ਤਾਜਾ ਖ਼ਬਰਾਂ


ਟਰੱਕ ਅਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਭਿਆਨਕ ਟੱਕਰ 'ਚ 3 ਲੋਕਾਂ ਦੀ ਮੌਤ, 17 ਜ਼ਖ਼ਮੀ
. . .  10 minutes ago
ਪੱਛਮੀ ਗੋਦਾਵਰੀ, 7 ਮਾਰਚ- ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਦੇ ਜ਼ਿਲ੍ਹੇ ਦੇ ਬੁੱਟਾਯੇਗੁਡੇਮ ਨੇੜੇ ਅੱਜ ਸਵੇਰੇ ਇਕ ਟਰੱਕ ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾਅ ਗਿਆ। ਇਸ ਹਾਦਸੇ 'ਚ ਤਿੰਨ ਲੋਕਾਂ...
13 ਮਾਰਚ ਨੂੰ ਪੱਛਮੀ ਬੰਗਾਲ ਜਾਵਾਂਗਾ- ਰਾਕੇਸ਼ ਟਿਕੈਤ
. . .  23 minutes ago
ਨਵੀਂ ਦਿੱਲੀ, 7 ਮਾਰਚ- ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਉਹ 13 ਮਾਰਚ ਨੂੰ ਪੱਛਮੀ ਬੰਗਾਲ ਜਾਣਗੇ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ 'ਚ ਵੱਡੀ...
ਸਿੱਖਾਂ ਨੇ ਖੋਲ੍ਹਿਆ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ, ਹੋਵੇਗਾ ਮੁਫ਼ਤ ਇਲਾਜ
. . .  47 minutes ago
ਨਵੀਂ ਦਿੱਲੀ, 7 ਮਾਰਚ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ 'ਚ ਅੱਜ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ ਖੋਲ੍ਹਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ...
ਪ੍ਰਧਾਨ ਮੰਤਰੀ ਮੋਦੀ ਨੇ ਸ਼ਿਲਾਂਗ 'ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਦਾ ਕੀਤਾ ਉਦਘਾਟਨ
. . .  55 minutes ago
ਨਵੀਂ ਦਿੱਲੀ, 7 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨ ਔਸ਼ਧੀ ਸਮਾਰੋਹ 'ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਿਲਾਂਗ 'ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਦਾ ਉਦਘਾਟਨ...
ਲਦਾਖ਼ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਲੇਹ, 7 ਮਾਰਚ- ਲਦਾਖ਼ 'ਚ ਅੱਜ ਸਵੇਰੇ 9.57 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ...
11 ਮਾਰਚ ਨੂੰ ਜਲੰਧਰ 'ਚ ਮਨਾਏ ਜਾ ਰਹੇ ਵੈਟਨਰੀ ਇੰਸਪੈਕਟਰ ਦਿਵਸ ਦੀਆਂ ਤਿਆਰੀਆਂ ਮੁਕੰਮਲ -- ਸੱਚਰ,ਮਹਾਜ਼ਨ
. . .  about 2 hours ago
ਪਠਾਨਕੋਟ,7 ਮਾਰਚ (ਚੌਹਾਨ ) ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ 11 ਮਾਰਚ 2021 ਨੂੰ ਦੇਸ਼ ਭਗਤ ਯਾਦਗਾਰ ਹਾਲ ...
ਪ੍ਰਧਾਨ ਮੰਤਰੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ ਜਨਤਕ ਰੈਲੀ ਨੂੰ ਕਰਨਗੇ ਸੰਬੋਧਨ
. . .  about 3 hours ago
ਨਵੀਂ ਦਿੱਲੀ,07 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ...
ਜੰਮੂ-ਕਸ਼ਮੀਰ 'ਚ ਲੱਗੇ ਭੁਚਾਲ ਦੇ ਝਟਕੇ
. . .  about 3 hours ago
ਜੰਮੂ-ਕਸ਼ਮੀਰ,07 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਵਿਖੇ ਲੱਗੇ ਭੂਚਾਲ ਦੇ ਝਟਕੇ...
ਬਰਨਾਲਾ : ਇਕ ਸ਼ਰਾਰਤੀ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ
. . .  about 4 hours ago
ਹੰਡਿਆਇਆ /ਬਰਨਾਲਾ ,7 ਮਾਰਚ (ਗੁਰਜੀਤ ਸਿੰਘ ਖੁੱਡੀ )- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਖੁਰਦ ਵਿਖੇ ਬੀਤੀ ਸ਼ਾਮ ਨੂੰ ਇਕ ਸ਼ਰਾਰਤੀ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ....
ਅੱਜ ਦਾ ਵਿਚਾਰ
. . .  about 4 hours ago
ਅੱਜ ਦਾ ਵਿਚਾਰ
ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਜ਼ਿਲ੍ਹੇ ’ਚ ਨਾਈਟ ਕਰਫਿਊ ਲਗਾਉਣ ਦੇ ਹੁਕਮ
. . .  1 day ago
ਟਿਕਰੀ ਬਾਰਡਰ ਤੇ ਰੋਸ ਧਰਨੇ ਤੇ ਬੈਠੇ ਪਿੰਡ ਗੰਢੂਆ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਰੁਪਿੰਦਰ ਸਿੰਘ ਸੱਗੂ) - ਟਿਕਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਵਿਚ ਗਏ ਪਿੰਡ ਗੰਢੂਆ ਦੇ ਕਿਸਾਨ ਜਨਕ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ...
ਭਾਜਪਾ ਨੇ ਪੱਛਮੀ ਬੰਗਾਲ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਨੰਦੀਗ੍ਰਾਮ 'ਤੇ ਟਿੱਕੀਆਂ ਹੁਣ ਤੋਂ ਹੀ ਨਜ਼ਰਾਂ
. . .  1 day ago
ਨਵੀਂ ਦਿੱਲੀ, 6 ਮਾਰਚ - ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ 57 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸਭ ਤੋਂ ਅਹਿਮ ਨਾਮ ਸ਼ੁਭੇਂਦੂ ਅਧਿਕਾਰੀ ਦਾ ਹੈ, ਜੋ ਨੰਦੀਗ੍ਰਾਮ ਤੋਂ ਚੋਣ ਲੜੇਗਾ...
ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਫਾਟਕ ਮੈਨ ਦੀ ਮੌਤ
. . .  1 day ago
ਬਹਿਰਾਮ, 6 ਮਾਰਚ {ਨਛੱਤਰ ਸਿੰਘ ਬਹਿਰਾਮ} ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਰੇਲਵੇ ਫਾਟਕ ਮੈਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਰੇਲਵੇ ਪੁਲਿਸ ਮਲਾਜਮਾਂ ਅਤੇ ਏ.ਐਸ.ਆਈ...
ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਮੁੰਬਈ, 6 ਮਾਰਚ- ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਮੁੰਬਈ ਦੇ ਕੂਪਰ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ...
ਲੰਬੇ ਅਨੁਭਵਾਂ 'ਚੋਂ ਨਿਕਲਿਆ ਸੀ ਪੰਜਾਬੀ ਪੱਤਰਕਾਰ ਮੇਜਰ ਸਿੰਘ- ਛੋਟੇਪੁਰ
. . .  1 day ago
ਕਲਾਨੌਰ, 6 ਮਾਰਚ (ਪੁਰੇਵਾਲ)-ਪੰਜਾਬੀ ਪੱਤਰਕਾਰੀ 'ਚ ਅਹਿਮ ਨਾਂ ਨਾਲ ਜਾਣੇ ਜਾਂਦੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦਾ ਇਸ ਤਰ੍ਹਾਂ ਬੇਵਕਤ ਚਲੇ ਜਾਣ ਨਾਲ ਸਮਾਜ ਸਮੇਤ ਪੱਤਰਕਾਰੀ ਖੇਤਰ 'ਚ ਵੱਡਾ ਘਾਟਾ...
ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
. . .  1 day ago
ਪਠਾਨਕੋਟ, 6 ਮਾਰਚ (ਸੰਧੂ)- ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ 'ਰੋਜ਼ਾਨਾ ਅਜੀਤ' ਦੇ ਸੀਨੀਅਰ ਸਟਾਫ਼ ਰਿਪੋਰਟਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਇਲਾਕਾ ਲੌਂਗੋਵਾਲ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 6 ਮਾਰਚ (ਸ. ਸ. ਖੰਨਾ, ਵਿਨੋਦ)- 'ਰੋਜ਼ਾਨਾ ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ, ਜਿਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਨ੍ਹਾਂ 'ਚ...
ਕੋਰੋਨਾ ਕਾਰਨ 6 ਮਾਰਚ ਤੋਂ ਨਵਾਂਸ਼ਹਿਰ 'ਚ ਵੀ ਲੱਗੇਗਾ ਨਾਈਟ ਕਰਫ਼ਿਊ, ਰਾਤੀਂ 11 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਹੋਵੇਗਾ ਸਮਾਂ
. . .  1 day ago
ਨਵਾਂਸ਼ਹਿਰ, 6 ਮਾਰਚ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਨਵਾਂਸ਼ਹਿਰ ਜ਼ਿਲ੍ਹੇ 'ਚ ਕੋਵਿਡ-19 (ਕੋਰੋਨਾ ਵਾਇਰਸ) ਦੇ ਕੇਸਾਂ 'ਚ ਮੁੜ ਤੋਂ ਦਿਨ-ਪ੍ਰਤੀ-ਦਿਨ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕ ਹਿੱਤ...
ਕਿਸਾਨ ਜੀਤ ਸਿੰਘ ਨੱਥੂਵਾਲਾ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਪ੍ਰਸ਼ਾਸਨਿਕ ਦਫ਼ਤਰਾਂ ਮੂਹਰੇ ਲਾਸ਼ ਰੱਖ ਕੇ ਕਰਾਂਗੇ ਸੰਘਰਸ਼- ਕਿਸਾਨ ਆਗੂ
. . .  1 day ago
ਨੱਥੂਵਾਲਾ ਗਰਬੀ, 6 ਮਾਰਚ (ਸਾਧੂ ਰਾਮ ਲੰਗੇਆਣਾ)- ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਮਿਸਤਰੀ ਵਾਸੀ ਨੱਥੂਵਾਲਾ ਗਰਬੀ, ਜੋ ਬੀਤੀ 1 ਮਾਰਚ ਨੂੰ ਕੁੰਡਲੀ ਬਾਰਡਰ ਦਿੱਲੀ ਵਿਖੇ ਕਿਸਾਨੀ ਹੱਕਾਂ ਲਈ ਲੜਾਈ ਲੜਦਿਆਂ ਸੜਕ...
ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਬਟਾਲਾ, 6 ਮਾਰਚ (ਕਾਹਲੋਂ)- ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ...
ਕੋਰੋਨਾ ਖ਼ਤਮ ਨਹੀਂ ਹੋਇਆ ਅਤੇ ਹੁਣ ਡੇਂਗੂ ਨੇ ਦਿੱਤੀ ਸਰਹੱਦੀ ਖੇਤਰ 'ਚ ਦਸਤਕ
. . .  1 day ago
ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਠੰਢ ਦਾ ਸੀਜ਼ਨ ਖ਼ਤਮ ਹੁੰਦਿਆਂ...
ਬੀਬੀ ਜਗੀਰ ਕੌਰ ਨੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਚਲਾਣੇ 'ਤੇ ਪ੍ਰਗਟਾਇਆ ਦੁੱਖ
. . .  1 day ago
ਅੰਮ੍ਰਿਤਸਰ, 6 ਮਾਰਚ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ...
ਪੰਜ ਤੱਤਾਂ 'ਚ ਵਿਲੀਨ ਹੋਏ ਸੀਨੀਅਰ ਪੱਤਰਕਾਰ ਮੇਜਰ ਸਿੰਘ
. . .  1 day ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦਾ ਅੰਤਿਮ ਸਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਇਸ ਮੌਕੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ...
ਆਮ ਆਦਮੀ ਪਾਰਟੀ ਵਲੋਂ ਵਪਾਰ ਵਿੰਗ ਦੇ ਅਹੁਦੇਦਾਰ ਨਿਯੁਕਤ
. . .  1 day ago
ਚੰਡੀਗੜ੍ਹ, 6 ਮਾਰਚ- ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਵਪਾਰ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਮਾਘ ਸੰਮਤ 552
ਿਵਚਾਰ ਪ੍ਰਵਾਹ: ਇਸ ਤੋਂ ਪਹਿਲਾਂ ਕਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਜਾਣ, ਇਨ੍ਹਾਂ ਨੂੰ ਪਛਾਣ ਲੈਣਾ ਹੀ ਇਕ ਚੰਗੇ ਨੇਤਾ ਦਾ ਗੁਣ ਹੈ। -ਐਚ. ਗਲਾਸਗੋ

ਪਹਿਲਾ ਸਫ਼ਾ

ਕੱਲ੍ਹ ਦੀ ਕਿਸਾਨ ਪਰੇਡ ਲਈ ਜ਼ੋਰਦਾਰ ਤਿਆਰੀਆਂ

ਵੱਡੀ ਗਿਣਤੀ 'ਚ ਟਰੈਕਟਰਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ
ਜਸਪਾਲ ਸਿੰਘ

ਸਿੰਘੂ ਬਾਰਡਰ (ਨਵੀਂ ਦਿੱਲੀ), 24 ਜਨਵਰੀ-ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦਿੱਲੀ 'ਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਨੇ ਜ਼ੋਰਦਾਰ ਤਿਆਰੀ ਖਿੱਚੀ ਹੋਈ ਹੈ ਤੇ ਪਰੇਡ ਦੇ ਰਸਤਿਆਂ ਦੀ ਨਿਸ਼ਾਨਦੇਹੀ ਤੋਂ ਬਾਅਦ ਪਰੇਡ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ | ਪਰੇਡ ਨੂੰ ਸ਼ਾਂਤਮਈ ਅਤੇ ਜ਼ਾਬਤੇ 'ਚ ਰੱਖਣ ਲਈ ਕਰੀਬ ਤਿੰਨ ਹਜ਼ਾਰ ਦੇ ਕਰੀਬ ਵਿਸ਼ੇਸ਼ ਵਰਦੀਧਾਰੀ ਵਲੰਟੀਅਰ ਤਾਇਨਾਤ ਕੀਤੇ ਜਾਣ ਦੀ ਯੋਜਨਾ ਹੈ | ਪਰੇਡ 'ਚ ਸ਼ਾਮਿਲ ਹੋਣ ਵਾਲੇ ਟਰੈਕਟਰ ਦੋ ਜਾਂ ਤਿੰਨ ਲਾਈਨਾਂ 'ਚ ਚੱਲਣਗੇ ਅਤੇ ਇਕ ਲਾਈਨ ਐਮਰਜੈਂਸੀ ਸੇਵਾਵਾਂ ਲਈ ਖਾਲੀ ਛੱਡੀ ਜਾਵੇਗੀ | ਇਸ ਦੌਰਾਨ ਪਰੇਡ ਦੇ ਨਾਲ 20 ਦੇ ਕਰੀਬ ਐਾਬੂਲੈਂਸਾਂ ਤੇ ਡਾਕਟਰਾਂ ਦੀਆਂ ਟੀਮਾਂ ਵੀ ਚੱਲਣਗੀਆਂ | ਪਰੇਡ 'ਚ ਕਿਸਾਨੀ ਨੂੰ ਦਰਸਾਉਂਦੀਆਂ ਝਾਕੀਆਂ ਤੋਂ ਇਲਾਵਾ ਪੰਜਾਬ ਤੇ ਦੇਸ਼ ਦੇ ਹੋਰਨਾਂ ਸੂਬਿਆਂ ਵਲੋਂ ਆਪੋ-ਆਪਣੇ ਰਾਜਾਂ ਦੇ ਵਿਰਸੇ ਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਸ਼ਾਮਿਲ ਹੋਣਗੀਆਂ | ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਹੋਣ ਵਾਲੀ ਸਰਕਾਰੀ ਪਰੇਡ ਦੇ ਬਰਾਬਰ ਹੋਣ ਜਾ ਰਹੀ ਇਸ ਟਰੈਕਟਰ ਪਰੇਡ 'ਤੇ ਇਕ ਤਰ੍ਹਾਂ ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਤੇ ਦੇਸ਼-ਵਿਦੇਸ਼ ਦਾ ਮੀਡੀਆ ਵੀ ਵਿਸ਼ੇਸ਼ ਤੌਰ 'ਤੇ ਦਿੱਲੀ ਦੇ ਬਾਰਡਰਾਂ 'ਤੇ ਪੁੱਜ ਚੁੱਕਾ ਹੈ | ਹਾਲਾਂਕਿ ਟਰੈਕਟਰ ਮਾਰਚ ਨੂੰ ਸ਼ਾਂਤਮਈ ਅਤੇ ਜ਼ਾਬਤੇ 'ਚ ਰੱਖਣਾ ਕਿਸਾਨ ਆਗੂਆਂ ਲਈ ਵੱਡੀ ਚਿੰਤਾ ਬਣੀ ਹੋਈ ਹੈ ਤੇ ਉਨ੍ਹਾਂ ਵਲੋਂ ਵਾਰ-ਵਾਰ ਕਿਸਾਨਾਂ ਨੂੰ ਪਰੇਡ ਸ਼ਾਂਤਮਈ ਰੱਖਣ ਅਤੇ ਪੂਰੀ ਤਰ੍ਹਾਂ ਨਾਲ ਅਨੁਸ਼ਾਸਨ 'ਚ ਰਹਿਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ | ਉੱਧਰ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਪੁੱਜ ਚੁੱਕੇ ਹਨ | ਜਦਕਿ ਟਰੈਕਟਰ ਪਰੇਡ ਦਾ ਹਿੱਸਾ ਬਣਨ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨਾਂ ਦਾ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਆਪ ਮੁਹਾਰੇ ਪੁੱਜਣਾ ਲਗਾਤਾਰ ਜਾਰੀ ਹੈ | ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੇ ਇਕੱਠ ਨੇ ਇਕ ਤਰ੍ਹਾਂ ਨਾਲ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਕਿਧਰੇ ਵੀ ਪੈਰ ਧਰਨ ਨੂੰ ਵੀ ਥਾਂ ਨਹੀਂ ਮਿਲ ਰਹੀ | ਸਿੰਘੂ ਬਾਰਡਰ 'ਤੇ ਕਈ-ਕਈ ਕਿੱਲੋਮੀਟਰ ਲੰਬਾ ਜਾਮ ਲੱਗ ਗਿਆ ਹੈ ਤੇ ਟਰੈਕਟਰਾਂ-ਟਰਾਲੀਆਂ ਦੀਆਂ ਕਤਾਰਾਂ ਰਾਜਪੁਰਾ ਤੱਕ ਲੱਗੀਆਂ ਹੋਈਆਂ ਹਨ |
26 ਜਨਵਰੀ ਨੂੰ ਇਤਿਹਾਸ ਰਚਣ ਜਾ ਰਹੀ ਟਰੈਕਟਰ ਪਰੇਡ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ | ਦਿੱਲੀ ਦੀ ਆਊਟਰ ਰਿੰਗ ਰੋਡ 'ਤੇ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਦੇਸ਼-ਵਿਦੇਸ਼ ਦੇ ਲੋਕਾਂ ਦੀ ਦਿਲਚਸਪੀ ਇਸ ਕਰਕੇ ਵੀ ਵਧੇਰੇ ਦੱਸੀ ਜਾ ਰਹੀ ਹੈ ਕਿਉਂਕਿ ਸਰਕਾਰੀ ਪਰੇਡ 'ਚ ਜਿੱਥੇ ਗਿਣਤੀ ਦੇ ਲੋਕ ਹਿੱਸਾ ਲੈਂਦੇ ਹਨ, ਉੱਥੇ ਟਰੈਕਟਰ ਪਰੇਡ 'ਚ ਲੱਖਾਂ ਕਿਸਾਨ ਟਰੈਕਟਰਾਂ ਨਾਲ ਸ਼ਮੂਲੀਅਤ ਕਰਨਗੇ | ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਰਾਜਾਂ ਦੇ ਕਿਸਾਨਾਂ 'ਚ ਟਰੈਕਟਰ ਪਰੇਡ ਨੂੰ ਲੈ ਕੇ ਜਿਸ ਤਰ੍ਹਾਂ ਦਾ ਜੋਸ਼ ਉਬਾਲੇ ਮਾਰ ਰਿਹਾ ਹੈ ਤੇ ਲੰਬੇ-ਲੰਬੇ ਜਾਮ ਲੱਗ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਵੱਡੀ ਗਿਣਤੀ ਕਿਸਾਨਾਂ ਦਾ ਟਰੈਕਟਰ ਪਰੇਡ 'ਚ ਪੁੱਜਣਾ ਮੁਸ਼ਕਿਲ ਹੈ ਤੇ ਉਨ੍ਹਾਂ ਵਲੋਂ ਜੀ. ਟੀ. ਰੋਡ 'ਤੇ ਹੀ ਪਰੇਡ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਲੱਖਾਂ ਦੀ ਗਿਣਤੀ 'ਚ ਟਰੈਕਟਰ ਦਿੱਲੀ ਦੇ ਬਾਰਡਰਾਂ 'ਤੇ ਪੁੱਜ ਚੁੱਕੇ ਹਨ | ਸੰਘਣੀ ਧੁੰਦ ਅਤੇ ਕੋਹਰੇ ਨੂੰ ਚੀਰਦੇ ਹੋਏ ਟਰੈਕਟਰ ਹਾਈਵੇ 'ਤੇ ਲਗਾਤਾਰ ਦਿੱਲੀ ਵੱਲ ਵਧ ਰਹੇ ਹਨ | ਇਕੱਠ 'ਚ ਨੌਜਵਾਨਾਂ ਦਾ ਜੋਸ਼ ਜਿੱਥੇ ਕਿਸਾਨਾਂ ਦਾ ਹੌਸਲਾ ਵਧਾ ਰਿਹਾ ਹੈ, ਉੱਥੇ ਵੱਡੀ ਗਿਣਤੀ 'ਚ ਬੱਚਿਆਂ ਸਮੇਤ ਪੁੱਜੀਆਂ ਬੀਬੀਆਂ ਵੀ ਇਸ ਸੰਘਰਸ਼ 'ਚ ਕਿਸਾਨਾਂ ਦਾ ਡੱਟ ਕੇ ਸਾਥ ਦੇ ਰਹੀਆਂ ਹਨ | ਅੰਦੋਲਨ 'ਚ ਹਰ ਉਮਰ ਵਰਗ ਦੇ ਕਿਸਾਨਾਂ ਤੋਂ ਇਲਾਵਾ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਨੇ ਵੀ ਇਸ ਅੰਦੋਲਨ ਨੂੰ ਵਿਲੱਖਣ ਬਣਾ ਦਿੱਤਾ ਹੈ | ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਟਰੈਕਟਰ ਪਰੇਡ ਨੂੰ ਹਰ ਹਾਲ 'ਚ ਸ਼ਾਂਤਮਈ ਬਣਾਈ ਰੱਖਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਬਚਾਅ ਕੀਤਾ ਜਾਵੇ ਤਾਂ ਜੋ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਅੰਦੋਲਨ ਨੂੰ ਦਬਾਉਣ ਦਾ ਕੋਈ ਮੌਕਾ ਨਾ ਮਿਲ ਸਕੇ | ਉੱਧਰ ਹਾਲਾਂਕਿ ਐਤਵਾਰ ਨੂੰ ਸਵੇਰ ਤੋਂ ਹੀ ਦਿੱਲੀ ਦੇ ਬਾਰਡਰਾਂ 'ਤੇ ਸੰਘਣੀ ਧੁੰਦ ਛਾਈ ਰਹੀ ਤੇ ਠੰਢ ਵੀ ਆਪਣਾ ਕਹਿਰ ਢਾਹ ਰਹੀ ਸੀ ਪਰ ਇਸ ਦੇ ਬਾਵਜੂਦ ਅੰਦੋਲਨ ਕਰ ਰਹੇ ਕਿਸਾਨਾਂ ਦਾ ਹੌਸਲਾ ਅਤੇ ਜਜ਼ਬਾ ਕਿਸੇ ਵੀ ਤਰ੍ਹਾਂ ਮੱਠਾ ਨਹੀਂ ਪਿਆ ਤੇ ਕਿਸਾਨੀ ਅੰਦੋਲਨ ਦਾ ਪਾਰਾ ਪਹਿਲਾਂ ਵਾਂਗ ਹੀ ਸਿਖਰਾਂ 'ਤੇ ਹੈ |
ਪਰੇਡ 'ਚ ਲੱਖਾਂ ਦੀ ਗਿਣਤੀ 'ਚ ਟਰੈਕਟਰ ਹੋਣਗੇ ਸ਼ਾਮਿਲ

ਜਿਸ ਤਰ੍ਹਾਂ ਗਣਤੰਤਰ ਦਿਵਸ ਤੋਂ ਦੋ ਦਿਨ ਪਹਿਲਾਂ ਹੀ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਪੁੱਜੇ ਚੁੱਕੇ ਹਨ ਤੇ ਪਿੱਛੇ ਰਹਿ ਗਏ ਕਿਸਾਨਾਂ ਨੇ ਵੀ ਜਿਸ ਤੇਜ਼ੀ ਨਾਲ ਦਿੱਲੀ ਵੱਲ ਨੂੰ ਚਾਲੇ ਪਾਏ ਹੋਏ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਟਰੈਕਟਰ ਪਰੇਡ 'ਚ ਲੱਖਾਂ ਦੀ ਗਿਣਤੀ 'ਚ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਸ਼ਾਮਿਲ ਹੋਣਗੇ | ਇਹ ਅੰਦੋਲਨ ਕਿਸਾਨਾਂ ਦੇ ਬੇਮਿਸਾਲ ਇਕੱਠ ਅਤੇ ਦੇਸ਼ ਦੀ ਰਾਜਧਾਨੀ 'ਚ ਪਹਿਲੀ ਵਾਰ ਹੋਣ ਵਾਲੀ ਟਰੈਕਟਰ ਪਰੇਡ ਕਾਰਨ ਇਤਿਹਾਸਕ ਹੋਣ ਜਾ ਰਿਹਾ ਹੈ |

ਇਤਿਹਾਸਕ ਹੋਵੇਗੀ ਕੱਲ੍ਹ ਦੀ ਪਰੇਡ-ਰਾਜੇਵਾਲ

ਕਿਸਾਨਾਂ ਨੂੰ ਅਨੁਸ਼ਾਸਨ ਅਤੇ ਜ਼ਾਬਤੇ 'ਚ ਰਹਿਣ ਦੀ ਅਪੀਲ
ਸਿੰਘੂ ਬਾਰਡਰ (ਨਵੀਂ ਦਿੱਲੀ), 24 ਜਨਵਰੀ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਇੱਥੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ ਅਤੇ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਦੇਸ਼ ਦੇ ਆਮ ਲੋਕ ਤੇ ਖ਼ਾਸ ਕਰਕੇ ਦੇਸ਼ ਦਾ ਅੰਨਦਾਤਾ ਤੇ ਮਜ਼ਦੂਰ ਵਰਗ ਗਣਤੰਤਰ ਦਿਵਸ ਮਨਾਏਗਾ | ਸਰਕਾਰ ਨੇ ਗਣਤੰਤਰ ਦਿਵਸ ਮਨਾਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦੀ ਤਾਕਤ ਅੱਗੇ ਆਖ਼ਰ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਕਿਹਾ ਕਿ ਦਿੱਲੀ ਸਾਡੀ ਰਾਜਧਾਨੀ ਹੈ ਅਤੇ ਅਸੀਂ ਉੱਥੇ ਗਣਤੰਤਰ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਦੇ 6 ਨਾਕਿਆਂ ਤੋਂ ਕਿਸਾਨ 26 ਤਰੀਕ ਨੂੰ ਦਿੱਲੀ ਅੰਦਰ ਦਾਖਲ ਹੋਣਗੇ ਅਤੇ 100-100 ਕਿੱਲੋਮੀਟਰ ਦੇ ਘੇਰੇ 'ਚ ਪਰੇਡ ਕਰਨਗੇ | ਉਨ੍ਹਾਂ ਦਿੱਲੀ ਅੰਦਰ ਗਣਤੰਤਰ ਦਿਵਸ ਮਨਾਉਣ ਲਈ ਇਜਾਜ਼ਤ ਮਿਲਣ 'ਤੇ ਜਿੱਥੇ ਕਿਸਾਨਾਂ ਨੂੰ ਵਧਾਈ ਦਿੱਤੀ, ਉੱਥੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਵੀ ਕੀਤੀ | ਉਨ੍ਹਾਂ ਕਿਹਾ ਕਿ ਇਸ ਪਰੇਡ ਨੂੰ ਪੂਰੀ ਦੁਨੀਆ ਦੇਖੇਗੀ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਡੀ ਹੋ ਜਾਂਦੀ ਹੈ ਕਿ ਇਸ ਨੂੰ ਸ਼ਾਂਤਮਈ ਰੱਖਿਆ ਜਾਵੇ |

ਦਿੱਲੀ ਪੁਲਿਸ ਨੇ 3 ਰੂਟਾਂ 'ਤੇ ਦਿੱਤੀ ਸਹਿਮਤੀ

ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਦਿੱਲੀ ਪੁਲਿਸ ਵਲੋਂ ਐਤਵਾਰ ਨੂੰ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਪ੍ਰਸਤਾਵਿਤ ਟਰੈਕਟਰ ਰੈਲੀ ਗਣਤੰਤਰ ਦਿਵਸ ਸਮਾਰੋਹ ਦੀ ਸਮਾਪਤੀ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ 'ਚ 3 ਰੂਟਾਂ 'ਤੇ ਹੋਵੇਗੀ, ਇਨ੍ਹਾਂ ਰੂਟਾਂ ਦੀ ਯੋਜਨਾ ਤੈਅ ਕਰ ਕੇ ਕਿਸਾਨਾਂ ਨਾਲ ਸਾਂਝੀ ਕਰ ਲਈ ਗਈ ਹੈ | ਮੀਡੀਆ ਨਾਲ ਗੱਲਬਾਤ ਕਰਦਿਆਂ ਦੀਪੇਂਦਰ ਪਾਠਕ ਵਿਸ਼ੇਸ਼ ਪੁਲਿਸ ਕਮਿਸ਼ਨਰ (ਇੰਟੈਲੀਜੈਂਸ) ਨੇ ਦੱਸਿਆ ਕਿ ਇਨ੍ਹਾਂ 3 ਰੂਟਾਂ ਵਿਚਕਾਰ ਟਰੈਕਟਰ ਪਰੇਡ (ਰੈਲੀ) ਹੋਵੇਗੀ | ਉਨ੍ਹਾਂ ਇਸ ਯੋਜਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਟਿਕਰੀ ਬਾਰਡਰ 'ਤੇ 63 ਕਿਲੋਮੀਟਰ ਦੇ ਰੂਟ 'ਤੇ ਜਦਕਿ ਸਿੰਘੂ ਬਾਰਡਰ 'ਤੇ 62 ਕਿਲੋਮੀਟਰ ਅਤੇ ਗਾਜ਼ੀਪੁਰ ਬਾਰਡਰ 'ਤੇ 46 ਕਿਲੋਮੀਟਰ ਤੱਕ ਮੰਗਲਵਾਰ ਨੂੰ ਟਰੈਕਟਰ ਰੈਲੀ ਹੋਵੇਗੀ | ਪੁਲਿਸ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ 13 ਜਨਵਰੀ ਤੋਂ 18 ਜਨਵਰੀ ਦਰਮਿਆਨ ਪਾਕਿਸਤਾਨ ਵਲੋਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਟਰੈਕਟਰ ਰੈਲੀ 'ਚ ਵਿਘਨ ਪਾਉਣ ਲਈ 300 ਤੋਂ ਵਧੇਰੇ ਟਵਿੱਟਰ ਹੈਾਡਲ ਤਿਆਰ ਕੀਤੇ ਗਏ ਹਨ, ਇਸ ਸਬੰਧੀ ਵੱਖ-ਵੱਖ ਏਜੰਸੀਆਂ ਤੇ ਪੁਲਿਸ ਚੌਕਸ ਹੈ | ਪੁਲਿਸ ਮੁਤਾਬਿਕ ਪਰੇਡ ਵਿਚ ਸ਼ਾਮਿਲ ਟਰੈਕਟਰਾਂ ਦੀ ਗਿਣਤੀ ਭਲਕੇ ਸੋਮਵਾਰ ਨੂੰ ਕੀਤੀ ਜਾਵੇਗੀ |

ਬਾਲ ਸ਼ਕਤੀ ਪੁਰਸਕਾਰ ਹਾਸਲ ਕਰਨ ਵਾਲੇ ਬੱਚਿਆਂ ਨਾਲ ਅੱਜ ਗੱਲਬਾਤ ਕਰਨਗੇ ਮੋਦੀ

ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਨਰਿੰਦਰ ਮੋਦੀ ਸੋਮਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਐਵਾਰਡੀਆਂ ਨਾਲ ਗੱਲਬਾਤ ਕਰਨਗੇ | ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਤਹਿਤ ਬਾਲ ਸ਼ਕਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ | ਇਹ ਪੁਰਸਕਾਰ ਖੋਜ, ਖੇਡਾਂ, ਕਲਾ, ਸਮਾਜ ਸੇਵਾ, ਸੱਭਿਆਚਾਰ, ਵਿੱਦਿਅਕ ਤੇ ਬਹਾਦਰੀ ਆਦਿ ਵੱਖ-ਵੱਖ ਖੇਤਰਾਂ 'ਚ ਵਾਧੂ ਯੋਗਤਾ, ਵਿਲੱਖਣ ਪ੍ਰਾਪਤੀਆਂ ਵਾਲੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਜਨਵਰੀ ਨੂੰ ਦੁਪਹਿਰ 12 ਵਜੇ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਐਵਾਰਡੀਆਂ ਨਾਲ ਗੱਲਬਾਤ ਕਰਨਗੇ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਨੋਟਿਸ ਅਨੁਸਾਰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮਿ੍ਤੀ ਇਰਾਨੀ ਵੀ ਇਸ ਮੌਕੇ ਹਾਜ਼ਰ ਰਹਿਣਗੇ | ਇਸ ਸਾਲ ਵੱਖ-ਵੱਖ ਸ਼ੇ੍ਰਣੀਆਂ 'ਚ ਬਾਲ ਸ਼ਕਤੀ ਪੁਰਸਕਾਰਾਂ ਲਈ ਦੇਸ਼ ਭਰ 'ਚੋਂ 32 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ |

ਲੱਦਾਖ ਵਿਵਾਦ 'ਤੇ ਭਾਰਤ-ਚੀਨ ਵਿਚਕਾਰ 9ਵੇਂ ਦੌਰ ਦੀ ਗੱਲਬਾਤ

ਲੈਫ਼ਟੀਨੈਂਟ ਜਨਰਲ ਪੀ.ਕੇ.ਜੇ. ਮੈਨਨ ਨੇ ਕੀਤੀ ਭਾਰਤੀ ਵਫ਼ਦ ਦੀ ਅਗਵਾਈ
ਨਵੀਂ ਦਿੱਲੀ, 24 ਜਨਵਰੀ (ਏਜੰਸੀ)-ਲਗਪਗ ਢਾਈ ਮਹੀਨਿਆਂ ਦੇ ਅੰਤਰ ਬਾਅਦ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵਿਚਕਾਰ ਐਤਵਾਰ ਨੂੰ 9ਵੇਂ ਦੌਰ ਦੀ ਗੱਲਬਾਤ ਹੋਈ | ਕੋਰ ਕਮਾਂਡਰ ਪੱਧਰ ਦੀ ਇਸ ਗੱਲਬਾਤ ਦਾ ਉਦੇਸ਼ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਸਾਰੇ ਸਥਾਨਾਂ ਤੋਂ ਸੈਨਿਕਾਂ ਨੂੰ ਹਟਾਉਣ ਦੀ ਪ੍ਰਕਿਰਿਆ 'ਤੇ ਅੱਗੇ ਵਧਣਾ ਹੈ | ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ | ਸੂਤਰਾਂ ਨੇ ਦੱਸਿਆ ਕਿ ਉੱਚ ਪੱਧਰੀ ਸੈਨਿਕ ਗੱਲਬਾਤ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਚੀਨ ਵਾਲੇ ਪਾਸੇ ਮੋਲਦੋ ਸਰਹੱਦੀ ਖੇਤਰ ਵਿਚ ਸਵੇਰੇ 10 ਵਜੇ ਸ਼ੁਰੂ ਹੋਈ | ਇਸ ਤੋਂ ਪਹਿਲਾਂ 6 ਨਵੰਬਰ ਨੂੰ ਹੋਈ 8ਵੇਂ ਦੌਰ ਦੀ ਗੱਲਬਾਤ ਵਿਚ ਦੋਵਾਂ ਪੱਖਾਂ ਨੇ ਟਕਰਾਅ ਵਾਲੇ ਖਾਸ ਸਥਾਨਾਂ ਤੋਂ ਸੈਨਿਕਾਂ ਨੂੰ ਪਿੱਛੇ ਹਟਣ 'ਤੇ ਵਿਆਪਕ ਚਰਚਾ ਕੀਤੀ ਸੀ | ਅੱਜ ਦੀ ਗੱਲਬਾਤ ਵਿਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀ.ਕੇ.ਜੇ. ਮੈਨਨ ਵਲੋਂ ਕੀਤੀ ਗਈ | ਭਾਰਤ ਨੇ ਲਗਾਤਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਟਕਰਾਅ ਵਾਲੇ ਸਥਾਨਾਂ ਤੋਂ ਸੈਨਿਕਾਂ ਨੰੂ ਪਿੱਛੇ ਹਟਾਉਣ ਅਤੇ ਤਣਾਅ ਘੱਟ ਕਰਨ ਲਈ ਚੀਨ ਪਹਿਲ ਕਦਮੀ ਕਰੇ | ਪਿਛਲੇ ਸਾਲ 12 ਅਕਤੂਬਰ ਨੂੰ ਹੋਈ 7ਵੇਂ ਦੌਰ ਦੀ ਗੱਲਬਾਤ ਦੌਰਾਨ ਚੀਨ ਨੇ ਭਾਰਤ ਨੂੰ ਪੈਂਗੋਂਗ ਝੀਲ ਦੇ ਦੱਖਣੀ ਖੇਤਰ ਵਿਚੋਂ ਸੈਨਿਕ ਵਾਪਸ ਬੁਲਾਉਣ ਲਈ ਜ਼ੋਰ ਪਾਇਆ ਸੀ, ਜਦੋਂ ਕਿ ਭਾਰਤ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸਾਰੇ ਟਕਰਾਅ ਵਾਲੇ ਸਥਾਨਾਂ ਤੋਂ ਸੈਨਿਕ ਵਾਪਸ ਬੁਲਾਉਣ ਦੀ ਪ੍ਰਕਿਰਿਆ ਬਰਾਬਰ ਸ਼ੁਰੂ ਹੋਣੀ ਚਾਹੀਦੀ ਹੈ | ਇਸ ਚੱਲ ਰਹੇ ਤਣਾਅ ਦੌਰਾਨ ਦੋਵਾਂ ਦੇਸ਼ਾਂ ਦੀਆਂ ਲਗਪਗ 50-50 ਹਜ਼ਾਰ ਸੈਨਾਵਾਂ ਲੱਦਾਖ ਦੇ ਟਕਰਾਅ ਵਾਲੇ ਸਥਾਨਾਂ 'ਤੇ ਤਾਇਨਾਤ ਹਨ | ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੋਵਾਂ ਦੇਸ਼ਾਂ ਵਿਚਕਾਰ ਵਰਕਿੰਗ ਮੈਕਨਿਜ਼ਮ ਫਾਰ ਕੰਸਲਟੇਸ਼ਨ ਐਾਡ ਕੋਆਰਡੀਨੇਸ਼ਨ ਦੀ ਵੀ ਬੈਠਕ ਹੋ ਚੁੱਕੀ ਹੈ ਪਰ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ |

ਕਿਸਾਨਾਂ ਦੀ ਹੋਣੀ ਤੇ ਗੌਰਵਮਈ ਵਿਰਸੇ ਦੀਆਂ ਬਾਤਾਂ ਪਾਉਂਦੀਆਂ ਝਾਕੀਆਂ ਬਣਨਗੀਆਂ ਪਰੇਡ ਦਾ ਸ਼ਿੰਗਾਰ

ਕਿਸਾਨਾਂ ਵਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ 'ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨ ਝਾਕੀਆਂ ਨਾਲ ਸ਼ਾਮਿਲ ਹੋਣਗੇ | ਇਹ ਝਾਕੀਆਂ ਜਿੱਥੇ ਵੱਖ-ਵੱਖ ਸੂਬਿਆਂ 'ਚ ਕਿਸਾਨਾਂ ਦੀ ਹੋਣੀ, ਕਿਸਾਨੀ ਸੰਕਟ ਅਤੇ ਖੇਤੀਬਾੜੀ ਦੇ ਨਵੇਂ ਅਤੇ ਪੁਰਾਣੇ ਢੰਗਾਂ ਨੂੰ ਰੂਪਮਾਨ ਕਰਦੀਆਂ ਹੋਣਗੀਆਂ, ਉੱਥੇ ਦੁਨੀਆ ਭਰ ਦੇ ਲੋਕਾਂ ਨੂੰ ਆਪੋ-ਆਪਣੇ ਖਿੱਤੇ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਦੇ ਵੀ ਰੂ-ਬ-ਰੂ ਕਰਵਾਉਣਗੀਆਂ | ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਪਰੇਡ 'ਚ ਕਿਸਾਨੀ ਦੇ ਰਵਾਇਤੀ ਸਾਧਨਾਂ ਤੋਂ ਲੈ ਕੇ ਮਾਡਰਨ ਖੇਤੀ ਸੰਦਾਂ ਨਾਲ ਸਬੰਧਿਤ ਝਾਕੀਆਂ ਤੋਂ ਇਲਾਵਾ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਸਬੰਧਿਤ ਝਾਕੀਆਂ ਵੀ ਸ਼ਾਮਿਲ ਹੋਣਗੀਆਂ | ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਅਤੇ ਹੋਰਨਾਂ ਕਿਸਾਨ ਅੰਦੋਲਨ ਨਾਲ ਸਬੰਧਿਤ ਝਾਕੀਆਂ ਵਿਸ਼ੇਸ਼ ਤੌਰ 'ਤੇ ਪਰੇਡ ਦਾ ਮਾਣ ਵਧਾਉਣਗੀਆਂ | ਇਸੇ ਤਰ੍ਹਾਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਵੀ ਕਿਹਾ ਕਿ ਪਰੇਡ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਪਰੇਡ 'ਚ ਲੱਖਾਂ ਦੀ ਗਿਣਤੀ 'ਚ ਕਿਸਾਨ ਪੁੱਜਣਗੇ | ਕਿਸਾਨ ਆਗੂ ਨਿਰਮਲ ਸਿੰਘ ਰਿਊਣਾ ਨੇ ਕਿਹਾ ਕਿ ਇਹ ਪਰੇਡ ਏਨੀ ਵਿਸ਼ਾਲ ਹੋਣ ਦੀ ਸੰਭਾਵਨਾ ਹੈ ਕਿ ਇਸ ਨੂੰ ਮੁਕੰਮਲ ਹੋਣ 'ਚ 48 ਘੰਟੇ ਦਾ ਸਮਾਂ ਵੀ ਥੋੜ੍ਹਾ ਪੈ ਜਾਵੇਗਾ |

ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਕਿਸਾਨਾਂ ਵਲੋਂ ਨਾਸਿਕ ਤੋਂ ਮੁੰਬਈ ਲਈ ਕੂਚ-ਅੱਜ ਮੁੰਬਈ 'ਚ ਕਰਨਗੇ ਰੈਲੀ

ਮੁੰਬਈ, 24 ਜਨਵਰੀ (ਏਜੰਸੀ)-ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ 25 ਜਨਵਰੀ ਨੂੰ ਮੁੰਬਈ ਦੀ ਆਜ਼ਾਦ ਮੰਡੀ 'ਚ ਹੋਣ ਵਾਲੀ ਰੈਲੀ 'ਚ ਸ਼ਾਮਿਲ ਹੋਣ ਲਈ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹਜ਼ਾਰਾਂ ਕਿਸਾਨ ਮੁੰਬਈ ਲਈ ਰਵਾਨਾ ਹੋ ਚੁੱਕੇ ਹਨ | ਆਲ ਇੰਡੀਆ ਕਿਸਾਨ ਸਭਾ ਦੀ ਮਹਾਰਾਸ਼ਟਰ ਇਕਾਈ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਸੂਬੇ ਦੀ ਰਾਜਧਾਨੀ (ਮੁੰਬਈ) ਲਈ ਨਾਸਿਕ ਤੋਂ ਹਜ਼ਾਰਾਂ ਲੋਕ ਟੈਂਪੂਆਂ ਤੇ ਹੋਰ ਵਾਹਨਾਂ 'ਤੇ ਰਵਾਨਾ ਹੋ ਚੁੱਕੇ ਹਨ | ਇਹ ਰੈਲੀ ਪਿਛਲੇ ਕਰੀਬ 2 ਮਹੀਨਿਆਂ ਤੋਂ ਦਿੱਲੀ ਸਰਹੱਦ 'ਤੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਕੀਤੀ ਜਾ ਰਹੀ ਹੈ | ਸੋਮਵਾਰ ਨੂੰ ਹੋਣ ਵਾਲੀ ਇਸ ਰੈਲੀ 'ਚ ਐਨ.ਸੀ.ਪੀ. ਦੇ ਮੁਖੀ ਸ਼ਰਦ ਪਵਾਰ ਤੋਂ ਇਲਾਵਾ ਸੂਬੇ ਦੀ ਸੱਤਾਧਾਰੀ ਮਹਾ ਵਿਕਾਸ ਅਗਾੜੀ ਦੇ ਕਈ ਉਘੇ ਨੇਤਾ ਵੀ ਸ਼ਾਮਿਲ ਹੋਣਗੇ, ਸੱਤਾਧਾਰੀ ਗਠਜੋੜ 'ਚ ਸ਼ਾਮਿਲ ਕਾਂਗਰਸ ਪਹਿਲਾਂ ਹੀ ਇਸ ਰੈਲੀ ਨੂੰ ਆਪਣਾ ਸਮਰਥਨ ਦੇ ਚੁੱਕੀ ਹੈ | ਇਸ ਰੈਲੀ ਨੂੰ ਸ਼ਰਦ ਪਵਾਰ, ਕਾਂਗਰਸ ਦੇ ਸੂਬਾ ਪ੍ਰਧਾਨ ਤੇ ਮਾਲ ਮੰਤਰੀ ਬਾਲਾ ਸਾਹਿਬ ਥਰੋਟ ਤੇ ਸ਼ਿਵ ਸੈਨਾ ਦੇ ਨੌਜਵਾਨ ਨੇਤਾ ਤੇ ਮੰਤਰੀ ਆਦਿਤਿਆ ਠਾਕਰੇ ਵੀ ਸੰਬੋਧਨ ਕਰਨਗੇ |

ਹਰਿਦੁਆਰ ਦੀ ਸਿ੍ਸ਼ਟੀ ਗੋਸਵਾਮੀ ਬਣੀ ਉੱਤਰਾਖੰਡ ਦੀ ਇਕ ਦਿਨ ਦੀ ਮੁੱਖ ਮੰਤਰੀ

ਦੇਹਰਾਦੂਨ, 24 ਜਨਵਰੀ (ਏਜੰਸੀ)-ਰਾਸ਼ਟਰੀ ਬਾਲੜੀ ਦਿਵਸ ਮੌਕੇ ਹਰਿਦੁਆਰ ਦੀ 20 ਸਾਲਾ ਸਿ੍ਸ਼ਟੀ ਗੋਸਵਾਮੀ ਨੂੰ ਉੱਤਰਾਖੰਡ ਦੀ ਇਕ ਦਿਨ ਦੀ ਮੁੱਖ ਮੰਤਰੀ ਬਣਾਇਆ ਗਿਆ | ਇਸ ਮੌਕੇ ਸਾਰੇ ਵਿਧਾਇਕਾਂ ਅਤੇ ਅਧਿਕਾਰੀਆਂ ਨੇ ਸਿ੍ਸ਼ਟੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ...

ਪੂਰੀ ਖ਼ਬਰ »

ਮੋਦੀ, ਅਡਾਨੀ ਅਤੇ ਅੰਬਾਨੀ ਦੇ ਸਿੰਘੂ ਬਾਰਡਰ 'ਤੇ ਫੂਕੇ ਪੁਤਲੇ

ਸਿੰਘੂ ਬਾਰਡਰ (ਨਵੀਂ ਦਿੱਲੀ), 24 ਜਨਵਰੀ (ਜਸਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਮੀਤ ਪ੍ਰਧਾਨ ਸਵਿੰਦਰ ਸਿੰਘ ਚਤਾਲਾ ਨੇ ਆਖਿਆ ਕਿ ਸਿੰਘੂ ਬਾਰਡਰ 'ਤੇ ਲੱਗੇ ਪੱਕੇ ਮੋਰਚੇ ਦੇ 57ਵੇਂ ਦਿਨ ਹਜ਼ਾਰਾਂ ਕਿਸਾਨਾਂ ...

ਪੂਰੀ ਖ਼ਬਰ »

ਸੁੰਦਰਬਨੀ ਸੈਕਟਰ 'ਚ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਜਵਾਨ ਨੇ ਦਮ ਤੋੜਿਆ

ਜੰਮੂ , 24 ਜਨਵਰੀ (ਮਨਜੀਤ ਸਿੰਘ)-ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਫੌਜ ਦਾ ਜ਼ਖ਼ਮੀ ਹੋਇਆ ਜਵਾਨ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਗਿਆ ਹੈ | ਫੌਜੀ ਸੂਤਰਾਂ ਅਨੁਸਾਰ 18 ਜਨਵਰੀ ਨੂੰ ...

ਪੂਰੀ ਖ਼ਬਰ »

1100 ਕਰੋੜ ਦੇ ਖ਼ਰਚੇ ਨਾਲ ਤਿੰਨ ਸਾਲਾਂ 'ਚ ਬਣੇਗਾ ਰਾਮ ਮੰਦਰ

ਮੁੰਬਈ, 24 ਜਨਵਰੀ (ਏਜੰਸੀ)-ਅਯੁੱਧਿਆ 'ਚ ਰਾਮ ਮੰਦਰ ਲਗਪਗ ਤਿੰਨ ਸਾਲਾਂ 'ਚ ਬਣ ਜਾਵੇਗਾ ਅਤੇ ਇਸ ਦੇ ਨਿਰਮਾਣ 'ਤੇ 1100 ਕਰੋੜ ਤੋਂ ਜ਼ਿਆਦਾ ਖਰਚਾ ਆਵੇਗਾ | ਇਹ ਜਾਣਕਾਰੀ ਮੰਦਰ ਟਰੱਸਟ ਦੇ ਮੁੱਖ ਕਾਰਜਕਰਤਾ ਨੇ ਦਿੱਤੀ | ਉਨ੍ਹਾਂ ਕਿਹਾ ਕਿ ਮੁੱਖ ਮੰਦਰ ਤਿੰਨ ਤੋਂ ਸਾਢੇ ਤਿੰਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX