ਕਪੂਰਥਲਾ, 24 ਜਨਵਰੀ (ਸਡਾਨਾ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਨਗਰ ਤੋਂ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਦੇਰ ਸ਼ਾਮ ਵਾਪਸ ਬਾਬਾ ਦੀਪ ਸਿੰਘ ਨਗਰ ਵਿਖੇ ਪਹੁੰਚ ਕੇ ਸਮਾਪਤ ਹੋਇਆ | ਰਸਤੇ ਵਿਚ ਸੰਗਤ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਲੰਗਰ ਲਗਾਏ ਗਏ | ਅਨਹਦ ਗਤਕਾ ਅਖਾੜਾ ਦੇ ਸਿੰਘਾਂ ਨੇ ਸੰਗਤ ਨੂੰ ਗਤਕੇ ਦੇ ਜੌਹਰ ਦਿਖਾਏ | ਪ੍ਰਬੰਧਕਾਂ ਵਲੋਂ ਸਹਿਯੋਗੀ ਜਥੇਬੰਦੀਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਨਗਰ ਕੀਰਤਨ ਮੌਕੇ ਗੁਰਦੁਆਰਾ ਕਮੇਟੀ ਦੇ ਆਗੂ ਬਲਬੀਰ ਸਿੰਘ, ਜਸਬੀਰ ਸਿੰਘ ਖ਼ਾਲਸਾ, ਗਿਆਨੀ ਸੁਖਵੰਤ ਸਿੰਘ, ਸੁਖਦੇਵ ਸਿੰਘ ਔਜਲਾ, ਕਰਤਾਰ ਸਿੰਘ, ਤਜਿੰਦਰਜੀਤ ਸਿੰਘ, ਗੁਰਮੇਲ ਸਿੰਘ, ਦਲਵੀਰ ਸਿੰਘ ਰਿਆੜ, ਦੀਦਾਰ ਸਿੰਘ, ਬਲਦੇਵ ਸਿੰਘ, ਤਰਵਿੰਦਰ ਮੋਹਣ ਸਿੰਘ ਭਾਟੀਆ, ਸੁਖਵਿੰਦਰ ਮੋਹਣ ਸਿੰਘ ਭਾਟੀਆ, ਸੁੱਚਾ ਸਿੰਘ ਖਿੰਡਾ, ਗੁਰਮੇਲ ਸਿੰਘ ਚੰਦੀ, ਭਗਵੰਤ ਸਿੰਘ ਚੀਮਾ, ਜਸਕਰਨ ਸਿੰਘ, ਉਂਕਾਰ ਸਿੰਘ, ਅਸ਼ੀਸ਼ਪਾਲ ਸਿੰਘ, ਉਪਿੰਦਰਜੀਤ ਸਿੰਘ, ਸੁਰਿੰਦਰ ਸਿੰਘ, ਕੇਹਰ ਸਿੰਘ, ਹਰਭਜਨ ਸਿੰਘ, ਕੈਪਟਨ ਬਲਜੀਤ ਸਿੰਘ ਬਾਜਵਾ, ਸੰਤੋਸ਼ ਕੌਰ ਭਾਟੀਆ, ਲਖਬੀਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਸੁਖਵੰਤ ਸਿੰਘ, ਧਨਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ | ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ 26 ਜਨਵਰੀ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਨਗਰ ਵਿਖੇ ਜਨਮ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਹੋਣਗੇ | ਗਿਆਨੀ ਬਿਮਲਜੀਤ ਸਿੰਘ ਖ਼ਾਲਸਾ ਦਾ ਢਾਡੀ ਜਥਾ ਤੇ ਹੋਰ ਕੀਰਤਨੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ |
ਭੁਲੱਥ, 24 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਬਾਰ ਕੌਾਸਲ ਪੰਜਾਬ ਤੇ ਹਰਿਆਣਾ ਦੇ ਚੇਅਰਮੈਨ ਕਰਨਜੀਤ ਸਿੰਘ ਵਲੋਂ ਐਡਵੋਕੇਟ ਮਨਿੰਦਰ ਸਿੰਘ ਬੇਗੋਵਾਲ ਦਾ ਭੁਲੱਥ ਵਿਖੇ ਬੱਸ ਸਟੈਂਡ ਦੇ ਸਾਹਮਣੇ ਸਥਿਤ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਚਰਨਜੀਤ ...
ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਵਾਰ ਸੂਬੇ ਦੀਆਂ ਬਾਲੜੀਆਂ ਨੂੰ ਸਮਾਰਟ ਫ਼ੋਨ ਦਾ ਤੋਹਫ਼ਾ ਦਿੱਤਾ ਹੈ, ਜੋ ਡਿਜੀਟਲ ਸਿੱਖਿਆ ਦਾ ਆਧਾਰ ਬਣ ਕੇ ਉੱਭਰ ਰਹੇ ਹਨ | ਸੁਲਤਾਨਪੁਰ ਲੋਧੀ ...
ਕਪੂਰਥਲਾ, 24 ਜਨਵਰੀ (ਸਡਾਨਾ)- ਪੰਜਾਬ ਨੰਬਰਦਾਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪ੍ਰਧਾਨ ਜਰਨੈਲ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ | ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਰੋਸ ਵਜੋਂ 26 ਜਨਵਰੀ ਨੂੰ ਜ਼ਿਲ੍ਹਾ ...
ਸੁਲਤਾਨਪੁਰ ਲੋਧੀ, 24 ਜਨਵਰੀ (ਪ.ਪ ਰਾਹੀਂ)- ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਢੁੱਡੀਆਂਵਾਲ ਦੇ ਇਕ ਵਿਅਕਤੀ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਤਹਿਤ ਜਿਸ ਵਿਚ ਉਸ ਨੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਪਿੰਡ ...
ਕਪੂਰਥਲਾ, 24 ਜਨਵਰੀ (ਸਡਾਨਾ)- ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਪੁਖ਼ਤਾ ਕਰਨ ਦੇ ਮਨੋਰਥ ਨਾਲ ਸਿਟੀ ਪੁਲਿਸ ਵਲੋਂ ਲਗਾਤਾਰ ਜਾਂਚ ਮੁਹਿਮ ਚਲਾਈ ਜਾ ਰਹੀ ਹੈ | ਇਨ੍ਹਾਂ ਦਿਨਾਂ ਦੌਰਾਨ ਜਿੱਥੇ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਗੁਰੂ ਨਾਨਕ ...
ਫੱਤੂਢੀਂਗਾ, 24 ਜਨਵਰੀ (ਬਲਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਪਿੰਡ ਬਾਜਾ ਕੋਲੋ ਦਰਿਆ ਬਿਆਸ ਦੇ ਕੰਢੇ ਤੋਂ ਪਿਛਲੇ ਸਮੇਂ ਤੋਂ ਸਰਗਰਮ ਰੇਤ ਮਾਫ਼ੀਆ ਵਲੋਂ ਜੇ.ਸੀ.ਬੀ. ਤੇ ਪੋਕ ਲਾਈਨ ਮਸ਼ੀਨਾਂ ਰਾਹੀਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਮਾਈਨਿੰਗ ਨੂੰ ਬੰਦ ...
ਕਪੂਰਥਲਾ, 24 ਜਨਵਰੀ (ਵਿ.ਪ੍ਰ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 25 ਜਨਵਰੀ ਤੋਂ 31 ਜਨਵਰੀ ਤੱਕ ਆਪਣੇ ਵਿਧਾਨ ਸਭਾ ਹਲਕੇ ਦੇ ਚੋਣ ਰਜਿਸਟਰੇਸ਼ਨ ਅਫ਼ਸਰ (ਐਸ.ਡੀ.ਐਮ.) ਤੇ ਬੂਥ ਲੈਵਲ ਅਫ਼ਸਰ ਤੇ ਜ਼ਿਲ੍ਹਾ ਚੋਣ ...
ਕਾਲਾ ਸੰਘਿਆਂ, 24 ਜਨਵਰੀ (ਸੰਘਾ)- ਲੋਕ ਹਿਤੈਸ਼ੀ ਗੀਤਾਂ 'ਫੋਟੋ ਵਿਕਦੀ ਉਨ੍ਹਾਂ ਦੀ ਜਿਹੜੇ ਆਪ ਲੋਕ ਨਹੀਂ ਵਿਕਦੇ', ਹੱਸ ਹੱਸ ਕੇ ਸ਼ਹੀਦ ਹੋਣਾ ਜਾਣਦੇ ਜਿਨ੍ਹਾਂ ਨੇ ਦਿੱਲੀ ਲਾਏ ਧਰਨੇ, ਜੇ ਅੰਦਰ ਤੇਰੇ ਸੱਚ ਤੇ ਭਾਵੇਂ ਕੋਠੇ ਚੜ੍ਹ ਕੇ ਨੱਚ ਆਦਿ ਨੂੰ ਆਵਾਜ਼ ਦੇਣ ਵਾਲੇ ...
ਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)- ਨਗਰ ਕੌਾਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਦੀ ਮੁੱਖ ਸੇਵਾਦਾਰ ਡਾ: ਉਪਿੰਦਰਜੀਤ ਕੌਰ ਸਾਬਕਾ ਵਿਤ ਮੰਤਰੀ ਪੰਜਾਬ ਨੇ ਅੱਜ ਗੁਰੂ ਕਿਰਪਾ ਨਿਵਾਸ ਵਿਚ ਸੁਲਤਾਨਪੁਰ ਲੋਧੀ ਦੇ ਸਾਰੇ 13 ...
ਫਗਵਾੜਾ, 24 ਜਨਵਰੀ (ਤਰਨਜੀਤ ਸਿੰਘ ਕਿੰਨੜਾ)- ਸ਼ਹਿਰ ਫਗਵਾੜਾ ਤੇ ਨਾਲ ਲੱਗਦੇ ਪਿੰਡਾਂ ਤੋਂ ਜਿੱਥੇ ਦਿੱਲੀ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰ ਲੈ ਕੇ ਜਾ ਰਹੇ ਹਨ ਉੱਥੇ ਹੀ ਕਿਸਾਨਾਂ ਦੀ ਮਦਦ ਲਈ ਵੱਖੋ ਵੱਖਰੀਆਂ ਸਮਾਜਿਕ, ...
ਢਿਲਵਾਂ, 24 ਜਨਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ 26 ਜਨਵਰੀ ਨੂੰ ਐਲਾਨੇ ਟਰੈਕਟਰ ਮਾਰਚ ਲਈ ਸੂਬੇ ਵਿਚਲੇ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਨੂੰ ਟਰੈਕਟਰ ਲੈ ਕੇ ਜਾ ਰਹੇ ਹਨ ਉੱਥੇ ...
ਨਡਾਲਾ, 24 ਜਨਵਰੀ (ਮਾਨ)- ਮੋਦੀ ਦੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੰੂਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਪਿਛਲੇ ਕਰੀਬ 2 ਮਹੀਨੇ ਤੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਡਟੇ ਕਿਸਾਨ ਯੂਨੀਅਨ ਨਡਾਲਾ ਦੀ ਪੂਰੀ ਟੀਮ ਦਿੱਲੀ ਜਿੱਤ ਕੇ ਮੁੜੇਗੀ, ਇਨ੍ਹਾਂ ...
ਕਪੂਰਥਲਾ, 24 ਜਨਵਰੀ (ਸਡਾਨਾ)- ਕੌਮੀ ਸੜਕ ਸੁਰੱਖਿਆ ਮਹੀਨੇ ਸਬੰਧੀ ਟਰੈਫ਼ਿਕ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਿੱਥੇ ਸਕੂਲਾਂ ਵਿਚ ਜਾ ਕੇ ਬੱਚਿਆਂ ਤੇ ਅਧਿਆਪਕਾਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਇਆ ...
ਕਪੂਰਥਲਾ, 24 ਜਨਵਰੀ (ਸਡਾਨਾ)- ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਨ ਨੂੰ ਲੈ ਕੇ ਸ਼ਬਦ ਚੌਕੀ ਜਥੇ ਵਲੋਂ ਸਟੇਟ ਗੁਰਦੁਆਰਾ ਸਾਹਿਬ ਵਿਖੇ ਰੈਣ ਸੁਬਾਈ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ ...
ਕਪੂਰਥਲਾ, 24 ਜਨਵਰੀ (ਦੀਪਕ ਬਜਾਜ)- ਸ੍ਰੀ ਸਨੇਹ ਬਿਹਾਰੀ ਮੰਦਿਰ ਜਲੋਖਾਨਾ ਕੰਪਲੈਕਸ ਮੂਰਤੀ ਸਥਾਪਨਾ ਦਿਵਸ ਦੇ ਸਬੰਧ 'ਚ ਸਮਾਗਮ ਕਰਵਾਇਆ ਗਿਆ | ਪੰਡਿਤ ਰੋਹਿਤ ਵਲੋਂ ਪੂਜਾ ਅਰਚਨਾ ਕੀਤੀ ਗਈ | ਉਪਰੰਤ ਮਹਿਲਾ ਭਜਨ ਮੰਡਲੀ ਵਲੋਂ ਸ੍ਰੀ ਕ੍ਰਿਸ਼ਨ ਦੀ ਮਹਿਮਾ 'ਚ ਭਜਨ ਗਾਏ ...
ਤਲਵੰਡੀ ਚੌਧਰੀਆਂ, 24 ਜਨਵਰੀ (ਪਰਸਨ ਲਾਲ ਭੋਲਾ)- ਸਰਕਾਰ ਦੀਆਂ ਹਦਾਇਤਾਂ 'ਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਤਹਿਤ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਦੀ ਸਰਪ੍ਰਸਤੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਠਾਂਵਾਲ ਵਿਖੇ ਬਲਾਕ ਸੁਲਤਾਨਪੁਰ ਲੋਧੀ-1 ਤੇ ਬਲਾਕ-2 ਦੇ ਹਾਈ ...
ਬੇਗੋਵਾਲ, 24 ਜਨਵਰੀ (ਸੁਖਜਿੰਦਰ ਸਿੰਘ)- ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਰਘਬੀਰ ਸਿੰਘ (45) ਦੀ ਅਮਰੀਕਾ ਵਿਚ ਇਕ ਹੋਏ ਸੜਕ ਹਾਦਸੇ ਉਪਰੰਤ ਮੌਤ ਹੋ ਗਈ | ਇਸ ਦੁੱਖ ਦੀ ਘੜੀ ਵਿਚ ...
ਕਾਲਾ ਸੰਘਿਆਂ, 24 ਜਨਵਰੀ (ਸੰਘਾ)- ਸਥਾਨਕ ਕਸਬੇ 'ਚ ਪੁਰਾਤਨ ਸਮੇਂ ਤੋਂ ਪੀਰ ਬਾਬਾ ਲੱਖਾ ਦੇ ਦਾਤੇ ਦੇ ਨਾਂਅ 'ਤੇ ਕਰਵਾਇਆ ਜਾਂਦੇ ਪ੍ਰਸਿੱਧ ਸਾਲਾਨਾ ਛਿੰਝ ਮੇਲੇ ਸਬੰਧੀ ਆਲਮਗੀਰ ਤੇ ਖਾਸ ਕਾਲਾ (ਕਾਲਾ ਸੰਘਿਆਂ) ਦੇ ਛਿੰਝ ਕਮੇਟੀ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ ...
ਕਪੂਰਥਲਾ, 24 ਜਨਵਰੀ (ਵਿ.ਪ੍ਰ)- ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਰਾਮ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਾਲੀਮਾਰ ਬਾਗ ਵਿਚ ਹੋਈ | ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਦੇ ਰੋਸ ਵਜੋਂ 26 ...
ਸੁਲਤਾਨਪੁਰ ਲੋਧੀ, 24 ਜਨਵਰੀ (ਥਿੰਦ, ਹੈਪੀ)- ਆਪਣੀ ਹੋਂਦ ਤੇ ਭਵਿੱਖ ਨੂੰ ਬਚਾਉਣ ਲਈ ਦੇਸ਼ ਦੇ ਕਿਸਾਨਾਂ ਵਲੋਂ 26 ਜਨਵਰੀ ਨੂੰ ਦਿੱਲੀ ਵਿਖੇ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਵਿਚ ਹਲਕਾ ਸੁਲਤਾਨਪੁਰ ਲੋਧੀ ਤੇ ਇਸ ਦੇ ਆਲੇ ਦੁਆਲੇ ਇਲਾਕਿਆਂ ਵਿਚੋਂ ਵੱਡੀ ਗਿਣਤੀ ਵਿਚ ...
ਕਪੂਰਥਲਾ, 24 ਜਨਵਰੀ (ਦੀਪਕ ਬਜਾਜ)- ਪੰਜਾਬ ਐਾਡ ਹਰਿਆਣਾ ਬਾਰ ਕੌਾਸਲ ਦੇ ਚੇਅਰਮੈਨ ਕਰਨਜੀਤ ਸਿੰਘ ਵਲੋਂ ਅੱਜ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਖੇ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ 2 ...
ਬੇਗੋਵਾਲ, 24 ਜਨਵਰੀ (ਸੁਖਜਿੰਦਰ ਸਿੰਘ)- ਸਰਕਾਰੀ ਹਸਪਤਾਲ ਬੇਗੋਵਾਲ ਵਿਚ ਕੋਵਿਡ-19 ਦੀ ਰੋਕਥਾਮ ਲਈ ਵੈਕਸੀਨ ਦੀ ਸ਼ੁਰੂਆਤ ਹੋ ਗਈ ਹੈ | ਇਸ ਦੀ ਸ਼ੁਰੂਆਤ ਐਸ. ਐਮ. ਉ. ਬੇਗੋਵਾਲ ਡਾ: ਕਿਰਨਪ੍ਰੀਤ ਕੌਰ ਸੇਖੋਂ ਨੇ ਖ਼ੁਦ ਕੋਰੋਨਾ ਦਾ ਟੀਕਾ ਲਗਵਾ ਕੇ ਕੇ ਕੀਤੀ | ਉਹਨਾਂ ...
ਖਲਵਾੜਾ, 24 ਜਨਵਰੀ (ਪੱਤਰ ਪ੍ਰੇਰਕ)- ਗਿਆਨੀ ਸ਼ਿਵ ਸਿੰਘ ਬੀੜ ਪੁਆਦ ਵਾਲੇ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ...
ਨਡਾਲਾ, 24 ਜਨਵਰੀ (ਮਾਨ)- ਪਿੰਡ ਦਾਊਦਪੁਰ ਤੋਂ ਸਵ: ਨੰਬਰਦਾਰ ਅਜੀਤ ਸਿੰਘ ਸੰਧੂ ਦੇ ਪਰਿਵਾਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਨੂੰ ਹ, ਚੇਅਰਮੈਨ ਮਾਰਕੀਟ ਕਮੇਟੀ ਢਿਲਵਾਂ ਦੇ ਵਾਈਸ ਚੇਅਰਮੈਨ ਤੇ ਸਰਪੰਚ ਦਾਊਦਪੁਰ ਸੁਖਜਿੰਦਰ ਸਿੰਘ ਸੰਧੂ ਦੇ ...
ਆਰੰਭਸੁਲਤਾਨਪੁਰ ਲੋਧੀ, 24 ਜਨਵਰੀ (ਨਰੇਸ਼ ਹੈਪੀ, ਥਿੰਦ)-ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਯਤਨਸ਼ੀਲ ਹੈ ਤੇ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾ ਰਿਹਾ ਹੈ, ਇਹ ਸ਼ਬਦ ਅੱਜ ਬਲਾਕ ...
ਕਪੂਰਥਲਾ, 24 ਜਨਵਰੀ (ਸਡਾਨਾ, ਬਜਾਜ)-ਕੌਮੀ ਸੜਕ ਸੁਰੱਖਿਆ ਜਾਗਰੂਕਤਾ ਮਹੀਨੇ ਸਬੰਧੀ ਅੱਜ ਵਿਸ਼ੇਸ਼ ਸੈਮੀਨਾਰ ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਟਰੈਫ਼ਿਕ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਦੇ ਉੱਦਮ ਸਦਕਾ ਕਰਵਾਇਆ ਗਿਆ | ਇਸ ਮੌਕੇ ਐਸ.ਪੀ. ਟਰੈਫ਼ਿਕ ...
ਢਿਲਵਾਂ, 24 ਜਨਵਰੀ (ਗੋਬਿੰਦ ਸੁਖੀਜਾ, ਪ੍ਰਵੀਨ) ਗਾਇਕ ਆਸ਼ੂ ਸਿੰਘ ਦਾ ਧਾਰਮਿਕ ਗੀਤ 'ਬੋਲ ਵਾਹਿਗੁਰੂ, ਯੂ ਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ | ਗਾਇਕ ਆਸ਼ੂ ਸਿੰਘ ਨੇ ਦੱਸਿਆ ਕਿ ਇਸ ਗੀਤ ਨੂੰ ਕੁਸ਼ਲ ਜਮਸ਼ੇਰ ਨੇ ਕਲਮ ਬੱਧ ਕੀਤਾ ਹੈ | ਮਿਉਜ਼ਿਕ ਬੀਟ ਮੇਕਰ ਦਾ ਹੈ ਤੇ ...
ਸੁਲਤਾਨਪੁਰ ਲੋਧੀ, 24 ਜਨਵਰੀ (ਥਿੰਦ, ਹੈਪੀ)-ਮੋਦੀ ਸਰਕਾਰ ਵਲੋਂ ਧੱਕੇ ਨਾਲ ਕੋਰੋਨਾ ਦੀ ਆੜ ਵਿਚ ਪਾਸ ਕਰਵਾਏ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਅੰਦਰ ਕੀਤੇ ਜਾ ਰਹੇ ਟਰੈਕਟਰ ...
ਬੇਗੋਵਾਲ, 24 ਜਨਵਰੀ (ਸੁਖਜਿੰਦਰ ਸਿੰਘ)-ਮਾਰਕੀਟ ਕਮੇਟੀ ਭੁਲੱਥ ਅਧੀਨ ਕੋਈ ਵੀ ਪੇਂਡੂ ਸੰਪਰਕ ਸੜਕ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਨਾ ਹੀ ਕੋਈ ਸੜਕ ਟੁੱਟੀ ਰਹਿਣ ਦਿੱਤੀ ਜਾਵੇਗੀ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਛਪਾਲ ਸਿੰਘ ਬੱਚਾਜੀਵੀ ਚੇਅਰਮੈਨ ...
ਹੁਸੈਨਪੁਰ, 24 ਜਨਵਰੀ (ਸੋਢੀ)- ਖੇਤੀ ਕਾਨੰੂਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦਾ ਅਤੇ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦਾ ਸਮਰਥਨ ਕਰਦਿਆਂ ਭੁਲਾਣਾ ਮਿਜੋਰਟੀ ਗਰੁੱਪ ਦੇ ਐਸ. ਸੀ. ਭਰਾਵਾਂ ...
ਤਲਵੰਡੀ ਚੌਧਰੀਆਂ, 24 ਜਨਵਰੀ (ਪਰਸਨ ਲਾਲ ਭੋਲਾ)-ਜੱਟ ਸਭਾ ਸੁਲਤਾਨਪੁਰ ਲੋਧੀ ਦੀ ਮਹੀਨਾਵਾਰ ਮੀਟਿੰਗ ਇੱਥੇ ਸਭਾ ਦੇ ਪ੍ਰਧਾਨ ਮਾਸਟਰ ਸੂਬਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਵਿਸ਼ੇਸ਼ ਤੌਰ 'ਤੇ ਹਾਜ਼ਰ ...
ਭੰਡਾਲ ਬੇਟ, 24 ਜਨਵਰੀ (ਜੋਗਿੰਦਰ ਸਿੰਘ ਜਾਤੀਕੇ)- ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਭਰ ਦੀਆਂ ਕਿਸਾਨ ਯੂਨੀਅਨਾਂ ਵਲੋਂ ਦਿੱਤੇ ਗਏ ਸੱਦੇ ਤਹਿਤ 26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਵਿਚ ...
ਫਗਵਾੜਾ, 24 ਜਨਵਰੀ (ਤਰਨਜੀਤ ਸਿੰਘ ਕਿੰਨੜਾ) - ਸਹਾਇਕ ਸਿਵਲ ਸਰਜਨ ਡਾ: ਰਮੇਸ਼ ਕੁਮਾਰੀ ਬੰਗਾ ਦੀ ਯੋਗ ਅਗਵਾਈ ਤੇ ਸੀਨੀਅਰ ਮੈਡੀਕਲ ਅਫਸਰ ਡਾ: ਮਨਜੀਤ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਮਨਜੀਤ ਕੁਮਾਰ ਸੀ.ਐੱਚ.ਸੀ. ਸਪਰੋੜ ਵਿਖੇ ਦਿਵਿਆਂਗ ਵਿਅਕਤੀਆਂ ਦੀ ਜਾਂਚ ...
ਢਿਲਵਾਂ, 24 ਜਨਵਰੀ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)- ਸਮੂਹ ਸਾਧ ਸੰਗਤ ਢਿਲਵਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਢਿਲਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ...
ਢਿਲਵਾਂ, 24 ਜਨਵਰੀ (ਸੁਖੀਜਾ, ਪ੍ਰਵੀਨ)- ਭਾਰਤੀ ਕਿਸਾਨ ਯੂਨੀਅਨ ਕਪੂਰਥਲਾ ਵੱਲੋਂ ਇੱਕ ਵਿਸਾਲ ਟਰੈਕਟਰ ਮਾਰਚ ਅੱਜ ਸਵੇਰੇ 10 ਵਜੇ ਨਗਰ ਪੰਚਾਇਤ ਦਫ਼ਤਰ ਢਿਲਵਾਂ ਤੋਂ ਕੱਢਿਆ ਗਿਆ | ਇਹ ਟਰੈਕਟਰ ਮਾਰਚ ਕਸਬਾ ਢਿਲਵਾਂ ਤੋਂ ਮਿਆਣੀ ਬਾਕਰਪੁਰ, ਉੱਚਾ ਬੇਟ, ਕਪੂਰਥਲਾ, ...
ਕਪੂਰਥਲਾ, 24 ਜਨਵਰੀ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਹਵਾਲਾਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਦੇਵ ਸਿੰਘ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX