ਸੰਗਰੂਰ, 24 ਜਨਵਰੀ (ਅਮਨਦੀਪ ਸਿੰਘ ਬਿੱਟਾ) - ਰੇਲਵੇ ਸਟੇਸ਼ਨ ਦੇ ਬਾਹਰ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਜਿਥੇ ਅੱਜ 116ਵੇਂ ਦਿਨ ਵਿਚ ਦਾਖਲ ਹੋ ਗਿਆ, ਜਦਕਿ ਭਾਜਪਾ ਦੀ ਸੂਬਾਈ ਕਾਰਜਕਾਰਨੀ ਦੇ ਮੈਂਬਰ ਅਤੇ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਲਈ ਬਣਾਈ 8 ਮੈਂਬਰੀ ਕਮੇਟੀ ਦੇ ਅਹਿਮ ਮੈਂਬਰ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਅਸਥਾਨ ਪਿੰਡ ਗੁਰਦਾਸਪੁਰਾ ਵਿਖੇ ਚੱਲ ਰਿਹਾ ਧਰਨਾ 104ਵੇਂ ਦਿਨ ਵਿਚ ਦਾਖਲ ਹੋ ਗਿਆ | ਪੂਨੀਆ ਨਿਵਾਸ ਅੱਗੇ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਗੁਰਵੰਤ ਸਿੰਘ ਬਡਰੁੱਖਾਂ, ਸੋਮਨਾਥ ਸ਼ੇਰੋਂ, ਜੀਤ ਸਿੰਘ ਬਡਰੁੱਖਾਂ, ਕਲਿਆਣ ਸਿੰਘ ਥਲੇਸਾ, ਵਰਿਆਮ ਸਿੰਘ ਥਲੇਸਾ, ਬੰਤ ਸਿੰਘ ਮੈਂਬਰ ਪੰਚਾਇਤ ਬਡਰੁੱਖਾਂ, ਭੋਲਾ ਸਿੰਘ ਸ਼ੇਰੋਂ, ਸਿੰਦਰ ਕੌਰ ਬਡਰੁੱਖਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਦ ਤੱਕ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਦੇ ਤਦ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | 26 ਜਨਵਰੀ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ ਅਤੇ ਹਜ਼ਾਰਾਂ ਦੀ ਤਦਾਦ ਵਿਚ ਟਰੈਕਟਰ ਦਿੱਲੀ ਦੇ ਬਾਰਡਰਾਂ ਉੱਤੇ ਇਕੱਤਰ ਹੋ ਚੁੱਕੇ ਹਨ | ਦੂਜੇ ਪਾਸੇ ਰੇਲਵੇ ਸਟੇਸ਼ਨ ਦੇ ਬਾਹਰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਉੱਤੇ ਨਿਰਮਲ ਸਿੰਘ ਬਟਰਿਆਣਾ ਕੁੱਲ ਹਿੰਦ ਕਿਸਾਨ ਸਭਾ, ਇੰਦਰਪਾਲ ਸਿੰਘ, ਰੋਹੀ ਸਿੰਘ ਮੰਗਵਾਲ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਲੱਖਮੀ ਚੰਦ ਜ਼ਿਲ੍ਹਾ ਆਗੂ ਪੰਜਾਬ ਖੇਤ ਮਜਦੂਰ, ਇੰਦਰਜੀਤ ਸਿੰਘ ਛੰਨਾ, ਰਘਵੀਰ ਸਿੰਘ ਛਾਜਲੀ, ਮਹਿੰਦਰ ਸਿੰਘ ਸੰਗਰੂਰ, ਹਰਜੀਤ ਸਿੰਘ ਕਲੌਦੀ, ਰਾਮ ਸਿੰੰਘ ਸੋਹੀਆ, ਗੁਰਬਖਸ਼ੀਸ਼ ਸਿੰਘ, ਸੁਰਜੀਤ ਸਿੰਘ ਭੱਠਲ ਨੇ ਵੀ ਸੰਬੋਧਨ ਕੀਤਾ |
ਟਰੈਕਟਰ ਮਾਰਚ ਨੂੰ ਮਨਜ਼ੂਰੀ ਦੇ ਕੇ ਕੇਂਦਰ ਨੇ ਫਰਾਖਦਿਲੀ ਦਾ ਦਿੱਤਾ ਸਬੂਤ-
ਭਾਜਪਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਟਰੈਕਟਰ ਪਰੇਡ ਦੀ ਮਨਜੂਰੀ ਦੇ ਕੇ ਅਗਾਂਹਵਧੂ ਅਤੇ ਫਰਾਖਦਿਲੀ ਵਾਲੀ ਸੋਚ ਦਾ ਸਬੂਤ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੱਬੇ ਫੀਸਦੀ ਕਿਸਾਨ ਮੰਗਾਂ 'ਤੇ ਸਹਿਮਤੀ ਦੇ ਰਹੀ ਹੈ ਪਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ 'ਤੇ ਅੜੇ ਹੋਏ ਹਨ | ਪੂਨੀਆ ਨੇ ਅਪੀਲ ਕੀਤੀ ਕਿ ਕਿਸਾਨ ਵੀ ਆਪਣੇ ਰਵੱਈਏ ਵਿਚ ਨਰਮੀ ਦਿਖਾਉਣ ਅਤੇ ਕੋਈ ਵਿਚਕਾਰਲਾ ਰਸਤਾ ਅਪਨਾ ਕੇ ਕਿਸਾਨ ਮਸਲੇ ਦਾ ਹੱਲ ਕੱਢਣ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਨੂੰ ਕੀਤੀ ਜਾ ਰਹੀ ਕਿਸਾਨੀ ਪਰੇਡ ਵਿਚ ਸ਼ਾਮਿਲ ਹੋਣ ਲਈ ਪਿੰਡ ਰਾਏ ਸਿੰਘ ਵਾਲਾ ਅਤੇ ਪਿੰਡ ਕਾਕੜਾ ਵਿਚੋਂ ਕਰੀਬ 4 ਦਰਜਨ ਟਰੈਕਟਰਾਂ ਸਮੇਤ ਵੱਡੀ ਗਿਣਤੀ 'ਚ ਕਿਸਾਨਾਂ ਦਾ ਜਥਾ ਗੁਰਦੁਆਰਾ ਸਾਹਿਬ ਟੋਡਰ ਮੱਲ੍ਹ ਤੋਂ ਅਰਦਾਸ ਕਰਾ ਕੇ ਰਵਾਨਾ ਹੋਇਆ | ਇਸ ਮੌਕੇ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਰਵਜਿੰਦਰ ਸਿੰਘ ਕਾਕੜਾ, ਪਿ੍ਤਪਾਲ ਸਿੰਘ ਕਾਕੜਾ , ਬਲਕਾਰ ਸਿੰਘ ਫ਼ੌਜੀ ਆਦਿ ਹਾਜ਼ਰ ਸਨ |
ਬਾਲਣ ਤੇ ਤਰਪਾਲਾਂ ਦੀਆਂ ਭਰੀਆਂ ਟਰਾਲੀਆਂ ਦਿੱਲੀ ਰਵਾਨਾ-
ਕਿਸਾਨ ਆਗੂ ਅਤੇ ਕਾਂਗਰਸ ਸੇਵਾ ਦਲ ਦੇ ਆਗੂ ਅਵਤਾਰ ਸਿੰਘ ਖੁਰਾਣੀ ਨੇ ਕਿਹਾ ਕਿ ਮੌਸਮ ਦੇ ਬਦਲੇ ਮਿਜਾਜ ਕਾਰਨ ਦਿੱਲੀ ਵਿਖੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਬਾਲਣ ਦੇ ਨਾਲ-ਨਾਲ ਤਰਪਾਲਾਂ ਦੀ ਵੀ ਲੋੜ, ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਇਹ ਸਾਮਾਨ ਦਿੱਲੀ ਭੇਜਿਆ ਜਾ ਰਿਹਾ ਹੈ |
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ) - ਐਨ.ਆਰ.ਆਈ. ਸੁੱਖੀ ਘੁੰਮਣ ਝੂੰਦਾਂ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਬਣਾਏ ਗਏ ਕਾਨੂੰਨਾਂ ਵਿਚ ਇਹ ਸਿਆਸੀ ਲੋਕ ਸ਼ਾਮਿਲ ਰਹੇ, ਇਸ ਕਰ ਕੇ ਇਨ੍ਹਾਂ ਸਿਆਸੀ ਲੋਕਾਂ ਦਾ ਵਿਆਹਾਂ ਅਤੇ ਭੋਗਾਂ ਉੱਪਰ ਮੁਕੰਮਲ ਬਾਈਕਾਟ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਤਕ ਇਹ ਜਨਤਕ ਸਮਾਗਮਾਂ 'ਤੇ ਸ਼ਿਰਕਤ ਕਰਦੇ ਰਹਿਣਗੇ ਉਦੋਂ ਤਕ ਇਨ੍ਹਾਂ ਨੂੰ ਆਪਣੇ ਵਲੋਂ ਕੀਤੀਆਂ ਵੱਡੀਆਂ ਗ਼ਲਤੀਆਂ ਦਾ ਅਹਿਸਾਸ ਨਹੀਂ ਹੋਵੇਗਾ |
ਅਮਰਗੜ੍ਹ, (ਜਤਿੰਦਰ ਮੰਨਵੀ) - ਦਿੱਲੀ ਦੀਆਂ ਬਰੂਹਾਂ 'ਤੇ ਚਲ ਰਹੇ ਘੋਲ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਰਹੱਦਾਂ 'ਤੇ ਡਟੇ ਹੋਏ ਹਨ ਉੱਥੇ ਹੀ ਪਿੰਡਾਂ ਅੰਦਰ ਸਮੂਹ ਵਰਗਾ ਨੂੰ ਹਲੂਣਾ ਦੇਣ ਦੇ ਮੰਤਵ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲੜਾਂਗੇ ਸਾਥੀ ਥੇਟਰ ਗਰੁੱਪ ਵਲੋਂ ਸੂਬੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਿਸਾਨੀ ਅੰਦੋਲਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਨਾਟਕ ਖੇਡੇ ਜਾ ਰਹੇ ਹਨ | ਮਲੇਰਕੋਟਲਾ-ਪਟਿਆਲਾ ਸੜਕ ਤੇ ਸਥਿਤ ਮਾਹੋਰਾਣਾ ਟੋਲ ਪਲਾਜ਼ਾ ਵਿਖੇ ਕਿਸਾਨੀ ਸੰਘਰਸ਼ ਦੇ 107ਵੇਂ ਦਿਨ ਲੇਖ ਤੇ ਨਿਰਦੇਸ਼ਕ ਅਨਾਇਤ ਖਾਂ ਵਲੋਂ ਆਪਣੇ ਸਾਥੀਆਂ ਨਾਲ ਜੰਗ ਜਾਰੀ ਰਹੇਗੀ ਨਾਟਕ ਦੀ ਸਫਲ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਭੁਪਿੰਦਰ ਸਿੰਘ ਲਾਂਗੜੀਆਂ, ਲਾਲ ਸਿੰਘ ਤੋਲੇਵਾਲ ਸਾਬਕਾ ਸਰਪੰਚ, ਕਰਮਜੀਤ ਸਿੰਘ ਬਨਭੌਰਾ, ਭਗਵੰਤ ਸਿੰਘ, ਹਰਬੰਸ ਸਿੰਘ, ਰਾਜ ਕੌਰ ਬਨਭੌਰਾ, ਸੁਖਦੇਵ ਕੌਰ, ਗੁਰਜੰਟ ਸਿੰਘ, ਕੁਲਦੀਪ ਕੌਰ ਭੁੱਲਰਾਂ, ਗੁਰਨਾਜ਼, ਚਰਨ ਸਿੰਘ, ਤਿਰਲੋਕ ਸਿੰਘ ਭੁੱਲਰਾਂ ਆਦਿ ਮੌਜੂਦ ਸਨ |
ਧੂਰੀ, (ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਵਿੱਤ ਸਕੱਤਰ ਸ. ਹਰਪਾਲ ਸਿੰਘ ਪੇਧਨੀ ਅਤੇ ਬਲਾਕ ਮਾਲੇਰਕੋਟਲਾ ਦੇ ਆਗੂ ਸ. ਚਮਕੌਰ ਸਿੰਘ ਹਥਨ ਦੀ ਅਗਵਾਈ ਹੇਠ ਮੋਰਚੇ ਦੇ 116ਵੇਂ ਦਿਨ ਟੋਲ ਪਲਾਜ਼ਾ ਲੱਡਾ ਅੱਗੇ ਰੋਸ ਧਰਨਾ ਜਾਰੀ ਰਿਹਾ | ਇਸ ਮੌਕੇ ਸੁਖਵਿੰਦਰ ਸਿੰਘ ਕਾਕਾ ਪੇਧਨੀ, ਹਮੀਰ ਪੇਧਨੀ, ਗਮਦੂਰ ਲੱਡਾ, ਸੁਖਜੀਤ ਲੱਡਾ, ਬਲਜੀਤ ਕੌਰ, ਗੁਰਜੰਟ ਬਾਦਸ਼ਾਹਪੁਰ ਆਦਿ ਹਾਜ਼ਰ ਸਨ |
ਧੂਰੀ, (ਸੁਖਵੰਤ ਸਿੰਘ ਭੁੱਲਰ) - ਖੇਤੀ ਕਾਲੇ ਕਾਨੰੂਨ ਵਿਰੁੱਧ ਦਿੱਲੀ 'ਚ ਕਿਸਾਨੀ ਅੰਦੋਲਨ 'ਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਧੂਰੀ ਤੋਂ ਸੀਨੀਅਰ 'ਆਪ' ਆਗੂ ਸ. ਜਸਵੀਰ ਸਿੰਘ ਜੱਸੀ ਸੇਖੋਂ ਨੇ ਕਿਹਾ ਕਿ ਕਾਲੇ ਬਿੱਲ ਰੱਦ ਕਰਵਾਉਣ ਲਈ ਦੇਸ਼ ਦਾ ਕਿਸਾਨ 26 ਜਨਵਰੀ ਦਿੱਲੀ ਦੀ ਕਿਸਾਨ ਟਰੈਕਟਰ ਮਾਰਚ ਵਿਸ਼ਵ ਪੱਧਰ ਤੱਕ ਨਵਾਂ ਇਤਿਹਾਸ ਸਿਰਜੇਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੰੂਨਾਂ ਵਿਰੁੱਧ ਦਿਨ ਪ੍ਰਤੀ ਦਿਨ ਕਾਫ਼ਲਾ ਵੱਡਾ ਹੋ ਰਿਹਾ ਹੈ ਅਤੇ ਹਰ ਕਿਸਾਨ ਆਪਣੇ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਚੌਕਸ ਅਤੇ ਇਕਜੁੱਟ ਹੈ |
ਧੂਰੀ, (ਸੁਖਵੰਤ ਸਿੰਘ ਭੁੱਲਰ)- ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਕਿਸਾਨਾਂ ਵਲੋਂ 26 ਜਨਵਰੀ ਦੀ ਕਿਸਾਨ ਟਰੈਕਟਰ ਮਾਰਚ ਲਈ ਪਿੰਡ ਕਹੇਰੂ ਤੋਂ ਵਿਸ਼ੇਸ਼ ਤੌਰ ਉੱਤੇ ਤਿਆਰ ਕਰਵਾਏ ਕਿਸਾਨੀ ਸੰਦੇਸ਼ ਨੂੰ ਦਰਸਾਉਂਦਾ ਅਤੇ ਗੁਰੂਆਂ, ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦੇ ਫਲੈਕਸਾਂ ਨਾਲ ਬਣਾਇਆ ਟਰਾਲਾ ਵੱਡਾ ਕਾਫ਼ਲੇ ਸਮੇਤ ਰਵਾਨਾ ਹੋਇਆ | ਇਸ ਸਬੰਧੀ ਜਾਣਕਾਰੀ ਕਿਸਾਨ ਆਗੂ ਸਾਬਕਾ ਸਰਪੰਚ ਪਰਗਟ ਸਿੰਘ ਕਹੇਰੂ ਨੇ ਦਿੱਤੀ | ਇਸ ਸੁਵਿਧਾਵਾਂ ਵਾਲੀ ਟਰਾਲੀ ਨੂੰ ਉਹ ਕਿਸਾਨ ਸੰਘਰਸ਼ ਸਮਾਪਤੀ ਤੱਕ ਕਿਸਾਨੀ ਮੋਰਚੇ 'ਚ ਹੀ ਮੌਜੂਦ ਰਹੇਗੀ |
ਮਸਤੂਆਣਾ ਸਾਹਿਬ, (ਦਮਦਮੀ)- ਪਿੰਡ ਬਹਾਦਰਪੁਰ ਦੇ ਯੂਥ ਵਿੰਗ ਵਲੋਂ ਪਿੰਡ 'ਚ ਜਾਗਰੂਕ ਰੈਲੀ ਕੱਢੀ ਗਈ | ਇਸ ਸਮੇਂ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਦਿੱਲੀ ਵਲ ਚਾਲੇ ਪਾਉਣੇ ਚਾਹੀਦੇ ਹਨ | ਇਸ ਸਮੇਂ ਯੂਥ ਵਿੰਗ ਦੇ ਪ੍ਰਧਾਨ ਬੱਗਾ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਚਮਕੌਰ ਸਿੰਘ, ਖ਼ਜ਼ਾਨਚੀ ਕਮਲ ਸਿੰਘ, ਗੋਲਾ ਸਿੰਘ, ਢੋਲੀ ਮੋੜ, ਜਗਤਾਰ ਸਿੰਘ, ਘੱਪੀ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ |
ਮਲੇਰਕੋਟਲਾ, (ਕੁਠਾਲਾ) - ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਹੋ ਰਹੀ ਕਿਸਾਨ ਟਰੈਕਟਰ ਰੈਲੀ ਵਿਚ ਸ਼ਾਮਿਲ ਹੋਣ ਲਈ ਦਸਮੇਸ਼ ਕਿਸਾਨ ਕਲੱਬ ਦੇ ਪ੍ਰਧਾਨ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਟਰੈਕਟਰਾਂ ਦੇ ਇਕ ਵਿਸ਼ਾਲ ਕਾਫ਼ਲੇ ਨੂੰ ਅੱਜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਜੈਪਾਲ ਸਿੰਘ ਮੰਡੀਆਂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਪ੍ਰਧਾਨ ਘੁੰਮਣ ਦੇ ਨਾਲ ਗਿਆਨੀ ਅਵਤਾਰ ਸਿੰਘ ਬਧੇਸ਼ਾ, ਕਿਸਾਨ ਆਗੂ ਪਲਵਿੰਦਰ ਸਿੰਘ ਬਾਜਵਾ, ਅੰਮਿ੍ਤ ਸਿੰਘ ਚੀਮਾ ਆਦਿ ਹਾਜ਼ਰ ਸਨ |
ਛਾਜਲੀ, (ਕੁਲਵਿੰਦਰ ਸਿੰਘ ਰਿੰਕਾ) - ਦਿੱਲੀ ਵਿਖੇ ਹੋਣ ਵਾਲੀ ਟਰੈਕਟਰ ਪਰੇਡ ਲਈ ਛਾਜਲੀ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜਥਾ ਰਵਾਨਾ ਹੋਇਆ | ਇਸ ਵਿਚ ਕੁਲਵੰਤ ਸਿੰਘ ਸਮਰਾ, ਮਨੀ ਗਰੇਵਾਲ, ਰੂਪੀ ਪੂਨੀਆ, ਸੇਮੀ ਚੱਠਾ, ਜੋਗਾ ਗੇਲਾ, ਗੁਰਸੇਵਕ ਧਾਲੀਵਾਲ, ਸੋਨੀ ਵਾਲੀਆਂ,ਆਸੂ ਵਾਲੀਆਂ,ਕਾਲਾ ਸਿੱਧੂ, ਜੱਗੀ ਜੱਟ, ਰਮਨ ਸਹਾਰਨ ਆਦਿ ਰਵਾਨਾ ਹੋਏ |
ਮਲੇਰਕੋਟਲਾ, (ਕੁਠਾਲਾ) - ਕੇਂਦਰੀ ਖੇਤੀ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਦੋ ਮਹੀਨਿਆਂ ਤੋਂ ਕੇਂਦਰੀ ਮੋਦੀ ਸਰਕਾਰ ਖ਼ਿਲਾਫ਼ ਮੋਰਚਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ (ਡੀ) ਦੇ ਸੀਨੀਅਰ ਆਗੂ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ ਨੇ ਇਕ ਵੱਡੇ ਕਾਫ਼ਲੇ ਸਮੇਤ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਪਹੁੰਚ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿੰਮੇਵਾਰ ਆਗੂਆਂ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਮਦਦ ਭੇਟ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਕਾਰੀ ਮਾਰਕੀਟਿੰਗ ਸਭਾ ਦੇ ਡਾਇਰੈਕਟਰ ਹਰਜੀਤ ਸਿੰਘ ਭੈਣੀ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੇ ਆਦੇਸ਼ਾਂ 'ਤੇ ਜਥੇਦਾਰ ਚੰਦੂਰਾਈਆਂ ਦੀ ਪੂਰੀ ਟੀਮ ਕਿਸਾਨ ਮੋਰਚੇ ਵਿਚ ਦਿਨ ਰਾਤ ਡਟੀ ਹੋਈ ਹੈ |
ਸੰਗਰੂਰ, 24 ਜਨਵਰੀ (ਦਮਨਜੀਤ ਸਿੰਘ) - ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਕੌਮੀ ਝੰਡਾ ...
ਲਹਿਰਾਗਾਗਾ, 24 ਜਨਵਰੀ (ਸੂਰਜ ਭਾਨ ਗੋਇਲ)-ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਕਰਵਾਈ ਓਪਨ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਲਹਿਰਾਗਾਗਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕੋਚ ਮਨਪ੍ਰੀਤ ਸਿੰਘ ਮੋਨੂੰ ਨੇ ਦੱਸਿਆ ਕਿ ਉਕਤ ਚੈਂਪੀਅਨਸ਼ਿਪ ਜੋ ...
ਸੰਗਰੂਰ, 24 ਜਨਵਰੀ (ਦਮਨਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਗਰੂਰ ਅੰਦਰ (ਯੂਨੀਅਨ ਦੇ ਦਾਅਵੇ ਅਨੁਸਾਰ) ਨਕਲੀ ਝੰਡੇ ਵੇਚ ਰਹੇ ਇਕ ਪਿ੍ੰਟਿੰਗ ਪ੍ਰੈੱਸ ਮਾਲਕ ਨੂੰ ਯੂਨੀਅਨ ਦੇ ਆਗੂਆਂ ਪਾਸੋਂ ਜਨਤਕ ਤੌਰ 'ਤੇ ਮੁਆਫ਼ੀ ਮੰਗ ਕੇ ਖਹਿੜਾ ਛਡਾਉਣਾ ...
ਸੰਗਰੂਰ, 24 ਜਨਵਰੀ (ਧੀਰਜ ਪਸ਼ੋਰੀਆ) - ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਬੇਰੁਜ਼ਗਾਰ ਸਾਂਝੇ ਮੋਰਚੇ ਵਲੋਂ ਲਾਇਆ ਮੋਰਚਾ ਅੱਜ 24 ਵੇਂ ਦਿਨ ਵੀ ਜਾਰੀ ਰਿਹਾ | ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਵਿਧਾਨ ਸਭਾ ਹਲਕੇ ਵਿਚ ਪਿੰਡ-ਪਿੰਡ ਜਾ ਕੇ ...
ਧਰਮਗੜ੍ਹ, 24 ਜਨਵਰੀ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਫ਼ਤਹਿਗੜ੍ਹ ਗੰਢੂਆਂ ਵਿਖੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਕੈਡਮੀ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਸ਼ਰਧਾ ਪੂਰਵਕ ਮਨਾਇਆ ...
ਸੰਗਰੂਰ, 24 ਜਨਵਰੀ (ਦਮਨਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇੇਠ ਦਿੱਲੀ ਵਿਚ 26 ...
ਰਤਨ ਸਿੰਘ ਭੰਡਾਰੀ 70090-38889 ਮੂਲੋਵਾਲ- ਪਿੰਡ ਬੁਗਰਾ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਤੋਂ 7 ਕਿਲੋਮੀਟਰ ਲਹਿੰਦੇ ਵੱਲ ਬਰਨਾਲਾ ਮਾਰਗ ਉੱਤੇ ਸਥਿਤ ਪਿੰਡ ਕਈ ਵਿਲੱਖਣ ਸਖ਼ਸ਼ੀਅਤਾਂ ਤੇ ਸੰਸਥਾਵਾਂ ਦਾ ਇਤਿਹਾਸ ਤੇ ਵਰਤਮਾਨ ਸਮੋਇਆ ਹੈ | ਸਿਰਸੇ ਨੇੜੇ ਗੁੜੇ ...
ਬਰਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸੀ.ਆਈ.ਏ. ਸਟਾਫ਼ ਬਰਨਾਲਾ ਵਲੋਂ ਦੋ ਔਰਤਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਬਚਨ ਸਿੰਘ ...
ਅਮਰਗੜ੍ਹ, 24 ਜਨਵਰੀ (ਸੁਖਜਿੰਦਰ ਸਿੰਘ ਝੱਲ)-ਫਰਵਰੀ ਮਹੀਨੇ ਵਿਚ ਹੋਣ ਜਾ ਰਹੀਆਂ ਨਗਰ ਪੰਚਾਇਤ ਅਮਰਗੜ੍ਹ ਦੀਆਂ ਚੋਣਾਂ ਲੜਨ ਲਈ ਜਿੱਥੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਕਮਰਕੱਸੇ ਕੀਤੇ ਹੋਏ ਹਨ, ਉਥੇ ਹੀ ਭਾਜਪਾ ਇਸ ਦੌੜ ਵਿਚੋਂ ਬਾਹਰ ਹੋਈ ਜਾਪਦੀ ਹੈ ...
ਸੁਨਾਮ ਊਧਮ ਸਿੰਘ ਵਾਲਾ, 24 ਜਨਵਰੀ (ਧਾਲੀਵਾਲ, ਭੁੱਲਰ)-ਸ਼ਹਿਰ 'ਚ ਇਕ ਨਾਬਾਲਗ ਲੜਕੇ ਨਾਲ ਦੋ ਨੌਜਵਾਨਾਂ ਵਲੋਂ ਕਥਿਤ ਤੌਰ 'ਤੇ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਨਾਬਾਲਗ ਲੜਕੇ ਨੇ ਦੱਸਿਆ ਕਿ ਉਹ ਸ਼ਹਿਰ ਦੀ ਪੁਰਾਣੀ ...
ਸੰਗਰੂਰ, 24 ਜਨਵਰੀ (ਅਮਨਦੀਪ ਸਿੰਘ ਬਿੱਟਾ) - ਨਜ਼ਦੀਕੀ ਪਿੰਡ ਗੰਗਾ ਸਿੰਘ ਵਾਲਾ ਵਿਖੇ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ਦਾ ਕੰਮ ਜੋ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ ਅੱਜ ਆਰੰਭ ਕਰਵਾਇਆ ਗਿਆ | ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਜ਼ਿਲ੍ਹਾ ਸ਼ਿਕਾਇਤ ਕਮੇਟੀ ...
ਲੌਾਗੋਵਾਲ, 24 ਜਨਵਰੀ (ਵਿਨੋਦ, ਖੰਨਾ) -ਰੋਜ਼ਾਨਾ ਅਜੀਤ ਦੇ ਏਜੰਟ ਪ੍ਰਦੀਪ ਸੱਪਲ ਦੇ ਮਾਤਾ ਅਤੇ ਸਾਬਕਾ ਲੋਕ ਸੰਪਰਕ ਅਧਿਕਾਰੀ ਗੋਪਾਲ ਸਿੰਘ ਦਰਦੀ ਦੇ ਸੱਸ ਮਾਤਾ ਲੱਛਮੀ ਦੇਵੀ ਨਮਿੱਤ ਅੰਤਿਮ ਅਰਦਾਸ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਰੰਧਾਵਾ ਪੱਤੀ ...
ਸੁਨਾਮ ਊਧਮ ਸਿੰਘ ਵਾਲਾ, 24 ਜਨਵਰੀ (ਰੁਪਿੰਦਰ ਸਿੰਘ ਸੱਗੂ) - ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਸ. ਨਰਿੰਦਰ ਸਿੰਘ ਠੇਕੇਦਾਰ ਅੱਜ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਆਖਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ | ਇਹ ਐਲਾਨ ਉਨ੍ਹਾਂ ਨੇ ਵਾਰਡ ਨੰਬਰ 14 ...
ਮਸਤੂਆਣਾ ਸਾਹਿਬ, 24 ਜਨਵਰੀ (ਦਮਦਮੀ) ਵੱਡਾ ਗੁਰਦੁਆਰਾ ਸਾਹਿਬ ਬਾਬਾ ਕਾਹਨ ਸਿੰਘ ਉੱਭਾਵਾਲ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਵਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ...
ਲਹਿਰਾਗਾਗਾ, 24 ਜਨਵਰੀ (ਸੂਰਜ ਭਾਨ ਗੋਇਲ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵਲੋਂ ਹਲਕੇ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤਾੋ ਪ੍ਰਭਾਵਿਤ ਹੋ ਕੇ ਲਹਿਰਾਗਾਗਾ ਦੇ ਵਾਰਡ ਨੰ 10 ਅਤੇ 11 ਦੇ ਵਾਸੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ...
ਮਲੇਰਕੋਟਲਾ, 24 ਜਨਵਰੀ (ਕੁਠਾਲਾ)-ਅੱਜ ਨੇੜਲੇ ਪਿੰਡ ਮਾਣਕਮਾਜਰਾ ਵਿਖੇ ਵੱਡੀ ਗਿਣਤੀ ਕਿਸਾਨਾਂ ਦੀ ਮੌਜੂਦਗੀ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੀ ਹੋਈ ਚੋਣ ਦੌਰਾਨ ਸਤਨਾਮ ਸਿੰਘ ਨੂੰ ਜਥੇਬੰਦੀ ਦਾ ਪ੍ਰਧਾਨ ਚੁਣ ਲਿਆ ਗਿਆ | ਜਥੇਬੰਦੀ ...
ਸੰਗਰੂਰ, 24 ਜਨਵਰੀ (ਚੌਧਰੀ ਨੰਦ ਲਾਲ ਗਾਂਧੀ)-ਸਮਾਜ ਸੇਵਾ, ਲੋਕ ਭਲਾਈ, ਪੈਨਸ਼ਨਰਾਂ ਅਤੇ ਬਜ਼ੁਰਗਾਂ ਦੀ ਭਲਾਈ ਅਤੇ ਸਤਿਕਾਰ ਨੂੰ ਸਮਰਪਿਤ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਐਮ.ਐਾਡ.ਏ.) ਵਲੋਂ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ...
ਮਲੇਰਕੋਟਲਾ, 24 ਜਨਵਰੀ (ਕੁਠਾਲਾ)-ਮਲੇਰਕੋਟਲਾ ਨਗਰ ਕੌਾਸਲ ਦੀਆਂ 14 ਫਰਵਰੀ ਨੂੰ ਹੋ ਰਹੀਆਂ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਅਤੇ ਕੋਵਿਡ-19 ਸਬੰਧੀ ਜਾਰੀ ਹਿਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਟੀ. ਬੈਨਿਥ ਨੇ ਵੱਖ-ਵੱਖ ਸਿਆਸੀ ...
ਜਖੇਪਲ, 24 ਜਨਵਰੀ (ਮੇਜਰ ਸਿੰਘ ਸਿੱਧੂ) - 2004 ਤੋਂ ਬਾਅਦ ਭਰਤੀ ਹੋਏ ਪਾਵਰ ਕਾਮ ਦੇ ਮੁਲਾਜ਼ਮਾਂ ਦੀ ਮੀਟਿੰਗ ਸਬ ਡਿਵੀਜ਼ਨ ਪ੍ਰਧਾਨ ਸੁਖਵੰਤ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 7 ਫਰਵਰੀ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੋਸ ਰੈਲੀ ਦੀਆਂ ਤਿਆਰੀਆਂ ...
ਸੁਨਾਮ ਊਧਮ ਸਿੰਘ ਵਾਲਾ, 24 ਜਨਵਰੀ (ਭੁੱਲਰ, ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀ: ਆਗੂ ਅਤੇ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਮਸਲੇ ਨੂੰ ਹੱਲ ਕਰਨ ...
ਸ਼ੇਰਪੁਰ, 24 ਜਨਵਰੀ (ਦਰਸ਼ਨ ਸਿੰਘ ਖੇੜੀ) - ਪ੍ਰਸਿੱਧ ਡੇਰਾ ਝਿੜੀ ਗੁਰਬਖਸਪੁਰਾ ਦੇ ਲੰਗਰ ਹਾਲ ਦੀ ਕਾਰਸੇਵਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰ ਕੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸ਼ੁਰੂ ਕੀਤੀ ਗਈ | ਇਸ ਸਮੇਂ ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX