ਜਲੰਧਰ, 23 ਜਨਵਰੀ (ਮੇਜਰ ਸਿੰਘ)-ਪੰਜਾਬੀ ਸੱਭਿਆਚਾਰ ਤੇ ਸਮਾਜ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰਦੀਆਂ ਰਚਨਾਵਾਂ ਨਾਲ ਭਰਪੂਰ ਡਾ: ਬਰਜਿੰਦਰ ਸਿੰਘ ਹਮਦਰਦ ਦੀ ਸੋਜ਼ ਭਰੀ ਆਵਾਜ਼ ਦੁਆਰਾ ਗਾਇਕੀ ਦੇ ਖੇਤਰ ਵਿਚ ਪੇਸ਼ ਨਵੀਂ ਐਲਬਮ 'ਦੇਸ ਪੰਜਾਬ' 'ਅਜੀਤ' ਭਵਨ ਵਿਖੇ ਰਿਲੀਜ਼ ਕੀਤੀ ਗਈ | ਡਾ: ਹਮਦਰਦ ਦੀ ਇਸ 17ਵੀਂ ਐਲਬਮ ਵਿਚ ਪੰਜਾਬ ਦੇ ਦਰਦ ਤੇ ਗੌਰਵ ਦੇ ਮਾਣਮੱਤੇ ਇਤਿਹਾਸ ਦੇ ਚਿਤੇਰੇ ਸ਼ਾਹ ਮੁਹੰਮਦ, ਬਾਂਕੇ ਦਿਆਲ, ਫ਼ਿਰੋਜ਼ਦੀਨ ਸ਼ਰਫ਼ ਅਤੇ ਧਨੀ ਰਾਮ ਚਾਤਿ੍ਕ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ | ਹਮਦਰਦ ਪ੍ਰੋਡਕਸ਼ਨ ਦੀ ਇਹ ਐਲਬਮ ਸੰਗੀਤ ਨਿਰਦੇਸ਼ਕ ਗੁਰਦੀਪ ਸਿੰਘ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਗਈ ਹੈ | 'ਦੇਸ਼ ਪੰਜਾਬ' ਐਲਬਮ ਵਿਚ ਪਿਛਲੇ ਸੌ-ਡੇਢ ਸੌ ਸਾਲਾਂ ਦੌਰਾਨ ਥੀਮ ਅਧਾਰਿਤ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਬਾਰੇ ਲਿਖੀਆਂ ਨਜ਼ਮਾਂ ਤੇ ਗੀਤ ਸ਼ਾਮਿਲ ਹਨ | ਉਨ੍ਹਾਂ ਪੰਜਾਬੀ ਲੇਖਕ ਫ਼ਿਰੋਜ਼ਦੀਨ ਸ਼ਰਫ਼ ਦੀਆਂ ਦੋ ਰਚਨਾਵਾਂ 'ਸੋਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ' ਅਤੇ 'ਮੈਂ ਪੰਜਾਬੀ' ਸ਼ਾਮਿਲ ਹਨ | ਧਨੀ ਰਾਮ ਚਾਤਿ੍ਕ ਦੀ ਰਚਨਾ 'ਸਿਫ਼ਤ ਪੰਜਾਬ ਦੀ' ਅਤੇ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਵੀ ਐਲਬਮ ਦਾ ਸ਼ਿੰਗਾਰ ਬਣੀਆਂ ਹਨ | 'ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ' ਦਾ ਵਿਗੋਚਾ ਦੇਣ ਵਾਲੇ ਸ਼ਾਹ ਮੁਹੰਮਦ ਦੀ ਬੇਹੱਦ ਰੌਚਿਕ ਤੇ ਭਾਵਪੂਰਤ 'ਜੰਗਨਾਮੇ' 'ਚ 'ਆਈਆਂ ਪਲਟਨਾਂ ਬੀੜ ਕੇ ਤੋਪਖਾਨੇ' ਨੂੰ ਡਾ: ਹਮਦਰਦ ਨੇ ਬੜੇ ਹੀ ਸੁਹਜਮਈ ਢੰਗ ਨਾਲ ਗਾਇਆ ਹੈ | ਪੰਜਾਬ ਦੀ ਕਿਸਾਨੀ ਨੂੰ ਬਰਤਾਨਵੀਂ ਰਾਜ ਸਮੇਂ ਵੱਡਾ ਹਲੂਣਾ ਦੇਣ ਵਾਲੀ 'ਪੱਗੜੀ ਸੰਭਾਲ ਜੱਟਾ' ਲਹਿਰ ਉੱਪਰ ਬਾਂਕੇ ਦਿਆਲ ਵਲੋਂ ਲਿਖਿਆ ਮਸ਼ਹੂਰ ਗੀਤ ਗਾ ਕੇ ਡਾ: ਹਮਦਰਦ ਨਾ ਕੇਵਲ ਨਵਾਂ ਇਤਿਹਾਸ ਸਿਰਜਿਆ ਹੈ ਸਗੋਂ ਪੰਜਾਬ ਦੇ ਇਤਿਹਾਸਕ ਗੌਰਵ ਨੂੰ ਮੁੜ ਜਨਮ ਦਿੱਤਾ ਹੈ | ਐਲਬਮ ਦੀ ਮੁਢਲੀ ਪਛਾਣ ਲਿਖੀ ਹੈ ਡਾ: ਲਖਵਿੰਦਰ ਸਿੰਘ ਜੌਹਲ ਨੇ ਤੇ ਇਸ ਨੂੰ ਬੋਲ ਬੀਰਇੰਦਰ ਸਿੰਘ ਨੇ ਦਿੱਤੇ ਹਨ | ਐਲਬਮ ਰਿਲੀਜ਼ ਕਰਨ ਸਮੇਂ 'ਆਪ' ਦੇ ਬੁਲਾਰੇ ਤੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ 'ਅਜੀਤ' ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਦੀਪਕ ਬਾਲੀ, ਸਪੀਡ ਰਿਕਾਰਡਜ਼ ਦੇ ਡਾਇਰੈਕਟਰ ਸਤਵਿੰਦਰ ਸਿੰਘ ਕੋਹਲੀ, ਦਿਗਵਿਜੇ ਅਤੇ ਪੱਤਰਕਾਰ ਮੇਜਰ ਸਿੰਘ ਹਾਜ਼ਰ ਸਨ |
ਮੇਜਰ ਸਿੰਘ
ਜਲੰਧਰ, 23 ਜਨਵਰੀ-ਖੇਤੀ ਕਾਨੂੰਨਾਂ ਵਿਰੱੁਧ ਦਿੱਲੀ ਦੁਆਲੇ ਘੇਰਾ ਘੱਤੀ ਬੈਠੀਆਂ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਦਿੱਲੀ 'ਚ ਗਣਤੰਤਰ ਕਿਸਾਨ ਟਰੈਕਟਰ ਪਰੇਡ ਕੱਢੇ ਜਾਣ ਲਈ ਦਿੱਤੇ ਸੱਦੇ ਨੂੰ ਪੰਜਾਬ ਵਿਚੋਂ ਬੇਮਿਸਾਲ ਹੁੰਗਾਰਾ ਮਿਲ ਰਿਹਾ ਹੈ | ...
ਜਸਪਾਲ ਸਿੰਘ
ਸਿੰਘੂ ਬਾਰਡਰ, 23 ਜਨਵਰੀ -ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਮੋਰਚੇ ਲਾਈ ਬੈਠੇ ਕਿਸਾਨਾਂ ਵਲੋਂ ਸਰਕਾਰ ਨਾਲ ਗੱਲਬਾਤ ਟੁੱਟਣ ਤੋਂ ਬਾਅਦ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ 'ਚ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)- ਜਲਿ੍ਹਆਂਵਾਲਾ ਬਾਗ਼ ਦੀ ਚਲ ਰਹੀ ਨਵੀਨੀਕਰਨ, ਸੁੰਦਰੀਕਰਨ ਤੇ ਨਵ-ਨਿਰਮਾਣ ਦੀ ਕਾਰਵਾਈ ਮੁਕੰਮਲ ਹੋ ਚੁਕੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਸਮਾਰਕ ਸੈਲਾਨੀਆਂ ਤੇ ਸਥਾਨਕ ...
ਜਲੰਧਰ, 23 ਜਨਵਰੀ (ਮੇਜਰ ਸਿੰਘ)-ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਅੰਦੋਲਨ 'ਚ ਕਿਸਾਨਾਂ ਦੀ ਹਮਾਇਤ ਦੇ ਨਾਲ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਦਲਿਤਾਂ, ਗਰੀਬਾਂ ਨਾਲ ਕੀਤੀ ਵਾਅਦਾਿਖ਼ਲਾਫ਼ੀ ਖ਼ਿਲਾਫ਼, ਕਰਜ਼ਾ ਮੁਆਫ਼ੀ ਤੇ ਮਜ਼ਦੂਰ ਮੰਗਾਂ ਲਈ ਮਜ਼ਦੂਰ ਮੁਕਤੀ ...
ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਕਿਰਤੀ ਕਾਮਿਆਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸ਼ਗਨ ਦੀ ਰਾਸ਼ੀ ਪਹਿਲੀ ਅਪ੍ਰੈਲ 2021 ਤੋਂ 31000 ਰੁਪਏ ਤੋਂ ਵਧਾ ਕੇ 51000 ਰੁਪਏ ਕਰਨ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ...
ਪਟਿਆਲਾ, 23 ਜਨਵਰੀ (ਅ.ਸ. ਆਹਲੂਵਾਲੀਆ)-ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਫਿਲਮ 'ਗੁੱਡ ਲੱਕ ਜੈਰੀ' ਦੀ ਸ਼ੂਟਿੰਗ ਲਈ ਪਟਿਆਲਾ ਪਹੁੰਚੀ ਹੋਈ ਹੈ | ਨਿਰਧਾਰਿਤ ਸਮੇਂ 'ਤੇ ਉਨ੍ਹਾਂ ਦੀ ਸ਼ੂਟਿੰਗ ਪੰਜਾਬੀ ਬਾਗ ਇਲਾਕੇ 'ਚ ਸ਼ੁਰੂ ਹੋਣੀ ਸੀ ਪਰ ਉਥੇ ਕਿਸਾਨਾਂ ਤੇ ...
ਐੱਸ.ਏ.ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵਲੋਂ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਸਥਾਨਕ ਸੈਕਟਰ-82 ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ...
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਤੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾਕ ਟਿਕਟ, ਸਿੱਕਾ ਤੇ ਚਿੱਠੀ ਪੱਤਰ ਲਈ ਯਾਦਗਾਰੀ ਲਿਫ਼ਾਫ਼ਾ ਜਾਰੀ ਕਰਨ ਦੀ ਮੰਗ ...
ਜੈਂਤੀਪੁਰ, 23 ਜਨਵਰੀ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਕੋਟਲੀ ਢੋਲੇਸ਼ਾਹ ਦੇ ਵਸਨੀਕ ਕਿਸਾਨ ਰਤਨ ਸਿੰਘ ਦੀ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਅਚਾਨਕ ਮੌਤ ਹੋ ਗਈ | ਇਸ ਮੌਕੇ ਗਲੱਬਾਤ ਕਰਦਿਆਂ ਕਿਸਾਨ ਮਜ਼ਦੂਰ ...
ਲੁਧਿਆਣਾ, 23 ਜਨਵਰੀ (ਸਲੇਮਪੁਰੀ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਇੰਡੀਅਨ ਨਰਸਿੰਗ ਕੌਾਸਲ ਨਵੀਂ ਦਿੱਲੀ ਵਲੋਂ ਨਰਸਿੰਗ ਦਾਖਲਿਆਂ ਦੀਆਂ ਮਿਤੀਆਂ ਵਿਚ ਵਾਧਾ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ | ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ, ਗੁਰੂ ਤੇਗ ਬਹਾਦੁਰ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਮੁਹੰਮਦ ਹਾਫਿਜ਼ ਸਈਦ ਦੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ (ਜੇ.ਯੂ.ਡੀ.) ਦੇ ਤਿੰਨ ਨੇਤਾਵਾਂ ਨੂੰ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ | ...
ਐੱਸ.ਏ.ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)- ਜ਼ਿਲ੍ਹਾ ਮੁਹਾਲੀ ਦੀ ਡੇਰਾਬੱਸੀ ਤਹਿਸੀਲ ਦੇ ਪਿੰਡ ਬੇਹੜਾ ਸਥਿਤ ਅਲਫਾ ਤੇ ਰਾਇਲ ਪੋਲਟਰੀ ਫਾਰਮਾਂ 'ਚੋਂ ਲਏ ਗਏ ਬਰਡ ਫਲੂ ਦੇ ਸੈਂਪਲ ਪਾਜ਼ੀਟਿਵ ਆਉਣ ਕਾਰਨ ਮੁੱਖ ਸਕੱਤਰ ਪੰਜਾਬ ਵਿੰਨੀ ਮਹਾਜਨ ਤੇ ਪਸ਼ੂ-ਪਾਲਣ ਵਿਭਾਗ ...
ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਵਾਇਰਸ ਕਾਰਨ ਅੱਜ 10 ਹੋਰ ਮੌਤਾਂ ਹੋ ਗਈਆਂ, ਉਥੇ 212 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ | ਅੱਜ ਹੋਈਆਂ 10 ਮੌਤਾਂ 'ਚੋਂ ਫਰੀਦਕੋਟ-1, ਗੁਰਦਾਸਪੁਰ-2, ਹੁਸ਼ਿਆਰਪੁਰ-1, ਜਲੰਧਰ-1, ਲੁਧਿਆਣਾ-2, ...
ਜਲੰਧਰ, 23 ਜਨਵਰੀ (ਅਜੀਤ ਬਿਊਰੋ)- ਆਯੂਰਵੈਦਿਕ ਭਾਰਤ ਦੇ ਵਿਸ਼ੇਸ ਆਯੂਰਵੇਦਾਚਾਰਿਆਂ, ਡਾਕਟਰਾਂ ਅਨੁਸਾਰ ਸਰੀਰ 'ਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ, ਇਮਿਊਨਿਟੀ ਘੱਟ ਹੋ ਜਾਂਦੀ ਹੈ, ਜਿਸ ਕਰਕੇ ਮਰਦਾਂ ਦੇ ਵਿਵਾਹਿਕ ਜੀਵਨ 'ਚ ਵੀ ਕਈ ਪ੍ਰਕਾਰ ਦੀਆਂ ਗੁਪਤ ਸਮੱਸਿਆਵਾਂ ...
ਮੋਗਾ, 23 ਜਨਵਰੀ (ਸੁਰਿੰਦਰਪਾਲ ਸਿੰਘ)-ਉੱਘੀ ਇਮੀਗ੍ਰੇਸ਼ਨ ਤੇ ਆਈਲਟਸ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ, ਜੋ ਕਿ ਜੇਲ੍ਹ ਵਾਲੀ ਗਲੀ 'ਚ ਸਥਿਤ ਹੈ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਨੇ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਦੇ ਖੇਤਰ 'ਚ ਵਧੀਆ ...
ਅੰਮਿ੍ਤਸਰ, 23 ਜਨਵਰੀ (ਰੇਸ਼ਮ ਸਿੰਘ)-ਪਾਕਿਸਤਾਨ 'ਚ ਪੰਜ ਸਾਲ ਦੀ ਸਜ਼ਾ ਭੁਗਤ ਕੇ ਆਏ ਗੁਜ਼ਰਾਤੀ ਨੂੰ ਅੱਜ ਵੀ ਆਪਣੇ ਪਰਿਵਾਰ ਨਾਲ ਮਿਲਣਾ ਨਸੀਬ ਨਹੀਂ ਹੋਇਆ ਤੇ ਦਫਤਰੀ ਕਾਰਵਾਈ ਪੂਰੀ ਨਾ ਹੋਣ ਕਾਰਨ ਅਜੇ ਉਸ ਨੂੰ ਇਥੇ ਵੀ ਇਕ ਕੈਦੀ ਵਾਂਗ ਹੀ ਰੱਖਿਆ ਹੋਇਆ ਹੈ | ...
ਸ਼ਿਵ ਸ਼ਰਮਾ
ਜਲੰਧਰ, 23 ਜਨਵਰੀ-ਇਕ ਪਾਸੇ ਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਸਸਤਾ ਹੋਣ ਦੇ ਬਾਵਜੂਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੁੰਦਾ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਜਦਕਿ ਦੂਜੇ ਪਾਸੇ ਜਿਨ੍ਹਾਂ ਟੈਂਕਰਾਂ ਰਾਹੀ ਪੈਟਰੋਲ ਤੇ ਡੀਜ਼ਲ ...
ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਵਲੋਂ ਸੂਬੇ ਭਰ 'ਚ ਕਿਸਾਨਾਂ ਵਲੋਂ 26 ਜਨਵਰੀ ਨੂੰ ਕੱਢੀ ਜਾ ਰਹੀ ਕਿਸਾਨ ਟਰੈਕਟਰ ਪਰੇਡ ਦੇ ਸਮਰਥਨ 'ਚ ਮੋਟਰਸਾਈਕਲ ਰੈਲੀਆਂ ਕੱਢ ਕੇ ਪੰਜਾਬ ਵਾਸੀਆਂ ਨੂੰ 'ਕਿਸਾਨ ਟਰੈਕਟਰ ਪਰੇਡ' ਵਿਚ ਵੱਡੀ ਗਿਣਤੀ 'ਚ ...
ਨਵੀਂ ਦਿੱਲੀ, 23 ਜਨਵਰੀ (ਬਲਵਿੰਦਰ ਸਿੰਘ ਸੋਢੀ)-ਪੰਜਾਬ ਦੀ ਡਿਪਲੋਮਾ ਇੰਜੀਨਅਰ ਐਸੋਸੀਏਸ਼ਨ (ਜਲ ਸਪਲਾਈ) ਦਾ ਇਕ ਕਾਫ਼ਲਾ ਜਿਸ ਵਿਚ ਤਕਰੀਬਨ 150 ਦੇ ਕਰੀਬ ਇੰਜੀਨੀਅਰ ਸਨ, ਸਿੰਘੂ ਬਾਰਡਰ ਤੋਂ ਇਲਾਵਾ ਟਿਕਰੀ ਬਾਰਡਰ 'ਤੇ ਵੀ ਕਿਸਾਨਾਂ ਦੀ ਹਮਾਇਤ ਕਰਨ ਲਈ ਵਿਸ਼ੇਸ਼ ਤੌਰ ...
ਚੰਡੀਗੜ੍ਹ, 23 ਜਨਵਰੀ (ਐਨ.ਐਸ.ਪਰਵਾਨਾ)- ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੀ ਹਮੇਸ਼ਾ ਲਈ ਰਿਹਾਈ ਕਿਸੇ ਵੀ ਸਮੇਂ ਸੰਭਵ ਹੈ | ਉਹ ਪਿਛਲੇ 10 ਸਾਲ ਤੋਂ ਪੁਸਤਕਾਂ ਦੀ ਖ਼ਰੀਦ ਸਬੰਧੀ ਦੋਸ਼ਾਂ 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਇਕ ਮੁਲਜ਼ਮ ਦੇ ਤੌਰ 'ਤੇ ਸਜ਼ਾ ਕੱਟ ਰਹੇ ...
ਅੰਮਿ੍ਤਸਰ, 23 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕੁਝ ਦਿਨ ਪਹਿਲਾਂ ਪ੍ਰਮਾਣੂ ਹਥਿਆਰ ਲੈ ਕੇ ਜਾਣ ਦੀ ਸਮਰੱਥਾ ਨਾਲ ਲੈਸ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3 ਦਾ ਸਫਲ ਪ੍ਰੀਖਣ ਕੀਤੇ ਜਾਣ ਦਾ ਦਾਅਵਾ ਕੀਤਾ ਸੀ | ਹਾਲਾਂਕਿ ਹੁਣ ਇਸ ਕਥਿਤ 'ਸਫਲ ਪ੍ਰੀਖਣ' ਬਾਰੇ ਸਚਾਈ ...
ਰਾਜਾਸਾਂਸੀ, 23 ਜਨਵਰੀ (ਹੇਰ, ਖੀਵਾ)- ਆਪਣੇ ਪਰਿਵਾਰਾਂ ਦੀ ਆਰਥਿਕ ਨੂੰ ਦਸ਼ਾ ਠੀਕ ਕਰਨ ਲਈ ਅਰਬ ਮੁਲਕਾਂ 'ਚ ਭਾਰਤ ਤੇ ਖਾਸਕਰ ਪੰਜਾਬ ਤੋਂ ਜਾ ਕੇ ਸ਼ੇਖਾਂ ਦੇ ਘਰੀਂ ਬੰਧੂਆ ਮਜ਼ਦੂਰ ਬਣ ਕੇ ਜੀਵਨ ਬਤੀਤ ਕਰਨ ਵਾਲੀਆਂ ਬੇਵੱਸ 12 ਧੀਆਂ ਦੇ ਸਿਰ 'ਤੇ ਹੱਥ ਰੱਖਦਿਆਂ ਸਰਬੱਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX