ਜਗਰਾਉਂ, 23 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਾਸਲ ਜਗਰਾਉਂ ਵਿਖੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਉਣ ਦੇ ਬਾਵਜੂਦ ਸੱਤਾਧਾਰੀ ਧਿਰ ਸ਼ਹਿਰ ਨਿਵਾਸੀਆਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ | ਨਗਰ ਕੌਾਸਲ ਵਿਖੇ ਕਥਿਤ ਰੂਪ 'ਚ ਫੈਲੇ ਭਿ੍ਸ਼ਟਾਚਾਰ ਕਾਰਨ ਲੋਕ ਡਾਹਢੇ ਦੁਖੀ ਅਤੇ ਨਿਰਾਸ਼ਾ ਦੇ ਆਲਮ 'ਚ ਹਨ | ਸੂਤਰਾਂ ਦੀ ਮੰਨੀਏ ਤਾਂ ਬੀਤੇ ਵਰ੍ਹੇ ਆਈਆਂ ਗ੍ਰਾਂਟਾਂ ਅਤੇ ਕਮੇਟੀ ਦੇ ਆਪਣੇ ਵਸੀਲਿਆਂ ਤੋਂ ਹੋਈ ਆਮਦਨ ਨੂੰ ਮਿਲਾ ਦੇਈਏ ਤਾਂ ਇਹ ਰਾਸ਼ੀ ਲਗਭਗ 20 ਕਰੋੜ ਤੋਂ ਵੱਧ ਜਾ ਢੁੱਕਦੀ ਹੈ | ਜਨਤਾ ਮਹਿਸੂਸ ਕਰਦੀ ਹੈ ਕਿ ਨਗਰ ਕੌਾਸਲ ਵਿਖੇ ਆਉਂਦੀਆਂ ਗ੍ਰਾਂਟਾਂ ਨਾਲ ਸ਼ਹਿਰ ਦੀ ਬਜਾਏ ਰਾਜਸੀ ਲੋਕਾਂ, ਅਫ਼ਸਰਸ਼ਾਹੀ ਅਤੇ ਠੇਕੇਦਾਰਾਂ ਦਾ ਹੀ ਵਿਕਾਸ ਹੁੰਦਾ ਹੈ | ਸ਼ਹਿਰ ਅੰਦਰ ਟੁੱਟੀਆਂ ਸੜਕਾਂ, ਕੂੜੇ ਦੇ ਸੰਭਾਲਣ, ਰਸੂਖਦਾਰਾਂ ਵਲੋਂ ਨਾਜਾਇਜ਼ ਕਬਜ਼ੇ ਕਰਨ, ਸਟਰੀਟ ਲਾਈਟਾਂ ਆਦਿ ਸਮੱਸਿਆਵਾਂ ਪ੍ਰਤੀ ਨਗਰ ਕੌਾਸਲ ਦਾ ਹਰ ਉਹ ਵਰਗ ਜੋ ਇਨ੍ਹਾਂ ਨਾਲ ਜੁੜਿਆ ਹੋਇਆ ਹੈ, ਨੇ ਪੂਰੀ ਤਰ੍ਹਾਂ ਅੱਖਾਂ ਮੀਚੀਆਂ ਹੋਈਆਂ ਹਨ |
ਨਗਰ ਕੌਾਸਲ ਦੇ ਪ੍ਰਬੰਧਾਂ ਦਾ ਬੁਰਾ ਹਾਲ- ਮਾ. ਅਵਤਾਰ ਸਿੰਘ
ਨਗਰ ਸੁਧਾਰ ਸਭਾ ਦੇ ਪ੍ਰਧਾਨ ਮਾ. ਅਵਤਾਰ ਸਿੰਘ ਦਾ ਆਖਣਾ ਹੈ ਕਿ ਨਗਰ ਕੌਾਸਲ ਜਗਰਾਉਂ ਭਿ੍ਸ਼ਟਾਚਾਰ ਦਾ ਕੇਂਦਰ ਬਣਿਆ ਹੋਇਆ ਹੈ | ਸੱਤਾਧਾਰੀ ਅਤੇ ਅਫ਼ਸਰਸ਼ਾਹੀ ਆਪਣੇ ਚਹੇਤੇ ਠੇਕੇਦਾਰਾਂ ਨੂੰ ਰਿਉੜੀਆਂ ਵਾਂਗ ਵਿਕਾਸ ਕਾਰਜਾਂ ਦੇ ਕੰਮ ਦੇ ਕੇ ਮਨ ਆਈਆਂ ਕਰਦੇ ਹਨ | ਮਾੜੀ ਸਮੱਗਰੀ ਵਰਤਣ ਕਾਰਨ ਸੜਕਾਂ ਬਣਨ ਸਾਰ ਹੀ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ | ਬਰਸਾਤੀ ਪਾਣੀ ਦੀ ਨਿਕਾਸੀ ਦਾ ਕਿਸੇ ਵੀ ਖਾਸ ਕਰਕੇ ਮੁੱਖ ਸੜਕਾਂ 'ਤੇ ਕੋਈ ਪ੍ਰਬੰਧ ਨਹੀਂ ਹੈ | ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਰਾਏਕੋਟ ਰੋਡ, ਡਿਸਪੋਜਲ ਰੋਡ, ਲਿੰਕ ਰੋਡ,ਅਨਾਰਕਲੀ ਬਾਜ਼ਾਰ, ਰੇਲਵੇ ਪੁਲ ਹੇਠਲੇ ਹਿੱਸੇ ਆਦਿ ਦੀਆਂ ਸੜਕਾਂ ਕਰਦੀਆਂ ਹਨ | ਇਨ੍ਹਾਂ ਰਾਹਾਂ ਤੋਂ ਦੀ ਵਾਹਨਾਂ 'ਤੇ ਤਾਂ ਕੀ ਪੈਦਲ ਤੁਰਨਾ ਵੀ ਖ਼ਤਰੇ ਨੂੰ ਸਹੇੜਨ ਬਰਾਬਰ ਹੈ | ਇਸ ਤੋਂ ਇਲਾਵਾ ਕੂੜੇ ਦੀ ਸੰਭਾਲ ਲਈ ਕੋਈ ਨਿਯਮ ਨਹੀਂ ਹੈ | ਰਸੂਖਦਾਰ ਸ਼ਹਿਰ ਅੰਦਰ ਨਾਜਾਇਜ਼ ਕਬਜ਼ੇ ਧੜਾਧੜ ਕਰ ਰਹੇ ਹਨ | ਸਟਰੀਟ ਲਾਈਟਾਂ ਪ੍ਰਤੀ ਨਗਰ ਕੌਾਸਲ ਹਮੇਸ਼ਾ ਹੱਥ ਖੜ੍ਹੇ ਕਰੀ ਰੱਖਦੀ ਹੈ |
ਰੇਹੜੀ-ਫੜ੍ਹੀ ਵਾਲਿਆਂ ਨੂੰ ਨਿਰਧਾਰਿਤ ਥਾਵਾਂ 'ਤੇ ਭੇਜਣ ਦੇ ਮਾਮਲੇ ਨੂੰ ਜਾਣ-ਬੁੱਝ ਕੇ ਲਟਕਾਇਆ ਜਾ ਰਿਹੈ-ਸਜਿਦ ਮੀਆਂ
ਰੇਹੜੀ ਫੜ੍ਹੀ ਯੂਨੀਅਨ ਦੇ ਆਗੂ ਸਾਜਿਦ ਮੀਆਂ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਾਣਯੋਗ ਭਾਰਤ ਦੀ ਸਰਵਉੱਚ ਅਦਾਲਤ ਦੇ ਹੁਕਮਾਂ ਅਨੁਸਾਰ ਸਟਰੀਟ ਵੈਂਡਰ ਐਕਟ 2014 ਬਣਾਇਆ | ਇਸ ਅਨੁਸਾਰ ਨਗਰ ਕੌਾਸਲ ਜਗਰਾਉਂ ਨੇ ਸ਼ਹਿਰ ਅੰਦਰ ਥਾਵਾਂ ਨਿਰਧਾਰਿਤ ਕਰਕੇ ਰੇਹੜੀ ਫੜ੍ਹੀ ਵਾਲਿਆਂ ਨੂੰ ਰੁਜ਼ਗਾਰ ਕਰਨ ਲਈ ਉੱਥੇ ਸਹੂਲਤਾਂ ਦਾ ਪ੍ਰਬੰਧ ਕਰਕੇ ਭੇਜਣਾ ਸੀ | ਇਸ ਸਬੰਧੀ ਦਰਜਨਾਂ ਮੀਟਿੰਗਾਂ ਹੋਣ ਦੇ ਬਾਵਜੂਦ ਅਜੇ ਤੱਕ ਕੌਾਸਲ ਇਸ ਕੰਮ ਨੂੰ ਸਿਰੇ ਨਹੀਂ ਲਾ ਸਕੀ | ਉਨ੍ਹਾਂ ਦੱਸਿਆ ਕਿ ਕੌਾਸਲ ਵਿਖੇ 709 ਰੇਹੜੀ-ਫੜ੍ਹੀ ਵਾਲਿਆਂ ਨੇ ਲਾਇਸੰਸ ਲਈ ਅਰਜ਼ੀਆਂ ਦੇ ਕੇ ਫੀਸ ਭਰਿਆਂ ਨੂੰ ਕਰੀਬ 4 ਸਾਲ ਹੋ ਗਏ ਹਨ ਜਦਕਿ ਸ਼ਹਿਰ 'ਚ ਇਸ ਤੋਂ ਦੋ ਗੁਣਾ ਵੱਧ ਰੇਹੜੀ-ਫੜ੍ਹੀ ਵਾਲੇ ਕੰਮ ਕਰ ਰਹੇ ਹਨ | ਨਗਰ ਕੌਾਸਲ ਜਦ ਤੱਕ ਸਾਨੂੰ ਨਿਰਧਾਰਿਤ ਕੀਤੀਆਂ ਥਾਵਾਂ ਵਿਖੇ ਨਹੀਂ ਭੇਜਦੀ, ਤਦ ਤੱਕ ਘੱਟੋ-ਘੱਟ ਜਿਨ੍ਹਾਂ ਕੋਲ ਲਾਇਸੰਸ ਨਹੀਂ ਹਨ ਉਨ੍ਹਾਂ ਨੂੰ ਸ਼ਹਿਰ ਅੰਦਰ ਕੰਮ ਕਰਨ ਤੋਂ ਤਾਂ ਰੋਕਿਆ ਜਾ ਸਕਦਾ ਹੈ | ਅਜਿਹਾ ਹੋਣ ਨਾਲ ਸਾਡੇ ਰੁਜ਼ਗਾਰ 'ਚ ਵੀ ਵਾਧਾ ਅਤੇ ਸ਼ਹਿਰ ਅੰਦਰ ਬਣੀ ਆਵਾਜਾਈ ਦੀ ਸਮੱਸਿਆ ਨੂੰ ਵੀ ਕਿੱਸੇ ਹੱਦ ਠੱਲਿ੍ਹਆ ਜਾ ਸਕੇਗਾ |
ਨਗਰ ਕੌਾਸਲ ਦਾ ਕੋਈ ਵਾਲੀ ਵਾਰਿਸ ਨਹੀਂ-ਕਾਮਰੇਡ ਖੰਨਾ
ਕਾਮਰੇਡ ਕੰਵਲਜੀਤ ਖੰਨਾ ਦਾ ਆਖਣਾ ਹੈ ਕਿ ਨਗਰ ਕੌਾਸਲ ਜਗਰਾਉਂ ਦਾ ਕੋਈ ਵਾਲੀ ਵਾਰਸ ਨਹੀਂ ਹੈ | ਸ਼ਹਿਰ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਹੈ ਤੇ ਛੋਟੇ-ਛੋਟੇ ਕੰਮ ਲਈ ਵੀ ਦਰਜਨਾਂ ਗੇੜੇ ਨਗਰ ਕੌਾਸਲ ਵਿਖੇ ਕੱਢਣੇ ਪੈਂਦੇ ਹਨ | ਦਫ਼ਤਰ ਅਕਸਰ ਖਾਲੀ ਮਿਲਦੇ ਹਨ | ਕੋਈ ਸੁਣਵਾਈ ਨਹੀਂ ਹੈ | ਖੱਜਲ-ਖੁਆਰੀ ਕਾਰਨ ਲੋਕ ਅਕਸਰ ਅਪ ਸ਼ਬਦ ਬੋਲਦੇ ਦੇਖੇ ਜਾਂਦੇ ਹਨ | ਪਿਛਲੇ ਕਰੀਬ 15 ਸਾਲਾਂ 'ਚ ਹੋਏ ਕੰਮਾਂ ਦੀ ਜੇਕਰ ਨਿਰਪੱਖ ਪੜਤਾਲ ਕੀਤੀ ਜਾਵੇ ਤਾਂ ਜਗਰਾਉਂ ਨਗਰ ਕੌਾਸਲ ਅੰਦਰ ਆਈਆਂ ਗ੍ਰਾਂਟਾਂ ਨਾਲ ਨੁਹਾਰ ਰਾਜਸੀ ਲੋਕਾਂ, ਅਫ਼ਸਰਾਂ ਅਤੇ ਠੇਕੇਦਾਰਾਂ ਦੇ ਹੀ ਘਰਾਂ ਦੀ ਹੀ ਬਦਲੀ ਹੈ ਜਦਕਿ ਸ਼ਹਿਰ ਦੇ ਵਿਕਾਸ ਲਈ ਤਾਂ ਪੋਚਾ-ਪਾਚੀ ਹੀ ਕੀਤੀ ਗਈ ਹੈ |
ਸੋਚ ਸਮਝ ਕੇ ਕੀਤੀ ਵੋਟ ਦੀ ਵਰਤੋਂ ਹੀ ਬਦਲਾਅ ਲਿਆ ਸਕਦੀ-ਐਡਵੋਕੇਟ ਲਾਬਾਂ
ਬਾਰ ਐਸੋਸੀਏਸ਼ਨ ਜਗਰਾਉਂ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਲਾਬਾਂ ਨੇ ਕਿਹਾ ਕਿ ਜਦ ਤੱਕ ਵੋਟਰ ਵੋਟ ਦੀ ਮਹੱਤਤਾ ਨੂੰ ਨਹੀਂ ਸਮਝਦਾ, ਤਦ ਤੱਕ ਲੁੱਟ-ਖਸੁੱਟ ਦਾ ਇਹ ਸਿਲਸਿਲਾ ਜਾਰੀ ਰਹੇਗਾ | ਉਨ੍ਹਾਂ ਦਾ ਆਖਣਾ ਹੈ ਕਿ ਵੋਟਰ ਨੂੰ ਵੋਟ ਪਾਉਣ ਮੌਕੇ ਉਮੀਦਵਾਰ ਦਾ ਕਿਰਦਾਰ ਦੇਖਣਾ ਚਾਹੀਦਾ ਹੈ ਨਾ ਕੇ ਹੋਰ ਕੁਝ | ਕਿਸੇ ਨੂੰ ਦੋਸ ਦੇਣਾ ਬੰਦ ਕਰਕੇ ਲੋਕ ਪੱਖੀ ਸੋਚ ਰੱਖਣ ਵਾਲੇ ਨੂੰ ਵੋਟ ਪਾਉਣ ਨਾਲ ਹੀ ਚੰਗਾ ਸਮਾਜ ਤੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇਗਾ |
ਜਗਰਾਉਂ, 23 ਜਨਵਰੀ (ਜੋਗਿੰਦਰ ਸਿੰਘ)-ਸਰਕਾਰੀ ਸਕੂਲ ਗਾਲਿਬ ਕਲਾਂ ਦੀ ਕੋਰੋਨਾ ਪੀੜ੍ਹਤ ਇਕ ਅਧਿਆਪਕਾ ਦੀ ਅੱਜ ਮੌਤ ਹੋ ਜਾਣ ਕਾਰਨ ਜਗਰਾਉਂ ਇਲਾਕੇ 'ਚ ਚੁਫੇਰੇ ਇਕ ਵਾਰ ਫਿਰ ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਫੈਲ ਗਈ ਹੈ | ਇੱਥੇ ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ...
ਚੌਾਕੀਮਾਨ, 23 ਜਨਵਰੀ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਾਕੀਮਾਨ ਦੇ ਨਜਦੀਕ ਬਣੇ ਟੋਲ ਪਲਾਜ਼ੇ 'ਤੇ ਸਮੁੱਚੀਆ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਵੀਰਾਂ ਦੇ ਸਹਿਯੋਗ ਨਾਲ ਕਿਸਾਨ ਵਿਰੋਧੀ ਕਾਨੂੰਨਾਂ ...
ਜਗਰਾਉਂ, 23 ਜਨਵਰੀ (ਜੋਗਿੰਦਰ ਸਿੰਘ)-ਪੰਜਾਬ 'ਚ ਜਦੋਂ ਸਰਕਾਰੀ ਵਿਭਾਗਾਂ 'ਚ ਫੈਲੇ ਭਿ੍ਸ਼ਟਾਚਾਰ ਕਾਰਨ ਰਾਜ ਦੇ ਲੋਕ ਤਰਾਹ-ਤਰਾਹ ਕਰ ਰਹੇ ਹਨ ਅਤੇ ਇਸ ਸਮੇਂ ਰਾਜ 'ਚ ਸੱਤ੍ਹਾਧਾਰੀ ਧਿਰ ਦੇ ਬਹੁਤ ਸਾਰੇ ਆਗੂ ਵੀ ਭਿ੍ਸ਼ਟ ਅਧਿਕਾਰੀਆਂ ਨਾਲ ਮਿਲ ਕੇ ਰਾਜ ਦੇ ਲੋਕਾਂ ਤੇ ...
ਜਗਰਾਉਂ, 23 ਜਨਵਰੀ (ਜੋਗਿੰਦਰ ਸਿੰਘ)-ਸਥਾਨਕ ਰੇਲ ਪਾਰਕ 'ਚ ਨਿਰੰਤਰ ਸੰਘਰਸ਼ ਦੇ 114ਵੇਂ ਦਿਨ ਮਰਦਾਂ-ਔਰਤਾਂ ਦਾ ਵੱਡਾ ਇਕੱਠ ਹੋਇਆ | ਇਸ ਸਮੇਂ ਭੁੱਖ ਹੜਤਾਲ 'ਚ ਪਿੰਡ ਸਵੱਦੀ ਖੁਰਦ, ਕੋਠੇ ਸ਼ੇਰਜੰਗ, ਕੋਠੇ ਜੀਵਾ ਸਿੰਘ ਦੇ 57 ਕਿਸਾਨ-ਮਜ਼ਦੂਰ ਮਰਦ-ਔਰਤਾਂ ਨੇ ਭਾਗ ਲਿਆ | ਇਸ ...
ਭੂੂੰਦੜੀ, 23 ਜਨਵਰੀ (ਕੁਲਦੀਪ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਹੰਬੜਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੀਆਂ ਸੜਕਾਂ 'ਤੇ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਵੱਖ-ਵੱਖ ...
ਹੰਬੜਾਂ, 23 ਜਨਵਰੀ (ਜਗਦੀਸ਼ ਸਿੰਘ ਗਿੱਲ)-ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਹਲਕਾ ਗਿੱਲ 'ਚੋਂ ਕਿਸਾਨ ਮਜ਼ਦੂਰ ਏਕਤਾ ਮੋਰਚੇ ਦੇ ਸੱਦੇ 'ਤੇ 26 ਨੂੰ ਦਿੱਲੀ ਦੀ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ 'ਚ ਟਰੈਕਟਰਾਂ ਰਾਹੀਂ ਅੱਜ ਜਿੱਥੇ ਵੱਡੀ ...
ਚੌਾਕੀਮਾਨ, 23 ਜਨਵਰੀ (ਤੇਜਿੰਦਰ ਸਿੰਘ ਚੱਢਾ)-ਚੌਾਕੀਮਾਨ ਅੱਡਾ ਤੋਂ ਬੀ. ਐੱਸ. ਐੱਨ. ਐੱਲ. ਐਕਸਚੇਂਜ਼ ਤੇ ਟਾਵਰ ਤੋਂ ਬੀਤੀ ਰਾਤ 22 ਬੈਟਰੀਆਂ ਚੌਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੇਰ ਰਾਤ ਬੀ.ਐੱਸ.ਐੱਨ.ਐੱਲ. ਐਕਸਚੇਂਜ ਤੋਂ ...
ਚੌਕੀਮਾਨ, 23 ਜਨਵਰੀ (ਤੇਜਿੰਦਰ ਸਿੰਘ ਚੱਢਾ)-ਸਮਾਜ ਸੇਵੀ ਹਰਭਜਨ ਸਿੰਘ ਤਤਲਾ ਡੈਨਮਾਰਕ ਦੇ ਸਹੁਰਾ ਅਤੇ ਦੀਪ ਸਿੰਘ ਡੈਨਮਾਰਕ ਦੇ ਪਿਤਾ ਅਜੀਤ ਸਿੰਘ ਸੂਜਾਪੁਰ ਜੋ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਇਸ ਮੌਕੇ ...
ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ, ਸੰਸਦ ਭਗਵੰਤ ਮਾਨ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਵਲੋਂ ਤਿੰਨੇ ਖੇਤੀ ਕਾਨੂੰਨਾਂ ਦਾ ਪਹਿਲੇ ਦਿਨ ਤੋਂ ਭਾਰੀ ਵਿਰੋਧ ਹੋ ਰਿਹਾ | ਖੇਤੀ ...
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜਲਾਲਦੀਵਾਲ ਤੋਂ ਕੁੱਲ ਹਿੰਦ ਕਿਸਾਨ ਸਭਾ ਦਾ ਜੱਥਾ ਸੂਬਾ ਕਮੇਟੀ ਮੈਂਬਰ ਹਰਿੰਦਰਪ੍ਰੀਤ ਸਿੰਘ ਹਨੀ ਪੂਨੀਆਂ ਦੀ ਅਗਵਾਈ ਹੇਠ ਰਵਾਨਾ ਹੋਇਆ | ਉਨ੍ਹਾਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਕਿਸਾਨੀ ਨੂੰ ...
ਹਠੂਰ, 23 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਦਾ ਚਾਰਜ ਸੰਭਾਲਦਿਆਂ ਹੀ ਨਵ-ਨਿਯੁਕਤ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਐੱਸ. ਆਈ. ਨੇ ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਚਰਨਜੀਤ ਸਿੰਘ ਸੋਹਲ ਦੀ ਦਿਸ਼ਾ-ਨਿਰਦੇਸ਼ ਅਤੇ ਡੀ. ਐੱਸ. ਪੀ. ਸੁਖਨਾਜ਼ ਸਿੰਘ ਦੀ ...
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗਣਤੰਤਰ ਦਿਵਸ ਦੇ ਸਬੰਧ 'ਚ ਰਾਏਕੋਟ ਪੁਲਿਸ ਥਾਣਾ ਸਿਟੀ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਬੱਸ ਅੱਡਾ ਰਾਏਕੋਟ, ਵੱਖ-ਵੱਖ ਬਾਜ਼ਾਰਾਂ, ਖਾਲੀ ਥਾਵਾਂ, ਖੇਡ ਸਟੇਡੀਅਮ, ਧਾਰਮਿਕ ਅਸਥਾਨਾਂ ਦੀ ਡਾਗ ਸਕੁਐਡ ਦੀ ਮਦਦ ਨਾਲ ਚੈਕਿੰਗ ...
ਰਾਏਕੋਟ, 23 ਜਨਵਰੀ (ਸੁਸ਼ੀਲ)-ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ 'ਚ ਅੱਜ ਇੱਥੇ ਆਮ ਆਦਮੀ ਪਾਰਟੀ ਵਲੋਂ ਪ੍ਰਧਾਨ ਗੁਰਮਿੰਦਰ ਸਿੰਘ ਤੂਰ ਦੀ ਅਗਵਾਈ 'ਚ ਇਕ ਮੋਟਰਸਾਈਕਲ ਮਾਰਚ ...
ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦਾ ਵਫ਼ਦ ਅਜਮੇਰ ਸਿੰਘ ਸਾਹਨੇਵਾਲ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਅੱਜ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ...
ਰਾਏਕੋਟ, 23 ਜਨਵਰੀ (ਸੁਸ਼ੀਲ)-ਪਿੰਡ ਰੂਪਾਪੱਤੀ ਵਿਖੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਸਪੁੱਤਰ ਨੌਜਵਾਨ ਆਗੂ ਕਾਮਿਲ ਬੋਪਾਰਾਏ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ 5.5 ਲੱਖ ਦੀ ਗ੍ਰਾਂਟ ਦਾ ਚੈੱਕ ਸਰਪੰਚ ਜਗਦੇਵ ਸਿੰਘ ਦੀ ...
ਚੌਕੀਮਾਨ, 23 ਜਨਵਰੀ (ਤੇਜਿੰਦਰ ਸਿੰਘ ਚੱਢਾ)-ਸਮਾਜ ਸੇਵੀ ਹਰਭਜਨ ਸਿੰਘ ਤਤਲਾ ਡੈਨਮਾਰਕ ਦੇ ਸਹੁਰਾ ਅਤੇ ਦੀਪ ਸਿੰਘ ਡੈਨਮਾਰਕ ਦੇ ਪਿਤਾ ਅਜੀਤ ਸਿੰਘ ਸੂਜਾਪੁਰ ਜੋ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਇਸ ਮੌਕੇ ...
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਮਾਲ ਵਿਭਾਗ ਦਾ ਰਿਕਾਰਡ ਆਡਿਟ ਕੀਤਾ ਗਿਆ, ਜਿਸ 'ਤੇ ਅਜ਼ਾਦੀ ਘੁਲਾਟੀਏ ਪਰਿਵਾਰ ਨੂੰ ਕਾਨੂੰਨੀ ਨੋਟਿਸ ਕੱਢੇ ਜਾਣ ਖ਼ਿਲਾਫ਼ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਐੱਸ. ਡੀ. ਐੱਮ. ...
ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਨਵੇਂ ਬਣੇ 3 ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ ਸਿੰਘੂ, ਟਿਕਰੀ ਬਾਰਡਰਾਂ 'ਤੇ ਪਿਛਲੇ 2 ਮਹੀਨੇ ਤੋਂ ਸੜਕਾਂ 'ਤੇ ਰੋਸ ਧਰਨਾ ਮਾਰੀ ਬੈਠੇ ਕਿਸਾਨ-ਮਜ਼ਦੂਰਾਂ ਦੀ ਅਗਵਾਈ ਵਾਲੇ ਸੰਯੁਕਤ ਕਿਸਾਨ ...
ਹਠੂਰ, 23 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਵਿਖੇ ਨਵ-ਨਿਯੁਕਤ ਮਹਿਲਾ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਨੇ ਆਪਣਾ ਚਾਰਜ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਜੋਧੇਵਾਲ ਬਸਤੀ ਲੁਧਿਆਣਾ ਵਿਖੇ ਤਾਇਨਾਤ ਸਨ | ਇੱਥੋਂ ਦੇ ਥਾਣਾ ਮੁਖੀ ਰੂਬਨੀਵ ਸਿੰਘ ...
ਹੰਬੜਾਂ, 23 ਜਨਵਰੀ (ਹਰਵਿੰਦਰ ਸਿੰਘ ਮੱਕੜ)-ਕਸਬਾ ਭੂੰਦੜੀ ਤੋਂ ਪੱਤਰਕਾਰ ਕੁਲਦੀਪ ਸਿੰਘ ਮਾਨ ਨੂੰ ਉਦੋਂ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਪੂਜਨੀਕ ਸੱਸ ਤੇ ਨੱਥਾ ਸਿੰਘ, ਸੁਖਦੇਵ ਸਿੰਘ 'ਦੇਵ' ਬਿਜਲੀ ਵਾਲਾ ਦੇ ਪੂਜਨੀਕ ਮਾਤਾ ਅੰਗਰੇਜ਼ ਕੌਰ (85) ਦਾ ਦਿਹਾਂਤ ਹੋ ਗਿਆ | ...
ਕੁਹਾੜਾ, 23 ਜਨਵਰੀ (ਸੰਦੀਪ ਸਿੰਘ ਕੁਹਾੜਾ)-ਅੱਜ ਮਸ਼ੀਨਰੀ ਯੁੱਗ 'ਚ ਮਨੁੱਖਾ ਜੀਵ ਦੇ ਜ਼ਿੰਦਗੀ ਦੇ ਬਦਲ ਰਹੇ ਤੌਰ ਤਰੀਕਿਆਂ ਕਾਰਨ ਚੌਗਿਰਦੇ 'ਚ ਅਨੇਕਾਂ ਨਵੀਨ ਕਾਰੋਬਾਰਾਂ ਦੀ ਆਰੰਭਤਾ ਹੋ ਰਹੀ ਹੈ ਜੋ ਕਿ ਸਮੇਂ ਦੀ ਲੋੜ ਹੈ | ਆਦਿ ਕਾਲ ਤੋਂ ਆਪਣੇ ਅਦਾਰੇ ਨੂੰ ਮੰਦਿਰ ...
ਜਗਰਾਉਂ, 23 ਜਨਵਰੀ (ਜੋਗਿੰਦਰ ਸਿੰਘ)-ਪਿੰਡ ਕਾਉਂਕੇ ਕਲਾਂ ਵਿਖੇ ਬਲਾਕ ਕਾਂਗਰਸ ਦੇ ਪ੍ਰਧਾਨ ਜਗਜੀਤ ਸਿੰਘ ਕਾਉਂਕੇ ਦੀ ਅਗਵਾਈ 'ਚ ਹੋਏ ਇਕ ਸਮਾਗਮ ਦੌਰਾਨ ਅੱਜ 31 ਪਿੰਡਾਂ ਦੀਆਂ ਪੰਚਾਇਤਾਂ ਨੂੰ 14ਵੇਂ ਵਿੱਤ ਕਮਿਸ਼ਨ ਦੇ 8 ਕਰੋੜ ਰੁਪਏ ਦੇ ਚੈੱਕ ਵੱਡੇ ਗਏ | ਇਹ ਚੈੱਕ ...
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਹੈਵਨ ਕਰੋਸ ਰਾਏਕੋਟ ਵਲੋਂ ਇਕ ਹੋਰ ਅਹਿਮ ਸਫ਼ਲਤਾ ਹਾਸਲ ਕਰਦੇ ਹੋਏ ਮਨਪ੍ਰੀਤ ਕੌਰ ਵਾਸੀ ਪਿੰਡ ਤਖਤੂਪੁਰਾ (ਮੋਗਾ) ਦਾ 2 ਸਾਲ ਦਾ ਗੈਪ ਹੋਣ ਦੇ ਬਾਵਜੂਦ ਵੀ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ | ਇਸ ਮੌਕੇ ਵੀਜ਼ਾ ...
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਾਸਲ ਚੋਣਾਂ ਦੇ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਦੇ ਪਾਰਟੀ ਆਗੂਆਂ ਵਲੋਂ ਮੀਟਿੰਗ ਕੀਤੀ ਗਈ | ਨਗਰ ਕੌਾਸਲ ਰਾਏਕੋਟ ਦੀਆਂ ਚੋਣਾਂ ਸਬੰਧੀ ਪੁਲਿਸ ...
ਗੁਰੂਸਰ ਸੁਧਾਰ, 23 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ਵਿਖੇ ਕੱਢੀ ਜਾਣ ਵਾਲੀ ਟਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਪਿੰਡ ਟੂਸਾ ਤੋਂ 10 ਟਰੈਕਟਰ ਟਰਾਲੀਆਂ ਦਾ ਜਥਾ ਸਰਪੰਚ ਪਰਮਜੀਤ ਸਿੰਘ ਪੰਮੀ ਦੀ ਅਗਵਾਈ ਹੇਠ ...
ਭੂੂੰਦੜੀ, 23 ਜਨਵਰੀ (ਕੁਲਦੀਪ ਸਿੰਘ ਮਾਨ)-ਬਲਾਕ ਸਿੱਧਵਾਂ ਬੇਟ-2 ਦੇ ਸਮੂਹ ਅਧਿਆਪਕਾਂ ਵਲੋਂ ਸਵੱਦੀ ਕਲਾਂ ਵਿਖੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾੳਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਬਲਾਕ ਪੱਧਰੀ ਰੈਲੀ ਕੀਤੀ ਗਈ | ਸਮੂਹ ਅਧਿਆਪਕ ਸਹਿਬਾਨਾਂ ਨੇ ...
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਕਿਰਤੀ ਕਿਸਾਨ ਯੂਨੀਅਨ ਦਾ ਵਿਸ਼ਾਲ ਕਾਫ਼ਲਾ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਅਤੇ ਜ਼ਿਲ੍ਹਾ ਵਿੱਤ ਸਕੱਤਰ ਜਗਰੂਪ ਸਿੰਘ ਝੋਰੜਾਂ ਦੀ ਅਗਵਾਈ ਹੇਠ 26 ਜਨਵਰੀ ਦੀ ਟਰੈਕਟਰ ਪਰੇਡ ਸਬੰਧੀ ਦਿੱਲੀ ਬਾਰਡਰ ਲਈ ਰਵਾਨਾ ...
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੱਸੀਆਂ ਤੋਂ ਦਿੱਲੀ ਕਿਸਾਨੀ ਸੰਘਰਸ਼ ਲਈ 27ਵਾਂ ਜੱਥਾ 26 ਜਨਵਰੀ ਦੀ ਟਰੈਕਟਰ ਪਰੇਡ ਲਈ ਰਵਾਨਾ ਹੋਇਆ | ਇਸ ਮੌਕੇ ਬੀ. ਕੇ. ਯੂ. (ਡਕੌਾਦਾ) ਦੇ ਪਿੰਡ ਬੱਸੀਆਂ ਇਕਾਈ ਦੇ ਪ੍ਰਧਾਨ ਰਣਧੀਰ ਸਿੰਘ ਨੇ ਦੱਸਿਆ ਕਿ 22 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX