ਤਾਜਾ ਖ਼ਬਰਾਂ


ਸਿੱਖਾਂ ਨੇ ਖੋਲ੍ਹਿਆ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ, ਹੋਵੇਗਾ ਮੁਫ਼ਤ ਇਲਾਜ
. . .  7 minutes ago
ਨਵੀਂ ਦਿੱਲੀ, 7 ਮਾਰਚ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ 'ਚ ਅੱਜ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ ਖੋਲ੍ਹਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ...
ਪ੍ਰਧਾਨ ਮੰਤਰੀ ਮੋਦੀ ਨੇ ਸ਼ਿਲਾਂਗ 'ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਦਾ ਕੀਤਾ ਉਦਘਾਟਨ
. . .  15 minutes ago
ਨਵੀਂ ਦਿੱਲੀ, 7 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨ ਔਸ਼ਧੀ ਸਮਾਰੋਹ 'ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਿਲਾਂਗ 'ਚ ਬਣੇ 7500ਵੇਂ ਜਨ ਔਸ਼ਧੀ ਕੇਂਦਰ ਦਾ ਉਦਘਾਟਨ...
ਲਦਾਖ਼ 'ਚ ਲੱਗੇ ਭੂਚਾਲ ਦੇ ਝਟਕੇ
. . .  33 minutes ago
ਲੇਹ, 7 ਮਾਰਚ- ਲਦਾਖ਼ 'ਚ ਅੱਜ ਸਵੇਰੇ 9.57 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ...
11 ਮਾਰਚ ਨੂੰ ਜਲੰਧਰ 'ਚ ਮਨਾਏ ਜਾ ਰਹੇ ਵੈਟਨਰੀ ਇੰਸਪੈਕਟਰ ਦਿਵਸ ਦੀਆਂ ਤਿਆਰੀਆਂ ਮੁਕੰਮਲ -- ਸੱਚਰ,ਮਹਾਜ਼ਨ
. . .  about 1 hour ago
ਪਠਾਨਕੋਟ,7 ਮਾਰਚ (ਚੌਹਾਨ ) ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ 11 ਮਾਰਚ 2021 ਨੂੰ ਦੇਸ਼ ਭਗਤ ਯਾਦਗਾਰ ਹਾਲ ...
ਪ੍ਰਧਾਨ ਮੰਤਰੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ ਜਨਤਕ ਰੈਲੀ ਨੂੰ ਕਰਨਗੇ ਸੰਬੋਧਨ
. . .  about 2 hours ago
ਨਵੀਂ ਦਿੱਲੀ,07 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਵਿਖੇ...
ਜੰਮੂ-ਕਸ਼ਮੀਰ 'ਚ ਲੱਗੇ ਭੁਚਾਲ ਦੇ ਝਟਕੇ
. . .  about 2 hours ago
ਜੰਮੂ-ਕਸ਼ਮੀਰ,07 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਵਿਖੇ ਲੱਗੇ ਭੂਚਾਲ ਦੇ ਝਟਕੇ...
ਬਰਨਾਲਾ : ਇਕ ਸ਼ਰਾਰਤੀ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ
. . .  about 3 hours ago
ਹੰਡਿਆਇਆ /ਬਰਨਾਲਾ ,7 ਮਾਰਚ (ਗੁਰਜੀਤ ਸਿੰਘ ਖੁੱਡੀ )- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਖੁਰਦ ਵਿਖੇ ਬੀਤੀ ਸ਼ਾਮ ਨੂੰ ਇਕ ਸ਼ਰਾਰਤੀ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ....
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਜ਼ਿਲ੍ਹੇ ’ਚ ਨਾਈਟ ਕਰਫਿਊ ਲਗਾਉਣ ਦੇ ਹੁਕਮ
. . .  1 day ago
ਟਿਕਰੀ ਬਾਰਡਰ ਤੇ ਰੋਸ ਧਰਨੇ ਤੇ ਬੈਠੇ ਪਿੰਡ ਗੰਢੂਆ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਰੁਪਿੰਦਰ ਸਿੰਘ ਸੱਗੂ) - ਟਿਕਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਵਿਚ ਗਏ ਪਿੰਡ ਗੰਢੂਆ ਦੇ ਕਿਸਾਨ ਜਨਕ ਸਿੰਘ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ...
ਭਾਜਪਾ ਨੇ ਪੱਛਮੀ ਬੰਗਾਲ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਨੰਦੀਗ੍ਰਾਮ 'ਤੇ ਟਿੱਕੀਆਂ ਹੁਣ ਤੋਂ ਹੀ ਨਜ਼ਰਾਂ
. . .  1 day ago
ਨਵੀਂ ਦਿੱਲੀ, 6 ਮਾਰਚ - ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ 57 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸਭ ਤੋਂ ਅਹਿਮ ਨਾਮ ਸ਼ੁਭੇਂਦੂ ਅਧਿਕਾਰੀ ਦਾ ਹੈ, ਜੋ ਨੰਦੀਗ੍ਰਾਮ ਤੋਂ ਚੋਣ ਲੜੇਗਾ...
ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਫਾਟਕ ਮੈਨ ਦੀ ਮੌਤ
. . .  1 day ago
ਬਹਿਰਾਮ, 6 ਮਾਰਚ {ਨਛੱਤਰ ਸਿੰਘ ਬਹਿਰਾਮ} ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਰੇਲਵੇ ਫਾਟਕ ਮੈਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਰੇਲਵੇ ਪੁਲਿਸ ਮਲਾਜਮਾਂ ਅਤੇ ਏ.ਐਸ.ਆਈ...
ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਮੁੰਬਈ, 6 ਮਾਰਚ- ਭਾਜਪਾ ਨੇਤਾ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਮੁੰਬਈ ਦੇ ਕੂਪਰ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ...
ਲੰਬੇ ਅਨੁਭਵਾਂ 'ਚੋਂ ਨਿਕਲਿਆ ਸੀ ਪੰਜਾਬੀ ਪੱਤਰਕਾਰ ਮੇਜਰ ਸਿੰਘ- ਛੋਟੇਪੁਰ
. . .  1 day ago
ਕਲਾਨੌਰ, 6 ਮਾਰਚ (ਪੁਰੇਵਾਲ)-ਪੰਜਾਬੀ ਪੱਤਰਕਾਰੀ 'ਚ ਅਹਿਮ ਨਾਂ ਨਾਲ ਜਾਣੇ ਜਾਂਦੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦਾ ਇਸ ਤਰ੍ਹਾਂ ਬੇਵਕਤ ਚਲੇ ਜਾਣ ਨਾਲ ਸਮਾਜ ਸਮੇਤ ਪੱਤਰਕਾਰੀ ਖੇਤਰ 'ਚ ਵੱਡਾ ਘਾਟਾ...
ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
. . .  1 day ago
ਪਠਾਨਕੋਟ, 6 ਮਾਰਚ (ਸੰਧੂ)- ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ 'ਰੋਜ਼ਾਨਾ ਅਜੀਤ' ਦੇ ਸੀਨੀਅਰ ਸਟਾਫ਼ ਰਿਪੋਰਟਰ ਮੇਜਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...
ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦਿਹਾਂਤ 'ਤੇ ਇਲਾਕਾ ਲੌਂਗੋਵਾਲ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 6 ਮਾਰਚ (ਸ. ਸ. ਖੰਨਾ, ਵਿਨੋਦ)- 'ਰੋਜ਼ਾਨਾ ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ, ਜਿਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਨ੍ਹਾਂ 'ਚ...
ਕੋਰੋਨਾ ਕਾਰਨ 6 ਮਾਰਚ ਤੋਂ ਨਵਾਂਸ਼ਹਿਰ 'ਚ ਵੀ ਲੱਗੇਗਾ ਨਾਈਟ ਕਰਫ਼ਿਊ, ਰਾਤੀਂ 11 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਹੋਵੇਗਾ ਸਮਾਂ
. . .  1 day ago
ਨਵਾਂਸ਼ਹਿਰ, 6 ਮਾਰਚ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਨਵਾਂਸ਼ਹਿਰ ਜ਼ਿਲ੍ਹੇ 'ਚ ਕੋਵਿਡ-19 (ਕੋਰੋਨਾ ਵਾਇਰਸ) ਦੇ ਕੇਸਾਂ 'ਚ ਮੁੜ ਤੋਂ ਦਿਨ-ਪ੍ਰਤੀ-ਦਿਨ ਹੋ ਰਹੇ ਵਾਧੇ ਦੇ ਮੱਦੇਨਜ਼ਰ ਲੋਕ ਹਿੱਤ...
ਕਿਸਾਨ ਜੀਤ ਸਿੰਘ ਨੱਥੂਵਾਲਾ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਪ੍ਰਸ਼ਾਸਨਿਕ ਦਫ਼ਤਰਾਂ ਮੂਹਰੇ ਲਾਸ਼ ਰੱਖ ਕੇ ਕਰਾਂਗੇ ਸੰਘਰਸ਼- ਕਿਸਾਨ ਆਗੂ
. . .  1 day ago
ਨੱਥੂਵਾਲਾ ਗਰਬੀ, 6 ਮਾਰਚ (ਸਾਧੂ ਰਾਮ ਲੰਗੇਆਣਾ)- ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਮਿਸਤਰੀ ਵਾਸੀ ਨੱਥੂਵਾਲਾ ਗਰਬੀ, ਜੋ ਬੀਤੀ 1 ਮਾਰਚ ਨੂੰ ਕੁੰਡਲੀ ਬਾਰਡਰ ਦਿੱਲੀ ਵਿਖੇ ਕਿਸਾਨੀ ਹੱਕਾਂ ਲਈ ਲੜਾਈ ਲੜਦਿਆਂ ਸੜਕ...
ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਬਟਾਲਾ, 6 ਮਾਰਚ (ਕਾਹਲੋਂ)- ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਦੁੱਖ ਦਾ...
ਕੋਰੋਨਾ ਖ਼ਤਮ ਨਹੀਂ ਹੋਇਆ ਅਤੇ ਹੁਣ ਡੇਂਗੂ ਨੇ ਦਿੱਤੀ ਸਰਹੱਦੀ ਖੇਤਰ 'ਚ ਦਸਤਕ
. . .  1 day ago
ਅਜਨਾਲਾ, 6 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਠੰਢ ਦਾ ਸੀਜ਼ਨ ਖ਼ਤਮ ਹੁੰਦਿਆਂ...
ਬੀਬੀ ਜਗੀਰ ਕੌਰ ਨੇ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਚਲਾਣੇ 'ਤੇ ਪ੍ਰਗਟਾਇਆ ਦੁੱਖ
. . .  1 day ago
ਅੰਮ੍ਰਿਤਸਰ, 6 ਮਾਰਚ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਸ. ਮੇਜਰ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ...
ਪੰਜ ਤੱਤਾਂ 'ਚ ਵਿਲੀਨ ਹੋਏ ਸੀਨੀਅਰ ਪੱਤਰਕਾਰ ਮੇਜਰ ਸਿੰਘ
. . .  1 day ago
ਜਲੰਧਰ, 6 ਮਾਰਚ (ਚਿਰਾਗ਼ ਸ਼ਰਮਾ)- 'ਅਜੀਤ' ਦੇ ਸੀਨੀਅਰ ਪੱਤਰਕਾਰ ਸਵ. ਮੇਜਰ ਸਿੰਘ ਜੀ ਦਾ ਅੰਤਿਮ ਸਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਇਸ ਮੌਕੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ...
ਆਮ ਆਦਮੀ ਪਾਰਟੀ ਵਲੋਂ ਵਪਾਰ ਵਿੰਗ ਦੇ ਅਹੁਦੇਦਾਰ ਨਿਯੁਕਤ
. . .  1 day ago
ਚੰਡੀਗੜ੍ਹ, 6 ਮਾਰਚ- ਆਮ ਆਦਮੀ ਪਾਰਟੀ ਵਲੋਂ ਅੱਜ ਪਾਰਟੀ ਦੇ ਵਪਾਰ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ...
ਵਿਸ਼ਵਾਸ ਮਤ 'ਚ ਇਮਰਾਨ ਖ਼ਾਨ ਦੀ ਸਰਕਾਰ ਦੀ ਜਿੱਤ, ਪੱਖ 'ਚ ਪਈਆਂ 178 ਵੋਟਾਂ
. . .  1 day ago
ਇਸਲਾਮਾਬਾਦ, 6 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੈਸ਼ਨਲ ਅਸੈਂਬਲੀ 'ਚ ਬਹੁਮਤ ਹਾਸਲ ਕਰ ਲਿਆ ਹੈ। ਅਵਿਸ਼ਵਾਸ ਪ੍ਰਸਤਾਵ 'ਤੇ ਅੱਜ ਅਸੈਂਬਲੀ 'ਚ ਹੋਈ ਵੋਟਿੰਗ 'ਚ ਉਨ੍ਹਾਂ ਨੇ ਇਹ...
ਚੌਥੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਦਿੱਤੀ ਮਾਤ, ਲੜੀ 'ਤੇ 3-1 ਨਾਲ ਕੀਤਾ ਕਬਜ਼ਾ
. . .  1 day ago
ਅਹਿਮਦਾਬਾਦ, 6 ਮਾਰਚ- ਅਹਿਮਦਾਬਾਦ 'ਚ ਖੇਡੇ ਗਏ ਚੌਥੇ ਅਤੇ ਆਖ਼ਰੀ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਦੂਜੀ ਪਾਰੀ 135 ਦੌੜਾਂ 'ਤੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਮਾਘ ਸੰਮਤ 552
ਿਵਚਾਰ ਪ੍ਰਵਾਹ: ਇਸ ਤੋਂ ਪਹਿਲਾਂ ਕਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਜਾਣ, ਇਨ੍ਹਾਂ ਨੂੰ ਪਛਾਣ ਲੈਣਾ ਹੀ ਇਕ ਚੰਗੇ ਨੇਤਾ ਦਾ ਗੁਣ ਹੈ। -ਐਚ. ਗਲਾਸਗੋ

ਜਲੰਧਰ

ਵਰਿਆਣਾ ਡੰਪ ਦਾ ਕੂੜਾ ਸੰਭਾਲ ਪ੍ਰਾਜੈਕਟ ਵੀ ਚੜੇ੍ਹਗਾ 'ਸਿਆਸਤ' ਦੀ ਭੇਟ

ਜਲੰਧਰ, 24 ਜਨਵਰੀ (ਸ਼ਿਵ ਸ਼ਰਮਾ)-ਵਰਿਆਣਾ ਡੰਪ 'ਤੇ 7 ਲੱਖ ਟਨ ਦੇ ਕਰੀਬ ਕੂੜੇ ਦੇ ਪਹਾੜ ਨੂੰ ਖ਼ਤਮ ਕਰਨ ਲਈ 41 ਕਰੋੜ ਦੇ ਬਣਾਏ ਗਏ ਪ੍ਰਾਜੈਕਟ ਨੂੰ ਮਹਿੰਗਾ ਦੱਸ ਕੇ ਹੁਣ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਰਕੇ ਹੁਣ ਇਹ ਖ਼ਦਸ਼ਾ ਜ਼ਾਹਰ ਕੀਤਾ ਜਾ ਚੁਕਾ ਹੈ ਕਿ ਪਹਿਲਾਂ ਹੀ ਕਾਫ਼ੀ ਲੇਟ ਹੋ ਚੁੱਕਾ ਇਹ ਪ੍ਰਾਜੈਕਟ ਵੀ ਹੁਣ 'ਸਿਆਸਤ' ਦੀ ਭੇਟ ਚੜ ਜਾਵੇਗਾ | ਵਰਿਆਣਾ ਡੰਪ 'ਤੇ ਇਸ ਵੇਲੇ 7 ਲੱਖ ਟਨ ਤੋਂ ਜ਼ਿਆਦਾ ਕੂੜੇ ਦਾ ਪਹਾੜ ਬਣਿਆ ਹੋਇਆ ਹੈ | ਆਲ਼ੇ ਦੁਆਲੇ ਦਾ ਇਲਾਕੇ ਦੇ ਪਾਣੀ ਅਤੇ ਜ਼ਮੀਨ 'ਤੇ ਇਸ ਦਾ ਕਾਫ਼ੀ ਮਾੜਾ ਅਸਰ ਪਿਆ ਹੈ | ਇਸ ਡੰਪ ਦੇ ਕੂੜੇ ਨੂੰ ਵਿਗਿਆਨਕ ਤਰੀਕੇ ਨਾਲ ਖ਼ਤਮ ਕਰਨ ਲਈ ਸਮਾਰਟ ਸਿਟੀ ਵਿਚ ਇਸ ਪ੍ਰਾਜੈਕਟ ਦਾ 41 ਕਰੋੜ ਦਾ ਟੈਂਡਰ ਲਗਾਇਆ ਗਿਆ ਸੀ | ਤਿੰਨ ਕੰਪਨੀਆਂ ਨੇ ਕੰਮ ਲੈਣ ਲਈ ਟੈਂਡਰ ਵੀ ਪਾਏ ਹਨ | ਸਫ਼ਾਈ ਤੇ ਸਿਹਤ ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ, ਜਗਦੀਸ਼ ਸਮਰਾਏ ਤੇ ਹੋਰ ਕੌਾਸਲਰ ਇਸ ਪ੍ਰਾਜੈਕਟ ਨੂੰ ਮਹਿੰਗਾ ਦੱਸ ਰਹੇ ਹਨ ਕਿ ਇਸ ਟੈਂਡਰ ਨੂੰ ਰੱਦ ਕਰਨਾ ਚਾਹੀਦਾ ਹੈ | ਕੁਝ ਕੌਾਸਲਰ ਤਾਂ ਮੰਤਰੀ ਨੂੰ ਮਿਲ ਵੀ ਆਏ ਹਨ ਕਿ ਇਸ ਟੈਂਡਰ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ | ਸਮਾਰਟ ਸਿਟੀ ਦੇ ਸਲਾਹਕਾਰ ਇੰਜੀ. ਏ. ਐੱਸ. ਧਾਰੀਵਾਲ ਨੇ ਤਾਂ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਕੌਾਸਲਰਾਂ ਨੂੰ ਦਿੱਤੀ ਹੈ ਕਿ ਢੋਆ-ਢੁਆਈ ਕਰਕੇ ਹੀ ਇਹ ਪ੍ਰਾਜੈਕਟ ਮਹਿੰਗਾ ਹੈ ਨਹੀਂ ਤੇ ਇਹ ਅੱਧੀ ਕੀਮਤ ਦਾ ਪ੍ਰਾਜੈਕਟ ਰਹਿ ਜਾਵੇਗਾ | ਇਸ ਦੇ ਬਾਵਜੂਦ ਪ੍ਰਾਜੈਕਟ 'ਤੇ ਉਂਗਲੀਆਂ ਉਠਾਈਆਂ ਜਾ ਰਹੀਆਂ ਹਨ | ਇਸ ਪ੍ਰਾਜੈਕਟ 'ਤੇ ਜਿਸ ਤਰਾਂ ਨਾਲ ਸਵਾਲ ਉਠਾਏ ਗਏ ਹਨ ਤੇ ਹੁਣ ਕਈਆਂ ਨੂੰ ਇਹ ਖ਼ਦਸ਼ਾ ਜ਼ਾਹਰ ਹੋਣ ਲੱਗ ਪਿਆ ਹੈ ਕਿ ਵਰਿਆਣਾ ਦਾ ਕੂੜਾ ਸੰਭਾਲ ਪ੍ਰਾਜੈਕਟ ਵੀ ਸਿਆਸਤ ਦੀ ਭੇਟ ਚੜ੍ਹਨ ਜਾ ਰਿਹਾ ਹੈ ਕਿਉਂਕਿ ਜੇਕਰ ਕੁਝ ਆਗੂ ਹੀ ਇਸ ਪ੍ਰਾਜੈਕਟ 'ਤੇ ਇਤਰਾਜ਼ ਲਗਾ ਰਹੇ ਹਨ ਤਾਂ ਉਸ ਦੇ ਪਾਸ ਹੋਣ ਦੀ ਸੰਭਾਵਨਾ ਨਹੀਂ ਹੈ | ਪ੍ਰਾਜੈਕਟ ਲਈ ਵਿਵਾਦ ਖੜ੍ਹਾ ਹੋ ਰਿਹਾ ਹੈ ਤੇ ਇਸ ਮਾਮਲੇ ਵਿਚ ਤਾਂ ਐੱਨ. ਜੀ. ਟੀ. ਦੀ ਹਦਾਇਤ ਦੀ ਪਾਲਨਾ ਨਹੀਂ ਕੀਤੀ ਜਾ ਰਹੀ ਹੈ ਕਿ ਜਿਸ ਵਿਚ 31 ਦਸੰਬਰ ਤੱਕ ਪ੍ਰਾਜੈਕਟ ਦਾ ਕੰਮ ਸ਼ੁਰੂ ਹੋਣ ਦੀ ਗੱਲ ਕਹੀ ਗਈ ਸੀ |
ਇਸ਼ਤਿਹਾਰੀ ਬੋਰਡ ਦੇ ਟੈਂਡਰ 'ਤੇ ਵੀ ਸਿਆਸਤ ਦਾ ਪਰਛਾਵਾਂ
ਬਾਕੀ ਪ੍ਰਾਜੈਕਟਾਂ ਦੀ ਤਰ੍ਹਾਂ ਤਾਂ ਇਸ਼ਤਿਹਾਰੀ ਬੋਰਡ ਦਾ ਟੈਂਡਰ ਵੀ ਪਿਛਲੇ ਦੋ ਸਾਲਾਂ ਤੋਂ ਸਿਰੇ ਨਹੀਂ ਚੜਿ੍ਹਆ ਹੈ ਜਦਕਿ ਇਸ ਦੇ ਟੈਂਡਰ 15 ਵਾਰ ਲਗਾਏ ਜਾ ਚੁੱਕੇ ਹਨ ਜਿਹੜੇ ਕਿ ਹੁਣ ਤੱਕ ਸਿਰੇ ਨਹੀਂ ਚੜੇ੍ਹ ਹਨ | ਦੋ ਸਾਲ ਤੋਂ ਟੈਂਡਰ ਸਿਰੇ ਨਹੀਂ ਚੜੇ੍ਹ ਹਨ ਜਿਸ ਕਰਕੇ 18 ਕਰੋੜ ਤੋਂ ਸ਼ੁਰੂ ਹੋਇਆ ਟੈਂਡਰ ਹੁਣ 9.32 ਕਰੋੜ ਦਾ ਰਹਿ ਗਿਆ ਹੈ ਪਰ ਇਸ ਦੇ ਵੀ ਸਿਰੇ ਚੜ੍ਹਨ ਦੇ ਆਸਾਰ ਨਹੀਂ ਹਨ | ਕਿ ਬਾਕੀ ਪ੍ਰਾਜੈਕਟਾਂ ਦੀ ਤਰ੍ਹਾਂ ਇਸ ਦੇ ਟੈਂਡਰ ਵੀ ਸਿਆਸਤ ਦੀ ਭੇਟ ਚੜ੍ਹਨਗੇ, ਇਸ ਬਾਰੇ ਕਈ ਲੋਕ ਚਰਚਾ ਕਰ ਰਹੇ ਹਨ | ਸ਼ਹਿਰ ਵਿਚ ਹਜ਼ਾਰਾਂ ਨਾਜਾਇਜ਼ ਬੋਰਡ ਲੱਗਣ ਨਾਲ ਨਿਗਮ ਦਾ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਪਰ ਟੈਂਡਰ ਹੈ ਕਿ ਸਿਰੇ ਨਹੀਂ ਚੜ ਰਹੇ ਹਨ ਜਿਸ ਨਾਲ ਨਿਗਮ ਨੂੰ ਬਣਦੀ ਆਮਦਨ ਪ੍ਰਾਪਤ ਹੋ ਸਕੇ | ਹੋਰ ਤਾਂ ਹੋਰ ਸ਼ਹਿਰ ਵਿਚ ਨਾਜਾਇਜ਼ ਲੱਗੇ ਬੋਰਡਾਂ ਦੀ ਕੋਈ ਕਮੀ ਨਹੀਂ ਹੈ |
ਕਰੋੜਾਂ ਦੇ ਕਰਵਾਏ ਵਿਕਾਸ ਦੇ ਕੰਮ-ਮੇਅਰ
ਮੇਅਰ ਜਗਦੀਸ਼ ਰਾਜਾ ਨੂੰ ਸ਼ਹਿਰ ਦੇ ਚਾਹੇ ਦੋ ਵਿਧਾਇਕ ਫ਼ੇਲ੍ਹ ਵੀ ਕਰਾਰ ਦੇ ਚੁੱਕੇ ਹਨ ਜਦਕਿ ਦੂਜੇ ਪਾਸੇ ਮੇਅਰ ਜਗਦੀਸ਼ ਰਾਜਾ ਨੇ ਆਪਣੇ ਤਿੰਨ ਸਾਲ ਦੇ ਪੂਰਾ ਹੋਣ ਜਾ ਰਹੇ ਕਾਰਜਕਾਲ ਨੂੰ ਵਿਕਾਸ ਦਾ ਸਮਾਂ ਦੱਸਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਕਰੋੜਾਂ ਦੇ ਵਿਕਾਸ ਦੇ ਕੰਮ ਕਰਵਾਏ ਹਨ ਜਿਨ੍ਹਾਂ ਵਿਚ ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਵਿਕਾਸ ਦੇ ਪ੍ਰਾਜੈਕਟਾਂ ਤੋਂ ਇਲਾਵਾ ਆਵਾਰਾ ਕੁੱਤਿਆਂ ਦੇ ਆਪੇ੍ਰਸ਼ਨ, ਵਾਟਰ ਸਪਲਾਈ ਦੇ ਕਰੋੜਾਂ ਦੇ ਕੰਮਾਂ ਤੋਂ ਇਲਾਵਾ 10 ਹਜ਼ਾਰ ਦੇ ਕਰਜ਼ੇ ਦੇਣ ਲਈ 12000 ਦੇ ਫਾਰਮ ਅੱਪਲੋਡ ਕਰਵਾਉਣ ਅਤੇ ਨਿਗਮ ਦੀਆਂ ਦੁਕਾਨਾਂ ਵੇਚਣ ਦੀ ਕਾਰਵਾਈ ਸ਼ੁਰੂ ਕਰਵਾਉਣਾ ਹੈ | ਮੇਅਰ ਨੇ ਦਾਅਵਾ ਕੀਤਾ ਕਿ ਸ਼ਹਿਰ ਦਾ ਇਸ਼ਤਿਹਾਰੀ ਬੋਰਡਾਂ ਦਾ ਟੈਂਡਰ ਵੀ ਸਿਰੇ ਚੜ੍ਹਨ ਜਾ ਰਿਹਾ ਹੈ | ਇਸ ਤੋਂ ਇਲਾਵਾ ਮੇਅਰ ਨੇ ਸ਼ਹਿਰ ਵਿਚ ਸੜਕਾਂ, ਗਲੀਆਂ ਤਿਆਰ ਕਰਨ ਦੇ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਗਿਣਵਾਏ ਹਨ | ਮੇਅਰ ਦਾ ਕਹਿਣਾ ਸੀ ਕਿ ਮੌਜੂਦਾ ਸਾਲ ਵਿਚ ਵਿਕਾਸ ਦੇ ਕੰਮਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ |

ਤਿੰਨ ਸਾਲਾਂ ਵਿਚ ਵੱਡਾ ਪ੍ਰਾਜੈਕਟ ਸਿਰੇ ਨਹੀਂ ਚੜ੍ਹਾ ਸਕੇ ਮੇਅਰ

ਜਲੰਧਰ, (ਸ਼ਿਵ)-25 ਜਨਵਰੀ 2021 ਨੂੰ ਮੇਅਰ ਜਗਦੀਸ਼ ਰਾਜਾ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋ ਗਏ ਹਨ ਪਰ ਕੋਈ ਵੱਡਾ ਪ੍ਰਾਜੈਕਟ ਸਿਰੇ ਨਹੀਂ ਚੜ ਸਕਿਆ ਹੈ | 41 ਕਰੋੜ ਦੀ ਐੱਲ. ਈ. ਡੀ. ਲਾਈਟਾਂ ਦਾ ਪ੍ਰਾਜੈਕਟ ਸਮਾਰਟ ਸਿਟੀ ਵਿਚ ਸ਼ੁਰੂ ਹੋਇਆ ਹੈ ਪਰ ਕੌਾਸਲਰ ਅਜੇ ਵੀ ਲਾਈਟਾਂ ...

ਪੂਰੀ ਖ਼ਬਰ »

ਰੋਟਰੀ ਕਲੱਬ 2021-22 ਦੇ ਡਿਸਟਿ੍ਕ ਗਵਰਨਰ ਡਾ: ਘਈ ਵਲੋਂ ਨਵੇਂ ਚੁਣੇ ਗਏ ਪ੍ਰਧਾਨਾਂ ਨਾਲ ਮੀਟਿੰਗ

ਜਲੰਧਰ, 24 ਜਨਵਰੀ (ਹਰਵਿੰਦਰ ਸਿੰਘ ਫੁੱਲ)-ਰੋਟਰੀ ਕਲੱਬ ਡਿਸਟਿ੍ਕ 3070 ਦੇ ਸਾਲ 2021-22 ਦੇ ਚੁਣੇ ਗਏ ਡਿਸਟਿ੍ਕ ਗਵਰਨਰ ਡਾ. ਉਪਿੰਦਰ ਸਿੰਘ ਘਈ ਵਲੋਂ ਨਵੇਂ ਚੁਣੇ ਗਏ ਵੱਖ-ਵੱਖ ਕਲੱਬ ਦੇ ਆਉਣ ਵਾਲੇ ਪ੍ਰਧਾਨ ਨਾਲ ਪਹਿਲੀ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ | ਜਿਸ ਵਿਚ ਪੰਜਾਬ, ...

ਪੂਰੀ ਖ਼ਬਰ »

ਟਰੈਕਟਰ ਮਾਰਚ ਨੂੰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਕੀਤਾ ਰਵਾਨਾ

ਜਲੰਧਰ ਛਾਉਣੀ, 24 ਜਨਵਰੀ (ਪਵਨ ਖਰਬੰਦਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੇ ਕਿਸਾਨਾਂ 'ਤੇ ਧੱਕੇ ਨਾਲ ਥੋਪੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ 'ਚ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਕਾਰਨ ਕੇਂਦਰ ਸਰਕਾਰ ਨੂੰ ...

ਪੂਰੀ ਖ਼ਬਰ »

ਕੇ. ਐੱਮ. ਵੀ. ਦਾ ਹਫ਼ਤਾਵਾਰੀ ਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ

ਜਲੰਧਰ, 24 ਜਨਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਸਾਇੰਸ ਵਿਭਾਗ ਵਲੋਂ ਡੀ.ਬੀ.ਟੀ. ਸਟਾਰ ਸਟੇਟਸ ਦੇ ਤਹਿਤ ਡਿਪਾਰਟਮੈਂਟ ਆਫ਼ ਬਾਇਉਟੈਕਨਾਲੋਜੀ, ਭਾਰਤ ਸਰਕਾਰ ਵਲੋਂ ਸਪਾਂਸਰਡ ਗੁਰੂ ਅੰਗਦ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ : ਪੁਲਿਸ ਕਮਿਸ਼ਨਰ

ਜਲੰਧਰ, 24 ਜਨਵਰੀ (ਸ਼ੈਲੀ)-26 ਜਨਵਰੀ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਜ਼ਿਲ੍ਹਾ ਪੱਧਰ 'ਤੇ ਮਨਾਏ ਜਾ ਰਹੇ ਗਣਤੰਤਰ ਦਿਵਸ ਸਬੰਧੀ ਕਮਿਸ਼ਨਰੇਟ ਪੁਲਿਸ ਵਲੋਂ ਕੀਤੇ ਗਏ ਸੁਰਖਿਆ ਪ੍ਰਬੰਧਾਂ ਦਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ...

ਪੂਰੀ ਖ਼ਬਰ »

ਲੀ-ਨਿੰਗ ਜ਼ਿਲ੍ਹਾ ਜਲੰਧਰ ਬੈਡਮਿੰਟਨ ਚੈਂਪੀਅਨਸ਼ਿੱਪ ਸਮਾਪਤ

ਜਲੰਧਰ, 24 ਜਨਵਰੀ (ਸਾਬੀ)-ਜ਼ਿਲ੍ਹਾ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਹੰਸ ਰਾਜ ਸਟੇਡੀਅਮ ਵਿਖੇ ਕਰਵਾਈ ਗਈ ਲੀ-ਨਿੰਗ ਜਿਲ੍ਹਾ ਜਲੰਧਰ ਬੈਡਮਿੰਟਨ ਚੈਂਪੀਅਨਸ਼ਿੱਪ ਸਮਾਪਤ ਹੋ ਗਈ | ਇਸ ਦੇ ਵਿਚ 32 ਈਵੈਂਟ ਦੇ ਵਿਚ ਮੁਕਾਬਲੇ ਕਰਵਾਏ ਗਏ ਤੇ 387 ਐਾਟਰੀਆਂ ਆਈਆਂ | 200 ...

ਪੂਰੀ ਖ਼ਬਰ »

ਬੇਦੀ ਮੀਡੀਆ ਇੰਚਾਰਜ ਬਣੇ

ਜਲੰਧਰ, 24 ਜਨਵਰੀ (ਸ਼ਿਵ)-ਸ੍ਰੀ ਰਾਮ ਜਨਮ ਭੂਮੀ ਤੀਰਥ ਜ਼ੋਨ ਅਯੁੱਧਿਆ ਦੇ ਸਿਟੀ ਕਨਵੀਨਰ ਸੁਨੀਲ ਦੱਤਾ ਨੇ ਆਪਣੀ ਟੀਮ ਦਾ ਵਿਸਥਾਰ ਕਰਦੇ ਹੋਏ ਹਤਿੰਦਰ ਸਿੰਘ ਬੇਦੀ ਨੂੰ ਸ੍ਰੀ ਰਾਮ ਜਨਮ ਭੂਮੀ ਤੀਰਥ ਏਰੀਆ ਅਯੁੱਧਿਆ ਮਹਾਂਨਗਰ ਜਲੰਧਰ ਦਾ ਮੀਡੀਆ ਇੰਚਾਰਜ ਐਲਾਨਿਆ ਹੈ ...

ਪੂਰੀ ਖ਼ਬਰ »

ਟਰੈਕਟਰ ਰੈਲੀ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣ ਲਈ ਮਜ਼ਬੂਰ ਕਰ ਦੇਵੇਗੀ-ਅਮਰਜੀਤ ਕਿਸ਼ਨਪੁਰਾ

ਚੁਗਿੱਟੀ/ਜੰਡੂਸਿੰਘਾ, 24 ਜਨਵਰੀ (ਨਰਿੰਦਰ ਲਾਗੂ)-ਗਣਤੰਤਰ ਦਿਵਸ ਮੌਕੇ ਦੇਸ਼ ਦੇ ਕਿਸਾਨਾਂ ਵਲੋਂ ਦਿੱਲੀ ਵਿਖੇ ਆਪਣੇ ਹੱਕਾਂ ਦੀ ਰਾਖੀ ਲਈ ਕੱਢੀ ਜਾ ਰਹੀ ਟਰੈਕਟਰ ਰੈਲੀ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣ ਲਈ ਮਜ਼ਬੂਰ ਕਰ ਦੇਵੇਗੀ | ਇਹ ਪ੍ਰਗਟਾਵਾ ਕਰਦੇ ਹੋਏ ...

ਪੂਰੀ ਖ਼ਬਰ »

ਐੱਸ.ਸੀ.ਬੀ.ਸੀ. ਇੰਪਲਾਈਜ਼ ਫੈੱਡਰੇਸ਼ਨ ਦੀ ਚੋਣ, ਸਲਵਿੰਦਰ ਸਿੰਘ ਜੱਸੀ ਮੁੜ ਪ੍ਰਧਾਨ ਬਣੇ

ਜਲੰਧਰ, 24 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗਜ਼ਟਿਡ ਐਾਡ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਤਿੰਨ ਸਾਲਾਂ ਲਈ ਚੋਣ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ | ਇਹ ਚੋਣ ਸੂਬਾ ਪ੍ਰਧਾਨ ਬਲਰਾਜ ਕੁਮਾਰ ...

ਪੂਰੀ ਖ਼ਬਰ »

150 ਨਸ਼ੀਲੇ ਟੀਕਿਆ ਨਾਲ ਇਕ ਕਾਬੂ

ਜਲੰਧਰ, 24 ਜਨਵਰੀ (ਸ਼ੈਲੀ)-ਕਮਿਸ਼ਨਰੇਟ ਪੁਲਿਸ ਦੀ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਪੁਲਿਸ ਨੇ 150 ਨਸ਼ੀਲੇ ਟੀਕਿਆਂ ਨਾਲ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ ਜਿਸਦੀ ਪਹਿਚਾਣ ਮਨੋਜ ਕੁਮਾਰ ਪੁੱਤਰ ਹਰੀਸ਼ ਚੰਦਰ ਨਿਵਾਸੀ ਮਕਾਨ ਨੰਬਰ 322 ਏਕਤਾ ਨਗਰ ਜਲੰਧਰ ਦੇ ਰੂਪ ਵਿਚ ਹੋਈ ...

ਪੂਰੀ ਖ਼ਬਰ »

ਵਿਸ਼ੇਸ਼ ਤਾਰ ਨਾਲ ਬਿਜਲੀ ਮੀਟਰ ਦੀ ਲਈ ਰੀਡਿੰਗ ਦੇ ਮਾਮਲਿਆਂ ਦੀ ਹੋਵੇਗੀ ਜਾਂਚ

ਜਲੰਧਰ, 24 ਜਨਵਰੀ (ਸ਼ਿਵ)-ਪਾਵਰਕਾਮ ਦਾ ਇਨਫੋਰਸਮੈਂਟ ਵਿੰਗ ਹੁਣ ਉਨ੍ਹਾਂ ਮੀਟਰਾਂ ਦੀ ਰੀਡਿੰਗ ਦੇ ਮਾਮਲਿਆਂ ਦੀ ਜਾਂਚ ਕਰਨ ਜਾ ਰਿਹਾ ਹੈ ਜਿਨ੍ਹਾਂ ਦੀ ਰੀਡਿੰਗ ਵਿਸ਼ੇਸ਼ ਤਾਰ (ਆਪਟੀਕਲ ਪੋਰਟ) ਨਾਲ ਲਈ ਗਈ ਸੀ | ਨਿੱਜੀ ਕੰਪਨੀ ਦੇ ਕਈ ਮੀਟਰ ਰੀਡਰਾਂ ਦੇ ਗ਼ਲਤ ਰੀਡਿੰਗ ...

ਪੂਰੀ ਖ਼ਬਰ »

ਰੇਲ ਗੱਡੀ ਨਾਲ ਟਕਰਾ ਕੇ ਇਕ ਵਿਅਕਤੀ ਗੰਭੀਰ ਜ਼ਖ਼ਮੀ

ਜਲੰਧਰ, 24 ਜਨਵਰੀ (ਹਰਵਿੰਦਰ ਸਿੰਘ ਫੁੱਲ)-ਐਤਵਾਰ ਸਵੇਰੇ ਜੀ.ਆਰ.ਪੀ. ਪੁਲਿਸ ਨੂੰ ਗਾਜ਼ੀ ਗੁੱਲਾ ਫਾਟਕ ਦੇ ਨੇੜਿਉਂ ਇਕ ਅਣਪਛਾਤਾ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ | ਜਿਸ ਨੂੰ ਜੀ.ਆਰ.ਪੀ. ਪੁਲਿਸ ਨੇ ਤੁਰੰਤ ਹੀ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ | ...

ਪੂਰੀ ਖ਼ਬਰ »

ਆਲ ਬਰੀਡ ਓਪਨ ਡੌਗ ਸ਼ੋਅ 'ਚ ਵੱਖ-ਵੱਖ ਨਸਲਾਂ ਦੇ ਕੁੱਤਿਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 24 ਜਨਵਰੀ (ਸਾਬੀ)-ਪਹਿਲਾ ਤੇ ਦੂਜਾ ਆਲ ਬਰੀਡ ਓਪਨ ਡੌਗ ਸ਼ੋਅ ਸੀ.ਟੀ.ਸ਼ਾਹਪੁਰ ਕੈਂਪਸ ਵਿਖੇ ਕੈਨਿਨ ਵੈੱਲਫੇਅਰ ਕਲੱਬ ਜਲੰਧਰ ਵਲੋਂ ਕਰਵਾਇਆ ਗਿਆ ਤੇ ਇਸ ਵਿਚ ਪੰਜਾਬ ਭਰ ਤੋਂ ਵੱਖ-ਵੱਖ ਨਸਲਾਂ ਦੇ ਕੁੱਤਿਆਂ ਨੇ ਹਿੱਸਾ ਲਿਆ | ਇਸ ਡੌਗ ਸ਼ੋਅ ਨੂੰ ਵੇਖ ਕੇ ਇਹ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਤੋਂ ਵੱਖ-ਵੱਖ ਲੁੱਟ 'ਚ 30,000 ਰੁਪਏ ਲੁੱਟੇ

ਮਕਸੂਦਾਂ, 24 ਜਨਵਰੀ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੀ ਸਬਜ਼ੀ ਮੰਡੀ ਨੇੜੇ ਦੋ ਵੱਖ-ਵੱਖ ਹੋਈਆਂ ਲੁੱਟਾਂ 'ਚ ਦੋ ਪ੍ਰਵਾਸੀ ਮਜ਼ਦੂਰਾਂ ਤੋਂ ਚੋਰ 30,000 ਰੁਪਏ ਦੇ ਕਰੀਬ ਲੁੱਟ ਕੇ ਲੈ ਗਏ | ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰਾਮਧਨੀ ਪੁੱਤਰ ਬਾਲੇਸ਼ਵਰ ਵਾਸੀ ਨਾਗਰਾ ...

ਪੂਰੀ ਖ਼ਬਰ »

ਠੰਢ ਕਾਰਨ ਭਿਖਾਰੀ ਦੀ ਮੌਤ

ਮਕਸੂਦਾਂ, 24 ਜਨਵਰੀ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਪਠਾਨਕੋਟ ਫਲਾਈਓਵਰ ਥੱਲੇ ਇਕ ਭਿਖਾਰੀ ਦੀ ਠੰਢ ਕਾਰਨ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਥਾਣਾ 8 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ | ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਮਨਜੀਤ ...

ਪੂਰੀ ਖ਼ਬਰ »

6 ਸਾਲਾ ਅਪਾਹਜ ਬੱਚੀ ਨੂੰ ਜਬਰ ਜਨਾਹ ਦੀ ਨਿਯਤ ਨਾਲ ਅਗਵਾ ਕਰਨ ਵਾਲਾ ਕਾਬੂ

ਮਕਸੂਦਾਂ, 24 ਜਨਵਰੀ (ਲਖਵਿੰਦਰ ਪਾਠਕ)-ਬੀਤੀ ਰਾਤ ਥਾਣਾ 8 ਦੇ ਅਧੀਨ ਆਉਂਦੀ ਗੁਲਮਾਰਗ ਕਾਲੋਨੀ 'ਚ ਉਸ ਸਮੇਂ ਸਨਸਨੀ ਫੈਲ ਗਈ ਜਦ ਇਕ 6 ਸਾਲਾਂ ਬੱਚੀ ਨੂੰ ਮੁਹੱਲੇ 'ਚ ਹੀ ਰਹਿਣ ਵਾਲਾ 24 ਸਾਲਾਂ ਨੌਜਵਾਨ ਵਰਗ਼ਲਾ ਕੇ ਜਬਰ ਜਨਾਹ ਦੀ ਨਿਯਤ ਨਾਲ ਅਗਵਾ ਕਰਕੇ ਆਪਣੇ ਨਾਲ ਲੈ ਗਿਆ ...

ਪੂਰੀ ਖ਼ਬਰ »

ਟਰੈਕਟਰ ਮਾਰਚ ਵਿਚ ਹਰੇਕ ਪੰਜਾਬੀ ਵਧ-ਚੜ੍ਹ ਕੇ ਪਾਵੇ ਆਪਣਾ ਯੋਗਦਾਨ-ਸੰਘਾ, ਭਿੰਦਾ

ਲਾਂਬੜਾ, 24 ਜਨਵਰੀ (ਪਰਮੀਤ ਗੁਪਤਾ)-ਗਣਤੰਤਰ ਦਿਵਸ ਮੌਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਵਲੋਂ ਕੱਢੇ ਜਾ ਰਹੇ ਟਰੈਕਟਰ ਮਾਰਚ ਵਿਚ ਵੱਧ ਤੋਂ ਵੱਧ ਪੰਜਾਬੀਆਂ ਨੂੰ ਆਪਣੀ ਸ਼ਮੂਲੀਅਤ ਯਕੀਨੀ ਬਣਾਉਣੀ ਚਾਹੀਦੀ ਹੈ | ਇਹ ਪ੍ਰਗਟਾਵਾ ਲਾਂਬੜਾ ਵਿਖੇ ਅਜੀਤ ਨਾਲ ...

ਪੂਰੀ ਖ਼ਬਰ »

ਗਾਜੀਗੁੱਲਾ ਵਿਚ ਹੈਨਰੀ ਵਲੋਂ 44 ਲੱਖ ਦੀ ਰਕਮ ਨਾਲ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ

ਜਲੰਧਰ, 24 ਜਨਵਰੀ (ਸ਼ਿਵ)-ਉੱਤਰੀ ਹਲਕੇ ਦੇ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ ਵਾਰਡ ਨੰਬਰ 64 ਵਿਚ ਪੈਂਦੇ ਗਾਜੀਗੁਲਾ ਵਿਚ 44 ਲੱਖ ਨਾਲ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ | ਬਾਵਾ ਹੈਨਰੀ ਨੇ ਇਸ ਮੌਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ...

ਪੂਰੀ ਖ਼ਬਰ »

-ਕੌਮੀ ਬਾਲੜੀ ਦਿਵਸ- 150 ਲੜਕੀਆਂ ਵਲੋਂ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ-ਡੀ.ਸੀ.

ਜਲੰਧਰ, 24 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪਹਿਲੇ ਪੜਾਅ ਵਿਚ 150 ਲੜਕੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆਵਾਂ ਲਈ ਕੋਚਿੰਗ ਮੁਹੱਈਆ ਕਰਵਾਉਣ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਅਗਲੇ ਪੜਾਅ ਵਿਚ ਤਕਰੀਬਨ 200 ਲੜਕੀਆਂ ਲਈ ਬੈਂਕਿੰਗ ਪ੍ਰੀਖਿਆਵਾਂ ਦਾ ਕੋਚਿੰਗ ਕੈਂਪ ...

ਪੂਰੀ ਖ਼ਬਰ »

ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਕਿਸਾਨ ਪਰੇਡ 'ਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਜਥਾ ਚੁਗਿੱਟੀ ਤੋਂ ਰਵਾਨਾ

ਚੁਗਿੱਟੀ/ਜੰਡੂਸਿੰਘਾ, 24 ਜਨਵਰੀ (ਨਰਿੰਦਰ ਲਾਗੂ)-ਦਿੱਲੀ ਵਿਖੇ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਕਿਸਾਨ ਪਰੇਡ ਦਾ ਹਿੱਸਾ ਬਣਨ ਲਈ ਕਿਸਾਨਾਂ ਦਾ ਇਕ ਜਥਾ ਐਤਵਾਰ ਨੂੰ ਸਥਾਨਕ ਮੁਹੱਲਾ ਚੁੁਗਿੱਟੀ ਤੋਂ ਗਿਆ | ਰਵਾਨਗੀ ਤੋਂ ਪਹਿਲਾਂ ਇਕੱਠੇ ਹੋਏ ਕਿਸਾਨਾਂ ਤੇ ...

ਪੂਰੀ ਖ਼ਬਰ »

ਗਣਤੰਤਰ ਦਿਵਸ ਗੋਲਫ਼ ਕੱਪ 'ਚੋਂ ਡਾ. ਸਚਿਨ ਦੇਵ, ਸਪਨ ਬੇਦੀ ਤੇ ਗੁਰਸ਼ਰਨ ਚੀਮਾ ਜੇਤੂ ਬਣੇ-ਹਰਪ੍ਰੀਤ ਸਿੰਘ ਖੱਖ

ਜਲੰਧਰ, 24 ਜਨਵਰੀ (ਸਾਬੀ)-ਪੀ.ਏ.ਪੀ ਗੋੋਲਫ ਕਲੱਬ ਵਿਖੇ ਗਣਤੰਤਰ ਦਿਵਸ ਗੋਲਫ ਕੱਪ ਕਰਵਾਇਆ ਗਿਆ | ਇਸ ਵਿਚ ਕਰਵਾਏ ਗਏ ਵੱੱਖ-ਵੱਖ ਵਰਗਾਂ ਦੇ ਗੋਲਫ ਮੁਕਾਬਲੇ ਵਿਚੋਂ ਡਾ ਸਚਿਨ ਦੇਵ ਮਹਿਤਾ, ਸਪਨ ਬੇਦੀ ਤੇ ਗੁਰਸ਼ਰਨ ਚੀਮਾਂ ਨੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ | ਇਹ ...

ਪੂਰੀ ਖ਼ਬਰ »

ਮੇਅਰ ਵਰਲਡ ਸਕੂਲ ਵਿਖੇ ਗਣਤੰਤਰ ਦਿਵਸ ਸਬੰਧੀ 'ਇੰਡੀਆ ਗਲੋਰੀ ਆਨ ਵੀਲਜ਼' ਕੀਤਾ ਪੇਸ਼

ਜਲੰਧਰ, 24 ਜਨਵਰੀ (ਰਣਜੀਤ ਸਿੰਘ ਸੋਢੀ)-ਮੇਅਰ ਵਰਲਡ ਸਕੂਲ ਵਿਖੇ 72ਵੇਂ ਗਣਤੰਤਰ ਦਿਵਸ ਮੌਕੇ ਮੇਅਰ ਗਲੈਕਸੀ ਤੇ ਜਮਾਤ ਪਹਿਲੀ ਤੋਂ ਦੂਸਰੀ ਦੁਆਰਾ 'ਇੰਡੀਆ ਗਲੋਰੀ ਆਨ ਵੀਲਜ਼' ਪੇਸ਼ ਕੀਤਾ ਗਿਆ ਜਿਸ ਵਿਚ ਬੱਚਿਆਂ ਨੇ 'ਡਰਾਈਵ ਥਰੂ' ਰਾਹੀਂ ਰੰਗ ਬਰੰਗੀਆਂ ਵੱਖ-ਵੱਖ ...

ਪੂਰੀ ਖ਼ਬਰ »

ਥਾਣਾ ਪਤਾਰਾ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 12 ਪੇਟੀਆਂ ਸਮੇਤ 1 ਕਾਬੂ-ਮਾਮਲਾ ਕੀਤਾ ਦਰਜ

ਚੁਗਿੱਟੀ/ਜੰਡੂਸਿੰਘਾ, 24 ਜਨਵਰੀ (ਨਰਿੰਦਰ ਲਾਗੂ)-ਦਿਹਾਤੀ ਖੇਤਰ ਦੇ ਥਾਣਾ ਪਤਾਰਾ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 12 ਪੇਟੀਆਂ ਸਮੇਤ 1 ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਗਈ | ਇਸ ਸਬੰਧੀ ਥਾਣੇ ਦੇ ਇੰਚਾਰਜ ਰਛਪਾਲ ...

ਪੂਰੀ ਖ਼ਬਰ »

ਧਾਰਮਿਕ ਅਸਥਾਨ ਦੀ ਚੋਣ ਸਮੇਂ 2 ਧਿਰਾਂ 'ਚ ਗਰਮਾ-ਗਰਮੀ

ਚੁਗਿੱਟੀ/ਜੰਡੂਸਿੰਘਾ, 24 ਜਨਵਰੀ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ (ਈਸਟ) 'ਚ ਸਥਿਤ ਇਕ ਧਾਰਮਿਕ ਅਸਥਾਨ ਦੀ ਕਮੇਟੀ ਦੀ ਚੋਣ ਸਮੇਂ 2 ਧਿਰਾਂ 'ਚ ਹੰਗਾਮਾ ਹੋ ਗਿਆ, ਜਿਸ ਕਾਰਨ ਖੇਤਰ 'ਚ ਸਥਿਤੀ ਤਣਾਅ ਭਰਪੂਰ ਬਣ ਗਈ | ਇਕ ਧਿਰ ਦੇ ਵਿਅਕਤੀ ਨੇ ਕਿਹਾ ਕਿ 13 ਵਰਿ੍ਹਆਂ ਦਾ ...

ਪੂਰੀ ਖ਼ਬਰ »

ਸਰਫੇਸ ਵਾਟਰ ਪ੍ਰਾਜੈਕਟ ਦੇ ਟਰੀਟਮੈਂਟ ਪਲਾਂਟ ਦੀ 12 ਏਕੜ ਜ਼ਮੀਨ ਹੁਣ ਨਿਗਮ ਦੇ ਨਾਂਅ

ਜਲੰਧਰ, 24 ਜਨਵਰੀ (ਸ਼ਿਵ)-525 ਕਰੋੜ ਦੇ ਕਰੀਬ ਵਾਟਰ ਸਰਫੇਸ ਪ੍ਰਾਜੈਕਟ ਤਹਿਤ ਬਿਸਤ ਦੁਆਬ ਨਹਿਰ ਆਦਮਪੁਰ ਤੋਂ ਜਲੰਧਰ ਦੇ ਲੋਕਾਂ ਲਈ ਪਾਣੀ ਸਪਲਾਈ ਕਰਨ ਲਈ ਪਾਈਪ ਧੋਗੜੀ ਰੋਡ ਦੇ ਰਸਤੇ ਤੋਂ ਵੀ ਜਲੰਧਰ ਲਿਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਐੱਲ. ਐਾਡ. ਟੀ. ...

ਪੂਰੀ ਖ਼ਬਰ »

ਸਰਫੇਸ ਵਾਟਰ ਪ੍ਰਾਜੈਕਟ ਦੇ ਟਰੀਟਮੈਂਟ ਪਲਾਂਟ ਦੀ 12 ਏਕੜ ਜ਼ਮੀਨ ਹੁਣ ਨਿਗਮ ਦੇ ਨਾਂਅ

ਜਲੰਧਰ, 24 ਜਨਵਰੀ (ਸ਼ਿਵ)-525 ਕਰੋੜ ਦੇ ਕਰੀਬ ਵਾਟਰ ਸਰਫੇਸ ਪ੍ਰਾਜੈਕਟ ਤਹਿਤ ਬਿਸਤ ਦੁਆਬ ਨਹਿਰ ਆਦਮਪੁਰ ਤੋਂ ਜਲੰਧਰ ਦੇ ਲੋਕਾਂ ਲਈ ਪਾਣੀ ਸਪਲਾਈ ਕਰਨ ਲਈ ਪਾਈਪ ਧੋਗੜੀ ਰੋਡ ਦੇ ਰਸਤੇ ਤੋਂ ਵੀ ਜਲੰਧਰ ਲਿਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਐੱਲ. ਐਾਡ. ਟੀ. ...

ਪੂਰੀ ਖ਼ਬਰ »

ਗੁਰਦੁਆਰਾ ਤਾਲਵਾਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 31 ਨੂੰ ਮਨਾਇਆ ਜਾਵੇਗਾ

ਕਿਸ਼ਨਗੜ੍ਹ 24 ਜਨਵਰੀ (ਹਰਬੰਸ ਸਿੰਘ ਹੋਠੀ)-ਇਤਿਹਾਸਕ ਅਸਥਾਨ ਗੁਰਦੁਆਰਾ ਤਾਲਵਾਲਾ ਸਾਹਿਬ ਪਾਤਸ਼ਾਹੀ ਸੱਤਵੀਂ ਪਿੰਡ ਹਰਿਰਾਏਪੁਰ (ਰਾਏਪੁਰ ਰਸੂਲਪੁਰ) ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਧ ਸੰਗਤ ...

ਪੂਰੀ ਖ਼ਬਰ »

ਨਗਰ ਕੌਾਸਲ ਚੋਣਾਂ 'ਚ ਪਾਰਟੀ ਨਿਸ਼ਾਨ 'ਤੇ ਚੋਣ ਲੜਨ ਤੋਂ ਭੱਜਣ ਲੱਗੇ ਉਮੀਦਵਾਰ

ਕਰਤਾਰਪੁਰ, 24 ਜਨਵਰੀ (ਭਜਨ ਸਿੰਘ)-ਪੰਜਾਬ ਸਰਕਾਰ ਵਲੋਂ ਨਗਰ ਕੌਾਸਲ ਚੋਣਾਂ ਕਰਵਾਉਣ ਦੇ ਐਲਾਨ ਨਾਲ ਹੀ ਸ਼ਹਿਰ ਅੰਦਰ ਕੌਾਸਲਰ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਆਪਣੇ ਆਪਣੇ ਸਮਰਥਕਾਂ ਨਾਲ ਸੰਪਰਕ ਬਣਾਉਣ ਤੇ ਜੋੜ-ਤੋੜ ਕਰਨੇ ਸ਼ੁਰੂ ਕਰ ਦਿੱਤੇ ਹਨ | ਇਸੇ ਵਿਚ ...

ਪੂਰੀ ਖ਼ਬਰ »

ਇਸਾਈ ਮਿਸ਼ਨਰੀ ਡਾ. ਗ੍ਰਾਹਮ ਸਟੇਂਸ ਤੇ ਉਸ ਦੇ ਪੁੱਤਰਾਂ ਨੂੰ ਸ਼ਰਧਾਂਜਲੀ ਭੇਟ

ਸ਼ਾਹਕੋਟ, 24 ਜਨਵਰੀ (ਬਾਂਸਲ)-ਅੱਜ ਸੀ.ਐਨ.ਆਈ. ਚਰਚ ਸ਼ਾਹਕੋਟ ਵਿਖੇ ਸ਼ਹੀਦ ਮਿਸ਼ਨਰੀ ਡਾ.ਗ੍ਰਾਹਮ ਸਟੇਂਸ ਅਤੇ ਉਨ੍ਹਾਂ ਦੇ ਦੋਨੋਂ ਬੇਟੇ ਫਿਲਿਪ ਤੇ ਤਿਮੋਥੀ, ਜਿਨ੍ਹਾਂ ਨੂੰ 22 ਸਾਲ ਪਹਿਲਾਂ ਉੜੀਸਾ ਵਿਚ ਜਿਊਾਦੇ ਸਾੜ ਦਿੱਤਾ ਗਿਆ ਸੀ, ਨੂੰ ਅੱਜ ਇਬਾਦਤ ਤੋਂ ਬਾਅਦ ...

ਪੂਰੀ ਖ਼ਬਰ »

ਕੇਜਰੀਵਾਲ ਦੇ ਰਹੇ ਕਿਸਾਨ ਵੀਰਾਂ ਦਾ ਪੂਰਾ ਸਾਥ- ਰਤਨ ਸਿੰਘ

ਮਲਸੀਆਂ, 24 ਜਨਵਰੀ (ਸੁਖਦੀਪ ਸਿੰਘ)-ਖੇਤੀ ਕਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਵਿਰੁੱਧ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਕਿਸਾਨ ਵੀਰਾਂ ਦਾ ਪੂਰਾ ਸਾਥ ਦੇ ਰਹੇ ਹਨ ਤੇ ਹੁਣ ...

ਪੂਰੀ ਖ਼ਬਰ »

ਸੁਖਮਨੀ ਸਾਹਿਬ ਕਮੇਟੀ ਪਾਲਕਦੀਮ ਦੀਆਂ ਬੀਬੀਆਂ ਵਲੋਂ 'ਝੂਲਦੇ ਕਿਸਾਨੀ ਝੰਡੇ' ਮੁਹਿੰਮ ਨੂੰ ਭਰਵਾਂ ਸਮਰਥਨ

ਫਿਲੌਰ/ਅੱਪਰਾ, 24 ਜਨਵਰੀ (ਸਤਿੰਦਰ ਸ਼ਰਮਾ, ਦਲਵਿੰਦਰ ਸਿੰਘ)-ਕਿਸਾਨੀ ਅੰਦੋਲਨ ਲਈ ਨੌਜਵਾਨਾਂ ਨੂੰ ਟਵਿੱਟਰ ਵਰਗੇ ਅੰਤਰ-ਰਾਸ਼ਟਰੀ ਪਲੇਟਫਾਰਮ ਵੱਲ ਪ੍ਰੇਰਿਤ ਕਰਨ ਵਾਲੀ ਸੰਸਥਾ 'ਪਹਿਲਾਂ ਪੰਜਾਬ' ਵਲੋਂ ਇੱਕ ਨਿਵੇਕਲੀ ਮੁਹਿੰਮ 'ਝੂਲਦੇ ਕਿਸਾਨੀ ਝੰਡੇ' ਦੀ ਸ਼ੁਰੂਆਤ ...

ਪੂਰੀ ਖ਼ਬਰ »

ਨਕੋਦਰ ਹਲਕੇ ਦੇ ਕਿਸਾਨ ਟਰੈਕਟਰ ਲੈ ਕੇ ਵੱਡੀ ਗਿਣਤੀ ਵਿਚ ਦਿੱਲੀ ਨੂੰ ਹੋਏ ਰਵਾਨਾ

ਨਕੋਦਰ, 24 ਜਨਵਰੀ (ਗੁਰਵਿੰਦਰ ਸਿੌਘ)-ਦਿੱਲੀ 'ਚ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਖ਼ਾਸ ਕਰਕੇ 26 ਜਨਵਰੀ ਦੇ ਟਰੈਕਟਰ ਮਾਰਚ ਵਿਚ ਸ਼ਾਮਲ ਹੋਣ ਲਈ ਪੰਜਾਬ ਭਰ ਤੋਂ ਕਿਸਾਨ ਲਗਾਤਾਰ ਦਿੱਲੀ ਵੱਲ ਨੂੰ ਚਾਲੇ ਪਾ ਰਹੇ ਹਨ | ਇਸੇ ਤਰ੍ਹਾਂ ਨਕੋਦਰ ਹਲਕੇ ਦੇ ਪਿੰਡ ਸ਼ਰੀਂਹ ਦਾਣਾ ...

ਪੂਰੀ ਖ਼ਬਰ »

ਗੁਰਾਇਆ ਦੇ ਵੱਖ-ਵੱਖ ਬਾਜ਼ਾਰਾਂ 'ਚ ਲਗਾਏ ਕਿਸਾਨੀ ਝੰਡੇ

ਗੁਰਾਇਆ, 24 ਜਨਵਰੀ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ 'ਚ ਪਹਿਲਾ ਪੰਜਾਬ ਟੀਮ ਵਲੋਂ ਝੂਲਦੇ ਕਿਸਾਨੀ ਝੰਡੇ ਮੁਹਿੰਮ ਦੇ ਤਹਿਤ ਘਰ-ਘਰ ਕਿਸਾਨੀ ਝੰਡੇ ਲਗਾਉਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਪਹਿਲਾ ਪੰਜਾਬ ਟੀਮ ਦੇ ਮੈਂਬਰਾਂ ਵਲੋਂ ਗੁਰਾਇਆ ਦੇ ਵੱਖ-ਵੱਖ ...

ਪੂਰੀ ਖ਼ਬਰ »

ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਸ਼ਾਹਕੋਟ ਪੁਲਿਸ ਵਲੋਂ ਫਲੈਗ ਮਾਰਚ

ਸ਼ਾਹਕੋਟ, 24 ਜਨਵਰੀ (ਸੁਖਦੀਪ ਸਿੰਘ)-ਗਣਤੰਤਰਤਾ ਦਿਵਸ (26 ਜਨਵਰੀ) ਦੇ ਸਬੰਧ 'ਚ ਸੁਰੱਖਿਆ ਦੇ ਮੱਦੇਨਜ਼ਰ ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ ਵਲੋਂ ਫਲੈਗ ਮਾਰਚ ਕੱਢਿਆ ਗਿਆ | ਇਸ ...

ਪੂਰੀ ਖ਼ਬਰ »

ਲੋਕ ਭਲਾਈ ਸੁਸਾਇਟੀ ਵਲੋਂ ਲੋਕਾਂ ਨੂੰ 'ਟਰੈਕਟਰ ਪਰੇਡ' 'ਚ ਸ਼ਾਮਿਲ ਹੋਣ ਦੀ ਅਪੀਲ

ਸ਼ਾਹਕੋਟ, 24 ਜਨਵਰੀ (ਸਚਦੇਵਾ)-ਸ਼ਾਹਕੋਟ ਦੀ ਲੋਕ ਭਲਾਈ ਸੁਸਾਇਟੀ ਵਲੋਂ ਸ਼ਾਹਕੋਟ ਇਲਾਕੇ ਦੇ ਲੋਕਾਂ ਨੂੰ 26 ਜਨਵਰੀ ਦੀ 'ਟਰੈਕਟਰ ਪਰੇਡ' 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ | ਗੱਲਬਾਤ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਕਮਲ ਸ਼ਰਮਾ, ਵਾਈਸ ਪ੍ਰਧਾਨ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਵਿਚ ਜਾਣ ਵਾਲੇ ਟ੍ਰੈਕਟਰਾਂ ਲਈ ਡੀਜ਼ਲ ਦੀ ਕੀਤੀ ਸੇਵਾ

ਨਕੋਦਰ, 24 ਜਨਵਰੀ (ਗੁਰਵਿੰਦਰ ਸਿੰਘ)-ਨਕੋਦਰ ਦੇ ਨੇੜਲੇ ਪਿੰਡ ਟਾਹਲੀ ਤੋਂ ਜਿਲ੍ਹਾ ਪ੍ਰੀਸ਼ਦ ਦੇ ਵਾਇਸ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਲੰਧਰ ਜਿਲ੍ਹੇ ਦੇ ਨੁਮਾਇੰਦਿਆਂ ਨੂੰ ਦਿੱਲੀ ਸੰਘਰਸ਼ ਵਿਚ ਜਾਣ ਵਾਲੇ ...

ਪੂਰੀ ਖ਼ਬਰ »

26 ਜਨਵਰੀ ਨੂੰ ਦਿੱਲੀ ਰਿੰਗ ਰੋਡ ਟਰੈਕਟਰ ਮਾਰਚ 'ਚ ਕਿਸਾਨ-ਮਜ਼ਦੂਰ ਏਕਤਾ ਭਾਈਚਾਰਾ ਅਮਨ-ਸ਼ਾਂਤੀ ਹਰ ਹੀਲੇ ਬਰਕਰਾਰ ਰੱਖੇ-ਜ਼ਿਲ੍ਹਾ ਪ੍ਰਧਾਨ ਜਾਟ ਮਹਾਂਸਭਾ

ਕਿਸ਼ਨਗੜ੍ਹ, 24 ਜਨਵਰੀ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਅਖਿਲ ਭਾਰਤੀਯ ਜਾਟ ਮਹਾਂਸਭਾ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਨਰਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ 'ਚ ਕੇਂਦਰ ਸਰਕਾਰ ਵਲੋਂ ਸੰਘਰਸ਼ ਨੂੰ ਢਾਹ ...

ਪੂਰੀ ਖ਼ਬਰ »

ਪ੍ਰਤੀਯੋਗਤਾ ਵਿਚ ਪ੍ਰਾਇਮਰੀ ਹੈਲਥ ਸੈਂਟਰ ਰਾਏਪੁਰ ਰਸੂਲਪੁਰ ਜ਼ਿਲ੍ਹੇ 'ਚੋਂ ਪਹਿਲੇ ਨੰਬਰ 'ਤੇ

ਕਿਸ਼ਨਗੜ੍ਹ, 24 ਜਨਵਰੀ (ਹਰਬੰਸ ਸਿੰਘ ਹੋਠੀ)-ਭਾਰਤ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਲਈ ਚਲਾਈ ਜਾ ਰਹੀ ਪ੍ਰਤੀਯੋਗਿਤਾ ਕਾਇਆ ਕਲਪ ਵਿਚ ਪਿਛਲੇ 4 ਸਾਲਾਂ ਤੋਂ ਜਲੰਧਰ ਜ਼ਿਲ੍ਹੇ ਵਿਚ ਪਹਿਲੇ ਸਥਾਨ 'ਤੇ ਆ ਰਹੇ ਮੁਢਲਾ ਸਿਹਤ ਕੇਂਦਰ ਰਾਏਪੁਰ ਰਸੂਲਪੁਰ ਨੂੰ ਅੱਜ ਸਿਵਲ ...

ਪੂਰੀ ਖ਼ਬਰ »

ਮਾਣਕਪੁਰ ਦੀ ਸੰਗਤ ਵਲੋਂ ਕਿਸਾਨਾਂ ਦੇ ਕੱਪੜੇ ਧੋਣ ਦੀ ਕੀਤੀ ਜਾ ਰਹੀ ਸੇਵਾ

ਸ਼ਾਹਕੋਟ, 24 ਜਨਵਰੀ (ਸਚਦੇਵਾ)-ਦਿੱਲੀ ਦੇ ਬਾਰਡਰਾਂ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਡਟੇ ਹੋਏ ਹਨ | ਬਲਾਕ ਸ਼ਾਹਕੋਟ ਦੇ ਪਿੰਡ ਮਾਣਕਪੁਰ ਦੀਆਂ ਸੰਗਤਾਂ ਵਲੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਲਿਆ ਕੇ ਕਿਸਾਨਾਂ ਦੇ ਕੱਪੜੇ ਧੋਣ ਦੀ ...

ਪੂਰੀ ਖ਼ਬਰ »

ਸ਼ਹੀਦ ਬਾਬਾ ਮਤੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਡਰੋਲੀ ਕਲਾਂ, 24 ਜਨਵਰੀ (ਸੰਤੋਖ ਸਿੰਘ)-ਸ਼ਹੀਦ ਬਾਬਾ ਮਤੀ ਜੀ ਦਾ ਸ਼ਹੀਦੀ ਦਿਹਾੜਾ ਸਥਾਨਕ ਪਿੰਡ ਡਰੋਲੀ ਕਲਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ਼ਹੀਦੀ ਦਿਹਾੜੇ ਸਬੰਧੀ ਰੱਖੇ ਗਏ ਸ੍ਰੀ ਅਖੰਡ ...

ਪੂਰੀ ਖ਼ਬਰ »

ਟਰੈਕਟਰ ਮਾਰਚ ਦਿੱਲੀ 'ਚ ਨਵਾਂ ਇਤਿਹਾਸ ਰਚੇਗਾ-ਅੰਮਿ੍ਤਪਾਲ ਜੌਲੀ

ਆਦਮਪੁਰ, 24 ਜਨਵਰੀ (ਹਰਪ੍ਰੀਤ ਸਿੰਘ)-ਦਿੱਲੀ ਬਾਰਡਰ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਯੋਗਦਾਨ ਪਾਉਣ ਲਈ ਸ਼ਹੀਦ ਬੱਬਰਾਂ ਦਾ ਪਿੰਡ ਪੰਡੋਰੀ ਨਿੱਝਰਾਂ ਤੋਂ ਭਾਰਤੀ ਕਿਸਾਨ ਯੂਨੀਅਨ ਦਾ ਆਗੂ ...

ਪੂਰੀ ਖ਼ਬਰ »

ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਜਥਾ ਦਿੱਲੀ ਲਈ ਰਵਾਨਾ

ਆਦਮਪੁਰ, 24 ਜਨਵਰੀ (ਹਰਪ੍ਰੀਤ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਦਮਪੁਰ ਵਲੋਂ ਕਿਸਾਨ ਸੰਘਰਸ਼ ਮੋਰਚਾ ਦਿੱਲੀ ਦੀ ਹਦਾਇਤ 'ਤੇ ਜਿੱਥੇ 26 ਜਨਵਰੀ ਨੂੰ ਦਿੱਲੀ ਚਲੋਂ ਸੰਦੇਸ਼ ਜਾਰੀ ਕੀਤੇ ਜਾ ਰਹੇ ਹਨ ਉੱਥੇ ਹੀ ਆਦਮਪੁਰ ਦੇ ਪਿੰਡ ਕੋਟਲੀ ਜਮੀਤ ਸਿੰਘ ਵਿਖੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX