ਚੰਡੀਗੜ੍ਹ, 25 ਜਨਵਰੀ (ਆਰ.ਐਸ.ਲਿਬਰੇਟ)-ਦਲਿਤ ਮਹਾਂ ਪੰਚਾਇਤ ਨੇ ਅਨੁਸੂਚਿਤ ਜਾਤੀਆਂ ਦੇ ਮਿਲੇ ਕਾਨੂੰਨੀ ਅਧਿਕਾਰਾਂ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਮੁੱਦਿਆਂ ਉੱਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ 14 ਅਪ੍ਰੈਲ ਤੱਕ ਮੁੱਦਿਆਂ ਨੂੰ ਲਾਗੂ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆਂ ਜਾਵੇਗਾ | ਦਲਿਤ ਸੰਘਰਸ਼ ਮੋਰਚਾ ਵਲੋਂ ਸੈਕਟਰ-25 ਦੇ ਰੈਲੀ ਮੈਦਾਨ ਵਿਚ ਦਲਿਤ ਮਹਾਂ ਪੰਚਾਇਤ ਸੱਦੀ ਗਈ, ਜਿਸ ਨੇ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਫ਼ੈਸਲਾ ਲਿਆ ਕਿ ਪੰਜਾਬ ਸਰਕਾਰ ਵਿਚ ਦਲਿਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨ ਦੇ ਵਤੀਰੇ ਦੀ ਨਿੰਦਾ ਕੀਤੀ | ਰਾਜ-ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੋਸਟ ਮੈਟਿ੍ਕ ਵਜ਼ੀਫਾ ਸਕੀਮ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲ-ਕਦਮੀ ਕਰਨੀ ਚਾਹੀਦੀ ਹੈ | ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਸਰਟੀਫਿਕੇਟ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤੇ ਦਾਖ਼ਲਿਆਂ ਨਾਲ ਸਬੰਧਤ ਪੋਰਟਲ ਦੀ ਮਿਆਦ ਵਧਾਈ ਜਾਣੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਦਲਿਤ ਮਹਾਂ ਪੰਚਾਇਤ ਵਿਚ ਅਨੁਸੂਚਿਤ ਜਾਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਅਤੇ ਸਮੱਸਿਆਵਾਂ ਬਾਰੇ ਮਤਾ ਪਾਸ ਕੀਤਾ ਕਿ ਪੰਚਾਇਤਾਂ ਵਿਚ ਅਨੁਸੂਚਿਤ ਜਾਤੀਆਂ ਦਾ 1/3 ਹਿੱਸਾ ਯਕੀਨੀ ਬਣਾਇਆ ਜਾਵੇ ਜੇ ਕੋਈ ਵਿਅਕਤੀ ਇਨ੍ਹਾਂ ਦੇ ਹਿੱਸੇ ਦੀ ਜ਼ਮੀਨ 'ਤੇ ਗ਼ਲਤ ਤਰੀਕੇ ਨਾਲ ਇਸਤੇਮਾਲ ਕਰਦਾ ਹੈ, ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਕ ਹੋਰ ਮਤੇ ਰਾਹੀਂ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਸਬ-ਪਲਾਨ ਪੰਜਾਬ ਵਿਚ ਲਾਗੂ ਹੋਣਾ ਚਾਹੀਦਾ ਹੈ, ਲਾਲ ਲਕੀਰ ਵਾਲੀਆਂ ਜ਼ਮੀਨਾਂ ਦਾ ਅਧਿਕਾਰ ਤੁਰੰਤ ਮਿਲਣਾ ਚਾਹੀਦਾ ਹੈ, ਮਨਰੇਗਾ ਵਿਚ ਮਜ਼ਦੂਰੀ 150 ਦਿਨ ਦੀ ਯਕੀਨੀ ਬਣਾਈ ਜਾਵੇ, ਸਿੱਖਿਆ ਅਧਿਕਾਰ ਕਾਨੂੰਨ 10/10/2011 ਪੰਜਾਬ ਵਿਚ ਜਾਰੀ ਕੀਤੇ ਨੋਟੀਫ਼ਿਕੇਸ਼ਨ ਵਿਚ ਤਰਮੀਮ ਕੀਤੀ ਜਾਵੇ, ਆਊਟਸੋਰਸਿੰਗ ਵਿਚ ਰਾਖਵਾਂਕਰਨ ਦਿੱਤਾ ਜਾਵੇ, ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤੀ ਜਾਵੇ ਅਤੇ ਹੋਰਨਾਂ ਮੁੱਦਿਆਂ ਬਾਰੇ ਹਾਜ਼ਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ | ਇਨ੍ਹਾਂ ਮੁੱਦਿਆਂ ਉਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ 14 ਅਪ੍ਰੈਲ ਤੱਕ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਲਾਗੂ ਨਾ ਕੀਤਾ ਤਾਂ ਸੰਘਰਸ਼ ਵਿੱਢਿਆਂ ਜਾਵੇਗਾ |
ਸੁਭਾਸ਼ ਸ਼ਰਮਾ ਜਰਨਲ ਸਕੱਤਰ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਿ੍ਕ ਵਜ਼ੀਫਾ ਸਕੀਮ ਨੂੰ ਅਗਲੇ ਪੰਜ ਸਾਲਾਂ 60 ਹਜ਼ਾਰ ਕਰੋੜ ਰੁਪਏ ਖ਼ਰਚ ਕਰਨਾ ਲਈ ਸ਼ਲਾਘਾਯੋਗ ਕਦਮ ਹੈ ਅਤੇ ਕੈਪਟਨ ਸਰਕਾਰ ਨੂੰ ਵੀ ਆਪਣੇ ਹਿੱਸੇ ਦਾ ਰੁਪਿਆ ਜਾਰੀ ਕਰਨਾ ਚਾਹੀਦਾ ਹੈ | ਉਕਤ ਤੋਂ ਇਲਾਵਾ ਮਹਾਂ ਪੰਚਾਇਤ ਨੂੰ ਰਾਜੇਸ਼ ਬਾਘਾ, ਰਾਜ ਕੁਮਾਰ ਅਟਵਾਲ, ਵਕੀਲ ਲੇਖ ਰਾਜ ਸ਼ਰਮਾ, ਬੱਗਾ ਸਿੰਘ ਫ਼ਿਰੋਜਪੁਰ, ਕਿਰਨਜੀਤ ਸਿੰਘ ਗਹਿਰੀ, ਦਲੀਪ ਸਿੰਘ ਬੁਚੜੇ, ਜਸਵਿੰਦਰ ਸਿੰਘ ਰਾਹੀਂ, ਕਿਰਪਾਲ ਸਿੰਘ, ਰਾਜਵਿੰਦਰ ਸਿੰਘ ਗੱਡੂ, ਵਕੀਲ ਤਰਲੋਕ ਸਿੰਘ ਚੌਹਾਨ, ਗੁਰਨਾਮ ਸਿੰਘ ਸਿੱਧੂ, ਮੋਹਿਤ ਭਾਰਦਵਾਜ, ਮਨਜੀਤ ਬਾਲੀ, ਬਹਾਦਰ ਸਿੰਘ, ਗੁਰਸੇਵਕ ਮੈਣਮਾਜਰੀ, ਰਾਝਾਂ ਬਕਸੀ, ਜਸਵੀਰ ਸਿੰਘ ਮਹਿਤਾ, ਬੂਟਾ ਰਾਮ ਮਾਹਲਾ ਆਦਿ ਨੇ ਵੀ ਸੰਬੋਧਨ ਕੀਤਾ |
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)- ਬੀਤੇ ਦਿਨੀ ਕਿਸਾਨਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਐਮ.ਪੀ ਵਲੋਂ ਕੀਤੀ ਗਈ ਬਿਆਨਬਾਜ਼ੀ ਉੱਤੇ ਆਮ ਆਦਮੀ ਪਾਰਟੀ ਨੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ...
ਚੰਡੀਗੜ੍ਹ, 25 ਜਨਵਰੀ (ਬਿ੍ਜੇਂਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਗੱਲ 'ਤੇ ਅਫ਼ਸੋਸ ਜ਼ਾਹਿਰ ਕੀਤਾ ਹੈ ਕਿ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਮਨਜ਼ੂਰ ਮੈਡੀਕਲ ਅਦਾਇਗੀ ਜਾਰੀ ਕਰਵਾਉਣ ਲਈ ਕਾਨੂੰਨੀ ਸਹਾਇਤਾ ਲੈਣ ਲਈ ਹਾਈਕੋਰਟ ਦਾ ਰੁੱਖ ਕਰਨਾ ਪਿਆ | ...
ਚੰਡੀਗੜ੍ਹ, 25 ਜਨਵਰੀ (ਮਾਨ)-ਆਮ ਆਦਮੀ ਪਾਰਟੀ ਵਲੋਂ ਸੂਬੇ 'ਚ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਾਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਗਈ | ਪਾਰਟੀ ਵਲੋਂ ਇਨ੍ਹਾਂ ਚੋਣਾਂ ਲਈ 20 ਥਾਵਾਂ ਤੋਂ 121 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ...
ਚੰਡੀਗੜ੍ਹ, 25 ਜਨਵਰੀ (ਅ.ਬ.)- ਅੰਬਾਲਾ ਛਾਉਣੀ ਸੈਕਟਰ 42 ਜਗਾਧਰੀ ਰੋਡ ਨੈਸ਼ਨਲ ਹਾਈਵੇ 'ਤੇ ਸਥਿਤ ਦੀਨ ਦਿਆਲ ਜਨ ਆਵਾਸ ਯੋਜਨਾ ਦਾ ਆਯੋਜਨ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ | ਕੱਲ੍ਹ ਵੀ ਬੁਕਿੰਗ ਰਿਸਪਾਂਸ ਵਧੀਆ ਸੀ | ਮੇਲੇ ਦੀ ਸਮਾਪਤੀ ਨੂੰ ਹੁਣ ਸਿਰਫ 3 ਦਿਨ ਹੋਰ ...
ਚੰਡੀਗੜ੍ਹ,25 ਜਨਵਰੀ (ਆਰ.ਐਸ.ਲਿਬਰੇਟ)- ਪਿੰਡ ਕਜਹੇੜੀ ਦਾ ਪੁਰਾਣਾ ਰਾਹ ਬੰਦ ਕਰਨ ਦੇ ਮਾਮਲੇ ਵਿਚ ਨਗਰ ਨਿਗਮ ਵਲੋਂ ਰਾਹ ਬੰਦ ਕੀਤੇ ਜਾਣ 'ਤੇ ਅਗਲੀ ਸੁਣਵਾਈ ਤੱਕ ਅਦਾਲਤ ਨੇ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਪਿੰਡ ਕਜਹੇੜੀ ਦੇ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ...
ਚੰਡੀਗੜ੍ਹ, 25 ਜਨਵਰੀ (ਬਿ੍ਜੇਂਦਰ ਗੌੜ)- ਮਾਨੇਸਰ ਜ਼ਮੀਨ ਘਪਲੇ ਮਾਮਲੇ ਵਿਚ ਹਰਿਆਣਾ ਸਟੇਟ ਇੰਡਸਟਰੀਅਲ ਐਾਡ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਐਚ.ਐਸ.ਆਈ.ਆਈ.ਡੀਸੀ) ਦੇ ਸਾਬਕਾ ਚੀਫ਼ ਟਾਊਨ ਪਲਾਨਰ ਸੁਰਜੀਤ ਸਿੰਘ ਵਲੋਂ ਪੰਚਕੂਲਾ ਸੀਬੀਆਈ ਅਦਾਲਤ ਵਲੋਂ ...
ਚੰਡੀਗੜ੍ਹ, 25 ਜਨਵਰੀ (ਆਰ.ਐਸ.ਲਿਬਰੇਟ)-ਭਲਕੇ, 72ਵੇਂ ਗਣਤੰਤਰ ਦਿਵਸ 'ਤੇ ਸੈਕਟਰ-17 ਦੇ ਪਰੇਡ ਗਰਾਊਾਡ ਵਿਖੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਦੌਰਾਨ ਕਈ ਰੂਟ ਬਦਲੇ ਗਏ ਹਨ, ਜਦਕਿ ਪਰੇਡ ਗਰਾਊਾਡ ਅਤੇ ਇਸ ਦੇ ਲਾਗਲੇ ਰਸਤਿਆਂ ਦੀ ਆਵਾਜਾਈ ਸਵੇਰੇ 6 ਵਜੇ ਤੋਂ ਪ੍ਰੋਗਰਾਮ ਦੇ ...
ਚੰਡੀਗੜ੍ਹ, 25 ਜਨਵਰੀ (ਆਰ.ਐਸ.ਲਿਬਰੇਟ)-ਅੱਜ ਕੋਪਟਾ ਐਕਟ 2020 ਦੇ ਸੋਧ ਦਾ ਵਿਰੋਧ ਦੇਸ਼ ਭਰ ਵਿਚ ਫੁੱਟਪਾਥ ਸਾਈਕਲ, ਰੇਹੜੀ-ਫੜੀ ਯੂਨੀਅਨ ਨੇ ਪ੍ਰਦਰਸ਼ਨ ਕੀਤਾ | ਇਸ ਸੰਦਰਭ ਵਿਚ ਯੂਨੀਅਨ ਆਗੂ ਰਾਮ ਮਿਲਨ ਗੌੜ ਅਤੇ ਜਨਰਲ ਸਕੱਤਰ ਰਾਮਪਾਲ ਨੇ ਇਕ ਪੱਤਰ ਲਿਖ ਕੇ ਨੇ ਪੰਜਾਬ ਦੇ ...
ਚੰਡੀਗੜ੍ਹ, 24 ਜਨਵਰੀ (ਅ.ਬ)-ਭਾਰਤ ਦਾ ਸਭ ਤੋਂ ਭਰੋਸੇਮੰਦ ਅਤੇ ਪਸੰਦੀਦਾ ਗਹਿਣਿਆਂ ਦਾ ਬ੍ਰਾਂਡ ਤਨਿਸ਼ਕ ਪੇਸ਼ ਕਰਦਾ ਹੈ 'ਦ ਬ੍ਰਾਈਡਸ ਆਫ਼ ਚੰਡੀਗੜ੍ਹ' ਆਪਣੇ ਪਿਆਰੇ ਗਾਹਕਾਂ ਨਾਲ ਇਕ ਵਿਸ਼ੇਸ਼ ਰਿਸ਼ਤਾ ਬਣਾਉਂਦੇ ਹੋਏ ਤਨਿਸ਼ਕ ਨੇ ਪੇਸ਼ ਕੀਤੀ ਬਿਲਕੁਲ ਨਵੀਂ ਅਤੇ ...
ਚੰਡੀਗੜ੍ਹ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) - ਗਣਤੰਤਰ ਦਿਵਸ ਦੇ ਮੌਕੇ 'ਤੇ ਹਰਿਆਣਾ ਪੁਲਿਸ ਦੇ 14 ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਸੇਵਾਵਾਂ ਦੇ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ ...
ਚੰਡੀਗੜ੍ਹ, 25 ਜਨਵਰੀ (ਅ.ਬ.)- ਮਸ਼ਹੂਰ ਨਰਸਿੰਗ ਪ੍ਰੋਫੈਸਰ ਡਾ. ਰਾਜਿੰਦਰਜੀਤ ਕੌਰ ਬਾਜਵਾ ਨੇ ਹਾਲ ਹੀ ਵਿਚ ਚੰਡੀਗੜ੍ਹ ਦੇ ਨੇੜੇ ਰਾਜਪੁਰਾ ਦੇ ਆਰੀਅਨਜ਼ ਇੰਸਟੀਚਿਊਟ ਆਫ਼ ਨਰਸਿੰਗ ਵਿਚ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ | ਆਰੀਅਨ ਇੰਸਟੀਚਿਊਟ ਆਫ਼ ਨਰਸਿੰਗ 3 ...
ਨੰਗਲ, 25 ਜਨਵਰੀ (ਪ੍ਰੋ. ਅਵਤਾਰ ਸਿੰਘ)-ਲੋਕਾਂ ਨੂੰ ਅਧੂਰੀ ਜਾਣਕਾਰੀ ਦੇ ਕੇ ਵੱਖ-ਵੱਖ ਸਕੀਮਾਂ ਦਾ ਲਾਲਚ ਦੇਣ ਵਾਲੇ ਕੁੱਝ ਪ੍ਰਾਈਵੇਟ ਬੈਂਕਾਂ ਤੋਂ ਜਿਵੇਂ ਹੁਣ ਲੋਕਾਂ ਦਾ ਵਿਸ਼ਵਾਸ ਉੱਠਦਾ ਨਜ਼ਰ ਆ ਰਿਹਾ ਹੈ | ਉਸੇ ਤਰ੍ਹਾਂ ਸਰਕਾਰੀ ਬੈਂਕਾਂ ਦੇ ਕੁੱਝ ...
ਚੰਡੀਗੜ੍ਹ, 25 ਜਨਵਰੀ (ਆਰ.ਐਸ.ਲਿਬਰੇਟ)- ਭਲਕੇ 72ਵੇਂ ਗਣਤੰਤਰ ਦਿਵਸ ਦੇ ਸ਼ੁੱਭ ਦਿਹਾੜੇ 'ਤੇ ਰਾਜਪਾਲ, ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ ਸ੍ਰੀ ਵੀ.ਪੀ. ਸਿੰਘ ਬਦਨੌਰ ਵਲੋਂ ਸਾਰੇ ਭਾਰਤੀਆਂ ਨੂੰ ਤਹਿ ਦਿਲੋਂ ਮੁਬਾਰਕਬਾਦ ਦੇ ਨਾਲ ਹਥਿਆਰਬੰਦ ਸੈਨਾਵਾਂ ਦੇ ਬਹਾਦਰ ...
ਖਰੜ, 25 ਜਨਵਰੀ (ਜੰਡਪੁਰੀ)-ਵਾਰਡ ਨੰ. 3 ਤੋਂ ਨਗਰ ਕੌਾਸਲ ਦੀਆਂ ਹੋ ਰਹੀਆਂ ਚੋਣਾਂ ਦੇ ਵਿਚ ਸਾਬਕਾ ਕੌਾਸਲਰ ਅਤੇ ਮੌਜੂਦਾ ਉਮੀਦਵਾਰ ਗੁਰਦੀਪ ਕੌਰ ਨੇ ਆਪਣੀਆਂ ਚੋਣ ਮੁਹਿੰਮ ਜਾਰੀ ਕਰ ਦਿੱਤੀ ਹੈ | ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੇ ਆਪਣੇ ਸਮੇਂ ...
ਖਰੜ, 25 ਜਨਵਰੀ (ਜੰਡਪੁਰੀ)-ਮਿਊਾਸੀਪਲ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰ. 1 ਖਰੜ ਤੋਂ ਭੁਪਿੰਦਰ ਕੌਰ ਪਤਨੀ ਅਮਰਜੀਤ ਸਿੰਘ ਮਿੰਟਾ ਨੂੰ ਉਮੀਦਵਾਰ ਐਲਾਨਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ...
ਮਾਜਰੀ, 25 ਜਨਵਰੀ (ਧੀਮਾਨ)-ਬੂਥਗੜ੍ਹ-ਤੋਗਾਂ ਰੋਡ 'ਤੇ ਸਥਿਤ ਪਿੰਡ ਚਾਹੜਮਾਜਰਾ ਦੇ ਟੀ-ਪੁਆਇੰਟ 'ਤੇ ਪੁਲਿਸ ਪਾਰਟੀ ਵਲੋਂ ਲਗਾਏ ਗਏ ਨਾਕੇ ਦੌਰਾਨ ਰੇਤ ਨਾਲ ਭਰੇ ਟਿੱਪਰ ਦੇ ਚਾਲਕ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸ ...
ਜ਼ੀਰਕਪੁੁਰ, 25 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਿੰਦਰ ਕੌਰ ਪਤਨੀ ਮੁੁਕੇਸ਼ ਕੁੁਮਾਰ ਕੱਕੜ ਵਾਸੀ ਮ. ...
ਡੇਰਾਬੱਸੀ, 25 ਜਨਵਰੀ (ਗੁਰਮੀਤ ਸਿੰਘ)-ਪਿੰਡ ਬੇਹੜਾ ਵਿਖੇ ਬਰਡ ਫਲੂ ਦੀ ਲਪੇਟ 'ਚ ਆਏ ਅਲਫ਼ਾ ਅਤੇ ਰਾਇਲ ਪੋਲਟਰੀ ਫਾਰਮ 'ਚ ਮੌਜੂਦ 55 ਹਜ਼ਾਰ ਮੁਰਗੀਆਂ ਨੂੰ ਮਾਰਨ ਦੀ ਕਾਰਵਾਈ ਅੱਜ ਚੌਥੇ ਦਿਨ ਮੁਕੰਮਲ ਹੋ ਗਈ | ਇਨ੍ਹਾਂ ਮਿ੍ਤਕ ਮੁਰਗੀਆਂ ਨੂੰ ਮਾਰ ਕੇ ਧਰਤੀ ਹੇਠ ਦਬਾਇਆ ...
ਐੱਸ. ਏ. ਐੱਸ. ਨਗਰ, 25 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਆਮ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਵਲੋਂ ਈਕੋ ਸਿਟੀ ਨਿਊ ਚੰਡੀਗੜ੍ਹ ਵਿਖੇ 289 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਸਬੰਧੀ ਯੋਜਨਾ ਲਈ ...
ਡੇਰਾਬੱਸੀ, 25 ਜਨਵਰੀ (ਗੁਰਮੀਤ ਸਿੰਘ)-ਪਿੰਡ ਬੇਹੜਾ ਵਿਖੇ ਬਰਡ ਫਲੂ ਦੀ ਲਪੇਟ 'ਚ ਆਏ ਅਲਫ਼ਾ ਅਤੇ ਰਾਇਲ ਪੋਲਟਰੀ ਫਾਰਮ 'ਚ ਮੌਜੂਦ 55 ਹਜ਼ਾਰ ਮੁਰਗੀਆਂ ਨੂੰ ਮਾਰਨ ਦੀ ਕਾਰਵਾਈ ਅੱਜ ਚੌਥੇ ਦਿਨ ਮੁਕੰਮਲ ਹੋ ਗਈ | ਇਨ੍ਹਾਂ ਮਿ੍ਤਕ ਮੁਰਗੀਆਂ ਨੂੰ ਮਾਰ ਕੇ ਧਰਤੀ ਹੇਠ ਦਬਾਇਆ ...
ਕੁਰਾਲੀ, 25 ਜਨਵਰੀ (ਹਰਪ੍ਰੀਤ ਸਿੰਘ)-ਟਰਾਂਸਫਾਰਮਰ 'ਤੇ ਬਿਜਲੀ ਦੀ ਸਪਲਾਈ ਠੀਕ ਕਰਨ ਲਈ ਚੜਿ੍ਹਆ ਪਾਵਰਕਾਮ ਦਾ ਇਕ ਕਰਮਚਾਰੀ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ | ਉਸ ਨੂੰ ਜ਼ਖ਼ਮੀ ਹਾਲਤ 'ਚ ਸਥਾਨਕ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੋਂ ਉਸ ਨੂੰ ਚੰਡੀਗੜ੍ਹ ...
ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਵਾਰਡ ਨੰ. 6 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਵਲੋਂ ਗੁਰਦੁਆਰਾ ਸ੍ਰੀ ਸਾਚਾ ਧਨ ਫੇਜ਼ 3ਬੀ1 ਵਿਖੇ ਅਰਦਾਸ ਕਰਨ ਉਪਰੰਤ ਆਪਣਾ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਗਿਆ ...
ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. ਪੰਜਾਬ 295 ਵਲੋਂ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਡਾ. ਬਲਵੀਰ ਸਿੰਘ ਦੀ ਅਗਵਾਈ ਹੇਠ ਡੀ. ਸੀ. ਕੰਪਲੈਕਸ ਦੇ ਬਾਹਰ ਅਰਥੀ ਫੂਕ-ਮੁਜ਼ਾਹਰਾ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ 'ਚ ...
ਚੰਡੀਗੜ੍ਹ, 25 ਜਨਵਰੀ (ਬਿ੍ਜੇਂਦਰ ਗੌੜ)- ਸੁਪਰੀਮ ਕੋਰਟ ਦੇ ਕੋਲੇਜੀਅਮ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਪੀ.ਵੀ ਸੰਜੇ ਕੁਮਾਰ ਨੂੰ ਮਣੀਪੁਰ ਹਾਈਕੋਰਟ ਦੇ ਚੀਫ਼ ਜਸਟਿਸ ਦੇ ਰੂਪ ਵਿਚ ਐਲੀਵੇਟ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ | 14 ਅਗਸਤ 1963 ਨੂੰ ...
ਖਰੜ, 25 ਜਨਵਰੀ (ਜੰਡਪੁਰੀ)-ਖਰੜ ਨਜ਼ਦੀਕ ਪਿੰਡ ਬੱਤਾ ਦੀ ਐੱਸ. ਵਾਈ. ਐੱਲ. ਨਹਿਰ ਉੱਤੇ ਇਕ ਆਟੋ ਚਾਲਕ ਵਿਅਕਤੀ ਦਾ ਗੋਲੀਆਂ ਅਤੇ ਤੇਜ਼ ਹਥਿਆਰਾਂ ਨਾਲ ਕਤਲ ਕਰਨ ਦੀ ਸੂਚਨਾ ਮਿਲੀ ਹੈ, ਜਿਸ ਦੀ ਪਛਾਣ ਜੋਧਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੁੰਨੀ ਖੁਰਦ ਜ਼ਿਲ੍ਹਾ ...
ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲਈ ਵਾਰਡ ਨੰ. 7 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਵਲੋਂ ਆਪਣੇ ਵੱਡੀ ਗਿਣਤੀ ਸਮਰਥਕਾਂ ਸਮੇਤ ਆਪਣੇ ਖੇਤਰ ਵਿਚ ਆਉਂਦੇ ਐੱਚ. ਈ. ਦੇ ਕੁਆਟਰਾਂ ਵਿਚ ਘਰੋ-ਘਰੀ ਜਾ ਕੇ ਚੋਣ ...
ਐੱਸ. ਏ. ਐੱਸ. ਨਗ, 25 ਜਨਵਰੀ (ਕੇ. ਐੱਸ. ਰਾਣਾ)-ਫਾਰਮਰਜ਼ ਵੈੱਲਫ਼ੇਅਰ ਸੁਸਾਇਟੀ ਆਫ਼ ਪੰਜਾਬ ਵਲੋਂ ਦੇਸ਼-ਵਿਆਪੀ ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਮੁਹਾਲੀ ਵਿਖੇ ਕਾਰ ਰੈਲੀ ਕੱਢੀ ਜਾ ...
ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਮੁਹਾਲੀ ਦੇ ਫੇਜ਼-7 ਦੀ ਸ਼ੋਅਰੂਮ ਮਾਰਕੀਟ (ਐੱਚ. ਐੱਮ. ਕੁਆਟਰਾਂ ਦੇ ਸਾਮਹਣੇ) ਵਿਖੇ ਅਣਪਛਾਤੇ ਲੋਕਾਂ ਵਲੋਂ ਬੀਤੀ ਰਾਤ ਇਕ ਦਰੱਖਤ ਕੱਟ ਦਿੱਤਾ ਗਿਆ ਹੈ | ਇਸ ਸਬੰਧੀ ਮੁਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ...
ਜ਼ੀਰਕਪੁੁਰ, 25 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਪਟਿਆਲਾ ਸੜਕ 'ਤੇ ਸਥਿਤ ਹੋਟਲ ਜੇ. ਜੇ. ਕਰਾਊਨ ਵਿਖੇ ਛਾਪਾ ਮਾਰ ਕੇ ਜਿਸਮ-ਫਰੋਸ਼ੀ ਦਾ ਧੰਦਾ ਕਰਨ ਦੇ ਦੋਸ਼ ਹੇਠ ਕਰੀਬ ਇਕ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਕਥਿਤ ਦੋਸ਼ੀਆਂ ਵਿਚ ਹੋਟਲ ਦਾ ...
ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਸੋਹਾਣਾ ਪੁਲਿਸ ਨੇ ਬੀਤੀ ਕੱਲ੍ਹ ਸੈਕਟਰ 79 ਵਿਚ ਸਾਬਕਾ ਮੇਅਰ ਕੁਲਵੰਤ ਸਿੰਘ ਵਲੋਂ ਬਣਾਏ ਗਏ ਆਜ਼ਾਦ ਗਰੁੱਪ ਦੇ ਮੁੱਖ ਦਫ਼ਤਰ 'ਤੇ ਹਮਲਾ ਕਰਨ ਦੇ ਦੋਸ਼ ਹੇਠ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਸੋਹਾਣਾ ਦੀ ...
ਪੰਚਕੂਲਾ, 25 ਜਨਵਰੀ (ਕਪਿਲ)-ਪੰਚਕੂਲਾ ਅੰਦਰ ਕੋਰੋਨਾ ਵਾਇਰਸ ਦੇ 13 ਨਵੇਂ ਮਰੀਜ਼ ਸਾਹਮਣੇ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਪੰਚਕੂਲਾ ਅੰਦਰ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 13,716 ਮਰੀਜ਼ ਸਾਹਮਣੇ ਆ ...
ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹੇ ਵਿਚ ਹੁਣ ਤੱਕ ਕੋਵਿਡ-19 ਦੇ ਪਾਜੀਟਿਵ ਕੱੁਲ ਕੇਸ 19,316 ਮਿਲੇ ਹਨ, ਜਿਨ੍ਹਾਂ ਵਿਚੋਂ 18243 ਮਰੀਜ਼ ਠੀਕ ਹੋ ਗਏ ਅਤੇ 714 ਕੇਸ ਐਕਟਿਵ ਹਨ ਜਦਕਿ 359 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ...
ਐੱਸ. ਏ. ਐੱਸ. ਨਗਰ, 25 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਪੰਜਾਬ ਦੇ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਟੀਮ ਦੇ ਮੈਂਬਰ ਹਰਜੀਤ ਸਿੰਘ ਭੋਲੂ ਸੋਹਾਣਾ ਨੇ ਆਪਣੇ ਵਾ. ਨੰ. 32 ਤੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਇਸ ਦੇ ਚਲਦਿਆਂ ਹਰਜੀਤ ...
ਡੇਰਾਬੱਸੀ, 25 ਜਨਵਰੀ (ਗੁਰਮੀਤ ਸਿੰਘ)-ਬੀਤੀ ਰਾਤ ਫਲਾਈ ਓਵਰ 'ਤੇ ਇਕ ਕਾਰ ਅੱਗੇ ਅਚਾਨਕ ਕੁੱਤਾ ਆਉਣ ਕਰਕੇ ਕਾਰ ਬੇਕਾਬੂ ਹੋਣ ਉਪਰੰਤ ਪਲਟ ਗਈ | ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਕਾਰ ਚਾਲਕ ਸਮੇਤ ਕਾਰ ਸਵਾਰ 3 ਵਿਅਕਤੀ ਵਾਲ-ਵਾਲ ਬਚ ਗਏ | ਹਾਦਸੇ 'ਚ ...
ਐੱਸ. ਏ. ਐੱਸ. ਨਗਰ, 25 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ 49ਵੀਂ ਲੜੀ ਦੇ 4949ਵੇਂ ਸ੍ਰੀ ਅਖੰਡ ਪਾਠ ਸਾਹਿਬ ...
ਖਰੜ, 25 ਜਨਵਰੀ (ਜੰਡਪੁਰੀ)-ਭਾਰਤ ਵਿਕਾਸ ਪ੍ਰੀਸ਼ਦ ਖਰੜ੍ਹ ਵਲੋਂ ਬੀ. ਐੱਸ. ਐੱਮ. ਸਿੱਖ ਗਰਲਜ਼ ਸਕੂਲ ਵਿਖੇ ਬਾਲੜੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲੀ ਬੱਚਿਆਂ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ 'ਤੇ ਭਾਸ਼ਣ ਅਤੇ ਗੀਤ ਗਾਇਆ ਗਿਆ | ਇਸ ਤੋਂ ਇਲਾਵਾ ਸਕੂਲੀ ਬੱਚਿਆਂ ...
ਖਰੜ, 25 ਜਨਵਰੀ (ਜੰਡਪੁਰੀ)-ਸ਼ਿਵਜੋਤ ਵਿਚ ਰਹਿੰਦੇ ਇਕ ਨੌਜਵਾਨ ਵਿਅਕਤੀ ਹਰੀਸ਼ ਕੁਮਾਰ ਨੇ ਪੱਖੇ ਦੀ ਹੁੱਕ ਨਾਲ ਪਰਨਾ ਪਾ ਕੇ ਆਤਮ ਹੱਤਿਆ ਕਰ ਲਈ ਹੈ | ਇਸ ਸਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 25 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੀ ਮਹਾਨ ਸੇਵਾ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਦਿਹਾੜੇ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX