ਸਿਆਟਲ, 22 ਜਨਵਰੀ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਨਵੇਂ ਬਣੇ 46ਵੇਂ ਰਾਸ਼ਟਰਪਤੀ ਜੋ ਬਾਈਡਨ ਅਤੇ ਪਹਿਲੀ ਭਾਰਤੀ ਮੂਲ ਦੀ ਮਹਿਲਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਉਪ-ਰਾਸ਼ਟਰਪਤੀ ਬਣਨ ਨਾਲ ਅਮਰੀਕਾ ਦੇ ਨਾਲ ਪੰਜਾਬੀ ਅਤੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਅਮਰੀਕਾ ਦੀਆਂ ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਜੋ ਬਾਈਡਨ ਦੇ ਅਹੁਦਾ ਸੰਭਾਲਦੇ ਹੀ ਜਿਹੜੇ ਮਹੱਤਵਪੂਰਨ ਫ਼ੈਸਲੇ ਲਏ ਹਨ, ਉਨ੍ਹਾਂ ਦਾ ਸਮਰਥਨ ਅਤੇ ਸਵਾਗਤ ਕੀਤਾ ਹੈ ਅਤੇ ਨਾਲ ਹੀ ਉਮੀਦ ਪ੍ਰਗਟ ਕੀਤੀ ਹੈ ਕਿ ਬਾਈਡਨ-ਹੈਰਿਸ ਪ੍ਰਸ਼ਾਸਨ ਅਮਰੀਕਾ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗਾ ਤੇ ਦੁਨੀਆ ਵਿਚ ਸ਼ਾਂਤੀ ਬਣਾਈ ਰੱਖਣ ਲਈ ਆਪਣਾ ਖ਼ਾਸ ਯੋਗਦਾਨ ਪਾਵੇਗਾ | ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਵਾਸ਼ਿੰਗਟਨ ਡੀ.ਸੀ. ਤੋਂ ਸਿੱਖ ਕੰਪੇਨ ਦੇ ਮੁੱਖ ਪ੍ਰਬੰਧਕ ਡਾ. ਰਾਜਵੰਤ ਸਿੰਘ, ਸਿਆਟਲ ਤੋਂ ਪ੍ਰਸਿੱਧ ਕਾਰੋਬਾਰੀ ਤੇ ਗੁਰਦੁਆਰਾ ਮੈਰਿਸਵਿਲ ਦੇ ਪ੍ਰਧਾਨ ਬਲਵੀਰ ਸਿੰਘ ਉਸਮਾਨਪੁਰ, ਪ੍ਰਸਿੱਧ ਅਕਾਊਾਟੈਂਟ ਮਹਿੰਦਰ ਸਿੰਘ ਸੋਹਲ, ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ, ਧਨਾਢ ਕਿਸਾਨ ਚੇਤ ਸਿੰਘ ਸਿੱਧੂ, ਨੌਜਵਾਨ ਕਿਸਾਨ ਆਗੂ ਗੁਰਵਿੰਦਰ ਸਿੰਘ ਮੁੱਲਾਪੁਰ, ਤਾਰਾ ਸਿੰਘ ਤੰਬੜ, ਪ੍ਰਸਿੱਧ ਸਮਾਜ ਸੇਵਕ ਅਤੇ ਗ਼ਦਰ ਮੈਮੋਰੀਅਲ ਫਾਊਾਡੇਸ਼ਨ ਓਰੀਗਨ ਦੇ ਪ੍ਰਧਾਨ ਬਹਾਦਰ ਸਿੰਘ ਸੈਲਮ, ਗੁਰਿੰਦਰ ਸਿੰਘ ਖ਼ਾਲਸਾ, ਕੈਂਟ ਸਿਟੀ ਕੌਾਸਲ ਮੈਂਬਰ ਸਤਵਿੰਦਰ ਕੌਰ, ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਖ਼ਾਲਸਾ ਗੁਰਮਤਿ ਸੈਂਟਰ ਦੇ ਜਸਮੀਤ ਸਿੰਘ, ਗੁਰਦੁਆਰਾ ਸੱਚਾ ਮਾਰਗ ਦੇ ਸਕੱਤਰ ਹਰਸ਼ਿੰਦਰ ਸਿੰਘ ਸੰਧੂ, ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਜੋਗਾ ਸਿੰਘ, ਹਰਨੇਕ ਸਿੰਘ ਫਗਵਾੜਾ, ਪਿ੍ਤਪਾਲ ਸਿੰਘ ਢੀਂਡਸਾ, ਸਤਨਾਮ ਸਿੰਘ ਫਗਵਾੜਾ, ਕੁਲਜੀਤ ਸਿੰਘ ਦਿਲਬਰ, ਹੀਰਾ ਸਿੰਘ ਭੁੱਲਰ, ਡੈਲਸ ਤੋਂ ਦਿਆਲ ਸਿੰਘ ਸੈਣੀ, ਨਿਊਯਾਰਕ ਤੋਂ ਬਲਵਿੰਦਰ ਸਿੰਘ ਭੌਰਾ, ਨਿਊਜਰਸੀ ਤੋਂ ਪਿਆਰਾ ਸਿੰਘ ਨਵਾਂਸ਼ਹਿਰ, ਜਗਜੀਤ ਸਿੰਘ ਬੜੈਚ, ਅਵਤਾਰ ਸਿੰਘ ਆਦਮਪੁਰੀ, ਰਣਜੀਤ ਸਿੰਘ ਧਾਲੀਵਾਲ ਅਤੇ ਮਨੀਪੁਰੀ ਸ਼ਾਮਿਲ ਹਨ |
ਸਿਆਟਲ, 22 ਜਨਵਰੀ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਭਾਰਤ-ਅਮਰੀਕਾ ਸਬੰਧਾਂ ਦਾ ਪੂਰਾ ਸਨਮਾਨ ਕਰਦੇ ਹਨ ਅਤੇ ਅੱਗੇ ਵੀ ਇਹ ਸਬੰਧ ਮਜ਼ਬੂਤੀ ਨਾਲ ਅੱਗੇ ਵੱਧਦੇ ਰਹਿਣਗੇ | ਜੋ ਬਾਈਡਨ ਅਮਰੀਕਾ ਦੇ ਉਪ-ਰਾਸ਼ਟਰਪਤੀ ਹੁੰਦਿਆਂ ਕਈ ਵਾਰ ਭਾਰਤ ਦਾ ...
ਕੈਲਗਰੀ, 22 ਜਨਵਰੀ (ਹਰਭਜਨ ਸਿੰਘ ਢਿੱਲੋਂ)- ਦੁਨੀਆ ਭਰ 'ਚ ਫੈਲੇ ਖ਼ਤਰਨਾਕ ਕੋਰੋਨਾ ਵਾਇਰਸ ਨੇ ਐਲਬਰਟਾ ਵਿਚ ਹੁਣ ਤੱਕ 1500 ਵਿਅਕਤੀਆਂ ਦੀ ਜਾਨ ਲੈ ਲਈ ਹੈ। ਬੀਤੀ ਬਾਅਦ ਦੁਪਹਿਰ ਸੂਬਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਚੀਫ਼ ਮੈਡੀਕਲ ਅਫਸਰ ਆਫ਼ ਹੈਲਥ ਡਾ. ਡੀਨਾ ਹਿਨਸ਼ੌਅ ...
ਕੈਲਗਰੀ, 22 ਜਨਵਰੀ (ਹਰਭਜਨ ਸਿੰਘ ਢਿੱਲੋਂ)- ਕੈਲਗਰੀ ਪੁਲਿਸ ਵਲੋਂ ਸ਼ਹਿਰ ਵਾਸੀਆਂ, ਖਾਸ ਤੌਰ 'ਤੇ ਔਰਤਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਪਿਛਲੇ 3 ਮਹੀਨਿਆਂ ਦੌਰਾਨ ਕੈਲਗਰੀ ਵਿਚ ਇਕੱਲੀਆਂ ਜਾ ਰਹੀਆਂ ਔਰਤਾਂ ਉੱਪਰ ਹਮਲੇ ਹੋਣ ਦੀਆਂ 15 ਘਟਨਾਵਾਂ ਦਰਜ ...
ਲੈਸਟਰ (ਇੰਗਲੈਂਡ), 22 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸੇਵਾਮੁਕਤ ਵਕੀਲ ਜੈਫਰੀ ਵੂਲਫ (74) ਨੇ 300 ਤੋਂ ਵੀ ਵੱਧ ਦਿਨਾਂ ਦੀ ਲੰਮੀ ਜਦੋ ਜਹਿਦ ਅਤੇ ਹੌਸਲੇ ਨਾਲ ਕੋਰੋਨਾ ਨੂੰ ਹਰਾ ਦਿੱਤਾ ਜੋ ਮਹਾਂਮਾਰੀ ਦੇ ਸ਼ੁਰੂਆਤੀ ਹਫ਼ਤਿਆਂ ਵਿਚ ਵਾਇਰਸ ਨਾਲ ਪੀੜਤ ਹੋਣ ਦੇ ...
ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਕੀਤੀ ਵੈਕਸੀਨ ਭਾਵੇਂ ਯੂ.ਕੇ. ਤੋਂ ਬਾਅਦ ਅਮਰੀਕਾ ਅਤੇ ਭਾਰਤ ਵਿਚ ਵੀ ਲੋਕਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਲੱਖਾਂ ਲੋਕਾਂ ਦੇ ਆਕਸਫੋਰਡ ਦਾ ਤਿਆਰ ਕੀਤਾ ਕੋਰੋਨਾ ...
ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਮਾਮਲੇ ਵਧੇ ਹਨ। ਇੰਗਲੈਂਡ ਵਿਚ ਨਵਾਂ ਸਟ੍ਰੇਨ ਮੁੱਖ ਰੂਪ ਵਿੱਚ ਫੈਲ ਰਿਹਾ ਹੈ। ਜਦ ਕਿ ਸਕਾਟਲੈਂਡ ਅਤੇ ਵੇਲਜ਼ ਵਿਚ ਪੁਰਾਣਾ ਵਾਇਰਸ ਹੀ ਅਸਰ ਵਿਖਾ ਰਿਹਾ ਹੈ। ਕੁੱਲ÷ ...
ਵੀਨਸ (ਇਟਲੀ), 22 ਜਨਵਰੀ (ਹਰਦੀਪ ਸਿੰਘ ਕੰਗ)- ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੁਆਰਾ ਓ. ਸੀ. ਆਈ. ਕਾਰਡ ਅਪਲਾਈ ਕਰਨ ਲਈ ਮੁੜ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਇਟਲੀ 'ਚ ਫੈਲ÷ ੇ ਕੋਵਿਡ-19 ਕਾਰਨ ਪਹਿਲਾਂ ਇਹ ਸੇਵਾਵਾਂ ਕਾਫੀ ਸਮੇਂ ਤੋਂ ਬੰਦ ਸਨ, ਪ੍ਰੰਤੂ ਹੁਣ ਫੇਰ ਕੌਸਲਟ ...
ਇਮੀਗ੍ਰੇਸ਼ਨ ਨੀਤੀਆਂ 'ਤੇ ਨਜ਼ਰਸਾਨੀ ਸ਼ੁਰੂ
ਸੈਕਰਾਮੈਂਟੋ, 22 ਜਨਵਰੀ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਨੂੰ ਰਾਹਤ ਦਿੰਦਿਆਂ ਜਾਰੀ ਇਕ ਪੱਤਰ ਵਿਚ ਉਨ੍ਹਾਂ ਦੇ ਦੇਸ਼ ਨਿਕਾਲੇ ਉਪਰ 100 ਦਿਨਾਂ ਲਈ ਰੋਕ ਲਾ ...
ਸੈਕਰਾਮੈਂਟੋ, 22 ਜਨਵਰੀ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ 3 ਨੈਸ਼ਨਲ ਗਾਰਡ ਸੈਨਿਕਾਂ ਦੀ ਮੌਤ ਹੋ ਗਈ। ਨਿਊਯਾਰਕ ਸਟੇਟ ਡਵੀਜਨ ਮਿਲਟਰੀ ਐਂਡ ਨਵਲ ਅਫੇਅਰਜ ਅਨੁਸਾਰ ਇਹ ਹਾਦਸਾ ਰੋਚੈਸਟਰ ਦੇ ਦੱਖਣ ਵਿਚ 17 ਕਿਲੋਮੀਟਰ ਦੂਰ ...
ਟੋਰਾਂਟੋ, 22 ਜਨਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ਦੀ ਗਵਰਨਰ ਜਨਰਲ (ਰਾਸ਼ਟਰਪਤੀ) ਜੂਲੀ ਪਾਯਟ ਨੂੰ ਬੀਤੇ ਕੱਲ੍ਹ ਉਸ ਵਕਤ ਅਸਤੀਫਾ ਦੇਣ ਲਈ ਮਜ਼ਬੂਰ ਹੋਣਾ ਪਿਆ ਜਦ ਉਨ੍ਹਾਂ ਖਿਲਾਫ ਬੀਤੇ ਸਾਲ ਤੋਂ ਚੱਲ ਰਹੀ ਜਾਂਚ ਰਿਪੋਰਟ ਸਾਹਮਣੇ ਆ ਗਈ। ਕੈਨੇਡਾ ਸਰਕਾਰ ਵਲੋਂ ...
ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਪੀੜਤ ਲੋਕਾਂ ਨੂੰ ਇਕਾਂਤਵਾਸ ਲਈ ਉਤਸ਼ਾਹਤ ਕਰਨ ਲਈ ਯੂ.ਕੇ. ਸਰਕਾਰ ਵੱਲੋਂ 500 ਪੌਂਡ ਲਗਭਗ 50 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਮੇਂ ਬਹੁਤ ਸਾਰੇ ਲੋਕਾਂ 'ਚ ਕੋਵਿਡ -19 ਦੇ ਲੱਛਣ ...
ਗਲਾਸਗੋ, 22 ਜਨਵਰੀ (ਹਰਜੀਤ ਸਿੰਘ ਦੁਸਾਂਝ) - ਯੂ.ਕੇ. ਦਾ ਪਹਿਲਾ ਡਰੋਨ ਨੈੱਟਵਰਕ ਜਲਦੀ ਹੀ ਡਰੋਨਾਂ ਰਾਹੀਂ ਸਕਾਟਲੈਂਡ ਵਿਚ ਜ਼ਰੂਰੀ ਦਵਾਈਆਂ, ਖ਼ੂਨ, ਅੰਗ ਅਤੇ ਹੋਰ ਮੈਡੀਕਲ ਉਪਕਰਣਾਂ ਦੀਆਂ ਡਲਿਵਰੀਆਂ ਕਰਨਗੇ। ਇਸ ਯੋਜਨਾ ਨੂੰ ਐਬਰਡੀਨ, ਗਲਾਸਗੋ, ...
ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਮਹਾਂਮਾਰੀ ਜਿੱਥੇ ਰੋਜ਼ਾਨਾ ਸੈਂਕੜੇ ਲੋਕਾਂ ਦੀਆਂ ਜਾਨਾਂ ਲੈ ਰਹੀ ਹੈ, ਉੱਥੇ ਹੀ ਹਜ਼ਾਰਾਂ ਲੋਕ ਇਸ ਤੋਂ ਪੀੜਤ ਹੋ ਰਹੇ ਹਨ। ਤਾਲਾਬੰਦੀ ਨਿਯਮਾਂ ਪ੍ਰਤੀ ਯੂ.ਕੇ. ਸਰਕਾਰ ਹੋਰ ਵੀ ਸਖ਼ਤ ਹੋ ਗਈ ਹੈ। ਹੁਣ ਨਿਯਮਾਂ ...
ਲੰਡਨ, 22 ਜਨਵਰੀ (ਏਜੰਸੀ)- ਭਾਰਤੀ ਮੂਲ ਦੇ ਪਹਿਲੀ ਮਿਸ ਇੰਗਲੈਂਡ ਤੇ ਐਨ.ਐਚ.ਐਸ. ਡਾਕਟਰ ਭਾਸ਼ਾ ਮੁਖਰਜੀ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਹਾਸਿਲ ਕੀਤੀ ਤੇ ਕੋਰੋਨਾ ਦੇ ਖਤਰਿਆਂ ਵਿਚਾਲੇ ਵੈਕਸੀਨ ਦੀ ਸੁਰੱਖਿਆ ਦਾ ਸਮਰਥਨ ਕੀਤਾ। 25 ਸਾਲਾ ਸੁੰਦਰੀ ਤੇ ਪੇਸ਼ੇ ਵਜੋਂ ...
ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 23 ਅਕਤੂਬਰ 2019 ਨੂੰ ਬਰਤਾਨੀਆ ਦੇ ਸ਼ਹਿਰ ਗਰੇਸ ਵਿਖੇ ਇਕ ਕਨਟੇਨਰ 'ਚੋਂ ਮਿਲੀਆਂ 39 ਵੀਅਤਨਾਮੀ ਲੋਕਾਂ ਦੀਆਂ ਲਾਸ਼ਾਂ ਦੇ ਮਾਮਲੇ 'ਚ 7 ਲੋਕਾਂ ਨੂੰ 92 ਸਾਲ ਤੋਂ ਵੱਧ ਸਮੇਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਮਨੁੱਖੀ ਤਸਕਰੀ ...
ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਹਾਇਕ ਸਟੇਜ ਸਕੱਤਰ ਗੁਰਮੀਤ ਸਿੰਘ ਸਿੱਧੂ ਅਤੇ ਹਰਵਿੰਦਰ ਸਿੰਘ ਦੇ ਪਿਤਾ ਲਹਿੰਬਰ ਸਿੰਘ ਸਿੱਧੂ ਦਾ ਬੀਤੇ ਕੱਲ ਦਿਹਾਂਤ ਹੋ ਗਿਆ ਹੈ | ਉਹ 86 ਵਰਿ੍ਹਆਂ ਦੇ ਸਨ | ਸਿਧਮ ਹਰੀ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX