ਜੰਡਿਆਲਾ ਗੁਰੂ, 25 ਜਨਵਰੀ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਨਜ਼ਦੀਕ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਜਾਰੀ ਭੁੱਖ ਹੜਤਾਲ 29ਵੇਂ ਦਿਨ 'ਚ ਦਾਖ਼ਲ ਹੋ ਗਈ, ਜਦੋਂਕਿ ਧਰਨਾ 115ਵੇਂ ਦਿਨ ਪਹੁੰਚ ਚੁੱਕਾ ਹੈ | ਅੱਜ ਦੇ ਧਰਨੇ 'ਚ 6 ਬੀਬੀਆਂ ਭੁੱਖ ਹੜਤਾਲ 'ਤੇ ਬੈਠੀਆਂ, ਜਿਨ੍ਹਾਂ ਵਿਚ ਨਰਵਿੰਦਰ ਕੌਰ ਨਿੱਝਰਪੁਰਾ, ਸਰਬਜੀਤ ਕੌਰ, ਗਿਆਨ ਪ੍ਰੀਤ ਕੌਰ, ਰਾਜਵਿੰਦਰ ਕੌਰ, ਕਿਰਨ ਮਾਨਾਂਵਾਲਾ, ਮਨਮਿੰਦਰ ਕੌਰ ਸ਼ਾਮਲ ਸਨ | ਅੱਜ ਵੱਡੀ ਗਿਣਤੀ 'ਚ ਪਿੰਗਲਵਾੜਾ ਸੰਸਥਾ ਦੇ ਬੱਚਿਆਂ ਨੇ ਡਾਕਟਰ ਇੰਦਰਜੀਤ ਕੌਰ ਅਤੇ ਮਾਸਟਰ ਰਾਜਬੀਰ ਸਿਘ ਦੀ ਅਗਵਾਈ ਹੇਠ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਪਹੁੰਚ ਕੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ | ਟੋਲ ਪਲਾਜ਼ਾ ਨਿੱਝਰਪੁਰਾ ਪਹੁੰਚਣ 'ਤੇ ਕਿਸਾਨ ਆਗੂ ਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਅੰਗਰੇਜ਼ ਸਿੰਘ ਚਾਟੀਵਿੰਡ, ਮੰਗਲ ਸਿੰਘ, ਗੁਰਸਾਹਿਬ ਸਿੰਘ ਨੇ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਲਖਵਿੰਦਰ ਸਿੰਘ, ਬਚਿੱਤਰ ਸਿੰਘ, ਸੰਦੀਪ ਸਿੰਘ ਮਿੱਠਾ, ਸੁੱਖ ਚਾਟੀਵਿੰਡ, ਬਲਵੰਤ ਸਿੰਘ ਪੰਡੋਰੀ, ਸਰਪੰਚ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਸਤਨਾਮ ਸਿੰਘ ਰਾਮਪੁਰਾ, ਹਰਪਾਲ ਸਿੰਘ ਝੀਤੇ ਕਲਾਂ, ਬਲਬੀਰ ਸਿੰਘ, ਪਰਗਟ ਸਿੰਘ ਪ੍ਰਧਾਨ, ਕੁਲਦੀਪ ਸਿੰਘ ਨਿੱਜਰਪੁਰਾ, ਦਿਲਬਾਗ ਸਿੰਘ, ਮਨਦੀਪ ਸਿੰਘ ਮਹਿਮਾ, ਡਾ. ਹਰਜੀਤ ਸਿੰਘ ਅਤੇ ਸੰਦੀਪ ਸਿੰਘ ਕਵੀਸ਼ਰ ਵੀ ਹਾਜ਼ਰ ਸਨ |
ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮਿ੍ਤਸਰ 'ਚ ਕੋਰੋਨਾ ਦੇ ਅੱਜ 18 ਨਵੇਂ ਮਾਮਲੇ ਮਿਲੇ ਹਨ ਜਦੋਂ ਕਿ 16 ਲੋਕ ਕੋਰੋਨਾ ਮੁਕਤ ਹੋ ਕੇ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਤੇ ਹੁਣ ਤੱਕ ਕੁੱਲ ਮਿਲੇ 14964 ਮਰੀਜ਼ਾਂ 'ਚੋਂ 14269 ਵਿਅਕਤੀ ਕੋਰੋਨਾ ਤੋਂ ਮੁਕਤ ...
ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਕੇਂਦਰੀ ਜੇਲ੍ਹ 'ਚ ਅੱਜ ਇਥੇ ਮੁੜ ਲੜਾਈ ਝਗੜਾ ਹੋਣ ਦੀ ਖ਼ਬਰ ਮਿਲੀ ਹੈ ਜਿਸ 'ਚ 8 ਹਵਾਲਾਤੀ ਸ਼ਾਮਿਲ ਪਾਏ ਗਏ ਗਏ ਹਨ | ਜੇਲ੍ਹ ਪ੍ਰਸ਼ਾਸ਼ਨ ਵਲੋਂ ਜ਼ਖ਼ਮੀਆਂ ਦਾ ਜੇਲ੍ਹ ਅੰਦਰ ਹੀ ਇਲਾਜ ਕਰਵਾ ਕੇ ਇਨ੍ਹਾਂ ਖ਼ਿਲਾਫ਼ ਕਾਨੂੰਨੀ ...
ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਆਪਣੀ ਡਿਊਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਜਿਨ੍ਹਾਂ 8 ਅਧਿਕਾਰੀਆਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਆ ਜਾ ਰਿਹਾ ਹੈ | ਉਨ੍ਹਾਂ 'ਚ ਅੰਮਿ੍ਤਸਰ ਦੇ ਨਾਮਵਰ ਡੀ.ਐੱਸ.ਪੀ. ਹਰਵਿੰਦਰ ਪਾਲ ਸਿੰਘ ਤੇ ਅਰੁਣ ਸ਼ਰਮਾ ਸਮੇਤ ...
ਰਾਜਾਸਾਂਸੀ , 25 ਜਨਵਰੀ (ਹੇਰ, ਖੀਵਾ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਇਸ ਵਰ੍ਹੇ ਦੌਰਾਨ ਇਕ ਲੱਖ ਦੇ ਕਰੀਬ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮੁਹੱਈਆ ਕਰਵਾਈ ਜਾਵੇਗੀ ਤੇ ਇਸੇ ਹੀ ਪ੍ਰੋਗਰਾਮ ਤਹਿਤ 20 ਹਜ਼ਾਰ ...
ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੀ ਸਫ਼ਾਈ ਲਈ ਵਰਤੀਆਂ ਜਾਣ ਵਾਲੀਆਂ ਨਾਕਾਰਾ ਮਸ਼ੀਨਰੀ ਵੇਚਣ ਦੀ ਤਜਵੀਜ ਤੋਂ ਬਾਅਦ ਮੇਅਰ ਅਤੇ ਸਫ਼ਾਈ ਮੁਲਾਜ਼ਮਾਂ ਦਰਮਿਆਨ ਪੈਦਾ ਹੋਏ ਵਿਵਾਦ ਤਹਿਤ ਸਫ਼ਾਈ ਕਰਮਚਾਰੀਆਂ ਨੇ ਅੱਜ ਪੰਜਾਬ ਸਰਕਾਰ ਵਲੋਂ ਰੱਖੇ ...
ਚੌਕ ਮਹਿਤਾ, 25 ਜਨਵਰੀ (ਧਰਮਿੰਦਰ ਸਿੰੰਘ ਭੰਮਰਾ)-ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਤੇ ਗ੍ਰਾਮ ਪੰਚਾਇਤ ਖੱਬੇਰਾਜਪੂਤਾਂ ਦੀ ਸਾਂਝੀ ਅਗਵਾਈ ਵਿਚ ਔਰਤ ਦਿਵਸ ਮੌਕੇ ਵੱਡੀ ਗਿਣਤੀ 'ਚ ਇੱਕਤਰ ਹੋਈਆਂ ਔਰਤਾਂ ਨੇ ਪਿੰਡ ਖੱਬੇਰਾਜਪੂਤਾਂ ਵਿਖੇ ਕੇਂਦਰ ਸਰਕਾਰ ...
ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਪੰਜਾਬ ਪ੍ਰਦੇਸ਼ ਸੁਤੰਤਰਤਾ ਸੈਨਾਨੀ ਉਤਰਾਧਿਕਾਰੀ ਸੰਗਠਨ ਦੇ ਪ੍ਰਧਾਨ ਗਿਆਨ ਸਿੰਘ ਸੱਗੂ ਨੇ ਪੰਜਾਬ ਸਰਕਾਰ ਵਲੋਂ ਜਲਿ੍ਹਆਂ ਵਾਲਾ ਗੋਲੀ ਕਾਂਡ ਦੇ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਤੇ ...
ਅਜਨਾਲਾ, 25 ਜਨਵਰੀ (ਐਸ. ਪ੍ਰਸ਼ੋਤਮ)-ਇਥੇ ਹਲਕਾ ਵਿਧਾਇਕ ਤੇ ਪੇਂਡੂ ਵਿਕਾਸ ਪੰਚਾਇਤੀ ਰਾਜ ਸੰਸਦੀ ਕਮੇਟੀ ਚੇਅਰਮੈਨ ਪੰਜਾਬ ਹਰਪ੍ਰਤਾਪ ਸਿੰਘ ਅਜਨਾਲਾ ਨੇ ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ 'ਚ ਕਾਂਗਰਸ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਹਿੱਤ ਚੋਣ ਰਣਨੀਤੀ ...
ਹਰਦੀਪ ਸਿੰਘ ਖੀਵਾ 9780153353 ਰਾਜਾਸਾਂਸੀ : ਅੰਮਿ੍ਤਸਰ ਦੇ ਸੀ੍ਰ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਲਹਿੰਦੇ ਪਾਸੇ ਕਰੀਬ ਡੇਢ ਕਿਲੋਮੀਟਰ ਦੀ ਦੂਰੀ 'ਤੇ ਵੱਸਿਆ ਹੈ ਪਿੰਡ ਸੈਦੂਪੁਰਾ, ਜੋ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਏਥੇ ਵੱਸਦੇ ਸਈਅਦ ...
ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਸਾਬਕਾ ਸਿਹਤ ਮੰਤਰੀ ਪੰਜਾਬ ਤੇ ਭਾਜਪਾ ਦੀ ਆਗੂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਚੌਕਸ ਰਹਿ ਕੇ ਆਪਣੇ ਲੋਕਤੰਤਰ ਨੂੰ ਨੋਟਤੰਤਰ, ਸੱਤਾਧਾਰੀਆਂ ਦਾ ਤੰਤਰ ਬਣਨ ਤੋਂ ਬਚਣਾ ਪਵੇਗਾ | ਉਨ੍ਹਾਂ ...
ਮਾਨਾਂਵਾਲਾ, 25 ਜਨਵਰੀ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਵਲੋਂ ਕਿਸਾਨੀ ਅੰਦੋਲਨ ਦੇ ਸਮਰਥਨ 'ਚ ਕਿਸਾਨ-ਮਜ਼ਦੂਰ ਜਨ ਅੰਦੋਲਨ ਚੇਤਨਾ ਮਾਰਚ ਪਿੰਗਲਵਾੜਾ ਮੁਖੀ ਡਾ: ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਟੋਲ ਬੈਰੀਅਰ ...
ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਅੱਜ ਇਥੇ ਗੁਰੂ ਨਾਨਕ ਦੇਵ ਹਸਪਤਾਲ, ਸਰਕਾਰੀ ਮੈਡੀਕਲ ਕਾਲਜ, ਟੀ. ਬੀ. ਹਸਪਤਾਲ, ਡੈਂਟਲ ਕਾਲਜ ਤੇ ਹਸਪਤਾਲ 'ਚ ਠੇਕੇ 'ਤੇ ਭਰਤੀ ਹੋਏ ਦਰਜਾ ਚਾਰ ਕਰਮਚਾਰੀਆਂ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਆਪਣਾ ਕੰਮ ਬੰਦ ਕਰਕੇ ਓਪੀਡੀ ਗੇਟ ...
ਅੰਮਿ੍ਤਸਰ, 25 ਜਨਵਰੀ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਅੰਮਿ੍ਤਸਰ ਦੇ ਵਾਰਡ ਨੰਬਰ 37 ਦੀ ਹੋ ਰਹੀ ਜ਼ਿਮਨੀ ਚੋਣ ਲਈ ਇੰਦਰਜੀਤ ਸਿੰਘ ਪੰਡੋਰੀ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ | ਦਲ ਦੇ ਅੰਮਿ੍ਤਸਰ ਤੋਂ ਚੋਣ ਆਬਜ਼ਰਵਰ, ਬੁਲਾਰੇ ਤੇ ਸਾਬਕਾ ...
ਚੌਕ ਮਹਿਤਾ, 25 ਜਨਵਰੀ (ਧਰਮਿੰਦਰ ਸਿੰਘ ਭੰਮਰਾ)-ਥਾਣਾ ਮਹਿਤਾ ਅਧੀਨ ਪੈਂਦੇ ਪਿੰਡਾਂ ਵਿਚ ਚੋਰੀ ਦੀਆਂ ਘਟਨਾਵਾਂ ਸਿਖਰਾਂ ਛੂਹ ਰਹੀਆਂ ਹਨ | ਜਿਸ ਕਰਕੇ ਆਮ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਹੌਲ ਹੈ | ਨਜ਼ਦੀਕੀ ਪਿੰਡ ਚੰਨਣਕੇ ਵਿਖੇ ਆਹਲੂਵਾਲੀਆ ਪੋਲਟਰੀ ਫਾਰਮ ਦੇ ...
ਬਾਬਾ ਬਕਾਲਾ ਸਾਹਿਬ, 25 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੀ ਪੁਲਿਸ ਨੇ ਇਕ ਪਿਸਤੌਲ, ਨਸ਼ੀਲੀਆਂ ਗੋਲੀਆਂ ਤੇ ਚੋਰੀ ਦੇ ਟਰਾਲੇ ਸਮੇਤ 3 ਦੋਸ਼ੀਆਂ ਨੂੰ ਕਾਬੂ ਕਰ ਲਏ ਜਾਣ ਦਾ ਸਮਾਚਾਰ ਹੈ | ਅੱਜ ਇੱਥੇ ਡੀ. ਐਸ. ਪੀ. ...
ਅਜਨਾਲਾ, 25 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਇਥੇ ਬਜ਼ਾਰਾਂ 'ਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ ਦੀ ਪ੍ਰਧਾਨਗੀ 'ਚ ਤਹਿਸੀਲ ਭਰ ਦੇ ਆਰ.ਐਮ.ਪੀ. ਡਾਕਟਰਾਂ ਨੇ ਮੋਦੀ ਸਰਕਾਰ ਦੇ ਖੇਤੀ ਕਾਲੇ ਕਾਨੂੰਨਾਂ ...
ਛੇਹਰਟਾ, 25 ਜਨਵਰੀ (ਸੁਰਿੰਦਰ ਸਿੰਘ ਵਿਰਦੀ)- ਬੀਤੇ ਦਿਨ ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਅਮਰਦਾਸ ਐਵੀਨਿਊ ਦੇ ਵਸਨੀਕ ਜਤਿੰਦਰਪਾਲ ਸਿੰਘ (52) ਪੁੱਤਰ ਕੁੰਨਣ ਲਾਲ ਜੋ ਕਿ ਆਪਣੇ ਕਿਸੇ ਘਰੇਲੂ ਕੰਮ ਦੇ ਸਬੰਧ ਵਿਚ ਮੋਟਰਸਾਈਕਲ 'ਤੇ ਸਵਾਰ ਹੋ ਕੇ ...
ਅੰਮਿ੍ਤਸਰ, 25 ਜਨਵਰੀ (ਜਸਵੰਤ ਸਿੰਘ ਜੱਸ)-ਕਿਸਾਨ ਸੰਘਰਸ਼ 'ਚ ਸਰਗਰਮ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੋਂ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸੰਮਨ ਭੇਜ ਕੇ ਮੁੱਖ ...
ਮਾਨਾਂਵਾਲਾ, 25 ਜਨਵਰੀ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਵਲੋਂ ਕਿਸਾਨੀ ਅੰਦੋਲਨ ਦੇ ਸਮਰਥਨ 'ਚ ਕਿਸਾਨ-ਮਜ਼ਦੂਰ ਜਨ ਅੰਦੋਲਨ ਚੇਤਨਾ ਮਾਰਚ ਪਿੰਗਲਵਾੜਾ ਮੁਖੀ ਡਾ: ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਟੋਲ ਬੈਰੀਅਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX