• ਗੁਰਪ੍ਰੀਤ ਸਿੰਘ ਚੱਠਾ
ਪਟਿਆਲਾ, 24 ਜਨਵਰੀ-ਮੁੱਖ ਮੰਤਰੀ ਦੇ ਵਿਰਾਸਤੀ ਦੇ ਬਾਗ਼ਾਂ ਵਾਲੇ ਸ਼ਹਿਰ ਦੀ ਸ਼ਾਨ ਤੇ ਦਾਗ ਵਾਂਗ ਚਮਕ ਰਹੇ ਹਨ ਸ਼ਹਿਰ ਵਿਚ ਥਾਂ-ਥਾਂ 'ਤੇ ਲੱਗੇ ਗੰਦਗੀ ਦੇ ਢੇਰ | ਹੈਰਾਨੀ ਦੀ ਗੱਲ ਹੈ ਕਿ ਇਹ ਕਿ ਪਟਿਆਲਾ ਸ਼ਹਿਰ ਵਿਚ ਕੱਲ੍ਹ ਲੋਨ ਮੇਲੇ ਅਤੇ ਪਰਸੋਂ ਗਣਤੰਤਰ ਦਿਵਸ ਦਾ ਝੰਡਾ ਫਹਿਰਾਉਣ ਲਈ ਭਾਵੇਂ ਆਪਣੇ ਸ਼ਹਿਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਦਿਨਾਂ ਦੌਰੇ 'ਤੇ ਆ ਰਹੇ ਹਨ | ਇਸ ਦੇ ਬਾਵਜੂਦ ਸ਼ਹਿਰ ਵਿਚ ਮੁੱਖ ਸੜਕਾਂ 'ਤੇ ਡਿਵਾਈਡਰਾਂ ਅਤੇ ਚੌਰਸਤਿਆਂ ਨੂੰ ਰੰਗ-ਰੋਗਨ ਕਰ ਕੇ ਤਾਂ ਚਮਕਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਕਈ ਅਜਿਹੀਆਂ ਅਹਿਮ ਜਨਤਕ ਥਾਵਾਂ ਹਨ ਜਿੱਥੇ ਸ਼ਰੇਆਮ ਲੱਗੇ ਗੰਦਗੀ ਦੇ ਢੇਰ ਨਗਰ ਨਿਗਮ ਪਟਿਆਲਾ ਦੀ ਕਾਰਗੁਜ਼ਾਰੀ ਦਾ ਮੂੰਹ ਚਿੜਾ ਰਹੇ ਹਨ | ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਭਾਵੇਂ ਪਿਛਲੇ ਲੰਮੇ ਸਮੇਂ ਤੋਂ ਪਟਿਆਲਾ ਨੂੰ ਸਵੱਛ ਭਾਰਤ ਅਭਿਆਨ ਵਿਚ ਮੋਹਰੀ ਅਤੇ ਸੁੰਦਰ ਬਣਾਉਣ ਦੇ ਦਾਅਵੇ ਕਰਦੇ ਆ ਰਹੇ ਹਨ ਅਤੇ ਇਸ ਦਾਅਵੇ ਨੂੰ ੂ ਪੂਰਾ ਕਰਨ ਦੇ ਨਾਂਅ 'ਤੇ ਸ਼ਹਿਰ ਦਾ ਕੂੜਾ ਚੁੱਕਣ ਲਈ ਨਿੱਜੀ ਕੰਪਨੀ ਨਾਲ ਕੰਟਰੈਕਟ ਕੀਤੇ ਹੋਏ ਹਨ | ਪਰ ਸ਼ਹਿਰ 'ਚ ਇਸ ਸਭ ਦੇ ਬਾਵਜੂਦ ਲੱਗੇ ਗੰਦਗੀ ਦੇ ਢੇਰ ਨਿੱਜੀ ਕੰਪਨੀਆਂ ਦੀ ਕਾਰਗੁਜ਼ਾਰੀ ਅਤੇ ਨਿਗਮ ਵਿਚਾਲੇ ਹੋਏ ਸਮਝੌਤਿਆਂ ਅਤੇ ਅਣਗਹਿਲੀਆਂ ਨੂੰ ਸ਼ੱਕੀ ਬਣਾ ਰਹੇ ਹਨ | ਮੁੱਖ ਮੰਤਰੀ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਵੀ ਛੋਟੀ ਬਾਰਾਂਦਰੀ ਵਿਚ ਵਿਖੇ ਗੰਦਗੀ ਦੇ ਵੱਡੇ ਢੇਰ ਇੱਥੇ ਨਵੇਂ ਬਣੇ ਹਸਪਤਾਲਾਂ ਦੀ ਇਮਾਰਤਾਂ ਸਾਹਮਣੇ ਪਏ ਹਨ ਅਤੇ ਨਾਲ ਹੀ ਲੱਗਦੀ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੀ ਥਾਂ ਵਿਚ ਗੰਦਗੀ ਦਾ ਢੇਰ ਲੱਗਾ ਹੋਇਆ ਹੈ | ਇਹ ਜਗ੍ਹਾ ਸ਼ਹਿਰ ਦੇ ਫੁਹਾਰੇ ਚੌਾਕ ਦੇ ਬਿਲਕੁਲ ਨੇੜੇ ਅਤੇ ਸ਼ਹਿਰ ਦੀ ਅਹਿਮ ਜਨਤਕ ਜਗ੍ਹਾ ਹੈ | ਇਸ ਸਭ ਦੇ ਬਾਵਜੂਦ ਇਹ ਗੰਦਗੀ ਦਾ ਢੇਰ ਲੰਮੇ ਸਮੇਂ ਤੋਂ ਇੱਥੇ ਹੀ ਲੱਗਾ ਰਹਿੰਦਾ ਹੈ | ਇਸ ਤੋਂ ਇਲਾਵਾ ਫ਼ੈਕਟਰੀ ਏਰੀਆ, ਸਰਹਿੰਦ ਰੋਡ, ਤਿ੍ਪੜੀ ਮੋੜ ਅਤੇ ਫੋਕਲ ਪੁਆਇੰਟ ਵਰਗੀਆਂ ਥਾਵਾਂ 'ਤੇ ਅੱਜ ਵੀ ਇਹ ਕੂੜੇ ਦੇ ਢੇਰ ਜਿੱਥੇ ਰਾਹਗੀਰਾਂ ਲਈ ਮਾਨਸਿਕ ਪ੍ਰੇਸ਼ਾਨੀ ਬਣਦੇ ਹਨ ਉੱਥੇ ਇਨ੍ਹਾਂ ਕੂੜੇ ਦੇ ਢੇਰਾਂ ਨੇੜੇ ਰਹਿੰਦੇ ਲੋਕਾਂ ਲਈ ਮੁਸ਼ਕ ਦੇ ਨਾਲ-ਨਾਲ ਬਿਮਾਰੀਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ | ਇਨ੍ਹਾਂ ਗੰਦਗੀ ਦੇ ਢੇਰਾਂ 'ਤੇ ਆਮ ਕਰਕੇ ਸੁਲਗਦੀ ਅੱਗ 'ਚੋਂ ਨਿਕਲਦਾ ਗੰਦਾ ਧੂੰਆਂ ਹੋਰ ਵੀ ਵੱਡੀ ਅਲਾਮਤ ਬਣ ਜਾਂਦਾ ਹੈ | ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਦੇ ਸ਼ਹਿਰ 'ਚ ਨਗਰ ਨਿਗਮ ਏਨਾ ਲਾਪਰਵਾਹ ਹੈ ਤਾਂ ਦੂਜੇ ਸ਼ਹਿਰਾਂ, ਕਸਬਿਆਂ ਦਾ ਹਾਲ ਸਹਿਜੇ ਹੀ ਸਮਝਿਆ ਜਾ ਸਕਦਾ ਹੈ |
ਇਸ ਸਬੰਧੀ ਜਦੋਂ ਮੇਅਰ ਸੰਜੀਵ ਕੁਮਾਰ ਬਿੱਟੂ ਨਾਲ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਕੋਈ ਜਵਾਬ ਦੇਣਾ ਜਰੂਰੀ ਨਹੀਂ ਸਮਝਿਆ |
ਪਾਤੜਾਂ, 24 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਬੀਤੀ ਰਾਤ ਪਾਤੜਾਂ ਦੇ ਜਾਖ਼ਲ ਰੋਡ 'ਤੇ ਸਥਿਤ ਇਕ ਮਾਰਬਲ ਅਤੇ ਹਾਰਡਵੇਅਰ ਸਟੋਰ 'ਚੋਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ | ਚੋਰ ਜਾਂਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਅਤੇ ਡੀ.ਵੀ.ਆਰ. ਵੀ ਲੈ ਗਏ | ਸੂਚਨਾ ਮਿਲਣ 'ਤੇ ...
ਪਟਿਆਲਾ, 24 ਜਨਵਰੀ (ਗੁਰਵਿੰਦਰ ਸਿੰਘ ਔਲਖ)-ਕੰਪਿਊਟਰ ਅਧਿਆਪਕਾਂ ਵਲੋਂ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫਤਰ ਤੋਂ ਫੁਹਾਰਾ ਚੌਕ ਤੱਕ ਰੋਸ ਮਾਰਚ ਕੀਤਾ | ਇਸ ਮੌਕੇ ਕੰਪਿਊਟਰ ਅਧਿਆਪਕ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 26 ਜਨਵਰੀ ਨੂੰ ਪਟਿਆਲਾ ਸ਼ਹਿਰ 'ਚ ਛੋਟੀ ਨਦੀ ਅਤੇ ਵੱਡੀ ਨਦੀ ਨੂੰ ਪੁਨਰ ਸੁਰਜੀਤ ਕਰਨ ਲਈ 208.33 ...
ਘਨੌਰ, 24 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਸਰਕਲ ਘਨੌਰ ਦੇ ਡੀ.ਐੱਸ.ਪੀ. ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਅਤੇ ਐੱਸ.ਆਈ. ਗੁਰਮੀਤ ਸਿੰਘ ਮੁੱਖ ਅਫ਼ਸਰ ਥਾਣਾ ਸ਼ੰਭੂ ਦੀ ਦੇਖ-ਰੇਖ ਹੇਠ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਪਿੰਡ ਮਦਨਪੁਰ ਚਲਹੇੜੀ ਥਾਣਾ ਸ਼ੰਭੂ ਤੋਂ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੋੜ)-ਸਰਹਿੰਦ ਰੋਡ 'ਤੇ ਸਥਿਤ ਪਿੰਡ ਬਾਰਨ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਨੂੰ ਇਕ ਕੈਂਟਰ ਚਾਲਕ ਨੇ ਫੇਟ ਮਾਰ ਦਿੱਤੀ, ਇਸ ਹਾਦਸੇ ਔਰਤ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਗੁਰਮੀਤ ਕੌਰ ਵਾਸੀ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੋੜ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਗਸ਼ਤ ਦੌਰਾਨ ਦੇਵੀਗੜ੍ਹ ਰੋਡ 'ਤੇ ਵੱਡੀ ਨਦੀ ਦੇ ਪੁਲ ਲਾਗੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਉਪਰੰਤ 4 ਪੇਟੀਆਂ ਹਰਿਆਣਾ ਦੀ ਸ਼ਰਾਬ ਬਰਾਮਦ ਹੋਈ ਹੈ | ਜਿਸ ਆਧਾਰ 'ਤੇ ...
ਪਟਿਆਲਾ, 24 ਜਨਵਰੀ, (ਮਨਦੀਪ ਸਿੰਘ ਖਰੋੜ)-26 ਜਨਵਰੀ ਨੂੰ ਦੇਸ਼ ਦੇ 72ਵੇਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਾਡ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਨਾਭਾ, 24 ਜਨਵਰੀ (ਕਰਮਜੀਤ ਸਿੰਘ)-ਮੋਦੀ ਸਰਕਾਰ ਦੇ ਬਣਾਏ ਕਿਸਾਨ ਮਾਰੂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਦੇ ਹੱਕ ਵਿਚ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਪਰੇਡ ਕਰਨ ਦੇ ਸੱਦੇ ਨੂੰ ਲੈ ਕੇ ...
ਸਮਾਣਾ, 24 ਜਨਵਰੀ (ਪ੍ਰੀਤਮ ਸਿੰਘ ਨਾਗੀ)-ਅਸ਼ੋਕ ਬੱਸ ਸਰਵਿਸ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਰਤਨ ਸਿੰਘ ਦੀ ਅੱਜ ਇਕ ਹਾਦਸੇ 'ਚ ਮੌਤ ਹੋ ਗਈ | ਅਸ਼ੋਕ ਕੁਮਾਰ ਸ਼ਹਿਰ ਵਿਚੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਉਦੋਂ ਸੇਂਟ ਲਾਰੈਂਸ ਸਕੂਲ ਨੇੜੇ ਕੋਈ ਵਾਹਨ ਉਸ ਨੂੰ ਟੱਕਰ ਮਾਰ ...
ਘਨੌਰ, 24 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਸਥਾਨਕ ਜ਼ਿਲ੍ਹਾ ਪੁਲਿਸ ਮੁਖੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਸਵਿੰਦਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਯੋਗ ਅਗਵਾਈ ਹੇਠ ਐਸ.ਆਈ. ਗੁਰਮੀਤ ਸਿੰਘ ਮੁੱਖ ਅਫ਼ਸਰ ਥਾਣਾ ਸ਼ੰਭੂ ਵਲੋਂ ...
ਸਮਾਣਾ, 24 ਜਨਵਰੀ (ਪ੍ਰੀਤਮ ਸਿੰਘ ਨਾਗੀ)-ਡੀ.ਐਸ.ਪੀ. ਸਮਾਣਾ ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਐਸ.ਐਚ.ਓ. ਸਿਟੀ ਸਮਾਣਾ ਕਰਨਵੀਰ ਸਿੰਘ ਦੀ ਹਦਾਇਤ 'ਤੇ ਪੁਲਿਸ ਪਾਰਟੀ ਨੇ ਗਰੁੱਪ ਇਤਲਾਹ ਮਿਲਣ 'ਤੇ ਵੜੈਚਾ ਨੇੜੇ ਦੋ ਮੋਟਰਸਾਈਕਲ ਸਵਾਰਾਂ ਤੋਂ 220 ਨਸ਼ੀਲੀਆਂ ਗੋਲੀਆਂ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 25 ਜਨਵਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਪੰਜਾਬ ਸਰਕਾਰ ਵਲੋਂ ਰਾਸ਼ਟਰੀ ਬੇਟੀ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਅਤੇ ਰਾਜ ਪੱਧਰੀ ਮੈਗਾ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੋੜ)-23 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਉਣ ਦੇ ਜ਼ਿਲੇ੍ਹ 'ਚ ਹੁਣ ਤੱਕ 16265 ਵਿਅਕਤੀ ਕੋਰੋਨਾ ਦੀ ਲਪੇਟ 'ਚ ਆਏ ਹਨ | ਜਿਨ੍ਹਾਂ ਵਿਚੋਂ 15566 ਕੋਵਿਡ ਮਰੀਜ਼ ਠੀਕ ਹੋਣ ਦੇ ਨਾਲ ਜ਼ਿਲੇ੍ਹ 'ਚ ਇਸ ਸਮੇਂ ਕੋਰੋਨਾ ਦੇ ਮੌਜੂਦਾ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੋੜ)-ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੇ ਵਿਭਾਗ ਪਬਲਿਕ ਹੈਲਥ 'ਚ ਹਫ਼ਤਾ ਭਰ (ਗਲੋਬਲ ਅਲਿਊਮਿਨੀ ਮੀਟ) ਚਲੇ ਸਮਾਗਮ ਦੌਰਾਨ ਵਿਸ਼ਵ ਭਰ ਤੋਂ ਬੁਲਾਏ ਪੁਰਾਣੇ ਵਿਦਿਆਰਥੀ 'ਚੋਂ ਡਾ. ਗੁਰਮੀਤ ਸਿੰਘ ਨੂੰ ਪਬਲਿਕ ਹੈਲਥ ਕੇਅਰ ...
ਪਟਿਆਲਾ, 24 ਜਨਵਰੀ (ਮਨਦੀਪ ਸਿੰਘ ਖਰੋੜ)-ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੇ ਵਿਭਾਗ ਪਬਲਿਕ ਹੈਲਥ 'ਚ ਹਫ਼ਤਾ ਭਰ (ਗਲੋਬਲ ਅਲਿਊਮਿਨੀ ਮੀਟ) ਚਲੇ ਸਮਾਗਮ ਦੌਰਾਨ ਵਿਸ਼ਵ ਭਰ ਤੋਂ ਬੁਲਾਏ ਪੁਰਾਣੇ ਵਿਦਿਆਰਥੀ 'ਚੋਂ ਡਾ. ਗੁਰਮੀਤ ਸਿੰਘ ਨੂੰ ਪਬਲਿਕ ਹੈਲਥ ਕੇਅਰ ...
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਨਸਪ ਦੇ ਨਵਨਿਯੁਕਤ ਸੀਨੀਅਰ ਉਪ ਚੇਅਰਮੈਨ ਨਰਿੰਦਰਪਾਲ ਪਾਲ ਲਾਲੀ ਆਪਣੇ ਸਾਥੀਆਂ ਸਮੇਤ ਮੁਖ ਮੰਤਰੀ ਦੀ ਰਿਹਾਇਸ਼ 'ਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਦਾ ਧੰਨਵਾਦ ਕਰਨ ਲਈ ਪੁੱਜੇ | ਇਸ ਮੌਕੇ ਉਨ੍ਹਾਂ ਨਾਲ ਹਲਕਾ ...
ਭਾਦਸੋਂ, 24 ਜਨਵਰੀ (ਗੁਰਬਖਸ਼ ਸਿੰਘ ਵੜੈਚ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ 'ਚ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਕਿਸਾਨ ਟਰੈਕਟਰ ...
ਸਨੌਰ, 24 ਜਨਵਰੀ (ਸੋਖਲ)-ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੰੂਨਾਂ ਨੰੂ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਸਨੌਰ ਹਲਕੇ ਦੇ ਪਿੰਡ ਕਾਨਾਹੇੜੀ ਤੋਂ ਕਿਸਾਨ ਮਜ਼ਦੂਰ ਪਾਰਟੀਬਾਜ਼ੀ ਤੋਂ ਉੱਪਰ ਹੋ ਕੇ ਅੱਜ ਦਿੱਲੀ ਵਿਖੇ ਕਿਸਾਨਾਂ ਦੀ ਟਰੈਕਟਰ ਪਰੇਡ ...
ਦੇਵੀਗੜ੍ਹ, 24 ਜਨਵਰੀ (ਰਾਜਿੰਦਰ ਸਿੰਘ ਮੌਜੀ)-ਅੱਜ ਸਥਾਨਕ ਨਹਿਰੀ ਵਿਸ਼ਰਾਮ ਘਰ 'ਚ ਇਲਾਕੇ ਦੀ ਸਰਪੰਚ ਯੂਨੀਅਨ ਦੀ ਅਹਿਮ ਬੈਠਕ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਥਿੰਦ ਦੀ ਰਹਿਨੁਮਾਈ ਹੇਠ ਹੋਈ | ਜਿਸ ਵਿਚ ਇਲਾਕੇ ਦੇ ਸਰਪੰਚਾਂ ਨੇ ਭਾਗ ਲਿਆ | ਬੈਠਕ ਉਪਰੰਤ ...
ਦੇਵੀਗੜ੍ਹ, 24 ਜਨਵਰੀ (ਰਾਜਿੰਦਰ ਸਿੰਘ ਮੌਜੀ)-ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਕਿਸਾਨਾਂ, ਬਜ਼ੁਰਗਾਂ, ਔਰਤਾਂ ਅਤੇ ਨੌਜਵਾਨਾਂ 'ਚ ਜੋਸ਼ ਭਰਨ ਲਈ ਵੱਖ-ਵੱਖ ਗਾਇਕਾਂ ਵਲੋਂ ਗੀਤ ਗਾਏ ਜਾ ਚੁੱਕੇ ਹਨ | ਇਸੇ ਹੀ ਤਰ੍ਹਾਂ ਹੁਣ ਮਾਤਾ ਗੁਜਰੀ ਸੀਨੀਅਰ ...
ਨਾਭਾ, 24 ਜਨਵਰੀ (ਕਰਮਜੀਤ ਸਿੰਘ)-ਕਿਸਾਨ ਜਥੇਬੰਦੀਆਂ ਜੋ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਦੇ ਖ਼ਿਲਾਫ਼ ਧਰਨੇ 'ਤੇ ਬੈਠੀਆਂ ਹਨ ਦੇ ਹੱਲ ਲਈ ਕੇਂਦਰ ਸਰਕਾਰ ਨੂੰ ਆਪਣਾ ਹੰਕਾਰ ਛੱਡਕੇ ਕਿਸਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX