ਨਵਾਂਸ਼ਹਿਰ, 24 ਜਨਵਰੀ (ਗੁਰਬਖਸ਼ ਸਿੰਘ ਮਹੇ)-ਨਗਰ ਕੌਾਸਲ ਚੋਣਾਂ ਨੂੰ ਲੈ ਕੇ ਸ਼ਹਿਰ ਦੇ ਲਹਿੰਦੇ ਪਾਸੇ ਦੇ 7 ਮੁਹੱਲਿਆਂ ਵਿਚਕਾਰ ਨਗਰ ਕੌਾਸਲ ਵਲੋਂ ਜਬਰਨ ਬਣਾਏ ਕੂੜੇ ਦੇ ਡੰਪ ਦਾ ਇਕ ਬਾਰ ਫਿਰ ਮਾਮਲਾ ਗਰਮਾ ਗਿਆ ਹੈ ਜਿਸ ਨੂੰ ਲੈ ਕੇ ਸਬੰਧਤ ਮੁਹੱਲਿਆਂ ਦੇ ਪੀੜਤ ਲੋਕਾਂ ਵਲੋਂ ਪੰਜਾਬ ਸਰਕਾਰ ਤੇ ਨਗਰ ਕੌਾਸਲ ਦੇ ਅਧਿਕਾਰੀਆਂ ਖ਼ਿਲਾਫ਼ ਖ਼ੂਬ ਭੜਾਸ ਕੱਢੀ ਗਈ ਹੈ | ਇਨ੍ਹਾਂ ਮੁਹੱਲਿਆਂ ਦੇ ਨਾਂਅ ਨਵੀਂ ਆਬਾਦੀ, ਕਿਲ੍ਹਾ ਮੁਹੱਲਾ, ਨਾਨਕ ਮੁਹੱਲਾ, ਚਰਚ ਕਲੋਨੀ, ਡੀ. ਏ. ਵੀ. ਕਾਲੋਨੀ, ਇਬਰਾਹੀਮ ਬਸਤੀ, ਸੰਤ ਨਗਰ, ਮੁਹੱਲਾ ਵਾਸੀ ਚੌਧਰੀ ਗੁਰਮੇਲ ਚੰਦ, ਰਮਨ ਮਾਨ, ਬਿਕਰਮਜੀਤ ਸਿੰਘ, ਸੋਹਣ ਸਿੰਘ, ਬਿਸ਼ਨ ਲਾਲ, ਕਾਂਗਰਸ ਦੇ ਉਮੀਦਵਾਰ ਚੇਤ ਰਾਮ ਰਤਨ ਵਲੋਂ ਅੱਜ 'ਅਜੀਤ' ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ | ਕੂੜੇ ਦਾ ਡੰਪ ਮੁਹੱਲਾ ਨਵੀਂ ਆਬਾਦੀ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਚੱਲ ਰਿਹਾ ਹੈ | ਇਸ ਡੰਪ ਤੋਂ ਪ੍ਰਭਾਵਿਤ ਲੋਕਾਂ ਦੀ ਆਬਾਦੀ 6000 ਤੋਂ ਵੱਧ ਹੈ | ਲੋਕ ਇਸ ਕੂੜੇ ਦੇ ਡੰਪ ਦਾ ਉਦੋਂ ਤੋਂ ਹੀ ਵਿਰੋਧ ਕਰ ਰਹੇ ਹਨ ਜਦੋਂ ਤੋਂ ਚਾਲੂ ਹੋਇਆ ਹੈ | ਪ੍ਰੇਸ਼ਾਨ ਲੋਕਾਂ ਵਲੋਂ ਕਿਸੇ ਸਿਆਸੀ ਪਾਰਟੀ, ਜ਼ਿਲ੍ਹਾ ਅਧਿਕਾਰੀਆਂ, ਨਗਰ ਕੌਾਸਲ ਪ੍ਰਧਾਨਾਂ ਨਗਰ ਕੌਾਸਲ ਅਧਿਕਾਰੀਆਂ ਦਾ ਦਰਵਾਜ਼ਾ ਖਟ-ਖਟਾਉਣੋਂ ਨਹੀਂ ਛੱਡਿਆ | ਮੰਗ-ਪੱਤਰ ਦਿੱਤੇ 'ਤੇ ਉਹ ਸਭ ਬੇਕਾਰ ਗਏ | ਲੋਕਾਂ ਨੇ ਇਸ ਦੇ ਲਈ ਸੰਘਰਸ਼ ਵੀ ਕੀਤੇ ਪਰ ਸੰਘਰਸ਼ਸ਼ੀਲ ਲੋਕ ਹਰ ਵਾਰ ਸਿਆਸੀ ਨੇਤਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਮੋਮੋ-ਠਗਣੀਆਂ ਨਾਲ ਠੱਗ ਹੋ ਕੇ ਸੰਘਰਸ਼ ਵਾਪਸ ਲੈਂਦੇ ਰਹੇ | 14-15 ਸਾਲ ਪਹਿਲਾਂ ਪ੍ਰਭਾਵਿਤ ਲੋਕਾਂ ਨੇ ਜਥੇਬੰਦ ਹੋ ਕੇ ਸੰਘਰਸ਼ ਕਰਕੇ ਇਥੇ ਕੂੜਾ ਸੁੱਟਣਾ ਬੰਦ ਕਰਵਾ ਦਿੱਤਾ ਸੀ | ਜ਼ਿਲ੍ਹਾ ਪ੍ਰਸ਼ਾਸਨ ਨੇ ਪੀੜਤ ਲੋਕਾਂ ਦੀ ਬਿਨਾਂ ਕੋਈ ਦਲੀਲ ਅਪੀਲ ਸੁਣਿਆ ਭਾਰੀ ਪੁਲਿਸ ਬਲ ਕਮਾਂਡੋ ਫੋਰਸ ਲਾ ਕੇ ਇਥੇ ਕੂੜਾ ਸੁਟਵਾ ਦਿੱਤਾ | ਕਰੀਬ ਚਾਰ ਸਾਲ ਪਹਿਲਾਂ ਡੰਪ ਕੂੜੇ ਨਾਲ ਭਰ ਗਿਆ ਜਿਸ ਦੇ ਹੱਲ ਲਈ ਕੂੜੇ ਨੂੰ ਅੱਗ ਲਗਾ ਦਿੱਤੀ ਗਈ | ਜ਼ਹਿਰੀਲੇ ਧੰੂਏਾ ਨਾਲ ਕਾਫ਼ੀ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਹੋ ਗਈਆਂ | ਲੋਕ ਮਹੀਨਿਆਂ ਬੱਧੀ ਨਵਾਂਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਹਸਪਤਾਲਾਂ ਵਿਚ ਕਈ ਤਰ੍ਹਾਂ ਦੀ ਇਨਫੈਕਸ਼ਨ ਤੇ ਚਮੜੀ ਦੇ ਰੋਗਾਂ ਸਬੰਧੀ ਆਪਣਾ ਇਲਾਜ ਕਰਵਾਉਂਦੇ ਰਹੇ | ਮੁਹੱਲਾ ਸੁਧਾਰ ਕਮੇਟੀ ਨਵੀਂ ਆਬਾਦੀ ਦੇ ਆਗੂਆਂ 1 ਸਤੰਬਰ 2016 ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਨੂੰ ਲਿਖ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਸੀ | ਇਥੇ ਹਸਪਤਾਲਾਂ ਦਾ ਕੂੜਾ ਵੀ ਸੁੱਟਿਆ ਜਾ ਰਿਹਾ ਹੈ ਜੋ ਹੋਰ ਵੀ ਘਾਤਕ ਹੈ | ਉਨ੍ਹਾਂ ਕਿਹਾ ਕਿ ਮਾਰਚ 2019 ਤੋਂ ਕੋਰੋਨਾ ਮਰੀਜ਼ਾਂ ਦੇ ਸੰਪਰਕ 'ਚ ਆਏ ਜਾਂ ਉਨ੍ਹਾਂ ਦੇ ਟੈਸਟ ਕਰਨ ਲਈ ਮੁਲਾਜ਼ਮਾਂ ਵਲੋਂ ਵਰਤੀਆਂ ਜਾਂਦੀਆਂ ਪੀ. ਪੀ. ਕਿੱਟਾਂ ਇਸ ਡੰਪ 'ਤੇ ਖਿਲਾਰੀਆਂ ਹੋਈਆਂ ਹਨ ਜਿਸ ਨਾਲ ਕਦੇ ਵੀ ਮਹਾਂਮਾਰੀ ਫੈਲ ਸਕਦੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਜਗ੍ਹਾ ਦੀ ਫਰਦ ਕਢਵਾਉਣ 'ਤੇ ਪਤਾ ਲੱਗਾ ਕਿ ਸਿਹਤ ਵਿਭਾਗ ਦੀ ਜਗ੍ਹਾ 'ਚ ਨਗਰ ਕੌਾਸਲ ਵਲੋਂ ਜ਼ਬਰਨ ਕੂੜਾ ਸੁਟਵਾਇਆ ਜਾ ਰਿਹਾ ਹੈ | ਮੁਹੱਲਿਆਂ ਨੇ ਇਕ ਅਹਿਮ ਮੋੜ ਕੱਟਦਿਆਂ ਇਸ ਮੁੱਦੇ 'ਤੇ ਪਿਛਲੀਵਾਰ ਵੋਟਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ | ਪੂਰੇ 10-11 ਦਿਨ ਨਵੀਂ ਆਬਾਦੀ ਦੇ ਮੁੱਖ ਚੌਕ 'ਚ ਸ਼ਾਮ 7 ਵਜੇ ਤੋਂ 9 ਵਜੇ ਤੱਕ ਧਰਨਾ ਚੱਲਦਾ ਰਿਹਾ ਅਖੀਰ ਆਪਣੀਆਂ ਉਂਗਲਾਂ 'ਤੇ ਨਚਾਉਣ 'ਚ ਮਾਹਿਰ ਸਿਆਸੀ ਨੇਤਾਵਾਂ ਅਤੇ ਅਫ਼ਸਰਸ਼ਾਹੀ ਨੇ ਵੋਟ ਬਾਈਕਾਟੀਆਂ ਨੂੰ ਇਕ ਵਾਰ ਫਿਰ ਭਰਮਾ ਲਿਆ, ਵੋਟ ਬਾਈਕਾਟੀਆਂ ਨੂੰ ਧਰਨਾ ਚੁੱਕਣ ਲਈ ਮਨਾ ਕੇ ਧਰਨਾ ਚੁਕਵਾ ਦਿੱਤਾ | ਇਸ ਸਬੰਧੀ ਕਾਂਗਰਸ ਦੇ ਉਮੀਦਵਾਰ ਚੇਤ ਰਾਮ ਰਤਨ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਉਹ ਡੰਪ ਨੂੰ ਚੁਕਵਾਉਣ ਲਈ ਹਰ ਉਪਰਾਲਾ ਕਰਨਗੇ |
ਔੜ, 24 ਜਨਵਰੀ (ਜਰਨੈਲ ਸਿੰਘ ਖ਼ੁਰਦ)-ਇਥੋਂ ਦੇ ਸਥਾਨਕ ਖ਼ਾਲਸਾ ਪਬਲਿਕ ਸਕੂਲ ਔੜ ਵਲੋਂ ਸਕੂਲ ਦੇ 42ਵੇਂ ਸਥਾਪਨਾ ਦਿਵਸ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਤੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ 27 ਜਨਵਰੀ ਨੂੰ ...
ਔੜ, 24 ਜਨਵਰੀ (ਜਰਨੈਲ ਸਿੰਘ ਖ਼ੁਰਦ)-ਕਿਸਾਨ ਮਾਰੂ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਸੰਘਰਸ਼ ਬਾਰੇ ਗੱਲ ਕਰਦਿਆਂ ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਇਥੇ ਇਕ ਆਪਣੀ ਸੁਸਾਇਟੀ ਦੇ ...
ਬੰਗਾ, 24 ਜਨਵਰੀ (ਕਰਮ ਲਧਾਣਾ)-ਗੁਰਦੁਆਰਾ ਪਾਤਸ਼ਾਹੀ ਸੱਤਵੀਂ ਦੁਸਾਂਝ ਖੁਰਦ ਵਿਖੇ ਸ੍ਰੀ ਗੁਰੂ ਹਰਿ ਰਾਇ ਜੀ ਪਾਤਸ਼ਾਹੀ ਸੱਤਵੀਂ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਤਹਿਤ 29 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ...
ਭੱਦੀ, 24 ਜਨਵਰੀ (ਨਰੇਸ਼ ਧੌਲ)-ਕਸਬਾ ਭੱਦੀ ਦੇ ਆਸ-ਪਾਸ ਵਾਲੇ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗਦੇ ਪਿੰਡਾਂ ਦੇ ਜੰਗਲਾਂ ਅੰਦਰ ਖ਼ੈਰ ਮਾਫ਼ੀਆ ਵਲੋਂ ਆਏ ਦਿਨ ਖ਼ੈਰ ਦੀ ਲੱਕੜ ਚੋਰੀ ਕੀਤੀ ਜਾਂਦੀ ਹੈ ਜਿਸ ਨੂੰ ਰੋਕਣ ਲਈ ਭਾਵੇਂ ਸਰਕਾਰ ਤੇ ਜੰਗਲਾਤ ਵਿਭਾਗ ਵਲੋਂ ...
ਬੰਗਾ, 24 ਜਨਵਰੀ (ਜਸਬੀਰ ਸਿੰਘ ਨੂਰਪੁਰ)-ਬੰਗਾ ਸ਼ਹਿਰ 'ਚ ਨਗਰ ਕੌਾਸਲ ਅਧੀਨ ਬਣਾਏ ਗਏ 87.40 ਲੱਖ ਦੀ ਲਾਗਤ ਨਾਲ ਬਣਾਏ ਸਟੇਡੀਅਮ ਦੀ ਜਾਂਚ ਕਰਵਾਈ ਜਾਵੇਗੀ | ਇਹ ਪ੍ਰਗਟਾਵਾ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਬੰਗਾ ਵਿਖੇ ਟੁੱਟੇ ਹੋਏ ...
ਸੰਧਵਾਂ, 24 ਜਨਵਰੀ (ਪ੍ਰੇਮੀ ਸੰਧਵਾਂ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਪਿੰਡ ਫਰਾਲਾ ਤੋਂ ਕਿਸਾਨ ਆਗੂ ਗੁਰਮੁੱਖ ਸਿੰਘ ਅਟਵਾਲ ਸਾਬਕਾ ਪੰਚ ਦੀ ਅਗਵਾਈ 'ਚ ਗੁਰੂ ਘਰ ਵਿਖੇ ਅਰਦਾਸ ਕਰਨ ਤੋਂ ਬਾਅਦ ...
ਨਵਾਂਸ਼ਹਰ, 24 ਜਨਵਰੀ (ਗੁਰਬਖਸ਼ ਸਿੰਘ ਮਹੇ)-ਡਾ: ਜਤਿੰਦਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਕਰੀਮਪੁਰ ਧਿਆਨੀ ਨਿਵਾਸੀ ਉਪਿੰਦਰ ਸਿੰਘ ਪੁੱਤਰ ਹਰੀ ਰਾਮ ਨੂੰ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਦਿੱਤਾ ਪਹਿਚਾਣ ਪੱਤਰ ਸੌਾਪਿਆ ਹੈ | ...
ਬਹਿਰਾਮ, 24 ਜਨਵਰੀ (ਸਰਬਜੀਤ ਸਿੰਘ ਚੱਕਰਾਮੂੰ)-ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ ਪਿੰਡ ਚੱਕ ਰਾਮੂੰ ਤੋਂ ਕਿਸਾਨਾਂ ਦਾ ਜਥਾ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਲਈ ਰਵਾਨਾ ...
ਬਹਿਰਾਮ, 24 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਸੰਗੂਆਣਾ ਸਾਹਿਬ ਜੱਸੋਮਜਾਰਾ ਵਿਖੇ ਸੁੰਦਰ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ | ਜਿਸ 'ਚ ਤਕਰੀਬਨ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ...
ਉੜਾਪੜ/ਲਸਾੜਾ, 24 ਜਨਵਰੀ (ਖੁਰਦ) - ਪਿੰਡ ਨੰਗਲ ਜੱਟਾਂ ਦੇ ਇੰਗਲੈਂਡ ਵਿਚ ਰਹਿੰਦੇ ਸੁਖਵਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਵਲੋਂ ਆਪਣੇ ਪਿਤਾ ਗੁਰਦਿਆਲ ਸਿੰਘ ਅਤੇ ਹਰਕੀਰਤ ਸਿੰਘ ਵਲੋਂ ਆਪਣੇ ਪਿਤਾ ਵੀਰ ਸਿੰਘ ਨੰਬਰਦਾਰ ਅਤੇ ਵੱਡ-ਵਡੇਰਿਆਂ ਦੀ ਯਾਦ ਵਿਚ ਖੇਡ ...
ਜਸਬੀਰ ਸਿੰਘ ਨੂਰਪੁਰ 98157-09234 ਬੰਗਾ-ਪਿੰਡ ਲੰਗੇਰੀ ਜਗੀਰਦਾਰਾਂ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਗਿਆਰਾਂ ਲਾਂਘਿਆਂ ਤੋਂ ਪਿੰਡ ਲੰਗੇਰੀ ਦਾ ਨਾਂ ਪਿਆ | ਇਸ ਪਿੰਡ ਦੇ ਬੁੱਧ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਵਲੋਂ ਜਗੀਰ ਸੌਾਪੀ | ਜਿਸ ਕਰ ਕੇ ਪਿੰਡ ਨੂੰ ਲੰਗੇਰੀ ...
ਬੰਗਾ, 24 ਜਨਵਰੀ (ਕਰਮ ਲਧਾਣਾ)-ਇਥੋਂ ਦੇ ਉੱਘੇ ਸਮਾਜ ਸੇਵੀ ਹਰੀ ਕ੍ਰਿਸ਼ਨ ਨਈਅਰ ਵਲੋਂ ਆਪਣੇ ਸੇਵਾਕਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪਿੰਡ ਪੱਦੀ ਮੱਠਵਾਲੀ ਦੀ ਪੰਚਾਇਤ ਤੇ ਸ਼ਿਵ ਮੰਦਰ ਕਮੇਟੀ ਨੂੰ 150 ਪਾਪੂਲਰ ਦੇ ਬੂਟੇ ਭੇਟ ਕੀਤੇ | ਇਸ ਮੌਕੇ ਹਾਜ਼ਰ ਪਿੰਡ ਦੇ ...
ਮਜਾਰੀ/ਸਾਹਿਬਾ, 24 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਪਿੰਡ ਰੱਕੜਾਂ ਢਾਹਾਂ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕੁੱਲ ਹਿੰਦ ਕਿਸਾਨ ਸਭਾ ਵਲੋਂ ਖੇਤੀ ਵਿਰੋਧੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਸਬੰਧੀ ਕਾਨਫ਼ਰੰਸ ਕਰਵਾਈ ਗਈ | ਜਿਸ 'ਚ ਮੁੱਖ ...
ਬੰਗਾ, 24 ਜਨਵਰੀ (ਜਸਬੀਰ ਸਿੰਘ ਨੂਰਪੁਰ)-ਉੱਘੇ ਬਾਡੀ ਬਿਲਡਰ ਤੇ ਕੋਚ ਗੁਰਿੰਦਰਜੀਤ ਸਿੰਘ ਬਾਂਸਲ ਮੈਨੇਜਿੰਗ ਡਾਇਰੈਕਟਰ ਜੀ ਸਟਾਰ ਜਿੰਮ ਬੰਗਾ ਨੂੰ ਇੰਡੀਅਨ ਪ੍ਰੈਜ਼ੀਡੈਂਟ ਤੇ ਵਰਲਡ ਚੈਂਪੀਅਨ ਪਦਮ ਸ੍ਰੀ ਪ੍ਰੇਮ ਚੰਦ ਡੋਗਰਾ ਵਲੋਂ ਪੰਜਾਬ ਐਮਚਿਓਰ ਬਾਡੀ ...
ਮੁਕੰਦਪੁਰ, 24 ਜਨਵਰੀ (ਦੇਸ ਰਾਜ ਬੰਗਾ)-ਕਸਬਾ ਮੁਕੰਦਪੁਰ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਦਾ ਕਾਫਲਾ ਪਿੰਡ ਜਗਤਪੁਰ ਤੋਂ ਸਿੰਘੂ ਸਰਹੱਦ ਦੇ ਸ਼ੰਘਰਸ਼ 'ਚ ਸ਼ਾਮਿਲ ਹੋਣ ਵਾਸਤੇ ਰਵਾਨਾ ਹੋਇਆ | ਇਸ ਮੌਕੇ ਕਾਮਰੇਡ ਹਰਪਾਲ ਸਿੰਘ ਜਗਤਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ...
ਬਹਿਰਾਮ, 24 ਜਨਵਰੀ (ਸਰਬਜੀਤ ਸਿੰਘ ਚੱਕਰਾਮੂੰ)-ਸੂਫਿਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਸਾਂਈ ਪੱਪਲ ਸ਼ਾਹ ਭਰੋਮਜਾਰਾ ਦੇ ਪਿਤਾ ਪਾਖਰ ਰਾਮ ਬੰਗੜ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦੀ ਆਤਮਿਕ ਸਾਂਤੀ ਲਈ ਅੰਤਿਮ ਅਰਦਾਸ 29 ...
ਬਲਾਚੌਰ, 24 ਜਨਵਰੀ (ਸ਼ਾਮ ਸੁੰਦਰ ਮੀਲੂ)-ਤਹਿਸੀਲ ਕੰਪਲੈਕਸ ਬਲਾਚੌਰ ਵਿਚ ਪਿਛਲੇ ਲੰਮੇ ਸਮੇਂ ਤੋਂ ਅਰਜ਼ੀ ਨਵੀਸ ਦਾ ਕੰਮ ਕਰਦੇ ਆ ਰਹੇ ਕੁਲਭੂਸ਼ਨ ਦੱਤਾ (90) ਅੱਜ ਸਵੇਰੇ ਅਕਾਲ ਚਲਾਣਾ ਕਰ ਗਏ | ਸਵ: ਕੁਲਭੂਸ਼ਨ ਦਤਾ ਆਪਣੇ ਪਿਤਾ ਬਾਬੂ ਰਾਮ ਦੱਤਾ ਨਾਲ ਅਰਜ਼ੀ ਨਵੀਸੀ ਦਾ ...
ਬਲਾਚੌਰ, 24 ਜਨਵਰੀ (ਸ਼ਾਮ ਸੁੰਦਰ ਮੀਲੂ)-ਸਮਾਜ ਸੇਵਾ ਦੇ ਖੇਤਰ 'ਚ ਮੋਹਰੀ ਭੂਮਿਕਾ ਅਦਾ ਕਰ ਰਹੀ ਲਕਸ਼ਿਆ ਫਾਊਾਡੇਸ਼ਨ ਵਲੋਂ ਵਿਦਿਆਰਥੀਆਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਤੇ ਉਮੀਦਾਂ ਨੂੰ ਸੁਨਹਿਰੀ ਬਣਾਉਣ ਲਈ ਸ਼ਲਾਘਾਯੋਗ ਉਪਰਾਲਾ ਕਰਦਿਆਂ 'ਮਾਈ ਕੈਰੀਅਰ ਗਾਈਡ' ...
ਬਹਿਰਾਮ, 24 ਜਨਵਰੀ (ਨਛੱਤਰ ਸਿੰਘ ਬਹਿਰਾਮ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਇਕਾਈ ਬਹਿਰਾਮ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਬਲਕਾਰ ਕਟਾਰੀਆ ਭਰੋਲੀ ਦੀ ਅਗਵਾਈ ਵਿਚ ਬਹਿਰਾਮ ਵਿਖੇ ਹੋਈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨਦਾਤਾ ...
ਬੰਗਾ, 24 ਜਨਵਰੀ (ਜਸਬੀਰ ਸਿੰਘ ਨੂਰਪੁਰ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਝੰਡੇਰ ਕਲਾਂ ਤੇ ਝੰਡੇਰ ਖੁਰਦ ਵਿਖੇ ਬੇਜਮੀਨੇ ਮਜ਼ਦੂਰਾਂ ਨੂੰ ਇਕੱਠੇ ਕਰ ਕੇ ਰੋਸ ਰੈਲੀ ਕੀਤੀ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ | ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ...
ਸੜੋਆ, 24 ਜਨਵਰੀ (ਨਾਨੋਵਾਲੀਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋਂ ਨੇ ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸਾਬਕਾ ਵਿਧਾਇਕ ਰਹੇ ਚੌਧਰੀ ਨੰਦ ਲਾਲ ਦੇ ਵੱਡੇ ਸਪੁੱਤਰ ਸ਼ੋ੍ਰਮਣੀ ਅਕਾਲੀ ਦਲ ...
ਸੰਧਵਾਂ, 24 ਜਨਵਰੀ (ਪ੍ਰੇਮੀ ਸੰਧਵਾਂ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ 26 ਜਨਵਰੀ ਨੂੰ ਦਿੱਲੀ ਵਿਚ ਹੋ ਰਹੀ ਟਰੈਕਟਰ ਰੈਲੀ 'ਚ ਸ਼ਾਮਿਲ ਹੋਣ ਲਈ ਪਿੰਡ ਝੰਡੇਰ ਖੁਰਦ ਤੋਂ ਕਿਸਾਨ ਆਗੂ ਸੁਖਵਿੰਦਰ ਸਿੰਘ ਸੁੱਖਾ ਥਾਂਦੀ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ...
ਗੁ: ਲਹਿੰਦੀ ਪੱਤੀ ਲਧਾਣਾ ਉੱਚਾ ਵਿਖੇ ਪ੍ਰਕਾਸ਼ ਪੁਰਬ ਮਨਾਇਆ ਬੰਗਾ, 24 ਜਨਵਰੀ (ਕਰਮ ਲਧਾਣਾ)-ਗੁਰਦੁਆਰਾ ਲਹਿੰਦੀ ਪੱਤੀ ਲਧਾਣਾ ਉੱਚਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀ ਸੰਗਤਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ...
ਭੱਦੀ, 24 ਜਨਵਰੀ (ਨਰੇਸ਼ ਧੌਲ)-ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਤੇ ਉਨ੍ਹਾਂ ਦੀ ਦੂਸਰੀ ਜੋਤ ਸਤਿਗੁਰੂ ਲਾਲ ਦਾਸ ਮਹਾਰਾਜ ਰਕਬੇ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਕੁਟੀਆ ਬਾਗ਼ ਵਾਲੀ ਪਿੰਡ ਥੋਪੀਆ ਵਿਖੇ ਪਰਮ ਸੰਤ ਸਵਾਮੀ ਦਾਸਾ ਨੰਦ ਮਹਾਰਾਜ ਅਨੁਭਵ ਧਾਮ ਨਾਨੋਵਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX