ਸਿੰਘ ਬਾਰਡਰ, 24 ਜਨਵਰੀ (ਜਸਪਾਲ ਸਿਘ)- ਸਿੰਘੂ ਬਾਰਡਰ ਵਿਖੇ ਪੁੱਜੇ ਕਾਂਗਰਸ ਦੇ ਸੰਸਦ ਮੈਂਬਰਾਂ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ ਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੌਰਾਨ ਕਿਸਾਨਾਂ ਵਲੋਂ ਕੀਤੀ ਗਈ ਧੱਕਾਮੁੱਕੀ ਦੌਰਾਨ ਦੋਹਾਂ ਆਗੂਆਂ ਦੀਆਂ ਦਸਤਾਰਾਂ ਤੱਕ ਲੱਥ ਗਈਆਂ | ਇਸ਼ ਮੌਕੇ ਹੋਏ ਹੰਗਾਮੇ ਦੌਰਾਨ ਕਾਂਗਰਸੀ ਆਗੂਆਂ ਦੀ ਗੱਡੀ ਦੀ ਵੀ ਭੰਨਤੋੜ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਰਵਨੀਤ ਸਿੰਘ ਬਿੱਟੂ ਆਪਣੇ ਕੁਲਬੀਰ ਸਿੰਘ ਜ਼ੀਰਾ ਨਾਲ ਸਿੰਘੂ ਬਾਰਡਰ ਵਿਖੇ ਪੁੱਜੇ ਪਰ ਇਸ ਦੌਰਾਨ ਉਨ੍ਹਾਂ ਦਾ ਉਥੇ ਆਉਣ 'ਤੇ ਕੁਝ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ ਪਰ ਇਸ ਦੌਰਾਨ ਕੁਝ ਕਿਸਾਨ ਇਸ ਕਦਰ ਗੁੱਸੇ 'ਚ ਆ ਗਏ ਕਿ ਉਨ੍ਹਾਂ ਵਲੋਂ ਦੋਹਾਂ ਆਗੂਆਂ ਨਾਲ ਧੱਕਾਮੁੱਕੀ ਸ਼ੁਰੂ ਕਰ ਦਿੱਤੀ ਗਈ | ਕਿਸਾਨਾਂ ਵਲੋਂ ਕਾਫੀ ਦੂਰ ਤੱਕ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਉਥੋਂ ਦੌੜਾਇਆ ਗਿਆ | ਕਿਸਾਨਾਂ ਵਲੋਂ ਦੋਹਾਂ ਆਗੂਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਉਨ੍ਹਾਂ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਕਿਸਾਨ ਮੌਕੇ 'ਤੇ ਇਕੱਤਰ ਹੋ ਗਏ ਸਨ | ਮੌਕੇ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਕਿਸਾਨ ਨਹੀਂ ਹੋ ਸਕਦੇ | ਬਾਅਦ 'ਚ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਉੱਪਰ ਹੋਏ ਹਮਲੇ ਦਾ ਕੋਈ ਮਲਾਲ ਨਹੀਂ ਹੈ ਤੇ ਅੱਜ ਕਿਸਾਨੀ ਅੰਦਲਨ ਉਨ੍ਹਾਂ ਲਈ ਵੱਡਾ ਮਸਲਾ ਹੈ ਤੇ ਇਸ ਮਿਸ਼ਨ 'ਚ ਕੋਈ ਵੀ ਰੁਕਾਵਟ ਨਹੀਂ ਪਾਉਣਾ ਚਾਹੁੰਦੇ | ਉਹ ਕਿਸਾਨਾਂ ਦੇ ਹੱਕ 'ਚ ਹਨ ਤੇ ਉਹ ਇਹ ਅੰਦੋਲਨ ਨਹੀਂ ਖਰਾਬ ਕਰਨਾ ਚਾਹੁੰਦੇ | ਉਨ੍ਹਾਂ ਕਿਹਾ ਕਿ ਜੇਕਰ ਮੇਰੇ 'ਤੇ ਹਮਲਾ ਕਰਨ ਨਾਲ ਜੇਕਰ ਮਸਲਾ ਹੱਲ ਹੁੰਦਾ ਹੈ ਤਾਂ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ | ਉਨਾਂ ਕਿਹਾ ਕਿ ਉਹ ਖੁਦ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਹੱਕ 'ਚ ਜੰਤਰ ਮੰਤਰ 'ਤੇ ਧਰਨੇ 'ਤੇ ਬੈਠੇ ਹੋਏ ਹਨ | ਉਨ੍ਹਾਂ ਕਿਹਾ ਕਿ ਉਹ ਤਾਂ ਕਿਸਾਨਾਂ ਦੇ ਸਮਰਥਨ 'ਚ ਕਰਵਾਏ ਜਾ ਰਹੇ ਇਕ ਵੱਖਰੇ ਜਨ ਸੰਸਦ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਉਥੇ ਪੁੱਜੇ ਸਨ ਤੇ ਅਜੇ ਸਟੇਜ ਵੱਲ ਨੂੰ ਜਾ ਰਹੇ ਸਨ ਕਿ ਏਨੇ ਨੂੰ ਕੁਝ ਲੋਕਾਂ ਵਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿ ਉਥੇ ਅਜਿਹੀ ਕੋਈ ਘਟਨਾ ਵਾਪਰੇਗੀ ਸੀ | ਉੁਹ ਗੁਰਜੀਤ ਸਿੰਘ ਔਜਲਾ ਤੇ ਕੁਲਬੀਰ ਸਿੰਗ ਜ਼ੀਰਾ ਦੇ ਨਾਲ ਜਨ ਸੰਸਦ ਸਮਾਗਮ 'ਚ ਹਿੱਸਾ ਲੈਣ ਲਈ ਗਏ ਸਨ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅੰਦੋਲਨ ਜਿੱਤ ਨਹੀਂ ਹੋ ਜਾਂਦਾ ਓਨਾ ਚਿਰ ਉਹ ਇਸ ਮਾਮਲੇ 'ਤੇ ਕੋਈ ਗੱਲ ਨਹੀਂ ਕਰਨਗੇ ਪਰ ਬਾਅਦ 'ਚ ਜ਼ਰੂਰ ਇਸ ਮਾਮਲੇ ਦਾ ਪਤਾ ਲਗਾਇਆ ਜਾਵੇਗਾ |
ਲੁਧਿਆਣਾ, 24 ਜਨਵਰੀ (ਸਲੇਮਪੁਰੀ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਚੇਅਰਮੈਨ ਸੱਜਣ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ 'ਚ ਜਥੇਬੰਦੀ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਸਿੰਘ ...
ਫ਼ਾਜ਼ਿਲਕਾ/ਲੱਖੋ ਕੇ ਬਹਿਰਾਮ, 24 ਜਨਵਰੀ (ਦਵਿੰਦਰ ਪਾਲ ਸਿੰਘ, ਰਜਿੰਦਰ ਸਿੰਘ ਹਾਂਡਾ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ 'ਚ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ ...
ਟਿਕਰੀ ਬਾਰਡਰ ਤੋਂ, 24 ਜਨਵਰੀ (ਝੱਲ, ਸਰੌਦ)- ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਟਿਕਰੀ ਬਾਰਡਰ 'ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਲਗਪਗ 70 ਕਿੱਲੋਮੀਟਰ ਦੀ ...
ਕੋਟਕਪੁੂਰਾ, 24 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)- ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤੇ ਪਿੰਡ ਕੋਠੇ ਵੜਿੰਗ ਦੇ ਨੌਜਵਾਨ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸੰਦੀਪ ਸਿੰਘ ਸੋਨਾ (22) ਪੁੱਤਰ ਗੁਰਬੂਟਾ ਸਿੰਘ ਕਰੀਬ ਚਾਰ ...
ਜਲੰਧਰ, 24 ਜਨਵਰੀ (ਮੇਜਰ ਸਿੰਘ)-ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਤੇ ਪੰਜਾਬ ਦੇ ਸਹਿ-ਇੰਚਾਰਜ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਨ ਦੀ ਪ੍ਰਕਿਰਿਆ ਵਿਚ ਪੰਜਾਬ ਦੇ ਮੱੁਖ ਮੰਤਰੀ ...
ਹੰਡਿਆਇਆ, 24 ਜਨਵਰੀ (ਗੁਰਜੀਤ ਸਿੰਘ ਖੁੱਡੀ)-ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਠੰਢ ਲੱਗਣ ਕਾਰਨ ਇਲਾਜ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਨੌਜਵਾਨ ਮਜ਼ਦੂਰ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਖੁੱਡੀ ...
ਅੰਮਿ੍ਤਸਰ, 24 ਜਨਵਰੀ (ਹਰਮਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਅੰਮਿ੍ਤਸਰ 'ਚ ਸਾਕਾ ਜਲਿ੍ਹਆਂ ਵਾਲਾ ਬਾਗ਼ ਦੇ ਸ਼ਹੀਦਾਂ ਦੀ ਇਕ ਹੋਰ ਯਾਦਗਾਰ ਉਸਾਰੀ ਜਾ ਰਹੀ ਹੈ, ਜਿਸ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 25 ਜਨਵਰੀ ਨੂੰ ਰੱਖਿਆ ਜਾ ...
ਐੱਸ. ਏ. ਐੱਸ. ਨਗਰ, 24 ਜਨਵਰੀ (ਜਸਬੀਰ ਸਿੰਘ ਜੱਸੀ)- ਸਾਬਕਾ ਮੇਅਰ ਕੁਲਵੰਤ ਸਿੰਘ, ਅਜ਼ਾਦ ਗੁਰੱਪ ਦੇ ਹੋਰਨਾਂ ਮੈਂਬਰਾ ਪਰਵਿੰਦਰ ਸਿੰਘ ਸੋਹਾਣਾ, ਸੁਖਦੇਵ ਸਿੰਘ ਪਟਵਾਰੀ ਨੇ ਉਨ੍ਹਾਂ ਦੇ ਮੁੱਖ ਦਫ਼ਤਰ 'ਤੇ ਹੋਏ ਹਮਲੇ ਸਬੰਧੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ...
ਮੇਜਰ ਸਿੰਘ
ਜਲੰਧਰ, 24 ਜਨਵਰੀ-ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਵਿਚਕਾਰ ਇਕ ਦਿਨ ਪਹਿਲਾਂ ਬੜੀ ਬੇਭਰੋਸਗੀ ਵਾਲੇ ਮਾਹੌਲ 'ਚ ਗੱਲਬਾਤ ਦਾ ਸਿਲਸਿਲਾ ਟੁੱਟਣ ਤੋਂ ਬਾਅਦ ਦੂਜੇ ਦਿਨ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਵਲੋਂ ਗਣਤੰਤਰ ...
ਮਲੋਟ-ਸਾਬਕਾ ਮੰਤਰੀ ਸੁਜਾਨ ਸਿੰਘ ਦਾ ਜਨਮ ਪਿਤਾ ਸੂਬੇਦਾਰ ਸ: ਤੇਜਾ ਸਿੰਘ ਸਾਬਕਾ ਵਿਧਾਇਕ ਤੇ ਮਾਤਾ ਨੰਦ ਕÏਰ ਦੀ ਕੁੱਖੋਂ 10 ਅਕਤੂਬਰ 1940 ਨੂੰ ਪਿੰਡ ਕੋਟਭਾਈ ਵਿਖੇ ਹੋਇਆ | ਪਿਤਾ ਸ: ਤੇਜਾ ਸਿੰਘ ਵਲੋਂ ਪਾਏ ਹੋਏ ਪੂਰਨਿਆਂ 'ਤੇ ਚੱਲਦਿਆਂ ਇਮਾਨਦਾਰੀ ਤੇ ਤਿਆਗ ਦੀ ਮੂਰਤ ...
ਦਸੂਹਾ/ਗੜ੍ਹਦੀਵਾਲਾ, 24 ਜਨਵਰੀ (ਭੁੱਲਰ, ਚੱਗਰ)-ਸੰਤ ਬਾਬਾ ਸੇਵਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਪਤਨੀ ਬੀਬੀ ਗੁਰਦਿਆਲ ਕੌਰ (78) ਦਾ ਕੈਨੇਡਾ ਵਿਖੇ ਦਿਹਾਂਤ ਹੋ ਗਿਆ | ਉਹ ਆਪਣੇ ...
ਚੰਡੀਗੜ੍ਹ, 24 ਜਨਵਰੀ (ਅਜੀਤ ਬਿਊਰੋ)-ਸੋਨਮ ਬਾਜਵਾ ਨੇ ਜ਼ੀ ਪੰਜਾਬੀ ਦੇ ਟਾਕ ਸ਼ੋਅ 'ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ' ਨਾਲ ਛੋਟੇ ਪਰਦੇ 'ਤੇ ਆਪਣੇ ਕੈਰੀਅਰ ਦੀ ਨਵੀਂ ਸ਼ੁਰੂਆਤ ਕੀਤੀ ਹੈ | ਸ਼ੋਅ ਹਰ ਸ਼ਨਿਚਰਵਾਰ-ਐਤਵਾਰ ਰਾਤ 8:30 ਵਜੇ ਤੋਂ 9:30 ਵਜੇ ਤੱਕ ਪ੍ਰਸਾਰਿਤ ...
ਚੰਡੀਗੜ੍ਹ, 24 ਜਨਵਰੀ (ਵਿਕਰਮਜੀਤ ਸਿੰਘ ਮਾਨ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਹੇਠ 15 ਜਨਵਰੀ ਤੋਂ 22 ਜਨਵਰੀ ਤੱਕ ਅਧਿਆਪਕਾਂ ਨੇ ਸਿੱਖਿਆ ਸਕੱਤਰ ਵਲੋਂ ਖੜ੍ਹੇ ਕੀਤੇ ਗਏ ਅੰਕੜਿਆਂ ਦੇ ਫਰਜ਼ੀਵਾੜੇ ਨੂੰ ਨਕਾਰਦੇ ਹੋਏ ਤੇ 'ਸਿੱਖਿਆ ਸਕੱਤਰ ਭਜਾਓ, ...
ਸ਼ਿਵ ਸ਼ਰਮਾ
ਜਲੰਧਰ, 24 ਜਨਵਰੀ ਘੱਟ ਸਟਾਫ਼ ਤੇ ਹੁੰਦੇ ਨੁਕਸਾਨ ਨੂੰ ਰੋਕਣ ਲਈ ਪਾਵਰਕਾਮ ਵਲੋਂ ਸ਼ਹਿਰੀ ਖੇਤਰ 'ਚ ਪੈਕੇਜ ਟਰਾਂਸਫ਼ਾਰਮਰ ਲਗਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ | ਸ਼ਹਿਰੀ ਖੇਤਰ 'ਚ ਟਰਾਂਸਫ਼ਾਰਮਰਾਂ ਦੇ ਹੁੰਦੇ ਨੁਕਸਾਨ ...
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਜੇ. ਐਸ.ਨਿੱਕੂਵਾਲ)-ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਵਲੋਂ ਸਮੇਂ ਦੀਆਂ ਲੋੜਾਂ ਅਨੁਸਾਰ ਰਚੀ ਗਈ ਪੁਸਤਕ 'ਬਦਲਵਾਂ ਵਿਕਾਸ ਮਾਡਲ ਖੇਤੀ ਸਮੱਸਿਆਵਾਂ ਦਾ ਸਥਾਈ ਹੱਲ' ਨਾ ਕੇਵਲ ਕਿਸਾਨ ਅੰਦੋਲਨ, ਸਗੋਂ ਪੰਜਾਬ ਦੇ ਅਰਥਚਾਰੇ ਤੇ ...
ਹੁਸ਼ਿਆਰਪੁਰ, 24 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਲੀ ਵਿਖੇ 26 ਜਨਵਰੀ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਸਮੇਤ ਹੁਣ ...
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਰੀ ਕ੍ਰਾਤੀ ਗੋਲਡਨ ਜੁਬਲੀ ਗੇਟ ਦਾ ਪਦਮਸ਼੍ਰੀ ਪੀ. ਏ. ਯੂ. ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਪ੍ਰਬੰਧਕੀ ਬੋਰਡ ਦੇ ਮੈਂਬਰ ਤੇ ਟਰਾਈਡੈਂਟ ਸਮੂਹੀ ਦੇ ਚੇਅਰਮੈਨ ਰਾਜਿੰਦਰ ...
ਮਜੀਠਾ, 24 ਜਨਵਰੀ (ਮਨਿੰਦਰ ਸਿੰਘ ਸੋਖੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਇਕਾਈ ਮਜੀਠਾ ਤੋਂ ਕਿਸਾਨ ਵੱਡੀ ਗਿਣਤੀ 'ਚ ਟਰੈਕਟਰਾਂ ਸਮੇਤ ਦਿੱਲੀ ਵਿਖੇ ਹੋਣ ਵਾਲੇ ਟਰੈਕਟਰ ਪਰੇਡ 'ਚ ਸ਼ਾਮਿਲ ਹੋਣਗੇ | ਇਸ ਸਬੰਧੀ ਜ਼ਿਲ੍ਹਾ ਆਗੂ ਰਸ਼ਪਾਲ ਸਿੰਘ ਟਰਪਈ, ...
ਅੰਮਿ੍ਤਸਰ, 24 ਜਨਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ 'ਚ ਰੇਲਵੇ ਪਟੜੀਆਂ 'ਤੇ ਖੜ੍ਹੇ ਹੋ ਕੇ ਟਿਕ-ਟੋਕ ਵੀਡੀਓ ਬਣਾ ਰਹੇ ਇਕ ਨੌਜਵਾਨ ਦੀ ਰੇਲ ਗੱਡੀ ਦੀ ਟੱਕਰ ਲੱਗਣ ਨਾਲ ਮੌਤ ਹੋ ਗਈ | ਰਾਵਲਪਿੰਡੀ ਬਚਾਅ ਏਜੰਸੀ ਦੇ ਬੁਲਾਰੇ ਰਾਜਾ ਰਫ਼ਕਤ ਜ਼ਮਾਨ ...
ਅੰਮਿ੍ਤਸਰ, 24 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਜੱਜਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ 'ਚ ਪਾਕਿ ਦੀ ਮੀਡੀਆ ਨਿਗਰਾਨ ਸੰਸਥਾ ਨੇ 'ਬੋਲ ਨਿਊਜ਼ ਚੈਨਲ' ਦਾ ਲਾਇਸੈਂਸ 30 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ | ਇੰਨਾ ਹੀ ਨਹੀਂ, ਚੈਨਲ ਨੂੰ 10 ਲੱਖ ਰੁਪਏ ਦਾ ...
ਤਰਨ ਤਾਰਨ, 24 ਜਨਵਰੀ (ਲਾਲੀ ਕੈਰੋਂ)-ਆਮ ਆਦਮੀ ਪਾਰਟੀ ਵਲੋਂ ਕਿਸਾਨਾਂ ਦੇ 26 ਜਨਵਰੀ ਦੀ ਦਿੱਲੀ ਵਿਚ ਕੀਤੇ ਜਾ ਰਹੇ ਟਰੈਕਟਰ ਮਾਰਚ ਦੇ ਸਮਰਥਨ ਵਿਚ ਅੱਜ ਤਰਨ ਤਾਰਨ ਸ਼ਹਿਰ ਵਿਚ ਮੋਟਰਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ 26 ਜਨਵਰੀ ਦੀ ਦਿੱਲੀ 'ਚ ਕਿਸਾਨਾਂ ਦੀ ਟਰੈਕਟਰ ਪਰੇਡ ...
ਫਗਵਾੜਾ, 24 ਜਨਵਰੀ (ਹਰੀਪਾਲ ਸਿੰਘ)- 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨ ਯੂਨੀਅਨਾਂ ਵੱਲੋਂ ਕੱਢੇ ਜਾਣ ਵਾਲੇ ਕਿਸਾਨ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਲਈ ਅੱਜ ਫਗਵਾੜਾ ਤੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਕ੍ਰਿਪਾਲ ਸਿੰਘ ਮੂਸਾਪੁਰ ਦੀ ਅਗਵਾਈ ਵਿਚ ਸੈਂਕੜੇ ਹੀ ...
ਲੁਧਿਆਣਾ, 24 ਜਨਵਰੀ (ਸਲੇਮਪੁਰੀ)-ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਐੱਨ. ਆਈ. ਏ. ਵਲੋਂ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ਕਰ ਰਹੇ ਦੋ ਦਰਜਨ ਲੋਕਾਂ ਨੂੰ ਨੋਟਿਸ ਜਾਰੀ ਕਰਨ ਦੀ ਇਨਕਲਾਬੀ ਕੇਂਦਰ ਪੰਜਾਬ, ਜਮਹੂਰੀ ਅਧਿਕਾਰ ਸਭਾ ਅਤੇ ਬੁੱਧੀਜੀਵੀ ਵਰਗ ਪੰਜਾਬ ਆਦਿ ...
ਅੰਮ੍ਰਿਤਸਰ, 24 ਜਨਵਰੀ (ਜੱਸ)-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਕਿਹਾ ਹੈ ਕਿ ਜਿਵੇਂ ਸ੍ਰੀਮਤੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਅਕਾਲੀ ਲੀਡਰਸਸ਼ਿਪ ਨਾਲ ਬਾਹਰੀ ਤੌਰ 'ਤੇ ਗੱਲਬਾਤ ਦਾ ਢੋਂਗ ਰਚਿਆ ...
ਅਜਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਇਸ ਕਦਰ ਲੋਕ ਦਿਲੋਂ ਹਮਾਇਤ ਕਰ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਅੱਜ ਸਰਹੱਦੀ ਖੇਤਰ ਅਜਨਾਲਾ 'ਚ ਉਦੋਂ ਵੇਖਣ ਨੂੰ ਮਿਲੀ ਜਦੋਂ ਇਕ ...
ਸਿੱਧਵਾਂ ਬੇਟ, 24 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਦੁਆਰਾ ਰੱਦ ਨਾ ਕਰਨ ਅਤੇ ਕੇਂਦਰ ਦੇ ਅੜੀਅਲ ਵਤੀਰੇ ਨੂੰ ਵੇਖਦੇ ਹੋਏ ਅੱਜ ਬਲਾਕ ਸਿੱਧਵਾਂ ਬੇਟ-1 ਦੇ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ...
ਝਬਾਲ, 24 ਮਾਰਚ (ਸੁਖਦੇਵ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਦਿੱਲੀ ਵਿਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਕੁਲ ਹਿੰਦ ਸਭਾ ਪੰਜਾਬ ਦੇ ਸੈੱਲ ਸੈਂਟਰ ਆਫ ਇੰਡੀਆ ਟਰੇਡ ਯੂਨੀਅਨ (ਸੀਟੂ) ਵਲੋਂ ਕਾ: ਕੁਲਵੰਤ ਸਿੰਘ ਗੋਹਲਵੜ, ਮੰਗਤ ਸਿੰਘ ਤਰਨ ...
ਅੰਮ੍ਰਿਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਨਾਲ ਸਬੰਧਤ ਪ੍ਰੋਫੈਸਰ ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ, ਜੋ ਅੰਮ੍ਰਿਤਸਰ ਦੇ ਪੰਜ ਪਵਿੱਤਰ ਸਰੋਵਰਾਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ...
ਗੁਰਦਾਸਪੁਰ, 24 ਜਨਵਰੀ (ਆਰਿਫ਼)-ਪੰਜਾਬ ਨੰਬਰਦਾਰ ਯੂਨੀਅਨ ਰਜਿ. ਦੇ ਸਮੂਹ ਨੰਬਰਦਾਰਾਂ ਦੀ ਮੀਟਿੰਗ ਨੰਬਰਦਾਰ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਨੰਬਰਦਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ...
ਅੰਮ੍ਰਿਤਸਰ, 24 ਜਨਵਰੀ (ਰੇਸ਼ਮ ਸਿੰਘ)-ਪੁਤਲੀਘਰ ਸਥਿਤ ਗੁਰੂ ਅਰਜਨ ਦੇਵ ਨਗਰ 'ਚ ਇਕ ਪਰਿਵਾਰ ਨੂੰ ਬੰਧਕ ਬਣਾ ਕੇ ਉਨ੍ਹਾਂ ਪਾਸੋਂ ਹੋਈ ਲੱਖਾਂ ਦੀ ਲੁੱਟ ਦੀ ਗੁੱਥੀ ਵੀ ਪੁਲਿਸ ਨੇ ਸੁਲਝਾ ਲਈ ਹੈ ਅਤੇ ਇਸ ਮਾਮਲੇ 'ਚ ਲੁੱਟ ਖੋਹ ਕਰਨ ਵਾਲਿਆਂ 'ਚ ਕੋਈ ਹੋਰ ਨਹੀਂ ਬਲਕਿ ਡਾ: ...
ਮਲਸੀਆਂ, 24 ਜਨਵਰੀ (ਸੁਖਦੀਪ ਸਿੰਘ)-ਆਨਲਾਈਨ ਸੈਸ਼ਨ ਪਾਰਲੀਮੈਂਟ ਰਿਸਰਚਰ ਤੇ ਟਰੇਨਿੰਗ ਇੰਸਟੀਚਿਊਟ ਫਾਰ ਡੈਮੋਕਰੇਸੀ ਵਲੋਂ ਕਰਵਾਏ ਗਏ ਪੰਜ ਦਿਨਾਂ ਆਨਲਾਈਨ ਸੈਸ਼ਨ ਵਿਚ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਪਦਮਸ੍ਰੀ ਸੰਤ ਬਲਬੀਰ ...
ਹਰਸਾ ਛੀਨਾ, 24 ਜਨਵਰੀ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਸ੍ਰੀ ਗੁਰੂ ਕਲਗੀਧਰ ਪਬਲਿਕ ਸਕੂਲ ਭਲਾ ਪਿੰਡ ਵਿਖੇ ਮਾਣ ਧੀਆਂ 'ਤੇ ਸਮਾਜ ਭਲਾਈ ਸੰਸਥਾ ਵਲੋਂ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਵੱਖ-ਵੱਖ ਸਕੂਲਾਂ ਦੀਆਂ ਹੋਣਹਾਰ ਬਾਲੜੀਆਂ ਨੂੰ 'ਕੌਮੀ ਬਾਲੜੀ ਦਿਵਸ' ...
ਲੁਧਿਆਣਾ, 24 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਵਿਖੇ ਕਾਰੋਬਾਰੀਆਂ ਦੀ ਇਕ ਮਹੱਤਵਪੂਰਨ ਬੈਠਕ ਹੋਈ, ਜਿਸ ਵਿਚ ਵੱਖ-ਵੱਖ ਮੁਦਿਆਂ ਉਪਰ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਬੈਠਕ ਵਿਚ ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰ ਅਤੇ ਟ੍ਰੇਡਰ ਐਸੋਸੀਏਸ਼ਨ ...
ਅੰਮ੍ਰਿਤਸਰ, 24 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਵਲੋਂ ਕਿਸਾਨਾਂ ਦੇ 26 ਜਨਵਰੀ ਦੀ ਦਿੱਲੀ ਦੀ ਟਰੈਕਟਰ ਪਰੇਡ ਦੇ ਸਮਰਥਨ ਵਿਚ ਅੱਜ ਅੰਮ੍ਰਿਤਸਰ ਵਿਖੇ ਮੋਟਰਸਾਇਕਲ ਰੈਲੀ ਕੱਢੀ ਗਈ ਜੋ ਪਾਰਟੀ ਦਫ਼ਤਰ ਭੰਡਾਰੀ ਪੁੱਲ ਤੋਂ ਸ਼ੁਰੂ ਕਰਕੇ ਹਾਲ ਬਜ਼ਾਰ, ...
ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਗੜ੍ਹਸ਼ੰਕਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX