ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਸਥਾਨਕ ਹੈਬੋਵਾਲ ਖੇਤਰ 'ਚ ਬੁੱਢੇ ਨਾਲੇ ਦੇ ਨਾਲ ਖ਼ਾਲੀ 6 ਏਕੜ ਜ਼ਮੀਨ 'ਚ ਨਗਰ ਸੁਧਾਰ ਟਰੱਸਟ ਵਲੋਂ 2.96 ਕਰੋੜ ਰੁਪਏ ਦੀ ਲਾਗਤ ਨਾਲ ਲਈਅਰ ਵੈਲੀ ਬਣਾਈ ਜਾ ਰਹੀ ਹੈ, ਜਿਸ ਦੇ ਨਿਰਮਾਣ ਕਾਰਜ ਦੀ ਅੱਜ ਪੰਜਾਬ ਸਰਕਾਰ ਦੇ ਜਲ ਸਰੋਤ, ਮਾਈਨਿੰਗ ਤੇ ਭੂ-ਵਿਗਿਆਨ, ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕੀਤਾ | ਸ. ਸਰਕਾਰੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਜਿੱਥੇ ਹਰ ਵਰਗ ਦੀ ਭਲਾਈ ਲਈ ਵੱਖ-ਵੱਖ ਲਾਭਪਾਤਰੀ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ, ਉੱਥੇ ਸਰਵਪੱਖੀ ਵਿਕਾਸ ਕਰਵਾਉਣ ਲਈ ਵੀ ਹਰ ਹੀਲਾ ਵਰਤਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਸਮਾਰਟ ਸਿਟੀ ਵਜੋਂ ਚੁਣਿਆ ਗਿਆ ਹੈ, ਜਿਸ ਦੇ ਤਹਿਤ ਸ਼ਹਿਰ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਹੋ ਰਹੇ ਹਨ | ਇਸੇ ਕੜੀ ਵਜੋਂ ਅੱਜ ਲਈਅਰ ਵੈਲੀ ਪ੍ਰਾਜੈਕਟ ਦਾ ਨੀਂਹ ਪੱਧਰ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਲਈਅਰ ਵੈਲੀ ਵਿਚ ਹਰੇ ਭਰੇ ਮੈਦਾਨ ਤੇ ਛਾਂਦਾਰ ਸੁੰਦਰ ਰੁੱਖ ਹੋਣਗੇ, ਸਵੇਰੇ-ਸ਼ਾਮ ਦੀ ਸੈਰ ਕਰਨ ਵਾਲਿਆਂ ਲਈ ਫੁੱਟਪਾਥ, ਓਪਨ ਜਿੰਮ, ਬੱਚਿਆਂ ਦੇ ਖੇਡਣ ਲਈ ਵੱਖਰੀ ਜਗ੍ਹਾ, ਬੈਠਣ ਲਈ ਕਨੋਪੀਆਂ, ਬੈਂਚ, ਪਾਣੀ ਦੀ ਸਪਲਾਈ ਲਈ ਟਿਊਬਵੈੱਲ ਆਧੁਨਿਕ ਰੌਸ਼ਨੀ ਤੋਂ ਇਲਾਵਾ ਅਜਿਹੀਆਂ ਹੋਰ ਸਹੂਲਤਾਂ ਹੋਣਗੀਆਂ ¢ ਉਨ੍ਹਾਂ ਕਿਹਾ ਕਿ ਹੈਬੋਵਾਲ ਖੇਤਰ ਵਿਚ ਲਈਅਰ ਵੈਲੀ ਵਰਗੇ ਪ੍ਰਾਜੈਕਟਾਂ ਦੀ ਘਾਟ ਹੈ ਅਤੇ ਇਸੇ ਲਈ ਇਸ ਦੇ ਵਿਕਾਸ ਲਈ ਖਾਲੀ ਪਈ ਜ਼ਮੀਨ ਨਿਸ਼ਾਨਦੇਹੀ ਕੀਤੀ ਗਈ ਹੈ ¢ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਲਾਕਾ ਨਿਵਾਸੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ ¢ ਉਨ੍ਹਾਂ ਦੱਸਿਆ ਕਿ ਲਈਅਰ ਵੈਲੀ ਦਾ ਨਿਰਮਾਣ ਇਸ ਤਰੀਕੇ ਨਾਲ ਕੀਤਾ ਜਾਵੇਗਾ ਕਿ ਇਸ ਵਿਚ ਬੱਚਿਆਂ ਲਈ ਖੇਡਣ ਵਾਲੀ ਥਾਂ ਦੇ ਨਾਲ-ਨਾਲ ਬਾਲਗਾਂ ਲਈ ਮੈਦਾਨ ਅਤੇ ਮਨੋਰੰਜਨ ਦੇ ਖੇਤਰ ਵੀ ਹੋਣਗੇ ¢ ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕੌਾਸਲਰ ਮਹਾਰਾਜ ਸਿੰਘ ਰਾਜੀ, ਰਾਸ਼ੀ ਅਗਰਵਾਲ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਆਦਿ ਹਾਜ਼ਰ ਸਨ |
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਕੌਮੀ ਵੋਟਰ ਦਿਵਸ ਨੂੰ ਸਮਰਪਿਤ ਸਰਕਾਰੀ ਕਾਲਜ ਲੜਕੀਆਂ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ 'ਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਸਿਟੀਜਨ ਵੈੱਲਫੇਅਰ ਸੁਸਾਇਟੀ ਰਾਮ ਕਾਲੋਨੀ ਖਾਨਪੁਰ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ, ਜਿਸ 'ਚ ਨਵੀਂ ਕਮੇਟੀ ਦੀ ਚੋਣ ਵੀ ਕੀਤੀ ਗਈ ਅਤੇ ਇਸ ਚੋਣ ਦੌਰਾਨ ਜਗਤਾਰ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ | ਇਸੇ ਤਰ੍ਹਾਂ ਮੀਤ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਦੀ ਇਕ ਅਹਿਮ ਮੀਟਿੰਗ ਸਰਵਣ ਪਾਰਕ, ਗਹਿਲੇਵਾਲ ਅਤੇ ਥਾਪਰ ਕਾਲੋਨੀ ਦੇ ਸਾਥੀਆਂ ਨਾਲ ਸਰਵਣ ਪਾਰਕ ਗੁਰੂ ਘਰ ਵਿਖੇ ਹੋਈ | ਮੀਟਿੰਗ ਦੌਰਾਨ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਸਨਅਤਕਾਰਾਂ ਦੇ ਵਫ਼ਦ ਵਲੋਂ ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਵਫ਼ਦ ਪ੍ਰਧਾਨ ਉਪਕਾਰ ਸਿੰਘ ਆਹੂਜਾ ਦੀ ਅਗਵਾਈ ਵਿਚ ਸਨਅਤੀ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕਰਨ ਲਈ ਖੇਤਰੀ ਪੀ. ਐੱਫ਼. ...
ਹੰਬੜਾਂ, 25 ਜਨਵਰੀ (ਹਰਵਿੰਦਰ ਸਿੰਘ ਮੱਕੜ)- ਕੇਂਦਰ ਦੇ ਬਣਾਏ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਲਈ ਨਹੀਂ ਸਗੋਂ ਸਰਮਾਏਦਾਰਾਂ ਵਲੋਂ ਆਮ ਲੋਕਾਂ ਦੀ ਲੁੱਟ ਦਾ ਲਾਇਸੰਸ ਦੇਣ ਲਈ ਬਣਾਏ ਗਏ ਹਨ ਅਤੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਨਾ ਸਾਰੇ ਵਰਗਾਂ ਦਾ ਫ਼ਰਜ਼ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਯੋਜਨਾ ਤੇ ਕਾਰੋਬਾਰ ਮਿਸ਼ਨ ਤਹਿਤ ਅੱਜ ਸਥਾਨਕ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਉਤਪਤੀ ਕੇਂਦਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਜਲ ਸਰੋਤ, ਮਾਈਨਿੰਗ ਤੇ ਭੂ-ਵਿਗਿਆਨ, ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ...
ਲੁਧਿਆਣਾ, 25 ਜਨਵਰੀ (ਅਮਰੀਕ ਸਿੰਘ ਬੱਤਰਾ)-ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਹਰਮਨ ਪਿਆਰਾ ਐਪ ਹੈ | ਮਿਸ਼ਨ ਸ਼ਤ-ਪ੍ਰਤੀਸ਼ਤ 2021 ਨੂੰ ਸਫ਼ਲ ਬਨਾਉਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਐਜੂਕੇਅਰ ਐਪ ਦਾ ਬਾਖੂਬੀ ਉਪਯੋਗ ਕਰ ਸਕਣ, ਇਸ ਲਈ ਸਰਕਾਰੀ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਵਿੰਗ ਨੇ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਨੀਵਰਸਿਟੀ ਕੈਂਪਸ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ, ਅਮਰੀਕ ਸਿੰਘ ਬੱਤਰਾ)-ਭਾਰਤ ਸਰਕਾਰ ਵਲੋਂ ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਦੀ ਵਸਨੀਕ ਤੇ 8ਵੀਂ ਜਮਾਤ ਦੀ ਵਿਦਿਆਰਥਣ ਨਾਮਿਆ ਜੋਸ਼ੀ 14 ਸਾਲ ਨੂੰ ਰਾਸ਼ਟਰੀ ਬਾਲ ਪੁਰਸਕਾਰ-2021 ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਪੁਰਸਕਾਰ ਨਾਮਿਆ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ 6ਵਾਂ ਟੀ-20 ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਫ਼ਾਈਨਲ ਮੈਚ ਸੀਸੂ-ਈ. ਸੀ. ਤੇ ਫਾਰਮਪਾਰਟਸ ਕੰਪਨੀ ਦਰਮਿਆਨ ਹੋਇਆ | ਫਾਈਨਲ ਮੁਕਾਬਲੇ ਵਿਚ ਫਾਰਮ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਪਸ਼ੂ ਫ਼ੀਡ ਸਬੰਧੀ ਅੱਜ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਬੀ. ਸੀ. ਐੱਲ. ਇੰਡਸਟਰੀਜ਼ ਬਠਿੰਡਾ ਨਾਲ ਇਕ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ ਗਏ ਹਨ, ਜਿਸ ਦੇ ਮੁਤਾਬਿਕ ਡਿਸਟਿਲਰੀ 'ਚ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤੇ ਕੋਰ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਗੋਸ਼ਾ, ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਦੇ ਪੁਰਾਣੇ ਸਾਥੀ ਅਤੇ ਉੱਘੇ ਇੰਡਸਟਰੀਲਿਸਟ ਸੁਦਰਸ਼ਨ ਚੌਹਾਨ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੇਖਦੇ ਹੋਏ ਲੋਕ ਇਨਸਾਫ ਪਾਰਟੀ ਇੰਡਸਟਰੀ ਅਤੇ ਵਪਾਰ ਵਿੰਗ ਦੇ ਪ੍ਰਧਾਨ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਵਾਰਡ ਨੰ: 41 'ਚ ਪੈਂਦੇ ਪ੍ਰਤਾਪ ਨਗਰ ਅਤੇ ਜਨਤਾ ਨਗਰ ਦੀਆਂ 67.39 ਲੱਖ ਰੁਪਏ ਦੀ ਲਾਗਤ ਨਾਲ ਸੀਮੈਂਟ ਵਾਲੀਆਂ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ...
ਲੁਧਿਆਣਾ, 25 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਘੁਮਾਰ ਮੰਡੀ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਗਮ ਕਰਵਾਇਆ ਗਿਆ, ਜਿਸ 'ਚ ਪੁਲਿਸ ਮੁਲਾਜ਼ਮਾਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਸਮਾਗਮ ...
ਲੁਧਿਆਣਾ, 25 ਜਨਵਰੀ (ਅਮਰੀਕ ਸਿੰਘ ਬੱਤਰਾ)-ਗੁਰਮਤਿ ਗਿਆਨ ਚੈਰੀਟੇਬਲ ਟਰੱਸਟ ਪੰਜਾਬੀ ਬਾਗ ਜਵੱਦੀ ਦੇ ਪ੍ਰਬੰਧਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ 'ਚ ਘੁੰੁਮਦੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਸੈਂਕੜੇ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਪੰਜਾਬ 'ਚ ਲੰਬੇ ਸਮੇਂ ਤੋਂ ਰਹਿੰਦੇ ਪ੍ਰਵਾਸੀ ਤੇ ਮਜ਼ਦੂਰ ਭਾਈਚਾਰੇ ਨੇ ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਾਸਲ ਅਤੇ ਨਗਰ ਪੰਚਾਇਤ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਖੁੱਲ੍ਹੀ ਹਮਾਇਤ ਕਰਨ ਅਤੇ ਸਮਾਜ ਨੂੰ ਅਕਾਲੀ ਦਲ ਦੇ ...
ਲੁਧਿਆਣਾ, 25 ਜਨਵਰੀ (ਅਮਰੀਕ ਸਿੰਘ ਬੱਤਰਾ)-ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ 'ਚ ਆੜ੍ਹਤੀਆਂ ਅਤੇ ਦੂਸਰੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਕੀਤੇ ਹੋਣ ਦੀ ਸ਼ਿਕਾਇਤ ਮਿਲਣ 'ਤੇ ਬੁੱਧਵਾਰ ਨੂੰ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾਦ ਅਤੇ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਸਿੱਖ ਸ਼ਹੀਦਾਂ ਦਾ ਯਾਦਗਾਰੀ ਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਹਫਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਸੰਗਤਾਂ ਨੇ ਹਾਜਰੀ ਭਰੀ | ਅੰਮਿ੍ਤ ਵੇਲੇ ਤੋਂ ਦੇਰ ਰਾਤ ਤੱਕ ਗੁਰਦੁਆਰਾ ਸਾਹਿਬ ਦੇ ...
ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਰਾਜੀਵ ਰਾਜਾ ਨੇ ਕਿਹਾ ਕਿ ਬੀਤੇ ਦਿਨ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ 'ਤੇ ਜੋ ਹਮਲਾ ਕੀਤਾ ਗਿਆ ਹੈ, ਉਹ ਹਮਲਾ ਕਿਸਾਨਾਂ ਦੀ ਬਜਾਏ ਵੱਖਵਾਦੀਆਂ ਨੇ ਮਹੌਲ ...
ਲੁਧਿਆਣਾ, 25 ਜਨਵਰੀ (ਕਵਿਤਾ ਖੁੱਲਰ)-ਬੀ. ਐੱਡ. ਅਧਿਆਪਕ ਫਰੰਟ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਦੌਲਤਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ, ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX