ਮਾਨਸਾ, 24 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਦੇ ਚੱਲਦਿਆਂ ਕਿਸਾਨਾਂ ਨੇ 117ਵੇਂ ਦਿਨ ਵੀ ਕੜਾਕੇ ਦੀ ਠੰਢ 'ਚ ਰੋਸ ਮੁਜ਼ਾਹਰੇ ਜਾਰੀ ਰੱਖੇ | ਇਸੇ ਦੌਰਾਨ ਕਿਸਾਨ ਵਲੋਂ ਕਾਫ਼ਲਿਆਂ ਦੇ ਰੂਪ 'ਚ ਦਿੱਲੀ ਵਿਖੇ ਗਣਤੰਤਰ ਕਿਸਾਨ ਪਰੇਡ 'ਚ ਸ਼ਾਮਿਲ ਹੋਣ ਲਈ ਚਾਲੇ ਜਾਰੀ ਹਨ | ਜਿੱਥੇ ਬੀਤੀ ਸ਼ਾਮ ਤੋਂ ਰਤੀਆ ਤੇ ਸਰਦੂਲਗੜ੍ਹ ਰਸਤੇ ਰਾਹੀਂ ਜ਼ਿਲ੍ਹੇ ਦੇ ਕਿਸਾਨ ਟਰੈਕਟਰਾਂ 'ਤੇ ਸਵਾਰ ਹੋ ਕੇ ਦੇਸ਼ ਦੀ ਰਾਜਧਾਨੀ ਵੱਲ ਜਾ ਰਹੇ ਹਨ, ਉੱਥੇ ਕਿਸਾਨ ਸਮਰਥਕ ਟਰੇਨਾਂ ਰਾਹੀਂ ਵੀ ਟਿਕਰੀ ਬਾਰਡਰ ਨੂੰ ਵਹੀਰਾਂ ਘੱਤ ਰਹੇ ਹਨ | ਉੱਧਰ ਜ਼ਿਲ੍ਹੇ 'ਚ ਰਿਲਾਇੰਸ ਤੇਲ ਪੰਪਾਂ ਅੱਗੇ ਅਤੇ ਰੇਲਵੇ ਪਾਰਕਿੰਗਾਂ 'ਚ ਕਿਸਾਨ ਧਰਨਿਆਂ 'ਤੇ ਬੈਠੇ ਹਨ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵਿੰਦਰ ਸ਼ਰਮਾ ਖ਼ਿਆਲਾ, ਮੇਜਰ ਸਿੰਘ ਦੂਲੋਵਾਲ ਨੇ ਕਿਹਾ ਕਿ ਗਣਤੰਤਰ ਕਿਸਾਨ ਪਰੇਡ ਇਤਿਹਾਸਕ ਹੋਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਵੀ ਟਰੈਕਟਰ ਪਰੇਡ ਕੀਤੀ ਜਾਵੇਗੀ, ਜਿਸ ਵਿਚ ਵੱਡੀ ਗਿਣਤੀ 'ਚ ਟਰੈਕਟਰਾਂ ਦਾ ਕਾਫ਼ਲਾ ਸ਼ਾਮਿਲ ਹੋਵੇਗਾ | ਉਨ੍ਹਾਂ ਐਲਾਨ ਕੀਤਾ ਕਿ ਕਾਲੇ ਕਾਨੂੰਨ ਵਾਪਸ ਕਰਵਾਉਣ ਤੱਕ ਅੰਦੋਲਨ ਜਾਰੀ ਰਹੇਗਾ | ਇਕਬਾਲ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲੀਆ, ਸੁਖਦੇਵ ਸਿੰਘ, ਤੇਜ ਸਿੰਘ ਚਕੇਰੀਆਂ ਆਦਿ ਨੇ ਵੀ ਸੰਬੋਧਨ ਕੀਤਾ |
ਜਥਾ ਦਿੱਲੀ ਵੱਲ ਰਵਾਨਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੀ ਅਗਵਾਈ 'ਚ ਨੇੜਲੇ ਪਿੰਡ ਖ਼ਿਆਲਾ ਤੋਂ ਦਿੱਲੀ ਟਰੈਕਟਰ ਪਰੇਡ ਲਈ ਜਥਾ ਰਵਾਨਾ ਹੋਇਆ | ਕਿਸਾਨਾਂ ਨੇ ਪਿੰਡ 'ਚੋਂ ਰਾਸ਼ਨ ਆਦਿ ਇਕੱਠਾ ਕਰ ਕੇ ਰਵਾਨਾ ਹੋਣ ਤੋਂ ਪਹਿਲਾਂ ਅਹਿਦ ਲਿਆ ਕਿ ਜਿੱਤ ਹਾਸਲ ਕਰਨ ਉਪਰੰਤ ਹੀ ਵਾਪਸ ਮੁੜਿਆ ਜਾਵੇਗਾ | ਇਸ ਮੌਕੇ ਕਿਸਾਨ ਬਲਵਿੰਦਰ ਸ਼ਰਮਾ, ਸ਼ਿਕੰਦਰ ਸਿੰਘ ਖ਼ਾਲਸਾ, ਸੇਵਕ ਸਿੰਘ, ਵਰਿਆਮ ਸਿੰਘ, ਪਰਗਟ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਰਖ਼ੇਲ ਬਣੀ ਹੋਈ ਹੈ | ਉਨ੍ਹਾਂ ਦੱਸਿਆ ਕਿ ਅੱਜ 6 ਟਰੈਕਟਰ ਟਰਾਲੀਆਂ ਦਾ ਜਥਾ ਦਿੱਲੀ ਮੋਰਚੇ ਲਈ ਗਿਆ ਹੈ |
ਕਿਸਾਨਾਂ ਦਾ ਕਾਫ਼ਲਾ ਦਿੱਲੀ ਰਵਾਨਾ
ਦਿੱਲੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਸਾਨਾਂ ਦਾ ਕਾਫ਼ਲਾ ਦਿੱਲੀ ਨੂੰ ਰਵਾਨਾ ਹੋਇਆ | ਮਾਰਚ ਦੀ ਅਗਵਾਈ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ, ਸੁਰਜੀਤ ਸਿੰਘ ਕੋਟਧਰਮੂ, ਪੰਜਾਬ ਸਿੰਘ ਤਲਵੰਡੀ ਅਕਲੀਆ, ਯਸ਼ਪਾਲ ਸਿੰਘ ਉੱਭਾ, ਮਾਸਟਰ ਸ਼ਿਵਚਰਨ ਧਿੰਗੜ, ਕਾਮਰੇਡ ਰਾਮ ਸਰੂਪ ਗੇਹਲੇ ਨੇ ਕੀਤੀ | ਭੈਣੀ ਬਾਘਾ ਨੇ ਕਿਹਾ ਕਿ ਮਿਹਨਤਕਸ਼ ਜਨਤਾ ਦੀ ਕਮਾਈ ਨਾਲ ਅੰਡਾਨੀ ਅੰਬਾਨੀ ਦੀਆਂ ਤਜੌਰੀਆਂ ਭਰਨ ਵਾਲੀ ਮੋਦੀ ਸਰਕਾਰ ਨੂੰ ਕਿਸਾਨ ਅੰਦੋਲਨ ਅੱਗੇ ਝੁਕਣਾ ਪਏਗਾ |
ਕਿਸਾਨ ਭੋਲਾ ਸਿੰਘ ਖੁਡਾਲ ਦਾ ਸਸਕਾਰ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ- ਦਿੱਲੀ ਕਿਸਾਨੀ ਸੰਘਰਸ਼ 'ਚ ਫ਼ੌਤ ਹੋਏ ਕਿਸਾਨ ਭੋਲਾ ਸਿੰਘ ਦਾ ਸਸਕਾਰ ਉਨ੍ਹਾਂ ਦੇ ਪਿੰਡ ਖੁਡਾਲ ਕਲਾਂ ਵਿਖੇ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਇਹ ਕਾਰਕੁਨ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਸੰਘਰਸ਼ 'ਚ ਕੁੱਦਿਆ ਹੋਇਆ ਸੀ | ਸਸਕਾਰ ਮੌਕੇ ਵੱਡੀ ਗਿਣਤੀ ਵਿਚ ਇਲਾਕੇ 'ਚੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪਿੰਡ ਵਾਸੀ ਮੌਜੂਦ ਸਨ | ਜਥੇਬੰਦੀ ਦੇ ਆਗੂ ਇੰਦਰਜੀਤ ਸਿੰਘ ਝੱਬਰ ਅਤੇ ਮੇਜਰ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਨਿੱਤ ਰੋਜ਼ ਕਿਸਾਨ ਦਿੱਲੀ ਸੰਘਰਸ਼ ਵਿਚ ਸ਼ਹੀਦ ਹੋ ਰਹੇ ਸਨ, ਪਰ ਮੋਦੀ ਸਰਕਾਰ ਦੇ ਕੰਨ 'ਤੇ ਜੂੰ ਨੇ ਸਰਕ ਰਹੀ | ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਦਾ ਨਾਂਅ ਕਿਸਾਨੀ ਸੰਘਰਸ਼ ਦੀ ਲੜੀ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੋਵੇਗਾ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਚਰਨਜੀਤ ਸਿੰਘ ਬਹਾਦਰਪੁਰ, ਸੁਖਪਾਲ ਗੋਰਖਨਾਥ, ਮੇਵਾ ਸਿੰਘ ਖੁਡਾਲ, ਕਰਮਜੀਤ ਸਿੰਘ ਸੰਘਰੇੜੀ, ਅਮਰੀਕ ਸਿੰਘ ਗੋਰਖਨਾਥ, ਸਰੋਜ ਕੌਰ ਦਿਆਲਪੁਰਾ, ਲੀਲਾ ਸਿੰਘ ਹਾਜ਼ਰ ਸਨ |
ਰੇਲਵੇ ਸਟੇਸ਼ਨ ਨੇੜੇ ਧਰਨਾ ਜਾਰੀ
ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਵਿਚ ਬਰੇਟਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਧਰਨਾ ਜਾਰੀ ਹੈ | ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 26 ਦੀ ਦਿੱਲੀ ਕਿਸਾਨ ਲਾਮਿਸਾਲ ਹੋਵੇਗੀ, ਜਿਸ ਵਿਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਵਿਚ ਕਿਸਾਨ ਰਵਾਨਾ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ | ਇਸ ਮੌਕੇ ਆਗੂ ਤਾਰਾ ਚੰਦ, ਜਗਰੂਪ ਸਿੰਘ ਮੰਘਾਣੀਆਂ, ਗੁਰਜੰਟ ਸਿੰਘ ਮੰਘਾਣੀਆਂ, ਨਿਰਮਲ ਸਿੰਘ ਬਰੇਟਾ, ਤਾਰ ਸਿੰਘ ਚੱਕ ਅਲੀਸ਼ੇਰ, ਗੋਬਿੰਦ ਸਿੰਘ ਬਹਾਦਰਪੁਰ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪ 'ਤੇ ਧਰਨਾ ਜਾਰੀ
ਬੁਢਲਾਡਾ ਤੋਂ ਸੁਨੀਲ ਮਨਚੰਦਾ/ਸਵਰਨ ਸਿੰਘ ਰਾਹੀ ਅਨੁਸਾਰ- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਧਰਨਾ ਜਾਰੀ ਰਿਹਾ | ਸੰਬੋਧਨ ਕਰਦਿਆਂ ਮਹਿੰਦਰ ਸਿੰਘ ਦਿਆਲਪੁਰਾ, ਹਰਦਿਆਲ ਸਿੰਘ ਦਾਤੇਵਾਸ ਨੇ ਕਿਹਾ ਕਿ ਦਿੱਲੀ ਵਿਖੇ ਕਿਸਾਨ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਬੁਢਲਾਡਾ ਇਲਾਕੇ 'ਚੋਂ ਟਰੈਕਟਰ ਤੇ ਕਿਸਾਨ ਵੱਡੀ ਗਿਣਤੀ ਵਿਚ ਵਹੀਰਾਂ ਘੱਤ ਕੇ ਜਾ ਰਹੇ ਹਨ | ਇਸ ਵਾਰ ਗਣਤੰਤਰ ਪਰੇਡ ਦੀ ਪਰੇਡ ਇਤਿਹਾਸਿਕ ਹੋਵੇਗੀ ਕਿਉਂਕਿ ਇਸ ਵਾਰ ਦਾ ਗਣਤੰਤਰ ਰਸਮੀ ਨਾ ਹੋ ਕੇ ਅਸਲੀ ਅਰਥਾਂ ਵਿਚ ਹੋਵੇਗੀ | ਦਿੱਲੀ ਐਤਕੀਂ ਦੇਸ਼ ਦੇ ਲੱਖਾਂ ਲੋਕ ਪਰੇਡ ਸ਼ਾਮਿਲ ਹੋਣਗੇ | ਧਰਨੇ ਨੂੰ ਸੁਖਦੇਵ ਸਿੰਘ ਬੋੜਾਵਾਲ, ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ, ਕੌਰ ਸਿੰਘ ਮੰਡੇਰ, ਮੇਜਰ ਸਿੰਘ ਰੱਲੀ, ਗੁਰਚਰਨ ਦਾਸ ਬੋੜਾਵਾਲ, ਕਿ੍ਸ਼ਨ ਸਿੰਘ ਗੁਰਨੇ, ਬਲਦੇਵ ਸਿੰਘ ਗੁਰਨੇ, ਤੇਜ ਰਾਮ ਅਹਿਮਦਪੁਰ ਨੇ ਵੀ ਸੰਬੋਧਨ ਕੀਤਾ |
ਪਰੇਡ 'ਚ ਅਕਾਲੀ ਵਰਕਰ ਕਿਸਾਨੀ ਝੰਡੇ ਲਾ ਕੇ ਸ਼ਾਮਿਲ ਹੋਣਗੇ
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕੋਰ ਕਮੇਟੀ ਮੈਂਬਰ ਬੱਲਮ ਸਿੰਘ ਕਲੀਪੁਰ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵਲੋ ਗਣਤੰਤਰ ਦਿਵਸ ਮੌਕੇ ਦਿੱਲੀ ਅੰਦਰ ਕੀਤੀ ਜਾਣ ਵਾਲੀ ਕਿਸਾਨ ਟਰੈਕਟਰ ਪਰੇਡ 'ਚ ਜ਼ਿਲੇ੍ਹ ਭਰ 'ਚੋਂ ਵੱਡੀ ਗਿਣਤੀ ਅਕਾਲੀ ਵਰਕਰ ਕਿਸਾਨੀ ਝੰਡੇ ਹੇਠ ਇਸ ਅੰਦੋਲਨ 'ਚ ਭਾਗ ਲੈਣਗੇ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਆਗੂ ਤੇ ਵਰਕਰ ਆਪੋ-ਆਪਣੇ ਹਲਕਿਆ 'ਚ 26 ਨੂੰ ਦਿੱਲੀ ਪਹੁੰਚਣ ਦੀਆਂ ਤਿਆਰੀਆਂ ਕਰ ਲੈਣ | ਇਸ ਮੌਕੇ ਦਰਸ਼ਨ ਸਿੰਘ ਸਰਪੰਚ ਗੰਢੂ ਕਲਾਂ, ਜਥੇਦਾਰ ਕੌਰ ਸਿੰਘ ਗੰਢੂ ਕਲਾਂ ਮੌਜੂਦ ਸਨ |
ਬਿਕਰਮ ਸਿੰਘ ਮੋਫਰ ਰਾਸ਼ਨ ਸਮਗਰੀ ਲੈ ਕੇ ਦਿੱਲੀ ਰਵਾਨਾ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ-ਨੇੜਲੇ ਪਿੰਡ ਮੋਫਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦਿੱਲੀ ਵਿਖੇ ਕਿਸਾਨੀ ਸੰਘਰਸ਼ ਲਈ ਰਾਸ਼ਨ ਸਮਗਰੀ ਲੈ ਕੇ ਰਵਾਨਾ ਹੋਏ | ਬਿਕਰਮ ਸਿੰਘ ਮੋਫਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦਿੱਲੀ ਵਿਖੇ ਕਿਸਾਨਾਂ ਲਈ ਸਬਜ਼ੀਆਂ, ਗੈਸ ਸਿਲੰਡਰ, ਭਾਂਡੇ, ਦਵਾਈਆਂ ਲੈ ਕੇ ਜਾ ਰਹੇ ਹਾਂ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ | ਇਸ ਮੌਕੇ ਸਤਪਾਲ ਵਰਮਾ, ਗੁਰਪ੍ਰੀਤ ਸਿੰਘ ਦਲੇਲਵਾਲਾ, ਅੰਮਿ੍ਤ ਸਿੰਘ ਮੀਰਪੁਰ, ਭਜਨ ਸਿੰਘ ਆਦਿ ਹਾਜ਼ਰ ਸਨ |
ਸਰਦੂਲਗੜ੍ਹ 24 ਜਨਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ, ਜੀ.ਐਮ. ਅਰੋੜਾ)- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਹਲਕਾ ਸਰਦੂਲਗੜ੍ਹ ਦੇ 5 ਮੈਂਬਰੀ ਸਲਾਹਕਾਰ ਬੋਰਡ ਤੇ ਐਸ. ਸੀ. ਵਿੰਗ ਸਰਕਲ ਰਾਮਦਿੱਤੇਵਾਲਾ ਦੇ ...
ਪ੍ਰਕਾਸ਼ ਸਿੰਘ ਜ਼ੈਲਦਾਰ 98727-99780 ਸਰਦੂਲਗੜ੍ਹ-ਪਿੰਡ ਮੀਰਪੁਰ ਖ਼ੁਰਦ ਸਿਰਸਾ-ਮਾਨਸਾ ਮੁੱਖ ਸੜਕ 'ਤੇ ਸਥਿਤ ਟਿੱਬੀ ਹਰੀ ਸਿੰਘ ਤੋਂ ਡੇਢ ਕਿੱਲੋਮੀਟਰ ਦੂਰ ਭਗਵਾਨਪੁਰ ਹੀਂਗਣਾ ਸੰਪਰਕ ਸੜਕ 'ਤੇ ਘੱਗਰ ਦੇ ਕੰਢੇ ਆਬਾਦ ਹੈ | ਲੋਕ ਧਾਰਨਾ ਮੁਤਾਬਿਕ ਬਾਬਾ ਰਾਏ ਸਿੰਘ ਨੇ ...
ਮਾਨਸਾ, 24 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੱਧਰੀ ਗਣਤੰਤਰ ਸਮਾਗਮ ਇਸ ਵਾਰ ਵੀ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਬਹੁ ਮੰਤਵੀ ਸਟੇਡੀਅਮ ਵਿਖੇ ਮਨਾਇਆ ਜਾਵੇਗਾ | ਇਹ ਜਾਣਕਾਰੀ ਮਹਿੰਦਰਪਾਲ ਡਿਪਟੀ ਕਮਿਸ਼ਨਰ ਨੇ ਦਿੰਦਿਆਂ ਦੱਸਿਆ ਕਿ ਕੌਮੀ ...
ਸ਼ਾਂਤਮਈ ਹੋਵੇਗੀ ਪਰੇਡ
ਮਾਨਸਾ, 24 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਦਿੱਲੀ ਵਿਖੇ ਕੱਢੀ ਜਾ ਰਹੀ ਗਣਤੰਤਰ ਕਿਸਾਨ ਪਰੇਡ ਦੇ ਸਾਰੇ ...
ਬੁਢਲਾਡਾ, 24 ਜਨਵਰੀ (ਸਵਰਨ ਸਿੰਘ ਰਾਹੀ, ਸੁਨੀਲ ਮਨਚੰਦਾ)- ਬੀਤੀ ਰਾਤ ਡੇਢ ਵਜੇ ਦੇ ਕਰੀਬ ਅਣਪਛਾਤੇ ਵਿਅਕਤੀ ਨੇੜਲੇ ਪਿੰਡ ਬੀਰੋਕੇ ਕਲਾਂ ਦੇ ਡੇਰਾ ਬਾਬਾ ਅਲਖ ਰਾਮ ਦੇ ਮੁਖੀ ਨੂੰ ਬੰਧਕ ਬਣਾ ਕੇ ਢਾਈ ਲੱਖ ਰੁਪਏ, ਬੰਦੂਕ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ | ਮਹੰਤ ...
ਬਠਿੰਡਾ, 24 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬੀ.ਐੱਫ.ਜੀ.ਆਈ. ਵਲੋਂ ਸਮਾਜ ਸੇਵਾ ਲਈ ਹਰ ਸਾਲ ਕਿਸੇ ਨਾ ਕਿਸੇ ਨੇਕ ਕਾਰਜ ਨੂੰ ਸਮਰਪਿਤ ਕੀਤਾ ਜਾਂਦਾ ਹੈ | ਇਸੇ ਪਰੰਪਰਾ ਨੂੰ ਲਗਾਤਾਰ ਜਾਰੀ ਰੱਖਦਿਆਂ ਸੰਸਥਾ ਵਲੋਂ ਹਰ ਵਾਰ ਦੀ ਤਰ੍ਹਾਂ ਇਹ ਵਰ੍ਹਾ 2021 'ਕਮਿਊਨਿਟੀ ...
ਬਠਿੰਡਾ, 24 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਪੂਰੇ ਦੇਸ਼ 'ਚ 24 ਜਨਵਰੀ ਨੂੰ ਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ | ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਵਾਰ ਜ਼ਿਲੇ੍ਹ ਦੀਆਂ ਬਾਲੜੀਆਂ ਨੂੰ ਸਮਾਰਟ ਫ਼ੋਨ ਦਾ ਤੋਹਫ਼ਾ ਦਿੱਤਾ ਹੈ ...
ਸੀਂਗੋ ਮੰਡੀ, 24 ਜਨਵਰੀ (ਪਿ੍ੰਸ ਗਰਗ)- ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਜੋਗੇਵਾਲਾ ਵਿਖੇ ਮਿਲਣ ਪਾਰਟਨਰਸ਼ਿਪ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਸਰਕਾਰੀ ਹਾਈ ਸਕੂਲ ਸਿੰਘਪੁਰਾ ਅਤੇ ਸਰਕਾਰੀ ਹਾਈ ਸਕੂਲ ਦਾਦੂ ਦੇ ਅਧਿਆਪਕ ਸਾਹਿਬਾਨ ਤੇ ਤੀਹ ...
ਭਗਤਾ ਭਾਈਕਾ, 24 ਜਨਵਰੀ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਸਿੱਧੂ ਬਿੱਟੀ ਨੇ ਹਲਕਾ ਰਾਮਪੁਰਾ ਫੂਲ ਦੇ ਵਾਸੀਆਂ ਸਮੇਤ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਹੋਂਦ ਦੀ ਲੜਾਈ ਜਿੱਤਣ ਲਈ ...
ਭਗਤਾ ਭਾਈਕਾ, 24 ਜਨਵਰੀ (ਸੁਖਪਾਲ ਸਿੰਘ ਸੋਨੀ)- ਸਥਾਨਕ ਸ਼ਹਿਰ ਦੇ ਜੰਮਪਲ ਪੰਜਾਬੀ ਲੋਕ ਗਾਇਕ ਸੱਜਣ ਅਦੀਬ ਵਲੋਂ ਅੱਜ ਭੂਤਾਂ ਵਾਲੇ ਖੂਹ ਉੱਪਰ ਪਹੁੰਚ ਕੇ ਕਿਸਾਨੀ ਮੋਰਚੇ ਲਈ 50 ਹਜ਼ਾਰ ਦੀ ਆਰਥਿਕ ਮਦਦ ਪ੍ਰਦਾਨ ਕੀਤੀ ਗਈ | ਇਹ ਮਦਦ ਰਾਸੀ ਸਥਾਨਕ ਭੂਤਾਂ ਵਾਲਾ ਖੂਹ ...
ਭਾਈਰੂਪਾ, 24 ਜਨਵਰੀ (ਵਰਿੰਦਰ ਲੱਕੀ)- ਅੰਮਿ੍ਤਸਰ-ਯਾਮਨਗਰ ਵਾਇਆ ਬਠਿੰਡਾ ਦੇ ਪਿੰਡਾਂ ਅੰਦਰ ਦੀ ਕੱਢੇ ਜਾ ਰਹੇ ਕੌਮੀ ਰਾਜ ਮਾਰਗ ਦਾ ਵਿਰੋਧ ਕਰ ਰਹੇ ਪਿੰਡ ਸੇਲਬਰਾਹ ਦੇ ਕਿਸਾਨਾਂ ਵਲੋਂ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਦੇ ਹੋਏ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ...
ਤਲਵੰਡੀ ਸਾਬੋ, 24 ਜਨਵਰੀ (ਰਵਜੋਤ ਸਿੰਘ ਰਾਹੀ)- ਸੁਦੇਸ਼ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਦੀ ਪਿ੍ੰਸੀਪਲ ਮੀਨੂੰ ਗਰਗ ਨੂੰ ਬੀਤੇ ਦਿਨੀਂ ਆਲ ਇੰਡੀਆ ਪਿ੍ੰਸੀਪਲਜ਼ ਐਸੋਸੀਏਸ਼ਨ ਵਲੋਂ 'ਭੀਸ਼ਮ' ਦਾ ਡੀਟਰਮੀਨੇਸ਼ਨ ਐਵਾਰਡ 2021' ਨਾਲ ਸਨਮਾਨਿਤ ...
ਸੁਖਪਾਲ ਸਿੰਘ ਸੁੱਖੀ 97805-33204 ਲਹਿਰਾ ਮੁਹੱਬਤ-ਬਠਿੰਡਾ ਤੋਂ 19 ਕਿੱਲੋਮੀਟਰ ਦੂਰੀ 'ਤੇ ਭੁੱਚੋ ਮੰਡੀ ਨੇੜੇ ਮਾਲਵਾ ਖੇਤਰ ਦੇ ਬਾਹੀਆ 'ਚੋਂ ਵੱਡੇ ਪਿੰਡ ਮਹਿਰਾਜ ਦੇ ਬਾਬਾ ਮੋਹਨ ਦੀ ਔਲਾਦ ਪੱਤੀ ਕਰਮਚੰਦ ਦੀ ਅੰਸ-ਵੰਸ਼ ਬਾਬੇ ਖਾਨਾ ਨੇ ਵਸਾਇਆ ਪਿੰਡ ਲਹਿਰਾ ਖਾਨਾ 1708 ਦੇ ...
ਭਗਤਾ ਭਾਈਕਾ, 24 ਜਨਵਰੀ (ਸੁਖਪਾਲ ਸਿੰਘ ਸੋਨੀ)- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਹੋ ਰਹੀਆ ਆਗਾਮੀ ਨਗਰ ਪੰਚਾਇਤ ਚੋਣਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 7 ਫਰਵਰੀ ਨੂੰ ਹਲਕੇ ਅੰਦਰ ਦੌਰਾ ਕੀਤਾ ਜਾ ...
ਭਗਤਾ ਭਾਈਕਾ, 24 ਜਨਵਰੀ (ਸੁਖਪਾਲ ਸਿੰਘ ਸੋਨੀ)- ਪੰਜਾਬ ਸਰਕਾਰ ਦੇ ਮਿਸ਼ਨ ਫ਼ਤਹਿ ਤਹਿਤ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਸਰਕਾਰੀ ਹਸਪਤਾਲ ਭਗਤਾ ਭਾਈਕਾ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਪਾਲ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਅੱਜ ਸਿਹਤ ਵਿਭਾਗ ਦੇ ...
ਭਗਤਾ ਭਾਈਕਾ, 24 ਜਨਵਰੀ (ਸੁਖਪਾਲ ਸਿੰਘ ਸੋਨੀ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਪਿੰਡਾਂ ਅੰਦਰ ਲਾਭਪਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਲਈ ਲਗਾਏ ਗਏ ਖ਼ੁਸ਼ਹਾਲੀ ਦੇ ਰਾਖੇ ਸਰਕਾਰ ਦੀਆਂ ਅੱਖਾਂ ਤੇ ਕੰਨਾਂ ਦਾ ਕੰਮ ਕਰ ਰਹੇ ਹਨ, ਜਿਸ ...
ਭਗਤਾ ਭਾਈਕਾ, 24 ਜਨਵਰੀ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਸਿੱਧੂ ਬਿੱਟੀ ਨੇ ਹਲਕਾ ਰਾਮਪੁਰਾ ਫੂਲ ਦੇ ਵਾਸੀਆਂ ਸਮੇਤ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਹੋਂਦ ਦੀ ਲੜਾਈ ਜਿੱਤਣ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX