ਲੁਧਿਆਣਾ, 24 ਜਨਵਰੀ (ਕਵਿਤਾ ਖੁੱਲਰ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਚੌਕ ਤੋਂ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਸ਼ਾਮਿਲ ਸੰਗਤਾਂ ਸਤਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਅਤੇ ਸ਼ਬਦੀ ਜੱਥਿਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਤੋਂ ਇਲਾਵਾ ਗਤਕਾ ਪਾਰਟੀਆਂ ਵਲੋਂ ਸ਼ਸਤਰ ਕਲਾ ਦੇ ਜੌਹਰ ਦਿਖਾਏ ਜਾ ਰਹੇ ਸਨ | ਟਰੱਸਟੀ ਸੁਰਿੰਦਰਪਾਲ ਸਿੰਘ ਬਿੰਦਰਾ ਤੇ ਅਜੀਤ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੇ ਰੂਟ ਨੂੰ ਸੰਗਤਾਂ, ਦੁਕਾਨਦਾਰ ਜਥੇਬੰਦੀਆਂ ਵਲੋਂ ਸਜਾਇਆ ਗਿਆ ਸੀ ਅਤੇ ਸੰਗਤਾਂ ਲਈ ਥਾਂ-ਥਾਂ 'ਤੇ ਲੰਗਰ ਲਗਾਏ ਹੋਏ ਸਨ | ਉਨ੍ਹਾਂ ਦੱਸਿਆ ਕਿ ਦੱਸਿਆ ਕਿ 25 ਜਨਵਰੀ ਨੂੰ ਰਾਤ 7.00 ਵਜੇ ਤੋਂ 8.15 ਵਜੇ ਤੱਕ ਭਾਈ ਸਤਨਾਮ ਸਿੰਘ ਕੁਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮਿ੍ਤਸਰ ਸੰਗਤਾਂ ਦੀ ਹਾਜ਼ਰੀ ਭਰਨਗੇ | ਉਨ੍ਹਾਂ ਦੱਸਿਆ ਕਿ 26 ਜਨਵਰੀ ਮੰਗਲਵਾਰ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮਿ੍ਤਸਰ ਕਰਨਗੇ ਅਤੇ ਰਾਤ ਦੇ ਦੀਵਾਨਾਂ 'ਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਹਰਜੋਤ ਸਿੰਘ ਜਖ਼ਮੀ, ਮੀਰੀ ਪੀਰੀ ਖਾਲਸਾ ਜੱਥਾ, ਮਾਤਾ ਵਿਪਨ ਪ੍ਰੀਤ ਕੌਰ, ਭਾਈ ਕਾਰਜ ਸਿੰਘ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਤਸਰ ਗੁਰਬਾਣੀ ਕੀਰਤਨ ਰਾਹਾਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਹਰਭਜਨ ਸਿੰਘ ਡੰਗ, ਸੁਖਵਿੰਦਰਪਾਲ ਸਿੰਘ ਲਾਲੀ, ਅਮਰਜੀਤ ਸਿੰਘ ਟਿੱਕਾ, ਅਮਰਪਾਲ ਸਿੰਘ, ਨਵਪ੍ਰੀਤ ਸਿੰਘ ਬਿੰਦਰਾ, ਕੁਲਵੰਤ ਸਿੰਘ ਸਿੱਧੂ, ਹਰਨੇਕ ਸਿੰਘ ਖਾਲਸਾ, ਦਲੀਪ ਸਿੰਘ ਖੁਰਾਣਾ, ਚਰਨਜੀਤ ਸਿੰਘ ਪੰਜਾਬ ਐਾਡ ਸਿੰਧ ਬੈਂਕ, ਹਰਪ੍ਰੀਤ ਸਿੰਘ ਰਾਜਧਾਨੀ, ਮਨਮੋਹਨ ਸਿੰਘ ਚਾਵਲਾ, ਕੰਵਲਜੀਤ ਸਿੰਘ ਬਿੰਦਰਾ, ਜਸਵਿੰਦਰ ਸਿੰਘ ਸੇਠੀ, ਹਰਵਿੰਦਰਪਾਲ ਸਿੰਘ ਚਾਵਲਾ, ਅਮਰਪਾਲ ਸਿੰਘ ਸਰਨਾ ਆਦਿ ਸਮੂਹ ਮੈਂਬਰਾਨ ਟਰੱਸਟੀ ਹਾਜ਼ਰ ਸਨ |
ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੇ ਨਗਰ ਕੀਰਤਨ ਸਜਾਇਆ
ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਭਗਤ ਰਵਿਦਾਸ ਜੀ ਅਤੇ ਇਲਾਕੇ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਤਿਸੰਗ ਸਭਾਵਾਂ ਅਤੇ ਸੇਵਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ | ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸਮਾਪਤ ਹੋਇਆ | ਇਸ ਮੌਕੇ ਸੁਖਮਨੀ ਸੇਵਾ ਸੁਸਾਇਟੀਆਂ, ਸ਼ਬਦੀ ਜੱਥੇ, ਇਸਤਰੀ ਸਤਿ ਸੰਗ ਸਭਾਵਾਂ, ਗਤਕਾ ਪਾਰਟੀ, ਮਿਲਟਰੀ ਬੈਂਡ ਨੇ ਨਗਰ ਕੀਰਤਨ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਅਤੇ ਸਾਰੀ ਸਮੁੱਚੀ ਟੀਮ, ਜਿਨ੍ਹਾਂ ਨੇ ਨਗਰ ਕੀਰਤਨ ਵਿਚ ਸੰਗਤਾਂ ਵਾਸਤੇ ਲੰਗਰ ਲਗਾਇਆ ਗਿਆ | ਇਸ ਮੌਕੇ ਜਥੇਦਾਰ ਪਿ੍ਤਪਾਲ ਸਿੰਘ, ਬਾਬਾ ਸੁਖਬੀਰ ਸਿੰਘ, ਕੌਾਸਲਰ ਹਰੀ ਸਿੰਘ ਬਰਾੜ, ਪ੍ਰਧਾਨ ਹਰਭਜਨ ਸਿੰਘ ਡੰਗ, ਪ੍ਰਧਾਨ ਰਣਜੀਤ ਸਿੰਘ ਢਿਲੋਂ, ਰਜਵੰਤ ਸਿੰਘ ਵੋਹਰਾ, ਪ੍ਰਸ਼ੋਤਮ ਸਿੰਘ ਵੋਹਰਾ, ਤਜਿੰਦਰਪਾਲ ਸਿੰਘ ਜਸਪ੍ਰੀਤ ਸਿੰਘ ਹੌਬੀ, ਗੁਰਮੇਲ ਸਿੰਘ, ਸੰਜੀਵ ਸੱਚਦੇਵ ਸ਼ੇਰੁ, ਮਨਦੀਪ ਸਿੰਘ ਭਨੋਟ, ਬਲਜੀਤ ਸਿੰਘ ਬਿੰਦਰਾ, ਸੁਰਿੰਦਰ ਸਿੰਘ ਚੌਹਾਨ, ਗੁਰਮੇਲ ਸਿੰਘ ਸੁਨੇਤ, ਮਹਿੰਦਰ ਸਿੰਘ ਪਾਹਵਾ, ਮੇਜਰ ਸਿੰਘ ਸੁਨੇਤ,ਗੁਲਵੰਤ ਸਿੰਘ ਭਾਂਬੀ, ਗੁਰਚਰਨ ਸਿੰਘ ਵਿੰਟਾ,ਪਿਸ਼ੋਰਾ ਸਿੰਘ, ਅਰਵਿੰਦਰ ਸਿੰਘ ਦੂਆ, ਨਰਿੰਦਰਪਾਲ ਸਿੰਘ ਮੱਕੜ, ਬਹਾਦਰ ਸਿੰਘ ਤੂਰ ਸੁਨੇਤ, ਬਲਜਿੰਦਰ ਸਿੰਘ ਮਠਾੜੂ, ਮਨਜੋਤ ਸਿੰਘ ਪਾਹਵਾ ਨਗਿੰਦਰ ਸਿੰਘ, ਰਜਿੰਦਰ ਸਿੰਘ, ਹਰਜੀਤ ਸਿੰਘ, ਗਿਆਨੀ ਮੇਹਰ ਸਿੰਘ ਸੁਨੇਤ, ਨਾਮ ਦੇਵ ਸਿੰਘ ਸੁਨੇਤ, ਮਨਿੰਦਰ ਸਿੰਘ, ਦਲੀਪ ਸਿੰਘ, ਤਰਵਿੰਦਰ ਸਿੰਘ ਵਿੱਕੀ, ਇੰਦਰਜੀਤ ਸਿੰਘ ਰਿਕੀ, ਪਰਮਜੀਤ ਸਿੰਘ ਲਾਵਲੀ, ਰਾਮ ਸਿੰਘ ਸੁਨੇਤ, ਰਜਿੰਦਰ ਸਿੰਘ ਬਾਬਾ, ਜਗਦੇਵ ਸਿੰਘ ਸੁਨੇਤ ਆਦਿ ਹਾਜ਼ਰ ਸਨ |
ਮੁੱਲਾਂਪੁਰ-ਦਾਖਾ, 24 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ 2 ਮਹੀਨੇ ਅਤੇ ਪੰਜਾਬ 'ਚ 4 ਮਹੀਨੇ ਪਹਿਲਾਂ ਸ਼ੁਰੂ ਕਿਸਾਨ-ਮਜ਼ਦੂਰ ਅੰਦੋਲਨਕਾਰੀਆਂ ਨਾਲ ਪੰਜਾਬ ਕਾਂਗਰਸ ਸਰਕਾਰ ਪੂਰੀ ਹਮਦਰਦੀ ਰੱਖਦੀ ਹੈ, ਪਹਿਲਾਂ ...
ਲੁਧਿਆਣਾ, 24 ਜਨਵਰੀ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਆਪਣੇ ਹਲਕੇ ਅੰਦਰ ਪੈਂਦੇ ਵਾਰਡ ਨੰ: 47 ਦੀ ਜੰਮੂ ਕਾਲੋਨੀ, ਆਜ਼ਾਦ ਨਗਰ ਅਤੇ ਬਸਤੀ ਅਬਦੁੱਲਾ ਪੁਰ ਵਿਖੇ 64.95 ਲੱਖ ਦੀ ਲਾਗਤ ...
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਗਿੱਲ ਰੋਡ ਸੈਂਟਰ ਵਿਖੇ ਇਕ ਮੀਟਿੰਗ ਪ੍ਰਧਾਨ ਉਪਕਾਰ ਸਿੰਘ ਆਹੂਜਾ ਦੀ ਅਗਵਾਈ ਵਿਚ ਹੋਈ, ਜਿਸ 'ਚ ਐੱਮ. ਐੱਸ. ਐੱਮ. ਈ. ਸਨਅਤਾਂ ਨੂੰ ਤਰੱਕੀ ਵਾਲੇ ਪਾਸੇ ਲੈ ਕੇ ...
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)-ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਇਕ ਪਾਸੇ ਦੇਸ਼ ਦੇ ਨੌਜਵਾਨ ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰ ਰਹੇ ਹਨ, ਉੱਥੇ ਦੂਸਰੇ ਪਾਸੇ ਆਪਣੀ ਰੋਟੀ ਬਚਾਉਣ ਲਈ ਤੇ ਕਾਲੇ ਖੇਤੀ ਕਾਨੂੰਨ ਰੱਦ ...
ਲੁਧਿਆਣਾ, 24 ਜਨਵਰੀ (ਸਲੇਮਪੁਰੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀ ਮੀਟਿੰਗ ਸੂਬਾ ਚੇਅਰਮੈਨ ਸੱਜਣ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ 'ਚ ਜਥੇਬੰਦੀ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ, ਜਨਰਲ ...
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਲਕਾਂ ਨਾਲ 35 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਫੈਕਟਰੀ ਵਰਕਰ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਹ ਕਾਰਵਾਈ ਫੈਕਟਰੀ ਮਾਲਕ ਮਨੀਸ਼ ...
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪੁਲਿਸ ਪਾਰਟੀ ਨਾਲ ਉਲਝਣ ਵਾਲੀ ਇਕ ਔਰਤ ਅਤੇ ਉਸ ਦੇ 3 ਸਾਥੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਹ ਕਾਰਵਾਈ ਸਹਾਇਕ ਥਾਣੇਦਾਰ ਹਰਨੇਕ ਸਿੰਘ ਦੀ ...
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਨੇ ਸੜਕ 'ਤੇ ਸ਼ਰ੍ਹੇਆਮ ਲੜਕੀ ਨਾਲ ਛੇੜਖਾਨੀ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਹ ਕਾਰਵਾਈ ਪੀੜਤ ਲੜਕੀ ਦੀ ਸ਼ਿਕਾਇਤ ...
ਲਾਡੋਵਾਲ-ਲੁਧਿਆਣਾ ਨਾਲ ਲੱਗਦੇ ਪਿੰਡ ਜੱਸੀਆਂ ਦਾ ਖੇਤਰਫਲ ਬਹੁਤ ਵਿਸ਼ਾਲ ਹੈ, ਜਿਸ ਦੇ 6 ਹਿਸੇ ਲੁਧਿਆਣਾ ਕਾਰਪੋਰੇਸ਼ਨ 'ਚ ਆ ਚੁੱਕੇ ਹਨ ਅਤੇ 7ਵਾਂ ਹਿਸਾ ਪਿੰਡ ਜੱਸੀਆਂ ਹੈ ਜੋ 5 ਕਿੱਲੋਮੀਟਰ ਤਕ ਫੈਲਿਆ ਹੋਇਆ ਹੈ | ਜੱਸੀਆਂ ਦੇ ਸੂਬੇਦਾਰ ਲੇਟ ਗੁਰਬਚਨ ਸਿੰਘ ਨੇ 1964 ਤੇ ...
ਹੰਬੜਾਂ, 24 ਜਨਵਰੀ (ਜਗਦੀਸ਼ ਗਿੱਲ)-ਪਿੰਡ ਨੂਰਪੁਰ ਬੇਟ ਵਿਖੇ ਗਲੀਆਂ ਵਿਚ ਇੰਟਰਲਾਕਿੰਗ ਟਾਇਲਾਂ ਦਾ ਉਦਘਾਟਨ ਪਿੰਡ ਦੇ ਸਰਪੰਚ ਐਡਵੋਕੇਟ ਗੁਰਦੇਵ ਸਿੰਘ ਨੇ ਕੀਤਾ | ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਪਿੰਡ ਵਿਚ ਹਰੇਕ ਰਸਤੇ ਨੂੰ ਇੰਟਰਲਾਕਿੰਗ ਲਾ ਕੇ ਬਣਾਇਆ ਜਾ ...
ਲੁਧਿਆਣਾ, 24 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਵਿਚ ਚੱਲ ਰਹੇ ਅਨੇਕਾਂ ਹੀ ਪੈਟਰੋਲ ਪੰਪਾਂ ਉਪਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਨਾਲ ਖਪਤਕਾਰਾਂ ਨੂੰ ਪਰੇਸ਼ਾਨੀ ਹੋਣ ਦੇ ਨਾਲ-ਨਾਲ ਉਹਨਾਂ ਦੇ ਮਨਾਂ ਵਿੱਚ ਨਰਾਜ਼ਗੀ ਵੀ ਪਾਈ ਜਾਂਦੀ ...
ਲੁਧਿਆਣਾ, 24 ਜਨਵਰੀ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲਾਕ, ਭਾਈ ਰਣਧੀਰ ਸਿੰਘ ਨਗਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੇ ਚੇਅਰਪਰਸਨ ਰਜਿੰਦਰ ਸਿੰਘ ਛਾਬੜਾ, ...
ਲਾਡੋਵਾਲ, 24 ਜਨਵਰੀ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਪੰਚਾਇਤਾਂ ਨੂੰ ਫੰਡਾਂ ਦੀ ਥੁੜ ਨਹੀਂ ਆਉਣ ਦਿਆਂਗਾ, ਸਗੋਂ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਦੇ ਕੇ ਨਿਵਾਜਿਆ ਜਾਵੇਗਾ | ਇਹ ਵਿਚਾਰ ਹਲਕਾ ਗਿੱਲ ਦੇ ...
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)-ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟਆਫ ਮੈਨੇਜਮੈਂਟ ਐਾਡ ਟੈਕਨਾਲੌਜੀ (ਜੀ. ਜੀ. ਐੱਨ. ਆਈ. ਐੱਮ. ਟੀ.) ਅਤੇ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ...
ਲੁਧਿਆਣਾ, 24 ਜਨਵਰੀ (ਸਲੇਮਪੁਰੀ)-ਸੜਕ ਨਿਯਮਾਂ ਸਬੰਧੀ ਮਨਾਏ ਜਾ ਰਹੇ ਮਹੀਨੇ ਦੇ ਸੰਦਰਭ ਵਿਚ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਵਿਚ ਵੀ ਇਕ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਏ. ਐੱਸ. ਪੀ. ਗੁਰਦੇਵ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਹਸਪਤਾਲ ਦੀ ...
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਕਲਾਂ ਦੀ ਰਹਿਣ ਵਾਲੀ ਇਕ ਲੜਕੀ ਨਾਲ ਧੋਖੇ ਨਾਲ ਵਿਆਹ ਕਰਵਾ ਕੇ ਉਸ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਹ ...
ਲੁਧਿਆਣਾ, 24 ਜਨਵਰੀ (ਕਵਿਤਾ ਖੁੱਲਰ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ...
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)-ਦਸ਼ਮੇਸ਼ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਜੇ. ਬਲਾਕ ਲੁਧਿਆਣਾ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸਿੱਖ ਇਤਿਹਾਸ 'ਤੇ ਆਧਾਰਿਤ ਲਏ ਗਏ ਇਮਤਿਹਾਨ ਦੇ ਜੇਤੂਆਂ ਨੂੰ ਪੰਜਾਬ ਭਾਜਪਾ ...
ਲੁਧਿਆਮਾ, 24 ਜਨਵਰੀ (ਜੁਗਿੰਦਰ ਸਿੰਘ ਅਰੋੜਾ)- ਸ਼ਹਿਰ ਦੀ ਅਤਿ ਹੀ ਪ੍ਰਸਿੱਧ ਅਕਾਲ ਮਾਰਕੀਟ ਵਿਖੇ ਕਾਰੋਬਾਰੀਆਂ ਦੀ ਇਕ ਮਹਤਵਪੂਰਨ ਬੈਠਕ ਹੋਈ, ਜਿਸ ਵਿੱਚ ਵੱਖ-ਵੱਖ ਮੁੱਦਿਆਂ ਉਪਰ ਵਿਚਾਰ ਵਟਾਦਰਾਂ ਕੀਤਾ ਗਿਆ | ਇਸ ਮੌਕੇ ਅਕਾਲ ਮਾਰਕੀਟ ਸ਼ਾਪਕੀਪਰ ਐਸੋਸੀਏਸ਼ਨ ਦੇ ...
ਲੁਧਿਆਣਾ, 24 ਜਨਵਰੀ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐੱਮ. ਪੀ. ਰਵਨੀਤ ਸਿੰਘ ਬਿੱਟੂ ਦੀ ਦਸਤਾਰ ਲਾਹੇ ਜਾਣ ਦੀ ਘਟਨਾ ਦੀ ਨਿਖੇਧੀ ਕਰਦੇ ...
ਆਲਮਗੀਰ, 24 ਜਨਵਰੀ (ਜਰਨੈਲ ਸਿੰਘ ਪੱਟੀ)-26 ਜਨਵਰੀ ਨੂੰ ਦਿੱਲੀ ਦੀ ਰਿੰਗ ਰੋਡ 'ਤੇ ਕਿਸਾਨਾਂ ਵਲੋਂ ਕੀਤੀ ਜਾ ਰਹੀ ਟਰੈਕਟਰ ਪਰੇਡ 'ਚ ਹਿੱਸਾ ਲੈਣ ਅਤੇ ਇਲਾਕੇ ਦੇ ਕਿਸਾਨਾਂ ਨੂੰ ਜਗਾਰੂਕ ਕਰਨ ਲਈ ਹਰਨਾਮਪੁਰਾ, ਸੰਗੋਵਾਲ, ਨੱਤ, ਖਾਨਪੁਰ ਆਦਿ ਪਿੰਡਾਂ 'ਚ ਕਿਸਾਨਾਂ ਨੇ ...
ਲੁਧਿਆਣਾ, 24 ਜਨਵਰੀ (ਸਲੇਮਪੁਰੀ)-ਪੰਜਾਬ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਹਰ ਰੋਜ਼ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਪਰ ਇਸ ਦੇ ਨਾਲ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ...
ਲੁਧਿਆਣਾ, 24 ਜਨਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਕੌਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਅਕਾਲੀਜੱਥਾ ਸ਼ਹਿਰੀ ਦੇ ਜਨਰਲ ਸਕੱਤਰ ਨੂਰਜੋਤ ਸਿੰਘ ਮੱਕੜ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘਬਾਦਲ, ਯੂਥ ਅਕਾਲੀ ਦਲ ...
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਦਲਿਤ ਵਿਕਾਸ ਬੋਰਡ ਦਾ ਵਰਿੰਦਰ ਸਮੇਂ ਸਿੰਘ ਬਿਰਲਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਚੇਅਰਮੈਨ ਸ੍ਰੀ ਬਿਰਲਾ ਨੂੰ ਅੱਜ ਆਪਣੇ ਦਫ਼ਤਰ ਵਿਖੇ ਪੁੱਜਣ 'ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ...
ਟਰੈਕਟਰਾਂ, ਜੀਪਾਂ, ਕਾਰਾਂ ਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਮਰਦਾਂ, ਨੌਜਵਾਨਾਂ ਤੇ ਔਰਤਾਂ ਨੇ ਕੀਤੀ ਸ਼ਮੂਹਲੀਅਤ ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ 'ਚ ਅੱਜ ਲੁਧਿਆਣਾ ਸ਼ਹਿਰ ਦੇ ...
ਲੁਧਿਆਣਾ, 24 ਜਨਵਰੀ (ਕਵਿਤਾ ਖੁੱਲਰ)-ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਮੈਂਬਰ ਐੱਸ. ਜੀ. ਪੀ. ਸੀ. ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਖੂਨਦਾਨ ਕੈਂਪ ਐੱਸ. ਜੀ. ਪੀ. ਸੀ. ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX