ਤਾਜਾ ਖ਼ਬਰਾਂ


ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ
. . .  0 minutes ago
ਨਵੀਂ ਦਿੱਲੀ , 20 ਅਪ੍ਰੈਲ - ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ | ਉਨ੍ਹਾਂ ਨੇ ...
ਅੱਤਵਾਦੀ ਸੰਗਠਨ ਯੂਨਾਈਟਿਡ ਬਲੋਚ ਆਰਮੀ ਨੇ ਆਪਣੇ ਇਕ ਕਮਾਂਡਰ ਸਮੇਤ ਤਿੰਨ ਅੱਤਵਾਦੀਆਂ ਦੀ ਮੌਤ ਦੀ ਪੁਸ਼ਟੀ ਕੀਤੀ
. . .  4 minutes ago
ਸੁਰਿੰਦਰ ਕੋਛੜ, 20 ਅਪ੍ਰੈਲ - ਅੱਤਵਾਦੀ ਸੰਗਠਨ ਯੂਨਾਈਟਿਡ ਬਲੋਚ ਆਰਮੀ (ਯੂ.ਬੀ.ਏ.) ਨੇ ਕੇਚ ਬਲੋਚਿਸਤਾਨ ਦੇ ਜ਼ਮੂਰਾਨ ਖੇਤਰ ਵਿਚ ਸਥਾਨਕ ਬਲੋਚਾਂ ਨਾਲ ਝੜਪ ਵਿਚ ਇਕ ਕਮਾਂਡਰ ਸਮੇਤ ...
ਰੱਖਿਆ ਮੰਤਰੀ ਦੀ ਤਿੰਨ ਸਰਵਿਸ ਚੀਫ਼ ਸਮੇਤ ਬਾਕੀ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ
. . .  22 minutes ago
ਨਵੀਂ ਦਿੱਲੀ, 20 ਅਪ੍ਰੈਲ - ਰੱਖਿਆ ਮੰਤਰੀ ਰਾਜਨਾਥ ਸਿੰਘ ਕੋਵਿਡ19 ਸਥਿਤੀ ਦੀ ਸਮੀਖਿਆ ਕਰਨ ਲਈ ਅੱਜ 1 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇਕ ਮੀਟਿੰਗ ਦੀ ਪ੍ਰਧਾਨਗੀ ਕਰਨਗੇ...
ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਸ਼ੰਮੀ ਤੇਰ੍ਹੀਆ ਬਣੇ ਪ੍ਰਧਾਨ, ਮਿੰਟੂ ਕੰਗ ਬਣੇ ਸੀਨੀਅਰ ਮੀਤ ਪ੍ਰਧਾਨ
. . .  37 minutes ago
ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਪਹੁੰਚੇ ਅਤੇ ਸ਼ੰਮੀ ਤੇਰ੍ਹੀਆ ਨੂੰ ਪ੍ਰਧਾਨ ਬਣਾਇਆ ਗਿਆ...
ਅੱਠ ਦਿਨਾਂ ਤੋਂ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  44 minutes ago
ਠੱਠੀ ਭਾਈ, 20 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਸਬੰਧੀ ਕੀਤੇ ਪ੍ਰਬੰਧਾਂ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ, ਜੱਦ ਬਲਾਕ ਅਧੀਨ...
ਦਿੱਲੀ ਵਿਚ ਲੱਗੇ ਲਾਕਡਾਊਨ ਦੇ ਦੌਰਾਨ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸੇਵਾ ਸ਼ੁਰੂ
. . .  52 minutes ago
ਨਵੀਂ ਦਿੱਲੀ, 20 ਅਪ੍ਰੈਲ - ਰਾਜਧਾਨੀ ਦਿੱਲੀ ਵਿਚ ਲੱਗੇ ਲਾਕਡਾਊਨ ਦੇ ਵਿਚ ਕੋਈ ਵੀ ਗਰੀਬ ਭੁੱਖਾ ਨਾ ਰਹੇ ,ਉਸ ਲਈ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸੇਵਾ...
ਮੁੱਖਮੰਤਰੀ ਦੇ ਕੋਵਿਡ-19 ਦੇ ਹੁਕਮਾਂ ਦੀਆਂ ਟਾਂਡਾ ‘ਚ ਹੋ ਰਹੀ ਇਕ ਚੋਣ ਦੌਰਾਨ ਉੱਡੀਆਂ ਧੱਜੀਆਂ
. . .  about 1 hour ago
ਟਾਂਡਾ ਉੜਮੁੜ, 20 ਅਪ੍ਰੈਲ (ਦੀਪਕ ਬਹਿਲ) - ਮੁੱਖਮੰਤਰੀ ਪੰਜਾਬ ਦੇ ਕੋਵਿਡ-19 ਦੇ ਜਾਰੀ ਦਿਸ਼ਾ ਨਿਰਦੇਸ਼ਾਂ ਦੀਆਂ ਹੁਸ਼ਿਆਰਪੁਰ ਦੇ ਟਾਂਡਾ ‘ਚ ਉੱਡੀਆਂ ਧੱਜੀਆਂ...
ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
. . .  about 1 hour ago
ਤਪਾ ਮੰਡੀ, 20 ਅਪ੍ਰੈਲ (ਪ੍ਰਵੀਨ ਗਰਗ) - ਨਗਰ ਕੌਂਸਲ ਤਪਾ ਦੀ ਪ੍ਰਧਾਨਗੀ ਨੂੰ ਲੈ ਕੇ ਜਿੱਥੇ ਵੱਖ ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਵਲੋਂ ਪ੍ਰਧਾਨਗੀ ਨੂੰ ਲੈ ਕੇ...
ਸ਼੍ਰੋਮਣੀ ਕਮੇਟੀ ਵਲੋਂ ਅੱਜ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਧੰਨਾ ਦਾ ਜਨਮ ਦਿਹਾੜਾ ਮਨਾਇਆ ਗਿਆ
. . .  about 1 hour ago
ਅੰਮ੍ਰਿਤਸਰ, 20 ਅਪ੍ਰੈਲ (ਹਰਮਿੰਦਰ ਸਿੰਘ ) - ਸ਼੍ਰੋਮਣੀ ਕਮੇਟੀ ਵਲੋਂ ਅੱਜ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਧੰਨਾ ਦਾ ਜਨਮ...
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਮੀ ਚੀਫ਼ ਸਮੇਤ ਬਾਕੀ ਅਧਿਕਾਰੀਆਂ ਨੂੰ ਕੋਰੋਨਾ ਸੰਕਟ ਵਿਚ ਲੋਕਾਂ ਨੂੰ ਮਦਦ ਦੇਣ ਲਈ ਕਿਹਾ
. . .  about 1 hour ago
ਨਵੀਂ ਦਿੱਲੀ, 20 ਅਪ੍ਰੈਲ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਮੀ ਚੀਫ਼ ਜਨਰਲ ਐਮ. ਐਮ. ਨਰਵਾਣੇ, ਰੱਖਿਆ ਸਕੱਤਰ ਅਤੇ ਡੀ.ਆਰ.ਡੀ.ਓ. ਮੁਖੀ ਨਾਲ ਗੱਲਬਾਤ...
ਲੈਫਟੀਨੈਂਟ ਜਨਰਲ ਆਰ. ਪੀ. ਸਿੰਘ ਨੇ ਕਪੂਰਥਲਾ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ
. . .  about 1 hour ago
ਕਪੂਰਥਲਾ,(ਪੰਜਾਬ) 20 ਅਪ੍ਰੈਲ - ਪੱਛਮੀ ਕਮਾਂਡ ਆਰਮੀ ਦੇ ਕਮਾਂਡਰ ਲੈਫਟੀਨੈਂਟ ਜਨਰਲ ਆਰ. ਪੀ. ਸਿੰਘ ਨੇ ਕਪੂਰਥਲਾ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,59,170 ਨਵੇਂ ਕੋਰੋਨਾ ਦੇ ਮਾਮਲੇ
. . .  1 minute ago
ਨਵੀਂ ਦਿੱਲੀ, 20 ਅਪ੍ਰੈਲ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,59,170 ਨਵੇਂ ਕੋਰੋਨਾ ਦੇ ਮਾਮਲੇ...
ਆਈ.ਸੀ.ਐਸ.ਈ. ਅਤੇ ਆਈ.ਐਸ.ਸੀ. ਜਮਾਤ 10ਵੀਂ 2021 ਦੀਆਂ ਪ੍ਰੀਖਿਆਵਾਂ ਰੱਦ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ - ਦੇਸ਼ ਵਿਚ ਕੋਵਿਡ19 ਦੇ ਵਿਗੜੇ ਹਾਲਾਤ ਨੂੰ ਕੇਂਦਰ ਵਿਚ ਰੱਖਦੇ ਹੋਏ ਕੌਂਸਲ ਫਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਆਈ.ਸੀ.ਐਸ.ਈ. ਦੀ ਜਮਾਤ 10ਵੀਂ 2021 ਦੀਆਂ ਪ੍ਰੀਖਿਆਵਾਂ ਰੱਦ ਕਰ ਦੇਣ...
ਮੈਂਬਰ ਸ਼੍ਰੋਮਣੀ ਕਮੇਟੀ ਸੰਤ ਦਲਬਾਰ ਸਿੰਘ ਛੀਨੀਵਾਲ ਦਾ ਦਿਹਾਂਤ
. . .  about 3 hours ago
ਮਹਿਲ ਕਲਾਂ (ਬਰਨਾਲਾ) , 20 ਅਪ੍ਰੈਲ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਅਤੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ (79) ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ...
ਭਾਰਤ ਦੀ ਯਾਤਰਾ ਤੋਂ ਬਚਿਆ ਜਾਵੇ - ਅਮਰੀਕਾ ਨੇ ਆਪਣੇ ਸ਼ਹਿਰੀਆਂ ਨੂੰ ਦਿੱਤੀ ਸਲਾਹ
. . .  about 4 hours ago
ਵਾਸ਼ਿੰਗਟਨ, 20 ਅਪ੍ਰੈਲ - ਭਾਰਤ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਭਾਰਤ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ...
ਸੜਕ ਹਾਦਸੇ 'ਚ ਸਹਾਇਕ ਥਾਣੇਦਾਰ ਦੀ ਮੌਤ
. . .  about 4 hours ago
ਤਪਾ ਮੰਡੀ, 20 ਅਪ੍ਰੈਲ (ਪ੍ਰਵੀਨ ਗਰਗ) - ਬੀਤੀ ਰਾਤ ਤਪਾ ਢਿਲਵਾਂ ਰੋਡ 'ਤੇ ਕਾਰ ਅਤੇ ਟਰੱਕ ਦਰਮਿਆਨ ਹੋਈ ਟੱਕਰ ਵਿਚ ਇਕ ਸਹਾਇਕ ਥਾਣੇਦਾਰ ਦੀ ਮੌਤ ਹੋ ਗਈ ਹੈ। ਜਿਨ੍ਹਾਂ ਦੀ ਪਹਿਚਾਣ ਗੁਰਦੀਪ ਸਿੰਘ ਵਜੋਂ ਹੋਈ...
ਅੱਜ ਦਾ ਵਿਚਾਰ
. . .  about 4 hours ago
ਇੰਡੀਅਨ ਪ੍ਰੀਮੀਅਰ ਲੀਗ 2021: ਚੇਨਈ ਨੇ ਰਾਜਸਥਾਨ ਨੂੰ 45 ਦੌੜਾਂ ਨਾਲ ਹਰਾਇਆ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021: ਚੇਨਈ ਨੇ ਰਾਜਸਥਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ
. . .  1 day ago
ਨਿਹੰਗ ਜਥੇਬੰਦੀਆਂ ਵਲੋਂ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ’ਤੇ ਕੱਢਿਆ ਜਾਵੇਗਾ ਬਾਬਾ ਬਕਾਲਾ ਤੋਂ ਵਿਸ਼ਾਲ ਨਗਰ ਕੀਰਤਨ - ਗਿਆਨੀ ਹਰਪ੍ਰੀਤ ਸਿੰਘ
. . .  1 day ago
ਸ੍ਰੀ ਅਨੰਦਪੁਰ ਸਾਹਿਬ , 19 ਅਪ੍ਰੈਲ (ਜੇ ਐੱਸ ਨਿੱਕੂਵਾਲ/ਕਰਨੈਲ ਸਿੰਘ )-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਤੇ 29 ਅਪ੍ਰੈਲ ਨੂੰ ਬਾਬਾ ਬਕਾਲਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ...
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਡੇਰਾ ਬਾਬਾ ਨਾਨਕ ਸਰਹੱਦ 'ਤੇ ਪਹੁੰਚਿਆ - ਪਾਕਿਸਤਾਨ ਗਏ ਸਿੱਖ ਯਾਤਰੂ ਵੀ ਆਏ ਨਜ਼ਰ
. . .  1 day ago
ਬਟਾਲਾ, 19 ਅਪ੍ਰੈਲ (ਕਾਹਲੋਂ)-ਵਿਸਾਖੀ ਦਿਹਾੜੇ 'ਤੇ ਪਾਕਿਸਤਾਨੀ ਗਿਆ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਤੱਕ ਕਾਰੀਡੋਰ ਸੜਕ 'ਤੇ ਨਗਰ ਕੀਰਤਨ ...
ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਦੇਣ ਨੂੰ ਕਿਹਾ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਸਿੱਖਿਆ ਵਿਭਾਗ ਵੱਲੋਂ ਨੋਟਿਸ ਲੈਂਦਿਆਂ ਵਿਦਿਆਰਥਣ ਨੂੰ ਥੱਪੜ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ।
ਨਵੀਂ ਦਿੱਲੀ :18 ਸਾਲ ਤੋਂ ਵੱਧ ਉਮਰ ਦਾ ਹਰ ਕੋਈ 1 ਮਈ ਤੋਂ ਕੋਵਿਡ -19 ਟੀਕਾ ਲਗਵਾਉਣ ਦੇ ਯੋਗ
. . .  1 day ago
ਮਸ਼ਹੂਰ ਫਿਲਮ ਨਿਰਦੇਸ਼ਕ ਸੁਮਿੱਤਰਾ ਭਾਵੇ ਦਾ ਦਿਹਾਂਤ
. . .  1 day ago
ਪੁਣੇ, 19 ਅਪ੍ਰੈਲ - ਮਰਾਠੀ ਸਿਨੇਮਾ ਅਤੇ ਥੀਏਟਰ ਵਿਚ ਕੰਮ ਕਰਨ ਲਈ ਮਸ਼ਹੂਰ ਫਿਲਮ ਦੀ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਸੁਮਿੱਤਰਾ ਭਾਵੇ ਦੀ ਇਕ ਹਸਪਤਾਲ ਵਿਚ ਫੇਫੜਿਆਂ ਨਾਲ ਸੰਬੰਧਤ ਬਿਮਾਰੀ ਦੇ ਬਾਅਦ ਦਿਹਾਂਤ ਹੋ ...
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ​ਕੋਰੋਨਾ ਕਾਰਨ ਏਮਜ਼ ਵਿਚ ਦਾਖਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਮਾਘ ਸੰਮਤ 552
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ।-ਅਗਿਆਤ

ਸੰਗਰੂਰ

26 ਦੀ ਇਤਿਹਾਸਕ ਟਰੈਕਟਰ ਪਰੇਡ ਲਈ ਕਿਸਾਨਾਂ ਨੇ ਉਲੀਕੀ ਵਿਉਂਤਬੰਦੀ

ਸੰਗਰੂਰ, 22 ਜਨਵਰੀ (ਅਮਨਦੀਪ ਸਿੰਘ ਬਿੱਟਾ, ਧੀਰਜ਼ ਪਸ਼ੌਰੀਆ)-ਲੰਬੇ ਸਮੇਂ ਤੋਂ ਰੇਲਵੇ ਸਟੇਸ਼ਨ ਬਾਹਰ 30 ਕਿਸਾਨ ਜਥੇਬੰਦੀਆਂ ਅਤੇ ਪਿੰਡ ਗੁਰਦਾਸਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਭਾਜਪਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਅਸਥਾਨ ਬਾਹਰ ਲੱਗੇ ਧਰਨੇ ਅੱਜ ਵੀ ਜਾਰੀ ਰਹੇ | ਰੇਲਵੇ ਸਟੇਸ਼ਨ ਬਾਹਰ ਕਿਸਾਨਾਂ ਦੇ ਧਰਨੇ ਨੂੰ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਹਰਮੇਲ ਸਿੰਘ ਮਹਿਰੋਕ, ਕੁੱਲ ਹਿੰਦ ਕਿਸਾਨ ਸਭਾ ਦੇ ਰਾਮ ਸਿੰਘ ਸੌਹੀਆ, ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਨਿਰਮਲ ਸਿੰਘ ਬਟਰਿਆਣਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਹਰਜੀਤ ਸਿੰਘ ਕਲੌਦੀ, ਦਰਸ਼ਨ ਸਿੰਘ ਝਨੇੜੀ, ਦਰਸ਼ਨ ਸਿੰਘ ਮੁਲਾਜ਼ਮ ਆਗੂ, ਸੁਖਦੇਵ ਸਿੰਘ ਜਮਹੂਰੀ ਕਿਸਾਨ ਸਭਾ, ਡਾਕਟਰ ਅਮਨਦੀਪ ਕੌਰ ਗੋਸਲ, ਡਾਕਟਰ ਕਿਰਨਦੀਪ ਕੌਰ, ਡਾਕਟਰ ਹਰਪ੍ਰੀਤ ਕੌਰ ਨੇ ਸੰਬੋਧਨ ਕੀਤਾ | ਹਰਮੇਲ ਸਿੰਘ ਮਹਿਰੋਕ ਨੇ ਦੱਸਿਆ ਕਿ ਭਲਕੇ 23 ਜਨਵਰੀ ਤੋਂ ਟਰੈਕਟਰ ਪਰੇਡ ਲਈ ਪਿੰਡਾਂ ਵਿਚ ਬੇਹੱਦ ਉਤਸ਼ਾਹ ਦਾ ਮਾਹੌਲ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਦੀ ਸੰਗਤ ਆਪੋ ਆਪਣੇ ਬਲਾਕ ਦੀ ਮੰਡੀਆਂ ਵਿਚ ਇਕੱਤਰ ਹੋ ਕੇ ਸਿੰਘੂ ਅਤੇ ਟਿਕਰੀ ਬਾਰਡਰ ਵੱਲ ਚਾਲੇ ਪਾਵੇਗੀ | 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਇਤਿਹਾਸਕ ਪਰੇਡ ਦਾ ਨਾਂਅ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਪੂਰੇ ਹਿੰਦੁਸਤਾਨ ਵਿਚ ਕਿਸਾਨ ਸੰਘਰਸ਼ ਕੇਵਲ ਕਿਸਾਨਾਂ ਦਾ ਸੰਘਰਸ਼ ਨਾ ਰਹਿ ਕੇ ਲੋਕ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਿਆ ਹੈ |
ਸੁਖਮਨੀ ਸਾਹਿਬ ਦੇ ਪਾਏ ਭੋਗ
ਰੇਲਵੇ ਸਟੇਸ਼ਨ ਬਾਹਰ ਲੱਗੇ ਧਰਨੇ ਵਿਚ ਅੱਜ ਕਿਸਾਨਾਂ ਨੇ ਦਿੱਲੀ ਮੋਰਚੇ ਦੀ ਜਿੱਤ ਲਈ ਅਤੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਉਪਰੰਤ ਦੇਗ ਵੀ ਵਰਤਾਈ ਗਈ |
ਪੂਨੀਆ ਮਸਲੇ ਦੇ ਹੱਲ ਨਹੀਂ ਆਸਵੰਦ
ਭਾਜਪਾ ਦੀ ਸੂਬਾਈ ਕਾਰਜਕਾਰਨੀ ਦੇ ਮੈਂਬਰ ਅਤੇ ਕਿਸਾਨਾਂ ਨਾਲ ਤਾਲਮੇਲ ਕਰਨ ਲਈ ਬਣਾਈ 8 ਮੈਂਬਰੀ ਕਮੇਟੀ ਦੇ ਅਹਿਮ ਮੈਂਬਰ ਸਤਵੰਤ ਸਿੰਘ ਪੂਨੀਆ ਨੇ ਆਸ ਜਤਾਈ ਕਿ ਅੱਜ ਕੇਂਦਰੀ ਮੰਤਰੀ ਅਤੇ ਕਿਸਾਨ ਜਥੇਬੰਦੀਆਂ ਦੀ ਬੈਠਕ ਵਿਚ ਮਸਲੇ ਦਾ ਹੱਲ ਜ਼ਰੂਰ ਨਿਕਲ ਆਏਗਾ | ਜ਼ਿਕਰਯੋਗ ਹੈ ਕਿ ਪੂਨੀਆ ਦੇ ਨਿਵਾਸ ਬਾਹਰ ਧਰਨੇ 'ਤੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਡਟੇ ਹੋਏ ਹਨ | ਪੂਨੀਆ ਨੇ ਦਾਅਵਾ ਕੀਤਾ ਕਿ ਉਹ ਕਿਸਾਨੀ ਕਿੱਤੇ ਨਾਲ ਜੁੜੇ ਹੋਣ ਕਾਰਨ ਕਿਸਾਨ ਵਰਗ ਦੀ ਭਾਵਨਾਵਾਂ ਦਾ ਸਨਮਾਨ ਕਰਦੇ ਹਨ | ਉਨ੍ਹਾਂ ਅਪੀਲ ਕੀਤੀ ਕਿ ਦੋਵੇਂ ਧਿਰਾਂ ਸੰਜਮ ਵਰਤਦਿਆਂ ਮਸਲੇ ਦਾ ਸੁਖਾਵਾਂ ਹੱਲ ਕੱਢਣ |
ਸੰਗਰੂਰ, (ਬਿੱਟਾ, ਪਸ਼ੌਰੀਆ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਬਾਹਰ ਲੱਗੇ ਧਰਨੇ ਦੇ 102ਵੇਂ ਦਿਨ ਗੁਰਬੰਤ ਸਿੰਘ ਬਡਰੁੱਖਾਂ, ਸੋਮਨਾਥ ਸ਼ੇਰੋਂ, ਗੋਬਿੰਦਰ ਸਿੰਘ ਬਡਰੁੱਖਾਂ, ਗੋਬਿੰਦਰ ਸਿੰਘ ਮੰਗਵਾਲ, ਹੈਪੀ ਸ਼ੇਰੋਂ, ਬਲਜੀਤ ਕੌਰ ਕਿਲਾ ਭਰੀਆ, ਸੁਰਜੀਤ ਕੌਰ ਕਿਲਾ ਭਰੀਆ, ਸਿੰਦਰ ਕੌਰ ਬਡਰੁੱਖਾਂ, ਰਣਜੀਤ ਕੌਰ ਅਤੇ ਸੁਖਵਿੰਦਰ ਕੌਰ ਸ਼ੇਰੋਂ ਨੇ ਸੰਬੋਧਨ ਕੀਤਾ | ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ-ਨਾਲ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ 'ਤੇ ਵੀ ਤਿੱਖੇ ਹਮਲੇ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਨਹੀਂ ਹੁੰਦੇ ਤੱਦ ਤੱਕ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਨਹੀਂ ਹੁੰਦੇ ਤੱਦ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ | ਦੱਸਣਯੋਗ ਹੈ ਕਿ ਪੂਨੀਆ ਨਿਵਾਸ ਅੱਗੇ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਦਿੱਤੇ ਜਾ ਰਹੇ ਧਰਨੇ ਵਿਚ ਲਗਾਤਾਰ 102ਵੇਂ ਦਿਨ ਲੰਗਰ ਵਿਚ ਸੇਵਾ ਨਿਭਾਅ ਰਹੇ ਦਾਰੀ ਸਿੰਘ ਸ਼ੇਰੋਂ ਨੂੰ ਆਗੂਆਂ ਨੇ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ |
ਮਹਿਲਾਂ ਚੌਾਕ, (ਸੁਖਬੀਰ ਸਿੰਘ ਢੀਂਡਸਾ) - ਇਸ ਵਾਰ 26 ਜਨਵਰੀ 2021 ਦਾ ਦਿਨ ਇਤਿਹਾਸ ਦੇ ਪੰਨਿਆਂ ਤੇ ਇੱਕ ਨਵੇਂ ਰੰਗ ਨਾਲ ਦਰਜ ਹੋਵੇਗਾ ਕਿਉਂਕਿ ਗਣਤੰਤਰਤਾ ਦਿਵਸ 'ਤੇ ਕਿਸਾਨੀ ਦਾ ਰੰਗ, ਪਿੰਡਾਂ ਦਾ ਸੱਚਾ ਸੁੱਚਾ ਤੇ ਕਿਰਤੀ ਲੋਕਾਂ ਦਾ ਰੰਗ ਨਜ਼ਰ ਆਵੇਗਾ, ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ (ਡੀ) ਦੇ ਯੂਥ ਆਗੂ ਹਰਪਾਲ ਸਿੰਘ ਖਡਿਆਲ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਸਭ ਨੂੰ ਇਸ ਵਾਰ ਦਿੱਲੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਬਣ ਰਹੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਆਪਣਾ ਨਾਂਅ ਜ਼ਰੂਰ ਦਰਜ ਕਰਾਉਣਾ ਚਾਹੀਦਾ ਹੈ |
ਲਹਿਰਾਗਾਗਾ, (ਸੂਰਜ ਭਾਨ ਗੋਇਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਦੀ ਅਗਵਾਈ ਹੇਠ ਲਹਿਲ ਖ਼ੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਧਰਨਾ 114ਵੇਂ ਦਿਨ ਜਾਰੀ ਰਿਹਾ ਹੈ | ਪਟਿਆਲਾ ਪੀਪਲਜ਼ ਆਰਟ ਵਲੋਂ 'ਜਿਨ੍ਹਾਂ ਦੀ ਅਣਖ ਜਿਉਂਦੀ ਹੈ' ਨਾਟਕ ਖੇਡ ਕੇ ਲੋਕਾਂ ਵਿਚ ਜੋਸ਼ ਭਰਿਆ | ਇਸ ਮੌਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਜਗਸੀਰ ਸਿੰਘ ਖੰਡੇਬਾਦ, ਦਰਸਨ ਸਿੰਘ ਕੋਟੜਾ ਆਦਿ ਮੌਜੂਦ ਸਨ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ)-ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲ ਰਹੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਪਿੰਡ ਲਿਦੜਾ ਦੇ ਕਿਸਾਨ ਸਮਸੇਰ ਸਿੰਘ ਦੇ ਪਰਿਵਾਰ ਨੂੰ ਯੂ.ਐਸ.ਏ. ਤੋਂ ਨਾਜਰ ਸਿੰਘ ਸਹੋਤਾ ਨੇ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਚੀਮਾ ਮੰਡੀ ਦੀ ਨਗਰ ਪੰਚਾਇਤ ਦੇ ਕੌਾਸਲਰਾਂ ਨੂੰ ਭੇਜੀ ਗਈ ਸੀ, ਜਿਸ ਨੂੰ ਉਨ੍ਹਾਂ ਵਲੋਂ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਲਿੱਦੜਾਂ ਪਿੰਡ ਦੇ ਸਰਪੰਚ ਜਸਪਾਲ ਸਿੰਘ ਲਿਦੜਾ ਤੇ ਚਮਕੌਰ ਸਿੰਘ ਭੱਮਾਮੱਦੀ ਦੀ ਮੌਜੂਦਗੀ ਵਿਚ ਨਗਰ ਪੰਚਾਇਤ ਚੀਮਾ ਦੇ ਐਮ.ਸੀ. ਸੁਖਜੀਤ ਸਿੰਘ ਸੁੱਖਾ, ਜਗਦੇਵ ਸਿੰਘ ਜੱਗਾ, ਬਲਵੀਰ ਸਿੰਘ ਵਿਸਕੀ, ਦਰਸ਼ਨ ਸਿੰਘ, ਗੁਰਰਤਨਪ੍ਰਤਾਪ ਬੋਬੀ, ਸਾਬਕਾ ਕੌਾਸਲਰ ਸੁਖਦੇਵ ਸਿੰਘ ਧੂਰੀ ਵਾਲ਼ੇ ਨੇ ਭੇਟ ਕੀਤੀ |
ਅਮਰਗੜ੍ਹ, (ਝੱਲ, ਮੰਨਵੀ) - 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ 'ਤੇ ਹੋਣ ਵਾਲੀ ਟਰੈਕਟਰ ਪਰੇਡ ਦੇ ਮੱਦੇਨਜ਼ਰ ਮਾਹੋਰਾਣਾ ਟੋਲ ਪਲਾਜ਼ਾ ਤੋਂ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ | ਇਸ ਮੌਕੇ ਗਗਨ ਤੋਲੇਵਾਲ, ਜੈਜੀ ਵੜੈਚ, ਲਾਭ ਸਿੰਘ ਸਾਬਕਾ ਸਰਪੰਚ, ਅਜਮੇਰ ਸਿੰਘ, ਜਸਬੀਰ ਸਿੰਘ, ਸਰਨਾ, ਹਰਦੀਪ ਸਿੰਘ, ਜਗਤਾਰ ਸਿੰਘ, ਚਰਨਜੀਤ ਸਿੰਘ ਆਦਿ ਮੌਜੂਦ ਸਨ |
ਅਮਰਗੜ੍ਹ, (ਝੱਲ, ਮੰਨਵੀ) - ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਦੀ ਰਿਹਰਸਲ ਕਰਦਿਆਂ ਕਰੀਬ ਡੇਢ ਦਰਜਨ ਪਿੰਡਾਂ ਵਿਚ ਟਰੈਕਟਰ ਮਾਰਚ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਗੁਰਪ੍ਰੀਤ ਸਿੰਘ ਗੁਰਾਇਆ ਨੇ ਦਿੱਤੀ | ਇਸ ਟਰੈਕਟਰ ਮਾਰਚ 'ਚ ਜਤਿੰਦਰ ਬਾਬਲਾ, ਜਤਿੰਦਰ ਸਿੰਘ ਸਰਪੰਚ, ਜਗਜੀਤ ਜੱਗਾ, ਗੁਰਲਾਲ, ਲਵਪ੍ਰੀਤ, ਗੁਰਪਿੰਦਰ, ਸਹਿਜ ਦੀਪ, ਹਰਮਨ, ਅੰਮਿ੍ਤ, ਅਵਤਾਰ ਸਿੰਘ, ਰਣਜੋਧ, ਕਰਮਜੀਤ, ਮਨੀ ਢਿੱਲੋਂ, ਬੰਟੀ, ਗੋਗੀ, ਰਾਜ ਚੀਮਾ, ਗੁਰਸੇਵਕ ਸਿੰਘ, ਪੋਪੀ ਭੱਟੀਆਂ ਖ਼ੁਰਦ, ਗੁਲਜ਼ਾਰ ਸਿੰਘ ਆਦਿ ਨੇ ਸ਼ਿਰਕਤ ਕਰਦਿਆਂ 26 ਤੋਂ ਪਹਿਲਾਂ-ਪਹਿਲਾਂ ਹੁਮ-ਹੁਮਾ ਕੇ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ |
ਧੂਰੀ, (ਸੁਖਵੰਤ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਟੋਲ ਪਲਾਜ਼ਾ ਲੱਡਾ ਅੱਗੇ ਧੂਰੀ ਬਲਾਕ ਆਗੂ ਜਸਪਾਲ ਸਿੰਘ ਪੇਧਨੀ ਅਤੇ ਮਲੇਰਕੋਟਲਾ ਬਲਾਕ ਆਗੂ ਚਮਕੌਰ ਸਿੰਘ ਹਥਨ ਦੀ ਅਗਵਾਈ 'ਚ 114ਵੇਂ ਦਿਨ ਰੋਸ ਧਰਨਾ ਜਾਰੀ ਰੱਖਿਆ | ਇਸ ਮੌਕੇ ਗੁਰੀ ਧੂਰੀ, ਮਨਪ੍ਰੀਤ ਲੱਡਾ, ਬਲਜੀਤ ਕੌਰ ਕੱਕੜਵਾਲ, ਸੁਖਜੀਤ ਲੱਡਾ, ਗੁਰਜੰਟ ਬਾਦਸ਼ਾਹਪੁਰ ਵਲੋਂ ਨੇ ਕਿਹਾ ਕਿ ਕਿਸਾਨਾਂ ਵਲੋਂ ਇਲਾਕੇ ਦੇ ਟਰੈਕਟਰ ਮਾਰਚ 'ਚ 1200 ਟਰੈਕਟਰਾਂ ਸਮੇਤ 26 ਜਨਵਰੀ ਦੀ ਰਹਿਰਸਲ ਕੀਤੀ ਅਤੇ ਕਾਲੇ ਕਾਨੂੰਨ ਰੱਦ ਨਾ ਕਰਨ ਤੱਕ ਸੰਘਰਸ਼ ਜਾਰੀ ਰੱਖਣ ਸੰਬੰਧੀ ਵਿਚਾਰ ਕੀਤੇ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਕਾਲੇ ਕਾਨੂੰਨਾਂ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਪੀਲ 'ਤੇ ਕਿਸਾਨ ਯੂਨੀਅਨ ਦੀਆਂ ਸਮੂਹ ਇਕਾਈਆਂ, ਬੌੜਹਾਈ ਨਗਰ ਪੰਚਾਇਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠਦਿਆਂ 26 ਜਨਵਰੀ ਦਿੱਲੀ ਲਈ ਟਰੈਕਟਰ ਰਵਾਨਾ ਕੀਤੇ ਗਏ | ਪ੍ਰਧਾਨ ਇਕਬਾਲ ਸਿੰਘ ਤੇ ਸਰਪੰਚ ਹਰਦੀਪ ਸਿੰਘ ਬੌੜਹਾਈ ਨਗਰ ਵਾਸੀਆਂ ਤੇ ਜਥੇਬੰਦੀ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਗੂੰਗੀ ਅਤੇ ਬੋਲੀ ਸਰਕਾਰ ਦਾ ਮੋਦੀ ਤਾਨਾਸ਼ਾਹ ਬਣ ਚੁੱਕਾ ਹੈ | ਕਿਸਾਨ ਖੇਤੀ ਦੇ ਕਾਲੇ ਕਾਨੂੰਨਾਂ ਰੱਦ ਕਰਵਾਉਣ ਲਈ ਹਰ ਸੰਘਰਸ਼ ਲਈ ਤਿਆਰ ਹਨ | ਇਸ ਮੌਕੇ ਇਕਾਈ ਪ੍ਰਧਾਨ ਇਕਬਾਲ ਸਿੰਘ, ਵਾਈਸ ਪ੍ਰਧਾਨ ਪ੍ਰਦੀਪ ਸਿੰਘ, ਸਰਪੰਚ ਹਰਦੀਪ ਸਿੰਘ, ਚੇਅਰਮੈਨ ਬਲਜਿੰਦਰ ਸਿੰਘ, ਸਾਬਕਾ ਚੇਅਰਮੈਨ ਨਿਰਮਲ ਸਿੰਘ, ਜਸਵਿੰਦਰ ਸਿੰਘ ਜੱਸੀ, ਸੁਖਜੀਤ ਸਿੰਘ, ਗੁਰਜੀਤ ਸਿੰਘ, ਡਾ ਪਲਵਿੰਦਰ ਸਿੰਘ, ਗੁਰਮੁਖ ਸਿੰਘ, ਕਰਮਜੀਤ ਪੰਮਾਂ ਆਦਿ ਨੇ ਸ਼ਮੂਲੀਅਤ ਕੀਤੀ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਨੇੜਲੇ ਪਿੰਡ ਨਮੋਲ ਦੇ ਵੱਡੀ ਗਿਣਤੀ 'ਚ ਕਿਸਾਨਾਂ ਦਾ ਇਕ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ 26 ਜਨਵਰੀ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਟਰੈਕਟਰ ਮਾਰਚ ਵਿਚ ਸ਼ਾਮਿਲ ਹੋਣ ਲਈ ਦਿੱਲੀ ਰਵਾਨਾ ਹੋਇਆ | ਕਿਸਾਨ ਆਗੂ ਗੁਰਜੰਟ ਸਿੰਘ ਫ਼ੌਜੀ, ਪ੍ਰਧਾਨ ਸੁਖਵਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਰੱਦ ਵਾਪਸੀ ਤੋਂ ਬਿਨਾਂ ਕਿਸੇ ਹੀਲੇ ਵੀ ਘਰ ਵਾਪਸ ਨਹੀਂ ਜਾਣਗੇ | ਇਸ ਮੌਕੇ ਰਜਿੰਦਰ ਸਿੰਘ ਲੀਲ੍ਹਾ, ਗੁਰਪਾਲ ਸਿੰਘ ਰੋਮਾਣਾ, ਸੁੱਖੀ ਪੂਨੀਆ, ਠੇਕੇਦਾਰ ਅਮਨ ਸਿੰਘ, ਭੀਮ ਸਿੰਘ, ਭਾਨ ਸਿੰਘ ਆਦਿ ਸ਼ਾਮਿਲ ਸਨ |
ਮੂਲੋਵਾਲ, (ਰਤਨ ਸਿੰਘ ਭੰਡਾਰੀ) - ਪਿੰਡ ਪੁੰਨਾਵਾਲ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਮੀਤ ਪ੍ਰਧਾਨ ਨਾਜਮ ਸਿੰਘ ਪੁੰਨਾਵਾਲ ਦੀ ਅਗਵਾਈ ਵਿਚ 30 ਕਿਸਾਨਾਂ ਦਾ ਜੱਥਾ ਦਿੱਲੀ ਕਿਸਾਨ ਪਰੇਡ ਵਿਚ ਸ਼ਾਮਲ ਹੋਣ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂ ਨਾਜ਼ਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਹਿਯੋਗ ਨਾਲ 10 ਕੁਇੰਟਲ ਖੋਏ ਦੀਆ ਪਿੰਨੀਆਂ ਬਣਾ ਕੇ ਵੀ ਭੇਜੀਆਂ ਗਈਆਂ ਹਨ | ਇਸ ਤੋਂ ਇਲਾਵਾ ਅਸ਼ਵਨੀ ਕੁਮਾਰ ਸੰਗਰੂਰ ਯੂ.ਐਸ.ਏ. ਵਲੋਂ 11000 ਰੁਪਏ ਦੀਆਂ ਜੁਰਾਬਾਂ ਭੇਜੀਆਂ ਗਈਆਂ ਹਨ |
ਸੰਗਰੂਰ, (ਚੌਧਰੀ ਨੰਦ ਲਾਲ ਗਾਂਧੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਅਮਰਜੀਤ ਸਿੰਘ ਅੰਬਾ ਤੇ ਮਨਿੰਦਰ ਕੌਰ ਭਵਾਨੀਗੜ੍ਹ ਨੇ ਆਪਣੀ ਪੁੱਤਰੀ ਦੇ ਡਾਕਟਰੀ ਦਾ ਕੋਰਸ ਪੂਰਾ ਹੋਣ 'ਤੇ ਦਿੱਲੀ ਵਿਖੇ ਸਿੰਘੂ ਅਤੇ ਹੋਰ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੀਆਂ ਹੱਕੀਂ ਮੰਗਾਂ ਲਈ ਅਤੇ ਕਿਸਾਨਾਂ ਦੀ ਮੰਗਾਂ ਪੂਰੀਆਂ ਹੋਣ 'ਤੇ ਘਰ ਵਾਪਸੀ ਲਈ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸ੍ਰੀ ਅਕਾਲਸਰ ਸਾਹਿਬ ਵਿਖੇ ਸੰਤ ਅਤਰ ਸਿੰਘ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ |
ਧੂਰੀ, (ਸੁਖਵੰਤ ਸਿੰਘ ਭੁੱਲਰ)-ਧੂਰੀ ਤੋਂ 'ਆਪ' ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਵਲੋਂ ਦਿੱਲੀ ਦੇ ਕਿਸਾਨ ਅੰਦੋਲਨ 'ਚ ਜਾਣ ਸਮੇਂ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੱਡੇ ਭਰਮ ਪੈਦਾ ਕਰ ਕੇ ਬਣਾਏ ਨਵੇਂ ਖੇਤੀ ਕਾਨੂੰਨ ਕਿਸਾਨ ਅਤੇ ਕਿਸਾਨੀ ਦੇ ਅਰਥਚਾਰੇ ਨੂੰ ਤਬਾਹ ਕਰ ਸਕਦੇ ਹਨ ਅਤੇ ਇਸ ਕਾਨੂੰਨ ਦੀ ਸਰਕਾਰ ਦੀ ਮਨਸ਼ਾ, ਸੋਚ, ਟੀਚੇ ਤੋਂ ਹਰ ਕਿਸਾਨ ਭਲੀ-ਭਾਂਤੀ ਜਾਣੂ ਹੈ | ਇਸ ਸੰਬੰਧੀ ਗੱਲਾਤ ਸਮੇਂ ਸ. ਸੇਖੋਂ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਸ਼ੁਰੂ ਸੰਘਰਸ਼ ਜਨ ਅੰਦੋਲਨ 'ਚ ਤਬਦੀਲ ਹੋ ਚੁੱਕਾ ਹੈ ਅਤੇ ਦੇਸ਼ ਦੇ ਸੂਬੇ ਹੀ ਨਹੀਂ, ਵਿਦੇਸ਼ਾਂ ਤੱਕ ਵੀ ਜਨ-ਸਮਰਥਨ ਹਾਸਲ ਕਰ ਚੁੱਕਾ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਆਗੂਆਂ ਮੀਟਿੰਗ-ਮੀਟਿੰਗ ਕਰ ਕੇ ਸਮਾਂ ਲਗਾਉਣ ਦੀ ਬਜਾਏ ਤੁਰੰਤ ਕਾਲੇ ਕਾਨੂੰਨ ਰੱਦ ਕਰੇ |

ਪ੍ਰੇਮ-ਪਿਆਰ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਤੋਗਾਵਾਲ

ਜਸਵਿੰਦਰ ਸਿੰਘ ਸ਼ੇਰੋਂ 92166-15111 ਚੀਮਾ ਮੰਡੀ- ਪਿੰਡ ਦੇ ਬਜ਼ੁਰਗ ਜਥੇ. ਸਾਧੂ ਸਿੰਘ ਸਾਬਕਾ ਪੰਚ ਅਨੁਸਾਰ ਪਿੰਡ ਤੋਗਾਵਾਲ ਦੀ ਸਥਾਪਨਾ ਪੱਖੋਂ ਤੋਂ ਆ ਕੇ ਵਸੇ ਲੋਕਾਂ ਨਾਲ ਹੋਈ ਹੈ | ਪਹਿਲਾ ਪੱਖੋਂ ਤੋਂ ਰੱਤੋਕੇ ਅਤੇ ਫਿਰ ਰੱਤੋਕੇ ਤੋਂ ਤੋਗਾਵਾਲ ਵਿਖੇ ਆ ਕੇ ...

ਪੂਰੀ ਖ਼ਬਰ »

ਕਾਲਜ ਸਟਾਫ਼ ਵਲੋਂ ਭੁੱਖ ਹੜਤਾਲ ਸ਼ੁਰੂ

ਲਹਿਰਾਗਾਗਾ, 22 ਜਨਵਰੀ (ਪੱਤਰ ਪ੍ਰੇਰਕ) - ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨੌਲੋਜੀ ਦੇ ਸਟਾਫ਼ ਨੂੰ ਪਿਛਲੇ 21 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ 'ਤੇ ਸੰਸਥਾ ਦੀ ਮਾੜੀ ਵਿੱਤੀ ਹਾਲਤ ਨੂੰ ਲੈ ਕੇ ਸਟਾਫ਼ ਵਲੋਂ ਕਾਲਜ ਦੇ ਪ੍ਰਬੰਧਕੀ ...

ਪੂਰੀ ਖ਼ਬਰ »

ਇਕ ਹਫ਼ਤਾ ਪਹਿਲਾਂ ਲੁੱਟੀਆਂ ਮੁੰਦਰੀਆਂ ਦੁਕਾਨ ਅੱਗੇ ਸੁੱਟ ਕੇ ਲੁਟੇਰਾ ਫਰਾਰ

ਖਨੌਰੀ, 22 ਜਨਵਰੀ (ਬਲਵਿੰਦਰ ਸਿੰਘ ਥਿੰਦ)-ਸ਼ਹਿਰ ਦੇ ਇਕ ਸੁਨਿਆਰੇ ਕੋਲੋਂ ਇਕ ਹਫ਼ਤਾ ਪਹਿਲਾਂ ਗਾਹਕ ਬਣ ਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਦੁਕਾਨ ਦੇ ਨਾਲ ਲੱਗਦੀ ਗਲੀ ਵਿਚ ਦੀ ਫ਼ਰਾਰ ਹੋਣ ਵਾਲੇ ਲੁਟੇਰੇ ਨੇ ਇਕ ਅਨੋਖੀ ਕਿਸਮ ਦੀ ਕਾਰਵਾਈ ਨੂੰ ਅੰਜਾਮ ...

ਪੂਰੀ ਖ਼ਬਰ »

ਪ੍ਰਾਈਵੇਟ ਪੇਰੈਂਟਸ ਟੀਚਰ ਐਸੋਸੀਏਸ਼ਨ ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ-ਪੱਤਰ

ਸੁਨਾਮ ਊਧਮ ਸਿੰਘ ਵਾਲਾ, 22 ਜਨਵਰੀ (ਭੁੱਲਰ, ਧਾਲੀਵਾਲ) - ਪ੍ਰਾਈਵੇਟ ਪੇਰੈਂਟਸ ਟੀਚਰ ਐਸੋਸੀਏਸ਼ਨ ਪੰਜਾਬ ਨੇ ਐਸੋਸੀਏਸ਼ਨ ਦੇ ਪ੍ਰਧਾਨ ਐਡ. ਮਨਪ੍ਰੀਤ ਸਿੰਘ ਨਮੋਲ ਦੀ ਅਗਵਾਈ ਵਿਚ ਐਸ.ਡੀ.ਐਮ. ਸੁਨਾਮ ਨੂੰ ਮਿਲ ਕੇ ਮੁੱਖ ਮੰਤਰੀ ਪੰਜਾਬ ਕੋਲ ਪੁੱਜਦਾ ਕਰਨ ਲਈ ਇਕ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਚੀਮਾ ਮੰਡੀ, 19 ਜਨਵਰੀ (ਦਲਜੀਤ ਸਿੰਘ ਮੱਕੜ) - ਕਸਬੇ ਦੀ ਸ੍ਰੀ ਬਲਰਾਮ ਕਿ੍ਸ਼ਨ ਗਊਸ਼ਾਲਾ ਵਿਖੇ ਚੌਥੇ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਦੌਰਾਨ ਪ੍ਰਕਾਸ਼ ਕਰਵਾਏ ਗਏ ਸ੍ਰੀ ਰਮਾਇਣ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੰੁਚੇ ...

ਪੂਰੀ ਖ਼ਬਰ »

ਸੰਤ ਅਤਰ ਸਿੰਘ ਜੀ ਦੀ ਬਰਸੀ ਮੌਕੇ 31 ਨੂੰ ਹੋਵੇਗਾ ਰੈਣ ਸਬਾਈ ਕੀਰਤਨ ਦਰਬਾਰ

ਮਸਤੂਆਣਾ ਸਾਹਿਬ, 22 ਜਨਵਰੀ (ਦਮਦਮੀ)- ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 94ਵੀਂ ਬਰਸੀ ਨੂੰ ਸਮਰਪਿਤ 30 ਜਨਵਰੀ ਤੋਂ 1 ਫਰਵਰੀ ਤੱਕ ਹੋਣ ਵਾਲੇ ਗੁਰਮਤਿ ਸਮਾਗਮਾਂ ਨੂੰ ਲੈ ਕੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸਮੂਹ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਲੁੱਟ ਖੋਹ ਦੀ ਨਾਕਾਮਯਾਬ ਵਾਰਦਾਤ ਹੋਣ ਨਾਲ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ

ਮੂਣਕ, 22 ਜਨਵਰੀ (ਭਾਰਦਵਾਜ) - ਮੂਣਕ ਸ਼ਹਿਰ ਵਿਚਲੇ ਸਥਿਤ ਸ਼ਿਵ ਮੰਦਰ ਕੋਲ ਐਸ.ਬੀ.ਆਈ. ਬੈਂਕ ਵਲੋਂ ਖੋਹਲੇ ਗਏ ਗਾਹਕ ਸੇਵਾ ਕੇਂਦਰ ਵਿਖੇ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਪਿਸਤੌਲ ਦਿਖਾ ਕੇ ਦੁਕਾਨ 'ਚ ਦਾਖਲ ਹੋ ਕੇ ਲੁੱਟ ਖੋਹ ਦੀ ਵਾਰਦਾਤ ਨੂੰ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲੱਗਾ ਪੱਕਾ ਮੋਰਚਾ 23ਵੇਂ ਦਿਨ ਵੀ ਰਿਹਾ ਜਾਰੀ

ਸੰਗਰੂਰ, 22 ਜਨਵਰੀ (ਧੀਰਜ ਪਸ਼ੋਰੀਆ)-ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿਲਵਾਂ, ਕਿ੍ਸ਼ਨ ਸਿੰਘ ਨਾਭਾ, ਜਗਸੀਰ ਸਿੰਘ ਘੁਮਾਨ, ਹਰਜਿੰਦਰ ਸਿੰਘ ਝਨੀਰ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ...

ਪੂਰੀ ਖ਼ਬਰ »

ਪੁਲਿਸ ਨੇ ਫੜੀ 26 ਡੱਬੇ ਹਰਿਆਣਾ ਸ਼ਰਾਬ

ਲਹਿਰਾਗਾਗਾ, 22 ਜਨਵਰੀ (ਗਰਗ, ਢੀਂਡਸਾ) - ਚੋਟੀਆਂ ਪੁਲਿਸ ਨੇ ਨਾਕਾਬੰਦੀ ਦੌਰਾਨ ਵੱਡੀ ਮਾਤਰਾ ਵਿਚ ਹਰਿਆਣਾ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਡੀ.ਐਸ.ਪੀ ਸ. ਰਛਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚੌਾਕੀ ਚੋਟੀਆਂ ਦੇ ਹੌਲਦਾਰ ਨਾਜ਼ਰ ਸਿੰਘ ਨੇ ...

ਪੂਰੀ ਖ਼ਬਰ »

ਆਂਗਣਵਾੜੀ ਯੂਨੀਅਨ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਲਹਿਰਾਗਾਗਾ, 22 ਜਨਵਰੀ (ਸੂਰਜ ਭਾਨ ਗੋਇਲ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬਲਾਕ ਲਹਿਰਾਗਾਗਾ ਦੀ ਉਪ ਪ੍ਰਧਾਨ ਰਜਵੰਤ ਕੌਰ ਡਸਕਾ ਦੀ ਅਗਵਾਈ 'ਚ ਇਕੱਠੇ ਹੋ ਕੇ ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਪਰੇਡ ਕਰਨ ਦੀ ਦੇਵੇ ਇਜਾਜ਼ਤ-ਪਰਮਿੰਦਰ ਸਿੰਘ ਢੀਂਡਸਾ

ਲਹਿਰਾਗਾਗਾ, 22 ਜਨਵਰੀ (ਅਸ਼ੋਕ ਗਰਗ)-ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਚੱਲ ਰਹੀ ਹੈ ਉਨ੍ਹਾਂ ਦੀ ਸਿਰਫ਼ ਇਕੋ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨਗਰ ਕੌਾਸਲ ਚੋਣਾਂ ਆਪਣੇ ਬਲਬੂਤੇ ਹੀ ਲੜੇਗੀ-ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ, 22 ਜਨਵਰੀ (ਸੱਗੂ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਹੋ ਰਹੀਆਂ ਨਗਰ ਕੌਾਸਲ ਚੋਣਾਂ ਆਪਣੇ ਬਲਬੂਤੇ ਤੇ ਲੜੇਗੀ ਅਤੇ ਸਿਰਫ਼ ਯੋਗ ਅਤੇ ਮਿਹਨਤੀ ਉਮੀਦਵਾਰ ਨੂੰ ਹੀ ਮੈਦਾਨ ਵਿਚ ਉਤਾਰੇਗੀ | ਹਲਕਾ ਵਿਧਾਇਕ ਅਮਨ ਅਰੋੜਾ ਨੇ ਇਸ ਸੰਬੰਧੀ ...

ਪੂਰੀ ਖ਼ਬਰ »

ਐਸ.ਐਸ. ਗਰੁੱਪ ਕਾਲਜ ਵਿਖੇ ਬੀ.ਐੱਡ ਦਾਖ਼ਲੇ ਲਈ ਸੈਮੀਨਾਰ 27 ਨੂੰ -ਸੋਮ ਨਾਥ ਮਹਿਤਾ

ਚੀਮਾ ਮੰਡੀ, 22 ਜਨਵਰੀ (ਦਲਜੀਤ ਸਿੰਘ ਮੱਕੜ)-ਮਾਲਵੇ ਦੀ ਲੜਕੀਆਂ ਨੂੰ ਉਚੇਰੀ ਵਿੱਦਿਆ ਪ੍ਰਦਾਨ ਕਰਨ ਐਸ.ਐਸ. ਕਾਲਜ ਆਫ਼ ਐਜੂਕੇਸ਼ਨ ਭੀਖੀ (ਮਾਨਸਾ) ਦੇ ਚੇਅਰਮੈਨ ਸੋਮ ਨਾਥ ਮਹਿਤਾ ਨੇ ਦੱਸਿਆ ਕਿ ਕੋਰੋਨਾ ਕਾਲ ਤੋਂ ਬਾਅਦ ਸਾਡੀ ਸੰਸਥਾ ਵਿਚ ਦਾਖ਼ਲੇ ਲੈਣ ਲਈ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 4 ਕਾਬੂ

ਭਵਾਨੀਗੜ੍ਹ, 22 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪੁਲਿਸ ਨੇ ਨਸ਼ਾ ਰੋਕੂ ਸੈੱਲ ਵਲੋਂ ਵੱਡੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਾਟੀਨਾਰਕੋਟਿਕ ਸੈੱਲ ਦੇ ਸਹਾਇਕ ਸਬ ...

ਪੂਰੀ ਖ਼ਬਰ »

ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ 'ਚ ਸਰਗਰਮ ਗਰੋਹ ਕਾਬੂ

ਮੋਟਰਸਾਈਕਲ, ਸਕੂਟਰੀਆਂ ਤੇ ਮੋਬਾਈਲ ਫ਼ੋਨ ਬਰਾਮਦ ਸੰਗਰੂਰ, 22 ਜਨਵਰੀ (ਦਮਨਜੀਤ ਸਿੰਘ) - ਥਾਣਾ ਸਿਟੀ-1 ਸੰਗਰੂਰ ਪੁਲਿਸ ਵਲੋਂ ਚੋਰੀਆਂ ਅਤੇ ਖੋਹਾਂ ਕਰਨ ਵਾਲੇ ਇਕ ਗਰੋਹ ਦੇ 4 ਮੈਂਬਰਾਂ ਨੰੂ ਕਾਬੂ ਕਰਦਿਆਂ ਚੋਰੀ ਅਤੇ ਖੋਹ ਦੀਆਂ ਕਈ ਵਾਰਦਾਤਾਂ ਨੰੂ ਹੱਲ ਕਰਨ ਦਾ ...

ਪੂਰੀ ਖ਼ਬਰ »

ਨਗਰ ਪੰਚਾਇਤ ਖਨੌਰੀ ਨੇ ਹਟਾਏ ਨਾਜਾਇਜ਼ ਕਬਜ਼ੇ

ਖਨੌਰੀ, 22 ਜਨਵਰੀ (ਰਮੇਸ਼ ਕੁਮਾਰ)-ਖਨੌਰੀ ਸ਼ਹਿਰ ਦੇ ਨੈਸ਼ਨਲ ਹਾਈਵੇ ਰੋਡ ਦੇ ਨਾਲ ਲਿੰਕ ਰੋਡ ਪਰ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਬਾਹਰ ਦੁਕਾਨ ਦੇ ਸਾਹਮਣੇ ਰੋਡ ਪਰ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਨ੍ਹਾਂ ਦੇ ਕਾਰਨ ਸ਼ਹਿਰ ਅਤੇ ਨੇੜੇ ਦੇ ...

ਪੂਰੀ ਖ਼ਬਰ »

ਕੋਵਿਡ ਟੀਕਾਕਰਨ ਅਭਿਆਨ ਤਹਿਤ 65 ਸਿਹਤ ਕਰਮੀਆਂ ਦੇ ਲਗਾਏ ਟੀਕੇ

ਭਵਾਨੀਗੜ੍ਹ, 22 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਹਰ ਵਿਅਕਤੀ ਆਪਣੇ ਤੌਰ 'ਤੇ ਕੋਵਿਡ ਟੀਕਾਕਰਨ ਕਰਵਾਉਂਦਿਆਂ ਆਪਣੀ, ਆਪਣੇ ਪਰਿਵਾਰ ਅਤੇ ਸਮਾਜ ਦੀ ਸਿਹਤ ਸੁਰੱਖਿਆ ਲਈ ਵਚਨਬੱਧ ਹੋਵੇ, ਇਹ ਵਿਚਾਰ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਸਥਾਨਕ ਸ਼ਹਿਰ ਦੇ ਹਸਪਤਾਲ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 22 ਜਨਵਰੀ (ਭੁੱਲਰ, ਧਾਲੀਵਾਲ)-ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਵਲੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬਲਾਕ ਸੁਨਾਮ ਦੀ ਆਗੂ ਤਿ੍ਸ਼ਨਜੀਤ ਕੋਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੇ ਕੇ ਸਰਕਾਰ ...

ਪੂਰੀ ਖ਼ਬਰ »

ਧੁੰਦ ਕਾਰਨ ਬੇਕਾਬੂ ਹੋਇਆ ਟਰੱਕ ਬਿਜਲੀ ਟਰਾਂਸਫ਼ਾਰਮਰ 'ਚ ਵੱਜਿਆ

ਸ਼ੇਰਪੁਰ, 22 ਜਨਵਰੀ (ਖੇੜੀ) - ਸਥਾਨਿਕ ਕਸਬੇ ਅੰਦਰ ਬਰਨਾਲਾ ਰੋਡ ਉੱਪਰ ਈਦਗਾਹ ਦੇ ਨੇੜੇ ਅੱਜ ਸਵੇਰ ਸਮੇਂ ਧੁੰਦ ਕਾਰਨ ਬੇਕਾਬੂ ਹੋਇਆ ਟਰੱਕ ਬਿਜਲੀ ਵਾਲੇ ਟਰਾਂਸਫ਼ਾਰਮਰ ਨਾਲ ਜਾ ਟਕਰਾਇਆ, ਜਿਸ ਕਰਕੇ ਟਰੱਕ ਦਾ ਅਗਲਾ ਹਿੱਸਾ ਬੁਰੀ ਤਰਾਂ ਨੁਕਸਾਨਿਆਂ ਗਿਆ ਅਤੇ ...

ਪੂਰੀ ਖ਼ਬਰ »

ਦੋ-ਪਹੀਆ ਵਾਹਨ ਹੀਰੋ ਕੰਪਨੀ 100 ਮਿਲੀਅਨ ਉਤਪਾਦਨ ਕਰਨ ਵਾਲੀ ਦੇਸ਼ ਦੀ ਬਣੀ ਪਹਿਲੀ ਕੰਪਨੀ

ਮਲੇਰਕੋਟਲਾ, 22 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਹੀਰੋ-ਮੋਟੋਕਾਰਪ ਵਲੋਂ ਇਕ ਹੋਰ ਮੀਲ ਦਾ ਪੱਥਰ ਸਥਾਪਿਤ ਕੀਤਾ ਗਿਆ, ਜਦੋਂ 21 ਜਨਵਰੀ ਨੂੰ ਹੀਰੋ-ਮੋਟੋਕਾਰਪ ਵਲੋਂ ਗੁਰੂਗਰਾਮ ਸਥਿਤ ਪਲਾਂਟ ਵਿਖੇ ਕੰਪਨੀ ...

ਪੂਰੀ ਖ਼ਬਰ »

ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕ ਕੇ ਕੀਤੀ ਨਾਅਰੇਬਾਜ਼ੀ

ਸੰਗਰੂਰ, 22 ਜਨਵਰੀ (ਧੀਰਜ ਪਸ਼ੋਰੀਆ) - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਰਚ ਕਰ ਕੇ ਬੱਤੀਆਂ ਵਾਲੇ ਚੌਕ ਵਿਚ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ, ਜਿਸ ਦੌਰਾਨ ...

ਪੂਰੀ ਖ਼ਬਰ »

ਦਰਜਾ ਚਾਰ/ਠੇਕਾ ਮੁਲਾਜ਼ਮਾਂ ਵਲੋਂ 25-26 ਨੂੰ ਜ਼ਿਲ੍ਹਾ ਪੱਧਰੀ ਭੁੱਖ ਹੜਤਾਲਾਂ ਤੇ ਅਰਥੀ ਫੂਕ ਮੁਜ਼ਾਹਰੇ-ਰਾਣਵਾਂ

ਧੂਰੀ, 22 ਜਨਵਰੀ (ਸੰਜੇ ਲਹਿਰੀ) - ਪੰਜਾਬ ਸਰਕਾਰ ਨੇ ਦਰਜਾ ਚਾਰ, ਦਿਹਾੜੀਦਾਰ, ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ ਦੇ ਹੱਕ ਵਿਚ 2016 ਵਿਚ ਪਾਸ ਹੋਏ ਕਾਨੂੰਨ ਨੂੰ ਲਾਗੂ ਨਾ ਕਰਕੇ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਮੁਲਾਜ਼ਮਾਂ ਨਾਲ ਵੱਡਾ ਧੋਖਾ ਕੀਤਾ ਹੈ | ਇਹ ...

ਪੂਰੀ ਖ਼ਬਰ »

ਆਈ.ਸੀ.ਡੀ.ਐਸ. ਸਕੀਮ ਨੂੰ ਪੂਰਨ ਰੂਪ 'ਚ ਚਲਾਉਣ ਲਈ ਬਜਟ ਵਾਧੇ ਦੀ ਮੰਗ ਨੂੰ ਲੈ ਕੇ ਦਿੱਤਾ ਮੰਗ-ਪੱਤਰ

ਸ਼ੇਰਪੁਰ, 22 ਜਨਵਰੀ (ਦਰਸ਼ਨ ਸਿੰਘ ਖੇੜੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਬਲਾਕ ਸ਼ੇਰਪੁਰ ਵਲੋਂ ਸਰਕਲ ਪ੍ਰਧਾਨ ਜਗਜੀਤ ਕੌਰ ਖੇੜੀ ਦੀ ਅਗਵਾਈ ਵਿਚ ਅੱਜ ਆਂਗਣਵਾੜੀ ਵਰਕਰਾਂ ਵਲੋਂ ਸੀ.ਡੀ.ਪੀ.ਓ ਦਫ਼ਤਰ ਘਨੌਰੀ ਕਲਾਂ ਵਿਖੇ ਮੋਦੀ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਐਸ.ਡੀ.ਐਮ. ਸੁਨਾਮ ਵਲੋਂ ਵਾਹਨਾਂ ਦੀ ਅਚਨਚੇਤ ਚੈਕਿੰਗ

ਸੁਨਾਮ ਊਧਮ ਸਿੰਘ ਵਾਲਾ, 22 ਜਨਵਰੀ (ਭੁੱਲਰ, ਧਾਲੀਵਾਲ) - ਪੰਜਾਬ ਸਰਕਾਰ ਦੀਆਂ ਹਦਾਇਤਾਂ, ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ ਤਹਿਤ ਮੈਡਮ ਮਨਜੀਤ ਕੌਰ, ਪੀ.ਸੀ.ਐਸ. ਐਸ.ਡੀ.ਐਮ. ਸੁਨਾਮ ਊਧਮ ਸਿੰਘ ਵਾਲਾ ਵਲੋਂ ਆਈ.ਟੀ.ਆਈ. ਚੌਕ ਸੁਨਾਮ ਵਿਖੇ ਵੱਖ-ਵੱਖ ਵਾਹਨਾਂ ਦੀ ਅਚਨਚੇਤ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 22 ਜਨਵਰੀ (ਧਾਲੀਵਾਲ, ਭੁੱਲਰ) - ਬਿਜਲੀ ਕਾਮਿਆ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬਿਜਲੀ ਮੁਲਾਜ਼ਮ ਏਕਤਾ ਮੰਚ ਸੁਨਾਮ ਦੀ ਅਗਵਾਈ ਹੇਠ ਸਥਾਨਕ 33 ਕੇ.ਵੀ ਗਰਿੱਡ ਦੇ ਗੇਟ ਅੱਗੇ ਭਰਵੀਂ ਰੋਸ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਾਥੀ ...

ਪੂਰੀ ਖ਼ਬਰ »

ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਜੀਵਨਜੋਤ ਕੌਰ

ਮੂਣਕ, 22 ਜਨਵਰੀ (ਭਾਰਦਵਾਜ, ਧਾਲੀਵਾਲ) - ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਡਵੀਜ਼ਨਲ ਹਸਪਤਾਲ ਮੂਣਕ ਵਿਖੇ ਕੋਰੋਨਾ ਮਹਾਂਮਾਰੀ ਖ਼ਿਲਾਫ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਸਮੇਂ ਐਸ.ਡੀ.ਐਮ. ਮੂਣਕ ਜੀਵਨਜੋਤ ਕੌਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX