ਐਬਟਸਫੋਰਡ, 24 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਸਥਿਤ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ, ਗੁਰਦੁਆਰਾ ਕਲਗੀਧਰ ਦਰਬਾਰ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਤੇ ਪੰਜਾਬੀ ਸਾਹਿਤ ਸਭਾ ਵਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਵਿਖੇ ਸੰਘਰਸ਼ ਕਰ ਰਹੇ ਭਾਰਤੀ ਕਿਸਾਨਾਂ ਦੇ ਹੱਕ ਵਿਚ ਕਿਸਾਨ ਮੋਰਚਾ ਕਾਰ ਰੈਲੀ ਕੀਤੀ ਗਈ, ਜਿਸ ਵਿਚ 500 ਤੋਂ ਵੱਧ ਵਹੀਕਲ ਸ਼ਾਮਿਲ ਹੋਏ | ਇਹ ਕਾਰ ਰੈਲੀ ਐਬਟਸਫੋਰਡ ਦੇ ਰੋਟਰੀ ਸਟੇਡੀਅਮ ਤੋਂ ਸ਼ੁਰੂ ਹੋ ਕੇ ਤਕਰੀਬਨ 80 ਕਿੱਲੋਮੀਟਰ ਦਾ ਪੈਂਡਾ ਤੈਅ ਕਰਕੇ ਵੈਨਕੂਵਰ ਦੀ ਆਰਟ ਗੈਲਰੀ 'ਤੇ ਪਹੁੰਚ ਕੇ ਸਮਾਪਤ ਹੋ ਗਈ | ਇਸ ਮੌਕੇ ਕਾਰਾਂ 'ਤੇ ਲੱਗੀਆਂ ਕਿਸਾਨ-ਮਜ਼ਦੂਰ ਏਕਤਾ ਅਤੇ ਖ਼ਾਲਸਾਈ ਚਿੰਨ੍ਹ ਖੰਡੇ ਵਾਲੀਆਂ ਹਰੀਆਂ ਤੇ ਪੀਲੀਆਂ ਝੰਡੀਆਂ ਸਿੰਘੂ ਬਾਰਡਰ ਦੀ ਯਾਦ ਤਾਜ਼ਾ ਕਰਵਾ ਰਹੀਆਂ ਸਨ | ਰੈਲੀ ਵਿਚ ਸ਼ਾਮਿਲ ਸੈਂਕੜੇ ਕਿਸਾਨ ਸਮਰਥਕਾਂ ਨੇ ਭਾਰਤ ਸਰਕਾਰ ਨੂੰ ਤਿੰਨੇ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ | ਕਾਰ ਰੈਲੀ ਦੀ ਸ਼ੁਰੂਆਤ ਮੌਕੇ ਕੈਨੇਡਾ ਦੇ ਸੰਸਦ ਮੈਂਬਰ ਬਰੈੱਡ ਵਿਸ਼, ਸਾਬਕਾ ਸੰਸਦ ਮੈਂਬਰ ਜਤੀ ਸਿੱਧੂ, ਕੌਾਸਲਰ ਕੁਲਦੀਪ ਕੌਰ ਚਾਹਲ ਤੇ ਪੰਜਾਬੀ ਗਾਇਕ ਸੋਨੀ ਧੁੱਗਾ ਨੇ ਸੰਬੋਧਨ ਕੀਤਾ |
ਗਲਾਸਗੋ, 24 ਜਨਵਰੀ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਅਲਕੋਹਲ ਤੇ ਹਿੰਸਾ ਘਟਾਉਣ ਵਾਲੀ ਲਨਾਰਕਸ਼ਾਇਰ ਬ੍ਰਾਂਚ ਦੀ ਪੁਲਿਸ ਨੇ ਸਕਾਟਲੈਂਡ ਦੇ ਕਸਬਿਆਂ ਬਿੱਲਸਿੱਲ (ਮਦਰਵੈੱਲ ਰੋਡ) ਅਤੇ ਮਦਰਵੈੱਲ (ਡਲਰੀਆਡਾ ਕਰੈਜੈਂਟ) ਦੇ ਦੋ ਘਰਾਂ ਵਿਚ ਛਾਪੇਮਾਰੀ ਕਰਕੇ ...
ਬਰੇਸ਼ੀਆ (ਇਟਲੀ), 24 ਜਨਵਰੀ (ਬਲਦੇਵ ਸਿੰਘ ਬੂਰੇਜੱਟਾਂ)- ਇਟਲੀ 'ਚ ਵੱਸਦੇ ਪੰਜਾਬੀ ਹਰਜੀਤ ਸਿੰਘ ਨੇ ਆਪਣੇ ਭਾਈਚਾਰੇ ਦਾ ਨਾਂਅ ਰੌਸ਼ਨ ਕਰਨ ਲਈ ਇਕ ਨਵਾਂ ਮਾਅਰਕਾ ਮਾਰਿਆ ਹੈ | ਉਸ ਵਲੋਂ ਆਪਣੀ ਪਤਨੀ ਮਨਜੀਤ ਕੌਰ ਦੇ ਜਨਮ ਦਿਨ 'ਤੇ ਤੋਹਫ਼ੇ ਵਜੋਂ ਚੰਨ 'ਤੇ ਇਕ ਏਕੜ ਦਾ ...
ਮੈਲਬੌਰਨ, 24 ਜਨਵਰੀ (ਸਰਤਾਜ ਸਿੰਘ ਧੌਲ)-ਕਿਸਾਨਾਂ ਦੇ ਹੱਕ 'ਚ ਇੱਥੇ ਲਗਾਤਾਰ ਸ਼ਾਂਤਮਈ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ | ਅੱਜ ਫਿਰ ਬਹੁਤ ਸਾਰੇ ਭਾਰਤੀ ਲੋਕਾਂ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ ਲਈ ਪ੍ਰਦਰਸ਼ਨ ਕੀਤਾ ਗਿਆ | ਵੱਖ-ਵੱਖ ਬੁਲਾਰਿਆਂ ਨੇ ਭਾਰਤੀ ਸਰਕਾਰ ...
ਸਿਡਨੀ, 24 ਜਨਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਕੋਵਿਡ-19 ਤੋਂ ਬਚਾਓ ਟੀਕਾਕਰਨ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਹੋਣ ਦੀ ਉਮੀਦ ਹੈ | 65 ਹਜ਼ਾਰ ਵੀਜ਼ਾ ਧਾਰਕਾਂ ਨੂੰ ਛੱਡ ਕੇ ਇਹ ਵੈਕਸੀਨ ਮੁਫ਼ਤ ਦਿੱਤੀ ਜਾਵੇਗੀ | 601 ਇਲੈਕਟ੍ਰਾਨਿਕ ਟਰੈਵਲ ਅਥਾਰਟੀ, 651 ...
ਸੈਕਰਾਮੈਂਟੋ, 24 ਜਨਵਰੀ (ਹੁਸਨ ਲੜੋਆ ਬੰਗਾ)- ਰਾਜ ਪਾਰਖ ਭਾਰਤੀ ਮੂਲ ਦਾ ਪਹਿਲਾ ਘੱਟ ਗਿਣਤੀ ਨਾਲ ਸਬੰਧਤ ਅਮਰੀਕੀ ਹੈ ਜਿਸ ਨੂੰ ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਵਿਚ ਕਾਰਜਕਾਰੀ ਯੂ.ਐਸ. ਅਟਾਰਨੀ ਨਿਯੁਕਤ ਕੀਤਾ ਗਿਆ ਹੈ | ਪਾਰਖ ਜੋ ਅਸਿਸਟੈਂਟ ਯੂ.ਐਸ. ਅਟਾਰਨੀ ਵਜੋਂ ...
ਨਵੀਂ ਦਿੱਲੀ, 24 ਜਨਵਰੀ (ਏਜੰਸੀ)- ਆਪਣੀ ਦੋਸਤ ਨਤਾਸ਼ਾ ਦਲਾਲ ਨਾਲ ਵਿਆਹ ਰਚਾਉਣ ਜਾ ਰਹੇ ਬਾਲੀਵੁੱਡ ਅਦਾਕਾਰ ਵਰੁਣ ਧਵਨ ਦੀ ਕਾਰ ਦਾ ਹਾਦਸਾ ਹੋ ਗਿਆ | ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੇ ਵਿਆਹ ਸਬੰਧੀ ਪ੍ਰੋਗਰਾਮ 'ਦਾ ਮੇਸ਼ਨ ਹਾਊਸ' 'ਚ ਚੱਲ ਰਹੇ ਹਨ | ਪਤਾ ਲੱਗਾ ਹੈ ਕਿ ...
ਨਵੀਂ ਦਿੱਲੀ, 24 ਜਨਵਰੀ (ਏਜੰਸੀ)-'ਪਵਿੱਤਰ ਰਿਸ਼ਤਾ' ਦੇ ਅਦਾਕਾਰ ਕਰਨਵੀਰ ਮਹਿਰਾ ਤੇ ਅਦਾਕਾਰਾ ਨਿਧੀ ਵੀ. ਸੇਠ ਦਾ ਵਿਆਹ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਰਵਾਇਤੀ ਰਸਮਾਂ ਰਿਵਾਜ਼ਾਂ ਮੁਤਾਬਿਕ ਹੋਇਆ | ਇਸ ਮੌਕੇ ਦੋਵਾਂ ਦੇ ਪਰਿਵਾਰਕ ਮੈਂਬਰ ਤੇ ਕੁਝ ਦੋਸਤ ਹੀ ...
ਵਾਰਾਨਸੀ, 24 ਜਨਵਰੀ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਪ੍ਰਵਾਸੀ ਪੰਛੀਆਂ ਨੂੰ ਦਾਣੇ ਖਿਲਾਉਂਦੇ ਹੋਏ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਧਵਨ ਦੀ ਇਹ ਫੋਟੋ ਬਨਾਰਸ ਦੀ ਹੈ | ਜਿਥੇ ਉਨ੍ਹਾਂ ਬਾਬਾ ਵਿਸ਼ਵਨਾਥ ਦੇ ਦਰਸ਼ਨ ...
ਵਿਨੀਪੈਗ, 24 ਜਨਵਰੀ (ਸਰਬਪਾਲ ਸਿੰਘ)-ਦੁਨੀਆ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਪਸਾਰ ਨੂੰ ਘੱਟ ਕਰਨ ਲਈ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਗੁਆਂਢੀ ਮੁਲਕਾਂ ਵਲੋਂ ਹੋ ਰਹੀਆਂ ਨਿਰੰਤਰ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਕ ਵਾਰ ਫਿਰ ਤੋਂ ਅਮਰੀਕਾ ਰਾਹੀਂ ...
ਸੈਕਰਾਮੈਂਟੋ, 24 ਜਨਵਰੀ (ਹੁਸਨ ਲੜੋਆ ਬੰਗਾ)- ਅਮਰੀਕਾ 'ਚ ਬੱਚਿਆਂ ਤੇ ਲੇਬਰ ਦੀ ਤਸਕਰੀ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਕਾਰਨ ਜਾਂਚ ਏਜੰਸੀਆਂ ਦਬਾਅ ਹੇਠ ਹਨ | ਐਫ. ਬੀ. ਆਈ. ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਹਾਲ ਹੀ ਵਿਚ ਵੱਖ ਵੱਖ ਜਾਂਚ ਏਜੰਸੀਆਂ ਵਲੋਂ ਕੀਤੀ ਗਈ ਸਾਂਝੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX