ਫ਼ਰੀਦਕੋਟ, 23 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਮਿਲਕ ਯੂਨੀਅਨ ਫ਼ਰੀਦਕੋਟ ਵਲੋਂ ਸਾਲਾਨਾ ਆਮ ਇਜਲਾਸ ਕਰਵਾਇਆ ਗਿਆ | ਜਿਸ ਵਿਚ ਮਿਲਕ ਯੂਨੀਅਨ ਫ਼ਰੀਦਕੋਟ ਨਾਲ ਸਬੰਧਿਤ ਮੈਂਬਰ ਤੇ ਦੁੱਧ ਉਤਪਾਦਕ, ਸਹਿਕਾਰੀ ਸਭਾਵਾਂ ਤੋਂ ਨੁਮਾਇੰਦਿਆਂ ਨੇ ਭਾਗ ਲਿਆ | ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਹਲਕਾ ਫ਼ਰੀਦਕੋਟ ਅਤੇ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮਿਲਕ ਯੂਨੀਅਨ ਫ਼ਰੀਦਕੋਟ ਦੇ ਚੇਅਰਮੈਨ ਜਗਜੀਵਨ ਸਿੰਘ ਸੰਧੂ ਵਲੋਂ ਵੱਖ-ਵੱਖ ਸਭਾਵਾਂ ਤੋਂ ਇਜਲਾਸ ਵਿਚ ਪਹੁੰਚੇ ਮਿਲਕ ਯੂਨੀਅਨ ਫ਼ਰੀਦਕੋਟ ਦੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਫ਼ਰੀਦਕੋਟ ਵਿਖੇ ਮਿਲਕ ਪਲਾਂਟ ਲਾਉਣ ਲਈ ਮੰਗ ਰੱਖੀ | ਮੁੱਖ ਮਹਿਮਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਮੂਹ ਦੁੱਧ ਉਤਪਾਦਕਾਂ ਨੂੰ ਦੁੱਧ ਦੀ ਪੈਦਾਵਾਰ ਵਧਾਉਣ ਲਈ ਵਧੀਆ ਪਸ਼ੂ ਪਾਲਣ ਤਕਨੀਕਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਤੋਂ ਇਲਾਵਾ ਹੋਰ ਵੀ ਸਹਾਇਕ ਧੰਦੇ ਅਪਣਾਉਣ ਲਈ ਜ਼ੋਰ ਦਿੱਤਾ ਅਤੇ ਅਦਾਰਿਆਂ ਨੂੰ ਹੋਰ ਵੀ ਵਧੀਆ ਕਾਰਜਕਾਰੀ ਦਿਖਾਉਣ ਲਈ ਕਿਹਾ ਤਾਂ ਕਿ ਕਿਸਾਨਾਂ ਦੀ ਆਮਦਨ 'ਚ ਹੋਰ ਵਾਧਾ ਹੋ ਸਕੇ | ਉਨ੍ਹਾਂ ਇਸ ਮੌਕੇ ਵੱਧ ਦੁੱਧ ਪ੍ਰਾਪਤ ਕਰਨ ਵਾਲੀਆਂ ਸਭਾਵਾਂ, ਵੱਧ ਪਸ਼ੂ ਖੁਰਾਕ, ਘਿਉ ਅਤੇ ਮਿਨਰਲ ਮਿਕਸਚਰ ਵੇਚਣ ਵਾਲੀਆਂ ਸਭਾਵਾਂ ਅਤੇ ਪਸ਼ੂਆਂ ਦੀ ਨਸਲ ਸੁਧਾਰ (ਬਣਾਉਟੀ ਗਰਭਦਾਨ) ਵਿਚ ਵੱਧ ਯੋਗਦਾਨ ਪਾਉਣ ਵਾਲੀਆਂ ਸਭਾਵਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਡਿਪਟੀ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਵਲੋਂ ਮਿਲਕ ਯੂਨੀਅਨ ਫ਼ਰੀਦਕੋਟ ਦੇ ਸਾਲ 2018-19 ਅਤੇ 2019-20 ਦੇ ਲਾਭ ਤੇ ਹਾਨੀ ਦੇ ਖਰੜੇ ਨੂੰ ਪੜ੍ਹ ਕੇ ਸੁਣਾਇਆ ਗਿਆ ਤੇ ਉਨ੍ਹਾਂ ਵਲੋਂ ਆਮ ਇਜਲਾਸ ਦੇ ਪੇਸ਼ ਕੀਤੇ ਗਏ ਮਤਿਆਂ ਨੂੰ ਸ਼ਾਮਿਲ ਮੈਂਬਰਾਂ ਵਲੋਂ ਪ੍ਰਵਾਨ ਕੀਤਾ ਗਿਆ | ਇਸ ਮੌਕੇ ਵੇਰਕਾ ਫ਼ਰੀਦਕੋਟ ਡੇਅਰੀ ਦੇ ਮੈਨੇਜਰ ਮਿਲਕ ਪ੍ਰਕਿਉਰਮੈਂਟ ਡਾ: ਪ੍ਰਮੋਦ ਸ਼ਰਮਾ ਨੇ ਕਿਹਾ ਕਿ ਵੇਰਕਾ ਦੁਆਰਾ ਉਚ ਕੁਆਲਿਟੀ ਦੀ ਪਸ਼ੂ ਖੁਰਾਕ ਅਤੇ ਮਿਨਰਲ ਮਿਕਸਚਰ ਤਿਆਰ ਕੀਤਾ ਜਾਂਦਾ ਹੈ ਜੋ ਪਸ਼ੂਆਂ ਦੀ ਸਿਹਤ ਨੂੰ ਬਣਾਈ ਰੱਖਣ ਦੇ ਨਾਲ ਨਾਲ ਵਧੇਰੇ ਦੁੱਧ ਉਤਪਾਦਨ ਲਈ ਲਾਭਦਾਇਕ ਸਿੱਧ ਹੁੰਦੀ ਹੈ | ਇਸ ਮੌਕੇ ਮਿਲਕ ਯੂਨੀਅਨ ਫ਼ਰੀਦਕੋਟ ਦੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਦੋ ਮੁਲਾਜ਼ਮਾਂ ਅਮਨਦੀਪ ਸਿੰਘ ਸੰਧੂ ਅਤੇ ਸ਼ੁਸ਼ਾਂਤ ਗੋਇਲ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਲਦੀਪ ਕੁਮਾਰ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਰੀਦਕੋਟ, ਸੁਖਜੀਤ ਸਿੰਘ ਬਰਾੜ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਰੀਦਕੋਟ, ਰਾਕੇਸ਼ ਕੁਮਾਰ ਗੁਪਤਾ ਜਨਰਲ ਮੈਨੇਜਰ ਮਿਲਕ ਪਲਾਂਟ ਬਠਿੰਡਾ (ਨੁਮਾਇੰਦਾ ਮਿਲਕਫੈਡ ਪੰਜਾਬ), ਰਾਜਵਿੰਦਰ ਸਿੰਘ ਸ਼ਿਮਰੇਵਾਲਾ ਸੀਨੀਅਰ ਵਾਈਸ ਚੇਅਰਮੈਨ, ਡਾਇਰੈਕਟਰ ਜਸਕਰਨ ਸਿੰਘ, ਡਾਇਰੈਕਟਰ ਸੁਰਿੰਦਰਪਾਲ ਸਿੰਘ, ਡਾਇਰੈਕਟਰ ਰਮੇਸ਼ ਕੁਮਾਰ, ਡਾਇਰੈਕਟਰ ਬਲਵਿੰਦਰ ਸਿੰਘ, ਡਾਇਰੈਕਟਰ ਗੁਰਪ੍ਰੀਤ ਕੌਰ, ਡਾਇਰੈਕਟਰ, ਸਾਬਕਾ ਡਾਇਰੈਕਟਰ ਮਿਲਕਫੈਡ ਕੁਲਦੀਪ ਸਿੰਘ ਅਰਾਈਆਂ ਵਾਲਾ, ਇਕਬਾਲ ਸਿੰਘ ਕੈਟਲ ਫੀਡ ਪਲਾਂਟ ਘਣੀਏ ਕੇ ਬਾਂਗਰ, ਜਗਪਾਲ ਸਿੰਘ ਬਰਾੜ ਰਿਟਾ. ਇੰਸਪੈਟਕਰ ਕੋਆਪ੍ਰੇਟਿਵ, ਮਿਲਕ ਯੂਨੀਅਨ ਫ਼ਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਆਦਿ ਹਾਜ਼ਰ ਸਨ | ਮੰਚ ਸੰਚਾਲਨ ਗੁਰਵਿੰਦਰ ਸਿੰਘ ਨੇ ਕੀਤਾ |
ਫ਼ਰੀਦਕੋਟ, 23 ਜਨਵਰੀ (ਸਰਬਜੀਤ ਸਿੰਘ)-ਸਥਾਨਕ ਸਾਦਿਕ ਰੋਡ 'ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਬਾਹਰ ਬਣੇ ਲੱਕੜ ਦੇ ਖੋਖਿਆਂ ਨੂੰ ਰਾਤ ਕਰੀਬ 11 ਵਜੇ ਅੱਗ ਲੱਗਣ ਦੀ ਸੂਚਨਾ ਹੈ | ਅੱਗ ਲੱਗਣ ਨਾਲ ਵੱਡੀ ਗਿਣਤੀ 'ਚ ਬਣੇ ਖੋਖੇ ਅਤੇ ਇਨ੍ਹਾਂ ਨਾਲ ਬਣੀਆਂ ...
ਫ਼ਰੀਦਕੋਟ, 23 ਜਨਵਰੀ (ਸਤੀਸ਼ ਬਾਗ਼ੀ)-ਸੁਤੰਤਰਤਾ ਸੰਗਰਾਮੀ ਉੱਤਰਾਅਧਿਕਾਰੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਅਹਿਲ ਦੀ ਅਗਵਾਈ ਹੇਠ ਅੱਜ ਸਮੂਹ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜਨਮ ਦਿਨ ਮੌਕੇ ਸਥਾਨਕ ...
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜ਼ੀ ਸਕੂਲ 'ਚ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਅਗਵਾਈ ਇੰਸਪੈਕਟਰ ਬਲਦੇਵ ਸਿੰਘ ਇੰਚਾਰਜ ਸਿਟੀ ਟਰੈਫ਼ਿਕ ਫ਼ਰੀਦਕੋਟ, ਬਲਕਾਰ ਸਿੰਘ ਸਿਟੀ ਟਰੈਫ਼ਿਕ ਐਜੂਕੇਸ਼ਨ ...
ਸਾਦਿਕ, 23 ਜਨਵਰੀ (ਗੁਰਭੇਜ ਸਿੰਘ ਚੌਹਾਨ)-ਸੀਨੀਅਰ ਮੈਡੀਕਲ ਅਫ਼ਸਰ ਬਲਾਕ ਜੰਡ ਸਾਹਿਬ ਡਾ. ਰਜੀਵ ਭੰਡਾਰੀ ਅਤੇ ਮੀਡੀਆ ਇੰਚਾਰਜ ਬੀ.ਈ.ਈ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਪਿੰਡ ਦੀਪ ਸਿੰਘ ਵਾਲਾ ਦੇ ਸਬ-ਸੈਂਟਰ ਦਾ ਦੌਰਾ ਕੀਤਾ | ਉਨ੍ਹਾਂ ਮੌਕੇ 'ਤੇ ਮੌਜੂਦ ਸੀ.ਐਚ.ਓ ...
ਫ਼ਰੀਦਕੋਟ, 23 ਜਨਵਰੀ (ਸਰਬਜੀਤ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਐਗਜ਼ੈਕਟਿਵ ਕਮੇਟੀ ਨੇ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਸਕੱਤਰ ਪਵਨਪ੍ਰੀਤ ਸਿੰਘ ਨੂੰ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ | ਪਾਰਟੀ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ...
ਫ਼ਰੀਦਕੋਟ, 23 ਜਨਵਰੀ (ਸਤੀਸ਼ ਬਾਗ਼ੀ)-ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਸੰਚਾਲਿਤ ਨੈਚੂਰਲ ਕੇਅਰ ਚਾਈਲਡ ਲਾਈਨ ਫ਼ਰੀਦਕੋਟ ਦੀ ਸੈਂਟਰ ਕੋਆਰਡੀਨੇਟਰ ਸੋਨੀਆਂ ਰਾਣੀ ਦੀ ਅਗਵਾਈ ਹੇਠ ਵਰਲਡ ਵਿਜ਼ਨ ਇੰਡੀਆ ਸੰਸਥਾ ਦੇ ਸਹਿਯੋਗ ਨਾਲ ਪਿੰਡ ਗੋਲੇਵਾਲਾ ...
ਫਰੀਦਕੋਟ,23 ਜਨਵਰੀ (ਜਸਵੰਤ ਸਿੰਘ ਪੁਰਬਾ)-ਡਾ.ਸੰਜੇ ਕਪੂਰ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲੇ ਅੰਦਰ 22 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜ਼ਿਲੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 61 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਅੱਜ 2 ...
ਫ਼ਰੀਦਕੋਟ, 23 ਜਨਵਰੀ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਤਿੰਨ ਮੋਬਾਇਲ ਫੋਨ, ਇਕ ਸਿੰਮ, ਬੈਟਰੀ ਤੇ ਚਾਰਜਰ ਬਰਾਮਦ ਹੋਏ ਹਨ | ਥਾਣਾ ਸਿਟੀ, ਫ਼ਰੀਦਕੋਟ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ...
ਕੋਟਕਪੂਰਾ, 23 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਪੰਜਾਬ ਸਰਕਾਰ ਵਲੋਂ ਲੜਕੀਆਂ ਨੂੰ ਸਮਾਜ ਵਿਚ ਬਰਾਬਰ ਦਾ ਸਥਾਨ ਦੇਣ, ਉਨ੍ਹਾਂ ਨੂੰ ਹਰ ਖੇਤਰ ਵਿਚ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਨ ਅਤੇ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ਬਰਾਬਰ ਕਰਨ ਦੇ ਮਨੋਰਥ ਨਾਲ ...
ਕੋਟਕਪੂਰਾ, 23 ਜਨਵਰੀ (ਮੋੋਹਰ ਸਿੰਘ ਗਿੱਲ, ਮੇਘਰਾਜ)-ਅਰੋੜਬੰਸ ਸਭਾ ਕੋਟਕਪੂਰਾ ਦੇ ਪ੍ਰਧਾਨ ਜਗਦੀਸ਼ ਸਿੰਘ ਮੱਕੜ ਸਮੇਤ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਸੰਸਥਾ ਦੇ ਹੋਰ ਅਹੁਦੇਦਾਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਥਾਨਕ ਅਰੋੜਬੰਸ ਧਰਮਸ਼ਾਲਾ ...
ਫ਼ਰੀਦਕੋਟ, 23 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)-ਪਿੰਡ ਕਿਲਾ ਨੌ ਦੇ ਸਾਹਿਤਕਾਰ ਧਰਮ ਪਰਵਾਨਾ ਦੇ ਜਨਮ ਦਿਨ 'ਤੇ ਉਨ੍ਹਾ ਦੇ ਗ੍ਰਹਿ ਵਿਖੇ ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ ਵਲੋਂ ਕਵੀ ਦਰਬਾਰ ਕਰਵਾਇਆ ਗਿਆ | ਜਿਸ ਵਿਚ ਪ੍ਰਸਿੱਧ ਸ਼ਾਇਰ ਨਵਰਾਹੀ ਘੁਗਿਆਣਵੀ, ਡਾ: ...
ਜੈਤੋ, 23 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਡੇਰਾ ਭਾਈ ਭਗਤੂ ਰਾਮਗੜ੍ਹ (ਭਗਤੂਆਣਾ) ਵਿਖੇ ਸਰਬੱਤ ਦੇ ਭਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ | ਜ਼ਿਕਰਯੋਗ ਹੈ ਕਿ ਸੰਸਥਾ ਦੇ ਸੰਚਾਲਕ ਤੇ ਸਟੇਟ ਐਵਾਰਡੀ ਪੰਜਾਬ ਸੰਤ ਕਿ੍ਸ਼ਨਾ ਨੰਦ ਸ਼ਾਸ਼ਤਰੀ ਦੇ ...
ਫ਼ਰੀਦਕੋਟ, 23 ਜਨਵਰੀ (ਸਰਬਜੀਤ ਸਿੰਘ)-ਪੰਜਾਬ ਸੰਗੀਤ ਅਧਿਆਪਕ ਯੂਨੀਅਨ ਵਲੋਂ ਫ਼ਰੀਦਕੋਟ ਵਿਖੇ ਇਕ ਰਾਜ ਪੱਧਰੀ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਬੇਰੁਜ਼ਗਾਰ ਸੰਗੀਤ ਅਧਿਆਪਕਾਂ 'ਚ ਮੁਸ਼ਕਿਲਾਂ ਦਾ ਧਿਆਨ ਰੱਖਦਿਆ ਗੱਲਬਾਤ ਕੀਤੀ ਗਈ | ਬੁਲਾਰਿਆਂ ਵਲੋਂ ਸਰਕਾਰ ਦੀਆਂ ...
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ 25 ਜਨਵਰੀ ਨੂੰ ਆਡੀਟੋਰੀਅਮ ਹਾਲ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 9:30 ਵਜੇ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਐੱਮ.ਕੇ. ...
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਬੱਲਮਗੜ੍ਹ ਤੋਂ ਦਿੱਲੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ 6 ਟਰੈਕਟਰ-ਟਰਾਲੀਆਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ | ਜਥੇ ਨੂੰ ਰਵਾਨਾ ਕਰਨ ਸਮੇਂ ਸਰਪੰਚ ਬੋਹੜ ਸਿੰਘ ਜਟਾਣਾ ਨੇ ਕਿਹਾ ਕਿ ਖੇਤੀ ...
ਜੈਤੋ, 23 ਜਨਵਰੀ (ਭੋਲਾ ਸ਼ਰਮਾ)-ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਸੁਰਜੀਤ ਸਿੰਘ ਬਰਾੜ ਦੇ ਧਰਮ ਪਤਨੀ ਅਤੇ ਗੁਰਤੇਜ ਸਿੰਘ ਬਰਾੜ ਤੇ ਪਿ੍ਤਪਾਲ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਇਕਬਾਲ ਕੌਰ ਬਰਾੜ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ | ਉਨ੍ਹਾਂ ਨਮਿਤ ...
ਮਲੋਟ, 23 ਜਨਵਰੀ (ਪਾਟਿਲ)-ਕਿਸਾਨ ਅੰਦੋਲਨ ਦੀ ਹਮਾਇਤ 'ਚ ਅਤੇ ਦਿੱਲੀ ਬਾਰਡਰਾਂ 'ਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਮਲੋਟ ਦੀ ਦਸਮੇਸ਼ ਕਾਲੋਨੀ ਵਿਖੇ ਸਾਂਝਾ ਮੰਚ ਮਲੋਟ ਵਲੋਂ ਮਸ਼ਾਲ ਮਾਰਚ ਕੱਢਿਆ ਗਿਆ, ਜਿਸ 'ਚ ਮਲੋਟ ਲਾਗਲੇ ਪਿੰਡਾਂ ਦੇ ...
ਦੋਦਾ, 23 ਜਨਵਰੀ (ਰਵੀਪਾਲ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ 26 ਜਨਵਰੀ ਨੂੰ ਖੇਤੀ ਕਾਨੂੰਨਾਂ ਅਤੇ ਐੱਸ.ਸੀ. ਵਰਗ 'ਤੇ ਜਬਰ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ 'ਚ ਰੋਸ ਪ੍ਰਦਰਸ਼ਨ ਦੌਰਾਨ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ | ਇਸ ...
ਕੋਟਕਪੂਰਾ, 23 ਜਨਵਰੀ (ਮੋਹਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮਾਸਟਰ ਬਲਦੇਵ ਸਿੰਘ ਦੀ ਅਗਵਾਈ ਹੇਠ ਨਵੀਂ ਦਾਣਾ ਮੰਡੀ ਕੋਟਕਪੂਰਾ ਤੋਂ ਸ਼ਹਿਰ ਦੇ ਗਲੀ-ਮੁਹੱਲਿਆਂ ਅਤੇ ਬਜਾਰਾਂ ਲਈ ਇਕ ਮੋਟਰਸਾਈਕਲ ਰੈਲੀ ਕੀਤੀ ਗਈ | ਇਸ ਦੌਰਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX