ਮੁਕੇਰੀਆਂ, 25 ਜਨਵਰੀ (ਰਾਮਗੜ੍ਹੀਆ)-ਕੇਂਦਰ ਵਲੋਂ ਪਾਸ ਕੀਤੇ 3 ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਜਪਾ ਵਰਕਰਾਂ ਦੀ ਇਕੱਤਰਤਾ ਸਾਬਕਾ ਮੰਡਲ ਪ੍ਰਧਾਨ ਮਸਜਿੰਦਰ ਸਿੰਘ ਮੁਰਾਦਪੁਰ ਅਵਾਣਾ, ਦਲਜੀਤ ਸਿੰਘ ਸੇਠੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਬਚਨ ਸਿੰਘ, ਸਾਬਕਾ ਜਨਰਲ ਸਕੱਤਰ ਮੰਡਲ ਦਿਹਾਤੀ, ਨਿਰਮਲ ਸਿੰਘ ਪੰਮਾ ਉੱਪ ਪ੍ਰਧਾਨ ਮੰਡਲ ਦਿਹਾਤੀ ਮੁਕੇਰੀਆਂ ਦੀ ਅਗਵਾਈ 'ਚ ਹੋਈ | ਇਕੱਤਰਤਾ 'ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਭਾਜਪਾ ਵਰਕਰ ਦਿੱਲੀ 'ਚ ਸੰਘਰਸ਼ ਕਰ ਰਹੇ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਸਮਰਥਨ 'ਚ 'ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ' ਦੇ ਨਾਂਅ ਹੇਠ 'ਹਰ ਘਰ ਕਿਸਾਨੀ ਝੰਡਾ' ਲਗਾਉਣ ਦੀ ਮੁਹਿੰਮ ਸ਼ੁਰੂ ਕਰਨਗੇ ਤੇ ਇਸ ਦੀ ਸ਼ੁਰੂਆਤ ਪਿੰਡ ਮੁਰਾਦਪੁਰ ਅਵਾਣਾ ਤੋਂ 26 ਜਨਵਰੀ ਵਾਲੇ ਦਿਨ ਕਿਸਾਨੀ ਝੰਡੇ ਲਗਾ ਕੇ ਕੀਤੀ ਜਾਵੇਗੀ | ਇਸ ਮੌਕੇ ਇਕੱਤਰ ਆਗੂਆਂ ਨੇ ਦੱਸਿਆ ਕਿ ਉਹ ਕਿਸਾਨੀ ਧੰਦੇ ਨਾਲ ਜੁੜੇ ਹੋਏ ਹਨ ਤੇ ਲੰਬੇ ਸਮੇਂ ਤੋਂ ਪਾਰਟੀ ਦੇ ਅੰਦਰ ਜ਼ਾਬਤੇ 'ਚ ਰਹਿ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ, ਪਰ ਪਾਰਟੀ ਦੀ ਪੰਜਾਬ ਇਕਾਈ ਵੀ ਆਪਣਾ ਵਿਰੋਧ ਸਹੀ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਨਹੀਂ ਰੱਖ ਸਕੀ, ਜਿਸ ਕਾਰਨ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਅੱਤ ਦੀ ਠੰਢ 'ਚ ਆਪਣੀ ਲੜਾਈ ਲਈ ਡਟੇ ਰਹਿਣਾ ਪੈ ਰਿਹਾ ਹੈ | ਆਗੂਆਂ ਨੇ ਕਿਹਾ ਕਿ ਅਸੀਂ ਸਪੱਸ਼ਟ ਕਰਦੇ ਹਾਂ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੱਕ ਸਮੁੱਚੇ ਦੇਸ਼ 'ਚ ਚੱਲ ਰਹੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਾਂਗੇ | ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦੇ ਹਾਂ ਕਿ ਕਾਲੇ ਖੇਤੀ ਕਨੂੰਨ ਰੱਦ ਕੀਤੇ ਜਾਣ | ਇਸ ਮੌਕੇ ਸਾਬਕਾ ਸਰਪੰਚ ਅਰਜੁਨ ਸਿੰਘ, ਸ਼ਮਸ਼ੇਰ ਸਿੰਘ ਕਾਲਾ ਉੱਪ ਪ੍ਰਧਾਨ ਮੰਡਲ ਦੇਹਾਤੀ, ਸੁੱਚਾ ਸਿੰਘ ਬੱਧਣ ਸਾਬਕਾ ਉੱਪ ਪ੍ਰਧਾਨ, ਜਗਤਾਰ ਸਿੰਘ ਸਾਬਕਾ ਮੰਡਲ ਪ੍ਰਧਾਨ ਬੀ. ਸੀ. ਮੋਰਚਾ, ਸਾਬਕਾ ਸਰਪੰਖ ਸੁਖਵਿੰਦਰ ਸਿੰਘ ਸੁੱਖੀ, ਪੰਚ ਜਸਵੀਰ ਸਿੰਘ, ਸਤਵੰਤ ਸਿੰਘ ਮੁਰਾਦਪੁਰ, ਰਾਜਵਿੰਦਰ ਰੋਜੀ, ਜਸਵੀਰ ਸਿੰਘ ਗਾਹਲੜੀਆਂ ਸਾਬਕਾ ਉੱਪ ਪ੍ਰਧਾਨ, ਕੈਪਟਨ ਮੱਖਣ ਸਿੰਘ, ਅਵਤਾਰ ਸਿੰਘ ਪੰਚ, ਦਲੇਰ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਮਨਜੀਤ ਸਿੰਘ ਸੈਣੀ, ਰਵੇਲ ਸਿੰਘ, ਦਰਬਾਰਾ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਮੋਹਨ ਲਾਲ ਪੰਚ, ਸਰਪੰਚ ਕਾਬਲ ਸਿੰਘ, ਬਲਦੇਵ ਸਿੰਘ ਮਾਖਾ ਬੂਥ ਪ੍ਰਧਾਨ, ਸੁਭਾਸ਼ ਸਿੰਘ ਨਨਸੋਤਾ, ਅਸ਼ੋਕ ਕੁਮਾਰ ਸਹੋੜਾ ਕੰਢੀ, ਲਹਿੰਬਰ ਸਿੰਘ, ਸ਼ਿਵਰਾਜ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਚੋਣਾਂ ਤੇ ਚੋਣ ਮੈਦਾਨ 'ਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਦੀ ਹੌਾਸਲਾ ਵਧਾਉਣ ਲਈ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਗ੍ਰਹਿ ...
ਹਰਿਆਣਾ, 25 ਜਨਵਰੀ (ਖੱਖ)-ਸੰਯੁਕਤ ਕਿਸਾਨ ਮੋਰਚਾ ਵਲੋਂ ਗਣਤੰਤਰ ਦਿਨ 'ਤੇ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ਦੇ ਸਬੰਧ 'ਚ ਹੀ ਕਸਬਾ ਹਰਿਆਣਾ ਤੋਂ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ 'ਤੇ 26 ਜਨਵਰੀ ਨੂੰ ਕਸਬਾ ਹਰਿਆਣਾ ਵਲੋਂ ਟੋਲ ਪਲਾਜ਼ਾ ਲਾਚੋਵਾਲ, ਭਾਈ ਘਨੱਈਆ ...
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 10 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 8016 ਤੇ ਕੁੱਲ ਮੌਤਾਂ ਦੀ ਗਿਣਤੀ 330 ਹੋ ਗਈ ਹੈ | ਇਸ ਸਬੰਧੀ ਸਿਵਲ ਸਰਜਨ ਡਾ: ਰਣਜੀਤ ਸਿੰਘ ਨੇ ...
ਐਮਾਂ ਮਾਂਗਟ, 25 ਜਨਵਰੀ (ਗੁਰਾਇਆ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਸਬਾ ਐਮਾਂ ਮਾਂਗਟ ਵਿਖੇ ਇਕ ਟਿੱਪਰ ਤੇ ਕਾਰ ਦੇ ਟਕਰਾਉਣ ਨਾਲ ਇਕ ਔਰਤ ਦੇ ਜ਼ਖ਼ਮੀ ਹੋਣ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪ੍ਰੇਮ ਲਾਲ ...
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਸ਼ਟਰੀ ਵੋਟਰ ਦਿਵਸ 'ਤੇ ਡੀ. ਏ. ਵੀ. ਕਾਲਜ ਹੁਸ਼ਿਆਰਪੁਰ 'ਚ ਜ਼ਿਲ੍ਹਾ ਪੱਧਰੀ ਸਮਾਰੋਹ ਆਯੋਜਿਤ ਕੀਤਾ ਗਿਆ | ਸਮਾਰੋਹ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਡਿਪਟੀ ...
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਸੜਕ ਹਾਦਸੇ 'ਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ | ਥਾਣਾ ਸਦਰ ਦੀ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਅਲਮਾਰੀ ਵਾਲਾ ਚੌਕ ਬਹਾਦਰਪੁਰ ਦੇ ਵਾਸੀ ਅਜੇ ਕੁਮਾਰ ਨੇ ...
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-6 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਤੋਂ ਬਾਅਦ ਜਿੰਦਾ ਜਲਾਉਣ ਵਾਲੇ ਮਾਮਲੇ 'ਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਅਗਲੀ ਸੁਣਵਾਈ ਲਈ 1 ਫਰਵਰੀ ਦੀ ਤਰੀਕ ਤੈਅ ਕੀਤੀ ਹੈ | ਜ਼ਿਕਰਯੋਗ ...
ਗੜ੍ਹਸ਼ੰਕਰ-ਅੰਮਿ੍ਤਸਰੀ ਭਾਈਆਂ ਦੀ ਹੱਟੀ ਵਾਲੇ ਬਾਬਾ ਸਤਪਾਲ ਸਿੰਘ ਦੇ ਵੱਡੇ ਭਾਈ ਗਿਆਨੀ ਮਲਕੀਤ ਸਿੰਘ ਦਾ ਜਨਮ 1951 'ਚ ਪਿਤਾ ਸ. ਮੇਹਰ ਸਿੰਘ ਦੇ ਗ੍ਰਹਿ ਮਾਤਾ ਕਰਤਾਰ ਕੌਰ ਦੀ ਕੁੱਖੋਂ ਪਿੰਡ ਪੱਲੀ ਝਿੱਕੀ (ਨਵਾਂਸ਼ਹਿਰ) ਵਿਖੇ ਹੋਇਆ | ਗਿਆਨੀ ਮਲਕੀਤ ਸਿੰਘ ਨੇ ਆਪਣੇ ...
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਕਿਸਾਨੀ ਸੰਘਰਸ਼ ਦੀ ਗੂੰਜ ਹੁਣ ਵਿਆਹ ਸਮਾਗਮਾਂ 'ਚ ਵੀ ਪੂਰੀ ਤਰ੍ਹਾਂ ਗੂੰਜਣ ਲੱਗ ਚੁੱਕੀ ਹੈ | ਕਈ ਲਾੜੇ ਜਿਥੇ ਪਹਿਲਾਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋ ਕੇ ਟਰੈਕਟਰ 'ਤੇ ਸਵਾਰ ਹੋ ਕੇ ਵਿਆਹ ਕਰਵਾਉਣ ਆਉਂਦੇ ਸਨ ...
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਵਲੋਂ ਸ਼ਾਮਚੁਰਾਸੀ ਤੇ ਹਰਿਆਣਾ 'ਚ ਹੋਣ ਵਾਲੀਆਂ ਨਗਰ ਕੌਾਸਲ ਚੋਣਾਂ ਸਬੰਧੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਇਸ ਸਬੰਧੀ ਹਲਕਾ ਵਿਧਾਇਕ ਤੇ ਇੰਚਾਰਜ ਪਵਨ ਕੁਮਾਰ ਆਦੀਆ ਨੇ ਦੱਸਿਆ ਕਿ ਪਾਰਟੀ ...
ਨੰਗਲ ਬਿਹਾਲਾਂ, 25 ਜਨਵਰੀ (ਵਿਨੋਦ ਮਹਾਜਨ)-ਗਣਤੰਤਰ ਦਿਵਸ ਦੇ ਸਬੰਧ 'ਚ ਡੋਗਰਾ ਪੈਰਾ ਮੈਡੀਕਲ ਸੋਸਾਇਟੀ ਨੰਗਲ ਬਿਹਾਲਾਂ ਵਲੋਂ ਚੇਅਰਮੈਨ ਡਾਕਟਰ ਰਜੇਸ਼ ਡੋਗਰਾ, ਡੀਨ ਡਾਕਟਰ ਸਵਤੰਤਰ ਕੌਰ, ਨਿਰਦੇਸ਼ਕ ਮੁਕੇਸ਼ ਡੋਗਰਾ ਤੇ ਪਿ੍ੰਸੀਪਲ ਸੁਸ਼ਮਾ ਡੋਗਰਾ ਦੀ ਅਗਵਾਈ ...
ਮੁਕੇਰੀਆਂ, 25 ਜਨਵਰੀ (ਰਾਮਗੜ੍ਹੀਆ)-ਨਗਰ ਕੌਾਸਲ ਚੋਣਾਂ 'ਚ ਕਾਂਗਰਸ ਦੀ ਵਿਧਇਕਾ ਇੰਦੂ ਬਾਲਾ ਰੁੱਸਿਆਂ ਨੂੰ ਮਨਾਉਣ ਵਿਚ ਜੁੱਟ ਗਏ ਹਨ | ਅੱਜ ਇੰਦੂ ਬਾਲਾ ਦੀ ਹਾਜ਼ਰੀ 'ਚ ਸਾਬਕਾ ਸਰਪੰਚ ਅਸ਼ਵਨੀ ਕੁਮਾਰ ਦੇ ਵਾਰਡ 'ਚ ਚੈਨ ਸਿੰਘ ਜੋ ਕਿ ਪਹਿਲਾਂ ਤੋਂ ਹੀ ਕਾਂਗਰਸ ਪਾਰਟੀ ...
ਬੁੱਲ੍ਹੋਵਾਲ, 25 ਜਨਵਰੀ (ਲੁਗਾਣਾ)-ਪੰਜਾਬ ਸਰਕਾਰ ਤੇ ਆਈ. ਡੀ. ਪੀ. ਵਲੋਂ ਮਾਨਤਾ ਪ੍ਰਾਪਤ ਕਸਬਾ ਬੁੱਲ੍ਹੋਵਾਲ ਦੀ ਨਾਮਵਰ ਸੰਸਥਾ ਰੇਹਿਲ ਕੰਸਲਟੈਂਟ 'ਚ ਕੋਚਿੰਗ ਲੈ ਕੇ ਕੈਨੇਡਾ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨਾਲ ਆਈ. ਡੀ. ਪੀ ਐਜੂਕੇਸ਼ਨਲ ਪ੍ਰਾਈਵੇਟ ਲਿਮਟਿਡ ...
ਦਸੂਹਾ, 25 ਜਨਵਰੀ (ਭੁੱਲਰ)-ਮੈਨੇਜਰ ਅਮਰਜੀਤ ਸਿੰਘ ਦੀ ਮਾਤਾ ਸਤਵੰਤ ਕੌਰ ਜਿਨ੍ਹਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦਾ ਅੰਤਿਮ ਸੰਸਕਾਰ ਪਾਂਡਵ ਤਲਾਬ ਸ਼ਮਸ਼ਾਨਘਾਟ ਦਸੂਹਾ ਵਿਖੇ ਧਾਰਮਿਕ ਰੀਤਾਂ ਅਨੁਸਾਰ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ...
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-72ਵੇਂ ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਮਨ ਕਾਨੂੰਨ ਬਣਾਈ ਰੱਖਣ ਦੇ ਮਕਸਦ ਨਾਲ ਜ਼ਿਲ੍ਹਾ ਪੁਲਿਸ ਵਲੋਂ ਇਥੇ ਫਲੈਗ ਮਾਰਚ ਕੀਤਾ ...
ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ: ਕੁਲਦੀਪ ਨੰਦਾ ਜ਼ਿਲ੍ਹਾ ਪਾਰਟੀ ਦਫ਼ਤਰ ਹੁਸ਼ਿਆਰਪੁਰ ਵਿਖੇ ਸਵੇਰੇ 8:30 ਵਜੇ ਤਿਰੰਗਾ ਝੰਡਾ ਲਹਿਰਾਉਣਗੇ | ਇਸ ਸਬੰਧੀ ਉਨ੍ਹਾਂ ਕਿਹਾ ਕਿ ਸਾਨੂੰ ...
ਹਾਜੀਪੁਰ, 25 ਜਨਵਰੀ (ਜੋਗਿੰਦਰ ਸਿੰਘ)-ਮੁਕੇਰੀਆਂ ਅਧੀਨ ਆਉਂਦੇ ਪਿੰਡ ਪਨਖ਼ੂਹ ਦੇ ਕੋਹਿਨੂਰ ਇੰਟਰਨੈਸ਼ਨਲ ਸਕੂਲ 'ਚ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਮਨਾਇਆ | ਇਸ ਮੌਕੇ ਬੱਚਿਆਂ ਨੇ ਭਾਸ਼ਣ ਦੇ ਕੇ ਕਾਰਡ ਬਣਾ ਕੇ ਆਪਣੇ ...
ਐਮਾਂ ਮਾਂਗਟ, 25 ਜਨਵਰੀ (ਭੰਮਰਾ)-ਮੁਕੇਰੀਆਂ ਦੇ ਪਿੰਡ ਮਹਿੰਦੀਪੁਰ ਵਿਖੇ ਸੰਤ ਬਾਬਾ ਗੁਵਰਧਨ ਸਿੰਘ ਦੀ 67ਵੀਂ ਬਰਸੀ ਮੌਕੇ ਚੱਲ ਰਹੀਆਂ 51ਵੀਂ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਗਏ | ਉਪਰੰਤ ਬੀਤੇ ਕੱਲ੍ਹ ਤੋਂ ਧਾਰਮਿਕ ਸਮਾਗਮ ਵੀ ਚੱਲ ਰਹੇ ਹਨ, ਜਿਸ 'ਚ ਪੰਥ ਦੇ ...
ਐਮਾਂ ਮਾਂਗਟ, 25 ਜਨਵਰੀ (ਭੰਮਰਾ)-ਮੁਕੇਰੀਆਂ ਦੇ ਪਿੰਡ ਗੋਲੜਾ ਤੋਂ ਕਿਸਾਨ ਸੰਘਰਸ਼ ਦਿੱਲੀ ਲਈ ਰਸਦ ਤੇ ਹੋਰ ਸਮੱਗਰੀ ਲੈ ਕੇ ਜਥੇਦਾਰ ਮਨਮੋਹਣ ਸਿੰਘ ਦੀ ਅਗਵਾਈ ਹੇਠ ਪਿੰਡ ਗੋਲੜਾ ਤੋਂ ਲਵ ਹਮਿਇਊਨਿਟੀ ਐਨ. ਜੀ. ਓ. ਇਟਲੀ ਦੇ ਸਹਿਯੋਗ ਨਾਲ ਰਵਾਨਾ ਹੋਇਆ | ਇਸ ਮੌਕੇ ...
ਮੁਕੇਰੀਆਂ, 25 ਜਨਵਰੀ (ਰਾਮਗੜ੍ਹੀਆ)-ਆਈਲਟਸ ਦਾ ਟੈਸਟ ਲੈਣ ਵਾਲੀ ਸੰਸਥਾ ਬਿ੍ਟਸ਼ ਕੌਾਸਲ ਵਲੋਂ ਮੁਕੇਰੀਆਂ ਵਿਖੇ ਆਸ਼ਾਦੀਪ ਗਰੁੱਪ ਆਫ਼ ਐਜੂਕੇਸ਼ਨ 'ਚ ਆਈਲਟਸ ਟੈਸਟ ਪਾਸ ਕਰਨ ਦੀਆਂ ਬਾਰੀਕੀਆਂ ਸਬੰਧੀ ਵਿਸ਼ੇ 'ਤੇ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸ੍ਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX