ਨੰਗਲ, 25 ਜਨਵਰੀ (ਪ੍ਰੋ. ਅਵਤਾਰ ਸਿੰਘ)-ਲੋਕਾਂ ਨੂੰ ਅਧੂਰੀ ਜਾਣਕਾਰੀ ਦੇ ਕੇ ਵੱਖ-ਵੱਖ ਸਕੀਮਾਂ ਦਾ ਲਾਲਚ ਦੇਣ ਵਾਲੇ ਕੁੱਝ ਪ੍ਰਾਈਵੇਟ ਬੈਂਕਾਂ ਤੋਂ ਜਿਵੇਂ ਹੁਣ ਲੋਕਾਂ ਦਾ ਵਿਸ਼ਵਾਸ ਉੱਠਦਾ ਨਜ਼ਰ ਆ ਰਿਹਾ ਹੈ | ਉਸੇ ਤਰ੍ਹਾਂ ਸਰਕਾਰੀ ਬੈਂਕਾਂ ਦੇ ਕੁੱਝ ਪ੍ਰਭਾਵਸ਼ਾਲੀ ਕਰਮਚਾਰੀ ਵੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਇਨ੍ਹਾਂ ਲੋਕਾਂ ਕਰਕੇ ਹੀ ਅਹਿਮ ਸਰਕਾਰੀ ਸਕੀਮਾਂ ਫ਼ੇਲ੍ਹ ਹੋ ਰਹੀਆਂ ਹਨ | ਅਜਿਹਾ ਹੀ ਇਕ ਮਾਮਲਾ ਨੰਗਲ ਦਾ ਵੀ ਹੈ | ਜਿਸ ਵਿਚ ਨੰਗਲ ਪੁਲਿਸ ਵਲੋਂ ਮਾਣਯੋਗ ਐਸਐਸਪੀ ਰੂਪਨਗਰ ਸ੍ਰੀ ਅਖਿਲ ਚੌਧਰੀ ਦੀ ਦਖ਼ਲ ਅੰਦਾਜ਼ੀ ਮਗਰੋਂ ਪੰਜਾਬ ਨੈਸ਼ਨਲ ਬੈਂਕ ਨੰਗਲ ਸ਼ਾਖਾ ਦੇ ਲੋਨ ਮੈਨੇਜਰ ਦੇ ਨਾਲ-ਨਾਲ ਇਕ ਹੋਰ ਵਿਅਕਤੀ 'ਤੇ ਵੱਡੀ ਠੱਗੀ ਮਾਰਨ ਦਾ ਮੁਕੱਦਮਾ ਦਰਜ ਕੀਤਾ ਗਿਆ | ਜ਼ਿਕਰਯੋਗ ਹੈ ਕਿ ਬੀਤੇ ਸਮੇਂ ਰੋਜ਼ਾਨਾਂ ਅਜੀਤ 'ਚ 'ਲੋਨ ਮੈਨੇਜਰ 'ਤੇ ਲੱਗੇ ਧੋਖਾਧੜੀ ਕਰਨ ਦੇ ਦੋਸ਼' ਸਿਰਲੇਖ ਹੇਠ ਲੱਗੀ ਖ਼ਬਰ ਦੇ ਅਸਰ ਤਹਿਤ ਨੰਗਲ ਪੁਲੀਸ ਵਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤ ਵਲੋਂ ਇਸ ਸਾਰੀ ਘਟਨਾ ਦੀ ਸ਼ਿਕਾਇਤ ਲਿਖਤੀ ਰੂਪ ਵਿਚ ਨੰਗਲ ਥਾਣਾ ਵਿਚ ਵੀ ਦੇ ਦਿੱਤੀ ਗਈ ਸੀ | ਗੱਲਬਾਤ ਕਰਦੇ ਹੋਏ ਮੋਨੂੰ ਪੁੱਤਰ ਬਿਸ਼ਨ ਲਾਲ, ਵਾਸੀ ਡੀਐੱਸ, ਨੰਗਲ ਟਾਊਨਸ਼ਿਪ ਨੇ ਕਿਹਾ ਕਿ ਉਹ ਬੀਬੀਐੱਮਬੀ ਵਿਭਾਗ ਵਿਚ ਬਤੌਰ ਸਫ਼ਾਈ ਸੇਵਕ ਹੈ | ਪੈਸਿਆਂ ਦੀ ਜ਼ਰੂਰਤ ਕਾਰਨ ਉਹ ਲੋਨ ਲੈਣ ਲਈ ਪੰਜਾਬ ਨੈਸ਼ਨਲ ਬੈਂਕ ਨੰਗਲ ਵਿਖੇ ਗਿਆ ਤਾਂ ਲੋਨ ਮੈਨੇਜਰ ਵਿਕਾਸ ਨੇ ਉਸ ਨੂੰ ਲੋਨ ਦੇਣ ਤੋਂ ਮਨਾ ਕਰ ਦਿੱਤਾ ਕਿ ਅਤੇ ਕਿਹਾ ਕਿ ਸਿਰਫ਼ 2 ਲੱਖ 60 ਹਜ਼ਾਰ ਰੁਪਏ ਹੀ ਮਿਲ ਸਕਦੇ ਹਨ ਜਦੋਂ ਕਿ ਉਕਤ ਨੂੰ 3 ਲੱਖ ਰੁਪਏ ਤੋਂ ਵੱਧ ਦੀ ਜ਼ਰੂਰਤ ਸੀ ਪਰ ਉਸ ਦੇ ਨਾਲ ਹੀ ਕੰਮ ਕਰਦਾ ਇਕ ਗੁਰਜੰਟ ਨਾਮ ਦਾ ਵਿਅਕਤੀ ਵਲੋਂ ਬੈਂਕ ਦੇ ਲੋਨ ਮੈਨੇਜਰ ਨਾਲ ਸੈਟਿੰਗ ਹੋਣ ਦੀ ਗੱਲ ਕਹੀ ਗਈ ਅਤੇ ਗੁਰਜੰਟ ਉਸ ਨੂੰ ਬੈਂਕ ਦੇ ਲੋਨ ਮੈਨੇਜਰ ਕੋਲ ਲੈ ਗਿਆ ਅਤੇ ਉਸ ਨੇ ਲੋਨ ਮੈਨੇਜਰ ਕੋਲ ਉਸ ਦੀ ਸਿਫ਼ਾਰਿਸ਼ ਕੀਤੀ ਅਤੇ ਮੈਨੇਜਰ ਲੋਨ ਦੇਣ ਲਈ ਤਿਆਰ ਹੋ ਗਿਆ | ਉਨ੍ਹਾਂ ਦੱਸਿਆ ਕਿ ਮੈਨੇਜਰ ਨੇ ਤਨਖ਼ਾਹ ਵਾਲੇ ਖਾਤੇ ਵਿਚੋਂ ਸਿਕਿਉਰਿਟੀ ਦੇ ਤੌਰ 'ਤੇ 10 ਚੈੱਕ ਬੈਂਕ ਵਿਚ ਹੀ ਰਖਵਾ ਲਏ | 14 ਫਰਵਰੀ 2020 ਨੂੰ ਮੇਰੇ ਖਾਤੇ ਵਿਚ 3 ਲੱਖ 50 ਹਜ਼ਾਰ ਰੁਪਏ ਦੀ ਲੋਨ ਦੀ ਰਾਸ਼ੀ ਬੈਂਕ ਵਲੋਂ ਪਾ ਦਿੱਤੀ ਗਈ | ਜਦੋਂ ਉਹ ਪੁੱਛ ਗਿੱਛ ਲਈ ਬੈਂਕ ਗਿਆ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ 3 ਲੱਖ 13 ਹਜ਼ਾਰ ਰੁਪਏ ਬੈਂਕ ਵਾਲਿਆਂ ਨੇ ਗੁਰਜੰਟ ਦੇ ਖਾਤੇ ਵਿਚ ਤਬਦੀਲ ਵੀ ਕਰ ਦਿੱਤੇ ਸਨ | ਜਦੋਂ ਕਿ ਉਨ੍ਹਾਂ ਵਲੋਂ ਲੋਨ ਮੈਨੇਜਰ ਨੂੰ ਕਿਹਾ ਗਿਆ ਸੀ ਕਿ ਜਦੋਂ ਤੱਕ ਗੁਰਜੰਟ ਉਨ੍ਹਾਂ ਦੇ ਨਾਮ ਰਜਿਸਟਰੀ ਨਹੀਂ ਕਰ ਦਿੰਦਾ ਉਦੋਂ ਤੱਕ ਮੇਰੇ ਪੈਸੇ ਉਸ ਦੇ ਖਾਤੇ ਵਿਚ ਨਾ ਪਾਏ ਜਾਣ | ਸ਼ਿਕਾਇਤਕਰਤਾ ਨੇ ਕਿਹਾ ਕਿ ਮੇਰੇ ਮਨਾ ਕਰਨ 'ਤੇ ਵੀ ਬੈਂਕ ਵਾਲਿਆਂ ਨੇ ਗੁਰਜੰਟ ਦੇ ਖਾਤੇ ਵਿਚ ਪੈਸੇ ਜਮਾਂ ਕਰ ਦਿੱਤੇ | ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਦੋਨਾਂ ਦੀ ਮਿਲੀਭੁਗਤ ਹੈ | ਉਨ੍ਹਾਂ ਦੋਸ਼ ਲਾਇਆ ਕਿ ਕਾਲ ਰਿਕਾਰਡਿੰਗ 'ਤੇ ਹੀ ਪਤਾ ਲੱਗਿਆ ਹੈ ਕਿ ਬੈਂਕ ਵਾਲਿਆਂ ਨੇ 5 ਚੈੱਕ ਬੈਂਕ 'ਚ ਰੱਖੇ ਹਨ ਤੇ 5 ਚੈੱਕ ਗੁਰਜੰਟ ਨੂੰ ਦੇ ਦਿੱਤੇ ਹਨ | ਸ਼ਿਕਾਇਤਕਰਤਾ ਮੋਨੂੰ ਨੇ ਕਿਹਾ ਕਿ ਉਸ ਨੰੂ ਜੋ ਲੋਨ ਪਾਸ ਹੋਇਆ ਹੈ ਉਹ ਝੂਠਾ ਅਤੇ ਫ਼ਰਜ਼ੀ ਹੈ ਕਿਉਂਕਿ ਲੋਨ ਪਾਸ ਹੋਏ ਦੀ ਰਾਸ਼ੀ ਤਾਂ ਉਸ ਨੂੰ ਮਿਲੀ ਨਹੀਂ ਹੈ | ਉਨ੍ਹਾਂ ਕਿਹਾ ਕਿ ਬੈਂਕ ਮੈਨੇਜਰ ਨੇ ਲੋਨ ਪਾਸ ਕਰਾਉਣ ਲਈ ਕਿਸੇ ਦੀ ਗਾਰੰਟੀ ਤੱਕ ਪੁਆਉਣੀ ਵੀ ਠੀਕ ਨਾ ਸਮਝੀ | ਲਾਕਡਾਊਨ ਲੱਗਣ ਤੋਂ ਬਾਅਦ ਉਹ ਬੈਂਕ ਵੀ ਨਹੀਂ ਜਾ ਸਕਿਆ ਤੇ ਜਦੋਂ ਮੈਨੇਜਰ ਨੂੰ ਫ਼ੋਨ ਕੀਤੇ ਤਾਂ ਉਸ ਨੇ ਕਿਹਾ ਕਿ ਮੈਂ ਤੁਹਾਡੇ ਪੈਸੇ ਨਿਕਲਵਾ ਦਵਾਂਗਾ ਅਤੇ ਜ਼ਮੀਨ ਦੀ ਰਜਿਸਟਰੀ ਵੀ ਕਰਵਾ ਦਵਾਂਗਾ | ਮੈਨੇਜਰ ਦੇ ਲਾਰਿਆਂ ਤੋਂ ਥੱਕਹਾਰ ਕੇ ਮੈਂ ਨੰਗਲ ਥਾਣਾ ਵਿਚ ਸ਼ਿਕਾਇਤ ਦੇ ਦਿੱਤੀ ਸੀ | ਇਸ ਸੰਬੰਧੀ ਥਾਣਾ ਮੁਖੀ ਨੰਗਲ ਪਵਨ ਕੁਮਾਰ ਚੌਧਰੀ ਨੇ ਦੱਸਿਆ ਕਿ ਪੀ.ਐੱਨ.ਬੀ ਦੇ ਲੋਨ ਮੈਨੇਜਰ ਵਿਕਾਸ ਅਤੇ ਗੁਰਜੰਟ ਨਾਮ ਦੇ ਵਿਅਕਤੀ 'ਤੇ 420, 406 ਅਤੇ 120 ਬੀ ਤਹਿਤ ਐੱਫ.ਆਈ.ਆਰ. ਨੰਬਰ 9/2021 ਦਰਜ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਆਰੋਪੀਆਂ ਦੇ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾ ਰਹੀ ਹੈ |
ਨੰਗਲ, 25 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ ਦੇ ਸਟਾਫ਼ ਕਲੱਬ ਨੰਗਲ ਵਿਖੇ ਪਿਛਲੇ ਦੋ ਦਿਨਾਂ ਤੋਂ ਨੰਗਲ ਬਾਸਕਟਬਾਲ ਕਲੱਬ ਵਲੋਂ ਤੀਜਾ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ | ਜਿਸ ਦਾ ਬੀਤੀ ਦੇਰ ਰਾਤ ਬਲਬਾਂ ਦੀ ਲੋਅ ਹੇਠ ਫਾਈਨਲ ਮੁਕਾਬਲਾ ਆਰਮੀ ...
ਰੂਪਨਗਰ, 25 ਜਨਵਰੀ (ਸਤਨਾਮ ਸਿੰਘ ਸੱਤੀ)-ਡਾ. ਅਖਿਲ ਚੌਧਰੀ, ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਦੱਸਿਆ ਕਿ ਗਣਤੰਤਰਤਾ ਦਿਵਸ ਸਬੰਧੀ ਜ਼ਿਲ੍ਹਾ ਪੁਲਿਸ ਵਲੋਂ ਜ਼ਿਲੇ੍ਹ ਵਿਚ ਪੂਰੀ ਚੌਕਸੀ ਰੱਖੀ ਜਾ ਰਹੀ ਹੈ | ਇਸ ਸਬੰਧੀ ਵੱਖ-ਵੱਖ ਡਿਊਟੀਆਂ ਨਾਕਾਬੰਦੀਆਂ ਅਤੇ ...
ਰੂਪਨਗਰ, 25 ਜਨਵਰੀ (ਸਤਨਾਮ ਸਿੰਘ ਸੱਤੀ)-ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ 'ਤੇ 26 ਜਨਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 49 ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ | ਇਸ ਸਬੰਧੀ ਅਧਿਕਾਰਿਤ ਲਿਸਟ ...
ਰੂਪਨਗਰ, 25 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲੇ੍ਹ ਵਿਚ ਪੈਂਦੇ ਪਿੰਡ ਅਵਾਨਕੋਟ (ਨੇੜੇ ਗੁ: ਪਰਿਵਾਰ ਵਿਛੋੜਾ ਸਾਹਿਬ) ਤੋਂ ਕਿਸਾਨ ਅੰਦੋਲਨ ਲਈ ਜਾਂਦੇ ਸਮੇਂ ਵਾਪਰੇ ਹਾਦਸੇ ਦੌਰਾਨ 42 ਸਾਲਾ ਕਿਸਾਨ ਭੁਪਿੰਦਰ ਸਿੰਘ, ਵਾਸੀ ਪਿੰਡ ਅਵਾਨਕੋਟ ਦੀ ਲੱਤ ਤਿੰਨ ...
ਰੂਪਨਗਰ, 25 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਮੁਹਾਲੀ ਵਲੋਂ 72ਵੇਂ ਗਣਤੰਤਰ ਦਿਵਸ ਦੇ ਸਬੰਧ ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦੌਰਾਨ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਦੇ ਨੰਨ੍ਹੇ ਮੰੁਨੇ ਵਿਦਿਆਰਥੀਆਂ ਵਲੋਂ ...
ਨੂਰਪੁਰ ਬੇਦੀ, 25 ਜਨਵਰੀ (ਹਰਦੀਪ ਸਿੰਘ ਢੀਂਡਸਾ)-ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਰੌਲ਼ੀ ਨੂੰ ਗਣਤੰਤਰ ਦਿਵਸ ਦੇ ਸਬੰਧ ਵਿਚ ਪ੍ਰਸ਼ਾਸਨ ਵਲੋਂ ਸ਼ਹੀਦ ਪਰਿਵਾਰ ਨੂੰ ਯਾਦ ਕੀਤਾ ਗਿਆ | ਦੱਸਣਯੋਗ ਹੈ ਕਿ ਦੋ ਸਾਲ ਪਹਿਲਾਂ ਸ਼ਹੀਦ ਕੁਲਵਿੰਦਰ ਸਿੰਘ ਪੁਲਵਾਮਾ ਵਿਖੇ ...
ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੇ ਐੱਸ. ਐੱਸ. ਮਾਸਟਰ ਭੁਪਿੰਦਰ ਸਿੰਘ ਨੂੰ ਸੇਵਾਮੁਕਤੀ 'ਤੇ ਸਕੂਲ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਸਕੂਲ ਦੇ ਪਿ੍ੰਸੀਪਲ ਮਨੀ ਰਾਮ ਨੇ ...
ਨੂਰਪੁਰ ਬੇਦੀ, 25 ਜਨਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮੁੰਨੇ ਤੋਂ ਅਰਦਾਸ ਕਰਨ ਉਪਰੰਤ ਟਰੈਕਟਰ ਟਰਾਲੀਆਂ ਦਿੱਲੀ ਦੇ ਕਿਸਾਨੀ ਸੰਘਰਸ਼ ਲਈ ਰਵਾਨਾ ਹੋਏ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ...
ਘਨੌਲੀ, 25 ਜਨਵਰੀ (ਜਸਵੀਰ ਸਿੰਘ ਸੈਣੀ)-ਗੁਰਦੁਆਰਾ ਪ੍ਰਬੰਧਕ ਕਮੇਟੀ ਘਨੌਲੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਕੁਇੰਟਲ ਬਿਸਕੁਟ ਅਤੇ ਪੰਜ ਸੌ ਪੇਟੀਆਂ ਪਾਣੀ ਦੀਆਂ ਲੈ ਕੇ ਦਿੱਲੀ ਵਿਖੇ ਆਪਣੇ ਹੱਕੀ ਮੰਗਾਂ ਲਈ ਬੈਠੇ ਕਿਸਾਨਾਂ ਲਈ ਅਤੇ ਦਿੱਲੀ ਟਰੈਕਟਰ ਪਰੇਡ ਦਾ ...
ਢੇਰ, 25 ਜਨਵਰੀ (ਸ਼ਿਵ ਕੁਮਾਰ ਕਾਲੀਆ)-ਗਰਾਮ ਪੰਚਾਇਤ ਗੱਗ ਤੇ ਪਿੰਡ ਦੇ ਨੌਜਵਾਨਾਂ ਵਲੋਂ ਪਿੰਡ ਵਿਚ ਕਿ੍ਕਟ ਟੂਰਨਾਮੈਂਟ ਦਾ ਸ਼ੁੱਭ ਆਰੰਭ ਕੀਤਾ ਗਿਆ | ਜਿਸ ਦਾ ਉਦਘਾਟਨ ਸਮਾਜ ਸੇਵੀ ਭਾਜਪਾ ਮੰਡਲ ਪ੍ਰਧਾਨ ਭਨੂਪਲੀ ਡਾ. ਦਿਨੇਸ਼ ਜੋਸ਼ੀ ਵਲੋਂ ਕੀਤਾ ਗਿਆ | ਇਸ ਸਮੇਂ ...
ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ਼ਤ ਪ੍ਰਤੀਸ਼ਤ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜ ਕੁਮਾਰ ਖੋਸਲਾ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਸਕੂਲ ਦੇ ਅਧਿਆਪਕਾਂ ...
ਬੇਲਾ, 25 ਜਨਵਰੀ (ਮਨਜੀਤ ਸਿੰਘ ਸੈਣੀ)-ਬੀਤੇ ਦੋ ਮਹੀਨੇ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਅਤੇ 26 ਜਨਵਰੀ ਦੀ ਕਿਸਾਨ ਪਰੇਡ ਵਿਚ ਸ਼ਾਮਿਲ ਹੋਣ ਲਈ ਨੇੜਲੇ ਪਿੰਡ ਜਟਾਣਾ ਤੋਂ ਸਰਪੰਚ ਦਿਆਲ ਸਿੰਘ ਦੀ ਅਗਵਾਈ ਹੇਠ 25 ਤੋਂ ਵੱਧ ਕਿਸਾਨਾਂ, ਨੌਜਵਾਨਾ ਦਾ ਜਥਾ ਰਵਾਨਾ ਹੋਇਆ | ...
ਨੰਗਲ, 25 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਆਪਣੇ ਬਲਬੂਤੇ 'ਤੇ ਪਹਿਲੀ ਵਾਰ ਨਗਰ ਕੌਾਸਲ ਨੰਗਲ ਦੇ ਚੋਣ ਅਖਾੜੇ 'ਚ ਨਿੱਤਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਵੱਖ ਵੱਖ ਵਾਰਡਾਂ ਤੋਂ 9 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ...
ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕੇਂਦਰ ਵਲੋਂ ਜਾਰੀ ਕੀਤੇ ਗਏ ਕਿਸਾਨ ਆਰਡੀਨੈਂਸਾਂ ਦੀ ਲੜਾਈ 'ਚ ਵੱਖ-ਵੱਖ ਜਥੇਬੰਦੀਆਂ ਦੇ ਨਾਲ ਨਾਲ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:) ਪੰਜਾਬ ਵੀ ਸੂਬਾ ਪ੍ਰਧਾਨ ਡਾ. ਰਮੇਸ਼ ਬਾਲੀ ਦੀ ਅਗਵਾਈ ਚ ਆਪਣਾ ...
ਕੀਰਤਪੁਰ ਸਾਹਿਬ, 25 ਜਨਵਰੀ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ | ਇਸ ਲੜੀ ਤਹਿਤ ਅੱਜ ਸ਼ੋ੍ਰਮਣੀ ਅਕਾਲੀ ਦਲ ਦੀ ਇੱਕ ਜ਼ਰੂਰੀ ਮੀਟਿੰਗ ਸਾਬਕਾ ਸਿੱਖਿਆ ਮੰਤਰੀ ...
ਸ੍ਰੀ ਚਮਕੌਰ ਸਾਹਿਬ, 25 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਪਿੰਡ ਧੋਲਰਾਂ ਦੇ ਪੁਲ ਨੇੜੇ ਬਾਦ ਦੁਪਹਿਰ ਇਕ ਸਵਿਫ਼ਟ ਕਾਰ ਨਹਿਰ ਸਰਹਿੰਦ ਵਿਚ ਡਿਗ ਗਈ ਜਿਸ ਵਿਚ ਸਵਾਰ ਨਵਵਿਆਹੇ ਜੋੜੇ ਨੂੰ ਇਕ ਨੌਜਵਾਨ ਵਲੋਂ ਡੁੱਬਣ ਤੋਂ ਬਚਾ ਲਿਆ ...
ਸ੍ਰੀ ਚਮਕੌਰ ਸਾਹਿਬ, 25 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ 'ਰਾਸ਼ਟਰੀ ਵੋਟਰ ਦਿਵਸ' ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਵੋਟਿੰਗ ਪ੍ਰਣਾਲੀ ਲੋਕਤੰਤਰ ਦਾ ਅਧਾਰ ਹੈ | ...
ਸ੍ਰੀ ਚਮਕੌਰ ਸਾਹਿਬ, 25 ਜਨਵਰੀ (ਜਗਮੋਹਣ ਸਿੰਘ ਨਾਰੰਗ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 051-ਸ੍ਰੀ ਚਮਕੌਰ ਸਾਹਿਬ ਦੇ ਅਧੀਨ ਪੈਂਦੇ ਸਮੂਹ ਪੋਲਿੰਗ ਬੂਥਾਂ ਅਤੇ ਉਪ ਮੰਡਲ ਮਜਿਸਟਰੇਟ ਦਫ਼ਤਰ ਸ੍ਰੀ ਚਮਕੌਰ ਸਾਹਿਬ ਵਿਖੇ ਰਾਸ਼ਟਰੀ ...
ਰੂਪਨਗਰ, 25 ਜਨਵਰੀ (ਸਤਨਾਮ ਸਿੰਘ ਸੱਤੀ)-ਵਾਰਡ ਨੰਬਰ 15 ਦੀ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਗੁਰਮੀਤ ਕੌਰ ਵਲੋਂ ਨਗਰ ਕੌਾਸਲ ਦੀ ਹੋਣ ਵਾਲੀ ਚੋਣ ਸਬੰਧੀ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ | ਸ਼ਹੀਦ ਭਗਤ ਸਿੰਘ ਨਗਰ ਅਤੇ ਜੁਝਾਰ ਨਗਰ ਵਿਚ ਉਨ੍ਹਾਂ ਵਾਸੀਆਂ ਨਾਲ ...
ਨੰਗਲ, 25 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਤੋਂ ਔਖੇ ਸਰਕਾਰੀ ਆਈ. ਟੀ. ਆਈ. ਨੰਗਲ ਦੇ ਮੁਲਜ਼ਮਾਂ ਵਲੋਂ ਆਈ. ਟੀ. ਆਈ. ਇੰਪਲਾਈਜ਼ ਯੂਨੀਅਨ ਨੰਗਲ ਦੇ ਪ੍ਰਧਾਨ ਰਾਕੇਸ਼ ਧੀਮਾਨ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ | ...
ਲੋਹਟਬੱਦੀ, 25 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਵੱਖ-ਵੱਖ ਥਾਂਵਾਂ ਤੋਂ ਲਾਵਾਰਸ ਹਾਲਤ 'ਚ ਮਿਲਣ ਵਾਲੇ ਨਵ ਜਨਮੇ ਬੱਚਿਆਂ ਅਤੇ ਹੋਰਨਾਂ ਨਾਬਾਲਗ ਬੱਚਿਆਂ ਦੀ ਸਾਂਭ-ਸੰਭਾਲ ਪੱਖੋਂ ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਸਵਾਮੀ ਸੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ...
ਰੂਪਨਗਰ, 25 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ (ਰੋਪੜ ਕੈਂਪਸ) ਵਿਖੇ ਨਵੇਂ ਖੇਤੀ ਕਾਨੂੰਨਾਂ ਅਤੇ ਕਿਸਾਨ ਸੰਘਰਸ਼ 'ਤੇ ਮਾਹਿਰਾਂ ਵਲੋਂ ਚਰਚਾ ਕੀਤੀ ਗਈ | ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪੱਲਵੀ ਪੰਡਤ ਨੇ ਦੱਸਿਆ ...
ਨੂਰਪੁਰ ਬੇਦੀ, 25 ਜਨਵਰੀ (ਹਰਦੀਪ ਸਿੰਘ ਢੀਂਡਸਾ)-ਇਲਾਕੇ ਦੇ ਪਿੰਡ ਰੌਲ਼ੀ ਤੋਂ ਕਿਸਾਨਾਂ ਦਾ ਜਥਾ ਰਾਸ਼ਨ ਪਾਣੀ ਲੈ ਕੇ ਦਿੱਲੀ ਦੇ ਕਿਸਾਨੀ ਸੰਘਰਸ਼ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ | ਅਰਜਨ ਸਿੰਘ ਰੌਲ਼ੀ ਨੇ ਦੱਸਿਆ ਕਿ ਉਨ੍ਹਾਂ ...
ਮੋਰਿੰਡਾ, 25 ਜਨਵਰੀ (ਕੰਗ)-ਦਿੱਲੀ ਵਿਖੇ ਹੋਣ ਵਾਲੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਲਗਪਗ ਇਕ ਦਰਜਨ ਦੇ ਕਰੀਬ ਪਿੰਡ ਸਿੱਲ੍ਹ ਕੱਪੜਾ ਦੇ ਕਿਸਾਨ ਦਿੱਲੀ ਲਈ ਰਵਾਨਾ ਹੋਏ | ਇਸ ਸਬੰਧੀ ਸਰਪੰਚ ਹਰਿੰਦਰ ਸਿੰਘ ਮੰਡੇਰ ਨੇ ਦੱਸਿਆ ਕਿ ਦਿੱਲੀ ਵਿਖੇ 26 ਜਨਵਰੀ ਨੂੰ ਹੋਣ ...
ਨੂਰਪੁਰ ਬੇਦੀ, 25 ਜਨਵਰੀ (ਹਰਦੀਪ ਸਿੰਘ ਢੀਂਡਸਾ)-ਗੁਰਦੁਆਰਾ ਸਾਹਿਬ ਪਿੰਡ ਮੂਸਾਪੁਰ ਵਿਖੇ ਚੱਲ ਰਹੇ ਸਿਲਾਈ ਸੈਂਟਰ ਵਿਚ ਸਿਲਾਈ ਸਿੱਖ ਰਹੀਆਂ ਲੜਕੀਆਂ ਨੂੰ ਸਮਾਜ ਸੇਵੀ ਕੇਸਰ ਸਿੰਘ ਮੂਸਾਪੁਰ ਵਲੋਂ ਕੋਟੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ...
ਨੂਰਪੁਰ ਬੇਦੀ, 25 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੀ. ਐੱਚ. ਸੀ ਨੂਰਪੁਰ ਬੇਦੀ ਵਿਖੇ ਪੰਜਵੇਂ ਦਿਨ ਕੋਵਿਡ-19 ਵੈਕਸੀਨ ਲਗਾਈ ਗਈ | ਇਸ ਮੌਕੇ ਡਾ. ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫ਼ਸਰ ਸੀ. ਐੱਚ. ਸੀ ਨੂਰਪੁਰ ਬੇਦੀ ਨੇ ਕਿਹਾ ਕਿ ਮਿਤੀ 19, 21, 22, 23 ਜਨਵਰੀ ਤੋ ਬਾਅਦ ਅੱਜ ...
ਘਨੌਲੀ, 25 ਜਨਵਰੀ (ਜਸਵੀਰ ਸਿੰਘ ਸੈਣੀ)-ਅੱਜ ਇੱਥੇ ਸੰਸਦ ਆਦਰਸ਼ ਪਿੰਡ ਘਨੌਲੀ ਦੇ ਸਮੂਹ ਵਸਨੀਕਾਂ ਵਲੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਮੋਮਬੱਤੀ ਮਾਰਚ ਕੱਢਿਆ ਗਿਆ | ਘਨੌਲੀ ਤੋਂ ਕਥਾ ਵਾਚਕ ਗਿਆਨੀ ਸੁਖਵਿੰਦਰ ਸਿੰਘ ਵਲੋਂ ਅਰਦਾਸ ਕਰਨ ...
ਨੰਗਲ, 25 ਜਨਵਰੀ (ਪ੍ਰੋ. ਅਵਤਾਰ ਸਿੰਘ)-ਸਵ: ਕਾਂਗਰਸੀ ਆਗੂ ਨਰੇਸ਼ ਕੁਮਾਰ ਦੀ ਪਤਨੀ ਸ੍ਰੀਮਤੀ ਰੇਖਾ ਰਾਣੀ ਨੇ ਵਾਰਡ ਨੰਬਰ ਤਿੰਨ ਵਿਚ ਆਜ਼ਾਦ ਚੋਣ ਲੜਨ ਦਾ ਦਾਅਵਾ ਕੀਤਾ ਹੈ | ਪ੍ਰੈੱਸ ਨੋਟ ਜਾਰੀ ਕਰਦਿਆਂ ਰੇਖਾ ਰਾਣੀ ਨੇ ਕਿਹਾ ਕਿ 2001 ਵਿਚ ਉਹ ਕਾਂਗਰਸ ਪਾਰਟੀ ਤੋਂ ਵਾਰਡ ...
ਮੋਰਿੰਡਾ, 25 ਜਨਵਰੀ (ਕੰਗ)-ਮੋਰਿੰਡਾ ਦੇ ਵਾਰਡ ਨੰਬਰ 4 ਤੋਂ ਨਗਰ ਕੌਾਸਲ ਉਮੀਦਵਾਰ ਗੁਰਵਿੰਦਰ ਸਿੰਘ ਮੌੜ ਵਲੋਂ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਆਪਣੇ ਵਾਰਡ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਗਾਇਕੀ ਦੇ ਖੇਤਰ ਤੋਂ ਰਾਜਨੀਤੀ ਵਿਚ ਆਏ ਗੁਰਵਿੰਦਰ ਸਿੰਘ ਮੌੜ ਨੇ ...
ਸ੍ਰੀ ਚਮਕੌਰ ਸਾਹਿਬ, 25 ਜਨਵਰੀ (ਜਗਮੋਹਣ ਸਿੰਘ ਨਾਰੰਗ)- ਨੇੜਲੇ ਪਿੰਡ ਸੰਧੂਆਂ ਤੋਂ ਸੀਮਤ ਜ਼ਮੀਨ ਵਾਲਾ ਸ: ਜਿੰਦਰ ਸਿੰਘ ਲਗਾਤਾਰ 24 ਘੰਟੇ ਸਾਈਕਲ ਚਲਾ ਕੇ ਦਿੱਲੀ ਪਹੁੰਚ ਗਿਆ ਹੈ | ਉੱਥੇ ਪਹੁੰਚਣ 'ਤੇ, ਪਹਿਲਾਂ ਹੀ ਪਹੁੰਚੇ ਹੋਏ ਉਸਦੇ ਪਿੰਡ ਵਾਸੀਆਂ ਨੇ ਉਸ ਦਾ ਸਵਾਗਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX