ਮੁੱਲਾਂਪੁਰ-ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਦੇ ਆਦੇਸ਼ਾਂ ਨਾਲ ਗਣਤੰਤਰ ਦਿਵਸ 26 ਜਨਵਰੀ ਵਾਲੇ ਦਿਨ ਨਗਰ ਕੌਾਸਲ ਮੁੱਲਾਂਪੁਰ ਦਾਖਾ, ਕੁਝ ਹੋਰ ਕਸਬਿਆਂ ਅੰਦਰ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਮੇਂ ਅਮਨ ਸ਼ਾਂਤੀ ਅਤੇ ਲੋਕਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਨ ਲਈ ਪੁਲਿਸ ਸਬ ਡਵੀਜਨ ਦਾਖਾ ਉੱਪ ਪੁਲਿਸ ਕਪਤਾਨ ਗੁਰਬੰਸ ਸਿੰਘ ਬੈਂਸ, ਦਾਖਾ ਐੱਸ. ਐੱਚ. ਓ. ਪ੍ਰੇਮ ਸਿੰਘ ਵਲੋਂ ਪੁਲਿਸ ਦੁਆਰਾ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਦੱਸਿਆ ਕਿ ਇਲਾਕੇ ਵਿਚ ਪੂਰੀ ਅਮਨ ਸ਼ਾਂਤੀ ਬਣੀ ਹੋਈ ਹੈ, ਫਿਰ ਵੀ ਕੁਝ ਨਾਜ਼ੁਕ ਥਾਵਾਂ 'ਤੇ ਪੁਲਿਸ ਵਲੋਂ ਵਿਸ਼ੇਸ਼ ਗਸ਼ਤ ਜਾਰੀ ਰਹੇਗੀ | ਡੀ. ਐੱਸ. ਪੀ. ਬੈਂਸ ਵਲੋਂ ਥਾਣਾ ਦਾਖਾ ਐੱਸ. ਐੱਚ. ਓ. ਪ੍ਰੇਮ ਸਿੰਘ, ਥਾਣਾ ਸੁਧਾਰ ਐੱਸ.ਐੱਚ.ਓ. ਜਸਵੀਰ ਸਿੰਘ, ਥਾਣਾ ਜੋਧਾਂ ਐੱਸ. ਆਈ. ਅੰਮਿ੍ਤਪਾਲ ਸਿੰਘ ਨੂੰ ਹਦਾਇਤ ਹੈ ਕਿ ਨੇੜਲੇ ਟੀ-ਪੁਆਇੰਟਾਂ, ਨਹਿਰ, ਡਰੇਨ, ਰਜਵਾਹਾ ਚਾਲੂ ਪੁਲਾਂ 'ਤੇ ਨਾਕੇ ਲਗਾਏ ਜਾਣ | ਤਿੰਨ ਥਾਣਿਆ ਦੀ ਪੁਲਿਸ ਵਲੋਂ ਮੰਡੀ ਮੁੱਲਾਂਪੁਰ, ਕਸਬਾ ਗੁਰੂਸਰ ਸੁਧਾਰ, ਜੋਧਾਂ ਵਿਖੇ ਪੁਲਿਸ ਫਲੈਗ ਮਾਰਚ ਕੱਢਿਆ ਗਿਆ | ਐੱਸ. ਐੱਚ. ਓ. ਦਾਖਾ ਪ੍ਰੇਮ ਸਿੰਘ ਭੰਗੂ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਰੋਹਾਂ ਵਿਚ ਜੁੜਨ ਵਾਲੀ ਭੀੜ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਭੀੜ ਭੜੱਕੇ ਵਾਲੀ ਥਾਂ 'ਤੇ ਲਾਵਾਰਿਸ ਬੈਗ, ਥੈਲਾ ਜਾਂ ਹੋਰ ਵਸਤੂ ਛੂਹਣ ਦੀ ਥਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ |
ਰਾਏਕੋਟ, 25 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਚਰਨਜੀਤ ਸਿੰਘ ਸੋਹਲ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਪੁਲਿਸ ਥਾਣਾ ਸਦਰ ...
ਜਗਰਾਉਂ, 25 ਜਨਵਰੀ (ਜੋਗਿੰਦਰ ਸਿੰਘ)-ਸਰਕਾਰੀ ਸਕੂਲ ਗਾਲਿਬ ਕਲਾਂ 'ਚ ਕੋਰੋਨਾ ਕਾਰਨ ਇਕ ਅਧਿਆਪਕਾ ਦੀ ਮੌਤ ਹੋਣ ਅਤੇ 14 ਹੋਰ ਅਧਿਆਪਕਾਂ ਤੇ 6 ਵਿਦਿਆਰਥੀਆਂ ਦੀ ਰਿਪੋਰਟ ਪਾਜ਼ੀਟਿਵ ਹੋਣ ਦੀ ਖ਼ਬਰ ਤੋਂ ਬਾਅਦ ਹੁਣ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ 'ਚ ਆ ਗਿਆ ਹੈ | ਅੱਜ ...
ਚੌਾਕੀਮਾਨ, 25 ਜਨਵਰੀ (ਤੇਜਿੰਦਰ ਸਿੰਘ ਚੱਢਾ)-ਹਲਕਾ ਜਗਰਾਉਂ ਦੇ ਇੰਚਾਰਜ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਪਿੰਡ ਬਾਰਦੇਕੇ ਦੇ ਸਰਪੰਚ ਜਗਜੀਤ ਸਿੰਘ ਬਾਰਦੇਕੇ ਤੇ ...
ਮੁੱਲਾਂਪੁਰ-ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਸਰਪੰਚ, ਗਰਾਮ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ਨਿੱਤ ਦਿਨ ਗ੍ਰਾਂਟਾਂ ਦੀ ਕੜੀ ਹੇਠ ਗਰਾਮ ਪੰਚਾਇਤ ਚੱਕ ਕਲਾਂ ਸਰਪੰਚ ਅਜਮਿੰਦਰ ...
ਜਗਰਾਉਂ, 25 ਜਨਵਰੀ (ਜੋਗਿੰਦਰ ਸਿੰਘ)-ਜੀ. ਐੱਚ. ਜੀ. ਅਕੈਡਮੀ ਵਿਖੇ ਪਿ੍ੰਸੀਪਲ ਪੂਨਮ ਸ਼ਰਮਾ ਦੀ ਦੇਖ-ਰੇਖ 'ਚ 71ਵਾਂ ਗਣਤੰਤਰਤਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਨੂੰ ਤਿਰੰਗੇ ਦੇ ਰੰਗ 'ਚ ਰੰਗ ਕੇ ਸਜਾਇਆ ਗਿਆ | ਸਕੂਲ ਪਿ੍ੰਸੀਪਲ ਮੈਡਮ ਦੁਆਰਾ ...
ਸਿੱਧਵਾਂ ਬੇਟ, 25 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ...
ਜਗਰਾਉਂ, 25 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਾਸਲ ਜਗਰਾਉਂ ਵਲੋਂ ਸਟਰੀਟ ਵੈਂਡਿੰਗ ਐਕਟ 2014 ਨੂੰ ਲਾਗੂ ਕਰਨ 'ਚ ਵਰਤੀ ਜਾ ਰਹੀ ਢਿੱਲਮੱਠ ਦੀ ਚਰਚਾ ਹੋਣ ਕਾਰਨ ਆਖ਼ਰ ਨਗਰ ਕੌਾਸਲ ਦਾ ਅਮਲਾ ਕੁੰਭਕਰਨੀ ਨੀਂਦ ਵਿਚੋਂ ਜਾਗ ਪਿਆ ਹੈ | ਇਸ ਸਬੰਧੀ ਕਾਰਜਸਾਧਕ ...
ਰਾਏਕੋਟ, 25 ਜਨਵਰੀ (ਸੁਸ਼ੀਲ)-ਸਿੱਖਿਆ ਸਕੱਤਰ ਦੀਆਂ ਤਾਨਾਸ਼ਾਹੀ ਨੀਤੀਆਂ ਵਿਰੁੱਧ ਡੈਮੋਕ੍ਰਟਿਕ ਟੀਚਰਜ਼ ਫਰੰਟ ਨੇ ਪੂਰੇ ਪੰਜਾਬ 'ਚ ਸਿੱਖਿਆ ਸਕੱਤਰ ਭਜਾਓ-ਸਿੱਖਿਆ ਬਚਾਓ ਦੀ ਮੁਹਿੰਮ ਦੇ ਤਹਿਤ ਤਹਿਸੀਲ ਪੱਧਰ 'ਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕ ਕੇ ਰੋਸ ਜ਼ਾਹਿਰ ...
ਰਾਏਕੋਟ, 25 ਜਨਵਰੀ (ਸੁਸ਼ੀਲ)-ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਰ 'ਚ ਸੁਰੱਖਿਆ ਪ੍ਰਬੰਧਾਂ ਨੂੰ ਅੱਜ ਸਥਾਨਕ ਪੁਲਿਸ ਵਲੋਂ ਡੀ. ਐੱਸ. ਪੀ. ਸੁਖਨਾਜ਼ ਸਿੰਘ ਦੀ ਅਗਵਾਈ 'ਚ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ | ਇਹ ਫਲੈਗ ਮਾਰਚ ਥਾਣੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ...
ਚੌਾਕੀਮਾਨ, 25 ਜਨਵਰੀ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਅੰਤਰ ਕਾਲਜ ਕੁਇਜ਼ ਮੁਕਾਬਲੇ ਅਤੇ ਲੇਖ ਮੁਕਾਬਲੇ 'ਚੋਂ ...
ਗੁਰੂਸਰ ਸੁਧਾਰ, 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਤਿੰਨੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਕੱਢੀ ਜਾਣ ਵਾਲੀ ...
ਜਗਰਾਉਂ, 25 ਜਨਵਰੀ (ਜੋਗਿੰਦਰ ਸਿੰਘ)-ਸੀ. ਟੀ. ਯੂਨੀਵਰਸਿਟੀ ਨੇ ਯੂਨਾਈਟਡ ਕਿੰਗਡਮ ਦੇ ਟ੍ਰੈਡਪਿ੍ਨਯੋਰ ਗਲੋਬਲ ਅਕਾਦਮਿਕ ਪਲੇਟਫਾਰਮ ਨਾਲ ਮਿਲ ਕੇ ਮਹਿਲਾ ਸਸ਼ਕਤੀਕਰਨ ਤੇ ਅੰਤਰਰਾਸ਼ਟਰੀ ਈ-ਕਾਨਫਰੰਸ ਕੀਤੀ | ਇਸ ਵਿਚ ਤੁਰਕੀ ਦੇ ਸਾਕਰੀਆ ਯੂਨੀਵਰਸਿਟੀ ਅਪਲਾਈਡ ...
ਜਗਰਾਉਂ, 25 ਜਨਵਰੀ (ਜੋਗਿੰਦਰ ਸਿੰਘ)-ਜਗਰਾਉਂ ਸ਼ਹਿਰ ਦੇ ਕੇਂਦਰੀ ਧਾਰਮਿਕ ਅਸਥਾਨ ਗੁਰਦੁਆਰਾ ਸਿੰਘ ਜੋ ਕਿ ਸ਼ੋ੍ਰਮਣੀ ਕਮੇਟੀ ਦਾ ਦਫ਼ਾ 87 ਅਧੀਨ ਸੇਵਾਵਾਂ ਨਿਭਾਅ ਰਿਹਾ ਹੈ, ਕਰੀਬ ਦੋ ਦਹਾਕਿਆਂ ਤੋਂ ਮੁੱਖ ਸੇਵਾਦਾਰ ਦੀ ਡਿਊਟੀ ਨਿਭਾਉਣ ਵਾਲੇ ਟਕਸਾਲੀ ਅਕਾਲੀ ...
ਰਾਏਕੋਟ, 25 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਉਲੀਕੇ ਪ੍ਰੋਗਰਾਮਾਂ ਤਹਿਤ ਪਿੰਡ ਬਰ੍ਹਮੀ ਵਿਖੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਮਾਸਟਰ ਮਲਕੀਤ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ 26 ਜਨਵਰੀ ...
ਮੁੱਲਾਂਪੁਰ ਦਾਖਾ 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਲੋੜਵੰਦਾਂ ਦੀ ਸਹਾਇਤਾ ਦਾ ਕੇਂਦਰ ਬਿੰਦੂ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਅਹੁਦੇਦਾਰ, ਮੈਂਬਰਾਂ ਵਲੋਂ ਸਮਾਜ ਸੇਵੀ ਸੁਰਜੀਤ ਸਿੰਘ ਪੰਡੋਰੀ ਮਨੀਲਾ ...
ਗੁਰੂਸਰ ਸੁਧਾਰ, 25 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਵਲੋਂ ਬੰਬੇ ਟੀਚਰਜ਼ ਟ੍ਰੇਨਿੰਗ ਕਾਲਜ ਮੁੰਬਈ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ...
ਜੋਧਾਂ, 25 ਜਨਵਰੀ (ਗੁਰਵਿੰਦਰ ਸਿੰਘ ਹੈਪੀ)- ਗੁਰਦੁਆਰਾ ਬਾਬਾ ਠਾਕੁਰ ਦਾਸ ਜੀ ਤੇ ਕਮਿਊਨਿਟੀ ਸੈਂਟਰ ਪਮਾਲੀ ਦੀ 7 ਲੱਖ ਨਾਲ ਨਵੀਂ ਬਣੀ ਸਾਂਝੀ ਪਾਰਕਿੰਗ ਦਾ ਉਦਘਾਟਨ ਵਿਧਾਨ ਸਭਾ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ...
ਚੌਾਕੀਮਾਨ, 25 ਜਨਵਰੀ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਚੌਾਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ 'ਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਕਿਸਾਨ ਵਿਰੋਧੀ ਕਾਨੂੰਨਾਂ ...
ਰਾਏਕੋਟ, 25 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਪਿਛਲੇ 2 ਮਹੀਨਿਆਂ ਤੋਂ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਕਿਸਾਨਾਂ ਵਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ...
ਲੋਹਟਬੱਦੀ, 25 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਵੱਖ-ਵੱਖ ਥਾਂਵਾਂ ਤੋਂ ਲਾਵਾਰਸ ਹਾਲਤ 'ਚ ਮਿਲਣ ਵਾਲੇ ਨਵ ਜਨਮੇ ਬੱਚਿਆਂ ਅਤੇ ਹੋਰਨਾਂ ਨਾਬਾਲਗ ਬੱਚਿਆਂ ਦੀ ਸਾਂਭ-ਸੰਭਾਲ ਪੱਖੋਂ ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਸਵਾਮੀ ਸੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ...
ਲੋਹਟਬੱਦੀ, 25 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉੱਠੀ ਕਿਸਾਨ-ਮਜ਼ਦੂਰ ਲਹਿਰ ਦਿਨੋ-ਦਿਨ ਮਜ਼ਬੂਤ ਹੋ ਰਹੀ ਹੈ, ਇਸ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX