
ਜੈਤੋ, 22 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਟਰੱਕ ਯੂਨੀਅਨ ਜੈਤੋ ਦੇ ਸਰਪ੍ਰਸਤ ਬਿਕਰਮ ਸਿੰਘ ਕੋਛੜ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੀ ਆਤਿਮਕ ਸ਼ਾਂਤੀ ਲਈ ਰੱਖੇ ਪਾਠ ਤੇ ਅੰਤਿਮ ਅਰਦਾਸ ਮਿਤੀ 24 ਜਨਵਰੀ ਨੂੰ ਦੁਪਹਿਰ 12:00 ਤੋਂ 1:00 ਵਜੇ ਸਥਾਨ ਕਲਿਆਣ ...
ਕੋਟਕਪੂਰਾ, 22 ਜਨਵਰੀ (ਮੋਹਰ ਗਿੱਲ, ਮੇਘਰਾਜ)-ਸੁਤੰਤਰਤਾ ਸੰਗਰਾਮੀ ਜਗਦੀਸ਼ ਪ੍ਰਸ਼ਾਦ ਸ਼ਰਮਾ ਦੇ 100ਵੇਂ ਸਾਲ ਵਿਚ ਦਾਖ਼ਲ ਹੋਣ ਦੀ ਖੁਸ਼ੀ 'ਚ ਤਿੰਨ ਲਾਇਨਜ਼ ਕਲੱਬਾਂ ਵਲੋਂ ਸਾਂਝੇ ਤੌਰ 'ਤੇ ਵਿਸ਼ੇਸ਼ ਸਨਮਾਨ ਸਮਾਰੋਹ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ਲਾਇਨਜ਼ ਕਲੱਬ ...
ਫ਼ਰੀਦਕੋਟ, 22 ਜਨਵਰੀ (ਸਤੀਸ਼ ਬਾਗ਼ੀ)-ਰਿਪਬਲਿਕਨ ਪਾਰਟੀ ਆਫ਼ ਇੰਡੀਆ ਪੰਜਾਬ ਇਕਾਈ ਆਗੂ ਮੁਖਤਿਆਰ ਸਿੰਘ ਅਰਸ਼ੀ, ਪੰਜਾਬ ਪ੍ਰਧਾਨ ਰਾਮ ਪ੍ਰਕਾਸ਼ ਜੱਸਲ, ਸੀਨੀਅਰ ਮੀਤ ਪ੍ਰਧਾਨ ਭੋਲਾ ਸਿੰਘ ਭੱਟੀ ਤੇ ਹੋਰ ਅਹੁਦੇਦਾਰਾਂ ਗੁਰਚਰਨ ਸਿੰਘ ਸੰਧੂ, ਗੁਰਦੇਵ ਸਿੰਘ ...
ਕੋਟਕਪੂਰਾ, 22 ਜਨਵਰੀ (ਮੋਹਰ ਸਿੰਘ ਗਿੱਲ)-ਸੂਬੇਦਾਰ ਗੁਰਚਰਨ ਸਿੰਘ ਧਾਲੀਵਾਲ ਦੇ ਪੁੱਤਰ ਅਤੇ ਸੀਨੀਅਰ ਆਗੂ ਕਰਮ ਸਿੰਘ ਧਾਲੀਵਾਲ ਕੋਟਸੁਖੀਆ ਦੇ ਭਤੀਜੇ ਗੁਰਜੀਤ ਸਿੰਘ ਰਾਜਾ ਧਾਲੀਵਾਲ (49), 11 ਜਨਵਰੀ ਨੂੰ ਹਾਂਗਕਾਂਗ ਵਿਖੇ ਆਪਣੇ ਪਰਿਵਾਰ ਨੂੰ ਸੰਖੇਪ ਬਿਮਾਰੀ ...
ਜੈਤੋ, 22 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਪਿੰਡ ਰਾਮੂੰਵਾਲ (ਡੇਲਿਆਂਵਾਲੀ) ਦੇ ਕਿਸਾਨ ਆਗੂ ਗੁੁਰਦੇਵ ਸਿੰਘ (82) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ | ਰਾਗੀ ਬੇਅੰਤ ਸਿੰਘ ਸਿੱਧੂ ਰਾਮੇਆਣਾ ਪ੍ਰੈੱਸ ਸਕੱਤਰ ਬਲਾਕ ਜੈਤੋ, ਇਕਾਈ ਪ੍ਰਧਾਨ ਬੇਅੰਤ ਸਿੰਘ ਰਾਮੰੂਵਾਲਾ ਨੇ ...
ਕੋਟਕਪੂਰਾ, 22 ਜਨਵਰੀ (ਮੋਹਰ ਗਿੱਲ, ਮੇਘਰਾਜ)-ਅਰੋੜਬੰਸ ਸਭਾ ਕੋਟਕਪੂਰਾ ਦੇ ਪ੍ਰਧਾਨ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਸਿੰਘ ਮੱਕੜ (76) ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਦੀ ਖ਼ਬਰ ਜਿਉਂ ਹੀ ਕੋਟਕਪੂਰੇ ਵਿਖੇ ਪੁੱਜੀ ਤਾਂ ਇਲਾਕੇ ਭਰ ਵਿਚ ਸੋਗ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX